Australia News Section
Oct 1

ਸਿਡਨੀ ਯੂਨੀਵਰਸਿਟੀ 'ਚ ਸਿੱਖ ਭਾਈਚਾਰੇ ਵੱਲੋਂ ਕੈਂਪ

ਆਸਟ੍ਰੇਲੀਅਨ ਲੋਕਾਂ 'ਚ ਸਿੱਖੀ ਦੇ ਪਹਿਰਾਵੇ ਅਤੇ ਪਛਾਣ ਦੀ ਜਾਣਕਾਰੀ ਦੇਣ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਤੇ ਹੋਰਨਾਂ ਵੱਲੋਂ ਸਾਂਝਾ ਹੰਭਲਾ। ਸਿਡਨੀ ਯੂਨੀਵਰਸਿਟੀ ਵਿਖੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਡਨੀ ਯੂਨੀਵਰਸਿਟੀ ਸਿੱਖ ਸੋਸਾਇਟੀ ਅਤੇ ਅਕਾਲ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਵਿਸ਼ੇਸ਼ ਕੈਂਪ ਲਾਇਆ। ਜਿਸ ਵਿੱਚ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖ ਫੌਜੀਆਂ ਦੀ ਭੂਮਿਕਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ। 
ਕੈਂਪ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਸੁਰਜਿੰਦਰ ਸਿੰਘ ਸੰਧੂ, ਗੁਰਦੁਆਰਾ ਪਾਰਕਲੀ ਦੇ ਜਨਰਲ ਸੈਕਟਰੀ ਜਗਤਾਰ ਸਿੰਘ, ਮੈਨੇਜਰ ਜਸਬੀਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪੜਦੇ ਨੌਜਵਾਨ ਲੜਕੇ ਲੜਕੀਆਂ ਨੇ ਸੰਸਾਰ ਜੰਗ ਵੇਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਾਂਝੀਆਂ ਫੌਜਾਂ ਨਾਲ ਜਦੋਂ ਪੰਜਾਬੀ ਸਿੱਖ ਫੌਜੀਆਂ ਦੀਆਂ ਤਸਵੀਰਾਂ ਨੂੰ ਵੇਖਿਆ ਤਾਂ ਉਹ ਹੈਰਾਨ ਹੋਏ। ਉਹਨਾਂ ਮਾਣ ਮਹਿਸੂਸ ਕੀਤਾ ਕਿ ਇਸ ਭਾਈਚਾਰੇ ਦੇ ਲੋਕ ਅੱਜ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਇਸ ਦੌਰਾਨ ਹੀ ਦਸਤਾਰ ਕੈਂਪ ਵੀ ਲਾਇਆ ਗਿਆ। ਜਿਸ ਵਿੱਚ ਦਰਜਨਾ ਆਸਟ੍ਰੇਲੀਅਨ ਗੋਰੇ ਤੇ ਗੋਰੀਆਂ ਨੇ ਆਪਣੇ ਸਿਰਾ ਉੱਪਰ ਸੇਵਾਦਾਰਾਂ ਪਾਸੋਂ ਦਸਤਾਰਾਂ ਸਜਾ ਕੇ ਭਾਈਚਾਰੇ ਨਾਲ ਇਕਮੁੱਠਤਾ ਪ੍ਰਗਟ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਿੱਖ ਮਾਨਵਤਾ ਦੇ ਭਲੇ ਦਾ ਕੰਮ ਕਰਨ ਵਾਲੀ ਕੌਮ ਹੈ। ਇਹ ਤੀਸਰੇ ਵਿਸ਼ਵ ਯੁੱਧ ਨੂੰ ਨਕਾਰਦੀ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਜਕ ਹਨ। ਉਹਨਾਂ ਯੂਨੀਵਰਸਿਟੀ ਵਿੱਚ ਪੜਦੇ ਸਿੱਖ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭੈਅ ਮੁਕਤ ਵਿਚਰਨ ਅਤੇ ਆਪਣੇ ਬਾਰੇ ਜਰੂਰ ਦੱਸਣ ਕਿ ਉਹਨਾਂ ਨੂੰ ਕਿਸੇ ਹੋਰ ਭਾਈਚਾਰੇ ਨਾਲ ਜੋੜ ਕਿ ਨਾ ਵੇਖਿਆ ਜਾਵੇ। ਇਸ ਮੌਕੇ ਸ਼ਬਦ ਕੀਰਤਨ ਵੀ ਕੀਤਾ ਗਿਆ। ਵੱਖ-ਵੱਖ ਸਟਾਲਾਂ ਤੋਂ ਸਿੱਖਾਂ ਦੀ ਪ੍ਰਭਾਸ਼ਾ ਤੇ ਇਹਨਾਂ ਦੇ ਪਹਿਰਾਵੇ ਸਬੰਧੀ ਪਰਚੇ ਵੀ ਵੰਡੇ ਗਏ। ਮੁਫ਼ਤ ਖਾਣ ਪੀਣ ਦਾ ਸਟਾਲ ਵੀ ਲਾਇਆ ਗਿਆ। 


Viewers  241
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved