Australia News Section
Oct 1

ਭਾਰਤੀਆਂ ਦੀ ਸੰਸਥਾ ਗੋਪਿਓ ਦਾ 6ਵਾਂ ਯਾਦਗਾਰੀ ਸਮਾਗਮ

ਪੱਛਮੀ ਸਿਡਨੀ 'ਚ ਬਲੈਕਟਾਊਨ ਵਿਖੇ ਭਾਰਤੀ ਭਾਈਚਾਰੇ ਦੀ ਸੰਸਥਾ ਗਲੋਬਲ ਆਰਗੇਨਾਈਜੇਸ਼ਨ ਆਫ਼ ਪੀਪਲਜ਼ ਆਫ਼ ਇੰਡੀਅਨ ਓਰੀਜ਼ਨ (ਗੋਪਿਓ ਉੱਤਰ-ਪੱਛਮ) ਨੇ ਆਪਣਾ 6ਵਾਂ ਸਲਾਨਾ ਸਮਾਗਮ ਕਰਵਾਇਆ। ਇਹ ਸੰਸਥਾ ਆਸਟ੍ਰੇਲੀਆ ਅਤੇ ਭਾਰਤ ਵਿੱਚ ਲੋੜਵੰਦ ਲੋਕਾਂ ਖਾਸਕਰ ਸਕੂਲੀ ਬੱਚਿਆਂ ਅਤੇ ਵਿਧਵਾਵਾਂ ਦੀ ਭਲਾਈ ਦਾ ਕੰਮ ਕਰਦੀ ਹੈ। ਇਸ ਸਮਾਗਮ ਵਿੱਚ ਕਰੀਬ ਦੋ ਸ਼ੋਅ ਭਾਰਤੀ ਪੰਜਾਬੀ ਪਰਿਵਾਰਾਂ ਨੇ ਹਾਜ਼ਰੀ ਭਰੀ। 
ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾ ਦੀ ਪ੍ਰਧਾਨ ਪ੍ਰੋਫੈਸਰ ਬਲਕਾਰ ਸਿੰਘ ਕੰਗ, ਪਰਮਜੀਤ ਸਿੰਘ ਮੁਲਤਾਨੀ, ਸੁਮੀਤ ਜੋਸ਼ੀ, ਬਲਜੀਤ ਸਿੰਘ ਪੇਲੀਆ, ਨੀਰੂ ਸਿੰਘ, ਅੰਮ੍ਰਿਤ ਧਾਲੀਵਾਲ, ਬਲਜਿੰਦਰ ਸਿੰਘ, ਰਵੀ ਸਿੰਘ, ਅਮਨ ਸਿੰਘ, ਹਰਮੋਹਣ ਸਿੰਘ ਵਾਲੀਆ, ਸਨਜੀਤ ਹੁੱਡਾ ਤੇ ਹੋਰਨਾਂ ਇਸ ਸਮਾਗਮ ਦਾ ਮੁੱਖ ਮਨੋਰਥ ਪਰਵਾਸੀ ਭਾਰਤੀਆਂ ਨੂੰ ਇੱਕ ਛੱਤ ਹੇਠਾਂ ਇਕੱਠੇ ਕਰਨ ਆਪਸੀ ਸਾਂਝ ਨੂੰ ਹੋਰ ਪੱਕਿਆਂ ਕਰਨ ਅਤੇ ਨੌਜਵਾਨ ਬੱਚੇ ਬੱਚੀਆਂ ਨੂੰ ਵਿਰਸੇ ਨਾਲ ਜੋੜੇ ਰੱਖਣ ਦੇ ਬਾਰੇ 'ਚ ਦੱਸਿਆ। ਉਹਨਾਂ ਸੰਸਥਾ ਵੱਲੋਂ ਪਿਛਲੇ ਸਮੇਂ ਕੀਤੇ ਗਏ ਸਮਾਜ ਭਲਾਈ ਦੇ ਕੰਮਾਂ ਦੀ ਜਾਣਕਾਰੀ ਨੂੰ ਸਾਂਝਾ ਕੀਤਾ। ਆਪਣਾ ਪੰਜਾਬ ਟੀ.ਵੀ. ਚੈਨਲ ਸਿਡਨੀ ਦੇ ਸੰਚਾਲਕ ਪੱਤਰਕਾਰ ਅਮਰਜੀਤ ਖੇਲਾ, ਪਰਦੇਸ ਐਕਸਪ੍ਰੈਸ ਅਖ਼ਬਾਰ ਦੇ ਮੁੱਖ ਸੰਪਾਦਕ ਜੁਗਨਦੀਪ ਸਿੰਘ ਜਵਾਹਰਵਾਲਾ, ਦਾ ਪੰਜਾਬ ਹੈਰਲਡ ਦੇ ਮੁੱਖ ਸੰਪਾਦਕ ਡਾ. ਅਵਤਾਰ ਐਸ. ਸੰਘਾ ਅਤੇ ਹੋਰਨਾਂ ਨੇ ਆਪਣੇ ਸੰਬੋਧਨ ਵਿੱਚ ਪਰਦੇਸ ਅੰਦਰ ਅਜਿਹੇ ਸਮਾਗਮ ਕਰਨ ਉੱਤੇ ਜ਼ੋਰ ਦਿੱਤਾ ਅਤੇ ਸਹਿਯੋਗ ਦੀ ਵਚਨਬੱਧਤਾ ਵੀ ਪ੍ਰਗਟਾਈ। 
ਸਮਾਗਮ ਦੀ ਸ਼ੁਰੂਆਤ ਯੋਗਾ ਗਰੁੱਪ ਵੱਲੋਂ ਸਿਹਤ ਨੂੰ ਤੰਦਰੁਸਤ ਰੱਖਣ ਦੇ ਸੁਨੇਹੇ ਨਾਲ ਕੀਤੀ। ਗਾਇਕ ਪ੍ਰੀਤ ਸਰਗਮ ਨੇ ਪੰਜਾਬੀ ਗੀਤਾਂ ਦੀ ਛਹਿਬਰ ਲਾਈ। ਮੁਟਿਆਰ ਰਬੀਨਾ ਨੇ ਗੀਤ 'ਨੱਚਾਂ ਮੈਂ ਲੁਧਿਆਣੇ ਹਾਣੀਆਂ ਮੇਰੀ ਧਮਕ ਜਲੰਧਰ ਪੈਂਦੀ' ਤੇ ਨੱਚ ਕੇ ਵਾਹ ਵਾਹ ਖੱਟੀ। ਗਾਇਕ ਰਿਪਨ ਗਿੱਲ ਨੇ ਗੀਤ 'ਰਿਸ਼ਤੇਦਾਰ ਤਾਂ ਹੋਰ ਵੀ ਜੱਗ 'ਤੇ ਬਥੇਰੇ ਪਰ ਮੇਰੇ ਲਈ ਪਿਆਰੀ ਮੇਰੀ ਦਾਦੀ ਮਾਂ' ਤਰੁੰਮ 'ਚ ਪੇਸ਼ ਕੀਤਾ। ਵਿਰਾਸਤ ਫੌਕ ਐਕਡਮੀ ਦੀਆਂ ਮੁਟਿਆਰਾਂ ਨੇ ਗਿੱਧੇ ਦੀਆਂ ਧਮਾਲਾਂ ਤੇ ਬੋਲੀਆਂ ਪਾ ਕੇ ਮੇਲਾ ਲੁਟਿੱਆ। ਭੰਗੜਾ ਆਲ ਸਟਾਰ ਸਿਡਨੀ ਦੇ ਮੁੱਛ ਫੁੱਟ ਗੱਭਰੂਆਂ ਨੇ ਦਿਲਕਸ਼ ਭੰਗੜਾ ਪਾਇਆ। ਇਸ ਮੌਕੇ ਭਾਰਤੀ ਬੱਚਿਆਂ ਨੇ ਲੋਕ ਕਲਾਵਾਂ ਨੂੰ ਦਰਸਾਉਂਦੇ ਨਾਚ ਕੱਥਕ, ਬਾਲੀਵੁੱਡ ਤੇ ਹੋਰ ਗੀਤ ਸੰਗੀਤ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ। ਉਹਨਾਂ ਸਾਬਤ ਕੀਤਾ ਕਿ ਪਰਦੇਸ ਵਿੱਚ ਵੀ ਉਹ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। 


Viewers  239
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved