Australia News Section
Aug 17

ਆਸਟ੍ਰੇਲੀਅਨ ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ ਵਿਚ ਹੋਈ ਮੌਤ

ਸਿਡਨੀ : ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ 'ਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ। ਆਸਟ੍ਰੇਲੀਅਨ ਅਧਿਕਾਰੀਆਂ ਮੁਤਾਬਕ ਬੀਤੇ ਸ਼ੁੱਕਰਵਾਰ ਨੂੰ ਖਾਲਿਦ ਅਤੇ ਉਸਦੇ ਬੇਟੇ ਅਬਦੁੱਲਾ (12) ਅਤੇ ਜ਼ਰਕਵੀ (11) ਦੀ ਰਾਕਾ ਦੀ ਰਾਜਧਾਨੀ ਆਈ. ਐੱਸ. ਆਈ. ਐੱਸ. ਵਿਚ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਸ਼ੌਰਫ ਦੇ ਭਰਾਵਾਂ ਵਿਚੋਂ ਹੀ ਇਕ ਨੇ ਆਸਟ੍ਰੇਲੀਅਨ ਅੱਤਵਾਦੀਆਂ ਨੂੰ ਇਕ ਮੈਸੇਜ ਰਾਹੀਂ ਉਸ ਦੀ ਮੌਤ ਦੀ ਖਬਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਖਾਲਿਦ ਅਤੇ ਉਸ ਦੇ ਬੇਟਿਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਵੀ ਭੇਜੀਆਂ ਹਨ। 
ਇਸ ਅੱਤਵਾਦੀ ਨੇ ਸਾਲ 2014 ਵਿਚ ਗਲੋਬਲ ਦਾ ਧਿਆਨ ਖਿੱਚਿਆ ਸੀ ਜਦੋਂ ਉਸ ਨੇ ਆਪਣੇ 9 ਸਾਲ ਦੇ ਬੇਟੇ ਅਬਦੁੱਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਸ ਨੇ ਰਾਕਾ 'ਚ ਸੀਰੀਅਨ ਸਰਕਾਰ ਦੇ ਫੌਜੀ ਦਾ ਸਿਰ ਹੱਥ ਵਿਚ ਫੜਿਆ ਹੋਇਆ ਸੀ।
ਮੰਗਲਵਾਰ ਨੂੰ ਕੈਬੀਨੇਟ ਦੀ ਕੌਮੀ ਸੁਰੱਖਿਆ ਕਮੇਟੀ ਦੀ ਇਕ ਖਾਸ ਬੈਠਕ ਹੋਈ, ਜਿਸ ਵਿਚ ਸਿੱਟਾ ਕੱਢਿਆ ਗਿਆ ਕਿ ਅੱਤਵਾਦੀ ਮਾਰਿਆ ਗਿਆ ਹੈ। ਇਕ ਸੀਨੀਅਰ ਇੰਟਲੀਜੈਂਸ ਦੇ ਸੂਤਰਾਂ ਨੇ ਦੱਸਿਆ ਕਿ ਆਸਟ੍ਰੇਲੀਅਨ ਸਰਕਾਰ ਨੂੰ ਮੰਗਲਵਾਰ ਨੂੰ ਸੂਚਿਤ ਕੀਤਾ ਗਿਆ ਸੀ ਕਿ ਸ਼ੌਰਫ ਦੇ ਦੋ ਬੱਚੇ ਵੀ ਗੱਡੀ ਵਿਚ ਮੌਜੂਦ ਸਨ। 
ਸ਼ੌਰਫ ਪਹਿਲੀ ਵਾਰੀ ਸਾਲ 2005 ਵਿਚ ਉਸ ਸਮੇਂ ਲੋਕਾਂ ਦੇ ਧਿਆਨ ਵਿਚ ਆਇਆ ਜਦੋਂ ਉਸ 'ਤੇ ਪੈਂਨਡੀਨ ਅੱਤਵਾਦੀ ਸਾਜਸ਼ ਦੇ ਦੋਸ਼ ਲਗਾਏ ਗਏ ਸਨ। ਇਸ ਸਾਜਸ਼ ਮੁਤਾਬਕ ਬਹੁਤ ਸਾਰੇ ਅੱਤਵਾਦੀ ਸਮੂਹ ਸਿਡਨੀ ਅਤੇ ਮੈਲਬੌਰਨ ਸ਼ਹਿਰਾਂ 'ਚ ਦਹਿਸ਼ਤ ਫੈਲਾਉਣ ਲਈ ਬੰਦੂਕਾਂ, ਹਥਿਆਰ ਅਤੇ ਬੰਬ ਬਣਾਉਣ ਦਾ ਸਾਮਾਨ ਇੱਕਠਾ ਕਰ ਰਹੇ ਸਨ। ਜੂਨ 2015 ਵਿਚ ਰਿਪੋਰਟਾਂ ਆਈਆਂ ਸਨ ਕਿ ਸ਼ੌਰਫ ਹਵਾਈ ਹਮਲੇ ਵਿਚ ਮਾਰਿਆ ਗਿਆ ਪਰ ਬਾਅਦ ਵਿਚ ਇਹ ਰਿਪੋਰਟਾਂ ਗਲਤ ਸਾਬਤ ਹੋਈਆਂ ਸਨ।


Viewers  97
   Share this News

posted by: ASTROLOGER DEVRAJ SHASTRI
16.01.18 08:56

फ्री परामर्श फोन ((( +91-9166008103 )))करें अपनी समस्या का समाधान पाएं ज्योतिष परामर्श से अपनी जटिल से जटिल समस्या का घर बैठे फोन पर समाधान Love marriage problem
love spell love back problem solution
inter cast marriage problem solution +91-9166008103

reply


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved