Australia News Section

Monthly Archives: JANUARY 2015


Jan 29

ਪਗੜੀ ਲਈ ਸਿੱਖ ਨੌਜਵਾਨ ਨੇ ਮਾਰੀ 14 ਹਜ਼ਾਰ ਫੁੱਟ ਤੋਂ ਛਾਲ

Share this News

ਮੈਲਬੋਰਨ : ਆਸਟ੍ਰੇਲੀਆ 'ਚ ਲੁਧਿਆਣੇ ਦੇ ਸਿੱਖ ਨੌਜਵਾਨ ਨੇ ਫਰਾਂਸ ਵਿਚ ਸਿੱਖਾਂ ਦੇ ਪਗੜੀ ਪਹਿਨਣ 'ਤੇ ਲਗਾਈ ਰੋਕ ਦੇ ਖਿਲਾਫ ਆਵਾਜ਼ ਉਠਾਉਣ ਲਈ ਅਨੋਖਾ ਕਦਮ ਚੁੱਕਿਆ ਅਤੇ ਪਗੜੀ ਪਹਿਨ ਕੇ ਬਿਨਾਂ ਹੈਲਮੇਟ ਦੇ ਮੈਲਬੋਰਨ ਵਿਚ 14000 ਫੁੱਟ ਤੋਂ ਪੈਰਾਸ਼ੂਟ ਰਾਹੀਂ ਛਾਲ ਮਾਰ ਦਿੱਤੀ। ਲੁਧਿਆਣੇ ਦੇ ਇਸ ਨੌਜਵਾਨ ਹਰਜਿੰਦਰ ਸਿੰਘ ਕੁਕਰੇਜਾ ਨੇ ਫਰਾਂਸ ਵਿਚ ਪਗੜੀ 'ਤੇ ਲੱਗੀ ਪਾਬੰਦੀ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕਰਨ ਲਈ ਅਜਿਹਾ ਕੀਤਾ ਅਤੇ ਇਸ ਸਟੰਟ ਦੇ ਨਾਲ ਹੀ ਹਰਜਿੰਦਰ ਸਿੰਘ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਨੌਜਵਾਨ ਬਣ ਗਿਆ ਹੈ। ਹਰਜਿੰਦਰ ਸਿੰਘ ਕੁਕਰੇਜਾ ਨੇ ਇਸ ਲਈ ਬਕਾਇਦਾ ਆਸਟ੍ਰੇਲੀਆ ਤੋਂ ਆਗਿਆ ਲਈ ਸੀ। ਉਸ ਦਾ ਕਹਿਣਾ ਹੈ ਕਿ ਉਹ ਪਗੜੀ ਸੰਬੰਧੀ ਲੋਕਾਂ ਵਿਚ ...


Jan 29

ਆਸਟ੍ਰੇਲੀਆ ਭਰ 'ਚ ਰਿਲੀਜ਼ ਹੋਵੇਗੀ 'ਇਹ ਜਨਮ ਤੁਮ੍ਹਾਰੇ ਲੇਖੇ'

Share this News

ਮੈਲਬੌਰਨ : ਪਿੰਗਲਵਾੜਾ ਦੇ ਸੰਸਥਾਪਕ, ਮਹਾਨ ਸਮਾਜ ਸੇਵੀ, ਮਹਾਨਪੁਰਸ਼ ਭਗਤ ਪੂਰਨ ਸਿੰਘ ਜੀ ਦੀ ਜੀਵਨੀ 'ਤੇ ਆਧਾਰਿਤ ਪੰਜਾਬੀ ਫਿਲਮ 'ਇਹ ਜਨਮ ਤੁਮ੍ਹਾਰੇ ਲੇਖੇ' ਆਸਟ੍ਰੇਲੀਆ ਸਮੇਤ ਸਮੁੱਚੇ ਵਿਸ਼ਵ 'ਚ 30 ਜਨਵਰੀ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ।ਵਾਈਟ ਹਿੱਲ ਪ੍ਰੋਡਕਸ਼ਨ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਦੇ ਸਹਿਯੋਗ ਨਾਲ ਬਣੀ ਇਸ ਫਿਲਮ 'ਚ ਬਾਲੀਵੁੱਡ ਅਦਾਕਾਰ ਪਵਨ ਰਾਜ ਮਲਹੋਤਰਾ ਨੇ ਮੁੱਖ ਭੂਮਿਕਾ ਨਿਭਾਈ ਹੈ।
ਅੰਮ੍ਰਿਤਸਰ 'ਚ ਪਿੰਗਲਵਾੜਾ ਦਾ ਨਿਰਮਾਣ ਕਰਕੇ ਪੂਰੀ ਦੁਨੀਆ ਨੂੰ ਮਾਨਵਤਾ ਦਾ ਸੁਨੇਹਾ ਦੇਣ ਵਾਲੇ ਭਗਤ ਪੂਰਨ ਸਿੰਘ ਜੀ ਦੇ ਜੀਵਨ 'ਤੇ ਬਣੀ ਇਸ ਫਿਲਮ ਰਾਹੀਂ ਲੋਕਾਂ ਨੂੰ ਬੇਸਹਾਰਾ ਅਤੇ ਸਮਾਜ ਵਲੋਂ ਠੁਕਰਾਏ ਗਏ ਬੱਚਿਆਂ ਨੂੰ ਅਪਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ।ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ...


Jan 29

ਆਸਟ੍ਰੇਲੀਆ 'ਚ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਬੁਰੀ ਖਬਰ

Share this News

ਮੈਲਬੌਰਨ : ਆਸਟਰੇਲੀਆਈ ਇਮੀਗ੍ਰੇਸ਼ਨ ਵਿਭਾਗ ਵਲੋਂ ਪ੍ਰਵਾਸੀ ਵਿਦਿਆਰਥੀਆਂ 'ਤੇ ਸਖ਼ਤੀ ਵਰਤਦਿਆਂ ਵੱਡੀ ਗਿਣਤੀ 'ਚ ਵੀਜ਼ੇ ਰੱਦ ਕੀਤੇ ਜਾ ਰਹੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਲਬੌਰਨ ਦੇ ਪ੍ਰਸਿੱਧ ਮਾਈਗ੍ਰੇਸ਼ਨ ਮਾਹਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਮਹਿੰਗੀਆਂ ਯੂਨੀਵਰਿਸਟੀਆਂ ਅਤੇ ਕਾਲਜਾਂ 'ਚ ਦਾਖਲਾ ਲੈ ਕੇ ਆਸਟਰੇਲੀਆ ਪੜਣ ਆਉਂਦੇ ਹਨ ਤੇ ਆਵਾਸ ਮੰਤਰਾਲੇ ਦੀਆਂ ਸ਼ਰਤਾਂ ਅਨੁਸਾਰ ਉਨ੍ਹਾਂ ਨੂੰ ਮੁੱਢਲੇ ਕੋਰਸ 'ਚ ਹੀ ਪੜਾਈ ਮੁਕੰਮਲ ਕਰਨ ਦੀ ਇਜ਼ਾਜ਼ਤ ਹੈ ਪਰ ਵਿਦਿਆਰਥੀਆਂ ਵਲੋਂ ਆਸਟਰੇਲੀਆ 'ਚ ਆ ਕੇ ਪੜਾਈ, ਕੋਰਸਾਂ ਅਤੇ ਕਾਲਜਾਂ ਨੂੰ ਮਨਮਰਜ਼ੀ ਅਨੁਸਾਰ ਬਦਲਿਆ ਜਾ ਰਿਹਾ ਹੈ, ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਵਲੋਂ ਸਬੰਧਿਤ ਵਿਦਿਆਰਥੀਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ...



[home] 1-3 of 3





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved