Australia News Section

Monthly Archives: JANUARY 2016


Jan 30

ਆਸਟ੍ਰੇਲੀਆ 'ਚ ਮਹਿਲਾ ਨੇ ਦੋ ਮਿੰਟ 'ਚ ਦਿੱਤਾ ਪੰਜ ਬੱਚਿਆਂ ਨੂੰ ਜਨਮ

Share this News

ਪਰਥ : ਆਸਟ੍ਰੇਲੀਆ ਦੇ ਪਰਥ ਦੀ ਰਹਿਣ ਵਾਲੀ 26 ਸਾਲਾ ਕਿਮ ਟੁਕੀ ਜੋ ਪੰਜ ਬੱਚਿਆਂ ਨੂੰ ਇਕੱਠੇ ਗਰਭ ਵਿਚ ਪਾਲ ਰਹੀ ਸੀ, ਨੇ ਆਖਰਕਾਰ ਸ਼ੁੱਕਰਵਾਰ ਨੂੰ ਉਨ੍ਹਾਂ ਬੱਚਿਆਂ ਨੂੰ ਦੁਨੀਆ ਦਿਖਾ ਹੀ ਦਿੱਤੀ। ਕਿਮ ਟੁਕੀ ਦੀ ਖ਼ਬਰ ਉਸ ਸਮੇਂ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਆਪਣੇ ਬਲਾਗ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਪੰਜ ਬੱਚਿਆਂ ਦੀ ਮਾਂ ਬਣਨ ਵਾਲੀ ਹੈ। ਇਸ ਬਲਾਗ ਵਿਚ ਉਸ ਨੇ ਆਪਣੇ ਗਰਭਧਾਰਨ ਦੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ ਸਨ ਤੇ ਦੱਸਿਆ ਸੀ ਕਿ ਉਹ ਰੋਜ਼ਾਨਾ ਨਾ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਲਈ 6000 ਕੈਲੋਰੀਜ਼ ਦਾ ਸੇਵਨ ਕਰਦੀ ਸੀ। ਕਿਮ ਨੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਵਿਚ ਇਕ ਬੇਟੇ ਤੇ ...


Jan 30

ਤਿੰਨ ਭਾਰਤੀਆਂ ਨੂੰ ਆਸਟਰੇਲੀਆ ਦਾ ਸਰਵਉੱਚ ਸਨਮਾਣ

Share this News

ਮੈਲਬੋਰਨ : ਭੌਤਿਕ ਵਿਗਿਆਨ, ਇੰਜੀਨੀਅਰਿੰਗ ਤੇ ਡਾਕਟਰੀ ਖੇਤਰ 'ਚ ਬੇਮਿਸਾਲ ਯੋਗਦਾਨ ਲਈ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਆਸਟ੍ਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ ਹਾਸਲ ਹੋਇਆ। ਕੈਨਬਰਾ ਸਥਿਤ ਆਸਟ੍ਰੇਲੀਆਈ ਰਾਸ਼ਟਰੀ ਯੂਨੀਵਰਸਿਟੀ (ਏ. ਐੱਨ. ਯੂ.) ਦੇ ਪ੍ਰਸਿੱਧ ਪ੍ਰੋਫੈਸਰ ਚੇਨੂੰਪਤੀ ਜਗਦੀਸ਼, ਨਿਊ ਸਾਊਥ ਵੇਲਸ 'ਚ ਅੱਖਾਂ ਦੇ ਡਾਕਟਰ ਜੈ ਚੰਦਰਾ ਤੇ ਮੈਲਬੋਰਨ ਦੇ ਇਕ ਦੰਦਾਂ ਦੇ ਡਾਕਟਰ ਸੰਜੀਵ ਕੋਸ਼ੀ ਨੂੰ ਸਾਲ 2016 ਦਾ ਆਰਡਰ ਆਫ ਆਸਟ੍ਰੇਲੀਆ ਦਿੱਤਾ ਗਿਆ, ਜਿਸ ਦਾ ਐਲਾਨ ਆਸਟ੍ਰੇਲੀਆ ਦਿਵਸ ਮੌਕੇ ਹੋਇਆ। ਜਗਦੀਸ਼ ਨੂੰ ਇਹ ਐਵਾਰਡ ਭੌਤਿਕ ਵਿਗਿਆਨ ਤੇ ਇੰਜੀਨੀਅਰਿੰਗ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਦਿੱਤਾ ਗਿਆ।
ਉਨ੍ਹਾਂ ਨੂੰ ਕੰਪੈਨੀਅਨ ਆਫ ਦਿ ਆਰਡਰ ਆਫ ਆਸਟ੍ਰੇਲੀਆ (ਏ. ਸੀ.) ਚੁਣਿਆ ਗਿਆ। ਨੈਨੋ ਟੈਕਨਾਲੋਜੀ 'ਤੇ ਕੰਮ ...


Jan 30

ਆਸਟਰੇਲੀਆ ਦੇ ਸਕੂਲਾਂ ’ਚ ਬੰਬ ਰੱਖੇ ਹੋਣ ਦੀ ਅਫ਼ਵਾਹ

Share this News

ਸਿਡਨੀ : ਕਰੀਬ ਇਕ ਦਰਜਨ ਤੋਂ ਵੱਧ ਸਕੂਲਾਂ ਅੰਦਰ ਬੰਬ ਰੱਖੇ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਏ ਜਾਣ ’ਤੇ ਬੰਬ ਦੀ ਧਮਕੀ ਝੂਠੀ ਸਾਬਤ ਨਿਕਲੀ। ਸੂਬਾ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਆਸਟਰੇਲੀਅਨ ਸੁਰੱਖਿਆ ਏਜੰਸੀਆਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਕਰੀਬ ਦੋ ਮਹੀਨੇ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਕੱਲ੍ਹ ਹੀ ਮੁਲਕ ਭਰ ’ਚ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਇਆ ਸੀ। ਸਰਕਾਰੀ ਸੂਤਰਾਂ ਅਨੁਸਾਰ ਸਕੂਲਾਂ ਚ ਬੰਬ ਰੱਖਣ ਦੀ ਧਮਕੀ ਸੂਬਾ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜ ਵਿੱਚ ਮਿਲੀ। ਧਮਕੀ ਦੇ ਸੁਨੇਹੇ ਪ੍ਰਾਇਮਰੀ ਅਤੇ ਸੈਕੰਡਰੀ ...


Jan 22

ਅਲਕਾਇਦਾ ਨੂੰ ਪੱਛਮੀ ਅਫ਼ਰੀਕਾ 'ਚ ਅਗਵਾ ਕੀਤਾ ਆਸਟਰੇਲੀਅਨ ਡਾਕਟਰ ਜੋੜਾ ਮਾਨਵਤਾ ਅਧਾਰ 'ਤੇ ਰਿਹਾ ਕਰਨ ਦੀ ਅਪੀਲ

Share this News

ਸਿਡਨੀ : ਪਿਛਲੇ ਸ਼ੁੱਕਰਵਾਰ ਨੂੰ ਅਲਕਾਇਦਾ ਨਾਲ ਸਬੰਧਤ ਅੱਤਵਾਦੀ ਸੰਗਠਨ ਵਲੋਂ ਡਾਕਟਰ ਕੇਨ ਐਲੀਅਟ ਤੇ ਉਸਦੀ ਪਤਨੀ ਡਾ. ਜੈਸਲੀਨ ਐਲੀਅਟ ਨੂੰ ਪੱਛਮੀ ਅਫ਼ਰੀਕਾ ਦੇ ਦੇਸ਼ ਬੁਰਕੀਨਾ ਫਾਸੋ ਦੇ ਕਸਬੇ ਡਜੀਬੋ ਤੋਂ ਅਗਵਾ ਕਰ ਲਿਆ ਗਿਆ ਸੀ। ਇਹ ਡਾ. ਜੋੜਾ ਆਸਟਰੇਲੀਆ ਦੇ ਪਰਥ ਸ਼ਹਿਰ ਨਾਲ ਸਬੰਧਿਤ ਹੈ।ਇਹ ਜੋੜਾ ਡਜੀਬੋ ਖੇਤਰ 'ਚ ਪਿਛਲੇ 40 ਸਾਲ ਤੋਂ ਮਨੁੱਖਤਾ ਦੀ ਸੇਵਾ ਭਾਵਨਾ ਤਹਿਤ ਸਰਜਰੀ ਹਸਪਤਾਲ ਚਲਾ ਰਿਹਾ ਹੈ, ਜਿੱਥੇ ਹਰ ਇਕ ਮਰੀਜ਼ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਆਸਟਰੇਲੀਅਨ ਤੇ ਪੱਛਮੀ ਅਫ਼ਰੀਕਾ ਦੇ ਵਾਸੀਆਂ ਵਲੋਂ ਵੱਖ-ਵੱਖ ਮਾਧਿਅਮ ਰਾਹੀਂ ਅਗਵਾਕਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਮਨੁੱਖ ਮਾਨਵਤਾ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਿਹਾ ਹੈ, ਉਸਨੂੰ ...


Jan 22

ਆਸਟ੍ਰੇਲੀਅਨ ਸਰਕਾਰ ਖਿਲਾਫ ਕਾਨੂੰਨੀ ਜੰਗ ਲੜੇਗਾ 'ਵਿਧਵਾ' ਸਮਲਿੰਗੀ

Share this News

ਐਡੀਲੇਡ : ਮਾਰਕੋ ਬਲਮਰ ਰਿਜੀ ਤੇ ਡੇਵਿਡ ਨਾਮੀ ਸਮਲਿੰਗੀ ਜੋੜਾ ਹਨੀਮੂਨ ਮਨਾਉਣ ਆਸਟ੍ਰੇਲੀਆ ਗਿਆ ਸੀ । ਜਿਥੇ ਐਡੀਲੇਡ ਵਿਖੇ ਡੇਵਿਡ ਦੀ ਪੌੜੀਆਂ ਤੋਂ ਡਿੱਗ ਕੇ ਸਿਰ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ । ਰਿਜੀ ਦਾ ਕਹਿਣਾ ਹੈ ਕਿ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਜਦ ਉਸਨੇ ਡੇਵਿਡ ਦੀ ਚੀਕ ਤੋਂ ਬਾਅਦ ਉਸਦੇ ਆਸ-ਪਾਸ ਖੂਨ ਹੀ ਖੂਨ ਦੇਖਿਆ। ਡੇਵਿਡ ਦੀ ਮੌਤ ਦਾ ਦੁੱਖ ਹੀ ਘੱਟ ਨਹੀਂ ਸੀ ਪਰ ਫਿਊਨਰਲ ਡਾਇਰੈਕਟਰ ਨੇ ਉਸਨੂੰ ਹੋਰ ਗਹਿਰਾ ਸਦਮਾ ਦਿੱਤਾ, ਜਦ ਉਸਨੂੰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਸਥਾਨਕ ਕਾਨੂੰਨ ਅਨੁਸਾਰ ਕਿਸੇ ਹੋਰ ਮੁਲਕ ਦੇ ਸਮਲਿੰਗੀ ਵਿਆਹ ਨੂੰ ਮਾਨਤਾ ਨਹੀਂ ਹੈ । ਰਿਜੀ ਨੇ ਆਪਣੇ ਫੇਸਬੁੱਕ ਖਾਤੇ ਰਾਹੀਂ ਆਪਣੇ ...


Jan 22

ਆਸਟ੍ਰੇਲੀਅਨ ਸ਼ਹਿਦ ਹੋ ਸਕਦੈ ਸਿਹਤ ਲਈ ਨੁਕਸਾਨਦੇਹ

Share this News

ਸਿਡਨੀ : ਅੰਤਰਰਾਸ਼ਟਰੀ ਰਿਚਰਚ ਮੁਤਾਬਿਕ ਆਸਟ੍ਰੇਲੀਅਨ ਸ਼ਹਿਦ ਕੈਂਸਰ ਵਰਗੀਆਂ ਲਈ ਭਿਆਨਕ ਬਿਮਾਰੀਆਂ ਨੂੰ ਵਧਾ ਸਕਦਾ ਹੈ | ਇਸ ਖੋਜ ਮੁਤਾਬਿਕ ਇਹ ਦਰਸਾਇਆ ਗਿਆ ਕਿ ਜਦ ਮਧੂ ਮੱਖੀਆਂ ਫੁੱਲਾਂ ਤੋਂ ਰਸ ਇਕੱਠਾ ਕਰਦੀਆਂ ਹਨ ਉਹ ਪੀਟਰਸਨ ਭਾਵ ਸਾਲਵੇਸ਼ਨ ਜ਼ੋਨ ਤੋਂ ਦੀ ਰਸ ਲੈਂਦੀਆਂ ਹਨ ਜਿਹੜਾ ਫੁੱਲ ਪਾਈਰੋਲਿਜੀਡਾਈਨ ਅਲਕਾਲੋਡਿਸ ਨਾਂਅ ਦਾ ਕੈਮੀਕਲ ਨਾਲ ਭਰਿਆ ਹੁੰਦਾ ਹੈ | ਜਰਮਨ ਰਿਸਰਚ ਮੁਤਾਬਿਕ ਸ਼ਹਿਦ ਵਿਚ ਇਸ ਕੈਮੀਕਲ ਦੀ ਵੱਧ ਮਾਤਰਾ ਕਰਕੇ ਫੇਫੜੇ ਦੀਆਂ ਬਿਮਾਰੀਆਂ, ਕੈਂਸਰ, ਜਿਵੇਂ ਲੁਕੀਮੀਆ, ਛਾਤੀ ਦਾ ਕੈਂਸਰ ਆਦਿ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ | ਡਾਕਟਰ ਜੋਨ ਐਡਗਰ ਨੇ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖਤਰਾ ਜਿਤਾਇਆ | ਡਾਕਟਰ ਜੋਨ ਨੇ ਫੇਅਰਫੈਕਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ...


Jan 19

ਸਿਡਨੀ 'ਚ ਚੱਲ ਰਹੀ ਹੈ ਪੁਲਸ ਮੁਹਿੰਮ

Share this News

ਸਿਡਨੀ : ਆਸਟ੍ਰੇਲੀਆ ਦੀ ਐਮਰਜੈਂਸੀ ਸੇਵਾ ਨੇ ਕਿਹਾ ਹੈ ਕਿ ਸਿਡਨੀ ਦੇ ਪੱਛਮੀ ਉਪਨਗਰ 'ਚ ਇਕ ਪੁਲਸ ਮੁਹਿੰਮ ਚੱਲ ਰਹੀ ਹੈ ਉਧਰ ਸਥਾਨਕ ਮੀਡੀਆ ਨੇ ਇਸ ਮੁਹਿੰਮ 'ਚ ਇਕ ਵਿਅਕਤੀ ਦੇ ਮਾਰੇ ਜਾਣ ਦੀ ਰਿਪੋਰਟ ਦਿੱਤੀ ਹੈ। ਪੁਲਸ ਬੁਲਾਰੇ ਨੇ ਕਿਹਾ ਹੈ ਕਿ ਇਹ ਆਪ੍ਰੇਸ਼ਨ ਸ਼ਹਿਰ ਦੇ ਸੈਟਰਲ ਬਿਜ਼ਨੈੱਸ ਡਿਸੀਟ੍ਰਿਕਟ ਦੇ ਕਵੈਕਰਸ ਹਿਲ 'ਚ ਚੱਲ ਰਿਹਾ ਹੈ। ਉਨ੍ਹਾਂ ਨੇ ਇਸ ਮੁਹਿੰਮ ਦੇ ਬਾਰੇ 'ਚ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਵਰਣਨਯੋਗ ਹੈ ਕਿ ਆਸਟ੍ਰੇਲੀਆ 'ਚ ਘਰੇਲੂ ਅੱਤਵਾਦੀਆਂ ਦੇ ਹਮਲੇ ਦਾ ਕਾਫੀ ਖਤਰਾ ਹੈ ਅਤੇ ਇਸ ਨੂੰ ਦੇਖਦੇ ਹੋਏ ਦੇਸ਼ 'ਚ ਸੁਰੱਖਿਆ ਨੂੰ ਲੈ ਕੇ ਕਾਫੀ ਸਾਵਾਧਾਨੀ ਵਰਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ...


Jan 19

ਆਸਟ੍ਰੇਲੀਅਨ ਜੋੜੇ ਨੇ ਕੁਝ ਇਸ ਤਰ੍ਹਾਂ ਬਦਲੀ ਇਸ ਬੱਚੀ ਦੀ ਕਿਸਮਤ

Share this News

ਆਸਟ੍ਰੇਲੀਆ : ਹਾਲ ਹੀ 'ਚ ਵਡੋਦਰਾ ਘੁੰਮਣ ਆਏ ਇਕ ਆਸਟ੍ਰੇਲੀਅਨ ਜੋੜੇ ਨੇ ਇਕ ਗਰੀਬ ਬੱਚੀ ਦੀ ਪੜ੍ਹਾਈ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਜ਼ਿੰਮੇਵਾਰੀ ਲਈ ਹੈ। ਵਿਦੇਸ਼ੀ ਜੋੜੇ ਨੇ ਉਸ ਲਈ 30 ਹਜ਼ਾਰ ਰੁਪਏ ਵੀ ਭੇਜੇ ਹਨ ਅਤੇ ਝੌਂਪੜੀ 'ਚ ਰਹਿਣ ਵਾਲੇ ਇਸ ਪਰਿਵਾਰ ਨੂੰ ਕਿਰਾਏ ਦਾ ਮਕਾਨ ਵੀ ਦਿਵਾਇਆ ਹੈ। ਆਸਟ੍ਰੇਲੀਆ 'ਚ ਰਹਿਣ ਵਾਲੇ ਡਿਕ ਸਮਿਥ ਅਤੇ ਉਨ੍ਹਾਂ ਦੀ ਪਤਨੀ ਪਿਛਲੇ ਦਿਨੀਂ ਵਡੋਦਰਾ ਘੁੰਮਣ ਲਈ ਆਏ ਸਨ। ਇਸ ਦੌਰਾਨ ਉਹ ਪੰਡਯਾ ਬ੍ਰਿਜ ਕੋਲੋਂ ਲੰਘ ਰਹੇ ਸਨ। ਉਦੋਂ ਉਨ੍ਹਾਂ ਨੇ ਬ੍ਰਿਜ ਦੇ ਹੇਠਾਂ ਸਥਿਤ ਇੰਦਰਾਨਗਰ ਦੀ ਝੌਂਪੜੀ 'ਚ ਦਿਵਿਆ ਨਾਂ ਦੀ ਬੱਚੀ ਨੂੰ ਤਰਸਯੋਗ ਹਾਲਤ 'ਚ ਦੇਖਿਆ। ਸਮਿਥ ਝੌਂਪੜੀ 'ਚ ਪੁੱਜੇ ਅਤੇ ਆਪਣੇ ...


Jan 19

ਬ੍ਰਿਸਬੇਨ ਪੁਲ ਤੋਂ ਛਾਲ ਮਾਰਨ ਵਾਲਾ ਬ੍ਰਿਟਿਸ਼ ਨਾਗਰਿਕ ਲਾਪਤਾ

Share this News

ਸਿਡਨੀ : ਇਕ ਬ੍ਰਿਟਿਸ਼ ਨਾਗਰਿਕ ਕੱਲ੍ਹ ਬ੍ਰਿਸਬੇਨ ਪੁਲ ਤੋਂ ਛਾਲ ਮਾਰਨ ਤੋਂ ਬਾਅਦ ਲਾਪਤਾ ਹੋ ਗਿਆ। ਆਸਟ੍ਰੇਲੀਆਈ ਪੁਲਸ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਉਸਨੇ ਮੌਜ-ਮਸਤੀ ਲਈ ਉਥੋਂ ਛਾਲ ਮਾਰੀ ਸੀ। 17 ਜਨਵਰੀ ਦੀ ਰਾਤ ਬੈਕਪੈਕਰਸ ਹੋਟਲ ਵਿਚ ਸ਼ਰਾਬ ਪੀਣ ਮਗਰੋਂ ਚਾਰ ਲੋਕਾਂ ਨੇ ਵਿਲੀਅਮ ਜੌਲੀ ਬ੍ਰਿਜ ਤੋਂ ਬ੍ਰਿਸਬੇਨ ਨਦੀ ਵਿਚ ਚੁੱਭੀ ਮਾਰਨ ਦਾ ਫੈਸਲਾ ਕੀਤਾ ਸੀ, ਉਹ ਉਨ੍ਹਾਂ ਚਾਰ ਲੋਕਾਂ 'ਚੋਂ ਇਕ ਸੀ। ਨਦੀ ਪੁਲ ਤੋਂ ਲੱਗਭਗ 10 ਮੀਟਰ ਹੇਠਾਂ ਹੈ


Jan 19

ਪਿਤਾ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਵੇਗਾ ਜਸਪਾਲ ਸਿੰਘ, ਆਸਟ੍ਰੇਲੀਆ ਨੇ ਜਾਰੀ ਕੀਤਾ 'ਸਪੈਸ਼ਲ ਵੀਜ਼ਾ'

Share this News

ਮੈਲਬੋਰਨ : ਮਨੁੱਖਤਾ ਦੇ ਪੱਧਰ 'ਤੇ ਆਸਟ੍ਰੇਲੀਅਨ ਸਰਕਾਰ ਨੇ ਅੱਜ 26 ਸਾਲਾ ਭਾਰਤੀ ਵਿਅਕਤੀ ਜਸਪਾਲ ਸਿੰਘ ਨੂੰ ਭਾਰਤ ਵਿਚ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਲਈ 'ਸਪੈਸ਼ਲ ਵੀਜ਼ਾ' ਜਾਰੀ ਕਰ ਦਿੱਤਾ ਹੈ। ਜਸਪਾਲ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਦੀ ਮੌਤ ਸੋਮਵਾਰ ਨੂੰ ਏਅਰਪੋਰਟ ਦੇ ਗੇਟ 'ਤੇ ਉਸ ਸਮੇਂ ਹੋਈ ਸੀ, ਜਦੋਂ ਉਹ ਆਪਣੇ ਪੁੱਤਰ ਨੂੰ ਮਿਲਣ ਲਈ ਮੈਲਬੋਰਨ ਆਏ ਸਨ। 
ਜਸਪਾਲ ਆਪਣੇ ਪਿਤਾ ਅਤੇ ਮਾਤਾ ਦਾ ਮੈਲਬੋਰਨ ਏਅਰਪੋਰਟ 'ਤੇ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਦੇ ਪਿਤਾ ਨੂੰ ਏਅਰਪੋਰਟ ਦੇ ਗੇਟ 'ਤੇ ਹੀ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਜਸਪਾਲ ਦੀ ਸਭ ਤੋਂ ਵੱਡੀ ...[home] [1] 2 3  [next]1-10 of 22

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved