Australia News Section

Monthly Archives: JANUARY 2017


Jan 21

ਆਸਟਰੇਲੀਆ 'ਚ ਟਰੰਪ ਦੇ ਵਿਰੁੱਧ ਪ੍ਰਦਰਸ਼ਨ 'ਚ ਹਜ਼ਾਰਾਂ ਲੋਕਾਂ ਨੇ ਲਿਆ ਭਾਗ

Share this News

ਮੈਲਬੌਰਨ : ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣ ਚੁੱਕੇ ਹਨ ਅਤੇ ਇਸ ਸਮੇਂ ਉਹ ਸੁਰਖੀਆਂ 'ਚ ਹਨ। ਉਨ੍ਹਾਂ ਦੀ ਤਾਜ ਪੋਸ਼ੀ ਤੋਂ ਕਈ ਲੋਕ ਖੁਸ਼ ਹਨ ਪਰ ਕਈ ਵਿਰੋਧ ਕਰ ਰਹੇ ਹਨ। ਅਮਰੀਕਾ ਹੀ ਨਹੀਂ ਆਸਟਰੇਲੀਆ 'ਚ ਵੀ ਟਰੰਪ ਦਾ ਵਿਰੋਧ ਹੋ ਰਿਹਾ ਹੈ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਸਟਰੇਲੀਆ ਦੇ ਮੈਲਬੌਰਨ ਅਤੇ ਕੈਨਬਰਾ 'ਚ ਟਰੰਪ ਦੇ ਵਿਰੋਧ 'ਚ ਪ੍ਰਦਰਸ਼ਨ ਕੀਤੇ  ਗਏ। ਇਸ 'ਚ ਲਗਭਗ 10,000 ਲੋਕਾਂ ਨੇ ਭਾਗ ਲਿਆ। ਜਦ ਟਰੰਪ ਦੀ ਤਾਜਪੋਸ਼ੀ ਹੋ ਰਹੀ ਸੀ ਤਾਂ ਕਈ ਲੋਕ ਉੱਚੀ-ਉੱਚੀ ਰੋ ਰਹੇ ਸਨ ਕਿਉਂਕਿ ਉਹ ਟਰੰਪ ਦੀਆਂ ਨੀਤੀਆਂ ਨੂੰ ਚੰਗਾ ਨਹੀਂ ਸਮਝਦੇ। 
ਉਨ੍ਹਾਂ ਕਿਹਾ ਕਿ ਉਹ ਨਫਰਤ ਕਰਨ ਵਾਲਾ ਇਨਸਾਨ ਹੈ ਅਤੇ ਉਸਦਾ ...


Jan 21

ਆਸਟ੍ਰੇਲੀਆ 'ਚ ਲਾਪਤਾ ਹੋਏ ਭਾਰਤੀ ਨੂੰ ਲੱਭਣ ਦੀ ਅਪੀਲ

Share this News

ਮੈਲਬੋਰਨ : ਮਾਂ-ਬਾਪ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਵਿਦੇਸ਼ਾਂ 'ਚ ਪੜ੍ਹਾਈ ਕਰਨ ਭੇਜਦੇ ਹਨ ਪਰ ਜੇਕਰ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਅਣਹੋਣੀ ਵਾਪਰ ਜਾਂਦੀ ਹੈ, ਤਾਂ ਡੂੰਘਾ ਦੁੱਖ ਪਹੁੰਚਦਾ ਹੈ। ਕੁਝ ਅਜਿਹੇ ਹੀ ਦੁੱਖ 'ਚੋਂ ਲੰਘ ਰਹੇ ਨੇ ਇਹ ਮਾਪੇ, ਜਿਨ੍ਹਾਂ ਦਾ ਪੁੱਤਰ ਆਸਟਰੇਲੀਆ 'ਚ ਪਿਛਲੇ ਸਾਲ ਲਾਪਤਾ ਹੋ ਗਿਆ ਅਤੇ ਅਜੇ ਤੱਕ ਉਸ ਬਾਰੇ ਕੋਈ ਥਹੁ-ਪਤਾ ਨਹੀਂ ਲੱਗਾ। 22 ਸਾਲਾ ਤੇਜ ਚਿਤਸਨ ਪਿਛਲੇ ਸਾਲ ਅਪ੍ਰੈਲ 2016 ਤੋਂ ਲਾਪਤਾ ਹੈ। ਤੇਜ ਘਰੋਂ ਪੜ੍ਹਨ ਲਈ ਗਿਆ ਸੀ ਅਤੇ ਮੁੜ ਘਰ ਨਹੀਂ ਪਰਤਿਆ। ਤੇਜ ਦੇ ਮਾਪਿਆਂ ਨੇ ਇਕ ਵਾਰ ਫਿਰ ਫੇਸਬੁੱਕ ਪੇਜ 'ਤੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਲੱਭਣ ਲਈ ਮਦਦ ...


Jan 21

ਆਸਟਰੇਲੀਆ 'ਚ ਲੁੱਟਿਆ ਗਿਆ ਭਾਰਤੀ ਰੈਸਟੋਰੈਂਟ - 24000 ਡਾਲਰ ਨੂੰ ਲੱਗਾ ਚੂਨਾ

Share this News

ਬਿ੍ਸਬੇਨ : ਬਿ੍ਸਬੇਨ ਦੇ ਦੱਖਣੀ ਪੱਛਮ 'ਚ ਸਥਿਤ ਇਪਸਵਿਚ ਦੇ 'ਮਹਿਫ਼ਿਲ' ਭਾਰਤੀ ਰੈਸਟੋਰੈਂਟ ਦੇ ਮਾਲਕ ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਹ ਬੁਰੀ ਤਰ੍ਹਾਂ ਡਰਿਆ ਤੇ ਸਹਿਮ ਗਿਆ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਉਹ ਕੀ ਕਰੇ | ਸ੍ਰੀ ਸ਼ਰਮਾ ਦੇ ਕਾਰੋਬਾਰ ਅਤੇ ਇਸ ਨਾਲ ਲਗਦੇ ਠੇਕੇ ਨੂੰ ਲਗਪਗ 20 ਵਾਰ ਚੋਰੀ ਤੇ ਲੁੱਟਿਆ ਗਿਆ ਹੈ | ਕੌੜਾ ਸੱਚ ਇਹ ਹੈ ਕਿ ਬਾਹਰੋਂ ਆ ਕੇ ਵਸੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ | ਇਸ ਚੋਰੀ ਦੌਰਾਨ ਅਰਾਮ ਨਾਲ ਵਿਅਕਤੀ ਅੰਦਰ ਆਇਆ | ਉਸ ਨੇ ਗੱਲੇ 'ਚੋਂ ਚਾਬੀ ਕੱਢੀ, ਸੇਫ ਖੋਲ੍ਹ ਕੇ 23,949 ਡਾਲਰ ਆਪਣੇ ਬੈਗ ਵਿਚ ਪਾ ਕੇ ਚਲਦਾ ਬਣਿਆ | ਸ਼ਰਮਾ ਅਨੁਸਾਰ ਇੰਝ ...


Jan 5

ਆਸਟਰੇਲੀਆ 'ਚ ਰਹਿੰਦੇ ਪੰਜਾਬੀ ਨੇ ਕੀਤੀ ਖੁਦਕੁਸ਼ੀ

Share this News

ਮੈਲਬੌਰਨ : ਬੁੱਧਵਾਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇੱਕ ਪੰਜਾਬੀ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਰਮਨਦੀਪ ਸਿੰਘ ਹੋਠੀ ਨਾਮੀ ਇਹ ਵਿਅਕਤੀ ਮੈਲਬੌਰਨ ਦੇ ਹਿੱਲਸਾਈਡ ਕਸਬੇ 'ਚ ਰਹਿੰਦਾ ਸੀ। ਮ੍ਰਿਤਕ ਰਮਨ ਦੀ ਪਤਨੀ ਅਤੇ ਦੋ ਬੱਚੇ ਭਾਰਤ 'ਚ ਰਹਿੰਦੇ ਹਨ ਅਤੇ ਉਸ ਦੇ ਖੁਦਕੁਸ਼ੀ ਕਰਨ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 
ਮਿਲੀ ਜਾਣਕਾਰੀ ਮੁਤਾਬਕ ਮਰਨ ਤੋਂ ਕੁਝ ਸਮਾਂ ਪਹਿਲਾਂ ਰਮਨ ਨੇ ਭਾਰਤ 'ਚ ਰਹਿੰਦੇ ਆਪਣੇ ਚਚੇਰੇ ਭਰਾ ਨੂੰ ਫੋਨ ਕੀਤਾ ਸੀ। ਫੋਨ 'ਤੇ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਇਹ ਉਸ ਦੀ ਆਖ਼ਰੀ ਫੋਨ ਕਾਲ ਹੈ। ਇਸ ਪਿੱਛੋਂ ਉਸ ਦਾ ਫੋਨ ਧੜੱਮ ਕਰਕੇ ਜ਼ਮੀਨ 'ਤੇ ਡਿੱਗ ਪਿਆ। ਚਿੰਤਾ 'ਚ ਡੁੱਬੇ ...


Jan 5

ਆਸਟ੍ਰੇਲੀਅਨ ਸਰਕਾਰ ਵੱਲੋਂ ਨਾਗਰਿਕਤਾ ਸਖ਼ਤ ਕਰਨ 'ਤੇ ਵਿਚਾਰਾਂ

Share this News

ਬਿ੍ਸਬੇਨ : ਆਸਟ੍ਰੇਲੀਅਨ ਸਰਕਾਰ ਦੇ ਮੰਤਰੀ ਪੀਟਰ ਡਟਨ ਨੇ ਸੰਕੇਤ ਦਿੱਤਾ ਹੈ ਕਿ ਆਸਟ੍ਰੇਲੀਅਨ ਨਾਗਰਿਕਤਾ (ਸਿਟੀਜ਼ਨਸ਼ਿਪ) ਦੀਆਂ ਸ਼ਰਤਾਂ ਸਖ਼ਤ ਕੀਤੀਆਂ ਜਾਣਗੀਆਂ | ਸਰਕਾਰ ਦੀ ਕੋਸ਼ਿਸ਼ ਹੈ ਕਿ ਇਥੇ ਨਾਗਰਿਕਤਾ ਲੈਣ ਵਾਲਾ ਹਰ ਵਿਅਕਤੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਤੋਂ ਇਲਾਵਾ ਪੱਛਮੀ ਸੱਭਿਅਤਾ 'ਚ ਰਹਿਣ ਲਈ ਤਿਆਰ ਹੋਵੇ | ਸਰਕਾਰ ਦਾ ਇਸ਼ਾਰਾ ਹੈ ਕਿ ਕੱਟੜ ਪੰਥੀ, ਅੱਤਵਾਦੀ ਸੋਚ ਵਾਲੇ ਵਿਅਕਤੀਆਂ ਨੂੰ ਨਾਗਰਿਕਤਾ ਲੈਣੀ ਔਖੀ ਕਰਨੀ ਚਾਹੁੰਦੀ ਹੈ | ਸਰਕਾਰ ਨੇ ਹੁਣ ਤੱਕ ਸੈਂਕੜੇ ਨਾਗਰਿਕਾਂ ਦੀ ਨਾਗਰਿਕਤਾ ਰੱਦ ਕੀਤੀ, ਜਿਨ੍ਹਾਂ ਦੀ ਹਿੱਸੇਦਾਰੀ ਮਾਫੀਆ, ਨਸ਼ਾ ਕਾਰੋਬਾਰ ਜਾਂ ਕਿਸੇ ਹੋਰ ਪ੍ਰਕਾਰ ਦੀ ਵੱਡੀ ਪੱਧਰ 'ਤੇ ਗ਼ੈਰ-ਕਾਨੂੰਨੀ ਕਾਰੋਬਾਰ ਵਿਚ ਸ਼ਾਮਿਲ ਪਾਏ ਗਏ ਜਾਂ ਪਾਏ ਜਾ ਰਹੇ ਹਨ | ਦੂਜੇ ਪਾਸੇ ਸਰਕਾਰ ...


Jan 5

ਬਿ੍ਸਬੇਨ 'ਚ ਕਵੀ ਦਰਬਾਰ ਮੌਕੇ ਕਿਤਾਬ 'ਗੋਰੀਆਂ ਰਿਸ਼ਮਾਂ ਦੀ ਛੋਹ' ਲੋਕ ਅਰਪਿਤ

Share this News

ਬਿ੍ਸਬੇਨ : ਨਵੇਂ ਸਾਲ ਦੀ ਸਾਹਿਤਕ ਸ਼ੁਰੂਆਤ ਕਰਦਿਆਂ ਆਸਟਰੇਲੀਆ ਦੀ ਕਾਰਜਸ਼ੀਲ ਸਾਹਿਤਿਕ ਸੰਸਥਾ ਪੰਜਾਬੀ ਸਾਹਿਤ ਸਭਾ ਬਿ੍ਸਬੇਨ ਵੱਲੋਂ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਭਾਰਤ ਤੋਂ ਲੋਕ ਆਗੂ ਸਾਥੀ ਤਾਰਾ ਸਿੰਘ ਚਲਾਕੀ, ਇੰਡੋਜ਼ ਚੇਅਰਮੈਨ ਅਮਰਜੀਤ ਮਾਹਲ ਅਤੇ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਨੇ ਕੀਤੀ | ਸਮਾਗਮ ਦਾ ਆਗਾਜ਼ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਨੇ ਆਏ ਮਹਿਮਾਨ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਪਿਛਲੇ ਅਰਸੇ ਦੌਰਾਨ ਹੋਈਆਂ ਸਾਹਿਤਿਕ ਸਰਗਰਮੀਆਂ ਅਤੇ ਇਸ ਸਾਲ ਇੰਡੋਜ਼ ਗਰੁੱਪ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਪੁਸਤਕਾਂ ਦੀ ਯੋਜਨਾ ਬਾਰੇ ਚਾਨਣਾ ਪਾਇਆ | ਇਸ ਮੌਕੇ ਹਾਜ਼ਰ ਪ੍ਰਮੁੱਖ ਹਸਤੀਆਂ ਤੇ ਅਦੀਬਾਂ ਵੱਲੋਂ ਇੰਗਲੈਂਡ ਵੱਸਦੇ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved