Australia News Section

Monthly Archives: OCTOBER 2015


Oct 18

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਬੰਨ੍ਹੇ ਇਸ ਸਿੱਖ ਦੀਆਂ ਤਾਰੀਫਾਂ ਦੇ ਪੁੱਲ

Share this News

ਮੈਲਬੋਰਨ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸਿੱਖ ਵਿਅਕਤੀ ਕੁਲਵਿੰਦਰ ਸਿੰਘ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਤਾਂ ਹਰੇਕ ਪੰਜਾਬੀ ਅਤੇ ਸਿੱਖ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ। ਸਿਡਨੀ ਟ੍ਰੇਨ ਲਈ ਕੰਮ ਕਰਨ ਵਾਲੇ ਕੁਲਵਿੰਦਰ ਸਿੰਘ ਨੇ 2011 ਸੈਂਟਰਲ ਸਟੇਸ਼ਨ 'ਤੇ ਮਾਈਕਲ ਵਿਲੀਅਮਸ ਨਾਮੀ ਵਿਅਕਤੀ ਦੀ ਜਾਨ ਬਚਾਉਣ ਲਈ ਡੀਫਾਈਬ੍ਰਲੇਟਰ ਨਾਮੀ ਉਪਕਰਣ ਦੀ ਵਰਤੋਂ ਕੀਤੀ ਸੀ। 
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕੁਮ ਟਰਨਬੁਲ ਨੇ ਕੁਲਵਿੰਦਰ ਸਿੰਘ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਹੋਏ ਕਿਹਾ ਕਿ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਟਰਨਬੁਲ ਅੱਜ ਸਵੇਰੇ ਸੈਂਟਰਲ ਸਟੇਸ਼ਨ ਦਾ ਦੌਰਾ ਕਰਨ ਗਏ ਸਨ। ਉਨ੍ਹਾਂ ਨੇ ਲਿਖਿਆ ਕਿ ਉਹ ਜਦੋਂ ਵੀ ਸਿਡਨੀ ਟ੍ਰੇਨ ਲਈ ਕੰਮ ...


Oct 18

ਐਡੀਲੇਡ ਖੇਡ ਮੇਲੇ 'ਚ ਆਰਟਿਸਟ ਡੈਨੀਅਲ ਵੱਲੋਂ ਘਰੇਲੂ ਹਿੰਸਾ ਵਿਰੁੱਧ ਸੈਮੀਨਾਰ

Share this News

ਐਡੀਲੇਡ : ਐਡੀਲੇਡ ਖੇਡ ਮੇਲੇ 'ਚ ਵਿਸ਼ਵ ਦੇ ਮੰਨੇ-ਪ੍ਰਮੰਨੇ ਆਰਟਿਸਟ ਕੌਨਲ ਡੈਨੀਅਲ ਘਰੇਲੂ ਹਿੰਸਾ ਬਾਰੇ ਸੈਮੀਨਾਰ ਲਗਾ ਕੇ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਲੋਕਾਂ ਨੂੰ ਜਾਗਰੂਕ ਕਰਦਿਆਂ ਔਰਤਾਂ 'ਤੇ ਸਮਾਜ 'ਚ ਹੋ ਰਹੇ ਤਸ਼ੱਦਦ ਵਿਰੁੱਧ ਆਵਾਜ਼ ਉਠਾਉਣ ਤੇ ਲਾਮਬੰਦ ਹੋਣ ਲਈ ਜਾਣਕਾਰੀ ਲਿਖਤੀ ਰੂਪ 'ਚ ਵੰਡੀ ਗਈ | ਘਰੇਲੂ ਹਿੰਸਾ ਸਿਰਫ ਔਰਤਾਂ ਨਾਲ ਹੀ ਨਹੀਂ, ਕਈ ਵਾਰੀ ਪੁਰਸ਼ ਵੀ ਇਸ ਦਾ ਸ਼ਿਕਾਰ ਹੁੰਦੇ ਹਨ | ਮਾਲਕਾਂ ਵੱਲੋਂ ਕਾਮਿਆਂ ਨੂੰ ਵੱਧ ਕੰਮ ਕਰਕੇ ਘੱਟ ਤਨਖਾਹ ਦੇਣ ਨੂੰ ਵੀ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਦੱਸਦਿਆਂ ਸਮਾਜ ਦੇ ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾ ਕੇ ਜਾਗਰੂਕ ਕਰਨ ਲਈ ਸ਼ਲਾਘਾਯੋਗ ਉਪਰਾਲਾ ਕੀਤਾ |


Oct 18

ਆਸਟ੍ਰੇਲੀਅਨ ਸਿੱਖ ਜਥੇਬੰਦੀਆਂ ਵੱਲੋਂ ਪੰਥ ਵਿਰੋਦੀਆਂ ਦੇ ਬਾਈਕਾਟ ਦਾ ਐਲਾਨ

Share this News

ਸਿਡਨੀ : ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਦੇ ਸਬੰਧ ਵਿਚ ਸਿਡਨੀ ਦੀਆਂ ਸਮੂਹ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ  ਏ.ਐੱਸ.ਏ. ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪਾਰਕਲੀ ਵਿਖੇ ਹੋਈ। ਇਸ ਮੀਟਿੰਗ 'ਚ ਜਥੇਦਾਰਾਂ ਵਲੋਂ ਸੌਦਾ ਸਾਧ ਨੂੰ ਦਿੱਤੀ ਗਈ ਕਥਿਤ ਮੁਆਫੀ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਦੀ ਕੀਤੀ ਗਈ।
ਮੀਟਿੰਗ 'ਚ ਬਾਦਲ ਪਰਿਵਾਰ ਦੁਆਰਾ 2007 ਤੋਂ ਲੈ ਕੇ ਹੁਣ ਤੱਕ ਸੌਦਾ ਸਾਧ ਦੀ ਪੰਥ ਦੇ ਵਿਰੋਧ 'ਚ ਜਾ ਕੇ ਵੋਟਾਂ ਖਾਤਰ ਕੀਤੀ ਹਮਾਇਤ ਦੀ ਸਖਤ ਨਿੰਦਾ ਕੀਤੀ ਗਈ। ਇਸ ਮੀਟਿੰਗ 'ਚ ਸਰਬਸਹਿਮਤੀ ਨਾਲ ਜਥੇਦਾਰਾਂ, ਫੈਸਲੇ ਦੇ ਸਾਰੇ ਹਿਮਾਇਤੀਆਂ ਅਤੇ ਬਾਦਲ ਪਾਰਟੀ, ਮੱਕੜ ਪਾਰਟੀ ਐੱਸ.ਜੀ.ਪੀ.ਸੀ. ਮੈਂਬਰਾਂ ਦਾ ਆਸਟ੍ਰੇਲੀਆ 'ਚ ਮੁਕੰਮਲ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ। ਇਹ ...


Oct 1

ਸਿਡਨੀ ਵਿੱਚ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀਆਂ ਪੈਲਾਂ

Share this News

ਸਿਡਨੀ ਵਿੱਚ ਇਹਨੀਂ ਦਿਨੀਂ ਭਾਰਤੀ ਰਾਸ਼ਟਰੀ ਪੰਛੀ ਮੋਰ ਪੈਲਾਂ ਪਾ ਰਿਹਾ ਹੈ। ਬਸੰਤ ਰੁੱਤ ਸ਼ੁਰੂ ਹੋ ਗਈ ਹੈ। ਨਵੇਂ ਫੁੱਲ ਨਿਕਲ ਰਹੇ ਹਨ। ਮੋਰ ਬੇਖੌਫ਼ ਹੋ ਕੇ ਸਿਡਨੀ ਵਾਸੀਆਂ ਅੱਗੇ ਪੈਲਾਂ ਪਾਉਂਦਾ ਹੋਇਆ ਆਪਣੇ ਸੋਹਣੇ ਖੰਭਾ ਨੂੰ ਖਿਲਾਰਦਾ ਹੈ। ਸਿਡਨੀ ਦਾ ਟਰੌਂਗਾ ਜੂਹ ਕਰੀਬ 52 ਏਕੜ 'ਚ ਫੈਲਿਆ ਹੋਇਆ ਹੈ। ਇਹ ਜੂਹ ਮੁੱਖ ਸ਼ਹਿਰ ਸਿਡਨੀ ਦੇ ਨੇੜੇ ਹੀ ਸਮੁੰਦਰੀ ਤੱਟ ਨਾਲ ਲੱਗਦਾ ਹੈ। ਇਥੇ ਜਾਣ ਲਈ ਸੈਲਾਨੀ ਤੇ ਆਮ ਲੋਕ ਸਮੁੰਦਰ 'ਚ ਚਲਦੀਆਂ ਛੋਟੀਆਂ ਕਿਸ਼ਤੀਆਂ, ਮੋਟਰ ਫੈਰੀਆਂ ਰਹੀਂ ਪੁੱਜਦੇ ਹਨ। 
ਇੱਥੇ ਚਾਰ ਹਜ਼ਾਰ ਦੇ ਕਰੀਬ ਪਸ਼ੂ, ਪੰਛੀ, ਜਾਨਵਰ ਆਦਿ ਸੈਲਾਨੀਆਂ ਦੀ ਖਿੱਚ ਵਧਾ ਰਹੇ ਹਨ। ਜਿਹਨਾਂ 'ਚ ਹਾਥੀ, ਚੀਤੇ, ਸ਼ੇਰ, ਜਿਰਾਫ਼, ਕੰਗਾਰੂ, ਗੁਰੀਲੇ, ਸਮੁੰਦਰੀ ਜੀਵ ਆਦਿ ...


Oct 1

ਭਾਰਤੀਆਂ ਦੀ ਸੰਸਥਾ ਗੋਪਿਓ ਦਾ 6ਵਾਂ ਯਾਦਗਾਰੀ ਸਮਾਗਮ

Share this News

ਪੱਛਮੀ ਸਿਡਨੀ 'ਚ ਬਲੈਕਟਾਊਨ ਵਿਖੇ ਭਾਰਤੀ ਭਾਈਚਾਰੇ ਦੀ ਸੰਸਥਾ ਗਲੋਬਲ ਆਰਗੇਨਾਈਜੇਸ਼ਨ ਆਫ਼ ਪੀਪਲਜ਼ ਆਫ਼ ਇੰਡੀਅਨ ਓਰੀਜ਼ਨ (ਗੋਪਿਓ ਉੱਤਰ-ਪੱਛਮ) ਨੇ ਆਪਣਾ 6ਵਾਂ ਸਲਾਨਾ ਸਮਾਗਮ ਕਰਵਾਇਆ। ਇਹ ਸੰਸਥਾ ਆਸਟ੍ਰੇਲੀਆ ਅਤੇ ਭਾਰਤ ਵਿੱਚ ਲੋੜਵੰਦ ਲੋਕਾਂ ਖਾਸਕਰ ਸਕੂਲੀ ਬੱਚਿਆਂ ਅਤੇ ਵਿਧਵਾਵਾਂ ਦੀ ਭਲਾਈ ਦਾ ਕੰਮ ਕਰਦੀ ਹੈ। ਇਸ ਸਮਾਗਮ ਵਿੱਚ ਕਰੀਬ ਦੋ ਸ਼ੋਅ ਭਾਰਤੀ ਪੰਜਾਬੀ ਪਰਿਵਾਰਾਂ ਨੇ ਹਾਜ਼ਰੀ ਭਰੀ। 
ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾ ਦੀ ਪ੍ਰਧਾਨ ਪ੍ਰੋਫੈਸਰ ਬਲਕਾਰ ਸਿੰਘ ਕੰਗ, ਪਰਮਜੀਤ ਸਿੰਘ ਮੁਲਤਾਨੀ, ਸੁਮੀਤ ਜੋਸ਼ੀ, ਬਲਜੀਤ ਸਿੰਘ ਪੇਲੀਆ, ਨੀਰੂ ਸਿੰਘ, ਅੰਮ੍ਰਿਤ ਧਾਲੀਵਾਲ, ਬਲਜਿੰਦਰ ਸਿੰਘ, ਰਵੀ ਸਿੰਘ, ਅਮਨ ਸਿੰਘ, ਹਰਮੋਹਣ ਸਿੰਘ ਵਾਲੀਆ, ਸਨਜੀਤ ਹੁੱਡਾ ਤੇ ਹੋਰਨਾਂ ਇਸ ਸਮਾਗਮ ਦਾ ਮੁੱਖ ਮਨੋਰਥ ਪਰਵਾਸੀ ਭਾਰਤੀਆਂ ਨੂੰ ਇੱਕ ਛੱਤ ਹੇਠਾਂ ਇਕੱਠੇ ਕਰਨ ਆਪਸੀ ਸਾਂਝ ...


Oct 1

ਆਸਟ੍ਰੇਲੀਆ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਅੰਮ੍ਰਿਤ ਵਰਸਾ

Share this News

ਭਾਰਤੀ ਪੰਜਾਬੀ ਔਰਤ ਅੰਮ੍ਰਿਤ ਵਰਸਾ ਨੂੰ ਉਸ ਦੇ ਭਲਾਈ ਕੰਮਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਆਸਟ੍ਰੇਲੀਆ ਦੇ ਗਵਰਨਰ ਜਨਰਲ ਮਾਨਯੋਗ ਪੀਟਰ ਕੋਸਗਰੋਵਰ ਨੇ ਦਿੱਤਾ। ਉਹ ਕਰੀਬ 27 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਆਪਣੇ ਪਰਿਵਾਰ ਸਮੇਤ ਪਰਵਾਸ ਰਾਹੀਂ ਪੁੱਜੇ ਸਨ। ਸ੍ਰੀਮਤੀ ਵਰਸਾ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਪੰਜਾਬੀ ਪਰਿਵਾਰ ਨਾਲ ਸਬੰਧਤ ਹਨ। ਸਨਮਾਨ ਸਮਾਰੋਹ ਮੌਕੇ ਨੈਸ਼ਨਲ ਸਿੱਖ ਕੌਂਸਲ ਆਫ਼ ਆਸਟ੍ਰੇਲੀਆ ਦੇ ਪ੍ਰਧਾਨ ਅਜਮੇਰ ਸਿੰਘ ਗਿੱਲ, ਸਮਾਜਿਕ ਕਾਰਕੁੰਨ ਸ੍ਰੀਮਤੀ ਗੁਰਮੀਤ ਕੌਰ ਅਤੇ ਹੋਰ ਵਿਅਕਤੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। 
ਸ੍ਰੀਮਤੀ ਵਰਸਾ ਪਰਵਾਸੀ ਭਾਈਚਾਰੇ ਅਤੇ ਸ਼ਰਨਾਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਤਲਾਸਣ ਅਤੇ ਸਮਾਜਿਕ ਕੰਮਾਂ ਵਿੱਚ ਮੁਢਲੀ ਸਲਾਹ ਅਤੇ ਸਹਿਯੋਗ ...


Oct 1

ਸਿਡਨੀ ਯੂਨੀਵਰਸਿਟੀ 'ਚ ਸਿੱਖ ਭਾਈਚਾਰੇ ਵੱਲੋਂ ਕੈਂਪ

Share this News

ਆਸਟ੍ਰੇਲੀਅਨ ਲੋਕਾਂ 'ਚ ਸਿੱਖੀ ਦੇ ਪਹਿਰਾਵੇ ਅਤੇ ਪਛਾਣ ਦੀ ਜਾਣਕਾਰੀ ਦੇਣ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਤੇ ਹੋਰਨਾਂ ਵੱਲੋਂ ਸਾਂਝਾ ਹੰਭਲਾ। ਸਿਡਨੀ ਯੂਨੀਵਰਸਿਟੀ ਵਿਖੇ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਡਨੀ ਯੂਨੀਵਰਸਿਟੀ ਸਿੱਖ ਸੋਸਾਇਟੀ ਅਤੇ ਅਕਾਲ ਫੈਡਰੇਸ਼ਨ ਨੇ ਸਾਂਝੇ ਤੌਰ ਤੇ ਵਿਸ਼ੇਸ਼ ਕੈਂਪ ਲਾਇਆ। ਜਿਸ ਵਿੱਚ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖ ਫੌਜੀਆਂ ਦੀ ਭੂਮਿਕਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਾਈ ਗਈ। 
ਕੈਂਪ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਸੁਰਜਿੰਦਰ ਸਿੰਘ ਸੰਧੂ, ਗੁਰਦੁਆਰਾ ਪਾਰਕਲੀ ਦੇ ਜਨਰਲ ਸੈਕਟਰੀ ਜਗਤਾਰ ਸਿੰਘ, ਮੈਨੇਜਰ ਜਸਬੀਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪੜਦੇ ਨੌਜਵਾਨ ਲੜਕੇ ਲੜਕੀਆਂ ਨੇ ਸੰਸਾਰ ਜੰਗ ਵੇਲੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸਾਂਝੀਆਂ ਫੌਜਾਂ ਨਾਲ ਜਦੋਂ ਪੰਜਾਬੀ ਸਿੱਖ ਫੌਜੀਆਂ ...


Oct 1

ਟੈਕਸੀ ਡਰਾਇਵਰ ਤੇ ਇਸ ਦੇ ਕਾਰੋਬਾਰੀ ਉਬੇਰ ਵਿਰੁੱਧ

Share this News

ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅੰਦਰ ਉਬੇਰ ਸਰਵਿਸ ਵਿਰੁੱਧ ਮੁਜ਼ਾਹਰੇ ਤੇ ਰੈਲੀਆਂ ਹੋ ਰਹੀਆਂ ਹਨ। ਸਿਡਨੀ, ਬ੍ਰਿਸਬੇਨ, ਕੈਨਬਰਾ ਆਦਿ ਵਿਖੇ ਪੁਰ ਅਮਨ ਢੰਗ ਨਾਲ ਰੋਸ ਵਿਖਾਵੇ ਹੋਏ ਹਨ। ਟੈਕਸੀ ਡਰਾਇਵਰ ਅਤੇ ਇਸ ਕਾਰੋਬਾਰ ਨਾਲ ਜੁੜੇ ਵਿਅਕਤੀ ਜਿਹਨਾਂ ਪੰਜਾਬੀ ਭਾਰਤੀ ਭਾਈਚਾਰਾ ਵੱਡੀ ਗਿਣਤੀ ਹੈ, ਨੇ ਉਬੇਰ ਰੋਕਣ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ। ਉਬੇਰ ਜਿਸ ਉੱਤੇ ਦੋਸ਼ ਹਨ ਕਿ ਉਹ ਲਿਫ਼ਟ ਦੇਣ ਦੇ ਨਾਂ ਉੱਤੇ ਸਵਾਰੀਆਂ ਦੀ ਢੋਆ ਢੋਆਈ ਕਰਦੀ ਹੈ। ਇਸ ਬਦਲੇ ਸਵਾਰੀਆਂ ਪਾਸੋਂ ਰਕਮ ਲਈ ਜਾਂਦੀ ਹੈ।
ਸਟੇਟ ਕਿਊਨਜ਼ਲੈਂਡ ਦੀ ਪਾਰਲੀਮੈਂਟ ਮੂਹਰੇ ਉਹਨਾਂ ਪ੍ਰਦਰਸ਼ਨ ਤੇ ਨਾਹਰੇਬਾਜ਼ੀ ਕੀਤੀ।
ਉਹਨਾਂ ਮੰਗ ਕੀਤੀ ਕਿ ਉਬੇਰ ਸਰਵਿਸ ਦੇ ਕਾਰੋਬਾਰ ਨੂੰ ਬੰਦ ਕੀਤਾ ਜਾਵੇ। ਉਬੇਰ ਸਰਵਿਸ, ਟੈਕਸੀ ਦੇ ਕਾਰੋਬਾਰ ਅਤੇ ਸਰਕਾਰੀ ਖਜ਼ਾਨੇ ...


Oct 1

ਲੋੜਵੰਦਾਂ ਨੂੰ 'ਹਰਮਨ ਫਾਊਂਡੇਸ਼ਨ' ਵੱਲੋਂ ਖਾਣਾ ਮੁਫ਼ਤ

Share this News

ਪੱਛਮੀ ਸਿਡਨੀ ਵਿੱਚ ਬੇਘਰ ਅਤੇ ਦਿਮਾਗੀ ਤਨਾਅ 'ਚੋਂ ਗੁਜ਼ਰ ਰਹੇ ਲੋੜਵੰਦ ਲੋਕਾਂ ਦੀ ਮਦਦ ਲਈ ਪੰਜਾਬੀ ਸਿੱਖ ਭਾਈਚਾਰਾ ਅੱਗੇ ਆਇਆ ਹੈ। ਭਾਈਚਾਰੇ ਦੀ 'ਹਰਮਨ ਫਾਊਂਡੇਸ਼ਨ' ਨਾਂ ਦੀ ਸੰਸਥਾ ਨੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੀੜਤਾਂ ਨੂੰ ਖਾਣ ਪੀਣ ਦਾ ਸਮਾਨ ਮੁਫ਼ਤ ਵੰਡਿਆ। ਬਲੈਕ ਟਾਊਨ ਕੌਂਸਲ ਵਿੱਚ ਪੈਂਦੇ ਅਰਧ ਸ਼ਹਿਰੀ ਖੇਤਰਾਂ 'ਚ ਪੰਜਾਬੀਆਂ ਦੀ ਵਧੇਰੇ ਵਸੋਂ ਹੈ। ਸੰਸਥਾ ਨੇ ਬਲੈਕ ਟਾਊਨ ਟਰੇਨ ਸਟੇਸ਼ਨ ਦੇ ਨੇੜੇ ਹੀ ਭਾਰਤੀ ਪੰਜਾਬੀ ਖਾਣੇ ਦਾ ਮੁਫ਼ਤ ਸਟਾਲ ਲਾਇਆ। 
ਸੰਸਥਾ ਦੇ ਮੁੱਖ ਪ੍ਰਬੰਧਕ ਮਨਜਿੰਦਰ ਸਿੰਘ, ਮੁਖਤਿਆਰ ਸਿੰਘ ਤੇ ਬੀਬੀ ਹਰਿਦਰ ਕੌਰ ਨੇ ਕਿਹਾ ਕਿ ਇਹ ਲੋਕ ਤਰਸ ਦੇ ਪਾਤਰ ਹਨ। ਵਧੇਰੇ ਤੌਰ 'ਤੇ ਆਪਣਾ ਰੁਜ਼ਗਾਰ ਖੁਸਣ ਬਾਅਦ ਘਰਾਂ ਦੀ ਹੋਈ ਕੁਰਕੀ, ਪਰਿਵਾਰਕ ...


Oct 1
posted by admin on 01.10.15 02:08 as General

Super Sikhs Launch: A taste of colloboration

Share this News

Super Sikhs Sports and Cultural hosted Super Sikhs Launch Party at Cheema Da Dhaba, Granville on Sunday 20thSeptember 2015 to create awareness of club projects & programs, recognise volunteers and acquire support and direction from various community members and leaders.

The event featured over 50 likeminded individuals gather that had an invested interest in sport and community growth to discuss challenges that are faced as a society. One of Super Sikhs Sports and Cultural goals is to increase female participation in sport, but is also an area that has come with challenges and obstacles to address. On this note Super Sikhs Spokesperson Balraj Ougra ...[home] [1] 2  [next]1-10 of 15

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved