Australia News Section

Monthly Archives: NOVEMBER 2014


Nov 20

ਨਿਊ ਸਾਊਥ ਵੇਲਜ਼ 'ਚ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ

Share this News

ਸਿਡਨੀ : ਸੈਲਾਨੀਆਂ ਦੀ ਖਿੱਚ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਖਾਸ ਪ੍ਰੋਗਰਾਮ ਚਲਾਏ ਜਾਂਦੇ ਹਨ। ਇਸ ਤਹਿਤ ਇਸ ਸਾਲ ਦੇ ਫਰਵਰੀ ਵਿਚ 'ਜੱਫੀ ਟਾਈਮ' ਪ੍ਰੋਗਰਾਮ ਚਲਾਇਆ ਗਿਆ, ਜਿਸ ਵਿਚ ਭਾਰਤ ਤੋਂ ਨਿਊ ਸਾਊਥ ਵੇਲਜ਼ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਦਾ ਰਿਕਾਰਡ ਤੋੜ ਵਾਧਾ ਹੋਇਆ। ਅੱਜ ਉੱਪ ਪ੍ਰੀਮੀਅਰ ਅਤੇ ਟੂਰਿਜ਼ਮ ਮੰਤਰੀ ਟਰੋਈ ਗਰਾਂਟ ਅਤੇ ਸਿਟੀਜ਼ਨ ਤੇ ਕਮਿਊਨਟੀ ਮੰਤਰੀ ਵਿਕਟਰ ਡੂਮੀਨੀਲੂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਏ. ਬੀ. ਐਸ. ਦੇ ਅੰਕੜੇ ਅਨੁਸਾਰ 21.2 ਫੀਸਦੀ ਸੈਲਾਨੀਆਂ ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਿਡਨੀ ਭਾਰਤੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੈ ਅਤੇ ਜੂਨ 2014 ਸਾਲ ਦੇ ਅੰਤ ਤੱਕ ਤਕਰੀਬਨ 182 ਮਿਲੀਅਨ ਡਾਲਰ ...


Nov 17

ਸਿਡਨੀ 'ਚ ਪਰੰਪਰਾਗਤ ਆਦਿਵਾਸੀ ਡਾਂਸ ਨਾਲ ਮੋਦੀ ਦਾ ਹੋਇਆ ਸੁਵਾਗਤ

Share this News

ਸਿਡਨੀ : ਆਸਟ੍ਰੇਲੀਆ ਦੇ ਆਦਿਵਾਸੀ ਡਾਂਸਰਾਂ ਨੇ ਸਿਡਨੀ ਪਹੁੰਚਣ 'ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰੰਪਰਾਗਤ ਸਵਾਗਤ ਕੀਤਾ। ਮੋਦੀ ਇਥੇ ਭਾਰਤੀ ਭਾਈਚਾਰੇ ਵਲੋਂ ਆਪਣੇ ਸਨਮਾਨ 'ਚ ਆਯੋਜਿਤ ਸੁਵਾਗਤ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ ਹਨ। ਇਹ ਉਨ੍ਹਾਂ ਦਾ ਛੇ ਘੰਟਿਆਂ ਦਾ ਤੂਫਾਨੀ ਦੌਰਾ ਹੋਵੇਗਾ। ਮੋਦੀ ਨੇ ਪੰਜ ਮਿੰਟ ਹੋਟਲ ਪੁੱਲਮੈਨ ਦੀ ਲੌਬੀ 'ਚ ਗੁਜਾਰੇ ਅਤੇ ਚਾਰ ਪੁਰਸ਼ ਡਾਂਸਰਾਂ ਦਾ ਗੀਤ-ਡਾਂਸ ਦੇਖਿਆ। ਕੁਰਸੀ 'ਤੇ ਬੈਠੇ ਮੋਦੀ ਨੇ ਉਨ੍ਹਾਂ ਦੇ ਡਾਂਸ 'ਤੇ ਤਾਲੀਆਂ ਵਜਾਈਆਂ ਅਤੇ  ਬਾਅਦ 'ਚ ਡਾਂਸਰਾਂ ਨਾਲ ਹੱਥ ਮਿਲਾਇਆ। ਮੋਦੀ ਨੂੰ ਡਾਂਸਰਾਂ ਵਲੋਂ ਤੋਹਫੇ ਵਜੋਂ ਇਕ ਬੂਮਰੈਂਗ ਮਿਲਿਆ। ਬੂਮਰੈਂਗ ਇਕ ਅਜਿਹਾ ਉਪਕਰਨ ਹੈ ਜੋ ਸੁੱਟਣ ਵਾਲੇ ਕੋਲ ਵਾਪਸ ਆ ਜਾਂਦਾ ਹੈ।Nov 17

ਆਸਟ੍ਰੇਲੀਆ 'ਚ ਮੋਦੀ ਨੇ ਕੀਤਾ ਗਾਂਧੀ ਦੀ ਮੂਰਤੀ ਦਾ ਉਦਘਾਟਨ

Share this News

ਬ੍ਰਿਸਬੇਨ : ਵਿਸ਼ਵ ਵਿੱਚ ਅਤਿਵਾਦ ਤੇ ਬ੍ਰਹਿਮੰਡ ਗਰਮਾਹਟ ਦੇ ਉੱਭਰੇ ਚਿੰਤਾਜਨਕ ਮੁੱਦਿਆਂ ਦਾ ਜ਼ਿਕਰ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੀ ਸੋਚ ਉਨ੍ਹਾਂ ਦੇ ਜੀਵਨ ਦੌਰਾਨ ਤੇ ਅਜੋਕੇ ਯੁੱਗ ਵਿੱਚ ਪੂਰੀ ਤਰ੍ਹਾਂ ਸਾਰਥਿਕ ਹੈ। ਉਹ ਹਮੇਸ਼ਾ ਅਹਿੰਸਾ ਤੇ ਪਿਆਰ ਦਾ ਸੰਦੇਸ਼ ਦਿੰਦੇ ਸਨ। ਉਹ ਕੁਦਰਤ ਨਾਲ ਛੇੜਛਾੜ ਦੇ ਵੀ ਖ਼ਿਲਾਫ਼ ਸਨ।
ਉਹ ਅੱਜ ਇੱਥੇ ਰੋਮਾ ਸਟਰੀਟ ਪਾਰਕਲੈਂਡ ਵਿੱਚ ਮਹਾਤਮਾ ਗਾਂਧੀ ਦੇ ਢਾਈ ਮੀਟਰ ਉੱਚੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਬਾਅਦ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ।
    ਉਨ੍ਹਾਂ ਕਿਹਾ, ‘‘ 2 ਅਕਤੂਬਰ (1869) ਨੂੰ ਪੋਰਬੰਦਰ ਵਿੱਚ ਇਕ ਵਿਅਕਤੀ ਦਾ ਨਹੀਂ, ਇਕ ਯੁੱਗ ਦਾ ਜਨਮ ਹੋਇਆ ਸੀ। ਵਿਸ਼ਵ ਨੂੰ ...


Nov 17

ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀਆਂ ਨੇ ਮੰਗੀ ਦੋਹਰੀ ਨਾਗਰਿਕਤਾ

Share this News

ਮੈਲਬੋਰਨ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੇ ਦੌਰੇ ਦੌਰਾਨ   ਇੱਥੇ ਰਹਿ ਰਹੇ ਭਾਰਤੀ ਭਾਈਚਾਰੇ ਨੇ ਉਨ੍ਹਾਂ ਨੂੰ ਵਿਦੇਸ਼ ਵਿੱਚ ਰਹਿ ਰਹੇ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ ਦੇਣ ਦੀ ਅਪੀਲ ਕਰਦੇ ਹੋਏ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਦੇ ਬੁਲਾਰੇ ਅਤੇ ਇੰਡੀਅਨ ਆਸਟ੍ਰੇਲੀਅਨ ਐਸੋਸੀਏਸ਼ਨ ਆਫ ਨਿਊ ਸਾਊਥ ਵੈਲਜ ਦੇ ਪ੍ਰਧਾਨ ਯਦੂ ਸਿੰਘ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ ਪ੍ਰਦਾਨ ਕਰੇ, ਉਸ ਨੇ ਦਾਅਵਾ ਕੀਤਾ ਕਿ ਮੁਹਿੰਮ ਆਸਟ੍ਰੇਲੀਆ ਵਿੱਚ ਅਜੇ ਸ਼ੁਰੂ ਹੀ ਹੋਈ ਹੈ ਅਤੇ ਉਸ ਨੂੰ ਭਾਰਤੀ ਭਾਈਚਾਰੇ ਦਾ ਸਮਰੱਥਨ ਮਿਲ ਰਿਹਾ ਹੈ। ਆਸਟ੍ਰੇਲੀਆ ਵਿੱਚ ਵੱਸੇ ਭਾਰਤੀਆਂ ਦਾ ਕਹਿਣਾ ਹੈ ਕਿ ਸਾਡੀ ਇਸ ਮੁਹਿੰਮ ਨੂੰ ...[home] 1-4 of 4

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved