Australia News Section

Monthly Archives: NOVEMBER 2015


Nov 24

ਇੱਕ ਭਾਰਤੀ ਦੀ ਟਰੈਵਲ ਏਜੰਸੀ ਮਿਲੀਅਨ ਡਾਲਰਾਂ ਦੀ ਠੱਗੀ ਕਰਕੇ ਹੋਈ ਲਾਪਤਾ ਯਾਤਰੀ ਏਅਰਪੋਰਟ ਤੇ ਰੁਲੇ

Share this News

ਸਿਡਨੀ : ਸਿਡਨੀ ਵਿੱਚ ਪਿਛਲੇ ਕਈ ਸਾਲਾਂ ਤੋਂ ਹਵਾਈ ਟਿਕਟਾਂ ਲਈ ਜਾਣੀ ਪਹਿਚਾਣੀ 'ਵੈਲਯੂ ਵਰਲਡ ਟਰੈਵਲ ਏਜੰਸੀ' ਦੇ ਇੱਕਦਮ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਚੈਨਲ 7 ਅਤੇ ਨਿਊਜ਼ ਡੌਟ ਕਾਮ ਡੌਟ ਏ.ਯੂ. ਦੇ ਅਨੁਸਾਰ 'ਵੈਲਯੂ ਵਰਲਡ ਟਰੈਵਲ' ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂਂ ਆਪਣੇ ਗ੍ਰਾਹਕਾਂ ਨੂੰ ਹਵਾਈ ਟਿਕਟਾਂ ਦੇ ਪੈਸੇ ਤਾਂ ਵਟੋਰਦੇ ਰਹੇ ਪਰ ਅਗਾਂਹ ਏਅਰਲਾਈਨਾਂ ਤੋਂ ਸੀਟਾਂ ਰਿਜ਼ਰਵ ਨਹੀਂ ਕਰਵਾਈਆਂ ਅਤੇ ਕਈ ਰਿਜ਼ਰਵ ਕਰਵਾਈਆਂ ਟਿਕਟਾਂ ਦੇ ਪੈਸੇ ਵੀ ਉਹਨਾਂ ਵਾਪਿਸ ਏਅਰ ਲਾਈਨਾਂ ਤੋਂ ਲੈ ਲਏ। ਜਾਣਕਾਰੀ ਅਨੁਸਾਰ 2170 ਦੇ ਕਰੀਬ ਯਾਤਰੀ ਪੈਸੇ ਭਰ ਕੇ ਵੀ ਹਵਾਈ ਸਫਰ ਕਰਨ ਤੋਂ ਵਾਂਝੇ ਹਨ ਅਤੇ ਤਕਰੀਬਨ 3 ਮਿਲੀਅਨ ਡਾਲਰ ਦੇ ਕਰੀਬ ਦਾ ਇਹ ਮਾਮਲਾ ਹੈ। ਇੱਥੇ ਵਿਸ਼ੇਸ਼ ...


Nov 24

ਓਪੇਰਾ ਹਾਊਸ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਜਗਮਗਾਇਆ

Share this News

ਸਿਡਨੀ : ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਸਿਡਨੀ ਦੇ ਓਪੇਰਾ ਹਾਊਸ ਨੂੰ ਰੰਗ-ਬਰੰਗੀਆਂ ਰੌਸ਼ਨੀਆਂ ਰਾਹੀਂ ਦੁਲਹਨ ਵਾਂਗ ਸਜਾਇਆ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਸ੍ਰੀ 'ਮਾਈਕ ਬੇਅਡ' ਨੇ ਦੀਵਾਲੀ ਦੀ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕਈ ਨਾਗਰਿਕਾਂ ਨਾਲ ਜੁੜਿਆ ਹੈ। ਸਾਂਝੀਵਾਲਤਾ ਨੂੰ ਦਰਸਾਉਣ ਲਈ ਇਹ ਰੌਸ਼ਨੀਆਂ ਜਿੱਥੇ ਓਪੇਰਾ ਹਾਊਸ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਾਉਂਦੀਆਂ ਹਨ ਉਥੇ ਆਪਸੀ ਸਾਂਝ ਨੂੰ ਹੋਰ ਪ੍ਰਪੱਕ ਕਰਦੀਆਂ ਹਨ। ਇਹ ਰੌਸ਼ਨੀਆਂ ਦੇਖਣ ਲਈ ਕਾਫ਼ੀ ਇਕੱਠ ਹੋਇਆ। ਵਰਨਣਯੋਗ ਹੈ ਕਿ ਇਹ ਦੂਸਰਾ ਸਾਲ ਹੈ, ਜਦੋਂ ਦੀਵਾਲੀ ਮੌਕੇ ਓਪੇਰਾ ਹਾਊਸ 'ਤੇ ਸੰਤਰੀ ਤੇ ਸੋਨ ਰੰਗੀਆਂ ਰੌਸ਼ਨੀਆਂ ਪੇਸ਼ ਕੀਤੀਆਂ ਗਈਆਂ। ਇਹ ਰੌਸ਼ਨੀਆਂ ਸ਼ਾਮੀਂ 8 ਵਜੇ ਤੋਂ ...


Nov 24

ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਲਈ ਅੱਧੀ ਸਦੀ ਤੋਂ ਕਾਰਜਸ਼ੀਲ ਡਾ: ਨਾਗਰਾ ਦਾ ਸਨਮਾਨ

Share this News

ਸਿਡਨੀ : ਇੰਗਲੈਂਡ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿਵਾਉਣ ਲਈ 1968 ਤੋਂ ਕਾਰਜਸ਼ੀਲ ਰਹੇ ਡਾ: ਜਗਤ ਸਿੰਘ ਨਾਗਰਾ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ। ਮਾਤ ਭਾਸ਼ਾ ਦੀਆਂ 35 ਸਰਲ ਪੁਸਤਕਾਂ ਬੱਚਿਆਂ ਦੀ ਝੋਲੀ ਪਾ ਚੁੱਕੇ ਡਾ: ਨਾਗਰਾ ਲਈ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਪੰਜਾਬੀ ਸੰਗੀਤ ਸੈਂਟਰ ਦੇ ਸਾਂਝੇ ਉੱਦਮ ਨਾਲ ਸਿਡਨੀ ਵਿੱਚ ਵਿਸ਼ੇਸ਼ ਰੁਬਰੂ ਪ੍ਰੋਗਰਾਮ ਰੱਖਿਆ ਗਿਆ। ਪੰਜਾਬੀ ਹੈਰਲਡ ਤੋਂ ਡਾ. ਅਵਤਾਰ ਸਿੰਘ ਸੰਘਾ ਨੇ ਆਸਟ੍ਰੇਲੀਅਨ ਸਿੱਖ ਆਸੋਸੀਏਸ਼ਨ ਦੇ ਪ੍ਰਧਾਨ ਸਰਜਿੰਦਰ ਸਿੰਘ ਸੰਧੂ ਨੇ ਡਾ: ਨਾਗਰਾ ਦੇ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਸੇਧ ਲੈਣ ਦੀ ਗੱਲ ਆਖੀ। ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ਨੇ ਯਮਲਾ ਜੱਟ ਦੇ ਗੀਤ 'ਬੋਲੀਏ ਪੰਜਾਬ ਦੀਏ ...


Nov 24

ਸਿਡਨੀ ਦੁਨੀਆ ਭਰ ਦੇ ਨੇਕਨਾਮ ਸ਼ਹਿਰਾਂ ਵਿਚੋਂ ਪਹਿਲੇ ਨੰਬਰ 'ਤੇ

Share this News

ਸਿਡਨੀ : ਬੋਸਟਨ ਦੇ ਕੰਸਲਟੈਂਸੀ ਰੈਪੋਟੀਸ਼ਨ ਇੰਸਟੀਚਿਊਟ ਦੀ 2015 ਸਿਟੀ ਰੈਪਟਰੈਕ ਰਿਪੋਰਟ ਅਨੁਸਾਰ ਵੱਖ-ਵੱਖ ਦੇਸ਼ਾਂ ਦੇ 19 ਹਜ਼ਾਰ ਲੋਕਾਂ ਦਾ 100 ਸ਼ਹਿਰਾਂ ਪ੍ਰਤੀ ਇਕ ਖਾਤਾ ਤਿਆਰ ਕੀਤਾ ਗਿਆ। ਇਸ ਸਰਵੇ ਵਿੱਚ ਲੋਕਾਂ ਨੂੰ ਮਨਭਾਉਂਦਾ ਸ਼ਹਿਰ ਅਤੇ ਉਸ ਦੇ ਕਾਰਨਾਂ ਪ੍ਰਤੀ ਪੁੱਛਿਆ ਗਿਆ। ਇਸ ਸਰਵੇ ਵਿੱਚ ਸਿਡਨੀ ਨੂੰ ਪਹਿਲਾ ਸਥਾਨ ਤੇ ਮੈਲਬੌਰਨ ਨੂੰ ਦੂਸਰਾ ਸਥਾਨ ਮਿਲਿਆ, ਜਦ ਕਿ ਲੰਡਨ ਗਿਆਰ੍ਹਵੇਂ ਨੰਬਰ ਅਤੇ ਨਿਊਯਾਰਕ ਕ੍ਰਮਵਾਰ 31ਵੇਂ ਸਥਾਨ 'ਤੇ ਰਹੇ। ਇਥੇ ਵਿਸ਼ੇਸ਼ ਹੈ ਕਿ ਸਿਡਨੀ ਪਹਿਲੇ ਤਿੰਨ ਸਥਾਨਾਂ 'ਤੇ ਪਿਛਲੇ 5 ਸਾਲ ਤੋਂ ਹੈ। 2011 ਵਿੱਚ ਮੈਲਬੌਰਨ 28ਵੇਂ ਸਥਾਨ 'ਤੇ ਅਤੇ ਪਿਛਲੇ ਸਾਲ 21ਵੇਂ ਸਥਾਨ 'ਤੇ ਪਹੁੰਚਿਆ ਸੀ। ਇਹ ਸਰਵੇ ਲੋਕਾਂ ਦੀ ਪਸੰਦੀਦਾ ਉਥੋਂ ਦੇ ਵਾਤਾਵਰਣ, ਸਰਕਾਰ, ਲੀਡਰਸ਼ਿਪ, ...


Nov 24

ਸਿਡਨੀ ਦੀ ਮੁੱਖ ਸੜਕ 'ਜੋਰਜ ਸਟਰੀਟ' ਬੰਦ

Share this News

ਸਿਡਨੀ : ਸਿਡਨੀ ਸ਼ਹਿਰ ਨੂੰ ਉੱਤਰ ਤੋਂ ਦੱਖਣ ਵੱਲ ਜੋੜਨ ਵਾਲੀ ਮੁੱਖ ਸੜਕ 'ਜੋਰਜ ਸਟਰੀਟ' ਲਾਈਟ ਰੇਲ ਸ਼ੁਰੂ ਕਰਨ ਲਈ ਬੰਦ ਕਰ ਦਿੱਤੀ ਹੈ। ਇਥੇ ਵਰਨਣਯੋਗ ਹੈ ਕਿ ਸਿਡਨੀ ਦੇ 100 ਤੋਂ ਜ਼ਿਆਦਾ ਮੁੱਖ ਕੰਪਨੀ ਅਤੇ ਵਪਾਰ ਦੇ ਦਫਤਰ ਇਸ ਸਟਰੀਟ 'ਤੇ ਹਨ। ਸਰਕਾਰ ਦੇ ਇਸ ਨਵੇਂ ਪ੍ਰਾਜੈਕਟ ਵਿੱਚ ਇਥੇ ਲਾਈਟ ਰੇਲ ਸ਼ੁਰੂ ਕੀਤੀ ਜਾਵੇਗੀ, ਜਿਹੜੀ ਸਰਕੂਲਰ ਕੀਅ ਤੋਂ ਰੈਡਰਿਕ ਨੂੰ ਜੋੜੇਗੀ। ਇਕ ਸਰਵੇ ਮੁਤਾਬਿਕ 3 ਕਿਲੋਮੀਟਰ ਲੰਬੀ ਇਸ ਸੜਕ 'ਤੇ ਪੀਕ ਸਮੇਂ 'ਤੇ 4 ਹਜ਼ਾਰ ਤੋਂ ਜ਼ਿਆਦਾ ਲੋਕ ਇਕ ਘੰਟੇ ਵਿੱਚ ਪੈਦਲ ਚੱਲਦੇ ਹਨ। ਸੰਨ 1810 ਵਿੱਚ ਇਸ ਸਟਰੀਟ ਦਾ ਨਾਂਅ ਹਾਈ ਸਟਰੀਟ ਤੋਂ ਬਦਲ ਕੇ ਜੋਰਜ ਸਟਰੀਟ ਰੱਖਿਆ ਸੀ। ਇਸ ਲਾਈਟ ਰੇਲ ਪ੍ਰਾਜੈਕਟ ...


Nov 24


Share this News

ਸਿਡਨੀ : ਬੰਦੀਛੋੜ ਦਿਵਸ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਸਿਡਨੀ ਦੇ ਗੁਰਦਵਾਰਾ ਗਲੈਨਵੁੱਡ ਵਿੱਚ ਹਜ਼ਾਰਾਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਦੁਪਹਿਰ 1 ਵਜੇ ਦੇ ਕਰੀਬ ਕੀਰਤਨ ਦੇ ਪ੍ਰਵਾਹ ਚੱਲੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੇਜਰ ਸਿੰਘ ਆਲਮਗੀਰ, ਜਸਪਾਲ ਸਿੰਘ ਫ਼ਤਹਿਗੜ੍ਹ ਸਾਹਿਬ, ਡਾ. ਰਛਪਾਲ ਸਿੰਘ, ਹੈੱਡ ਗ੍ਰੰਥੀ ਸੁਖਦੇਵ ਸਿੰਘ, ਕਥਾਵਾਚਕ ਦਿਲਬਾਗ ਸਿੰਘ, ਭਾਈ ਦਰਸ਼ਨ ਸਿੰਘ ਆਦਿ ਵੱਲੋਂ ਧੁਰ ਕੀ ਬਾਣੀ ਦੀ ਸੰਗਤ ਨਾਲ ਸਾਂਝ ਪਾਈ ਗਈ। ਕਥਾਵਾਚਕ ਦਿਲਬਾਗ ਸਿੰਘ ਨੇ ਜ਼ਿੰਦਗੀ ਵਿੱਚ ਸੱਚ ਤੇ ਨਿਮਰਤਾ ਨੂੰ ਗੁਰਬਾਣੀ ਦੇ ਹਵਾਲੇ ਨਾਲ ਸਮਝਾਇਆ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਗੁਰਬਾਣੀ ਦਾ ਰਸਭਿੰਨਾ ਕੀਰਤਨ ਦੇਰ ਰਾਤ ਤੱਕ ਚਲਦਾ ਰਿਹਾ। 


Nov 8

ਭਾਰਤੀ ਗਟਾਰ ਨੇ ਆਸਟਰੇਲੀਆ ਦੇ ਮੂਲ ਪੰਛੀ ਕੀਤੇ ਬਾਹਰ

Share this News

ਸਿਡਨੀ : ਭਾਰਤ ਤੋਂ ਆਸਟਰੇਲੀਆ ਲਿਆਂਦਾ ਗਿਆ ਪੰਛੀ ‘ਗਟਾਰ’ ਜੀਵ ਪ੍ਰੇਮੀਆਂ ਤੇ ਪ੍ਰਸ਼ਾਸਨ ਲਈ ਚਿੰਤਾ ਦਾ ਸਬੱਬ ਬਣ ਗਿਆ ਹੈ, ਜਿਸ ਕਾਰਨ ਇਨ੍ਹਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗਟਾਰਾਂ ਦੇ ਹਮਲਾਵਰ ਰੁਖ਼ ਕਾਰਨ ਆਸਟਰੇਲੀਆ ਦੇ ਮੂਲ ਪੰਛੀਆਂ ਲਈ ਖ਼ਤਰਾ ਖਡ਼੍ਹਾ ਹੋ ਗਿਆ ਹੈ। ਇਹ ਪੰਛੀ ਉਨ੍ਹਾਂ ਦੇ ਆਲ੍ਹਣਿਅਾਂ ’ਤੇ ਕਬਜ਼ਾ ਕਰ ਲੈਂਦਾ ਹੈ। ਜਿਹਡ਼ੇ ਦਰੱਖਤ ਉਪਰ ਗਟਾਰਾਂ ਹੋਣ ਉਥੋਂ ਹੋਰ ਰਿਵਾਇਤੀ ਪੰਛੀ ਕਿਨਾਰਾ ਕਰ ਜਾਂਦੇ ਹਨ।
ਆਸਟਰੇਲੀਆ ਦੇ ਖੋਜੀ ਇਤਿਹਾਸਕਾਰ ਤੇ ਲੇਖਕ ਕ੍ਰਿਸਟਲ ਜੌਰਡਨ ਤੇ ਲੇਨ ਕੈਨਾ ਵੱਲੋਂ ਲਿਖੀਆਂ ਪੁਸਤਕਾਂ ਅਨੁਸਾਰ ਭਾਰਤ ਦੇ ਬ੍ਰਿਟਿਸ਼ ਰਾਜ ਦਾ ਹਿੱਸਾ ਹੋਣ ਵੇਲੇ 1863 ਵਿੱਚ ਅੰਗਰੇਜ਼ ਫੌਜੀ ਆਪਣੇ ਨਾਲ ਭਾਰਤੀ ਪਸ਼ੂ ਊਠ, ਖੱਚਰ, ਬੱਕਰੀ, ਮੱਝ ਤੋਂ ਇਲਾਵਾ ...


Nov 8

ਆਸਟ੍ਰੇਲੀਆ 'ਚ ਪੰਜਾਬੀ ਟਰੱਕ ਡਰਾਈਵਰ ਨੂੰ ਦਸ ਸਾਲ ਦੀ ਜੇਲ੍ਹ

Share this News

ਮੈਲਬੌਰਨ : ਪੰਜਾਬੀ ਟਰੱਕ ਡਰਾਈਵਰ ਜੋਬਨਦੀਪ ਸਿੰਘ ਗਿੱਲ (28 ਸਾਲ) ਜਿਸ ਦੇ ਟਰੱਕ ਹੇਠ ਆ ਕੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ, ਨੂੰ ਦਸ ਸਾਲ ਦੀ ਜੇਲ੍ਹ ਹੋ ਗਈ ਹੈ | ਕਈ ਦਿਨਾਂ ਤੋਂ ਉਸ ਦੇ ਕੇਸ ਦੀ ਸੁਣਵਾਈ ਕੰਟਰੀ ਕੋਰਟ 'ਚ ਚੱਲ ਰਹੀ ਸੀ | ਇਹ ਘਟਨਾ ਪਿਛਲੇ ਸਾਲ ਫਰਵਰੀ 'ਚ ਉਸ ਸਮੇਂ ਵਾਪਰੀ ਸੀ, ਜਦੋਂ ਜੋਬਨਦੀਪ ਆਪਣੇ ਟਰੱਕ ਨੂੰ ੇ ਕਟਾਨੀ ਟਾਊਨ ਦੇ ਚੌਰਾਹੇ 'ਤੇ ਲਾਈਟਾਂ 'ਤੇ ਰੋਕ ਨਹੀਂ ਸਕਿਆ ਅਤੇ ਉਥੇ ਖੜ੍ਹੀ ਕਾਰ ਦੇ ਉੱਪਰ ਜਾ ਚੜਿ੍ਹਆ ਅਤੇ ਜਿਸ ਕਾਰਨ ਸਕੂਲ ਛੱਡਣ ਜਾ ਰਹੇ ਮਾਂ-ਬਾਪ ਸਮੇਤ ਦੋ ਬੱ ਚਿਆਂ ਦੇ ਕਾਰ ਨੂੰ ਅੱਗ ਲੱਗ ਜਾਣ ਕਾਰਨ ਮੌਤ ਹੋ ਗਈ ...


Nov 8

ਸਿਡਨੀ 'ਚ ਆਇਆ ਤੂਫਾਨ - ਸੋਸ਼ਲ ਮੀਡੀਆ 'ਤੇ ਵਾਇਰਲ

Share this News

ਕੈਨਬਰਾ : ਤੁਸੀਂ ਸਮੁੰਦਰ 'ਚ ਸੁਨਾਮੀ ਦਾ ਨਜ਼ਾਰਾ ਦੇਖਿਆ ਹੋਵੇਗਾ ਪਰ ਕੀ ਬਦੱਲਾਂ ਦੀ ਸੁਨਾਮੀ ਦੇਖੀ ਹੈ। ਆਸਟ੍ਰੇਲੀਆ ਦੇ ਸਿਡਨੀ 'ਚ ਬੋਂਡੀ ਬੀਚ 'ਤੇ ਸ਼ੁੱਕਰਵਾਰ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਸਿਡਨੀ ਦੇ ਆਲੇ-ਦੁਆਲੇ ਅਚਾਨਕ ਸਮੁੰਦਰ ਦੇ 'ਤੇ ਕਾਲੇ ਗਹਿਰੇ ਬਦੱਲ ਗਹਿਰਾਉਣ ਲੱਗੇ। ਇਹ ਦੇਖਣ 'ਚ ਬਦੱਲਾਂ ਦਾ ਤੂਫਾਨ ਨਜ਼ਰ ਆ ਰਿਹਾ ਸੀ। ਉਧਰ ਵੈਦਰ ਡਿਪਾਰਟਮੈਂਟ ਨੇ ਇਸ ਇਲਾਕੇ 'ਚ ਕੁਝ ਦੇਰ ਤੱਕ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਬੋਂਡੀ ਬੀਚ 'ਤੇ ਹੋ ਰਹੇ ਏਨੂਅਲ ਸਕਲਪਚਰ ਫੈਸਟੀਵਲ ਲਈ ਪਹਿਲਾਂ ਤੋਂ ਹੀ ਲੋਕ ਜਮ੍ਹਾ ਸਨ। ਬਦੱਲਾਂ ਦੇ ਅਜਿਹੇ ਤੂਫਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿਕਟੋਰੀਆ ਅਤੇ ਸਾਊਥ ...


Nov 7

ਐਡੀਲੇਡ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਮਾਰਿਆ ਗਿਆ ਹਾਅ-ਦਾ-ਨਾਹਰਾ !

Share this News

ਪੰਜਾਬ ਦੇ ਦਿਨ-ਬ-ਦਿਨ ਬਦਲ ਰਹੇ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਐਡੀਲੇਡ ਦੀਆਂ ਸਿੱਖ ਸੰਗਤਾਂ ਨੇ ਜਿੱਥੇ ਸਾਂਝੇ ਰੂਪ ਵਿੱਚ ਰੋਸ ਪ੍ਰਗਟ ਕੀਤਾ ਹੈ, ਉਥੇ ਸਥਾਨਕ ਗੁਰਦੁਆਰਿਆਂ ਵਿੱਚ ਅਰਦਾਸਾਂ ਦਾ ਸਿਲਸਿਲਾ ਵੀ ਨਿਰੰਤਰ ਚੱਲ ਰਿਹਾ ਹੈ। 
ਬੀਤੇ ਦਿਨੀਂ ਸਥਾਨਿਕ ਗੁਰਦੁਆਰਾ ਸਰਬੱਤ ਖਾਲਸਾ ਪ੍ਰੋਸਪੈਕਟ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਨੇ ਗੁਰੂਘਰ ਵਿਖੇ ਪੰਜਾਬ ਦੇ ਹਲਾਤਾਂ ਤੇ ਗਹਿਰਾਈ ਵਿੱਚ ਵਿਚਾਰ ਵਿਟਾਂਦਰਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਸੰਗਤਾਂ ਦੀ ਗਿਣਤੀ ਦਰਸਾ ਰਹੀ ਸੀ ਕਿ ਭਾਵੇਂ ਸਿੱਖ ਸੰਗਤ ਵਿਦੇਸ਼ੀ ਧਰਤੀ ਤੇ ਬੈਠੀ ਹੈ ਪਰ ਮਨ ਪੰਜਾਬ  ਵਿੱਚ ਹੀ ਵਸਦਾ ਹੈ। ਕਰੀਬ ਦੋ ਘੰਟੇ ਚੱਲੇ ਇਸ ਸੈਮੀਨਾਰ ਵਿੱਚ ਸੰਗਤ ਨੇ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਖੁੱਲ ਕੇ ਵਿਚਾਰ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved