Australia News Section

Monthly Archives: NOVEMBER 2016


Nov 23

ਐਡੀਲੇਡ 'ਚ ਬੱਚਿਆਂ ਨੂੰ ਭੰਗੜੇ ਦੀ ਸਿਖਲਾਈ 'ਰੂਹ ਪੰਜਾਬ ਦੀ' ਵੱਲੋਂ ਲਗਾਤਾਰ ਜਾਰੀ

Share this News

ਐਡੀਲੇਡ : ਐਡੀਲੇਡ ਹਿਲ ਕਰਿਸਟ ਕਮਿਉਨਟੀ ਸੈਂਟਰ ਵਿਖੇ 'ਰੂਹ ਪੰਜਾਬ ਦੀ' ਦੇ ਨੌਜਵਾਨ ਪ੍ਰਬੰਧਕਾਂ ਪੰਕਜ ਸ਼ਰਮਾ, ਗੁਰਦੀਪ ਸਿੰਘ, ਲਾਡੀ ਕੰਬੋਜ, ਸੁਖਦੀਪ ਸਿੰਘ, ਜਗਜੀਤ ਸਿੰਘ ਥਾਂਦੀ, ਕਮਲਜੀਤ ਸਿੰਘ ਬੈਂਸ ਵੱਲੋਂ ਆਯੋਜਿਤ ਪ੍ਰੋਗਰਾਮ ਅਨੁਸਾਰ ਹਰ ਐਤਵਾਰ ਨੂੰ ਦੁਪਹਿਰ ਇੱਕ ਤੋਂ ਢਾਈ ਵਜੇ ਤੱਕ ਭੰਗੜੇ ਦੀ ਸਿਖਲਾਈ ਦੇਣ ਦੇ ਨਾਲ-ਨਾਲ ਬੱਚਿਆਂ ਨੂੰ ਸਿਹਤ ਸੰਭਾਲ ਤੇ ਤੰਦਰੁਸਤ ਰਹਿਣ ਲਈ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸੰਸਥਾ ਵੱਲੋਂ ਹੁਣ ਤੱਕ 50 ਬੱਚਿਆਂ ਨੂੰ ਸਿਖਲਾਈ ਦੇ ਕੇ ਟਰੇਡ ਕਰ ਦਿੱਤਾ ਹੈ, ਜੋ ਵੱਖ-ਵੱਖ ਸਮਾਗਮਾਂ 'ਚ ਐਡੀਲੇਡ 'ਚ ਭੰਗੜੇ ਰਾਹੀਂ ਰੂਹ ਪੰਜਾਬ ਦੀ ਸੰਸਥਾ ਦੀ ਪ੍ਰਤੀਨਿਧਤਾ ਕਰਦੇ ਹਨ। 'ਰੂਹ ਪੰਜਾਬ ਦੀ' ਵੱਲੋਂ ਇਸ ਸਾਲ ਸਲਾਨਾ ਵਿਰਸਾ ਸ਼ੋਅ ਦੀ ਸਫ਼ਲ ਪੇਸ਼ਕਾਰੀ ਵੀ ਕੀਤੀ ਗਈ। ...


Nov 23

'ਯੇਹ ਹੈ ਮਹੱਬਤੇ' ਟੀ:ਵੀ: ਸੀਰੀਅਲ ਦੇ ਕਲਾਕਾਰਾਂ ਦੀ ਐਡੀਲੇਡ 'ਚ ਮਸਤੀ ਨਾਲ ਸ਼ੂਟਿੰਗ

Share this News

ਐਡੀਲੇਡ : 'ਯੇਹ ਹੈ ਮੁਹੱਬਤੇ' ਮਸ਼ਹੂਰ ਟੀ.ਵੀ. ਸੀਰੀਅਲ ਜਿਸ ਨੂੰ ਦੁਨੀਆ ਭਰ 'ਚ ਦਰਸ਼ਕ ਦਿਲਚਸਪੀ ਨਾਲ ਦੇਖਦੇ ਹਨ। ਇਸ ਸੀਰੀਅਲ ਨੂੰ ਹੋਰ ਵੀ ਦਿਲਚਸਪ ਬਨਾਉਣ ਲਈ ਸਾਊਥ ਆਸਟ੍ਰੇਲੀਆ ਦੇ ਸੁੰਦਰ ਸ਼ਹਿਰ 'ਚ ਸ਼ੂਟਿੰਗ ਵਾਸਤੇ ਕਲਾਕਾਰ ਪੁੱਜੇ ਹੋਏ ਹਨ। ਇਨ੍ਹਾਂ ਕਲਾਕਾਰਾ ਦਿਵਿਅੰਦਾ ਤ੍ਰਿਪਾਠੀ, ਕਰਨ ਪਟੇਲ, ਅਨੀਤਾ ਹਾਸਨਾਨਦਾਨੀ ਹੋਰਨਾਂ ਕਲਾਕਾਰਾਂ ਨਾਲ ਪ੍ਰਡਿਊਸਰ ਏਕਤਾ ਕਪੂਰ ਵੀ ਪਹੁੰਚੀ। ਸੀਰੀਅਲ ਦੀ ਸ਼ੂਟਿੰਗ 'ਚ ਕਲਾਕਾਰਾਂ ਸ਼ਹਿਰ ਦੇ ਆਕਰਸ਼ਕ ਸਥਾਨਾਂ ਸੈਂਟਰਲ ਮਾਰਕੀਟ, ਰੰਡਰ ਮਾਊਲ, ਬਰੈਸਾ ਵੈਲੀ, ਐਡੀਲੇਡ ਉਵਲ 'ਚ ਘੁੰਮ ਕੇ ਜਿੱਥੇ ਮਸਤੀ ਕਰਦਿਆਂ ਖ਼ੂਬ ਅਨੰਦ ਮਾਣ ਰਹੇ ਹਨ, ਉੱਥੇ ਆਪਣੀ ਬੇਹਤਰੀਨ ਅਦਾਕਾਰੀ ਰਾਹੀਂ ਵੱਖਰੇ ਰੰਗ ਬਖੇੜਦੇ ਹੋਏ ਦਰਸ਼ਕਾਂ ਨੂੰ ਵੀ ਪ੍ਰਭਾਵਤ ਕਰ ਰਹੇ ਹਨ। ਸੀਰੀਅਲ ਦੇ ਕਲਾਕਾਰਾਂ ਦੀ ਦਮਦਾਰ ਅਦਾਕਾਰੀ ਤੋਂ ...


Nov 23

ਪੰਜਾਬ ਦਾ ਪਹਿਲਾ ਪੰਜਾਬੀ ਰਵਿੰਦਰ ਵਧੀਆ ਸੇਵਾਵਾਂ ਕਰਕੇ ਅਵਾਰਡ 2016 ਨਾਲ ਸਨਮਾਨਤ

Share this News

ਐਡੀਲੇਡ : ਪੰਜਾਬੀ ਆਪਣੀ ਮਿਹਨਤ ਨਾਲ ਦੁਨੀਆਂ 'ਚ ਜਿੱਥੇ ਵੀ ਵਸਦੇ ਹਨ ਆਪਣੀਆਂ ਵਧੀਆ ਸੇਵਾਵਾਂ ਨਾਲ ਨਾਮਣਾ ਖੱਟਦੇ ਹਨ। ਪੰਜਾਬ ਦੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਨਾਲ ਸਬੰਧਤ ਨਵਜੋਤ ਸਿੰਘ ਰੰਧਾਵਾ ਨੂੰ ਸਾਊਥ ਆਸਟ੍ਰੇਲੀਆ ਟੂਰਇਜ਼ਮ 2016 ਦਾ ਯੀਅਰ ਅਵਾਰਡ ਨਾਲ ਆਪਣੀ ਟੈਕਸੀ ਦੇ ਕਿੱਤੇ ਨਾਲ ਵਧੀਆ ਸੇਵਾਵਾਂ ਨਿਭਾਉਣ ਕਰਕੇ ਸਨਮਾਨਤ ਕੀਤਾ ਗਿਆ। ਇਹ ਸਨਮਾਨ 2006 ਤੋਂ ਹਰ ਸਾਲ ਫੂਡ, ਹੋਟਲ, ਟਰਾਂਸਪੋਰਟ ਤੇ ਕੁੱਲ 33 ਵਿਭਾਗਾਂ 'ਚ ਵਧੀਆ ਸੇਵਾਵਾਂ ਨਿਭਾਉਣ ਕਰਕੇ ਦਿੱਤੇ ਜਾਂਦੇ ਹਨ। ਐਵਾਰਡ 2016 ਐਗਜੀਵੀਸ਼ਨ ਐਂਡ ਕਨਵੈਨਸ਼ਨ ਸੈਂਟਰ ਵਿਖੇ ਪੁਲਿਸ ਕਮਿਸ਼ਨਰ ਸਾਊਥ ਆਸਟ੍ਰੇਲੀਆ ਨੇ ਭਰਵੀਂ ਇਕੱਤਰਤਾ 'ਚ ਨਵਜੋਤ ਸਿੰਘ ਰੰਧਾਵਾ ਨੂੰ ਦਿੰਦੇ ਹੋਏ ਉਸ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਰਟੀਫਿਕੇਟ ਤੇ 750 ਡਾਲਰ ਨਕਦ ਇਨਾਮ ...


Nov 23

ਐਡੀਲੇਡ ਬੈਂਪਸ ਮੰਦਰ ਦੀ ਸੁੰਦਰ ਇਮਾਰਤ 'ਚ ਦਿਵਾਲੀ ਤੇ ਨਵੇਂ ਸਾਲ ਦਾ ਸਮਾਗਮ

Share this News

ਐਡੀਲੇਡ : ਐਡੀਲੇਡ ਬੀ-ਏ-ਪੀ-ਐੱਸ. ਦੇ ਨਵ-ਨਿਰਮਾਣ ਅਤੀ ਸੁੰਦਰ ਮੰਦਰ ਜੋ ਐਡੀਲੇਡ ਗ੍ਰੀਨ ਫੀਲਡ ਵਿਖੇ ਸਥਿਤ ਹੈ ਤੇ ਸਾਊਥ ਆਸਟ੍ਰੇਲੀਆ ਤੋਂ ਸ਼ਰਧਾਲੂ ਸਮਾਗਮਾਂ 'ਚ ਵੱਡੇ ਪੱਧਰ ਤੇ ਹਾਜ਼ਰੀਆਂ ਭਰਦੇ ਹਨ। ਅੱਜ ਨਵੇਂ ਸਾਲ ਦੀ ਆਮਦ ਅਤੇ ਦਿਵਾਲੀ ਦੇ ਤਿਉਹਾਰ ਤੇ ਮੰਦਰ ਦੇ ਟਰੱਸਟੀ ਹਿੰਮਾਸੂ ਜਾਨੀ, ਵੱਖ-ਵੱਖ ਥਾਵਾਂ ਤੋਂ ਪਹੁੰਚੇ ਸਾਧੂ ਸ੍ਰੀ, ਸ਼ਰਧਾਲੂ ਸੰਗਤਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਤਿਉਹਾਰ ਨੂੰ ਸਾਲ ਦਾ ਸ਼ੁਭ ਤਿਉਹਾਰ ਤੇ ਨਵੇਂ ਸਾਲ ਦੀ ਆਮਦ ਤੇ ਸਾਧੂ ਸ੍ਰੀ ਵੱਲੋਂ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਸਭਨਾਂ ਦੇ ਭਲੇ ਲਈ ਆਰਤੀ ਉਪਰੰਤ ਕਿਹਾ ਕਿ ਨਵਾਂ ਸਾਲ ਸਭਨਾਂ ਲਈ ਖੁਸ਼ੀਆਂ ਭਰਿਆ ਆਵੇ। ਇਸ ਸਮਾਗਮ ਨੂੰ ਸ਼ਰਧਾਲੂਆਂ ਵੱਲੋਂ ਮਨਾਉਂਦੇ ਹੋਏ ਇੱਕ ਹਜ਼ਾਰ ਤਰ੍ਹਾਂ ਦੇ ਮਠਿਆਈਆਂ ਦੇ ...


Nov 23

ਸੂਫ਼ੀ ਗਾਇਕ ਵਡਾਲੀ ਬ੍ਰਦਰਜ਼ ਸ਼ੋਅ ਨੂੰ ਐਡੀਲੇਡ ਦੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

Share this News

ਐਡੀਲੇਡ : ਐਡੀਲੇਡ ਨੌਰਵੁੱਡ ਟਾਊਨ ਹਾਲ ਨੌਰਵੁੱਡ ਵਿਖੇ ਸੂਫ਼ੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ, ਪਿਆਰੇ ਲਾਲ ਵਡਾਲੀ ਤੇ ਲਖਵਿੰਦਰ ਵਡਾਲੀ ਦੇ ਲਾਈਵ ਸ਼ੋਅ 'ਚ ਗਾਇਕਾਂ ਨੇ ਲੋਕ ਮਿਲਨੀ ਰਾਹੀਂ ਪਹਿਲਾਂ ਹੀ ਸਭਨਾਂ ਦੇ ਮਨ ਨੂੰ ਹਾਸਿਆਂ ਨਾਲ ਮੋਹ ਲਿਆ ਤੇ ਸਟੇਜ ਤੇ ਆਪਣੇ ਚੋਟੀ ਦੇ ਗੀਤਾਂ ਰਾਹੀਂ ਖੂਬ ਰੰਗ ਬੰਨਿਆ। ਧਾਰਮਿਕ ਗੀਤ ਉਪਰੰਤ ਆਪਣੇ ਚੋਣਵੇਂ ਗੀਤਾਂ ਚਰਖਾ, ਚੂਰੀ ਤੇ ਕਮਲੀ ਯਾਰ ਦੀ ਕਮਲੀ ਅਨੇਕਾਂ ਗੀਤਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਵਡਾਲੀ ਬ੍ਰਦਰਜ਼ ਦੇ ਸ਼ੋਅ ਦਾ ਆਯੋਜਨ ਸਤੀ ਸ਼ਾਹਪੁਰੀ ਤੇ ਪਰਮਿੰਦਰ ਸਿੰਘ ਗਿੱਲ ਵੱਲੋਂ ਕੀਤਾ ਗਿਆ, ਸਟੇਜ ਦੀ ਸੇਵਾ ਸੁਮੀਤ ਟੰਡਨ ਨੇ ਸੁਚੱਜੇ ਢੰਗ ਨਾਲ ਕੀਤੀ। ਸਰੋਤਿਆਂ ਨੇ ਸੂਫ਼ੀ ਗਾਇਕਾ ਦੇ ਗੀਤਾਂ ਦਾ ਭਰਪੂਰ ਆਨੰਦ ਮਾਣਿਆ, ...


Nov 23

ਸੂਫ਼ੀ ਗਾਇਕ ਵਡਾਲੀ ਬ੍ਰਦਰਜ਼ ਦਾ ਹਵਾਈ ਅੱਡੇ 'ਤੇ ਨਿੱਘਾ ਸਵਾਗਤ

Share this News

ਐਡੀਲੇਡ : ਆਸਟ੍ਰੇਲੀਆ ਦੌਰੇ 'ਤੇ ਪਹੁੰਚੇ ਸੂਫ਼ੀ ਗਾਇਕ ਵਡਾਲੀ ਬ੍ਰਰਦਰਜ਼ ਤੇ ਸਭਨਾਂ ਦੇ ਪਸੰਦੀਦਾ ਗਾਇਕ ਲਖਵਿੰਦਰ ਵਡਾਲੀ ਸਮੇਤ ਪੁੱਜਣ ਤੇ ਐਡੀਲੇਡ ਦੇ ਸਪਾਂਸਰਜ਼ ਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉੱਘੇ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਤੇ ਪਿਆਰੇ ਲਾਲ ਵਡਾਲੀ ਸੂਫ਼ੀ ਗਾਇਕੀ ਰਾਹੀਂ ਖ਼ੂਬ ਰੰਗ ਬੰਨਣਗੇ। ਸ਼ੋਅ ਦੇ ਮੁੱਖ ਪ੍ਰਮੋਟਰਜ ਸੱਤੀ ਸ਼ਾਹਪੁਰੀ ਤੇ ਪਰਮਿੰਦਰ ਸਿੰਘ ਗਿੱਲ ਸ਼ੋਅ ਆਯੋਜਿਤ ਕੀਤਾ ਗਿਆ। ਐਡੀਲੇਡ ਹਵਾਈ ਅੱਡੇ ਸੂਫੀ ਗਾਇਕਾਂ ਦਾ ਭਾਰਤੀ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ ਕਰਨ ਲਈ ਪਹੁੰਚੇ ਚਰਨਜੀਤ ਸਿੰਘ, ਹਰਗੋਬਿੰਦ ਸਿੰਘ, ਜਸਬੀਰ ਕੌਰ ਆਹਲੂਵਾਲੀਆ, ਬਚਿੱਤਰ ਕੋਹਾੜ, ਅਵਤਾਰ ਸਿੰਘ ਰਾਜੂ ਸਮੇਤ ਵੱਡੀ ਗਿਣਤੀ 'ਚ ਭਾਰਤੀ ਪੰਜਾਬੀ ਭਾਈਚਾਰੇ ਨੇ ਜੀ ਆਇਆਂ ਆਖਿਆ। ਵਡਾਲੀ ਬ੍ਰਦਰਜ਼ ਦਾ ਐਡੀਲੇਡ ਸੰਸਦ ਭਵਨ ...


Nov 23

ਐਡੀਲੇਡ ਪੱਤਰਕਾਰਾਂ ਵੱਲੋਂ ਮਨਮੀਤ ਦੀ ਮੰਦਭਾਗੀ ਘਟਨਾ 'ਚ ਮੌਤ 'ਤੇ ਰੋਸ ਪ੍ਰਗਟ

Share this News

ਐਡੀਲੇਡ : ਬ੍ਰਿਸਬੇਨ ਵਿਖੇ ਪੰਜਾਬੀ ਨੌਜਵਾਨ ਜੋ ਬੱਸ 'ਚ ਡਿਊਟੀ ਕਰ ਰਿਹਾ ਸੀ, ਗੋਰੇ ਵੱਲੋਂ ਜਲਣਸ਼ੀਲ ਪਦਾਰਥ ਪਾਉਣ ਨਾਲ ਮੌਕੇ 'ਤੇ ਹੋਈ ਮੌਤ ਦੀ ਵਾਪਰੀ ਮੰਦਭਾਗੀ ਘਟਨਾ 'ਤੇ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਦੇ ਮੈਂਬਰਾਂ ਵੱਲੋਂ ਮੀਟਿੰਗ 'ਚ ਇਸ ਗਹਿਰਾ ਦੁੱਖ ਪ੍ਰਗਟ ਕਰਦਿਆਂ ਰੋਸ ਪ੍ਰਗਟਾਵਾ ਕੀਤੀ। ਪੰਜਾਬੀ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਵਾਹਰਵਾਲਾ ਅਲੀਸ਼ੇਰ ਨਾਲ ਸੰਬੰਧਿਤ ਸੀ। ਮਨਮੀਤ ਅਲੀਸ਼ੇਰ 29 ਸਾਲਾਂ ਦਾ ਸੀ ਤੇ ਉਸ ਦੀ ਮੰਗਣੀ ਹੋਈ ਸੀ, ਜਲਦ ਉਸ ਨੇ ਪੰਜਾਬ ਜਾਣਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਬੱਸ 'ਚ ਡਿਊਟੀ ਸਮੇਂ ਗੋਰੇ ਵੱਲੋਂ ਪਾਏ ਜਲਣਸ਼ੀਲ ਪਦਾਰਥ ਨਾਲ ਬੱਸ ਦੀ ਸੀਟ ਬੈਲਟ ਲੱਗੀ ਹੋਣ ਕਰਕੇ ਆਪਣਾ ...


Nov 23

ਐਡੀਲੇਡ 'ਚ ਮਨਮੀਤ ਸ਼ਰਮਾ ਸਬੰਧੀ ਸ਼ੋਕ ਸਭਾ ਨੇ ਸਭਨਾਂ ਦੀਆਂ ਅੱਖਾਂ ਨਮ ਕੀਤੀਆਂ

Share this News

ਐਡੀਲੇਡ : ਐਡੀਲੇਡ ਵਿਕਟੋਰੀਆ ਸੁਕੇਅਰ 'ਚ ਪੰਜਾਬੀ-ਭਾਰਤੀ ਭਾਈਚਾਰੇ ਸਮੇਤ ਸਭ ਕਮਿਊਨਟੀਜ਼ ਦੇ ਲੋਕਾਂ ਨੇ ਮਨਮੀਤ ਸ਼ਰਮਾ ਸਬੰਧੀ ਸ਼ੋਕ ਸਭਾ 'ਚ ਵੱਡੀ ਗਿਣਤੀ 'ਚ ਪੁੱਜਕੇ ਸ਼ਰਧਾਂਜਲੀ ਅਰਪਿਤ ਕੀਤੀ। ਮਨਮੀਤ ਸ਼ਰਮਾ ਜਿਸ ਦੀ ਬ੍ਰਿਸਬੇਨ 'ਚ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ 'ਚ ਗੋਰੇ ਵੱਲੋਂ ਜਲਨਸ਼ੀਲ ਪਦਾਰਥ ਸੁੱਟਣ ਕਰਕੇ ਮੌਕੇ ਤੇ ਮੌਤ ਹੋ ਗਈ ਸੀ, ਸਬੰਧੀ ਸਮਾਜਿਕ, ਧਾਰਮਿਕ, ਰਾਜਨੀਤਕ ਆਗੂਆਂ ਨੇ ਉਸ ਦੀ ਫੋਟੋ ਮੂਹਰੇ ਫੁੱਲ ਤੇ ਮੋਮਬੱਤੀਆਂ ਜਗਾ ਕੇ ਉਸ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦੇਣ ਲਈ ਪਾਠ, ਕੀਰਤਨ ਉਪਰੰਤ ਉਸ ਦੀ ਆਤਮਿਕ ਸ਼ਾਂਤੀ ਲਈ ਸਭਨਾਂ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਤੱਖਰ, ਮਹਾਂਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਮਨੇਸ, ਪ੍ਰਿਤਪਾਲ ਸਿੰਘ, ਕੈਨਲ ਡੈਨੀਅਲ, ਮਿੰਟੂ ਬਰਾੜ, ਰੌਬੀ ਬੈਨੀਪਾਲ, ...


Nov 9

ਅਣਅਧਿਕਾਰਤ ਰੇਡੀਓ ਸੰਦੇਸ਼ਾਂ ਨੇ ਭੰਬਲ-ਭੂਸੇ 'ਚ ਪਾਏ ਆਸਟਰੇਲੀਆ ਦੇ ਜਹਾਜ਼

Share this News

ਮੈਲਬੌਰਨ : ਆਸਟਰੇਲੀਆ 'ਚ ਅੱਜ-ਕੱਲ੍ਹ ਅਣ ਅਧਿਕਾਰਤ ਰੇਡੀਓ ਟਰਾਂਸਮਿਸ਼ਨ (ਸੰਦੇਸ਼ਾਂ) ਵਲੋਂ ਜਹਾਜ਼ਾਂ ਨੂੰ ਭੰਬਲ ਭੂਸੇ 'ਚ ਪਾਉਣ ਦੀਆਂ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਸੰਘੀ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੇ 15 ਮਾਮਲੇ ਸਾਹਮਣੇ ਆਏ ਹਨ। ਇੱਕ ਆਸਟਰੇਲੀਆਈ ਸਮਾਚਾਰ ਏਜੰਸੀ ਮੁਤਾਬਕ ਬੀਤੀ 27 ਅਕਤੂਬਰ ਨੂੰ ਜਦੋਂ ਆਸਟਰੇਲੀਅਨ ਏਅਰਲਾਈਨਜ਼ ਵਰਜਨ ਦਾ ਜਹਾਜ਼ ਗੋਲਡ ਕੋਸਟ ਤੋਂ ਮੈਲਬੌਰਨ ਪਹੁੰੰਚਿਆ ਤਾਂ ਇਸ ਦੌਰਾਨ ਗਲਤ ਰੇਡੀਓ ਸੰਦੇਸ਼ ਨੇ ਜਹਾਜ਼ ਨੂੰ ਚੱਕਰਾਂ 'ਚ ਪਾ ਦਿੱਤਾ। ਇਹ ਜਹਾਜ਼ ਜਦੋਂ ਮੈਲਬੌਰਨ ਦੇ ਮੁੱਖ ਹਵਾਈ ਅੱਡੇ ਤੁਲਾਮਾਰੀਨ 'ਤੇ ਲੈਂਡਿੰਗ ਕਰ ਰਿਹਾ ਸੀ ਤਾਂ ਗਲਤ ਸੰਦੇਸ਼ ਦੇ ਚੱਲਦਿਆਂ ਪਾਇਲਟ ਨੇ ਜਹਾਜ਼ ਫਿਰ ਤੋਂ ਉਡਾ ਲਿਆ। ਫਲਾਇਟ ਦੇ ਡਾਟੇ ...


Nov 9

ਮੈਲਬੌਰਨ 'ਚ ਸਿੱਖ ਨਕਲਕੁਸ਼ੀ ਦੀ ਯਾਦ 'ਚ ਕੱਢੀ ਗਈ ਰੈਲੀ

Share this News

ਮੈਲਬੌਰਨ : ਸਿੱਖ ਨਸਲਕੁਸ਼ੀ ਦੀ ਯਾਦ ਅਤੇ ਆਸਟਰੇਲੀਆਈ ਭਾਈਚਾਰੇ 'ਚ ਇਸ ਮੁੱਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 'ਸੁਪਰੀਮ ਕੌਂਸਲ ਆਫ ਆਸਟਰੇਲੀਆ' ਵਲੋਂ ਸਲਾਨਾ ਸਿੱਖ ਨਸਲਕੁਸ਼ੀ ਯਾਦਾਗਾਰੀ ਮਾਰਚ ਕੱਢਿਆ ਗਿਆ, ਜਿਸ 'ਚ ਸੈਂਕੜੇ ਲੋਕਾਂ ਨੇ ਸ਼ਾਮਲ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੈਲਬੌਰਨ ਦੇ ਸਿਟੀ ਸਕੁਏਰ ਤੋਂ ਸ਼ੁਰੂ ਹੋਈ ਇਹ ਰੈਲੀ ਸ਼ਹਿਰ ਦੇ ਪ੍ਰਮੁੱਖ ਇਲਾਕੇ ਚੋਂ ਹੁੰਦੀ ਹੋਈ ਫਲੈਗਸਟਾਫ ਗਾਰਡਨਜ਼ 'ਤੇ ਜਾ ਕੇ ਸਮਾਪਤ ਹੋਈ, ਜਿੱਥੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਖੁਸ਼ਦਿਲ ਅਤੇ ਸ਼ੁਭਕਰਮਨਜੀਤ ਸਿੰਘ ਵਲੋਂ ਕਵਿਤਾਵਾਂ ਅਤੇ ਗੁਰਪ੍ਰਭਜੋਤ ਸਿੰਘ ਦਾਖਾ ਵਲੋਂ ਗੀਤ ਦਾ ਗਾਇਨ ਕੀਤਾ ਗਿਆ। ਪਹਿਲੀ ਵਾਰ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਦੋ ਨਾਟਕ ਵੀ ਖੇਡੇ ਗਏ। ਪਹਿਲੇ ਨਾਟਕ ...[home] [1] 2  [next]1-10 of 11

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved