Australia News Section

Monthly Archives: DECEMBER 2014


Dec 16

ਕਤਲ ਦਾ ਦੋਸ਼ੀ ਸੀ ਸਿਡਨੀ ਦਾ ਹਮਲਾਵਰ ਹਾਰੂਨ ਮੋਨਿਸ

Share this News

ਸਿਡਨੀ  : ਸਿਡਨੀ ਦੇ ਲਿਟ ਕੈਫੇ 'ਚ ਕਰੀਬ 40 ਵਿਅਕਤੀਆਂ ਨੂੰ ਬੰਧਕ ਬਣਾਉਣ ਵਾਲੇ ਬੰਦੂਕਧਾਰੀ ਹਾਰੂਨ ਮੋਨਿਸ ਬਾਰੇ ਪੁਲਸ ਨੇ ਕਈ ਸਨਸਨੀਖੇਜ ਖੁਲਾਸੇ ਜਨਤਕ ਕੀਤੇ ਹਨ। ਉਹ ਈਰਾਨੀ ਸ਼ਰਨਾਰਥੀ ਸੀ, ਜੋ ਕਿ 1996 'ਚ ਆਸਟਰੀਆ ਆ ਗਿਆ ਸੀ। ਆਸਟਰੇਲੀਆ ਆਉਣ ਤੋਂ ਬਾਅਦ ਹਾਰੂਨ ਮੋਨਿਸ 'ਤੇ ਕਈ ਗੰਭੀਰ ਕੇਸ ਚੱਲ ਰਹੇ ਹਨ। ਉਸ ਨੂੰ ਆਸਟਰੇਲੀਆ ਦੇ ਸ਼ਹੀਦ ਸੈਨਿਕਾਂ ਦੇ ਪਰਵਾਰਾਂ ਨੂੰ ਇਤਰਾਜ਼ਯੋਗ ਪੱਤਰ ਭੇਜਣ ਦੇ ਮਾਮਲੇ 'ਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਆਪਣੀ ਪਤਨੀ ਦੇ ਕਤਲ ਅਤੇ ਜਿਨਸੀ ਛੇੜਛਾੜ ਦੇ ਮਾਮਲਿਆਂ 'ਚ ਉਹ ਇਹਨੀਂ ਦਿਨੀਂ ਜ਼ਮਾਨਤ 'ਤੇ ਸੀ। ਮੋਨਿਸ ਨੇ ਆਪਣੀ ਵੈੱਬਸਾਈਟ 'ਤੇ ਅਮਰੀਕਾ ਅਤੇ ਉਸ ਦੇ ਭਾਈਵਾਲ ਮੁਲਕਾਂ ਦੀ ਕਾਫ਼ੀ ਆਲੋਚਨਾ ਕੀਤੀ ਹੈ। ਮੋਨਿਸ ...


Dec 16
posted by admin on 16.12.14 21:23 as General

ਸਿਡਨੀ ਡਰਾਮੇ ਦਾ ਅੰਤ

Share this News

ਸਿਡਨੀ : ਸਿਡਨੀ ਦੇ 35 ਬੰਦੀਆਂ ਦੇ ਸੰਕਟ ਦਾ ਅੰਤ 16 ਘੰਟੇ ਵਿੱਚ ਹੀ ਹੋ ਗਿਆ। ਜੇਕਰ ਆਸਟ੍ਰੇਲੀਆ ਦੀ ਸਰਕਾਰ ਸ਼ੁਰੂ ਤੋਂ ਇਸ ਮਾਮਲੇ ਵਿੱਚ ਮੁਸਤੈਦ ਨਾ ਰਹਿੰਦੀ ਤਾਂ ਸਿਡਨੀ ਦੀ ਇਹ ਸਨਸਨੀਖੇਜ ਵਾਰਦਾਤ ਮੁੰਬਈ ਦੇ ਅੱਤਵਾਦੀ ਹਮਲੇ ਵਾਂਗ ਭਿਆਨਕ ਰੂਪ ਵੀ ਲੈ ਸਕਦੀ ਸੀ। ਫਿਲਹਾਲ 2 ਭਾਰਤੀਆਂ ਸਮੇਤ ਬਾਅਦ ਵਿੱਚ ਬਚੇ 15 ਬੰਧਕਾਂ ਨੂੰ ਵੀ ਕੁੱਝ ਮਿੰਟਾਂ ਦੀ ਪੁਲਿਸ ਕਾਰਵਾਈ ਵਿੱਚ ਆਜ਼ਾਦ ਕਰਵਾ ਲਿਆ ਗਿਆ। ਇਸ ਦੌਰਾਨ 50 ਸਾਲ ਦਾ ਬੰਦੂਕਧਾਰੀ ਇਰਾਨੀ ਰਫਿਊਜ਼ੀ ਹਾਰੂਨ ਮੋਨਿਸ ਵੀ ਮਾਰਿਆ ਗਿਆ ਹੈ। ਇਸ ਕਾਰਵਾਈ ਦੇ ਦੌਰਾਨ 2 ਬੰਧਕਾਂ ਦੀ ਵੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀਂ ਹੋ ਗਏ। ਮਰਨ ਵਾਲਿਆਂ ਵਿੱਚ ਇੱਕ 34 ਸਾਲਾ ਵਿਅਕਤੀ ਅਤੇ ...


Dec 14

ਸਿਡਨੀ 'ਚ ਮਾਰਟੀਨ ਪੈਲੇਸ ਕੈਫ਼ੇ 'ਤੇ ਹਮਲਾ - ਕਈ ਲੋਕਾਂ ਨੂੰ ਬਣਾਇਆ ਬੰਦੀ

Share this News

ਸਿਡਨੀ : ਸਿਡਨੀ 'ਚ ਮਾਰਟੀਨ ਪੈਲਸ ਕੈਫੇ 'ਚ ਬੰਦੂਕਧਾਰੀ ਨੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ ਹੈ। ਹਾਲਾਤ ਨੂੰ ਸੰਭਾਲਣ ਲਈ ਪੁਲਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਆਸਟ੍ਰੇਲੀਆਈ ਟੈਲੀਵਿਜ਼ਨ ਚੈਨਲਾਂ 'ਤੇ ਤਸਵੀਰਾਂ 'ਚ ਸਾਫ ਦਿਖਾਇਆ ਗਿਆ ਹੈ ਕਿ ਕੈਫੇ ਦੇ ਅੰਦਰ ਮੌਜੂਦ ਲੋਕ ਖਿੜਕੀ ਵੱਲ ਪਿੱਠ ਕਰਕੇ ਹੱਥ ਉਪਰ ਕਰਕੇ ਖੜੇ ਹਨ। ਤਸਵੀਰਾਂ 'ਚ ਇਕ ਕਾਲਾ ਝੰਡਾ ਵੀ ਨਜ਼ਰ ਆ ਰਿਹਾ ਹੈ ਅਤੇ ਇਸ 'ਤੇ ਅਰਬੀ ਭਾਸ਼ਾ 'ਚ ਕੁਝ ਲਿਖਿਆ ਹੈ। 
ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤੇ ਖਤਰਨਾਕ ਸੰਗਠਨ ਬਣ ਚੁੱਕੇ ਇਸਲਾਮਿਕ ਸਟੇਟ ਦਾ ਝੰਡਾ ਵੀ ਅਜਿਹਾ ਹੀ ਹੈ। ਸਿਡਨੀ ਸ਼ਹਿਰ 'ਤੇ ਹਵਾਈ ਮਾਰਗ ਨੂੰ ਵੀ ਰੋਕ ਦਿੱਤਾ ਗਿਆ ਹੈ। ...


Dec 11

ਆਸਟ੍ਰੇਲੀਆ 'ਚ ਦਸਤਾਰ ਸਜਾ ਕੇ ਚਰਚਾ ਵਿੱਚ ਆਈ ਪੰਜਾਬ ਦੀ ਧੀ ਕਰਨਪ੍ਰੀਤ ਕੌਰ

Share this News

ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਇਨਸਾਨ ਦੀ ਸੋਚ ਤੇ ਲਗਨ ਉਸ ਦੇ ਦੇਖੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਸੇ ਹੀ ਤਰ੍ਹਾਂ ਦੀ ਇਕ ਮਿਸਾਲ ਆਸਟ੍ਰੇਲੀਆ ਵਿੱਚ ਸਿਡਨੀ ਦੇ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਬਲੈਕਟਾਊਨ ਦੇ ਵਿੱਚ ਪੈਂਦੇ ਕਸਬੇ ਭ;ਕਅਦਕਅਅਜਅਪ 'ਚ ਆਪਣੇ ਪਿਤਾ ਸ. ਤਲਵਿੰਦਰ ਸਿੰਘ ਅਤੇ ਮਾਤਾ ਮਨਜੀਤ ਕੌਰ ਅਤੇ ਆਪਣੀਆਂ ਦੋ ਭੈਣਾਂ ਦੇ ਨਾਲ ਰਹਿੰਦੀ 20 ਸਾਲਾਂ ਦੀ ਕਰਨਪ੍ਰੀਤ ਕੌਰ ਅੰਮ੍ਰਿਤਧਾਰੀ ਨੌਜਵਾਨ ਲੜਕੀ ਨੇ ਕਾਇਮ ਕੀਤੀ ਹੈ। ਸਿਰ 'ਤੇ ਦਸਤਾਰ ਸਜਾ ਕੇ ਮਾਡਰਨ ਪਹਿਰਾਵੇ ਵਿੱਚ ਇਹ ਗੁਰੂ ਦੀ ਸਿੰਘਣੀ ਅੱਜਕੱਲ ਸ਼ੋਸ਼ਲ ਮੀਡੀਆ 'ਤੇ ਆਸਟ੍ਰੇਲੀਆ ਦੇ ਮੁੱਖ ਅਖ਼ਬਾਰਾਂ ਦਾ ਸ਼ਿੰਗਾਰ ਬਣੀ ...


Dec 11

ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਸਮੇਂ ਬਰਤਾਨੀਆਂ ਲਈ ਲੜੇ ਪੰਜਾਬੀ ਗੁਰਸਿੱਖ ਫੌਜੀਆਂ ਦਾ ਸ਼ਾਨਾਮੱਤਾ ਇਤਿਹਾਸ

Share this News

ਜੇਕਰ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੇ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਦਸਤਾਰ ਬਨਾਮ ਹੈਲਮਟ ਦੇ ਬਾਰੇ 'ਚ ਹੋਰ ਜਾਣਕਾਰੀ ਮਿਲਦੀ ਹੈ। ਭਾਰਤ ਦੇਸ਼ ਸੰਸਾਰ ਜੰਗਾਂ ਵੇਲੇ ਬਰਤਾਨੀਆਂ ਦੇ ਕਬਜੇ ਹੇਠ ਸੀ। ਬਰਤਾਨਵੀ ਫੌਜ ਵਿੱਚ ਭਾਰਤੀ ਖਾਸਕਰ ਪੰਜਾਬੀ ਗੁਰਸਿੱਖਾਂ ਨੇ ਬਹਾਦਰੀ ਨਾਲ ਲੜ ਕੇ ਆਪਣਾ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ। ਇਹ ਗੁਰਸਿੱਖ ਫੌਜੀਆਂ ਨੇ ਸਿੱਖੀ ਸਰੂਪ ਵਿੱਚ ਦਸਤਾਰਧਾਰੀ ਹੁੰਦੇ ਹੋਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ। ਅੰਗਰੇਜ ਫੌਜੀ ਅਫਸਰ ਸਿੱਖਾਂ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਇਤਿਹਾਸ ਗਵਾਹ ਹੈ, ਦਸਤਾਰਧਾਰੀ ਗੁਰਸਿੱਖਾਂ ਦੀਆਂ ਦੁਰਲੱਭ ਤਸਵੀਰਾਂ ਅਜੇ ਵੀ ਕਾਇਮ ਹਨ।
ਆਸਟਰੇਲੀਅਨ ਸਮਾਜ ਵਿੱਚ ਸਾਇਕਲ ਸਵਾਰ ਦਸਤਾਰਧਾਰੀ ਜੇ ਖੁੱਲੇ ਰੂਪ 'ਚ ਸਾਇਕਲ ਚਲਾ ਕੇ ...


Dec 11

ਆਸਟ੍ਰੇਲੀਆ ਦੀ ਭੰਗੜਾ ਟੀਮ ਦੀ ਵਿਸ਼ਵ ਮੁਕਾਬਲੇ ਲਈ ਚੋਣ ਪੰਜਾਬੀ ਪ੍ਰਵਾਸੀਆਂ ਦੀ ਮਾਣਮੱਤੀ ਪ੍ਰਾਪਤੀ

Share this News

ਭੰਗੜਾ ਆਲ ਸਟਾਰਜ਼ ਸਿਡਨੀ ਦੀ ਟੀਮ ਦੇ ਗੱਭਰੂ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਦੇ ਬੱਚੇ ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਲਈ ਚੁਣੇ ਗਏ ਹਨ। ਵਰਲਡ ਬੈਸਟ ਭੰਗੜਾ ਕੰਪੀਟੀਸ਼ਨ ਦਾ ਮੁਕਾਬਲਾ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿੱਚ 28 ਮਾਰਚ ਨੂੰ ਹੋਵੇਗਾ।
ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੇ ਮੁਕਾਬਲੇ ਵਿੱਚ ਵਿਸ਼ਵ ਦੀਆਂ ਚੁਣੀਆਂ ਸਿਖਰਲੀਆਂ 10 ਟੀਮਾਂ ਭਾਗ ਲੈਂਦੀਆਂ ਹਨ। ਇਸ ਸੂਚੀ ਵਿੱਚ ਆਸਟ੍ਰੇਲੀਆ ਦੇਸ਼ ਦੀ 'ਭੰਗੜਾ ਆਲ ਸਟਾਰਜ਼ ਸਿਡਨੀ' (ਬੇਸ) ਪਹਿਲੀਵਾਰ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਅਜਿਹਾ ਹੋਣ ਨਾਲ ਆਸਟ੍ਰੇਲੀਆ ਦੇਸ਼ ਵੀ ਅੰਤਰ ਰਾਸ਼ਟਰੀ ਪੱਧਰ ਉੱਤੇ ਭੰਗੜੇ ਦੀ ਮੋਹਰਲੀ ਕਤਾਰ ਵਿੱਚ ਪੁੱਜ ਗਿਆ ਹੈ।
ਇਸ ਸਬੰਧੀ ਭੰਗੜਾ ਆਲ ਸਟਾਰਜ਼ ਸਿਡਨੀ ਦੀ ਟੀਮ ...


Dec 11

ਪੈਰਾਮੈਟਾ ਦੇ 'ਪੈਰਾਮਸਾਲਾ ਫੈਸਟੀਵਲ' ਵਿੱਚ ਪਰਵਾਸੀਆਂ ਨੇ ਦਿਖਾਈ ਇਕਮੁੱਠਤਾ

Share this News

ਵੱਖ-ਵੱਖ ਦੇਸ਼ਾਂ ਤੋਂ ਆਏ ਪਰਵਾਸੀਆਂ ਦੀ ਇਕਮੁੱਠਤਾ ਨੂੰ ਦਰਸਾਉਂਦਾ ਤਿੰਨ ਰੋਜ਼ਾ 'ਪੈਰਾਮਸਾਲਾ ਫੈਸਟੀਵਲ' ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਸਿਡਨੀ ਤੋਂ ਬਾਅਦ ਦੂਸਰਾ ਪ੍ਰਮੁੱਖ ਸ਼ਹਿਰ ਪੈਰਾਮੈਟਾ, ਜੋ ਪੱਛਮੀ ਇਲਾਕੇ ਵਿੱਚ ਪੈਂਦਾ ਹੈ, ਵਿੱਚ ਇਹ ਮੇਲਾ 17 ਤੋਂ 19 ਅਕਤੂਬਰ ਤੱਕ ਲੱਗਾ ਹੋਇਆ ਸੀ। ਇਹ ਪੈਰਾਮੈਟਾ ਦਾ ਪੰਜਵਾਂ ਸਾਲਾਨਾ ਮੇਲਾ ਸੀ।
ਪੈਰਾਮਸਾਲਾ ਦੇ ਚੇਅਰਮੈਨ ਡਾਕਟਰ ਜੀ.ਕੇ. ਹਰੀਨਾਥ, ਮਨੀ ਗਰਾਮ ਦੇ ਨੁਮਾਇੰਦਾ ਨਿਧੀ ਕਟਾਰਿਆ, ਪ੍ਰਾਂਤ ਨਿਊ ਸਾਊਥ ਵੈਲਜ਼ ਕ੍ਰਿਕਟ ਨੂੰ ਉਤਸ਼ਾਹਿਤ ਕਰਤਾ ਕਰਿੰਗ ਮੇਕਲੇਨ ਅਤੇ ਹੋਰਨਾਂ ਇਸ ਪੈਰਾਮਸਾਲਾ ਫੈਸਟੀਵਲ ਨੂੰ ਕਾਮਯਾਬ ਦੱਸਿਆ ਹੈ।
ਮੇਲੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕਰੀਬ ਇਕ ਹਜਾਰ ਲੋਕ ਜੋ ਕਿ ...


Dec 11

ਨਿਊ ਸਾਊਥ ਵੇਲਜ਼ ਦੇ ਸਿੱਖਾਂ ਵੱਲੋਂ ਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੀ ਮੰਗ ਕਰਨੀ ਜਾਇਜ਼

Share this News

ਸਿਡਨੀ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਪ੍ਰਾਂਤ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਦਸਤਾਰਧਾਰੀ ਨੂੰ ਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦਿੱਤੀ ਜਾਵੇ। ਭਾਈਚਾਰੇ ਦੀ ਦਲੀਲ ਹੈ ਕਿ ਦਸਤਾਰ ਸਿਰ ਉੱਪਰ ਬੰਨਣੀ ਸਿੱਖ ਦਾ ਧਾਰਮਿਕ ਚਿੰਨ੍ਹ ਅਤੇ ਰਵਾਇਤੀ ਪਹਿਰਾਵਾ ਹੈ। ਅਜਿਹੀ ਸੂਰਤ ਵਿੱਚ ਦਸਤਾਰ ਉੱਪਰ ਹੈਲਮਟ ਪਾਉਣਾ ਅਸੰਭਵ ਹੈ।
ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਟਰੈਫਿਕ ਨਿਯਮਾਂ ਅਨੁਸਾਰ ਹਰ ਸਾਈਕਲ ਸਵਾਰ ਨੂੰ ਸਿਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੈਲਮਟ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਹੋਇਆ ਹੈ। ਆਸਟ੍ਰੇਲੀਆ ਦੇ ਪ੍ਰਾਂਤ ਕਿਊਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਸਿੱਖੀ ਪਹਿਰਾਵੇ ਨੂੰ ਦਰਸਾਉਂਦੇ ਸਾਈਕਲ ਸਵਾਰਾ ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਹੈ।
ਸਿਡਨੀ ਦਾ ਪੱਛਮੀ ਇਲਾਕਾ ...


Dec 11

ਯੂਨਿਕ ਇੰਟਰਨੈਸ਼ਨਲ ਕਾਲਜ ਗਰੈਨਵਿੱਲ ਵਿੱਚ ਡਾ. ਮਨਜੀਤ ਸਿੰਘ ਬੱਲ ਨਾਲ ਰੂਬਰੂ ਸਮਾਗਮ ਇੱਕ ਹੱਥ ਨੱਸ਼ਤਰ ਤੇ ਦੂਜੇ ਹੱਥ ਕਲਮ ਦੇ ਧਨੀ ਡਾ. ਬੱਲ

Share this News


ਸਰਕਾਰੀ ਮੈਡੀਕਲ ਕਾਲਜ ਤੇ ਰਜਿੰਦਰਾ ਹਸਪਤਾਲ, ਪਟਿਆਲਾ 'ਚ ਪੈਥਾਲੋਜੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਬੱਲ ਆਸਟ੍ਰੇਲੀਆ ਵਿੱਚ ਕੈਂਸਰ ਸਬੰਧੀ ਵਿਸ਼ਵ ਪੱਧਰੀ ਕਾਨਫਰੰਸ 'ਚ ਭਾਗ ਲੈਣ ਲਈ ਆਏ ਹੋਏ ਹਨ। ਯੂਨਿਕ ਇੰਟਰਨੈਸ਼ਨਲ ਗਰੈਨਵਿੱਲ ਵਿਖੇ ਰੂਬਰੂ ਸਮਾਗਮ 'ਚ ਡਾ. ਬੱਲ ਦੀ ਜਾਣ ਪਛਾਣ ਕਰਵਾਈ ਗਈ। ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ਵੀ ਸਮਾਗਮ 'ਚ ਹਾਜ਼ਰ ਸੀ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਬੰਧਕ ਅਮਰਜੀਤ ਸਿੰਘ ਖੇਲਾ ਨੇ ਕਿਹਾ ਕਿ ਡਾ. ਬੱਲ ਕੇਵਲ ਪਟਿਆਲੇ ਤੱਕ ਹੀ ਆਪਣੇ ਕਿੱਤੇ ਰਾਹੀਂ ਮਹਿਦੂਦ ਨਹੀਂ ਰਹੇ ਬਲਕਿ ਉਨ੍ਹਾਂ ਨੇ ਹੁਣ ਤਾਈਂ ਵੱਖ-ਵੱਖ ਵਿਸ਼ਿਆਂ ਉੱਪਰ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ...


Dec 11

ਰਾਬਤਾ ਰੇਡੀਓ ਵੱਲੋਂ ਸੁਰੀਲੀ ਸ਼ਾਮ ਦਾ ਆਯੋਜਨ

Share this News

ਦੁਨੀਆਂ ਦੇ ਪੰਜਾਬੀਆਂ ਨੂੰ ਅਵਾਜ਼ ਦੀ ਇੱਕ ਲੜ੍ਹੀ ਵਿੱਚ ਪ੍ਰੋਣ ਦਾ ਕਾਰਜ ਰਾਬਤਾ ਰੇਡੀਓ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ। ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਸ਼ੁਰੂ ਹੋਇਆ ਇਹ ਰੇਡੀਓ ਹੁਣ ਸਾਰੇ ਪੰਜਾਬੀਆਂ ਦਾ ਆਪਣਾ ਰੇਡੀਓ ਬਣ ਚੁੱਕਾ ਹੈ। ਆਪਣੇ ਨਵੇਂ ਅਤੇ ਹਾਈਟੈਕ ਸਟੂਡੀਓ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਇੱਕ ਸੰਗੀਤਕ ਸ਼ਾਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗਜ਼ਲ ਦੇ ਨਾਲ ਨਾਲ ਗੀਤ ਸੰਗੀਤ ਦਾ ਰੰਗ ਭਰਨਗੇ ਜਾਣੇ ਪਹਿਚਾਣੇ ਗਾਇਕ ਸੁਨੀਲ ਡੋਗਰਾ ਜੀ। ਇਸ ਸ਼ਾਮ ਨੂੰ ਹੋਰ ਰੰਗੀਨ ਬਣਾਉਣਗੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਜੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਡਾ. ਸੁਰਜੀਤ ਪਾਤਰ ਦੇ ...



[home] [1] 2  [next]1-10 of 12





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved