Australia News Section

Monthly Archives: DECEMBER 2015


Dec 28

ਅਾਸਟਰੇਲੀਅਾ ਵਿੱਚ ਬਾਕਸਿੰਗ ਡੇਅ ਮੌਕੇ ਪਰਚੂਨ ਖ਼ਰੀਦਦਾਰੀ ਨੇ ਤੋਡ਼ੇ ਰਿਕਾਰਡ

Share this News

ਸਿਡਨੀ : ਆਸਟਰੇਲੀਆ ਭਰ ਵਿੱਚ ਕੱਲ੍ਹ ਇਕ ਦਿਨ ਵਿੱਚ ਢਾਈ ਅਰਬ ਰੁਪਏ ਤੋਂ ਵੱਧ ਦੀ ਖਰੀਦਦਾਰੀ ਪਰਚੂਨ ਖੇਤਰ ਵਿੱਚ ਹੋਈ, ਜੋ ਕਾਰੋਬਾਰ ਵਿੱਚ ਰਿਕਾਰਡ ਬਣਿਆ ਹੈ। ਲੱਖਾਂ ਲੋਕਾਂ ਨੇ ਖਰੀਦਦਾਰੀ ਵਿੱਚ ਹਿੱਸਾ ਲਿਆ। ਕ੍ਰਿਸਮਸ ਤੋਂ ਬਾਅਦ ਅਗਲੇ ਦਿਨ ‘ਬਾਕਸਿੰਗ ਡੇਅ’ ਉੱਤੇ ਇਲੈਕਟ੍ਰਾਨਿਕਸ, ਕੱਪੜਾ ਤੇ ਹੋਰ ਸਾਮਾਨ ਦੀ ਖਰੀਦ ਨੇ ਨਵੇਂ ਮੁਕਾਮ ਹਾਸਲ ਕੀਤੇ ਹਨ। ਕ੍ਰਿਸਮਸ ਮੌਕੇ ਸਾਲਾਨਾ ਜਨਤਕ ਛੁੱਟੀਅਾਂ ਦੌਰਾਨ ਕੰਮਕਾਜੀ ਸਥਾਨ, ਵਿੱਦਿਅਕ ਸੰਸਥਾਨ ਤੇ ਹੋਰ ਅਦਾਰੇ ਬੰਦ ਹੁੰਦੇ ਹਨ। ਕਈ ਵਿਕਰੇਤਾ ਕ੍ਰਿਸਮਸ ਤੱਕ ਵਿਕਣ ਤੋਂ ਰਹਿ ਗਏ ਸਾਮਾਨ ਨੂੰ ਵਾਧੂ ਦਰਸਾਉਂਦੇ ਹੋਏ ਸਸਤਾ ਕਰ ਕੇ ਵੇਚਦੇ ਹਨ। ਕਾਰੋਬਾਰੀ ਇਸ ਨੂੰ ਲਾਹੇਵੰਦ ਮੰਨ ਰਹੇ ਹਨ, ਜਦੋਂ ਕਿ ਖਰੀਦਦਾਰਾਂ ਦਾ ਮੰਨਣਾ ਹੈ ਕਿ ਇਸ ਦਿਨ ਵਸਤੂਅਾਂ ...


Dec 28

ਕ੍ਰਿਸਮਸ ਮੌਕੇ ਜੰਗਲੀ ਅੱਗ ਫੈਲਣ ਕਾਰਨ ਆਸਟ੍ਰੇਲੀਆ 'ਚ 100 ਮਕਾਨ ਹੋਏ ਸੜ ਕੇ ਸੁਆਹ

Share this News

ਮੈਲਬੋਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸੂਹੇ ਵਿਚ ਜੰਗਲਾਂ ਵਿਚ ਅੱਗ ਲੱਗਣ ਕਾਰਨ 100 ਤੋਂ ਜ਼ਿਆਦਾ ਮਕਾਨ ਸੜ ਕੇ ਖਾਕ ਹੋ ਗਏ ਹਨਸ਼ ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੇ ਖ਼ਬਰ ਨਹੀਂ ਹੈ। ਕ੍ਰਿਸਮਸ ਦੇ ਮੌਕੇ ਜੰਗਲ ਵਿਚ ਲੱਗੀ ਅੱਗ ਦੇ ਦੱਖਣੀ ਆਸਟ੍ਰੇਲੀਆ ਤੱਕ ਫੈਲ ਗਈ ਅਤੇ ਮੈਲਬੋਰਨ ਦੇ ਦੱਖਣੀ-ਪੱਛਮੀ ਖੇਤਰ ਵਿਚ ਸਥਿਤ ਵਯੇ ਰਿਵਰ ਅਤੇ ਸੇਪਰੇਸ਼ਨ ਕ੍ਰੀਕ ਦੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਕੱਢਣਾ ਪਿਆ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਸ ਦੇ 150 ਵਰਕਰਾਂ ਨੂੰ ਸਖਤ ਮਿਹਨਤ ਕਰਨੀ ਪਈ। ਅੱਗ ਦੇ ਕਾਰਨ ਸ਼ਨੀਵਾਰ ਨੂੰ ਟਰੈਫਿਕ ਵਿਵਸਥਾ ਵੀ ਪ੍ਰਭਾਵਿਤ ਰਹੀ। ਗ੍ਰੇਟ ਓਸ਼ੀਅਨ ਰੋਡ ਦੇ ਹਿੱਸੇ ਬੰਦ ਰਹੇ। ਐਮਰਜੈਂਸੀ ਦੇ ਬੁਲਾਰੇ ਨੇ ਕਿਹਾ ਕਿ ...


Dec 28

ਆਸਟ੍ਰੇਲੀਆ 'ਚ ਤੇਜ਼ਾਬ ਲਿਜਾ ਰਹੀ ਟਰੇਨ ਪਟਰੀ ਤੋਂ ਉਤਰੀ

Share this News

ਕਵੀਂਸਲੈਂਡ : ਆਸਟਰੇਲੀਆ 'ਚ ਸਲਫਯੂਰਿਕ ਐਸਿਡ (ਤੇਜ਼ਾਬ) ਲੈ ਕੇ ਰਹੀ ਇਕ ਟਰੇਨ ਪਟਰੀ ਤੋਂ ਉਤਰ ਗਈ ਹੈ। ਇਹ ਹਾਦਸਾ ਕਵੀਂਸਲੈਂਡ ਸੂਬੇ ਦੇ ਪੱਛਮੀ ਉੱਤਰ ਇਲਾਕੇ ਜੂਲੀਆ ਕਰੀਕ 'ਚ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ 10.20 ਵਜੇ ਹੋਇਆ। ਟਰੇਨ 'ਚ ਕੁੱਲ 26 ਡੱਬੇ ਸਨ ਜਿਨ੍ਹਾਂ 'ਚੋਂ ਦੋ ਲੱਖ ਲੀਟਰ ਸਲਫਯੂਰਿਕ ਐਸਿਡ ਸੀ। ਇਸ ਹਾਦਸੇ 'ਚ ਤਿੰਨ ਰੇਲਵੇ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ 'ਚ ਸੰਕਟ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਦੋ ਕਿਲੋਮੀਟਰ ਦੇ ਦਾਅਰੇ 'ਚ ਲੋਕਾਂ ਦੇ ਆਉਣ-ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਕਵੀਂਸਲੈਂਡ ਪੁਲਸ ਦ ਕਹਿਣਾ ...


Dec 25

ਵਿਗਿਆਨੀਆਂ ਨੂੰ ਲੱਭਿਆ ਮਲੇਰੀਆ ਦਾ ਨਵਾਂ ਰਾਜ਼

Share this News

ਮੈਲਬੌਰਨ : ਆਸਟ੫ੇਲੀਆ ਦੇ ਖ਼ੋਜ ਕਰਤਾਵਾਂ ਨੇ ਮਲੇਰੀਆ ਦੇ ਖ਼ਤਰਨਾਕ ਕਾਰਨ ਦੀ ਵਜ੍ਹਾ ਲੱਭਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਲੇਰੀਆ ਦੌਰਾਨ ਗੰਭੀਰ ਬਿਮਾਰੀ ਤੋਂ ਬਚਾਉਣ ਵਾਲੇ ਮਨੱੁਖੀ ਸੈੱਲ ਨਸ਼ਟ ਹੋ ਜਾਂਦੇ ਹਨ, ਜਿਸ ਕਾਰਨ ਸਰੀਰ ਇਸ ਬਿਮਾਰੀ ਤੋਂ ਨਜਿੱਠਣ 'ਚ ਅਸਮੱਰਥ ਹੋ ਜਾਂਦਾ ਹੈ। ਮਨੱੁਖੀ ਸਿਸਟਮ ਨਾਕਾਮ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਮਗਰੋਂ ਹੁਣ ਜ਼ਿਆਦਾ ਅਸਰਦਾਰ ਮਲੇਰੀਆ ਰੋਕੂ ਟੀਕਾ ਵਿਕਸਿਤ ਕੀਤਾ ਜਾ ਸਕੇਗਾ। ਵਾਲਟਰ ਅਤੇ ਐਲੀਜਾ ਹਾਲ ਇੰਸਟੀਚਿਊਟ ਦੇ ਖੋਜੀਆਂ ਡਾਇਨਾ ਹੈਨਸੇਨ, ਐਕਸਲ ਕੈਲੀਜ ਤੇ ਵਿਕਟੋਰੀਆ ਰਿਗ-ਕਾਰਨੇਜੋ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਹੈਨਸੇਨ ਮੁਤਾਬਕ ਇਹ ਪਹਿਲਾ ਮੌਕਾ ਹੈ ਜਦ ਮਲੇਰੀਆ ਦੌਰਾਨ ਮਨੱੁਖੀ ਸਿਸਟਮ ਨਾਕਾਮ ਹੋਣ ਦੇ ਕਾਰਨਾਂ ਨੂੰ ਸਪੱਸ਼ਟ ...


Dec 21

‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ’ਤੇ ਸਮਾਗਮ

Share this News

ਸਿਡਨੀ : ਇੱਥੇ ਸਿਡਨੀ ਸਿੱਖ ਯੂਥ ਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ੳੁੱਤੇ ਸਮਾਗਮ ਕਰਵਾਇਆ। ੲਿਸ ਨੂੰ ਸੰਬੋਧਨ ਕਰਨ ਲਈ ਓਂਟਾਰੀਓ ਤੋਂ ਸੰਸਦ ਮੈਂਬਰ ਜਗਮੀਤ ਸਿੰਘ ਪੁੱਜੇ। ਉਨ੍ਹਾਂ ਨਾਲ ਵੈਨਕੂਵਰ ਤੋਂ ਆਏ ਸਿੱਖ ਵਿਦਵਾਨ ਮਨਿੰਦਰ ਸਿੰਘ ਅਤੇ ਆਸਟਰੇਲੀਅਨ ਗਾਇਕ ਸੁਖਦੀਪ ਸਿੰਘ ਵੀ ਸ਼ਾਮਲ ਸਨ।
ਸਮਾਗਮ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਬਡਵਾਲ, ਸਰਵਿੰਦਰ ਸਿੰਘ ਰੂਮੀ ਤੇ ਦਮਨ ਸਿੰਘ ਪੂਰੇਵਾਲ ਅਨੁਸਾਰ ਸਿਡਨੀ ਅਤੇ ਇਸ ਦੇ ਨੇੜੇ ਪੈਂਦੇ ਅਰਧ ਸ਼ਹਿਰੀ ਇਲਾਕੇ ਵਿੱਚੋਂ ਸੈਂਕੜੇ ਤੋਂ ਵੱਧ ਲੜਕੇ ਅਤੇ ਲੜਕੀਅਾਂ ਸਮਾਗਮ ਵਿੱਚ ਸ਼ਾਮਲ ਹੋੲੇ। ਉਨ੍ਹਾਂ ਨੇ ਕਾਫ਼ੀ ਦਿਲਚਸਪੀ ਨਾਲ ਮੁੱਖ ਬੁਲਾਰਿਅਾਂ ਨਾਲ ਸਵਾਲ ਜਵਾਬ ਕੀਤੇ। ਸਮਾਗਮ ਵਿੱਚ ਮੁੱਖ ਤੌਰ ’ਤੇ ਇਹ ਗੱਲ ...


Dec 21

ਆਸਟਰੇਲੀਆ ਵਿਸ਼ਵ ਦਾ ਦੂਜਾ ਸਰਵੋਤਮ ਮੁਲਕ

Share this News

ਸਿਡਨੀ : ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਆਸਟਰੇਲੀਆ ਸਾਰੇ ਮੁਲਕਾਂ ’ਚੋਂ ਨਾਰਵੇ ਬਾਅਦ ਦੂਜਾ ਸਰਵੋਤਮ ਦੇਸ਼ ਹੈ। ਇਹ ਦਰਜਾ ਤਿੰਨ ਵਿਆਪਕ ਖੇਤਰਾਂ ਵਿੱਚ ਜੀਵਨ ਪੱਧਰ ਦੇ ਮਾਪਦੰਡਾਂ ਅਨੁਸਾਰ ਤੈਅ ਕੀਤਾ ਗਿਆ ਹੈ।
ਕੁੱਲ 188 ਦੇਸ਼ਾਂ ਦੀ ਮਨੁੱਖੀ ਵਿਕਾਸ ਅੰਕੜਾ ਰਿਪੋਰਟ ਵਿੱਚ ਆਸਟਰੇਲੀਆ ਦੇ ਇੱਕ ਅੰਕ ਵਿੱਚ ਵੱਧ ਤੋਂ ਵੱਧ 0.935 ਅੰਕ ਮਾਪੇ ਗਏ ਹੈ, ਜੋ ਨਾਰਵੇ ਤੋਂ ਪਿੱਛੇ ਤੇ ਸਵਿਟਜ਼ਰਲੈਂਡ ਤੋਂ ਅੱਗੇ ਹੈ। ਭਾਰਤ 130ਵੇਂ ਸਥਾਨ ਉਤੇ ਹੈ, ਜਿਸ ਦਾ ਮਨੁੱਖੀ ਵਿਕਾਸ ਅੰਕੜਾ 0.609 ਹੈ। ਪਾਕਿਸਤਾਨ 147ਵੇਂ ਨੰਬਰ ‘ਤੇ ਆਇਆ ਹੈ, ਜਿਸ ਦਾ ਮਨੁੱਖੀ ਵਿਕਾਸ ਅੰਕੜਾ 0.538 ਹੈ।
ਸੰਯੁਕਤ ਰਾਸ਼ਟਰ ਨੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੀ ਆਰਥਿਕਤਾ, ਸਿੱਖਿਆ ਤੇ ਜੀਵਨ ਕਾਲ ਦਾ ਡਾਟਾ ਤਿਆਰ ਕੀਤਾ ਹੈ। ...


Dec 19

ਭਾਰਤੀ ਮੂਲ ਦੀ ਅੌਰਤ ਨੇ ਧੀ ਸਣੇ ਰੇਲ ਗੱਡੀ ਅੱਗੇ ਮਾਰੀ ਛਾਲ

Share this News

ਸਿਡਨੀ : ਇੱਥੇ ਭਾਰਤੀ ਮੂਲ ਦੀ ਔਰਤ ਅਰਚਨਾ ਕੁਨਥ (30) ਨੇ ਆਪਣੀ ਤਿੰਨ ਸਾਲ ਦੀ ਬੇਟੀ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਉਸ ਦੀ ਧੀ ਸ਼੍ਰੇਆ ਕੁਨਥ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ, ਜੋ ਵੈਸਟ ਮੀਡ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡਾਕਟਰ ਅਨੁਸਾਰ ਬੱਚੀ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਅ ਲਿਆ ਗਿਆ ਹੈ ਪਰ ਉਸ ਦੀ ਹਾਲਤ ਨਾਜ਼ੁਕ ਹੈ।
ਪੱਛਮੀ ਸਿਡਨੀ, ਜੋ ਭਾਰਤੀਆਂ ਦੀ ਵਧੇਰੇ ਵਸੋਂ ਵਜੋਂ ਜਾਣੀ ਜਾਂਦੀ ਹੈ, ਇਸ ਇਲਾਕੇ ਵਿੱਚ ਅਰਧ ਸ਼ਹਿਰੀ ਖੇਤਰ ਹੈਰਿਸ ਪਾਰਕ ਹੈ। ਇਸ ਦੇ ਰੇਲਵੇ ਸਟੇਸ਼ਨ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਬੁੱਧਵਾਰ ਕਰੀਬ ਦੋ ਵਜੇ ਇਕ ਔਰਤ ਨੂੰ ਆਪਣੇ ਹੱਥਾਂ ਵਿੱਚ ਬੱਚੇ ਨੂੰ ਚੁੱਕੇ ਜਾਂਦੇ ਹੋਏ ...


Dec 19

ਪਤਨੀ ਦਾ ਕਤਲ ਕਰਨ ਵਾਲੇ ਨੂੰ 22 ਸਾਲ ਦੀ ਕੈਦ

Share this News

ਮੈਲਬੌਰਨ :  ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਪੰਜਾਬੀ ਨੌਜਵਾਨ ਨੂੰ ਆਸਟ੍ਰੇਲੀਆ ਵਿਚ 22 ਸਾਲਾਂ ਦੀ ਸਜ਼ਾ ਹੋ ਗਈ ਹੈ ਤੇ ਆਪਣੀ ਇਸ ਗਲਤੀ ਦੀ ਸਜ਼ਾ ਹੁਣ ਉਹ ਆਸਟ੍ਰੇਲੀਆ ਦੀ ਜੇਲ੍ਹ ਵਿਚ ਕੰਧਾਂ ਨਾਲ ਟੱਕਰਾਂ ਮਾਰ-ਮਾਰ ਭੁਗਤੇਗਾ। 30 ਸਾਲਾ ਪੰਜਾਬੀ ਨੌਜਵਾਨ ਪਰਮਿੰਦਰ ਸਿੰਘ ਨੇ ਇਸ ਸਾਲ 9 ਜਨਵਰੀ ਨੂੰ ਆਪਣੀ ਪਤਨੀ ਨਿਕਿਤਾ ਚਾਵਲਾ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਸੀ ਕਿਉਂਕਿ ਉਸ ਨੇ ਨਿਕਿਤਾ ਦੀ ਤਸਵੀਰ ਕਿਸੇ ਹੋਰ ਵਿਅਕਤੀ ਨਾਲ ਦੇਖ ਲਈ ਸੀ। ਤਸਵੀਰ ਦੇਖ ਕੇ ਆਪੇ ਤੋਂ ਬਾਹਰ ਹੋਏ ਪਰਮਿੰਦਰ ਨੇ ਤੇਜ਼-ਧਾਰ ਚਾਕੂ ਨਾਲ ਪਹਿਲਾਂ ਨਿਕਿਤਾ ਦਾ ਗਲਾ ਵੱਢਿਆ ਤੇ ਫਿਰ ਉਸ 'ਤੇ ਚਾਕੂ ਦੇ ਅਣਗਿਣਤ ...


Dec 9

ਇਸਲਾਮ 'ਚ ਸੁਧਾਰਾਂ ਦੀ ਲੋੜ - ਟੋਨੀ ਐਬਟ

Share this News

ਸਿਡਨੀ : ਅੱਜ ਜਿੱਥੇ ਪੂਰੀ ਦੁਨੀਆ ਵਿਚ ਇਸਲਾਮਿਕ ਕੱਟੜਵਾਦ ਇਕ ਵੱਡਾ ਖਤਰਾ ਬਣ ਕੇ ਉੱਭਰ ਰਿਹਾ ਹੈ, ਉੱਥੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਇਸਲਾਮ ਵਿਚ ਸੁਧਾਰ ਕਰਨ ਦੀ ਲੋੜ ਹੈ। ਟੋਨੀ ਐਬਟ ਨੇ ਕਿਹਾ ਕਿ ਸਾਰੇ ਧਰਮ ਤੇ ਸੱਭਿਆਚਾਰ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਆਪਣੇ ਪੱਛਮੀ ਸੱਭਿਆਚਾਰ ਨੂੰ ਸਹੀ ਸਾਬਤ ਕਰਨ ਦੀ ਲੋੜ ਨਹੀਂ ਹੈ। ਹਰ ਧਰਮ ਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਵੱਖ ਹੁੰਦੀਆਂ ਹਨ। 
ਆਸਟ੍ਰੇਲੀਆ ਦੇ ਮੌਜੂਦਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਕੁਝ ਮੁਸਲਮਾਨਾਂ ਵੱਲੋਂ ਕੀਤੇ ਅਪਰਾਧਾਂ ਦਾ ਠੀਕਰਾ ਅਸੀਂ ਬਾਕੀ ਸਾਰੇ ਭਾਈਚਾਰੇ 'ਤੇ ਨਹੀਂ ਭੰਨ੍ਹ ਸਕਦੇ। ਸਾਬਕਾ ਪ੍ਰਧਾਨ ਮੰਤਰੀ ਦੀ ਟਿੱਪਣੀ 'ਤੇ ਸਿੱਧਾ ...


Dec 9

ਪੰਨੂ ਦੇ ਹੱਕ ਵਿੱਚ ਨਿੱਤਰੇ ਆਸਟਰੇਲੀਆ ਦੇ ਪੰਜਾਬੀ

Share this News

ਸਿਡਨੀ : ੲਿੱਥੋਂ ਦੇ ਸਭ ਤੋਂ ਵੱਡੇ ਗੁਰਦੁਅਾਰੇ ਗਲੈਨਵੁਡ ਵਿਖੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ ਵੱਖ-ਵੱਖ ਭਾਈਚਾਰਕ ਜਥੇਬੰਦੀਆਂ ਦੇ ਆਗੂ ਇੱਕਤਰ ਹੋਏ। ਉਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਸੋਸ਼ਲ ਮੀਡੀਆ ਰਾਹੀਂ ਬੁਲੰਦ ਕਰਨ ਵਾਲੇ ਪੱਤਰਕਾਰ ਬਲਤੇਜ ਪੰਨੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਨਾਅਰਾ ਲਾੲਿਅਾ।
ਇਸ ਸਮਾਗਮ ਵਿੱਚ ਪੰਜਾਬ ਐਕਸਪ੍ਰੈਸ ਦੇ ਰਾਜਵੰਤ ਸਿੰਘ, ਪੰਜਾਬੀ ਕੌਂਸਲ ਆਫ਼ ਆਸਟਰੇਲੀਆ ਤੋਂ ਡਾ. ਮਨਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਸੰਧੂ, ਉੱਘੇ ਕੁਮੈਂਟੇਟਰ ਰਣਜੀਤ ਖੇੜਾ, ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਕੱਤਰ ਜਗਤਾਰ ਸਿੰਘ, ਡਿੰਪੀ ਸੰਧੂ, ਕੁਲਵਿੰਦਰ ਸਿੰਘ ਬਾਜਵਾ, ਕੁਲਵਿੰਦਰ ਸਿੰਘ ਬੰਦੇਸ਼ਾ, ਸਵਰਨ ਸਿੰਘ ਬਰਨਾਲਾ, ਡਾ. ਗੁਰਚਰਨ ਸਿੰਘ ਸਿੱਧੂ, ਰਾਬਤਾ ਰੇਡੀਓ ਦੇ ਪ੍ਰਬੰਧਕ ਦੇਵ ਪਾਸ਼ੀ ਤੇ ਹੋਰਨਾਂ ਨੇ ਆਪਣੇ ਵਿਚਾਰ ਰੱਖੇ। ਅਾਗੂਅਾਂ ਨੇ ਪਨੂੰ ਖ਼ਿਲਾਫ਼ ...[home] [1] 2  [next]1-10 of 15

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved