Australia News Section

Monthly Archives: DECEMBER 2016


Dec 29

ਸਿਡਨੀ 'ਚ ਦੋ ਭਾਰਤੀਆਂ ਦੀ ਡੁੱਬਣ ਨਾਲ ਮੌਤ

Share this News

ਸਿਡਨੀ : ਸਿਡਨੀ ਵਿਚ ਪੜ੍ਹਦੇ ਸੂਜਾਨ ਸ਼ਰਮਾ ਅਤੇ ਸੂਜਾਨ ਅਧਿਕਾਰੀ ਦੀ ਵੱਖ-ਵੱਖ ਥਾੲੀਂ ਡੁੱਬ ਕੇ ਹੋਈ ਮੌਤ ਨਾਲ ਸ਼ੋਕ ਦੀ ਲਹਿਰ ਫੈਲੀ ਗਈ ਹੈ | 27 ਸਾਲਾਂ ਸੂਜਾਨ ਸ਼ਰਮਾ ਬੈਲਮੋਰ ਵਿਖੇ ਰਹਿੰਦੇ ਸੀ | ਕ੍ਰਿਸਮਸ ਦੀਆਂ ਛੁੱਟੀਆਂ 'ਤੇ ਉਹ ਕੈਗਾਰੂ ਵੈਲੀ ਘੁੰਮਣ ਗਏ, ਜਿਥੇ ਉਸ ਨੇ ਬੈਨਡੀਲਾ ਰੀਕਰੀਏਸ਼ਨ ਵਿਚ ਤਕਰੀਬਨ ਤਿੰਨ ਵਜੇ ਪਾਣੀ ਵਿਚ ਛਾਲ ਮਾਰੀ ਪਰ ਉੱਪਰ ਨਹੀਂ ਆ ਸਕਿਆ | ਉਸ ਦੀ ਪਤਨੀ ਨੇ ਅਲਾਰਮ ਰਾਹੀਂ ਲਾਈਫ਼ ਗੇਵਰ ਨੂੰ ਬੁਲਾਇਆ, ਜਿਨ੍ਹਾਂ ਨੇ 3 ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਸੂਜਾਨ ਸ਼ਰਮਾ ਦੀ ਲਾਸ਼ ਬਾਹਰ ਕੱਢੀ | 29 ਸਾਲਾਂ ਸੂਜਾਨ ਅਧਿਕਾਰੀ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਅਤੇ ਵਾਟਾਮੂਲਾ ਲਾਗੂਨ ਵਿਖੇ ਪਾਣੀ ਵਿਚ ਡੁੱਬਣ ਨਾਲ ਉਸ ...


Dec 29

ਆਸਟਰੇਲੀਆ 'ਚ ਪੁਲਿਸ ਨੇ ਜ਼ਬਤ ਕੀਤੀ ਇੱਕ ਟਨ ਕੋਕੀਨ

Share this News

ਸਿਡਨੀ : ਆਸਟਰੇਲੀਆ ਦੇ ਅਧਿਕਾਰੀਆਂ ਨੇ ਕਰੀਬ 36 ਕਰੋੜ ਆਸਟਰੇਲੀਆਈ ਡਾਲਰ ਦੇ ਮੁੱਲ ਵਾਲੀ ਇੱਕ ਟਨ ਤੋਂ ਵਧੇਰੇ ਕੋਕੀਨ ਜ਼ਬਤ ਕੀਤੀ ਹੈ। ਦੇਸ਼ ਦੇ ਇਤਿਹਾਸ 'ਚ ਇਹ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤੀ ਜਾਣ ਵਾਲੀਆਂ ਸਭ ਤੋਂ ਵੱਡੀਆਂ ਖੇਪਾਂ 'ਚੋਂ ਇੱਕ ਹੈ। ਨਿਊ ਸਾਊਥ ਵੇਲਜ਼ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਸਿਡਨੀ 'ਚ ਸੰਘੀ ਅਤੇ ਰਾਜ ਪੁਲਸ ਪਿਛਲੇ ਢਾਈ ਸਾਲਾਂ ਤੋਂ ਵਪਾਰਕ ਮਛੇਰਿਆਂ ਰਾਹੀਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਿਲਸਿਲੇ 'ਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਰਚ 'ਚ ਅਧਿਕਾਰੀਆਂ ਨੇ ਤਿਹਿਟਿ ਚੋਂ 600 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ। ਇਸ ਕੋਕੀਨ ਨੂੰ ਆਸਟਰੇਲੀਆਈ ਬਜ਼ਾਰ 'ਚ ...


Dec 29

ਇੰਡੋਜ਼ ਸਾਹਿਤ ਸਭਾ ਦੇ ਬਾਸੀ ਪ੍ਰਧਾਨ ਤੇ ਸੋਹੀ ਸੈਕਟਰੀ ਬਣੇ

Share this News

ਬਿ੍ਸਬੇਨ : ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ 'ਚ ਇੰਡੋਜ਼ ਪੰਜਾਬੀ ਸਾਹਿਤ ਸਭਾ ਦਾ ਸਾਲਾਨਾ ਇਜਲਾਸ ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਇਨਾਲਾ ਵਿਖੇ ਹੋਇਆ, ਜਿਸ ਵਿਚ ਸਭਾ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਸਾਲ 2017-18 ਲਈ ਸਰਬਸੰਮਤੀ ਨਾਲ ਜਰਨੈਲ ਸਿੰਘ ਬਾਸੀ ਪ੍ਰਧਾਨ, ਮਨਜੀਤ ਬੋਪਾਰਾਏ ਸੀਨੀਅਰ ਮੀਤ ਪ੍ਰਧਾਨ, ਗੀਤਕਾਰ ਆਤਮਾ ਸਿੰਘ ਹੇਅਰ ਮੀਤ ਪ੍ਰਧਾਨ, ਜਨਰਲ ਸੈਕਟਰੀ ਸਰਬਜੀਤ ਸੋਹੀ, ਮੀਡੀਆ ਸੈਕਟਰੀ ਦਲਵੀਰ ਹਲਵਾਰਵੀ, ਸੰਗਠਨ ਸੈਕਟਰੀ ਹਰਮਨਦੀਪ ਗਿੱਲ, ਸਲਾਹਕਾਰਾਂ ਵਿਚ ਇਕਬਾਲ ਰਾਉਕੇ, ਰੁਪਿੰਦਰ ਸੋਜ਼, ਰਵਿੰਦਰ ਨਾਗਰਾ ਅਤੇ ਖਜ਼ਾਨਚੀ ਲਈ ਗੀਤਕਾਰ ਸੁਰਜੀਤ ਸੰਧੂ ਦੀ ਚੋਣ ਕੀਤੀ | ਅੰਤ ਵਿਚ ਮਨਜੀਤ ਬੋਪਾਰਾਏ ਨੇ ਨਵੇਂ ਸਾਲ 1 ਜਨਵਰੀ ਨੂੰ ਇਨਾਲਾ ਸੈਂਟਰ 'ਚ ਹੋ ਰਹੇ ਕਵੀ ਦਰਬਾਰ ਦੀ ਜਾਣਕਾਰੀ ਦਿੱਤੀ ਅਤੇ ਹਰ ਮਹੀਨੇ ਕਵੀ ...


Dec 29

ਆਸਟ੍ਰੇਲੀਆ ਜਾਣ ਵਾਲਿਆਂ ਦੀਆਂ ਮੌਜਾਂ

Share this News

ਮੈਲਬਾਰਨ : ਅਮਰੀਕਾ ਦੀ ਤਰਜ਼ ਉੱਤੇ ਹੁਣ ਆਸਟ੍ਰੇਲੀਆ ਵਿੱਚ ਸੈਲਾਨੀਆਂ ਨੂੰ 10 ਸਾਲ ਦਾ ਮਲਟੀਪਲ ਵੀਜ਼ਾ ਮਿਲਣਾ ਸ਼ੁਰੂ ਹੋ ਰਿਹਾ ਹੈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਮਾਈਕਲ ਪੀਜ਼ਲੋ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਛੇਤੀ ਹੀ ਵੀਜ਼ਾ ਨਿਯਮਾਂ ਵਿੱਚ ਵੱਡੇ ਪੱਧਰ ਉੱਤੇ ਫੇਰਬਦਲ ਕੀਤਾ ਜਾ ਰਿਹਾ ਹੈ। ਇਸ ਵਿੱਚ ਸੈਲਾਨੀਆਂ ਨੂੰ 10 ਸਾਲ ਦਾ ਮਲਟੀਪਲ ਵੀਜ਼ਾ ਦਿੱਤੇ ਜਾਣ ਦੀ ਤਜਵੀਜ਼ ਵੀ ਸ਼ਾਮਲ ਹੈ। ਇਸ ਦਾ ਦਾ ਐਲਾਨ ਇਸੇ ਮਹੀਨੇ ਹੋ ਸਕਦਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਸੈਲਾਨੀਆਂ ਨੂੰ ਦੇਸ਼ ਵਿੱਚ ਰੁਕਣ ਦੀ ਮਿਆਦ ਪਹਿਲਾਂ ਵਾਂਗ ਤਿੰਨ ਮਹੀਨੇ ਹੀ ਹੋਵੇਗੀ। ਫ਼ਿਲਹਾਲ ਆਸਟ੍ਰੇਲੀਆ ਚੀਨ ਦੇ ਨਾਗਰਿਕਾਂ ਨੂੰ 10 ਸਾਲ ਦਾ ਸੈਲਾਨੀ ਵੀਜ਼ਾ ਦੇ ਰਿਹਾ ਹੈ। ਇਸ ਲਈ ...


Dec 29

ਆਸਟਰੇਲੀਆ 'ਚ ਮੀਂਹ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜੇ

Share this News

ਸਿਡਨੀ : ਆਸਟਰੇਲੀਆ 'ਚ ਭਾਰੀ ਮੀਂਹ ਨੇ ਪਿਛਲੇ 50 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਕਈ ਇਲਾਕਿਆਂ 'ਚ ਹੜ੍ਹ ਆ ਚੁੱਕੇ ਹਨ। ਗਰਮੀ ਨਾਲ ਝੁਲਸੇ ਲੋਕਾਂ ਲਈ ਪਹਿਲਾਂ ਤਾਂ ਇਹ ਮੀਂਹ ਖੁਸ਼ੀ ਲੈ ਕੇ ਆਇਆ ਪਰ ਥੋੜੀ ਦੇਰ ਮਗਰੋਂ ਇਸਨੇ ਇਕ ਭਿਆਨਕ ਰੂਪ ਲੈ ਲਿਆ। ਬਚਾਅ ਕਰਮਚਾਰੀਆਂ ਨੇ ਊਲੂਰੂ 'ਚ ਰਹਿ ਰਹੇ ਕਿਨਟੋਰ ਭਾਈਚਾਰੇ ਦੇ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ 25 ਘਰਾਂ ਨੂੰ ਖਾਲੀ ਕਰਵਾਇਆ। ਕਿਨਟੋਰ ਭਾਈਚਾਰੇ ਦੇ ਲਗਭਗ 400 ਵਿਅਕਤੀਆਂ ਨੂੰ ਇਕ ਸਕੂਲ 'ਚ ਸ਼ਰਣ ਲੈਣੀ ਪਈ। ਊਲੂਰੂ ਰਾਸ਼ਟਰੀ ਪਾਰਕ ਨੂੰ ਵੀਮੰਗਲਵਾਰ ਨੂੰ ਦੋਬਾਰਾ ਖੋਲ੍ਹਿਆ ਗਿਆ ਹੈ ਜਦ ਕਿ ਤੇਜ਼ ਮੀਂਹ ਕਾਰਨ ਸੋਮਵਾਰ ਨੂੰ ਬੰਦ ਰੱਖਿਆ ਗਿਆ ਸੀ। 
ਵਾਲੁਨਗੁਰੂ ਜਿਲੇ 'ਚ 232 ...


Dec 18

ਸ਼ਿਕਾਇਤ ਕਰਨ ਵਾਲੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਨਰਸ ਨੂੰ ਹੋਈ 36 ਸਾਲ ਦੀ ਕੈਦ

Share this News

ਸਿਡਨੀ : ਨਰਸਿੰਗ ਹੋਮ 'ਚ ਇਨਸੁਲਿਨ ਦਾ ਟੀਕਾ ਲਗਾ ਕੇ ਦੋ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਆਸਟਰੇਲੀਅਨ ਨਰਸ ਨੂੰ 36 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੇਗਨ ਹੈਨਿਸ ਨਾਮੀ ਇਸ 49 ਸਾਲਾ ਨਰਸ ਨੂੰ ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਨੇ ਇਹ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮ ਮੁਤਾਬਕ ਉਸ ਨੂੰ 27 ਸਾਲ ਜੇਲ 'ਚ ਬਿਤਾਉਣੇ ਪੈਣਗੇ। ਉਪਰੰਤ ਉਹ ਜ਼ਮਾਨਤ ਦੇ ਕਾਬਲ ਹੋ ਸਕੇਗੀ। 
ਮੇਗਨ ਨੇ ਮਈ 2014 'ਚ ਬੇਲਿਨਾ ਵਿਖੇ ਇੱਕ ਨਰਸਿੰਗ ਹੋਮ 'ਚ ਦੋ ਸੀਨੀਅਰ ਨਾਗਰਿਕਾਂ, ਜਿਨ੍ਹਾਂ ਦੇ ਨਾਂ ਕ੍ਰਮਵਾਰ ਮੈਰੀ ਡਰਾਗਹ (82) ਅਤੇ ਇਸਾਬੇਲਾ ਸਪੈਂਸਰ (77) ਸਨ, ਦਾ ਕਤਲ ਕੀਤਾ ਸੀ। ਕਤਲ ਕਰਨ ਦੀ ਵਜ੍ਹਾ ਇਨ੍ਹਾਂ ਦੋਹਾਂ ਨਾਗਰਿਕਾਂ ...


Dec 18

ਮਨਮੀਤ ਕਾਂਡ : ਮੁਲਜ਼ਮ ਨੂੰ ਮੈਂਟਲ ਹੈਲਥ ਅਦਾਲਤ ਹਵਾਲੇ ਕਰਨ ਦੀ ਤਿਆਰੀ

Share this News

ਬ੍ਰਿਸਬੇਨ : ਡਿਊਟੀ ਦੌਰਾਨ ਬੇਰਹਿਮੀ ਨਾਲ ਕਤਲ ਕੀਤੇ ਗਏ ਮਨਮੀਤ ਅਲੀਸ਼ੇਰ ਨੂੰ ਇਨਸਾਫ਼ ਮਿਲਣ ਦੀਆਂ ਕੋਸ਼ਿਸ਼ਾਂ  ਨੂੰ ਖੋਰਾ ਲੱਗਣ ਦਾ ਖ਼ਦਸ਼ਾ ਮੰਡਰਾ ਰਿਹਾ ਹੈ। ਬੇਸ਼ੱਕ 13 ਦਸੰਬਰ ਨੂੰ ਪੁਲੀਸ ਨੇ ਕਥਿਤ ਦੋਸ਼ੀ ਐਂਥਨੀ ਮਾਰਕ ਖ਼ਿਲਾਫ਼ ਅਦਾਲਤ ’ਚ ਤਿੰਨ ਹੋਰ ਇਰਾਦਾ  ਕਤਲ ਦੇ ਕੇਸ ਦਾਇਰ ਕੀਤੇ ਹਨ ਕਿਉਂਕਿ ਪੁਲੀਸ ਦੀ ਨਵੀਂ ਤਫ਼ਤੀਸ਼ ਮੁਤਾਬਿਕ ਬੱਸ ’ਚ 11 ਦੀ  ਬਜਾਏ 14 ਮੁਸਾਫ਼ਿਰ ਸਵਾਰ ਸਨ। ਜੱਜ ਨੇ ਇਹ ਕੇਸ ਮੈਂਟਲ ਹੈਲਥ ਅਦਾਲਤ ਦੇ ਸਪੁਰਦ  ਕਰਨਾ ਚਾਹਿਆ ਜਿਸ ਦਾ ਵਕੀਲ ਨੇ ਵਿਰੋਧ ਜਤਾਇਆ। ਮੈਜਿਸਟਰੇਟ ਸੂਜੇਟ ਕੋਟਲ ਨੇ  ਖ਼ਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਕਥਿਤ ਦੋਸ਼ੀ ਮਨੋਵਿਗਿਆਨਕ ਜਾਂਚ ਹੋਣ ਤੱਕ ਪਾਰਕ ਮੈਂਟਲ ਹੈਲਥ ਸੈਂਟਰ ਵਿੱਚ ਗੁਜ਼ਾਰੇ। ਪਿਛਲੀ ਅਦਾਲਤੀ  ਕਾਰਵਾਈ ...


Dec 18

ਭਾਰਤ ਨਾਲ ਵਪਾਰ ਸਮਝੌਤੇ ਦੇ ਅਗਲੇ ਸਾਲ ਨਤੀਜੇ 'ਤੇ ਪਹੁੰਚਣ ਦੀ ਉਮੀਦ - ਟਰਨਬੁਲ

Share this News

ਸਿਡਨੀ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਅਗਲੇ ਸਾਲ ਭਾਰਤ ਦੇ ਨਾਲ ਵਪਾਰਕ ਆਰਥਿਕ ਸਹਿਯੋਗ ਸਮਝੌਤਾ ਹੋਣ ਦੀ ਉਮੀਦ ਪ੍ਰਗਟਾਈ ਹੈ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਟਰਨਬੁਲ ਨੇ ਹਾਲ ਹੀ 'ਚ ਉਦਯੋਗਪਤੀਆਂ ਨੂੰ ਕਿਹਾ ਕਿ ਸਰਕਾਰ ਨੂੰ ਆਸਟਰੇਲੀਆ-ਭਾਰਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਨਤੀਜੇ 'ਤੇ ਪਹੁੰਚਣ ਦੀ ਕਾਫੀ ਉਮੀਦ ਹੈ। ਉੁਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਤੰਬਰ 'ਚ ਚੀਨ 'ਚ ਜੀ-20 ਸਿਖਰ ਸੰਮੇਲਨ 'ਚ ਅਗਲੇ ਸਾਲ ਭਾਰਤ ਆਉਣ 'ਤੇ ਸਹਿਮਤੀ ਪ੍ਰਗਟਾਈ ਹੈ। ਸਿਡਨੀ 'ਚ ਇੱਕ ਵਿਸ਼ਾਲ ਮੰਚ 'ਤੇ ਵਿੱਤ ਮੰਤਰੀ ਸਕਾਟ ਮੋਰੀਸਨ ਨੇ ਵੀ ਕੱਲ੍ਹ ਇਹ ਗੱਲ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਭਾਰਤ ਦੇ ਨਾਲ ਵਪਾਰ ਗੱਲਬਾਤ ਨੂੰ ਸਿੱਟੇ 'ਤੇ ਪਹੁੰਚਾਉਣ ਨੂੰ ...


Dec 18

ਮਨਮੀਤ ਅਲੀਸ਼ੇਰ ਦੀ ਯਾਦ 'ਚ ਕਵੀ ਦਰਬਾਰ ਲਗਾਇਆ

Share this News

ਬ੍ਰਿਸਬੇਨ : ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਪਿਛਲੇ ਦਿਨੀਂ ਵਿਛੜੇ ਅਪਣੇ ਮਹਿਬੂਬ ਲਿਖਾਰੀ ਅਤੇ ਰੰਗਕਰਮੀ ਮਰਹੂਮ ਮਨਮੀਤ ਅਲੀਸ਼ੇਰ ਦੀ ਯਾਦ 'ਚ ਇਕ ਵਿਸ਼ਾਲ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੁਸ਼ਾਇਰੇ 'ਚ ਸ਼ਿਵ ਭਾਗੀਰਥ, ਸਰਬਜੀਤ ਸੋਹੀ, ਰੁਪਿੰਦਰ ਸੋਜ਼, ਰਾਜਵਿੰਦਰ ਸੇਖੋਂ, ਹਰਕੀ ਵਿਰਕ, ਹਰਜੀਤ ਸੰਧੂ, ਪਾਲ ਰਾਊਕੇ, ਸਰਜੀਤ ਸੰਧੂ, ਜਗਬੀਰ ਬੋਪਾਰਾਏ, ਗੁਰਸੇਵਕ ਸਿੰਘ, ਹਰਜੀਤ ਲਸਾੜਾ, ਮਲਕੀਤ ਧਾਲੀਵਾਲ, ਤਜਿੰਦਰ ਭੰਗੂ, ਆਤਮਾ ਸਿੰਘ ਹੇਅਰ, ਹਰਮਨ ਗਿੱਲ, ਨੈਵੀ ਗਿੱਲ, ਅਮਨਦੀਪ ਕੌਰ, ਰਵਿੰਦਰ ਨਾਗਰਾ ਆਦਿ ਕਵੀਆਂ, ਕਵਿਤਰੀਆਂ ਤੇ ਗਾਇਕਾਂ ਨੇ ਹਾਜ਼ਰੀ ਲਵਾਈ।
ਇਸ ਮੌਕੇ  ਜਿਥੇ ਮਨਮੀਤ ਨੂੰ ਸਮਰਪਤ ਖ਼ੂਨਦਾਨ ਕੈਂਪ ਲਾ ਕੇ ਨਿਵੇਕਲਾ ਸੰਦੇਸ਼ ਦੇਣ ਵਾਲੀ ਸੰਸਥਾ ਡਾ. ਬੀ.ਆਰ. ਅੰਬੇਦਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਅਕੁੰਸ਼ ਕਟਾਰੀਆ ...


Dec 6

ਭਾਰਤ ਨਾਲ ਸੰਬੰਧਾਂ ਨੂੰ ਲੈ ਕੇ ਆਸਟਰੇਲੀਆ ਨੇ ਰੱਖੀ ਆਪਣੀ ਰਾਏ

Share this News

ਮੈਲਬੌਰਨ : ਆਸਟਰੇਲੀਆ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਆਪਣੇ ਸੰਬੰਧਾਂ ਦਾ ਹੋਰ ਵਿਸਥਾਰ ਕਰਨਾ ਚਾਹੁੰਦਾ ਹੈ ਅਤੇ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਭਾਰਤ ਨਾਲ ਕੌਸ਼ਲ ਵਿਕਾਸ ਦੇ ਖੇਤਰ 'ਚ ਸੰਬੰਧਾਂ ਨੂੰ ਵਧਾਉਣ ਦਾ ਇੱਛੁਕ ਹੈ। ਦੇਸ਼ ਦੇ ਸਿੱਖਿਆ ਅਤੇ ਸਿਖਲਾਈ ਮੰਤਰੀ ਸਿਮੋਨ ਬਰਮਿੰਘਮ ਨੇ ਆਸਟਰੇਲੀਆ-ਭਾਰਤ ਵਾਰਤਾ-2016 'ਚ ਵੱਡੇ ਨੇਤਾਵਾਂ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਆਸਟਰੇਲੀਆ, ਭਾਰਤ ਨਾਲ ਆਪਣੇ ਕਰੀਬੀ ਅਤੇ ਦੋ-ਪੱਖੀ ਕੌਸ਼ਲ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਦੋਵੇਂ ਦੇਸ਼ ਕੌਸ਼ਲ ਸਹਿਯੋਗ ਦੇ ਮਾਮਲੇ 'ਚ ਕਾਫੀ ਕੁਝ ਸਾਂਝਾ ਕਰਦੇ ਹਨ।''
ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨਾਲ ਕੌਸ਼ਲ ਵਿਕਾਸ ਵਧਾਉਣਾ ਚਾਹੁੰਦੇ ਹਾਂ, ਅਸੀਂ ਸਹਿਯੋਗ ਕਰਨ, ਉਦਯੋਗ, ਸਿਖਲਾਈ ਖੇਤਰ ਅਤੇ ...[home] [1] 2 3  [next]1-10 of 28

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved