Australia News Section

Monthly Archives: FEBRUARY 2014


Feb 26

ਭਾਰਤੀ ਮੂਲ ਦਾ ਡਾਕਟਰ ਆਸਟ੍ਰੇਲੀਆ ਵਿੱਚ ਆਪਣੇ ਪੈਰ ਜਮਾਉਣ ਵਿੱਚ ਨਾਕਾਮ

Share this News

ਮੈਲਬੋਰਨ, 25ਫਰਵਰੀ, ਆਸਟ੍ਰੇਲੀਆ ਦੇ ਇਕ ਹਸਪਤਾਲ ਵਿੱਚ ਕੰਮ ਕਰਨ ਦੌਰਾਨ ਇੱਕ ਮਰੀਜ ਨਾਲ ਸਰੀਰਕ ਸੋਸਣ ਕਰਨ ਦੇ ਦੋਸੀ ਭਾਰਤੀ ਮੂਲ ਦੇ ਇਕ ਡਾਕਟਰ ਦੀ ਇਸ ਦੇਸ ਵਿੱਚ ਰੁਕਣ ਦੀ ਆਖਰੀ ਕੋਸਿਸ ਵੀ ਨਾਕਾਮ ਹੋ ਗਈ। ਸੰਘੀ ਅਦਾਲਤ ਦੇਜੱਜ ਲੇ ਡਾਕਟਰ ਸੁਹੇਲ ਦੁਰਾਨੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਪਰੰਤੂ ਉਨ੍ਹਾਂ ਦੇ ਵਕੀਲ ਸਾਹਿਦ ਸਕੂਰ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਇਸ ਮਾਮਲੇ ਨੂੰ ਅਦਾਲਤ ਦੀ ਪ±ਰੀ ਬੈਂਚ ਕੋਲ ਲਿਜਾਣ ਦਾ ਹੈ । 36 ਸਾਲ ਦੁਰਾਨੀ ਸਾਲ 2010 ਵਿਚ ਰਾਇਲ ਪਰਥ ਹਸਪਤਾਲ ਵਿਚ 19 ਸਾਲਾ ਲੜਕੀ ਨਾਲ ਸਰੀਰਕ ਸੋਸਣ ਦੇ ਮਾਮਲੇ ਵਿੱਚ ਦੋਸੀ ਪਾਏ ਗਏ ਸਨ ਅਤੇ ਉਹ 18 ਮਹੀਨੇ ਤੋ ਵੱਧ ਸਮਾਂ ਜੇਲਰ ਵਿੱਚ ਵੀ ...


Feb 17

ਵਡਾਲੀ ਬ੍ਰਦਰਜ਼ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ 'ਤੇ - ਸ਼ਮਸ਼ੇਰ ਕੱਦੋਂ, ਕਰਮ ਬੱਲ

Share this News

ਸਿਡਨੀ - ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਵਡਾਲੀ ਬ੍ਰਦਰਜ਼ ਅਤੇ ਲਖਵਿੰਦਰ ਵਡਾਲੀ ਦੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੋਟਰ ਸ਼ਮਸ਼ੇਰ ਸਿੰਘ ਕੱਦੋਂ ਅਤੇ ਕਰਮ ਬੱਲ ਨੇ ਦੱਸਿਆ ਕਿ 1 ਮਾਰਚ ਸਿਡਨੀ ਅਤੇ 16 ਮਾਰਚ ਨੂੰ ਬ੍ਰਿਸਬੇਨ 'ਚ ਹੋਣ ਵਾਲਾ ਇਹ ਸ਼ੋਅ ਯਾਦਗਾਰੀ ਹੋਣਗੇ ਅਤੇ ਇੱਕ ਨਵਾਂ ਇਤਿਹਾਸ ਰਚਣਗੇ। ਉਨ੍ਹਾਂ ਕਿਹਾ ਕਿ ਇਸ ਸ਼ੋਅ ਸਬੰਧੀ ਤਿਆਰੀਆਂ ਦਿਨੋਂ-ਦਿਨ ਸਿਖਰ ਵੱਲ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੱਸਦੇ, ਪੰਜਾਬੀ ਜਿਸ ਤਰ੍ਹਾਂ ਇਸ ਸ਼ੋਅ ਨੂੰ ਉਡੀਕ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਇਹ ਸ਼ੋਅ ਨਵਾਂ ਰਿਕਾਰਡ ਕਾਇਮ ਕਰੇਗਾ, ਜਿਸ ਤਰ੍ਹਾਂ ਸ਼ੋਅ ਲਈ ...


Feb 14

ਆਸਟ੍ਰੇਲੀਆ 'ਚ ਨਕਲੀ ਵਿਆਹ ਕਰਵਾਉਣ ਵਾਲਾ ਭਾਰਤੀ ਜੋੜਾ ਗ੍ਰਿਫਤਾਰ

Share this News

ਬ੍ਰਿਸਬੇਨ : ਲੋਕਾਂ ਦੇ ਨਕਲੀ ਵਿਆਹ ਕਰਵਾ ਕੇ ਉਨ੍ਹਾਂ ਨੂੰ ਆਸਟ੍ਰੇਲੀਆ 'ਚ ਦਾਖਲਾ ਦਿਵਾਉਣ ਦੇ ਮਾਮਲੇ 'ਚ ਭਾਰਤੀ ਮੂਲ ਦੇ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੇਤਨ ਮੋਹਨ ਲਾਲ ਮਾਸ਼ਰੂ ਅਤੇ ਦਿਵਿਆ ਕ੍ਰਿਸ਼ਨ ਗੌੜਾ ਨੂੰ ਵੀਜ਼ਾ ਘੁਟਾਲੇ ਦੇ ਦੋਸ਼ਾਂ ਹੇਠ ਦੋ ਦਿਨ ਪਹਿਲਾਂ ਬ੍ਰਿਜ਼ਬਨ 'ਚ ਊਕਸਲੇਅ ਘਰ ਤੋਂ ਪੁਲਿਸ ਨੇ ਫੜਿਆ ਹੈ। ਦੋਹਾਂ ਨੂੰ ਕੱਲ ਬ੍ਰਿਜ਼ਬਨ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਮਿਲ ਗਈ ਹੈ। ਮਾਸ਼ਰੂ ਅਤੇ ਉਸ ਦੀ ਪਤਨੀ ਦੇ ਧੰਦੇ ਦਾ ਪਰਦਾਫਾਸ਼ 'ਕੂਰੀਅਰ ਮੇਲ' ਨੇ ਪਿਛਲੇ ਸਾਲ ਅਪ੍ਰੈਲ 'ਚ ਕੀਤਾ ਸੀ। ਉਨ੍ਹਾਂ ਨੂੰ ਜੇਕਰ ਸਜ਼ਾ ਹੋਈ ਤਾਂ 10 ਸਾਲ ਦੀ ਜੇਲ੍ਹ ਅਤੇ ...


Feb 11

ਮੈਲਬਰਨ 'ਚ ਅੱਗ ਨਾਲ ਕਾਫੀ ਘਰਾਂ ਦਾ ਨੁਕਸਾਨ

Share this News

ਮੈਲਬਰਨ : ਗਰਮ ਹਵਾਵਾਂ ਕਾਰਨ ਮੈਲਬਰਨ ਦੇ ਨੇੜਲੇ ਇਲਾਕਿਆਂ ਵਿੱਚ ਫੈਲੀ ਅੱਗ ਨੂੰ ਭਾਵੇਂ ਠੰਢੇ ਹਵਾ ਦੇ ਬੁੱਲ੍ਹਿਆਂ ਨੇ ਠੱਲ ਪਾਈ ਹੈ ਪਰ ਰੁੱਸੀ ਕੁਦਰਤ ਇਸ ਵਾਰ ਵੀ ਕਈ ਘਰ ਉਜਾੜ ਗਈ। ਸ਼ਹਿਰ ਦੇ 50 ਕਿਲੋਮੀਟਰ ਦੇ ਘੇਰੇ ਵਿੱਚ ਹੀ ਕਰੀਬ 20 ਘਰ ਰਾਖ ਹੋ ਗਏ। ਲੋਕਾਂ ਦਾ ਪਸ਼ੂ ਪੰਛਿਆਂ ਸਣੇ ਸਾਲਾਂ ਦੇ ਬਣਾਏ ਘਰ ਬਾਰ ਛੱਡ ਸੁਰੱਖਿਅਤ ਥਾਵਾਂ ਵੱਲ ਜਾਣਾ ਮਜਬੂਰੀ ਬਣ ਗਿਆ। ਲੱਖਾਂ ਹੈਕਟੇਅਰ ਜ਼ਮੀਨ ਕੁਝ ਹੀ ਘੰਟਿਆਂ 'ਚ ਕਾਲਖ ਨਾਲ ਢਕ ਗਈ।  
ਦੋ ਮਹੀਨੇ ਪਹਿਲਾਂ ਆਪਣੇ ਨਵੇਂ ਬਣਾਏ ਘਰ 'ਚ ਰਹਿਣ ਲੱਗੇ 34 ਸਾਲਾ ਮਾਰਕ ਨੇ ਦੱਸਿਆ, 'ਆਪਣੇ ਘਰ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਉੱਠਦੀਆਂ ਲਾਟਾਂ ...


Feb 6

ਆਸਟ੍ਰੇਲੀਆ 'ਚ ਅੰਮ੍ਰਿਤਧਾਰੀ ਸਿੱਖਾਂ ਲਈ ਸ਼ਨਾਖਤੀ ਕਾਰਡ ਜਾਰੀ

Share this News

ਬ੍ਰਿਸਬੇਨ : ਆਸਟ੍ਰੇਲੀਆ 'ਚ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਧਾਰੀ ਸਿੱਖਾਂ ਨੂੰ ਸਿੱਖੀ ਕਕਾਰਾਂ ਸੰਬੰਧੀ ਕਾਫੀ ਮੁਸ਼ਕਲਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਕਈ ਜਥੇਬੰਦੀਆਂ ਸਰਗਰਮ ਹਨ। ਸਿੱਖਾਂ ਦੇ ਕਕਾਰਾਂ ਸੰਬੰਧੀ ਸਰਕਾਰੀ ਦਫਤਰਾਂ 'ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ 'ਚ ਲੱਗੇ ਹੋਏ ਸਰਗਰਮ ਆਗੂ ਭਾਈ ਰਣਜੀਤ ਸਿੰਘ ਖਾਲਸਾ ਅਤੇ ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਸਮੇਂ ਹੋਰ ਹੁੰਗਾਰਾ ਮਿਲਿਆ, ਜਦੋਂ ਕੁਈਨਜ਼ਲੈਂਡ ਪੁਲਿਸ ਨੇ ਅੰਮ੍ਰਿਤਧਾਰੀ ਸਿੰਘਾਂ ਦੇ ਕਕਾਰਾਂ ਸੰਬੰਧੀ ਇਕ ਸ਼ਨਾਖਤੀ ਕਾਰਡ ਜਾਰੀ ਕੀਤਾ। ਇਸ ਕਾਰਡ 'ਤੇ ਸ੍ਰੀ ਸਾਹਿਬ ਦੀ ਫੋਟੋ, ਪੁਲਿਸ ਦਾ ਲੋਗੋ ਅਤੇ ਪੁਲਿਸ ਵਿਭਾਗ ਦੇ ਫੋਨ ਨੰਬਰ ਤੋਂ ਇਲਾਵਾ ਹੋਰ ਵਿਸ਼ੇਸ਼ ਜਾਣਕਾਰੀ ਹੈ। ...


Feb 4

ਆਸਟ੍ਰੇਲੀਆ ਦੀ ਸੰਸਦ ਮੈਂਬਰ ਬੀਬੀ ਮਿਸ਼ੈਲ ਦਰਬਾਰ ਸਾਹਿਬ ਹੋਣਗੇ ਨਤਮਸਤਕ

Share this News

ਸਿਡਨੀ : ਆਸਟ੍ਰੇਲੀਆ ਦੀ ਸੰਸਦ ਮੈਂਬਰ ਬੀਬੀ ਮਿਸ਼ੈਲ ਰੋਲੈਂਡ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ। ਬੀਬੀ ਮਿਸ਼ੈਲ ਅੱਜਕੱਲ੍ਹ ਭਾਰਤ ਦੇ ਦੌਰੇ 'ਤੇ ਹਨ ਅਤੇ ਆਪਣੇ ਦੋ ਦਿਨਾਂ ਪੰਜਾਬ ਦੌਰੇ ਲਈ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਨ। ਡੈਲੀਗੇਸ਼ਨ 'ਚ ਸਬ-ਕਾਂਟੀਨੈਂਟ ਫਰੈਂਡਜ਼ ਆਫ ਲੇਬਰ ਦੇ ਹਰੀਸ਼ ਵੈਲਜ਼ੀ, ਆਇਸ਼ਾ ਅਮਜ਼ਦ ਅਤੇ ਡਿੰਪੀ ਸੰਧੂ ਸ਼ਾਮਲ ਹਨ। 
ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੇ ਬੁਲਾਰੇ ਬਲਰਾਜ ਸੰਘਾ ਨੇ ਬੀਬੀ ਰੋਲੈਂਡ ਦੇ ਇਸ ਦੌਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਡੈਲੀਗੇਸ਼ਨ 30 ਅਤੇ 31 ਜਨਵਰੀ ਨੂੰ ਅੰਮ੍ਰਿਤਸਰ ਰਹੇਗਾ ਅਤੇ ਇਸ ਦੋ ਦਿਨਾਂ ਰਿਹਾਇਸ਼ ਦੌਰਾਨ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਤੋਂ ਇਲਾਵਾ ਜਲ੍ਹਿਆਂ ਵਾਲਾ ਬਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ਼ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved