Australia News Section

Monthly Archives: FEBRUARY 2015


Feb 23

‘ਹਾਲ ਪੰਜਾਬ ਦਾ’ ਤੇ ‘ਦਰਦ ਪੰਜਾਬ ਦੇ’ ਪ੍ਰੋਗਰਾਮ ਦੀ ਸ਼ਲਾਘਾ  - ਡਾ. ਟਾਂਡਾ

Share this News

ਸਿਡਨੀ  :  ਰੋਜ਼ਹਿੱਲ ਸਿਡਨੀ ਵਿਖੇ ਪਰੈਸ ਦੇ ਨਾਂ ਇਕ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਆਮ ਆਦਮੀ ਪਾਰਟੀ ਦੇ ਕਨਵੀਨਰ ਡਾਥਅਮਰਜੀਤ ਟਾਂਡਾ ਨੇ ਇਹ ਕਿਹਾ ਹੈ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਆਮ ਆਦਮੀ ਪਾਰਟੀ ਵਲੋਂ ਨਗਰ ਕੋਂਸਲ ਚੋਣਾ ਲੜਨ ਦਾ ਐਲਾਨ ਵੀ ਪਹਿਲਾਂ ਕੀਤਾ ਗਿਆ ਸੀ ਪਰ ਬਾਅਦ ਵਿੱਚ ਦਿੱਲੀ ਚੋਣਾ ਕਾਰਨ ਉਮੀਦਵਾਰਾਂ ਦੀ ਸੂਚੀ ਤਿਆਰ ਨਾਂ ਕਰ ਸਕਣ ਕਰਕੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਲੋਂ ਨਗਰ ਕੋਂਸਲ ਚੋਣਾਂ ਨਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਸੀ । ਡਾ. ਟਾਂਡਾ ਨੇ ਕਿਹਾ ਕਿ ਜੇ ਨਗਰ ਕੋਂਸਲ ਚੋਣਾ ਲੜੀਆਂ ਜਾਂਦੀਆਂ ਤਾਂ ਕਈ ...


Feb 23

ਦਿੱਲੀ ਵਾਲੇ ਜਥੇ ਦਾ ਸਿਡਨੀ 'ਚ ਸਨਮਾਨ

Share this News

ਸਿਡਨੀ : ਪਿਛਲੇ ਇਕ ਸਾਲ ਤੋਂ ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਕੀਰਤਨ ਰਾਹੀ ਸਿੱਖੀ ਸਿਧਾਂਤਾਂ ਨਾਲ ਜੋੜਨ ਵਾਲੇ ਭਾਈ ਗੁਰਨਾਮ ਸਿੰਘ ਦਿੱਲੀ ਵਾਲੇ ਜਥੇ ਦਾ ਗੁਰੂ ਘਰ ਵਿਚ ਸਨਮਾਨ ਕੀਤਾ ਗਿਆ | ਵਿਸ਼ੇਸ਼ ਹੈ ਕਿ ਭਾਈ ਗੁਰਨਾਮ ਸਿੰਘ ਦਿੱਲੀ ਦੇ ਸੀਸ ਗੰਜ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਹਨ | ਜਥੇ ਸਬੰਧੀ ਬੋਲਦਿਆਂ ਗੁਰਦੁਆਰਾ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਅਤੇ ਮੁੱਖ ਸੇਵਾਦਾਰ ਬਾਬਾ ਜਸਬੀਰ ਸਿੰਘ ਨੇ ਕਿਹਾ ਕਿ ਇਕ ਸਾਲ ਤੋਂ ਸੇਵਾ ਕਰ ਰਹੇ ਭਾਈ ਗੁਰਨਾਮ ਸਿੰਘ ਦੇ ਜਥੇ ਨੂੰ ਸੰਗਤ ਨੇ ਬਹੁਤ ਸਲਾਹਿਆ ਹੈ |
ਅਤੇ ਕਈਆਂ ਨੇ ਮੰਗ ਕੀਤੀ ਹੈ ਕਿ ਇਸ ਜਥੇ ਨੂੰ ਫਿਰ ਤੋਂ ਬੁਲਾਇਆ ਜਾਵੇ | ਕੀਰਤਨ ...


Feb 20

ਆਸਟ੍ਰੇਲੀਆ 'ਚ ਆਏ ਤੂਫਾਨਾਂ ਦਾ ਭਿਆਨਕ ਮੰਜ਼ਰ

Share this News

ਸਿਡਨੀ :  ਆਸਟ੍ਰੇਲੀਆ ਵਿਚ ਸ਼ੁੱਕਰਵਾਰ ਨੂੰ ਆਏ ਦੋ ਜ਼ਬਰਦਸਤ ਚੱਕਰਵਾਤੀ ਤੂਫਾਨਾਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਇਹ ਚੱਕਰਵਾਤੀ ਤੂਫਾਨ ਉੱਤਰੀ ਇਲਾਕੇ ਕਵੀਂਸਲੈਂਡ ਤੱਕ ਪਹੁੰਚ ਗਏ ਹਨ ਅਤੇ ਜਿੱਥੇ ਇਨ੍ਹਾਂ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ। ਇੰਨਾਂ ਹੀ ਨਹੀਂ ਬ੍ਰਿਸਬੇਨ ਵਿਚ ਵੀ ਲੋਕਾਂ ਨੂੰ ਤੂਫਾਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।  ਕਵੀਂਸਲੈਂਡ ਵਿਚ ਤੂਫਾਨ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਰੇਲਵੇ ਲਾਈਨਾਂ ਵੀ ਨੁਕਸਾਨੀਆਂ ਗਈਆਂ ਹਨ। ਬੰਦਰਗਾਹਾਂ ਨੂੰ ਤੂਫਾਨ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਤੂਫਾਨ ਹੋਰ ਵੀ ਭਿਆਨਕ ਰੂਪ ਧਾਰ ਗਏ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਉੱਤਰੀ-ਪੂਰਬੀ ਆਸਟ੍ਰੇਲੀਆ ਵਿਚ ...


Feb 20

ਫੈਸ਼ਨ ਦੀ ਨਵੀਂ ਪਰਿਭਾਸ਼ਾ ਘੜ ਰਹੀ ਹੈ ਕੇਸਧਾਰੀ ਕਰਨ ਕੌਰ

Share this News

ਸਿਡਨੀ : ਸਿੱਖ ਨੌਜਵਾਨ ਤਾਂ ਕਈ ਮਾਡਲਿੰਗ ਦੀ ਦੁਨੀਆ ਵਿਚ ਆ ਕੇ ਆਪਣਾ ਸਿੱਕਾ ਕਾਇਮ ਕਰ ਚੁੱਕੇ ਹਨ ਪਰ ਅਜੇ ਵੀ ਸਿੱਖ ਔਰਤਾਂ ਖਾਸ ਤੌਰ 'ਤੇ ਕੇਸਧਾਰੀ ਸਿੱਖ ਔਰਤਾਂ ਨੂੰ ਇਸ ਮਾਡਲਿੰਗ ਦੀ ਦੁਨੀਆ ਵਿਚ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ ਹੈ। ਇਸੇ ਗੱਲ ਨੂੰ ਦੇਖਦੇ ਹੋਏ ਕਰਨ ਕੌਰ ਨੇ ਫੈਸ਼ਨ ਬਲਾਗ ਸ਼ੁਰੂ ਕੀਤਾ। ਕਰਨ ਕੌਰ ਦੁਨੀਆ ਦੀ ਅਜਿਹੀ ਪਹਿਲੀ ਕੇਸਧਾਰੀ ਮਹਿਲਾ ਹੈ, ਜੋ ਵਰਤਮਾਨ ਸਮੇਂ ਵਿਚ ਫੈਸ਼ਨ ਬਲਾਗ ਚਲਾ ਰਹੀ ਹੈ। ਅੰਗਰੇਜ਼ੀ ਅਖਬਾਰ ਵਿਚ ਛਪੀ ਰਿਪੋਰਟ ਦੇ ਮੁਤਾਬਕ ਕਰਨ ਕੌਰ ਨੇ ਆਪਣਾ ਫੈਸ਼ਨ ਬਲਾਗ ਕਰੀਬ 7 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ। ਉਸ ਨੇ ਇਹ ਬਲਾਗ ਆਪਣੇ ਦੋਸਤਾਂ ਦੇ ਕਹਿਣ 'ਤੇ ਸ਼ੁਰੂ ਕੀਤਾ ਸੀ। ਇਸ ...


Feb 20

ਮੈਲਬੋਰਨ 'ਚ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ

Share this News

ਮੈਲਬੋਰਨ  : ਮੈਲਬੋਰਨ ਦੇ ਸ੍ਰੀ ਦੁਰਗਾ ਮੰਦਰ ਰੌਕਬੈਂਕ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸਵੇਰੇ ਤੋਂ ਹੀ ਮੰਦਰ ਵਿਚ ਆਉਣਾ ਸ਼ੁਰੂ ਕਰ ਦਿਤਾ ਅਤੇ ਦੇਰ ਰਾਤ ਤਕ ਉਨ੍ਹਾਂ ਦੀ ਆਮਦ ਜਾਰੀ ਰਹੀ।
ਸ਼ਿਵਰਾਤਰੀ ਮੌਕੇ ਸ਼ਿਵ ਦੇ ਜੀਵਨ ਨਾਲ ਸਬੰਧਤ ਝਾਕੀਆਂ ਵੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਭਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਵੱਖ-ਵੱਖ ਭਜਨ ਮੰਡਲੀਆਂ ਨੇ ਕੀਰਤਨ ਵੀ ਕੀਤਾ।




[home] 1-5 of 5





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved