Australia News Section

Monthly Archives: FEBRUARY 2016


Feb 29

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਵਿਸ਼ੇਸ਼ ਜਨਰਲ ਮੀਟਿੰਗ 13 ਮਾਰਚ ਤੱਕ ਮੁਲਤਵੀ

Share this News

ਸਿਡਨੀ : ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੂੰ ਕੰਪਨੀ ਵਿਚ ਤਬਦੀਲ ਕਰਨ ਦਾ ਰੇੜਕਾ ਹੋਰ ਅਗਾਂਹ ਪੈ ਗਿਆ ਹੈ | ਗੁਰਦੁਆਰਾ ਗਲੈਨਵੁੱਡ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਮੌਜੂਦਾ ਕਮੇਟੀ ਵੱਲੋਂ ਵਿਸ਼ੇਸ਼ ਜਨਰਲ ਮੀਟਿੰਗ ਰੱਖੀ ਗਈ, ਜਿਸ ਵਿਚ ਕੋਰਮ ਨਾ ਪੂਰਾ ਹੋਣ 'ਤੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ | ਜਨਰਲ ਸੈਕਟਰੀ ਜਗਤਾਰ ਸਿੰਘ ਨੇ ਕਿਹਾ ਕਿ 20 ਫੀਸਦੀ ਕੁੱਲ ਮੈਂਬਰਸ਼ਿਪ 'ਚ ਹਾਜ਼ਰ ਹੋਣਾ ਜ਼ਰੂਰੀ ਸੀ, ਜਿਸ ਅਧੀਨ 427 ਮੈਂਬਰ ਹਾਜ਼ਰ ਹੋਣੇ ਲਾਜ਼ਮੀ ਸਨ ਪਰ 361 ਹੀ ਹੋਏ | ਮਹਿੰਗਾ ਸਿੰਘ ਖੱਖ ਨੇ ਦੱਸਿਆ ਕਿ ਹੁਣ ਅਗਲੀ ਮੀਟਿੰਗ 13 ਮਾਰਚ ਨੂੰ ਹੋਵੇਗੀ | ਦੂਸਰੇ ਪਾਸੇ ਸੰਵਿਧਾਨ ਵਿਚ ਕੀਤੇ ਜਾਂਦੇ ਬਦਲਾਅ ਨੂੰ ਲੈ ਕੇ ਸਾਬਕਾ ਜਨਰਲ ...


Feb 29

ਪਾਰਕਲੀ ਗੁਰਦੁਆਰੇ ਦੇ ਸੰਵਿਧਾਨ ਦਾ ਮਸਲਾ ਤਣ-ਪੱਤਣ ਨਾ ਲੱਗਾ

Share this News

ਸਿਡਨੀ : ਇਥੇ ਗੁਰਦੁਆਰਾ ਸਾਹਿਬ ਪਾਰਕਲੀ ਦੇ ਸੰਵਿਧਾਨ ਬਾਰੇ ਅੱਜ ਸੈਂਕੜੇ ਵਿਅਕਤੀ ਸਰਗਰਮੀ ਨਾਲ ਇਕੱਠੇ ਹੋਏ, ਜਿਨ੍ਹਾਂ ਵਿੱਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ, ਪਰ ਗੁਰਦੁਆਰੇ ਦੇ ਨਵੇਂ ਸੰਵਿਧਾਨ ਦਾ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗਾ। ਜਨਰਲ ਸੈਕਟਰੀ ਜਗਤਾਰ ਸਿੰਘ ਨੇ ਮੀਟਿੰਗ ’ਚ ਗੁਰਦੁਆਰਾ ਮੈਂਬਰਾਂ ਦੀ ਗਿਣਤੀ ਘੱਟ ਹੋਣ ਦਾ ਦਾਅਵਾ ਕਰਦਿਅਾਂ ਕਿਹਾ ਕਿ ਸੰਵਿਧਾਨ ਅਨੁਸਾਰ 20 ਫ਼ੀਸਦ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਅਤੇ ਆਉਂਦੇ ਦਿਨਾਂ ’ਚ ਅਗਲੀ ਜਨਰਲ ਮੀਟਿੰਗ ਰੱਖਣ ਦਾ ਸੰਕੇਤ ਦਿੱਤਾ। ਇਸ ਤੋਂ ਪਹਿਲਾਂ ਗੁਰਦੁਆਰੇ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਸਟੇਜ ਤੋਂ ਐਲਾਨ ਕੀਤਾ ਕਿ ਗੁਰਦੁਆਰਾ ਮੈਂਬਰਾਂ ਦੇ ਹਾਜ਼ਰੀ ਰਿਕਾਰਡ ਮੁਤਾਬਕ ਕੁੱਲ 2137 ਮੈਂਬਰਾਂ ...


Feb 29

ਮੈਲਬੌਰਨ 'ਚ ਕੋਆਲਾ ਜਾਨਵਰ ਮਾਰਨ ਵਾਲੇ ਨੂੰ ਸਜ਼ਾ

Share this News

ਮੈਲਬੌਰਨ : ਕੋਆਲਾ ਜਾਨਵਰ ਨੂੰ ਬੇਰਹਿਮੀ ਨਾਲ ਮਾਰਨ 'ਤੇ ਦੋ ਵਿਅਕਤੀਆਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ | ਮਰੇਅ ਰਿਵਰ, ਕੋਬਰਾਮ 'ਚ ਦੋ ਆਦਮੀਆਂ ਵੱਲੋਂ ਪਿਛਲੇ ਸਾਲ ਨਵੰਬਰ 'ਚ ਕੋਆਲਾ ਜੋ ਕਿ ਤੁਰਨ 'ਚ ਕਾਫੀ ਸੁਸਤ ਜਾਨਵਰ ਹੈ, ਨੂੰ ਕਈ ਵਾਰ ਮਾਰ ਕੇ ਜ਼ਖ਼ਮੀ ਕੀਤਾ ਗਿਆ ਅਤੇ ਫਿਰ ਉਸ ਨੂੰ ਅੱਗ 'ਚ ਸੁੱਟ ਕੇ ਸਾੜ ਦਿੱਤਾ | ਦੋਵਾਂ ਨੂੰ ਮਿਲੀ ਸ਼ਿਕਾਇਤ ਮੁਤਾਬਿਕ ਡਿਪਾਰਟਮੈਂਟ ਆਫ ਇਨਵਾਰਮੈਂਟ ਵੱਲੋਂ ਦੋਸ਼ੀ ਪਾ ਕੇ ਰਿੰਗਵੁੱਡ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 200 ਘੰਟੇ ਕਮਿਊਨਿਟੀ ਦੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਹੈ | 250 ਡਾਲਰ ਦਾ ਵੱਖ ਜੁਰਮਾਨਾ ਵੀ ਕੀਤਾ ਗਿਆ ਹੈ | ਰਿੰਗਵੁੱਡ ਮੈਜਿਸਟ੍ਰੇਟ ਅਦਾਲਤ 'ਚ ...


Feb 26

ਪੰਜਾਬ ਦੇ ਨਾਂਅ ’ਤੇ ਰਜਿਸਟਰਡ 48 ਕੰਪਨੀਆਂ ’ਚੋਂ 20 ਸਟਰੱਕ ਆਫ

Share this News

ਆਕਲੈਂਡ : ਨਿਊਜ਼ੀਲੈਂਡ ਵਿਚ ਕੰਪਨੀਆਂ ਆਨਲਾਈਨ ਰਜਿਸਟਰ ਕਰਨਾ ਕਾਫੀ ਸੌਖਾ ਕੰਮ ਹੈ। ਆਪਣੇ ਪੰਜਾਬੀ ਲੋਕ ਧਾਰਮਿਕਤਾ ਦਾ ਪ੍ਰਮਾਣ ਦਿੰਦਿਆਂ ਸਿੱਖ ਗੁਰੂਆਂ ਦੇ ਨਾਂਅ 'ਤੇ ਕੰਪਨੀਆਂ ਤਾਂ ਖੋਲ੍ਹੀ ਜਾ ਰਹੇ ਹਨ ਪਰ ਜਲਦੀ ਹੀ ਬੰਦ (ਸਟਰੱਕ ਆਫ) ਵੀ ਕਰੀ ਜਾਂਦੇ ਹਨ। ਸਟਰੱਕ ਆਫ ਦਾ ਮਤਲਬ ਉਹ ਕੰਪਨੀ ਘਾਟੇ ਵਿਚ ਜਾ ਕੇ ਲਿਕੂਡੇਸ਼ਨ ਵਿਚ ਚਲੇ ਗਈ ਹੈ ਜਾਂ ਰਿਸੀਵਰਸ਼ਿਪ ਅਧੀਨ ਹੈ। ਇਨ੍ਹਾਂ ਕਾਰਨ ਬਿਜ਼ਨਸ ਨਾ ਚੱਲਣਾ ਜਾਂ ਬੰਦ ਕਰਨਾ ਹੋਵੇ ਪਰ ਇਕ ਤਰ੍ਹਾਂ ਨਾਲ ਗੁਰੂਆਂ ਦੇ ਨਾਂਅ ਨੂੰ ਕਿਤੇ ਨਾ ਕਿਤੇ ਚੰਗੇ ਮਾੜੇ ਕੰਮ ਲਈ ਵਰਤਿਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਦੇ ਨਾਂਅ ਉਤੇ ਤਕਰੀਬਨ 10 ਕੰਪਨੀਆਂ ਰਜਿਸਟਰਡ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ...


Feb 26

ਆਸਟਰੇਲੀਆ ਦੇ ਨੇਤਾ ਸ਼ੋਰਟਨ ਕਰਨਗੇ ਗੁਰਦੁਆਰੇ ਦੇ ਦਰਸ਼ਨ

Share this News

ਸਿਡਨੀ : ਆਸਟਰੇਲੀਅਾ ਵਿੱਚ ਪ੍ਰਧਾਨ ਮੰਤਰੀ ਦੀ ਦੌਡ਼ ਵਿੱਚ ਸ਼ਾਮਲ ਬਿਲ ਸ਼ੋਰਟਨ  ਸਿੱਖ ਭਾਈਚਾਰੇ ਨਾਲ ਨੇੜਤਾ ਬਣਾਉਣ ਲਈ ਗੁਰਦੁਆਰੇ ਰਿਵਸਬੀ ਵਿਖੇ ਆ ਰਹੇ ਹਨ। ਉਹ 13 ਮਾਰਚ ਨੂੰ ਸਵੇਰੇ ਗੁਰਦੁਆਰਾ ਰਿਵਸਬੀ (ਸਿਡਨੀ) ਵਿੱਚ ਮੱਥਾ ਟੇਕਣ ਬਾਅਦ ਸੰਗਤ ਨੂੰ ਸੰਬੋਧਨ ਕਰਨਗੇ। ਲੇਬਰ ਪਾਰਟੀ ਨੇ ਆਪਣੇ ਸਾਲਾਨਾ ਸੂਬਾਈ ਇਜਲਾਸ ਦੌਰਾਨ ਪਰਵਾਸੀਆਂ ਖਾਸ ਕਰਕੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ ਵਿਸ਼ੇਸ਼ ਮੁਹਿੰਮ ਵਿੱਢਣ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।


Feb 26

ਕੈਨਬਰਾ ਨੇ ਫਿਰ ਖੋਲ੍ਹੇ ਦਰਵਾਜ਼ੇ - ਲੱਗਣੀਆਂ ਪੰਜਾਬੀਆਂ ਦੀਆਂ ਮੌਜਾਂ

Share this News

ਕੈਨਬਰਾ : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਨੇ ਆਈ. ਟੀ. ਪ੍ਰੋਫੈਸ਼ਨਲਜ਼ ਅਤੇ ਹੋਰ ਕਿੱਤਿਆਂ ਦੇ ਪ੍ਰੋਫੈਸ਼ਨਲਿਸਟਾਂ ਲਈ ਆਪਣੇ ਦਰਵਾਜ਼ੇ ਫਿਰ ਖੋਲ੍ਹ ਦਿੱਤੇ ਹਨ। ਕੈਨਬਰਾ ਵਲੋਂ ਜਾਰੀ ਕੀਤੀ ਗਈ ਨਵੀਂ ਸੂਚੀ 'ਚ ਆਈ. ਟੀ. ਨਾਲ ਸੰਬੰਧਿਤ 24 ਪ੍ਰੋਫੈਸ਼ਨਲਜ਼ਲਈ ਪੀ. ਆਰ. ਅਤੇ ਵਰਕ ਵੀਜ਼ਾ ਦੇ ਦਰਵਾਜ਼ੇ ਖੋਲ੍ਹੇ ਗਏ ਹਨ। 
ਮਾਰਾ ਏਜੰਟ ਮਨਦੀਪ ਸਿੰਘ ਨੇ ਦੱਸਿਆ ਕਿ ਆਈ. ਟੀ. ਕਿੱਤੇ ਨਾਲ ਸੰਬੰਧ ਰੱਖਣ ਵਾਲੇ ਪ੍ਰੋਫੈਸ਼ਨਲ ਇੰਪਲਾਇਰ ਨੋਮੀਨੇਟਿਡ ਸਕੀਮ (ਸੂਬਾ ਕਲਾਸ 186), ਓਰੀਜਨਲ ਸਪਾਂਨਸਰ ਸਕੀਮ (ਸਬ ਕਲਾਸ 187), ਟੈਂਪਰੇਰੀ ਵਰਕ ਸਕਿੱਲਡ ਵੀਜ਼ਾ (ਸਬ ਕਲਾਸ 457), ਟ੍ਰੇਨਿੰਗ ਐਂਡ ਰਿਸਰਚ ਵੀਜ਼ਾ (ਸਬ ਕਲਾਸ 402), ਟੈਂਪਰੇਰੀ ਗ੍ਰੇਜੂਏਟ ਵੀਜ਼ਾ (ਸਬ ਕਲਾਸ 485) ਅਤੇ ਗ੍ਰੇਜੂਏਟ ਵਰਕ ਸਟਰੀਮ ਤਹਿਤ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। 
ਆਈ. ਟੀ ਪ੍ਰੋਫੈਸ਼ਨਲਜ਼ ...


Feb 23

ਮੈਲਬੌਰਨ 'ਚ ਨੀਵੇਂ ਪੁਲ ਨਾਲ ਬੱਸ ਟਕਰਾਈ

Share this News

ਮੈਲਬੌਰਨ : ਮੈਲਬੌਰਨ 'ਚ ਨੀਵੇਂ ਪੁਲ ਹੇਠਾਂ ਲੰਘ ਰਹੀ ਬੱਸ ਪੁਲ ਨਾਲ ਟਕਰਾਅ ਗਈ, ਜਿਸ ਨਾਲ ਸਫਰ ਕਰ ਰਹੇ ਯਾਤਰੀ ਅਤੇ ਬੱਸ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। 'ਗੋਲਡ ਬਾਲਾਹਣ ਕੰਪਨੀ' ਦੀ ਇਹ ਬੱਸ 14 ਮੁਸਾਫਿਰਾਂ ਨੂੰ ਲੈ ਕੇ ਜਾ ਰਹੀ ਸੀ ਅਤੇ ਜਦੋਂ ਇਹ 'ਮੌਨਟੀਗ ਸਟਰੀਟ ਸਾਊਥ ਮੈਲਬੌਰਨ' ਪਹੁੰਚੀ ਤਾਂ ਪੁਲ ਜਿਸ ਦੇ ਹੇਠਾਂ ਸੜਕ ਜਾਂਦੀ ਹੈ, ਗੱਡੀ ਜ਼ਿਆਦਾ ਉੱਚੀ ਹੋਣ ਕਰਕੇ ਟਕਰਾਅ ਗਈ। ਐਮਰਜੈਂਸੀ ਸਰਵਿਸਿਜ਼ ਨੇ ਲਗਾਤਾਰ ਇਕ ਘੰਟਾ ਲਗਾ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਸਫਰ ਕਰ ਰਹੇ ਲੋਕਾਂ ਦੀਆਂ ਧੌਣਾਂ, ਬਾਹਾਂ 'ਤੇ ਕਾਫੀ ਸੱਟਾਂ ਲੱਗੀਆਂ ਹਨ, ਪਰ ਸਭ ਖਤਰੇ ਤੋਂ ਬਾਹਰ ਹਨ।  11 ਮੁਸਾਫਿਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚ ਬੱਸ ਦਾ ...


Feb 23

ਆਸਟ੍ਰੇਲੀਆ ਵਿਚ ਮਹਿਲਾ ਦੇ ਕਤਲ ਵਿਚ ਭਾਰਤੀ ਦਾ ਹੱਥ

Share this News

ਮੈਲਬੋਰਨ : ਪਿਛਲੇ ਸਾਲ ਆਸਟ੍ਰੇਲੀਆ 'ਚ 41 ਸਾਲ ਦੀ ਭਾਰਤੀ ਮਹਿਲਾ ਪ੍ਰਭਾ ਅਰੁਣ ਕੁਮਾਰ, ਜਿਸ ਦਾ ਪੇਸ਼ਾ ਆਈ. ਟੀ. ਨਾਲ ਸਬੰਧਿਤ ਸੀ, ਦੀ ਹੱਤਿਆ ਦੇ ਮਾਮਲੇ 'ਚ ਜਾਂਚ ਟੀਮ ਨੂੰ ਨਵੇਂ ਸਬੂਤ ਇਕੱਠੇ ਕੀਤੇ ਹਨ। ਮਾਇੰਡਟ੍ਰੀ ਕੰਪਨੀ ਵੱਲੋਂ ਤਿੰਨ ਸਾਲ ਲਈ ਆਸਟ੍ਰੇਲੀਆ ਭੇਜੀ ਗਈ ਪ੍ਰਭਾ ਅਰੁਣ ਕੁਮਾਰ ਨੂੰ ਪਿਛਲੇ ਸਾਲ ਮਾਰਚ 'ਚ ਉਸ ਸਮੇਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਪੈਦਲ ਆਪਣੇ ਘਰ ਜਾ ਰਹੀ ਸੀ। ਸਿਡਨੀ ਮੌਰਨਿੰਗ ਹੇਰਾਲਡ ਦੀ ਖਬਰ ਅਨੁਸਾਰ, ਪੁਲਸ ਨੇ 2000 ਤੋਂ ਵੱਧ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਅਤੇ ਇਸ ਕਤਲ ਦੇ ਮਾਮਲੇ 'ਚ 250 ਲੋਕਾਂ ਦੇ ਬਿਆਨ ਦਰਜ ਕੀਤੇ। ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲਸ ਦੀ ਨਜ਼ਰ ...


Feb 23

ਆਸਟਰੇਲੀਆ ਵਿੱਚ ਪਰਵਾਸੀ ਪਾਡ਼੍ਹਿਅਾਂ ਦਾ ‘ਸ਼ੋਸ਼ਣ’

Share this News

ਸਿਡਨੀ : ਆਸਟਰੇਲੀਆ ਵਿੱਚ ਵਿਦਿਆਰਥੀ ਵੀਜ਼ੇ ‘ਤੇ ਆਏ ਪਰਵਾਸੀਆਂ ਵਿੱਚੋਂ 60 ਫ਼ੀਸਦ ਨੂੰ ਕੰਮ ਬਦਲੇ ਨਿਗੂਣੀ ਤਨਖ਼ਾਹ ਮਿਲਦੀ ਹੈ। ਇਸ ਕਾਰਨ ਪਰਵਾਸੀ ਵਿਦਿਆਰਥੀ ਆਰਥਿਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਹ ਤੱਥ ਯੂਨੀਵਰਸਿਟੀ ਆਫ ਸਿਡਨੀ ਦੀ ਬਿਜ਼ਨਸ ਸ਼ਾਖਾ ਦੇ ਸਟੀਫਨ ਕੈਲਿਬੋਰਨ ਵੱਲੋਂ ਕੀਤੇ ਗਏ ਸਰਵੇਖਣ ’ਚ ਸਾਹਮਣੇ ਆਏ ਹਨ। ਸਿਡਨੀ ਸਮੇਤ ਹੋਰ ਸ਼ਹਿਰਾਂ ਵਿੱਚ ਵੱਖ ਵੱਖ ਵਿਦਿਅਕ ਸੰਸਾਥਾਵਾਂ ਅੰਦਰ ਉੱਚ ਸਿੱਖਿਆ ਲੈਣ ਲਈ ਭਾਰਤ ਸਮੇਤ ਹੋਰ ਮੁਲਕਾਂ ਤੋਂ ਨੌਜਵਾਨ ਮੁੰਡੇ-ਕੁਡ਼ੀਅਾਂ ਆਉਂਦੇ ਹਨ। ਵਧੇਰੇ ਵਿਦਿਆਰਥੀ ਆਪਣੀ ਸਿੱਖਿਆ ਪੂਰੀ ਕਰਕੇ ਆਸਟਰੇਲੀਆ ਵਿੱਚ ਪੱਕਾ ਹੋਣਾ ਲੋਚਦੇ ਹਨ। ਸਿੱਖਿਆ ਸੰਸਥਾਨ ਦੀ ਫ਼ੀਸ ਤੇ ਹੋਰ ਜ਼ਰੂਰੀ ਖਰਚੇ ਕੱਢਣ ਲਈ ਵਿਦਿਆਰਥੀ ਕਾਰੋਬਾਰੀਆਂ ਕੋਲ ਪਾਰਟ-ਟਾਈਮ ਕੰਮ ਕਰਦੇ ਹਨ। ਨਿਯਮਾਂ ਅਨੁਸਾਰ ...


Feb 16

ਭਾਰਤੀ ਰੇਸਤਰਾਂ ਦੀ 231 ਕਰੋੜ ਰੁਪਏ ਦੀ ਸੰਪਤੀ ਜ਼ਬਤ

Share this News

ਮੈਲਬੌਰਨ : ਨਿਊਜ਼ੀਲੈਂਡ ਵਿਚ ਭਾਰਤੀ ਰੇਸਤਰਾਂ ਚੇਨ ਦੀ 3.4 ਕਰੋੜ ਡਾਲਰ (ਕਰੀਬ 231.64 ਕਰੋੜ ਰੁਪਏ) ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਇਹ ਕਾਰਵਾਈ ਟੈਕਸ ਧੋਖਾਧੜੀ ਦੇ ਮਾਮਲੇ ਵਿਚ ਕੀਤੀ ਗਈ ਹੈ। ਨਿਊਜ਼ੀਲੈਂਡ ਵਿਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਨਿਊਟਾਕਜੇਬੀ ਵੈਬਸਾਈਟ ਦੀ ਖਬਰ ਮੁਤਾਬਕ ਭਾਰਤੀ ਰੇਸਤਰਾਂ ਚੇਨ 'ਮਸਾਲਾ' ਦੀਆਂ 3.4 ਕਰੋੜ ਡਾਲਰ ਦੀਆਂ 33 ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ 74 ਲੱਖ ਡਾਲਰ (ਕਰੀਬ 50.41 ਕਰੋੜ ਰੁਪਏ) ਦੀ ਟੈਕਸ ਧੋਖਾਧੜੀ ਦਾ ਮਾਮਲਾ ਉਜਾਗਰ ਹੋਣ ਮਗਰੋਂ ਕਾਰਵਾਈ ਕੀਤੀ ਗਈ। ਰਾਜਸਵ ਅਧਿਕਾਰੀ ਮਸਾਲਾ ਚੇਨ ਵਿਚ ਸ਼ਾਮਲ 17 ਕੰਪਨੀਆਂ ਦੀ ਜਾਂਚ ਕਰ ਰਹੇ ਹਨ ਜਿਨ੍ਹਾਂ ਨੇ ਘੱਟ ਆਮਦਨੀ ਹੋਣ ਦੀ ਜਾਣਕਾਰੀ ਦਿੱਤੀ ਸੀ। ...[home] [1] 2 3  [next]1-10 of 25

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved