Australia News Section

Monthly Archives: FEBRUARY 2017


Feb 25

ਆਸਟ੍ਰੇਲੀਆ ‘ਚ ਵਾਪਰਿਆ ਭਿਆਨਕ ਹਾਦਸਾ : ਗੋਲਡ ਕੋਸਟ `ਚ ਘਰ ਨੂੰ ਲੱਗੀ ਅੱਗ

Share this News

ਕੁਈਨਜ਼ਲੈਂਡ : ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ `ਚ ਮੰਗਲਵਾਰ ਨੂੰ ਇਕ ਘਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਮੌਕੇ `ਤੇ ਫਾਇਰਫਾਈਟਰਜ਼ `ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਕੁਈਨਜ਼ਲੈਂਡ ਦੇ ਫਾਇਰ ਅਧਿਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਟਵਿੱਟਰ `ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਹ ਅੱਗ ਕੁਈਨਜ਼ਲੈਂਡ ਦੇ ਬਲੈਕਸ ਰੋਡ, ਵਿਲੋ ਰੋਡ `ਤੇ ਸਥਿਤ ਇਕ ਘਰ ਨੂੰ ਲੱਗੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ `ਤੇ ਪਹੁੰਚੇ ਤਾਂ ਅੱਗ ਚਾਰੋਂ ਪਾਸੇ ਫੈਲ ਗਈ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਹੈ ਅਤੇ ਕਿੰਨੇ ਲੋਕ ਅੱਗ `ਚ ਝੁਲਸੇ ਹਨ, ਇਸ ਬਾਰੇ ...


Feb 25

ਧੀ ਦੇ ਮਾਸ ਨੂੰ ਨੋਚ-ਨੋਚ ਕੇ ਖਾ ਰਿਹਾ ਸੀ ਪਿਓ - ਦੇਖਣ ਵਾਲਿਆਂ ਦੇ ਉੱਡ ਗਏ ਹੋਸ਼

Share this News

ਸਿਡਨੀ : ਹਰ ਮਾਂ-ਬਾਪ ਦੇ ਦਿਲ 'ਚ ਆਪਣੇ ਬੱਚਿਆਂ ਲਈ ਅਥਾਹ ਪਿਆਰ ਹੁੰਦਾ ਹੈ। ਉਹ ਆਪਣੇ ਬੱਚੇ ਦੀ ਖ਼ੁਸ਼ੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦੇ ਹਨ ਪਰ ਆਸਟਰੇਲੀਆ ਦੇ ਨਜ਼ਦੀਕੀ ਟਾਪੂ ਪਾਪੂਆ ਨਿਊ ਗਿਨੀ 'ਚ ਰਹਿਣ ਵਾਲੇ ਇੱਕ ਪਿਓ ਨੇ ਆਪਣੀ ਧੀ ਨਾਲ ਅਜਿਹਾ ਹੈਵਾਨੀਅਤ ਭਰਿਆ ਕੰਮ ਕੀਤਾ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਇਸ ਬਾਪ ਆਪਣੀ ਤਿੰਨ ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਦਾ ਮਾਸ ਖਾ ਅਤੇ ਖੂਨ ਪੀ ਗਿਆ। ਹਾਲਾਂਕਿ ਮੀਡੀਆ ਨੇ ਇਸ ਹੈਵਾਨ ਪਿਓ ਦਾ ਨਾਂ ਕਿਤੇ ਵੀ ਉਜਾਗਰ ਨਹੀਂ ਕੀਤਾ ਗਿਆ ਪਰ ਇਸ ਘਟਨਾ ਤੋਂ ਬਾਅਦ ਲੋਕ ਉਸ ਨੂੰ 'ਪਾਪੂਆ ਨਿਊ ਗਿਨੀ ਦਾ ...


Feb 25

ਮੈਲਬਰਨ ‘ਚ ਜਹਾਜ਼ ਟਕਰਾਇਆ ਸ਼ਾਪਿੰਗ ਮਾਲ ਨਾਲ

Share this News

ਮੈਲਬੋਰਨ : ਆਸਟ੍ਰੇਲੀਆ ਦੇ ਮੈਲਬੋਰਨ ਨਜ਼ਦੀਕ ਇਕ ਛੋਟੇ ਜਹਾਜ਼ ਦੇ ਇੰਜਨ 'ਚ ਖ਼ਰਾਬੀ ਆਉਣ ਕਾਰਨ ਉਹ ਇਕ ਸ਼ਾਪਿੰਗ ਸੈਂਟਰ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਕਿੰਗ ਆਈਲੈਂਡ ਜਾ ਰਿਹਾ ਦੋ ਇੰਜਨ ਵਾਲਾ ਜਹਾਜ਼ ਤੇਜ਼ੀ ਨਾਲ ਹੇਠਾਂ ਆਇਆ ਅਤੇ ਐਸੇਨਦੋਨ 'ਚ ਸਥਿਤ ਡਾਇਰੈਕਟ ਫ਼ੈਕਟਰੀ ਆਊਟਲੈਟ (ਡੀ.ਐਫ.ਓ.) ਨਾਲ ਮੰਗਲਵਾਰ ਸਵੇਰੇ ਟਕਰਾ ਗਿਆ। ਸੂਬੇ ਦੇ ਪ੍ਰੀਮਿਅਰ ਡੇਨੀਅਲ ਐਂਡਰਿਊ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ ਅਤੇ ਪਿਛਲੇ ਤਿੰਨ ਦਹਾਕਿਆਂ 'ਚ ਸੂਬੇ ਵਿਚ ਵਾਪਰਿਆ ਸੱਭ ਤੋਂ ਭਿਆਨਕ ਹਾਦਸਾ ਕਰਾਰ ਦਿਤਾ।
ਹਾਦਸੇ ਸਮੇਂ ਡੀ.ਐਫ.ਓ. ਖੁੱਲਾ ਨਹੀਂ ਸੀ। ਅਧਿਕਾਰੀਆਂ ਅਨੁਸਾਰ ਹਾਦਸੇ 'ਚ ਡੀ.ਐਫ.ਓ. ਦਾ ਕੋਈ ਸਟਾਫ਼ ਮੈਂਬਰ ਜ਼ਖ਼ਮੀ ਨਹੀਂ ਹੋਇਆ ਹੈ। ਪੁਲੀਸ ...


Feb 9

ਚੀਨੀ ਕੰਪਨੀ ਅਲੀਬਾਬਾ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਪਸਾਰੇ ਪੈਰ

Share this News

ਮੈਲਬੌਰਨ : ਚੀਨੀ ਕੰਪਨੀ ਅਲੀਬਾਬਾ ਗਰੁੱਪ ਹੋਲਡਿੰਗ ਲਿਮੀਟਡ ਨੇ ਸ਼ਨੀਵਾਰ ਨੂੰ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ 'ਆਸਟਰੇਲੀਆ ਐਂਡ ਨਿਊਜ਼ੀਲੈਂਡ' (ਏ. ਐੱਨ. ਜ਼ੈੱਡ.) ਦਫ਼ਤਰ ਦੀ ਸ਼ੁਰੂਆਤ ਕੀਤੀ। ਅਲੀਬਾਬਾ ਸਮੂਹ ਦੇ ਸੰਸਥਾਪਕ ਅਤੇ ਕਾਰਜਕਾਰੀ ਪ੍ਰਧਾਨ ਜੈਕ ਮਾ ਨੇ 350 ਕਾਰੋਬਾਰੀਆਂ ਹਸਤੀਆਂ ਅਤੇ ਸਰਕਾਰੀਆਂ ਅਧਿਕਾਰੀਆਂ ਦਰਮਿਆਨ ਇੱਕ ਸਮਾਰੋਹ 'ਚ ਕਿਹਾ ਕਿ ਅਲੀਬਾਬਾ ਸਮੂਹ ਇੱਕ ਸਥਾਨਕ ਦਫ਼ਤਰ ਅਤੇ ਮਾਹਰ ਦਲ ਦੇ ਨਾਲ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਕਾਰੋਬਾਰ ਨੂੰ ਆਪਣੇ ਸੰਸਾਰ ਪ੍ਰਸਿੱਧ ਉਤਪਾਦਾਂ ਨਾਲ ਦੁਨੀਆ ਭਰ ਦੇ ਅਰਬਾਂ ਗਾਹਕਾਂ ਦੇ ਨਾਲ ਸਾਂਝਾ ਕਰਨ 'ਚ ਮਦਦ ਕਰੇਗਾ। ਅਲੀਬਾਬਾ ਸਮੂਹ ਕਿਤੇ ਵੀ ਵਪਾਰ ਕਰਨ ਨੂੰ ਅਸਾਨ ਬਣਾਉਣ ਲਈ ਇੱਥੇ ਆਇਆ ਹੈ। ਉਨ੍ਹਾਂ ਕਿਹਾ, ''ਚੀਨੀ ਕੰਪਨੀ ਟੀ-ਮਾਲ ਅਤੇ ਟੀ-ਮਾਲ ਗਲੋਬਲ 'ਤੇ 1,300 ਤੋਂ ...


Feb 9

ਆਸਟ੍ਰੇਲੀਆ 'ਚ ਲੁਟੇਰਿਆਂ ਵੱਲੋਂ ਜਨਰਲ ਸਟੋਰ 'ਚ ਲੁੱਟ

Share this News

ਮੈਲਬੌਰਨ : ਪੰਜਾਬੀ ਨੌਜਵਾਨ ਜੋ ਜਨਰਲ ਸਟੋਰ 'ਤੇ ਇਕੱਲਾ ਹੀ ਸੀ, ਤਿੰਨ ਲੁਟੇਰਿਆਂ ਵੱਲੋਂ ਉਸ ਨੂੰ ਚਾਕੂ ਦੀ ਨੋਕ 'ਤੇ ਲੁੱਟ ਲਿਆ ਗਿਆ | ਇਹ ਘਟਨਾ ਹੈਮਪਟਨ ਪਾਰਕ 'ਚ ਸੈਵਨ ਇਲੈਵਨ 'ਤੇ ਉਸ ਸਮੇਂ ਵਾਪਰੀ, ਜਦੋਂ ਜਸਪ੍ਰੀਤ ਸਿੰਘ (19) ਇਥੇ ਆਪਣੀ ਸ਼ਿਫਟ ਦੌਰਾਨ ਕੰਮ ਕਰ ਰਿਹਾ ਸੀ | ਲੁੱਟਣ ਆਏ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਡਰਾ ਕੇ ਜਸਪ੍ਰੀਤ ਸਿੰਘ ਕੋਲੋਂ ਕੈਸ਼ ਕਾਊਾਟਰ ਖੁੱਲ੍ਹਵਾ ਲਿਆ ਅਤੇ ਉਸ 'ਚ ਪਏ ਸਾਰੇ ਪੈਸੇ ਲੁੱਟ ਲਏ | ਜਦੋਂ ਉਹ ਪੈਸੇ ਦੇ ਰਿਹਾ ਸੀ ਤਾਂ ਦੂਸਰਾ ਵਿਅਕਤੀ ਸਟੋਰ ਦੀ ਭੰਨ-ਤੋੜ ਕਰ ਰਿਹਾ ਸੀ | ਜਦੋਂ ਲੁਟੇਰੇ ਇਸ ਘਟਨਾ ਨੂੰ ਅੰਜ਼ਾਮ ਦੇ ਰਹੇ ਸਨ ਤਾਂ ਬਾਹਰ ਕੰਮ ਕਰ ਰਹੇ ਇਕ ਵਿਅਕਤੀ ਨੇ ...


Feb 9

ਸਿੱਖ ਭਾਈਚਾਰੇ ਦੀਆਂ ਆਸਟ੍ਰੇਲੀਅਨ ਐਬਰਿਜ਼ਨਲ ਲੋਕਾਂ ਨਾਲ ਸਬੰਧ 'ਤੇ ਹੋ ਰਹੀਆਂ ਖੋਜਾਂ

Share this News

ਸਿਡਨੀ : ਸਿੱਖਾਂ ਦੀਆਂ ਆਸਟ੍ਰੇਲੀਆ ਵਿਚ ਹਜ਼ਾਰਾਂ ਸਾਲ ਪਹਿਲਾਂ ਦੀਆਂ ਜੜ੍ਹਾਂ 'ਤੇ ਵੱਖ-ਵੱਖ ਖੋਜਾਂ ਹੋ ਰਹੀਆਂ ਹਨ | ਐਸ. ਬੀ. ਐਸ. ਵੱਲੋਂ ਇਕ ਰਿਪੋਰਟ ਮੁਤਾਬਿਕ ਕਈ ਪੁਰਾਣੀਆਂ ਪੀੜ੍ਹੀਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ | ਇਕ ਸਰਵੇ ਮੁਤਾਬਿਕ ਆਸਟ੍ਰੇਲੀਆ ਦੇ ਮੂਲ ਵਸਨੀਕ ਐਬਰਿਜ਼ਨਲ ਜਾਤੀ ਦੇ ਲੋਕ ਅਫਰੀਕਾ ਤੋਂ ਇਥੇ ਪਹੁੰਚੇ ਸਨ, ਜਿਹੜੇ ਪਿਛਿਉਂ ਭਾਰਤ ਨਾਲ ਸੰਬੰਧਿਤ ਹੋਣ 'ਤੇ ਸਬੰਧ ਹੋ ਸਕਦਾ ਹੈ | ਇਕ ਹੋਰ ਖੋਜ ਮੁਤਾਬਿਕ ਮੁਸਲਿਮ ਅਤੇ ਸਿੱਖ ਊਠਾਂ ਰਾਹੀਂ ਪਹਿਲੇ ਆਸਟ੍ਰੇਲੀਅਨ ਇਥੇ ਪਹੁੰਚੇ ਹੋ ਸਕਦੇ ਹਨ | ਹੁਣ ਤੱਕ ਦੀ ਖੋਜ ਮੁਤਾਬਿਕ ਪੰਜਾਬੀਆਂ ਦਾ ਆਸਟ੍ਰੇਲੀਆ ਵਿਚ ਇਤਿਹਾਸ 1850 ਤੋਂ ਜੁੜਦਾ ਹੈ |
ਮੈਲਬੌਰਨ ਤੋਂ ਲੈਨ ਕੀਨਾ ਤੇ ਕਰਿਸਟਨ ਜੋਰਡਨ ਵੱਲੋਂ ਇਸ ਸਬੰਧੀ ਕਾਫੀ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved