Australia News Section

Monthly Archives: MARCH 2014


Mar 22

ਆਸਟ੍ਰੇਲੀਆ ਹਾਰਮੇਨੀ ਡੇਅ 'ਤੇ ਪੰਜਾਬੀਆਂ ਵੱਲੋਂ ਬੁਲੰਦ ਕੀਤਾ ਦੋਸਤੀ ਦਾ ਪੈਗ਼ਾਮ

Share this News

ਸਿਡਨੀ : ਵੱਖ-ਵੱਖ ਧਰਮ, ਮਜ਼ਬ, ਰੰਗ, ਨਸਲ ਨੂੰ ਸਮਾਨਤਾ ਦਾ ਦਰਜਾ ਦੇਣ ਵਾਲਾ ਤਿਉਹਾਰ ਆਸਟ੍ਰੇਲੀਅਨ ਹਾਰਮੋਨੀ ਡੇਅ ਨੂੰ ਸਿਡਨੀ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। 1999 ਤੋਂ ਸਕੂਲਾਂ, ਬੱਚਾ ਸੰਭਾਲ ਕੇਂਦਰ, ਕਮਿਊਨਿਟੀ ਸੈਂਟਰ ਚਰਚ ਆਦਿ ਵਿੱਚ ਸ਼ੁਰੂ ਹੋਏ ਇਸ ਤਿਉਹਾਰ 'ਤੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਇਕ ਹੋਣ ਦਾ ਸਬੂਤ ਦਿੰਦੇ ਹਨ। ਇਸ ਦਿਨ ਨੂੰ ਲਿਡਕਮ ਸਟੇਸ਼ਨ 'ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਥੇ ਵਰੁਣ ਤਿਵਾੜੀ ਦੇ ਗਰੁੱਪ ਨੇ ਚਾਈਨਜ਼ ਅਤੇ ਹੋਰ ਦੇਸ਼ਾਂ ਦੇ ਲੋਕਾਂ ਨਾਲ ਨਾਚ ਕੀਤਾ। ਵਿਸ਼ੇਸ਼ ਹੈ ਕਿ 45 ਪ੍ਰਤੀਸ਼ਤ ਤੋਂ ਜ਼ਿਆਦਾ ਆਸਟ੍ਰੇਲੀਅਨ ਹੋਰ ਦੇਸ਼ਾਂ ਦੇ ਨਾਲ ਸੰਬੰਧਿਤ ਹਨ। 200 ਦੇਸ਼ਾਂ ਤੋਂ ਲੋਕ ਆਸਟ੍ਰੇਲੀਆ ਆ ਕੇ ...


Mar 15

ਮੈਲਬਰਨ 'ਚ ਹੋ ਰਹੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ

Share this News

ਮੈਲਬਰਨ : ਨੈਸ਼ਨਲ ਕਬੱਡੀ ਫੈਡਰੇਸ਼ਨ ਦੀ ਸ੍ਰਪਰਸਤੀ ਹੇਠ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ ਅਤੇ ਸਹਿਯੋਗੀਆਂ ਵੱਲੋਂ 16 ਮਾਰਚ ਦਿਨ ਐਤਵਾਰ ਨੂੰ ਸੇਂਟ ਐਲਬਨਜ਼ ਇਲਾਕੇ ਵਿੱਚ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਰੌਨੀ ਰੰਧਾਵਾ ਅਤੇ ਅਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕਬੱਡੀ ਦੀਆਂ ਸੱਤ ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 3100 ਅਤੇ 2100 ਡਾਲਰ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਸ ਇਲਾਵਾ ਵਧੀਆ ਰੇਡਰ ਅਤੇ ਜਾਫੀ ਨੂੰ 250-250 ਡਾਲਰ ਦੇ ਵਿਸ਼ੇਸ਼ ਇਨਾਮ ਨਾਲ ਸਨਮਾਨਿਆ ਜਾਵੇਗਾ। ਬੱਚਿਆਂ ਅਤੇ ਪਰਿਵਾਰਾਂ ਲਈ ...


Mar 14

ਸਿਡਨੀ 'ਚ ਰੀਅਲ ਅਸਟੇਟ ਕਾਰੋਬਾਰੀ ਦਾ ਚਾਕੂ ਮਾਰ ਕੇ ਕਤਲ

Share this News

ਸਿਡਨੀ : ਭਾਰਤੀਆਂ ਦੇ ਇਲਾਕੇ ਪੈਂਡਲ ਹਿੱਲ ਵਿੱਚ ਰੀਅਲ ਅਸਟੇਟ ਦਾ ਕੰਮ ਕਰਦੇ 'ਵਿਜਾ ਈਸਨ' ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸਵੇਰੇ ਸਾਢੇ 7 ਵਜੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਵਿਜਾ ਈਸਨ ਸਵੇਰੇ ਆਪਣੀ ਦੁਕਾਨ ਦੇ ਬਾਹਰ ਬਿਨ ਵਿੱਚ ਕੂੜਾ ਪਾ ਰਿਹਾ ਸੀ ਜਦ ਉਸ 'ਤੇ ਹਮਲਾ ਕਰ ਦਿੱਤਾ। ਨੇੜੇ ਸਾਥੀਆਂ ਨੇ ਉਸ ਦੇ ਬਚਾਓ ਲਈ ਪੁਲਿਸ ਨੂੰ ਫੋਨ ਕੀਤਾ ਪਰ ਵੈਸਟਮੀਡ ਹਸਪਤਾਲ ਵਿੱਚ ਸੱਟਾਂ ਦੀ ਤਾਬ ਨਾ ਸਹਾਰਦਾ ਉਹ ਦਮ ਤੋੜ ਗਿਆ। ਉਹ ਆਪਣੇ ਪਿੱਛੇ ਆਪਣੀ ਗਰਭਵਤੀ ਪਤਨੀ ਨੂੰ ਛੱਡ ਗਿਆ, ਜਿਹੜੀ ਕੈਲੀਵਿੱਲ ਵਿੱਚ ਰਹਿੰਦੀ ਹੈ। 48 ਸਾਲਾ ਵਿਜਾ ਈਸਨ 20 ਸਾਲ ਪਹਿਲਾਂ ਸ੍ਰੀਲੰਕਾ ਤੋਂ ਪੱਕੇ ...


Mar 13

Sydney’s South Asian community wowed at Telstra’s Bollywood Wednesdays VIP Event

Share this News

The Telstra Bollywood Wednesdays VIP event, held at Event Cinema Burwood showed Farhan Akhtar and Vidya Balan’s romantic-comedy film, Shaadi Ke Side Effects to a full house on 5th March 2014.

 

Telstra Bollywood Wednesday’s is a way to reward Telstra customers, with $10 tickets to Bollywood films available every Wednesday at Telstra’s partner cinemas in Sydney, Melbourne, Brisbane, Adelaide and Perth.

To launch this exciting offer, Telstra had a red carpet welcome for all guests with Bollywood dance entertainment and refreshments followed on by a complimentary drink and popcorn, while guests enjoyed the film. The event was a spectacular success and was ...


Mar 13

ਆਸਟ੍ਰੇਲੀਆ 'ਚ 27ਵੀਆਂ ਸਿੱਖ ਖੇਡਾਂ ਦੀਆਂ ਤਿਆਰੀਆਂ ਸ਼ੁਰੂ

Share this News

ਸਿਡਨੀ : ਆਸਟ੍ਰੇਲੀਆ ਵਿੱਚ ਇਸ ਹੋਣ ਵਾਲੀਆਂ 27ਵੀਆਂ ਸਿੱਖ ਖੇਡਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ ਖੇਡਾਂ ਇਸ ਵਾਰ ਆਸਟ੍ਰੇਲੀਆ ਦੇ ਪੱਛਮੀ ਇਲਾਕੇ ਦੇ ਸ਼ਹਿਰ ਪਰਥ ਵਿੱਚ 18 ਤੋਂ 20 ਅਪ੍ਰੈਲ ਤੱਕ ਕਰਵਾਈਆਂ ਜਾਣਗੀਆਂ। ਇਨ੍ਹਾਂ ਸਿੱਖ ਖੇਡਾਂ 'ਚ ਕਬੱਡੀ ਤੋਂ ਇਲਾਵਾ ਦੌੜਾਂ, ਕੁਸ਼ਤੀਆਂ, ਹਾਕੀ, ਫੁੱਟਬਾਲ, ਵਾਲੀਬਾਲ, ਨੈੱਟਬਾਲ ਅਤੇ ਗੋਲਫ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਸਿੱਖ ਖੇਡਾਂ 'ਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਖੇਡਾਂ ਤੋਂ ਇਲਾਵਾ ਇਸ ਵਿੱਚ ਦਸਤਾਰ ਮੁਕਾਬਲੇ, ਗਿੱਧਾ, ਭੰਗੜਾ ਅਤੇ ਪੰਜਾਬੀ ਸੱਭਿਆਚਾਰ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। 18 ਅਪ੍ਰੈਲ ਦੀ ਸ਼ਾਮ ਨੂੰ ਇਕ ...


Mar 13

ਸਮੁੰਦਰੀ ਰੱਖਿਆ ਲਈ ਆਸਟ੍ਰੇਲੀਆ ਖਰੀਦੇਗਾ ਅਮਰੀਕੀ ਡ੍ਰੋਨ ਜਹਾਜ਼

Share this News

ਸਿਡਨੀ : ਆਸਟ੍ਰੇਲੀਆ ਨੇ ਹਿੰਦ ਮਹਾਂਸਾਗਰ 'ਚ ਆਪਣੇ ਵਪਾਰਕ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਅਮਰੀਕੀ ਡਰੋਨ ਜਹਾਜ਼ ਐਮ.ਕਿਊ-4ਸੀ. ਖਰੀਦਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਨੇ ਨਿਗਰਾਨੀ ਲਈ ਅਮਰੀਕਾ ਤੋਂ ਡਰੋਨ ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੀ ਖਰੀਦਦਾਰੀ ਦਾ ਸਮਾਂ ਅਤੇ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਕਿਹਾ ਹੈ ਕਿ ਉਪਲੱਬਧ ਹੋਣ 'ਤੇ ਇਹ ਜਹਾਜ਼ ਖਰੀਦ ਲਏ ਜਾਣਗੇ। ਟਮਰੀਕਾ ਵਿੱਚ ਡਰੋਨ ਜਹਾਜ਼ ਐਮ.ਕਿਊ-4ਸੀ ਅਜੇ ਪ੍ਰੀਖਣ ਦੌਰ 'ਚ ਹੈ ਅਤੇ ਜਲ ਸੈਨਾ ਇਨ੍ਹਾਂ ਦੀ ਪਰਖ ਕਰ ਰਹੀ ਹੈ। ਅਮਰੀਕੀ ਡ੍ਰੋਨ ਐਮ.ਕਿਊ-4ਸੀ. ਇਕ ਛੋਟਾ ਜਿਹਾ ...


Mar 12

ਵਡਾਲੀ ਭਰਾਵਾਂ ਦੇ ਸ਼ੋਅ ਰਿਕਾਰਡ ਕਾਇਮ ਕਰਨਗੇ - ਕਮਰ ਬੱਲ

Share this News

ਸਿਡਨੀ : ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਵਡਾਲੀ ਭਰਾਵਾਂ ਅਤੇ ਲਖਵਿੰਦਰ ਵਡਾਲੀ ਦੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। 16 ਮਾਰਚ ਨੂੰ ਬ੍ਰਿਸਬੇਨ ਦੇ ਸ਼ੋਅ ਸੰਬੰਧ 'ਚ ਜਾਣਕਾਰੀ ਦਿੰਦਿਆਂ ਪ੍ਰਮੋਟਰ ਕਮਰ ਬੱਲ ਅਤੇ ਰਾਜ ਨੇ ਕਿਹਾ ਕਿ ਇਹ ਸ਼ੋਅ ਯਾਦਗਾਰੀ ਹੋਵੇਗਾ ਅਤੇ ਇੱਕ ਨਵਾਂ ਇਤਿਹਾਸ ਰਚੇਗਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿੱਚ ਵਡਾਲੀ ਭਰਾਵਾਂ ਦੇ ਸ਼ੋਆਂ ਸਫਲਤਾ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸ਼ੋਅ ਨਵਾਂ ਰਿਕਾਰਡ ਸਥਾਪਤ ਕਰਨਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼ੋਅ ਸੰਬੰਧੀ ਤਿਆਰੀਆਂ ਦਿਨੋਂ-ਦਿਨ ਸਿਖਰ ਵੱਲ ਜਾ ਰਹੀਆਂ ਹਨ। ਬ੍ਰਿਸਬੇਨ ਵਿੱਚ ਵੱਸਦੇ ਪੰਜਾਬੀ ਬੇਸਬਰੀ ਨਾਲ ਇਸ ਸ਼ੋਅ ਨੂੰ ਉਡੀਕ ਰਹੇ ਹਨ।


Mar 9

ਪਹਿਲੀ ਵਾਰ ਕੈਨਬਰਾ 'ਚ ਹੋਵੇਗਾ ਵਿਸਾਖੀ ਮੇਲਾ

Share this News

ਸਿਡਨੀ : ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਚਲੇ ਜਾਣ ਪਰ ਆਪਣਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸਾ ਕਦੀ ਨਹੀਂ ਭੁੱਲਦੇ। ਇਸੇ ਤਰ੍ਹਾਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਪੰਜਾਬੀਆਂ ਦੀ ਮੰਗ 'ਤੇ ਕੈਨਬਰਾ 'ਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ 'ਚ ਮੁਟਿਆਰਾਂ ਵੱਲੋਂ ਗਿੱਧਾ, ਭੰਗੜਾ  ਅਤੇ ਹੋਰ ਦਿਲਚਸਪ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਗੀਤ-ਸੰਗੀਤ ਤੋਂ ਇਲਾਵਾ ਛੋਟੇ ਬੱਚਿਆਂ ਵੱਲੋਂ ਵੀ ਡਾਂਸ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਨੂੰ ਮਨਾਉਣ ਦਾ ਮੁੱਖ ਕਾਰਨ ਇਥੋਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ। ਇਸ ਮੌਕੇ ਗਗਨਦੀਪ ...


Mar 9

'ਕੌਮ ਦੇ ਹੀਰੇ' ਫਿਲਮ ਸਿੱਖ ਜਜ਼ਬਿਆਂ ਨੂੰ ਪੇਸ਼ ਕਰੇਗੀ - ਰਾਜ ਕਾਕੜਾ

Share this News

ਸਿਡਨੀ : ਵਿਸ਼ਵ ਭਰ ਵਿੱਚ 14 ਮਾਰਚ ਨੂੰ ਰਿਲੀਜ਼ ਹੋ ਰਹੀ ਫਿਲਮ 'ਕੌਮ ਦੇ ਹੀਰੇ' ਦੀ ਪ੍ਰਮੋਸ਼ਨ ਲਈ ਫਿਲਮ ਦੇ ਨਾਇਕ ਰਾਜ ਕਾਕੜਾ ਅਤੇ ਪੂਰੀ ਟੀਮ ਇਨ੍ਹੀਂ ਦਿਨੀਂ ਸਿਡਨੀ ਪਹੁੰਚੇ ਹਨ। ਸਿਡਨੀ ਵਿੱਚ ਉਹ ਗੁਰੂਘਰ ਰਿਵਸਵੀ ਅਤੇ ਗੁਰੂਘਰ ਗਲੈਨਵੁੱਡ ਵਿੱਚ ਨਤਮਸਤਕ ਹੋਏ ਜਿਥੇ ਪਹੁੰਚੀਆਂ ਸੰਗਤਾਂ ਨੇ ਇਸ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। ਗਲੈਨਵੁੱਡ ਵਿੱਚ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਕਾਕੜੇ ਨੇ ਕਿਹਾ ਕਿ ਇਹ ਫਿਲਮ ਸਿੱਖਾਂ ਦੀ ਮਾਨਸਿਕਤਾ ਨੂੰ ਦਰਸਾਏਗੀ। ਇਸ ਮੌਕੇ ਪ੍ਰਭਜੋਤ ਸੰਧੂ ਨੇ ਰਾਜ ਕਾਕੜਾ ਨੂੰ ਅਜਿਹੇ ਗੰਭੀਰ ਮਸਲੇ 'ਤੇ ਫਿਲਮ ਬਣਾਉਣ ਲਈ ਸਾਬਾਸ਼ ਦਿੱਤੀ ਅਤੇ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦ ਸਾਰੀ ਦੁਨੀਆ ਸਿੱਖਾਂ ਦੇ ਹੌਂਸਲੇ ਅਤੇ ਧਰਮ ...


Mar 9

ਕੌਮਾਂਤਰੀ ਹਾਕੀ ਖਿਡਾਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Share this News

ਸਿਡਨੀ : ਸਿਡਨੀ ਤੋਂ ਪੰਜਾਬ ਗਏ ਹੋਏ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਦਵਿੰਦਰ ਬੈਨੀਪਾਲ ਦੀ ਅਚਾਨਕ ਹੋਈ ਮੌਤ 'ਤੇ ਸਿਡਨੀ ਵਾਸੀਆਂ ਵੱਲੋਂ ਭਾਰੀ ਦੁੱਖ ਪ੍ਰਗਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਵਿੰਦਰ ਬੈਨੀਪਾਲ ਦਾ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ ਸੀ। ਪਰਿਵਾਰ ਨੂੰ ਭੇਜੇ ਇੱਕ ਸੰਦੇਸ਼ 'ਚ ਸਿਡਨੀ ਵਾਸੀਆਂ ਨੇ ਦਵਿੰਦਰ ਬੈਨੀਪਾਲ ਦੀ ਮੌਤ ਨੂੰ ਸਿਡਨੀ ਹੀ ਨਹੀਂ, ਸਗੋਂ ਆਸਟ੍ਰੇਲੀਆ ਦੀ ਸਮੂਹ ਕਮਿਊਨਿਟੀ ਲਈ ਵੱਡਾ ਘਾਟਾ ਦੱਸਿਆ ਹੈ। 
ਸੋਗ ਪ੍ਰਗਟ ਕਰਨ ਵਾਲਿਆਂ 'ਚ ਲੇਬਰ ਪਾਰਟੀ ਦਾ ਮੈਂਬਰ ਪਾਰਲੀਮੈਂਟ ਮਿਸਟਰ ਐਡੀ ਹਿਊਸਿਕ, ਲੇਬਰ ਕੌਂਸਲਰ ਚਾਰਲੀ ਲੋਅਜ਼ ਅਤੇ ਸਟੀਫਨ ਬਾਲੀ, ਬਲੈਕਟਾਊਨ ਲੇਬਰ ਪਾਰਟੀ ਦੀ ਬੀਬੀ ਕੈਥੀ ਕੌਲਿਨਜ਼ ਤੋਂ ਇਲਾਵਾ ਪੰਜਾਬੀ ਭਾਈਚਾਰੇ ਵੱਲੋਂ ਪ੍ਰਭਜੋਤ ਸੰਧੂ, ਰਣਜੀਤ ਖੈੜਾ, ਗੁਰਦੀਪ ਸਿੰਘ ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved