Australia News Section

Monthly Archives: MARCH 2015


Mar 18

ਪੰਜਾਬੀਓ ਸਾਂਭ ਲਵੋ ਮੌਕਾ ਜੇ ਸਾਂਭ ਹੁੰਦਾ

Share this News

ਪੰਜਾਬੀਓ ਸਾਂਭ ਲਵੋ ਮੌਕਾ ਜੇ ਸਾਂਭ ਹੁੰਦਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਓ ਕਿ ਟਛਰੁ ਵਿੱਚ ਚੋਣਾਂ ਦੀ ਤਾਰੀਖ ਤੈਅ ਹੋ ਚੁੱਕੀ ਹੈ ਅਤੇ ਆਉਣ ਵਾਲੀ 28 ਮਾਰਚ ਨੂੰ ਵੋਟਾਂ ਪੈਣਗੀਆਂ। ਸਾਰੀਆਂ ਹੀ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਪੂਰੇ ਜ਼ੋਰ ਨਾਲ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਪਰ ਇੱਥੇ ਚੋਣ ਪ੍ਰਚਾਰ ਬਿਨ੍ਹਾਂ ਰੌਲੇ-ਰੱਪੇ ਬਿਨ੍ਹਾਂ ਜਲਸਿਆਂ ਤੋਂ ਬਿਨ੍ਹਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਿਆਂ ਉਮੀਦਵਾਰ ਇਕੱਲੇ ਇਕੱਲੇ ਹੀ ਜਾਂ ਇੱਕ ਦੋ ਸਾਥੀਆਂ ਨਾਲ ਅਪਣਾ-ਅਪਣਾ ਚੋਣ ਪ੍ਰਚਾਰ ਕਰਦੇ ਨਜਰ ਆਉਂਦੇ ਹਨ। ਸਾਡੇ ਭਾਰਤ ਵਾਂਗ ਨਹੀਂ। ਵਰਨਣਯੋਗ ਗੱਲ ਇਹ ਹੈ ਕਿ ਆਸਟ੍ਰੇਲੀਆ ਭਰ ਦੇ ਸਾਰੇ ਹੀ ਪੰਜਾਬੀਆਂ ਦੀਆਂ ਨਜ਼ਰਾਂ ਇੱਕ ਸੀਟ ...


Mar 18

ਆਸਟ੍ਰੇਲੀਆ ਦੀ ਭੰਗੜਾ ਟੀਮ ਵਿਸ਼ਵ ਮੁਕਾਬਲੇ ਵਿੱਚ ਸ਼ਾਮਿਲ - ਪੰਜਾਬੀ ਪਰਵਾਸੀਆਂ ਦੀ ਮਾਣਮੱਤੀ ਪ੍ਰਾਪਤੀ

Share this News

ਭੰਗੜਾ ਆਲ ਸਟਾਰਜ਼ ਸਿਡਨੀ ਦੀ ਟੀਮ ਦੇ ਗੱਭਰੂ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਪ੍ਰਵਾਸੀਆਂ ਦੀ ਨਵੀਂ ਪੀੜ੍ਹੀ ਦੇ ਬੱਚੇ ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਲਈ ਚੁਣੇ ਗਏ ਹਨ। ਵਰਲਡ ਬੈਸਟ ਭੰਗੜਾ ਕਰੂ ਦਾ ਮੁਕਾਬਲਾ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿੱਚ 28 ਮਾਰਚ ਨੂੰ ਹੋਣ ਜਾ ਰਿਹਾ ਹੈ।
ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੇ ਮੁਕਾਬਲੇ ਵਿੱਚ ਵਿਸ਼ਵ ਦੀਆਂ ਚੁਣੀਆਂ ਸਿਖਰਲੀਆਂ 10 ਟੀਮਾਂ ਭਾਗ ਲੈਂਦੀਆਂ ਹਨ। ਇਸ ਸੂਚੀ ਵਿੱਚ ਆਸਟ੍ਰੇਲੀਆ ਦੇਸ਼ ਦੀ 'ਭੰਗੜਾ ਆਲ ਸਟਾਰਜ਼ ਸਿਡਨੀ' (ਬੇਸ) ਪਹਿਲੀ ਵਾਰ ਪ੍ਰਤੀਨਿਧਤਾ ਕਰਨ ਜਾ ਰਹੀ ਹੈ। ਅਜਿਹਾ ਹੋਣ ਨਾਲ ਆਸਟ੍ਰੇਲੀਆ ਦੇਸ਼ ਵੀ ਅੰਤਰ ਰਾਸ਼ਟਰੀ ਪੱਧਰ ਉੱਤੇ ਭੰਗੜੇ ਦੀ ਮੋਹਰਲੀ ਕਤਾਰ ਵਿੱਚ ਪੁੱਜ ਗਿਆ ਹੈ।
ਇਸ ਸਬੰਧੀ ਭੰਗੜਾ ਆਲ ...


Mar 18

ਮੁਕਾਬਲਿਆਂ ਵਿੱਚ 'ਮਨਿਸਟਰੀ ਆਫ਼ ਭੰਗੜਾ' ਟੀਮ ਰਹੀ ਜੇਤੂ

Share this News

ਦਾ ਭੰਗੜਾ ਪ੍ਰਾਜੈਕਟ ਵੱਲੋਂ ਕੌਮੀ ਪੱਧਰ ਦਾ 'ਹਾਰਬਰ ਸਿਟੀ ਭੰਗੜਾ ਮੁਕਾਬਲਾ' ਕਰਵਾਇਆ ਗਿਆ। ਪੈਰਾਮੈਟਾ ਦੇ ਹਾਲ ਵਿੱਚ ਕਰੀਬ ਇੱਕ ਹਜ਼ਾਰ ਪੰਜਾਬੀ ਪਰਿਵਾਰਾਂ ਸਾਹਮਣੇ ਆਸਟ੍ਰੇਲੀਆ ਭਰ 'ਚੋਂ ਸੱਤ ਭੰਗੜਾ ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਦਿਲਚਸਪ ਇਹ ਕਿ ਭੰਗੜੇ ਦੇ ਮੁਕਾਬਲੇ ਵਿੱਚ ਕੁੜੀਆਂ ਦੀਆਂ ਟੀਮਾਂ ਨੇ ਵੀ ਭਾਗ ਲਿਆ। ਮੁਟਿਆਰਾਂ ਨੇ ਇਹ ਸਾਬਤ ਕਰ ਵਿਖਾਇਆ ਕਿ ਉਹ ਵੀ ਗੱਭਰੂਆਂ ਨਾਲੋਂ ਭੰਗੜੇ ਵਿੱਚ ਪਿੱਛੇ ਨਹੀਂ ਹਨ।
ਪ੍ਰਬੰਧਕਾਂ ਨੇ ਇਨ੍ਹਾਂ ਟੀਮਾਂ 'ਚੋਂ ਬਿਹਤਰ ਭੰਗੜਾ ਪਾਉਣ ਵਾਲੀ ਟੀਮ ਦਾ ਨਿਰਣਾ ਕਰਨ ਲਈ ਭੰਗੜਾ ਕੋਚ ਡੈਨੀ ਸਿੰਘ (ਅਮਰੀਕਾ) ਤੇ ਭੰਗੜਾ ਕੋਚ ਕੁਲਦੀਪ ਸਿੰਘ (ਮੈਲਬਰਨ) ਪਾਸੋਂ ਬਤੌਰ ਜੱਜ ਦੀਆਂ ਵਿਸ਼ੇਸ਼ ਸੇਵਾਵਾਂ ਲਈਆਂ। ਇਨ੍ਹਾਂ ਜੱਜਾਂ ਨੇ ...


Mar 18

ਆਸਟ੍ਰੇਲੀਅਨ ਸਰਕਾਰ ਵੱਲੋਂ ਸਕੂਲਾਂ ਵਿੱਚ ਹਥਿਆਰਬੰਦ ਸੁਰੱਖਿਆ ਗਾਰਡ ਤਾਇਨਾਤ

Share this News

ਆਸਟ੍ਰੇਲੀਅਨ ਸਰਕਾਰ ਨੇ ਸੰਭਾਵੀ ਅਤਿਵਾਦੀ ਕਾਰਵਾਈ ਦੇ ਮੱਦੇਨਜ਼ਰ ਸਕੂਲਾਂ ਅੰਦਰ ਹਥਿਆਰਬੰਦ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਹਨ। ਇਹ ਕਦਮ ਮੁਲਕ ਅੰਦਰ ਇਸਲਾਮਿਕ ਸਟੇਟ ਦੇ ਵਧ ਰਹੇ ਪਸਾਰੇ ਨੂੰ ਵੇਖਦਿਆਂ ਚੁੱਕਿਆ ਗਿਆ ਹੈ।
ਫੈਡਰਲ ਜਸਟਿਸ ਮੰਤਰੀ ਮਾਈਕਲ ਕੈਨਨ ਨੇ ਆਸਟ੍ਰੇਲੀਆ 'ਚ ਅਤਿਵਾਦੀ ਹਮਲੇ ਦੇ ਸੰਕੇਤ ਦਿੰਦਿਆਂ ਕੌਮੀ ਸੁਰੱਖਿਆ ਵਜੋਂ 54 ਸਕੂਲਾਂ ਲਈ ਹਥਿਆਰਬੰਦ ਗਾਰਡ ਤੇ ਸੁਰੱਖਿਆ ਕੈਮਰੇ ਲਗਾਉਣ ਦਾ ਫੈਸਲਾ ਲਿਆ ਹੈ। ਵਿਦਿਆਰਥੀਆਂ ਤੇ ਸਟਾਫ ਦੀ ਰਾਖੀ ਲਈ 18 ਮਿਲੀਅਨ ਡਾਲਰ ਦਾ ਰਾਖਵਾਂ ਪ੍ਰਬੰਧ ਕੀਤਾ ਹੈ।
ਸਰਕਾਰ ਨੇ ਜਿਹੜੇ 54 ਸਕੂਲਾਂ ਦੀ ਸੁਰੱਖਿਆ ਵਜੋਂ ਇਹ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਅੱਧੇ ਪੱਛਮੀ ਸਿਡਨੀ ਵਿੱਚ ਪੈਂਦੇ ਹਨ। ਪੱਛਮੀ ਸਿਡਨੀ ਦੇ ਕੁਝ ...


Mar 18

ਪੈਰਾਮੈਟਾ ਪੁਲੀਸ ਦੇ ਸੁਪਰਡੈਂਟ ਕਮਾਂਡੈਂਟ ਵਿਨੈ ਕੌਸ਼ ਪ੍ਰਭਾ ਦੀ ਹੱਤਿਆ ਦੇ ਸਥਾਨ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ

Share this News

ਭਾਰਤੀ ਮੂਲ ਦੀ ਔਰਤ ਪ੍ਰਭਾ ਅਰੁਨ ਕੁਮਾਰ (40 ਸਾਲ) ਨੂੰ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਦੇਰ ਸ਼ਾਮ ਉਸ ਦੇ ਘਰ ਤੋਂ 300 ਮੀਟਰ ਦੀ ਦੂਰੀ ਉੱਤੇ ਵਾਪਰੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ। ਪੁਲੀਸ ਦੋਸ਼ੀ ਦੀ ਭਾਲ ਵਿੱਚ ਹੈ। ਜਦੋਂ ਉਸ ਦੇ ਚਾਕੂ ਧੌਣ 'ਚ ਮਾਰਿਆ, ਉਸ ਵੇਲੇ ਉਹ ਆਪਣੇ ਪਤੀ ਅਰੁਣ ਕੁਮਾਰ ਜੋ ਭਾਰਤ ਦੇ ਸ਼ਹਿਰ ਬੰਗਲੌਰ ਵਿੱਚ ਸੀ ਨਾਲ ਮੋਬਾਇਲ ਉੱਤੇ ਗੱਲਾਂ ਕਰ ਰਹੀ ਸੀ।
ਪੱਛਮੀ ਸਿਡਨੀ, ਜਿੱਥੇ ਭਾਰਤੀ ਭਾਈਚਾਰੇ ਦੀ ਆਬਾਦੀ ਵਧੇਰੇ ਹੈ, ਵਿੱਚ ਪੈਰਾਮੈਟਾ ਸ਼ਹਿਰ ਦੇ ਵੈਸਟਮਿਡ ...


Mar 18

ਆਸਟ੍ਰੇਲੀਅਨ ਸਾਈਕਲ ਸਵਾਰ ਮੁਟਿਆਰਾਂ ਚੋਣ ਮੁਹਿੰਮ ਵਿੱਚ ਰਵਾਨਾ ਹੁੰਦੀਆਂ ਹੋਈਆਂ

Share this News

ਉਨ੍ਹਾਂ ਦੱਸਿਆ ਕਿ ਪਾਰਟੀ ਸਾਈਕਲ ਅਤੇ ਇਸ ਦੇ ਸਾਜ਼ੋ-ਸਮਾਨ ਉਪਰ ਲਾਏ ਜਾਂਦੇ ਟੈਕਸ ਨੂੰ ਘੱਟ ਕਰਨ, ਹਰ ਵਰ੍ਹੇ ਸਾਈਕਲਾਂ ਦਾ ਸੂਚੀਕਰਨ ਕਰਨ ਦੀ ਤਜਵੀਜ਼ਸ਼ੁਦਾ ਨੀਤੀ ਉਪਰ ਰੋਕ, ਕਾਰਾਂ, ਬੱਸਾਂ, ਟਰੱਕਾਂ ਦੇ ਡਰਾਵਿੰਗ ਟੈਸਟ ਦੌਰਾਨ ਸਾਈਕਲ ਚਾਲਕਾਂ ਦੇ ਹਿੱਤਾਂ ਦੀ ਰਾਖੀ ਨੂੰ ਦਰਸਾਉਂਦਾ ਵਿਸ਼ੇਸ਼ ਚੈਪਟਰ ਸ਼ਾਮਲ ਕਰਨ, ਸਾਈਕਲਸ ਸਪੀਡ ਸੀਮਾ ਦਾ ਰੀਵੀਊ ਕਰਨ ਮੁੱਦੇ ਲੈ ਕੇ ਚੋਣ ਮੁਹਿੰਮ ਵਿੱਚ ਕੁੱਦੀ ਹੈ।
ਉੱਧਰ ਸਾਈਕਲ ਸਵਾਰ ਥੋਮਸ ਐਂਡਰਸਨ ਜੋ ਆਪਣੇ ਸਾਈਕਲ ਉੱਪਰ ਕਰੀਬ 25 ਦੇਸ਼ਾਂ (ਯੂਰਪ, ਏਸ਼ੀਆ, ਸਾਊਥ ਅਮਰੀਕਾ, ਆਸਟ੍ਰੇਲੀਆ) ਵਿੱਚ 30 ਹਜ਼ਾਰ ਕਿਲੋਮੀਟਰ ਦਾ ਦੌਰਾ ਕਰ ਚੁੱਕਾ ਹੈ, ਨੇ ਕਿਹਾ ਕਿ ਉਸ ਦੇ ਤਜਰਬੇ ਅਨੁਸਾਰ ਆਸਟ੍ਰੇਲੀਆ, ਖਾਸਕਰ ਸਿਡਨੀ ਵਿੱਚ ਸਾਈਕਲ ਸਵਾਰਾਂ ...


Mar 18

ਚੋਣਾਂ ਵਿੱਚ ਆਸਟ੍ਰੇਲੀਅਨ ਸਾਈਕਲਿਸਟ ਪਾਰਟੀ ਵੀ

Share this News

ਰਾਜਨੀਤੀ ਵਿੱਚ ਸਾਈਕਲ ਸਵਾਰ ਵੀ ਸਿੱਧੇ ਤੌਰ 'ਤੇ ਸ਼ਾਮਲ ਹੋ ਗਏ ਹਨ। ਆਸਟ੍ਰੇਲੀਅਨ ਸਾਈਕਲਿਸਟ ਪਾਰਟੀ ਹੋਂਦ ਵਿੱਚ ਆ ਗਈ ਹੈ। ਇਸ ਪਾਰਟੀ ਦਾ ਮੰਨਣਾ ਹੈ ਕਿ ਸਾਈਕਲ ਸਵਾਰ ਲੋਕਾਂ ਨਾਲ ਸਿੱਧਾ ਵਾਹ-ਵਾਸਤਾ ਰੱਖਦੇ ਹਨ। ਉਹ ਲੋਕਾਂ ਦੀ ਨਬਜ਼ ਪਛਾਣਦੇ ਹਨ। ਮਹੱਲ-ਨੁਮਾ ਕੋਠੀਆਂ ਤੇ ਵੱਡੀਆਂ ਕਾਰਾਂ ਵਾਲੇ ਵਧੇਰੇ ਸਿਆਸਤਦਾਨ ਆਮ ਲੋਕਾਂ ਵਿੱਚ ਘੁਲਦੇ-ਮਿਲਦੇ ਨਹੀਂ। ਕੇਵਲ ਚੋਣਾਂ ਵਿੱਚ ਬਰਸਾਤੀ ਡੱਡੂਆਂ ਵਾਂਗ ਨਿਕਲਦੇ ਤੇ ਬਾਅਦ ਵਿੱਚ ਛੁਪ ਜਾਂਦੇ ਹਨ। ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਕਰੀਬ ਇਕ ਹਜ਼ਾਰ ਸਾਈਕਲ ਸਵਾਰ ਸਿਡਨੀ ਤੇ ਇਸ ਆਲੇ ਦੁਆਲੇ ਪੈਂਦੇ ਅਰਧ ਸ਼ਹਿਰੀ ਖੇਤਰਾਂ ਵਿੱਚ ਚੋਣ ਮੁਹਿੰਮ ਨੂੰ ਸਰਗਰਮੀ ਨਾਲ ਚਲਾ ਰਹੇ ...


Mar 18

ਕਲੱਬ 'ਚ ਭਾਰਤ ਤੇ ਪਾਕਿ ਦੇ ਕ੍ਰਿਕਟ ਪ੍ਰੇਮੀ ਭਿੜੇ

Share this News

ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਨੂੰ ਲੈ ਕੇ ਪੱਛਮੀ ਸਿਡਨੀ ਵਿੱਚ ਦੋ ਗਰੁੱਪਾਂ ਵਿੱਚ ਲੜਾਈ ਹੋਈ। ਲੜਾਈ ਵਿੱਚ ਕਰੀਬ ਇੱਕ ਦਰਜਨ ਵਿਅਕਤੀ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਚਾਰ ਨੀਮ ਬੇਹੋਸ਼ੀ ਵਿੱਚ ਚਲੇ ਗਏ ਸਨ। ਪੁਲੀਸ ਨੇ ਕੇਸ ਦਰਜ ਕਰਕੇ ਮੁਲਾਜ਼ਮਾਂ ਦੀ ਸ਼ਲਾਖਤ ਕਰ ਰਹੀ ਹੈ ਪਰ ਹਾਲੇ ਕਿਸੇ ਵੀ ਮੁਲਾਜ਼ਮ ਦਾ ਨਾਂ ਨਰਿ ਨਹੀਂ ਕੀਤਾ।
ਵਿਸ਼ਵ ਕ੍ਰਿਕਟ ਕੱਪ ਦਾ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਹੋ ਰਿਹਾ ਸੀ। ਇਸ ਮੈਚ ਨੂੰ ਦੇਖਣ ਲਈ ਕ੍ਰਿਕਟ ਪ੍ਰੇਮੀ ਪੱਛਮੀ ਸਿਡਨੀ ਵਿੱਚ ਪੈਂਦੇ ਆਰ.ਐਸ.ਐਲ. ਕਲੱਬ ਮੈਰੀਲੈਂਡ ਵਿੱਚ ਸ਼ਾਮ ਨੂੰ ਚਾਰ ਵਜੇ ਪੁੱਜੇ ਸਨ। ਇਸ ਇਲਾਕੇ ਵਿੱਚ ਭਾਰਤੀ-ਪੰਜਾਬੀ, ਪਾਕਿਸਤਾਨੀ, ਅਫ਼ਗਾਨੀ ਆਦਿ ਭਾਈਚਾਰੇ ...


Mar 18

ਐਡੀਲੇਡ ਪੁਲੀਸ ਵਿੱਚ ਸਿੱਖਾਂ ਦੀ ਤਾਇਨਾਤੀ

Share this News

ਪ੍ਰਵਾਸੀ ਪੰਜਾਬੀਆਂ ਨੇ ਐਡੀਲੇਡ ਦੀ ਸੁਰੱਖਿਆ ਦਾ ਜ਼ਿੰਮਾ ਵੀ ਆਪਣੇ ਮੋਢਿਆਂ 'ਤੇ ਲਿਆ ਹੈ। ਐਡੀਲੇਡ ਪੁਲੀਸ ਵਿੱਚ ਸ਼ਾਮਲ ਮੂਲ ਰੂਪ ਵਿੱਚ ਦੇਹਰਾਦੂਨ ਦੇ ਵਸਨੀਕ ਤੇਜ ਵਰਿੰਦਰ ਨੇ ਕਿਹਾ ਕਿ ਉਹ ਪਹਿਲਾ ਸਿੱਖ ਪੁਲੀਸ ਕਰਮਚਾਰੀ ਹੈ ਜੋ ਐਡੀਲੇਡ ਪੁਲੀਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਇਥੋਂ ਦੇ ਕ੍ਰਿਕਟ ਗਰਾਊਂਡ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰਨਾਂ ਪੁਲੀਸ ਕਰਮਚਾਰੀਆਂ ਸਮੇਤ ਤਾਇਨਾਤ ਕੀਤਾ ਗਿਆ ਸੀ। ਇਸੇ ਤਰ੍ਹਾਂ ਗੁਰਦਾਸਪੁਰ ਦਾ ਜਗਮੋਹਨ ਵੀ ਐਡੀਲੇਡ ਪੁਲੀਸ ਵਿੱਚ ਤਾਇਨਾਤ ਹੈ।


Mar 18

ਆਸਟ੍ਰੇਲੀਆ ਵਿੱਚ ਦਹਿਸ਼ਤਗਰਦੀ ਦੀ ਸਾਜ਼ਿਸ਼ ਨਾਕਾਮ

Share this News

ਸੁਰੱਖਿਆ ਦਸਤਿਆਂ ਨੇ ਛਾਪਾ ਮਾਰ ਕੇ ਦੋ ਵਿਅਕਤੀਆਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਉਸ ਨੇ ਸਿਡਨੀ ਵਿੱਚ ਇੱਕ ਹੋਰ ਦਹਿਸ਼ਤਗਰਦੀ ਦੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਇਸਲਾਮਿਕ ਸਟੇਟ ਦੇ ਝੰਡੇ, ਅਰਬ ਭਾਸ਼ਾ 'ਚ ਤਿਆਰ ਕੀਤੀ ਵੀਡੀਓ ਅਤੇ ਦੋ ਵੱਡੇ ਤੇਜ਼ਧਾਰ ਚਾਕੂ (ਦਾਤਰ-ਨੁਮਾ) ਬਰਾਮਦ ਕੀਤੇ ਹਨ।
ਆਸਟ੍ਰੇਲੀਅਨ ਸੰਘੀ ਪੁਲੀਸ ਦੇ ਡਿਪਟੀ ਕਮਿਸ਼ਨਰ ਮਾਈਕਲ ਫੂਲਰ ਨੇ ਮੀਡੀਆ ਨੂੰ ਦੱਸਿਆ ਕਿ ਪੱਛਮੀ ਸਿਡਨੀ ਦੇ ਅਰਧ ਸ਼ਹਿਰੀ ਖੇਤਰ ਫੇਅਰ ਫੀਲਡ ਦੇ ਇੱਕ ਘਰ ਵਿੱਚ ਪੁਲੀਸ ਨੇ ਸਾਂਝੇ ਅਪ੍ਰੇਸ਼ਨ ਤਹਿਤ ਛਾਪਾ ਮਾਰਿਆ। ਉੱਥੋਂ ਦੋ ਨੌਜਵਾਨ ਉਮਰ ਅਲ ਕੁਤਾਬੀ (24 ਸਾਲ) ਤੇ ਮੁਹੰਮਦ ਕਾਇਦ (25 ਸਾਲ) ...[home] [1] 2  [next]1-10 of 17

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved