Australia News Section

Monthly Archives: MARCH 2016


Mar 27

ਮੈਲਬੌਰਨ 'ਚ ਦੋ ਪੈਂਗੂਏਨ ਪੰਛੀਆਂ ਦੀ ਮੌਤ

Share this News

ਮੈਲਬੌਰਨ : ਦੋ ਪੈਂਗੂਅਨਾਂ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਪੰਛੀਆਂ ਦੀ ਮੌਤ ਹੋ ਜਾਣ ਕਾਰਨ ਅਥਾਰਟੀ ਵੱਲੋਂ ਸਖ਼ਤੀ ਨਾਲ ਇਨ੍ਹਾਂ ਦੀ ਦੇਖਭਾਲ ਕਰਨ ਲਈ ਸੋਚ-ਵਿਚਾਰ ਕੀਤੀ ਜਾ ਰਹੀ ਹੈ | ਇਥੋਂ ਦੇ ਬਹੁਤ ਹੀ ਸੁਹਣੀ ਕਿਸਮ ਦੇ ਨੀਲੇ ਰੰਗ ਦੇ ਪੈਂਗੂਅਨ ਪੰਛੀ ਜਿਨ੍ਹਾਂ ਨੂੰ ਦੇਖਣ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ, ਨੂੰ ਕੁਝ ਸ਼ਰਾਰਤੀ ਲੋਕਾਂ ਵੱਲੋਂ ਜ਼ਖਮੀ ਕਰਕੇ ਮਾਰ ਦਿੱਤਾ ਗਿਆ ਸੀ | ਪਾਰਕਸ ਵਿਕਟੋਰੀਆ ਮੈਲਬੌਰਨ ਦੇ ਡਾਇਰੈਕਟਰ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਦੇਖਣ ਲਈ ਆਉਂਦੇ ਹਨ | ਪਰ ਜੇਕਰ ਕਿਸੇ ਨੇ ਇਸ ਤਰ੍ਹਾਂ ਇੰਨ੍ਹਾਂ ਪੰਛੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰਵਾਈ ਕੀਤੀ ਜਾਵੇਗੀ | ਉਸ ...


Mar 27

ਪੰਜਾਬ ਦੇ ਜਾਏ 'ਪੰਜਾਬ ਨੂੰ ਬਚਾਉਣ' ਦਾ ਫਰਜ਼ ਨਿਭਾਉਣ - ਫੂਲਕਾ

Share this News

ਸਿਡਨੀ : ਇਥੇ ‘ਆਪ’ ਦੇ ਆਗੂ ਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਹੈ ਕਿਹਾ ਕਿ ਪੰਜਾਬ ਦੀ ਕਰਜ਼ੇ ਮਾਰੀ ਕਿਸਾਨੀ ਤੇ ਹੋਰ ਮੁਸ਼ਕਲਾਂ ਦਾ ਹੱਲ ਕੱਢਣ ਲਈ ਵਿਧਾਨ ਸਭਾ ਚੋਣਾਂ-2017 ਅਹਿਮ ਹਨ। ਪੰਜਾਬੀਆਂ ਨੂੰ ਇਹ ਮੌਕਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੀਦਾ। ਹਰ ਪਰਵਾਸੀ ਤੇ ਪੰਜਾਬ ਜਾਏ ਦਾ ਫਰਜ਼ ਹੈ ਕਿ ਉਹ ਸੂਬੇ ਅੰਦਰ ਰਾਜਨੀਤਕ ਬਦਲਾਅ ਲੲੀ ‘ਆਪ’ ਦੀ ਸਰਕਾਰ ਦਾ ਗਠਨ ਕਰਵਾੳੁਣ ਵਿੱਚ ਯੋਗਦਾਨ ਪਾਏ। ੳੁਹ ਬ੍ਰਿਸਬਨ ਵਿੱਚ 29 ਵੀਆਂ ਸਾਲਾਨਾ ਆਸਟਰੇਲੀਅਨ ਸਿੱਖ ਗੇਮਜ਼ ਵਿੱਚ ਇੱਕਤਰ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਆਏ ਹੋਏ ਹਨ। ਸਿਡਨੀ ਵਿੱਚ ਪਾਰਟੀ ਵੱਲੋਂ ਕਰਵਾਏ ਸਮਾਗਮ ਵਿੱਚ ਪੰਜਾਬ ਦੀ ਤਰਾਸਦੀ ਦੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਹਰ ਸਾਲ ਨੀਲੇ ਕਾਰਡ ਧਾਰਕਾਂ ...


Mar 27

ਹੱਸਦਾ-ਵਸਦਾ ਪੰਜਾਬ ਵੇਖਣਾ ਚਾਹੁੰਦੇ ਹਾਂ - ਪ੍ਰਨੀਤ ਕੌਰ

Share this News

ਬਿ੍ਸਬੇਨ : 'ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਨੂੰ ਹੱਸਦਾ-ਵਸਦਾ ਤੇ ਖਸ਼ਹਾਲ ਵੇਖਣਾ ਚਾਹੁੰਦੇ ਹਨ |' ਇਹ ਵਿਚਾਰ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ (ਸਾਬਕਾ ਮੈਂਬਰ ਲੋਕ ਸਭਾ ਪਟਿਆਲਾ) ਨੇ ਕੀਤੇ | ਪੱਤਰਕਾਰਾਂ ਦੇ ਸਵਾਲ-ਜਵਾਬ ਦੌਰਾਨ ਮਹਾਰਾਣੀ ਨੇ ਕਿਹਾ ਕਿ ਉਹ 29ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (ਬਿ੍ਸਬੇਨ) ਵਿਖੇ ਕਾਂਗਰਸ ਦੇ ਪੰਜਾਬ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਐਨ. ਆਰ. ਆਈ. ਲੋਕਾਂ ਤੱਕ ਪਹੁੰਚਾਉਣ ਲਈ ਆਈ ਹਾਂ ਕਿ ਉਹ ਪੰਜਾਬ 'ਚ ਤਜਰਬੇਕਾਰ ਸਰਕਾਰ ਚਲਾਉਣ ਵਾਲਿਆਂ ਨੂੰ ਤਰਜੀਹ ਦੇਣ | ਉਨ੍ਹਾਂ 'ਆਪ' ਪਾਰਟੀ 'ਤੇ ਕਰੜੇ ਹਮਲੇ ਕਰਦੇ ਹੋਏ 4 ਮੈਂਬਰ ਪਾਰਲੀਮੈਂਟਾਂ ਦੀ ਫੁੱਟ ਦਾ ਹਵਾਲਾ ਦਿੱਤਾ | ਆਪਣੇ ਪੁੱਤਰ 'ਤੇ ਸਵਿਸ ਬੈਂਕ ਖਾਤਿਆਂ ਬਾਰੇ ਬੋਲਦਿਆਂ ...


Mar 24

ਨਹੀਂ ਬਦਲੇਗਾ ਨਿਊਜ਼ੀਲੈਂਡ ਦਾ ਕੌਮੀ ਝੰਡਾ

Share this News

ਆਕਲੈਂਡ : ਨਿਊਜ਼ੀਲੈਂਡ ਦਾ ਰਾਸ਼ਟਰੀ ਝੰਡਾ ਬਦਲਣ ਲਈ ਕੇਂਦਰ ਸਰਕਾਰ ਵੱਲੋਂ ਕਰਵਾਏ  ਦੂਜੇ ਅਤੇ ਅੰਤਿਮ ਜਨਮਤ ਦੌਰਾਨ ਲੋਕਾਂ ਨੇ ਆਪਣਾ ਫੈਸਲਾ ਮੌਜੂਦਾ ਝੰਡੇ ਦੇ ਹੱਕ ਵਿਚ ਹੀ ਕੀਤਾ ਹੈ। ਹੁਣ ਨਿਊਜ਼ੀਲੈਂਡ ਦਾ ਰਾਸ਼ਟਰੀ ਝੰਡਾ ਨਹੀਂ ਬਦਲੇਗਾ। ਜੇਕਰ ਝੰਡਾ ਬਦਲਿਆ ਜਾਂਦਾ ਤਾਂ ਮੌਜੂਦਾ ਝੰਡੇ ਦੇ ਹੱਕ ਵਿਚ 56.6% ਵੋਟਾਂ ਪਈਆਂ ਜਦਕਿ ਦੂਜੇ ਝੰਡੇ ਦੇ ਹੱਕ ਵਿਚ 43.2% ਵੋਟਾਂ ਪਈਆਂ।  ਝੰਡੇ ਦੇ ਲਈ ਕੁੱਲ• 21,24,507 ਵੋਟਾਂ ਪਈਆਂ ਜੋ ਕਿ 67.3% ਹਨ। ਝੰਡੇ ਨੂੰ ਬਦਲਣ ਲਈ ਹੋਣ ਵਾਲੇ ਖਰਚੇ ਅਤੇ ਬਾਅਦ ਵਿਚ ਹੋਣ ਵਾਲੇ ਖਰਚੇ ਨੂੰ ਲੈ ਕੇ ਵਿਰੋਧੀ ਰਾਜਸੀ ਪਾਰਟੀਆਂ ਦੇ ਨੇਤਾ ਪਹਿਲਾਂ ਹੀ ਔਖੇ ਸਨ। ਇਕ ਨੇਤਾ ਨੇ 428 ਮਿਲੀਅਨ ਡਾਲਰ ਦਾ ਖਰਚਾ ਦੱਸਿਆ ਸੀ। ਹੁਣ ...


Mar 24

29ਵੀਆਂ ਸਾਲਾਨਾ ਆਸਟਰੇਲੀਆਈ ਸਿੱਖ ਖੇਡਾਂ 25 ਮਾਰਚ ਤੋਂ

Share this News

ਬ੍ਰਿਸਬੇਨ : ਬ੍ਰਿਸਬੇਨ 'ਚ ਹੋਣ ਵਾਲੀਆਂ 29ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਆਰੰਭਤਾ ਦੀ ਰਸਮ 25 ਮਾਰਚ, 2016 ਨੂੰ ਮੋਰਟਲ ਬੇਅ ਸਪੋਰਟਸ ਕਲੱਬ ਟਿੰਗਾਲਪਾ ਵਿਖੇ ਹੋਵੇਗੀ। ਆਰੰਭਤਾ ਦੀ ਰਸਮ ਸਿੱਖ ਭਾਈਚਾਰੇ ਅਤੇ ਲੋਕਲ ਕੌਂਸਲਰ, ਸਟੇਟ ਅਤੇ ਫੈਡਰਲ ਮੈਂਬਰਾਂ ਗ੍ਰਾਹਮ ਪੈਰਟ ਫੈਡਰਲ (ਮੈਂਬਰ ਪਾਰਲੀਮੈਂਟ), ਡੁਨਕੇਨ ਪੀਗ (ਮੈਂਬਰ ਪਾਰਲੀਮੈਂਟ) ਸਟ੍ਰੈਟਨ, ਤ੍ਰਹੇਆ ਸਮਿਥ (ਮੈਂਬਰ ਪਾਰਲੀਮੈਂਟ), ਸੀ ਆਰ ਰਿਅਆਨ ਮਰਫੀ ਡਉਬੀ ਤੇ ਪੰਜਾਬ ਤੋਂ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਮਿਲ ਕੇ ਕੀਤੀ ਜਾਵੇਗੀ। ਖਿਡਾਰੀਆਂ ਦਾ ਮਾਰਚ ਪਾਸਟ, ਅਰਦਾਸ, ਸ਼ਬਦ, ਆਸਟ੍ਰੇਲੀਆ ਰਾਸ਼ਟਰੀ ਗੀਤ ਤੇ ਨਾਲ ਹੀ ਆਸਟ੍ਰੇਲੀਅਨ ਤੇ ਕੇਸਰੀ ਝੰਡੇ ਚੜਾਉਣ ਦੀ ਰਸਮ ਹੋਵੇਗੀ। ਪ੍ਰਬੰਧਕਾਂ ਵੱਲੋਂ ਭੰਗੜਾ, ਗਿੱਧਾ ਅਤੇ ਗਤਕੇ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਹ ਸਾਰੀ ਜਾਣਕਾਰੀ ਕਲੱਬ ਦੇ ਪ੍ਰਧਾਨ ...


Mar 24

ਆਸਟ੍ਰੇਲੀਆ ''ਚ ਸ਼ਰਾਬੀ ਪੰਜਾਬੀ ਨੇ ਖੇਡੀ ਖੂਨ ਦੀ ਹੋਲੀ  ਹੱਸਦੇ-ਖੇਡਦੇ ਪਰਿਵਾਰ ਦਾ ਕੀਤਾ ਉਜਾੜਾ

Share this News

ਕੇਨਜ਼ : ਕਹਿੰਦੇ ਨੇ ਕਿ ਨਸ਼ੇ ਦੀ ਆਦਤ ਹੌਲੀ-ਹੌਲੀ ਪੂਰੇ ਪਰਿਵਾਰ ਨੂੰ ਖਤਮ ਕਰ ਦਿੰਦੀ ਹੈ ਅਤੇ ਇਹ ਹੀ ਹੋਇਆ ਹੈ ਇਸ ਮਾਮਲੇ ਵਿਚ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਕੇਨਜ਼ ਵਿਚ ਇਕ ਸ਼ਰਾਬੀ ਪੰਜਾਬੀ ਨੇ ਨਸ਼ੇ ਲਈ ਆਪਣੇ ਹੱਸਦੇ-ਖੇਡਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਅਤੇ ਹੁਣ ਸ਼ਾਇਦ ਇਸ ਦੋਸ਼ ਵਿਚ ਉਹ ਪੂਰੀ ਜ਼ਿੰਦਗੀ ਖੁਦ ਜੇਲ ਵਿਚ ਸੜੇਗਾ। 43 ਸਾਲਾ ਬਲਵਿੰਦਰ ਘੁੰਮਣ ਨੇ ਸ਼ਰਾਬ ਨੂੰ ਲੈ ਕੇ ਹੋਏ ਝਗੜੇ ਵਿਚ ਸੋਮਵਾਰ ਨੂੰ ਆਪਣੀ ਪਤਨੀ ਅਤੇ ਸੱਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੇ ਸਹੁਰੇ ਨੂੰ ਜ਼ਖਮੀ ਕਰ ਦਿੱਤਾ। ਬਲਵਿੰਦਰ ਦੀ ਪਤਨੀ 43 ਸਾਲਾ ਮਨਜਿੰਦਰ ਕੌਰ ਇਕ ਗਰੋਸਰੀ ਸਟੋਰ ਵਿਚ ਕੰਮ ਕਰਦੀ ਸੀ ਅਤੇ ਇਕ ...


Mar 24

ਨਿਊਜ਼ੀਲੈਂਡ ਦੇਸ਼ ਦਾ ਰਾਸ਼ਟਰੀ ਝੰਡਾ ਨਵਾਂ ਹੋਵੇਗਾ ਜਾਂ ਪੁਰਾਣਾ ?

Share this News

ਆਕਲੈਂਡ : ਨਿਊਜ਼ੀਲੈਂਡ ਦੇਸ਼ ਦਾ ਰਾਸ਼ਟਰੀ ਝੰਡਾ ਬਦਲਣ ਦੇ ਲਈ ਸਰਕਾਰ ਵੱਲੋਂ ਦੋ ਜਨ-ਮੱਤ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਪਹਿਲਾ ਜਨ-ਮੱਤ ਹੋ 20 ਨਵੰਬਰ ਤੋਂ 11 ਦਸੰਬਰ 2015 ਦੌਰਾਨ ਹੋ ਚੁੱਕਾ ਹੈ ਅਤੇ ਹੁਣ 3 ਮਾਰਚ ਤੋਂ 24 ਮਾਰਚ ਤੱਕ ਦੂਜਾ ਜਨ-ਮੱਤ ਕਰਵਾਇਆ ਜਾ ਰਿਹਾ ਹੈ। ਅੱਜ ਇਸ ਜਨਮੱਤ ਦਾ ਆਖਰੀ ਦਿਨ ਹੈ ਅਤੇ ਸ਼ਾਮ 7 ਵਜੇ ਤੱਕ ਪ੍ਰਾਰੰਭਿਕ (ਕੱਚਾ) ਨਤੀਜਾ ਆ ਜਾਵੇਗਾ ਕਿ ਨਵਾਂ ਝੰਡਾ ਜਿੱਤਿਆ ਜਾਂ ਪੁਰਾਣਾ ਝੰਡਾ। ਅਧਿਕਾਰਕ ਤੌਰ ’ਤੇ ਸਰਕਾਰੀ ਨਤੀਜਾ 30 ਮਾਰਚ ਨੂੰ ਐਲਾਨਿਆ ਜਾਵੇਗਾ। ਉਦੋਂ ਤੱਕ ਰਹਿੰਦੀਆਂ ਵੋਟਾਂ ਵੀ ਮਿਲ ਜਾਣਗੀਆਂ। ਕਿਸੇ ਦੀਆਂ ਵੋਟਾਂ ਕਿਸੇ ਨੇ ਪਾਈਆਂ: ਇਲੈਕਟਰੋਲ ਕਮਿਸ਼ਨ ਨੇ ਇਕ ਫੇਸ ਬੁੱਕ ਪੋਸਟ ਨੂੰ ਗੰਭੀਰਤਾ ਨਾਲ ਲੈਂਦਿਆਂ ...


Mar 24

ਸੜਕ ਹਾਦਸੇ 'ਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

Share this News

ਸਿਡਨੀ : ਵੈਸਟਰਨ ਆਸਟ੍ਰੇਲੀਆ ਵਿੱਚ 2 ਭਾਰਤੀ ਵਿਦਿਆਰਥੀਆਂ ਦੇ ਸੜਕ ਹਾਸਦੇ ਵਿੱਚ ਹਲਾਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਹ ਪੰਜ ਵਿਦਿਆਰਥੀ ਪਰਥ ਤੋਂ ਛੁੱਟੀਆਂ ਮਨ੍ਹਾ ਕੇ ਵਾਪਸ ਆ ਰਹੇ ਸਨ। ਇਸ ਭਿਆਨਕ ਹਾਦਸੇ ਵਿੱਚ ਸੈਸਾਗਿਰੀ ਮੀਡਾਵਰਪੂ ਅਤੇ ਅਰਵਿੰਦਰ ਕੁਮਾਰ ਸਮਾਲਾ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਮ੍ਰਿਤਕ ਅਰਵਿੰਦਰ ਕੁਮਾਰ ਸਮਾਲਾ ਦੀ ਪਤਨੀ ਨਿਸ਼ਟਾ ਰਸਮ, ਨਿਸ਼ਾਂਤ ਧਾਰਾ ਅਤੇ ਪ੍ਰਿਆਦਰਸ਼ਨੀ ਬਾਨੀਆ ਗੰਭੀਰ ਜ਼ਖਮੀ ਹੋ ਗਏ। ਇਹ ਤਿੰਨੋਂ ਰੋਇਲ ਪਰਥ ਹਸਪਤਾਨ ਵਿੱਚ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਦੋ ਕਾਰਾਂ ਦੀ ਆਪਸੀ ਟੱਕਰ ਹੋਈ ਜਿਸ ਵਿੱਚ ਦੂਸਰੀ ਕਾਰ ਦੇ ਦੋ ਯਾਤਰੀਆਂ ਦੀ ਵੀ ਮੌਤ ਹੋ ਗਈ। 


Mar 24

ਸਿਡਨੀ 'ਚ ਮਨਾਇਆ ਗਿਆ 'ਸਦਭਾਵਨਾ ਦਿਵਸ'

Share this News

ਸਿਡਨੀ : ਭਾਈਚਾਰਕ ਏਕਤਾ ਤੇ ਆਪਸੀ ਮਿਲਵਰਤਣ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਿਡਨੀ 'ਚ ਵੱਖ-ਵੱਖ ਸਥਾਨਾਂ 'ਤੇ 'ਹਾਰਮੋਨੀ ਡੇਅ' ਮਨਾਇਆ ਗਿਆ। ਇਸ ਦਿਵਸ 'ਤੇ ਪੰਜਾਬੀਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਫਰੈਂਡਜ਼ ਆਡੀਓ-ਵੀਡੀਓ ਤੋਂ ਵਰੁਨ ਤਿਵਾੜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਬੜਾਵਾ ਦੇਣ ਲਈ ਖਾਸ ਆਯੋਜਨ ਕੀਤਾ ਗਿਆ। ਆਸਟ੍ਰੇਲੀਅਨ ਭਾਈਚਾਰਕ ਏਕਤਾ ਦਰਸਾਉਂਦੀ ਇਸ ਦਿਵਸ ਦੀ ਸ਼ੁਰੂਆਤ ਲਿੰਡਕਮ ਸਟੇਸ਼ਨ 'ਤੇ ਹੋਈ। ਇਸ ਮੌਕੇ ਪ੍ਰਬੰਧਕ ਜੇਨਟ ਕੋਲਵਿਨ ਦੇ ਨਾਲ ਮੁੱਖ ਮਹਿਮਾਨ ਰੋਬ ਮੋਸਨ, ਹੋਵਡ ਕੋਲਿਨ, ਕਰਿੱਸ ਵਾਲਸ਼ ਦੇ ਬਾਲੀਵੁੱਡ ਨਾਚ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਆਪਸੀ ਪਿਆਰ, ਏਕਤਾ ਅਤੇ ਮਿਲਵਰਤਣ ਦਾ ਸੁਨੇਹਾ ...


Mar 24

ਸਿਡਨੀ 'ਚ ਹੋਲੀ ਮੇਲਾ 'ਤੇ ਲੱਗੀਆਂ ਰੌਣਕਾਂ

Share this News

ਸਿਡਨੀ : ਰੰਗ-ਬਿਰੰਗੇ ਰੰਗਾਂ ਰਾਹੀਂ ਆਪਸੀ ਸਨੇਹ ਅਤੇ ਪਿਆਰ ਵੰਡਣ ਵਾਲੇ ਤਿਉਹਾਰ ਹੋਲੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਈਵੈਂਟਸ ਵੱਲੋਂ ਕਰਵਾਏ ਇਸ ਦੋ ਦਿਨਾਂ ਦੇ ਪ੍ਰੋਗਰਾਮ ਵਿੱਚ ਹਰ ਧਰਮ, ਵਰਗ ਤੇ ਨਸਲ ਦੇ ਲੋਕਾਂ ਨੇ ਹਿੱਸਾ ਲਿਆ। ਇਸ ਸਬੰਧੀ ਪ੍ਰਬੰਧਕ ਵਿਕਰਮ ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 12 ਤੇ 13 ਮਾਰਚ ਨੂੰ ਹੋਏ ਇਸ ਹੋਲੀ ਮੇਲੇ ਦਾ ਗੋਰਿਆਂ ਨੇ ਬਹੁਤ ਅਨੰਦ ਮਾਣਿਆ। ਵਿਰਾਸਤ ਫੋਕ ਅਕੈਡਮੀ ਦੇ ਕੋਚ ਇੰਦੂ ਤੱਖਰ ਦੇ ਸਿਖਲਾਏ ਬੱਚਿਆਂ ਨੇ ਨਾਚ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਰਿਧਮ ਬੁਆਇਜ਼ ਵੱਲੋਂ ਭੰਗੜਾ ਪੇਸ਼ ਕੀਤਾ। ਰਾਜੂ ਸਰਾਏ ਵੱਲੋਂ ਸਾਊਂਡ ਰਾਹੀਂ ਸਾਰਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਵਿਰੋਧੀ ਧਿਰ ...[home] [1] 2 3 4  [next]1-10 of 36

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved