Australia News Section

Monthly Archives: MARCH 2017


Mar 23

ਪੱਛਮੀ ਆਸਟਰੇਲੀਆ ਦੇ ਸਕੂਲਾਂ 'ਚ ਲਾਗੂ ਹੋਇਆ ਆਸਟਰੇਲੀਆਈ ਸਿੱਖ ਇਤਿਹਾਸ

Share this News

ਪਰਥ : ਪੱਛਮੀ ਆਸਟਰੇਲੀਆ ਸੂਬੇ 'ਚ ਕਾਰਜਸ਼ੀਲ ਪੰਜਾਬੀ ਭਾਈਚਾਰੇ ਨੇ ਸਕੂਲੀ ਬੱਚਿਆਂ ਨੂੰ ਆਸਟਰੇਲੀਆ 'ਚ ਸਿੱਖਾਂ ਦੇ ਇਤਿਹਾਸਕ ਪਿਛੋਕੜ ਤੋਂ ਜਾਣੂੰ ਕਰਾਉਣ ਦੇ ਉਦੇਸ਼ ਨਾਲ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਆਸਟਰੇਲੀਆਈ ਸਿੱਖ ਇਤਿਹਾਸ ਨੂੰ ਸਕੂਲੀ ਪੱਧਰ 'ਤੇ ਲਾਗੂ ਕਰਵਾ ਦਿੱਤਾ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ 'ਆਸਟਰੇਲੀਆ ਸਿੱਖ ਹੈਰੀਟੇਜ' ਨਾਮੀ ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਸਟਰੇਲੀਆ 'ਚ ਸਕੂਲੀ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਲੋੜ ਦੇ ਮੱਦੇਨਜ਼ਰ ਪੱਛਮੀ ਆਸਟਰੇਲੀਆ ਦੇ ਇਤਿਹਾਸ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ। ਲੰਮੀ ਖੋਜ-ਪੜਤਾਲ ਤੋਂ ਬਾਅਦ 19ਵੀਂ ਸਦੀ ਦੌਰਾਨ ਆਸਟਰੇਲੀਆ 'ਚ ਸਿੱਖਾਂ ਦੀ ਆਮਦ, ਸ਼ੁਰੂਆਤੀ ਵਰ੍ਹਿਆਂ ਦੌਰਾਨ ਉਨ੍ਹਾਂ ਦਾ ਸੰਘਰਸ਼, ਵਿਸ਼ਵ ਜੰਗਾਂ ਦੌਰਾਨ ਸਿੱਖਾਂ ...


Mar 23

ਕਾਫੀ ਖ਼ਤਰਨਾਕ ਹੈ ਇਹ ਵਿਅਕਤੀ

Share this News

ਸਿਡਨੀ : ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪੁਲਸ ਵਲੋਂ ਇੱਕ ਖ਼ਤਰਨਾਕ ਅਪਰਾਧੀ ਦੀ ਭਾਲ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਸਿਡਨੀ ਦੀ ਇੱਕ ਜਿੰਮ 'ਚ ਸੋਮਵਾਰ ਰਾਤੀਂ ਤਿੰਨ ਲੋਕਾਂ ਨੂੰ ਚਾਕੂ ਨਾਲ ਵਿੰਨ੍ਹ ਦਿੱਤਾ। ਖੂਨੀ ਖੇਡ ਖੇਡਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਅਜੇ ਤੱਕ ਕਾਬੂ ਹੇਠ ਨਹੀਂ ਆਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤੀਂ 8 ਵਜੇ ਦੇ ਕਰੀਬ ਸ਼ਹਿਰ ਦੇ ਕਸਬੇ ਬਰੁੱਕਵੇਲ ਦੀ ਇੱਕ ਜਿੰਮ 'ਚ ਇੱਕ ਵਿਅਕਤੀ ਦਾਖਲ ਹੋਇਆ। ਇੱਥੇ ਆਉਂਦਿਆਂ ਹੀ ਉਹ ਜਿੰਮ ਦੇ ਟਰੇਨਰ ਅਤੇ ਚਾਰ ਹੋਰ ਵਿਅਕਤੀਆਂ ਦੇ ਕੋਲ ਗਿਆ। ਇਸ ਪਿੱਛੋਂ ਉਸ ਨੇ ਉਨ੍ਹਾਂ 'ਚੋਂ ਇੱਕ ਵਿਅਕਤੀ ਦੇ ਜ਼ੋਰ ...


Mar 23

'ਹਰਮਨ ਰੇਡੀਉ' ਦੀ ਛੇਵੀਂ ਵਰ੍ਹੇਗੰਢ ਮਨਾਈ

Share this News

ਬ੍ਰਿਸਬੇਨ : ਬੀਤੇ ਦਿਨੀਂ ਬ੍ਰਿਸਬੇਨ ਵਿਚ 'ਹਰਮਨ ਰੇਡੀਉ' ਦੀ ਛੇਵੀਂ ਵਰ੍ਹੇਗੰਢ ਗ੍ਰਫਿਨ ਕਾਲਜ ਵਿਖੇ ਮਨਾਈ ਗਈ। ਇਸ ਵਿਚ ਬ੍ਰਿਸਬੇਨ ਦੇ ਪਤਵੰਤਿਆਂ ਨੇ  ਹਰਮਨ ਰੇਡੀਉ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਅਮਨਦੀਪ ਸਿੰਘ ਸਿੱਧੂ ਨੂ ਹਰਮਨ ਰੇਡੀਉ ਦੀ ਛੇਵੀਂ ਵਰ੍ਹੇਗੰਢ 'ਤੇ ਵਧਾਈ ਦਿਤੀ। ਉਪਰੰਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਲਈ ਧਨਵਾਦ ਵੀ ਕੀਤਾ। ਗੁਰਸੇਵਕ ਸਿੰਘ, ਦਲਜੀਤ ਸਿੰਘ ਵਲੋਂ ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਘੱਟ ਰਹੀ ਰੂਚੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਇਸ ਸਮੇਂ ਕੁਲਜੀਤ ਸਿੰਘ ਖੋਸਾ ਵਲੋਂ  ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਉਪਰੰਤ ਐਡੀਲੇਡ ਵਿਚ ਹੋਣ ਵਾਲੀਆਂ ਸਿੱਖ ਖੇਡਾਂ ਬਾਰੇ ਪੋਸਟਰ ਵੀ ਜਾਰੀ ਕੀਤਾ ਗਿਆ। ਜਸਪਾਲ ਸਿੰਘ ਸੰਧੂ ਵਲੋਂ ਪੰਜਾਬੀ ਮਾਂ ਬੋਲੀ ਦੇ ਪਸਾਰ ...


Mar 21

85 ਸਾਲਾਂ ਦਾ ਹੋਇਆ ਆਸਟਰੇਲੀਆ ਦਾ ਮਸ਼ਹੂਰ ਹਾਰਬਰ ਬ੍ਰਿੱਜ

Share this News

ਸਿਡਨੀ : ਆਸਟਰੇਲੀਆ ਦਾ ਮਸ਼ਹੂਰ ਸਿਡਨੀ ਹਾਰਬਰ ਬ੍ਰਿੱਜ ਐਤਵਾਰ ਨੂੰ 85 ਸਾਲਾਂ ਦਾ ਹੋ ਗਿਆ। ਇਹ ਬ੍ਰਿੱਜ ਦੁਨੀਆ ਦੇ ਸਭ ਤੋਂ ਮਸ਼ਹੂਰ ਪੁਲਾਂ 'ਚੋਂ ਇੱਕ ਹੈ ਅਤੇ 19 ਮਾਰਚ, 1932 ਨੂੰ ਇਸ ਨੂੰ ਟਰੈਫਿਕ ਲਈ ਖੋਲ੍ਹਿਆ ਗਿਆ ਸੀ। ਇਸ ਦਾ ਨਿਰਮਾਣ ਕਾਰਜ ਸਾਲ 1924 'ਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਬਣਾਉਣ ਲਈ 8 ਸਾਲਾਂ ਦਾ ਸਮਾਂ ਲੱਗਾ ਸੀ। ਹਾਰਬਰ ਬ੍ਰਿੱਜ ਨੂੰ ਬਣਾਉਣ ਲਈ 1400 ਕਾਮਿਆਂ ਨੇ ਦਿਨ ਰਾਤ ਮਿਹਨਤ ਕੀਤੀ ਪਰ ਉਨ੍ਹਾਂ ਨੂੰ ਮਿਹਨਤ ਦੇ ਬਦਲੇ 4 ਪੌਂਡ/ਪ੍ਰਤੀ ਹਫ਼ਤਾ ਦਿੱਤੇ ਜਾਂਦੇ ਸਨ। ਪੁਲ ਦੀ ਬਣਤਰ 'ਚ 53,000 ਟਨ ਸਟੀਲ ਵਰਤਿਆ ਗਿਆ ਹੈ ਅਤੇ ਇਹ ਸਮੁੰਦਰ ਤੋਂ 134 ਮੀਟਰ ਦੀ ਉੱਚਾਈ 'ਤੇ ਹੈ। ਅੱਜ ਕਰੀਬ ...


Mar 21

ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਤਿੰਨ ਆਸਟਰੇਲੀਅਨਾਂ ਨੂੰ ਇਕਵਾਡੋਰ 'ਚ ਲੱਗੀਆਂ ਹੱਥਕੜੀਆਂ

Share this News

ਕਵੀਟੋ : 10 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ 'ਚ ਤਿੰਨ ਆਸਟਰੇਲੀਅਨਾਂ ਦੇ ਇਕਵਾਡੋਰ 'ਚ ਗ੍ਰਿਫ਼ਤਾਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਹਿਰਾਸਤ 'ਚ ਲਏ ਗਏ ਤਿੰਨ ਲੋਕਾਂ 'ਚ ਇੱਕ ਔਰਤ ਅਤੇ ਦੋ ਮਰਦ ਸ਼ਾਮਲ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਤਿੰਨੋਂ ਮੈਲਬੌਰਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਇਸ ਸਾਲ ਜਨਵਰੀ ਮਹੀਨੇ ਰਾਜਧਾਨੀ ਕਵੀਟੋ ਦੇ ਦੱਖਣੀ-ਪੱਛਮੀ ਸ਼ਹਿਰ ਗਵਾਏਕਿਲ ਸ਼ਹਿਰ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਨ੍ਹਾਂ ਦੇ ਬੈਗਾਂ 'ਚੋਂ ਕੋਕੀਨ ਬਰਾਮਦ ਕੀਤੀ ਸੀ। ਤਿੰਨਾਂ 'ਚੋਂ ਇੱਕ ਦਾ ਨਾਂ ਯੂਸੁਫ ਐਲ ਹੋਲੀ ਦੱਸਿਆ ਜਾ ਰਿਹਾ ਹੈ ਅਤੇ ਬਾਕੀਆਂ ਦੋਹਾਂ ਦਾ ਪਛਾਣ ਸੰਬੰਧੀ ਕੋਈ ਖੁਲਾਸਾ ਨਹੀਂ ਹੋਇਆ ਹੈ। ਦੱਸ ਦਈਏ ਕਿ ਇਕਵਾਡੋਰ 'ਚ 5 ...


Mar 21

ਮੈਲਬੌਰਨ  'ਚ ਭਾਰਤਵੰਸ਼ੀ ਪਾਦਰੀ 'ਤੇ ਚਾਕੂ ਨਾਲ ਹਮਲਾ

Share this News

ਮੈਲਬੌਰਨ : ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇੱਕ ਚਰਚ 'ਚ ਭਾਰਤੀ ਭਾਈਚਾਰੇ ਦੇ ਇੱਕ ਕੈਥੋਲਿਕ ਪਾਦਰੀ ਦੇ ਗਲੇ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਕਿਹਾ ਕਿ ਭਾਰਤੀ ਹੋਣ ਦੇ ਕਾਰਨ ਉਹ ਪ੍ਰਾਰਥਨਾ ਕਰਾਉਣ ਦੇ ਯੋਗ ਨਹੀਂ ਹੈ। ਇਸ ਨੂੰ ਨਸਲੀ ਹਮਲਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮੈਲਬੌਰਨ ਦੇ ਫਾਕਨਰ ਕਸਬੇ ਦੀ ਸੈਂਟ ਮੈਥਿਊਜ਼ ਪੇਰਿਸ਼ ਚਰਚ 'ਚ ਐਤਵਾਰ ਨੂੰ ਇਤਾਲਵੀ ਭਾਸ਼ਾ 'ਚ ਹੋਣ ਵਾਲੀ ਪ੍ਰਾਰਥਨਾ ਸਭਾ 'ਚ ਇੱਕ ਵਿਅਕਤੀ ਫਾਦਰ ਟੌਮੀ ਕਾਲਾਥੂਰ ਮੈਥਿਊ (48) ਦੇ ਕੋਲ ਆਇਆ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਪਾਦਰੀ ਨੂੰ ਕਿਹਾ ਕਿ ਹਾਲਾਂਕਿ ਉਹ ਇੱਕ ਭਾਰਤੀ ਹੈ ਤਾਂ ਚਾਹੇ ਹਿੰਦੂ ਹੋਵੇਗਾ ...


Mar 9

ਆਸਟ੍ਰੇਲੀਆ 'ਚ ਸਿੱਖ ਵਲੰਟੀਅਰਾਂ ਵਲੋਂ 'ਫ਼ਰੀ ਫੂਡ ਵੈਨ' ਸੇਵਾ ਸ਼ੁਰੂ

Share this News

ਮੈਲਬੌਰਨ : ਕਰੈਨਬੋਰਨੇ ਸਥਿਤ ਸਿੱਖ ਵਲੰਟੀਅਰਾਂ ਨੇ ਬੇਘਰ ਲੋਕਾਂ ਲਈ ਇਕ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ 'ਚ ਉਨ੍ਹਾਂ ਨੂੰ ਫ੍ਰੀ ਘਰ 'ਚ ਤਿਆਰ ਕੀਤਾ ਗਿਆ ਸ਼ਾਕਾਹਾਰੀ ਖਾਣਾ ਕੇਸੀ 'ਚ ਮੁਹੱਈਆ ਕਰਾਇਆ ਜਾਵੇਗਾ।
ਆਸਟਰੇਲੀਆ 'ਚ ਸਿੱਖ ਵਲੰਟੀਅਰਾਂ ਨੇ ਇਸ ਮਹੀਨੇ ਹੀ ਇਕ 'ਫ੍ਰੀ ਫੂਡ ਵੈਨ' ਲਾਂਚ ਕੀਤੀ ਹੈ ਜਿਸ ਨੂੰ ਸ਼ਨੀਵਾਰ ਸ਼ਾਮ ਨੂੰ ਨਾਰੈ ਵਾਰੈਨ, ਹੈਂਮਪਟਨ ਪਾਰਕ ਅਤੇ ਕਰਾਨਬੋਰਨੇ 'ਚ ਲਿਆਂਦਾ ਜਾਵੇਗਾ।
ਇਸ ਗਰੁੱਪ ਦੇ ਬੁਲਾਰੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗਰੁੱਪ ਦਾ ਟੀਚਾ ਬੇਘਰ ਅਤੇ ਭੁੱਖੇ ਲੋਕਾਂ ਦੀ ਮਦਦ ਕਰਨਾ ਹੈ ਅਤੇ ਲੋੜਵੰਦ ਲੋਕਾਂ ਲਈ ਹੋਰਨਾਂ ਗਰੁੱਪ ਵੀ ਖਾਣਾ ਮੁਹੱਈਆ ਕਰਾ ਰਹੇ ਹਨ ਜਿਵੇਂ 'ਸੇਂਟ ਵਿਨਸੇਂਟ ਦੀ ਪੌਲ', ਜਿਹੜਾ ਕਿ 'ਬਰਵਿਕ ਸੌਪ ਵੈਨ' ਨੂੰ ਮੰਗਲਵਾਰ, ਵੀਰਵਾਰ ਅਤੇ ...


Mar 9

ਭਗਵੰਤ ਮਾਨ ਨੇ ਕੀਤੀ ਆਸਟ੍ਰੇਲੀਆ ‘ਚ ਪੰਜਾਬੀਆਂ ਨਾਲ ਮੁਲਾਕਾਤ

Share this News

ਮੈਲਬਰਨ : ਆਸਟਰੇਲੀਆ ਦੇ ਤਿੰਨ-ਰੋਜ਼ਾ ਦੌਰੇ ਉਤੇ ਪਹੁੰਚੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਇਥੇ ਆਮ ਆਦਮੀ ਪਾਰਟੀ ਦੇ ਸਹਿਯੋਗੀਆਂ ਅਤੇ ਸਮਰਥਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਚੋਣਾਂ ਦੌਰਾਨ ਪਾਰਟੀ ਨੂੰ ਇੱਥੋਂ ਮਿਲੇ ਭਰਵੇਂ ਆਰਥਿਕ ਅਤੇ ਪ੍ਰਚਾਰਕ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਬਿਹਤਰੀ ਵਾਸਤੇ ਦੁਨੀਆਂ ਭਰ ’ਚ ਵਸਦੇ ਪੰਜਾਬੀਆਂ ਦਾ ਇੱਕਮੁੱਠ ਹੋਣਾ ਲਾਜ਼ਮੀ ਸੀ।
ਭਗਵੰਤ ਮਾਨ ਕਿਹਾ ਕਿ ਪੰਜਾਬ ਵਿਚ ਸੁਧਾਰ ਤੇ ਵਿਕਾਸ ਲਈ ਲੋਕ ਆਪ ਦਾ ਸਾਥ ਜ਼ਰੂਰ ਦੇਣਗੇ । ਉਨ੍ਹਾਂ ਕਿਹਾ ਕਿ ਕਈ ਵਾਰ ਅੰਕ ਵਿਦਿਆਰਥੀਆਂ ਦੀ ਉਮੀਦ ਮੁਤਾਬਕ ਨਹੀਂ ਆਉਂਦੇ, ਮੁਨਾਫ਼ਾ ਕਾਰੋਬਾਰੀ ਦੇ ਟੀਚੇ ਮੁਤਾਬਕ ਨਹੀਂ ਮਿਲਦਾ ਅਤੇ ਜਿੱਤ ਕੇ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਖ਼ੁਦ ਆਪਣੀ ...


Mar 9

ਪੰਜਾਬ ਦੇ ਕਿਸਾਨਾਂ ਲਈ ਆਸਟ੍ਰੇਲੀਆ ਸਰਕਾਰ ਆਈ ਅੱਗੇ

Share this News

ਸਿਡਨੀ : ਖੇਤੀ ਨੂੰ ਵਾਧਾ ਦੇਣ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਵਿਦੇਸ਼ੀ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਸਟ੍ਰੇਲੀਆ ਦਾ ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ, ਵਿਦੇਸ਼ੀ ਕਿਸਾਨਾਂ ਲਈ ਨਿਯਮਾਂ 'ਚ ਢਿੱਲ ਦੇ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਤੋਂ ਆਕਰਸ਼ਤ ਹੋ ਕੇ ਉੱਥੇ ਦਾ ਰੁਖ਼ ਕਰਨ ਲੱਗੇ ਹਨ। ਆਸਟ੍ਰੇਲੀਆ ਦੂਤਾਘਰ ਵੱਲੋਂ ਅਧਿਕਾਰਤ ਵੀਜ਼ਾ ਸਲਾਹਕਾਰ ਏਜੰਸੀ 'ਤ੍ਰਿਵੇਦੀ ਓਵਰਸੀਜ਼' ਮੁਤਾਬਕ ਹਰ ਸਾਲ ਪੰਜਾਬ ਤੋਂ ਤਕਰੀਬਨ 10 ਹਜ਼ਾਰ ਲੋਕ ਉੱਥੇ ਦਾ ਰੁਖ਼ ਕਰ ਰਹੇ ਹਨ। ਇਸ 'ਚ ਵਧ ਗਿਣਤੀ ਅਜਿਹੇ ਪੇਂਡੂ ਨੌਜਵਾਨਾਂ ਦੀ ਹੈ, ਜਿਨ੍ਹਾਂ ਦਾ ਕੰਮ-ਧੰਦਾ ਖੇਤੀਬਾੜੀ ਦਾ ਹੈ। 
ਆਸਟ੍ਰੇਲੀਆ 'ਚ 80 ਫੀਸਦੀ ਖੇਤੀ ਯੋਗ ਜ਼ਮੀਨ ਪਈ ਹੈ ਖਾਲੀ
ਜ਼ਿਕਰਯੋਗ ਹੈ ਕਿ ਖੇਤਰਫਲ ਦੇ ਹਿਸਾਬ ਨਾਲ ਆਸਟ੍ਰੇਲੀਆ, ਭਾਰਤ ਤੋਂ ...


Mar 9

ਮੈਲਬੌਰਨ ਵਿਖੇ ਭਗਵੰਤ ਮਾਨ ‘ਤੇ ਹੋਇਆ ਹਮਲਾ

Share this News

ਮੈਲਬੌਰਨ : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅੱਜਕੱਲ੍ਹ ਆਸਟ੍ਰੇਲੀਆ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਮੈਲਬੌਰਨ ਵਿਖੇ ਚੱਲ ਰਹੀ ਇਕ ਭਰਵੀਂ ਰੈਲੀ ਦੌਰਾਨ ਕਿਸੇ ਸਿਰਫਿਰੇ ਨੇ ਭਗਵੰਤ ਮਾਨ ‘ਤੇ ਅਚਾਨਕ ਆਪਣੀ ਚੱਪਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਉਸ ਨੂੰ ਨਹੀਂ ਵੱਜੀ। ਚੱਪਲ ਸੁੱਟਣ ਤੋਂ ਬਾਅਦ ਇਸ ਹਮਲਾਵਰ ਨੇ ਉੱਚੀ-ਉੱਚੀ ਭਗਵੰਤ ਮਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ‘ਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਨੇ ਹਮਲਾਵਰ ਨੂੰ ਕੁਟਾਪਾ ਵੀ ਚਾੜ੍ਹਿਆ। ਇਸ ਦੌਰਾਨ ਲੋਕ ਇਹ ਕਹਿ ਰਹੇ ਸਨ ਕਿ ਹਮਲਾਵਰ ਜਾਂ ਤਾਂ ਸ਼ਰਾਬੀ ਹੈ ਜਾਂ ਪਾਗਲ ਹੈ। ਇਸ ਵਾਰਦਾਤ ਨਾਲ ...[home] [1] 2  [next]1-10 of 12

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved