Australia News Section

Monthly Archives: APRIL 2014


Apr 29

ਸਮੁੰਦਰ ਤਲ 'ਤੇ ਜਹਾਜ਼ ਦਾ ਮਿਲਣਾ ਮੁਸ਼ਕਿਲ

Share this News

ਪਰਥ : ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਅਬਾਟ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਸਮੁੰਦਰ ਤਲ 'ਤੇ ਲਾਪਤਾ ਮਲੇਸ਼ੀਆਈ ਜਹਾਜ਼ ਦਾ ਮਲਬਾ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਉਹਨਾਂ ਨਵੇਂ ਇਲਾਕਿਆਂ 'ਚ ਪਾਣੀ ਹੇਠਾਂ ਹੋਰ ਵਧੇਰੇ ਗਹਿਰਾਈ 'ਤੇ ਜਾਂਚ ਕੀਤੇ ਜਾਣ ਦਾ ਐਲਾਨ ਕੀਤਾ, ਜਿਸ 'ਚ ਲੱਗਭੱਗ ਅੱਠ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।
ਜਹਾਜ਼ ਦੀ ਭਾਲ ਦੇ ਕੰਮ ਨੂੰ ਮਨੁੱਖੀ ਇਤਿਹਾਸ 'ਚ ਸਭ ਤੋਂ ਔਖਾ ਕੰਮ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲਾਪਤਾ ਉਡਾਣ ਐਮ.ਐਚ.-370 ਦੀ ਭਾਲ ਹੁਣ ਨਵੇਂ ਦੌਰ 'ਚ ਪ੍ਰਵੇਸ਼ ਕਰੇਗੀ, ਜਿਸ 'ਚ ਨਿੱਜੀ ਠੇਕੇਦਾਰਾਂ ਦੀ ਵੀ ਮਦਦ ਲਈ ਜਾਵੇਗੀ। ਇਸ 'ਤੇ ਲਗਭਗ 6 ਕਰੋੜ ਡਾਲਰ ...


Apr 25

ਆਸਟ੍ਰੇਲੀਆ 'ਚ ਹੋਇਆ 'ਜੱਟ ਜੇਮਜ਼ ਬੌਂਡ' ਫ਼ਿਲਮ ਦਾ ਪ੍ਰੀਮੀਅਰ

Share this News

ਮੈਲਬਰਨ : ਵੀਰਵਾਰ ਨੂੰ ਮੈਲਬਰਨ ਦੇ ਵਿਲੇਜ਼ ਸਿਨੇਮਾ ਸਾਊਥਲੈਂਡ 'ਚ ਫਾਰਚਿਊਨ ਫਿਲਮਜ਼ ਅਤੇ ਗੁਰਦੀਪ ਢਿੱਲੋਂ ਬੈਨਰਜ਼ ਹੇਠ ਬਣੀ ਤੇ ਪੰਜਾਬੀ ਫਿਲਮ 'ਜੱਟ ਜੇਮਜ਼ ਬੌਂਡ' ਦਾ ਪ੍ਰੀਮਅਰ ਸ਼ੋਅ ਹੋਇਆ। ਬਾਲੀਵੁੱਡ ਨਿਰਦੇਸ਼ਕ ਰੋਹਿਤ ਜੁਗਰਾਜ ਵੱਲੋਂ ਬਣਾਈ ਗਈ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ, ਗੁਰਪ੍ਰੀਤ ਘੁੱਗੀ, ਯਸ਼ਪਾਲ ਸ਼ਰਮਾ, ਸ਼ਾਹਬਾਜ਼ ਖਾਨ, ਸਰਦਾਰ ਸੋਹੀ, ਕਰਮਜੀਤ ਅਨਮੋਲ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ ਤਿੰਨ ਨੌਜਵਾਨਾਂ 'ਤੇ ਆਧਾਰਿਤ ਹੈ ਜੋ ਕਿ ਗਰੀਬੀ ਅਤੇ ਮਾੜੇ ਹਾਲਾਤਾਂ ਦੀ ਦਲਦਲ ਵਿਚੋਂ ਬਾਹਰ ਨਿਕਲਣ ਲਈ ਬੈਂਕ ਡਕੈਤੀ ਨੂੰ ਅੰਜ਼ਾਮ ਦਿੰਦੇ ਹਨ। ਮੈਲਬਰਨ ਦੇ ਸ਼ੋਅ ਵਿੱਚ ਪੰਜਾਬੀ ਗਾਇਕ ਜ਼ੈਜ਼ੀ ਬੀ, ਗੈਰੀ ਸੰਧੂ, ਕੌਰ ਬੀ, ਬੱਬਲ ਰਾਏ, ਵੀਤ ...


Apr 25

ਬੁੱਧ ਸਿੰਘ ਦੇ ਨਾਂਅ ਦੀ ਤਖਤੀ ਫਿਰ ਲੱਗੇਗੀ ਕੈਮਡਨ ਹਸਪਤਾਲ ਵਿੱਚ

Share this News

ਸਿਡਨੀ : 1899 ਵਿੱਚ ਆਸਟ੍ਰੇਲੀਆ ਆਏ ਬੁੱਧ ਸਿੰਘ ਵੱਲੋਂ ਉਸ ਸਮੇਂ ਕੈਮਡਨ ਹਸਪਤਾਲ ਨੂੰ ਦਿੱਤੀ ਜਾਂਦੀ ਮਾਇਕ ਸਹਾਇਤਾ ਦੇ ਸਤਿਕਾਰ ਵਜੋਂ ਕੈਮਡਨ ਹਸਪਤਾਲ ਵਿੱਚ ਬੁੱਧ ਸਿੰਘ ਦੇ ਨਾਂਅ ਦੀ ਤਖਤੀ ਫਿਰ ਤੋਂ ਲਗਾਈ ਜਾਵੇਗੀ। ਇਸ ਸਬੰਧੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀ 19ਵੀਂ ਸਦੀ ਦੇ ਸ਼ੁਰੂਆਤ ਵਿੱਚ ਆਸਟ੍ਰੇਲੀਆ ਆਉਣਾ ਸ਼ੁਰੂ ਹੋ ਗਏ ਸਨ। ਆਸਟ੍ਰੇਲੀਅਨ ਖੋਜਕਾਰ ਲੈਨ ਕੀਨਾ ਅਤੇ ਕਰਿੱਸ ਪੈਟਰਸ਼ਨ ਦੀ ਖੋਜ ਮੁਤਾਬਿਕ ਬੁੱਧ ਸਿੰਘ ਆਪਣੀ ਕਮਾਈ ਵਿਚੋਂ 100 ਪੌਂਡ ਹਸਪਤਾਲ ਨੂੰ ਦਿੰਦੇ ਸੀ ਜਿਹੜੀ ਅੱਜ ਦੇ ਦਿਨਾਂ ਵਿੱਚ ਲੱਖਾਂ ਦੇ ਬਰਾਬਰ ਹੈ। ਬੁੱਧ ਸਿੰਘ ਦੀ ਸੇਵਾ ਕਰਕੇ ਉਨ੍ਹਾਂ ਦੇ ਨਾਂਅ ਦੀ ਤਖਤੀ ਉਤਾਰ ਦਿੱਤੀ ਸੀ। ਬਲਜਿੰਦਰ ...


Apr 23

Businesses can save up to $20 per month for 24 months with Telstra’s best ever Business Bundles sale

Share this News

With so many businesses looking for reliable and cost-effective telecommunications solutions, Telstra is providing new fixed broadband customers with up to $20 off per month for 24 months on selected business bundles.

Telstra General Manager, Alister Park, said "Telstra knows how important it is to never miss a business opportunity and to save a few dollars wherever you can. Our T-Bundle BizEssentials Plans are a great way to help save you time and money - by bundling your fixed phone and broadband on to one plan you get all of your local calls included as well as free calls in Australia between your fixed line and ...


Apr 22

ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

Share this News

ਸਿਡਨੀ : ਐਤਵਾਰ ਨੂੰ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਹੋਇਆ ਸਾਲਾਨਾ 27ਵੀਆਂ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ। ਇਸ ਖੇਡ ਮੇਲੇ 'ਚ ਨਿਊਜ਼ੀਲੈਂਡ, ਸਿਡਨੀ, ਮੈਲਬਰਨ, ਬ੍ਰਿਸਬੇਨ, ਐਡੀਲੇਡ, ਪਰਥ, ਵੁਲਗੁਲਗਾ ਆਦਿ ਸ਼ਹਿਰਾਂ ਤੋਂ ਟੀਮਾਂ ਨੇ ਹਿੱਸਾ ਲਿਆ। ਪਰਥ ਦੀ ਕਰਟਿਨ ਯੂਨੀਵਰਸਿਟੀ ਦੀਆਂ ਗਰਾਊਂਡਾਂ 'ਚ ਕਬੱਡੀ, ਵਾਲੀਬਾਲ, ਫੁੱਟਬਾਲ, ਟੈਨਿਸ, ਨੈੱਟਬਾਲ, ਬਾਸਕਟਬਾਲ ਆਦਿ ਦੇ ਮੈਚ ਹੋਏ। ਇਸ ਖੇਡ ਮੇਲੇ ਦੇ ਆਖਰੀ ਦਿਨ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ 'ਚ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਕਬੱਡੀ ਦੇ ਆਖਰੀ ਮੁਕਾਬਲੇ ਵਿੱਚ ਮੈਲਬਰਨ ਕਬੱਡੀ ਅਕੈਡਮੀ ਨੇ ਸਿਡਨੀ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਹਰਾ ਕੇ ਜੇਤੂ ਸਥਾਨ ਹਾਸਲ ਕੀਤਾ। ਖੇਡ ...


Apr 21

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ 'ਚ ਰੰਗਿਆ ਸਿਡਨੀ

Share this News

ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰਖਦਿਆਂ ਗੁਰਦੁਆਰਾ ਗਲੈਨਵੁੱਡ (ਪਾਰਕਲੀ) ਸਿਡਨੀ ਦੀ ਪ੍ਰਬੰਧਕ ਕਮੇਟੀ, ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਸਿਡਨੀ ਵਿਖੇ ਹੋਇਆ ਅਤੇ ਪੂਰਾ ਸਿਡਨੀ ਸ਼ਹਿਰ ਖਾਲਸਾਈ ਰੰਗ 'ਚ ਰੰਗਿਆ ਗਿਆ। ਇਸ ਨਗਰ ਕੀਰਤਨ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਸੀ। ਸਿਡਨੀ ਦੇ ਵੱਖ-ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਗਲੈਨਵੁੱਡ ਦੇ ਵੱਧ ਭੀੜ-ਭੜੱਕੇ ਵਾਲੀ ਸਟਰੀਟ ਤੋਂ ਹੁੰਦਾ ਹੋਇਆ ਇਹ ਕੀਰਤਨ ਦੁਆਰਾ ਗੁਰੂ ਘਰ ਵਿੱਚ ਆ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੀ ਅਗਵਾਈ ਕੇਸਰੀ ਚੋਲੇ ਪਾ ਕੇ ਪੰਜ ਪਿਆਰੇ ਕਰ ਰਹੇ ...


Apr 17

ਕੈਨਵਰਾ 'ਚ ਪੰਜਾਬੀ ਟੱਚ ਇੰਟਰਟੇਨਮੈਂਟ ਵੱਲੋਂ ਕਰਵਾਇਆ ਗਿਆ ਵਿਸਾਖੀ ਪ੍ਰੋਗਰਾਮ

Share this News

ਸਿਡਨੀ : ਪੰਜਾਬੀ ਟੱਚ ਇੰਟਰਟੇਨਮੈਂਟ ਵੱਲੋਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਵਿਸਾਖੀ ਦੇ ਸੱਭਿਆਚਾਰ ਅਤੇ ਇਤਿਹਾਸਕ ਪੱਖ ਨੂੰ ਪੇਸ਼ ਕਰਦਾ ਵਿਸਾਖੀ ਪ੍ਰੋਗਰਾਮ ਕਰਵਾਇਆ। ਪ੍ਰਬੰਧਕ ਗੁਰਜੰਟ ਸਿੰਘ ਨੇ ਇਸ ਪ੍ਰਤੀ ਜਾਣਕਾਰੀ ਦਿੰਦੇ ਦੱਸਿਆ ਕਿ ਰਾਜਧਾਨੀ ਵਿੱਚ ਇਹ ਪਹਿਲੀ ਵਾਰ ਵਿਸਾਖੀ ਮੇਲਾ ਹੋਇਆ ਹੈ, ਜਿਸ ਵਿੱਚ ਕੈਨਬਰਾ ਦੇ ਨਾਲ-ਨਾਲ ਸਿਡਨੀ ਅਤੇ ਹੋਰ ਥਾਵਾਂ ਤੋਂ ਦਰਸ਼ਕਾਂ ਨੇ ਹਾਜ਼ਰੀ ਭਰੀ। ਮੁੱਖ ਮਹਿਮਾਨ ਵਜੋਂ ਹਾਈ ਕਮਿਸ਼ਨਰ ਬਿਰੇਨ ਨੰਦ ਪਹੁੰਚੇ ਅਤੇ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ। ਇਸ ਮੌਕੇ ਦੀਪਕ ਰਾਜ, ਗਗਨਦੀਪ ਸਿੰਘ, ਜਸਬੀਰ ਗਿੱਲ, ਨਵਦੀਪ ਸਿੰਘ, ਬਰਿੰਦਰ ਢੀਂਡਸਾ, ਗੈਰੀ, ਵਿੱਕੀ, ਮਲਕੀਤ ਨੇ ਗੁਰਜੰਟ ਸਿੰਘ ਦਾ ਕੈਨਬਰਾ ਵਿੱਚ ਇਹ ਪ੍ਰੋਗਰਾਮ ਕਰਵਾਉਣ ਦਾ ਧੰਨਵਾਦ ਕੀਤਾ ...


Apr 17

ਆਸਟ੍ਰੇਲੀਆ ਵਸਦੇ ਭਾਰਤੀਆਂ ਵੱਲੋਂ 'ਆਮ ਆਦਮੀ ਪਾਰਟੀ' ਨੂੰ ਵੋਟਾਂ ਪਾਉਣ ਦੀ ਅਪੀਲ

Share this News

ਮੈਲਬਰਨ : ਆਮ ਆਦਮੀ ਪਾਰਟੀ ਮੈਲਬਰਨ ਇਕਾਈ ਵੱਲੋਂ ਬੀਤੇ ਐਤਵਾਰ ਨੂੰ ਮੈਲਬਰਨ ਦੇ ਫਲੈਗਸਟਾਫ ਸਟੇਸ਼ਨ ਦੇ ਨੇੜਲੇ ਪਾਰਕ ਵਿੱਚ ਇਕ ਸਮਰਥਨ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਾਂਗਰਸ ਤੇ ਅਕਾਲੀ-ਭਾਜਪਾ ਪਾਰਟੀਆਂ 'ਤੇ ਵਰਦਿਆਂ ਕਿਹਾ ਕਿ ਇਹ ਪਾਰਟੀਆਂ ਭਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵੱਸਦੇ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਪਾਰਟੀ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ। 'ਆਪ' ਆਗੂਆਂ ਨੇ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਬਣਨ ...


Apr 15

ਗੁਰੂ ਨਾਨਕ ਦੇਵ ਪੰਜਾਬੀ ਸਕੂਲ ਵੱਲੋਂ ਵਿਸਾਖੀ ਮੌਕੇ ਵਿਸ਼ੇਸ਼ ਪ੍ਰੋਗਰਾਮ

Share this News

ਸਿਡਨੀ : ਸਿਡਨੀ ਵਿਚ ਮਾਂ-ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਚੱਲ ਰਹੇ ਗੁਰੂ ਨਾਨਕ ਦੇਵ ਪੰਜਾਬੀ ਸਕੂਲ ਵੱਲੋਂ ਵਿਸਾਖੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ। ਪੰਜਾਬੀ ਸਕੂਲ ਦੇ ਕੋਆਰਡੀਨੇਟਰ ਡਾ: ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿੱਚ ਪੰਜਾਬੀ ਸਿੱਖਣ ਵਾਲੇ 485 ਬੱਚੇ ਹਨ, ਜਿਹਨਾਂ ਵਿਚ ਤਕਰੀਬਨ ਸਾਰਿਆਂ ਨੇ ਹੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਬੱਚਿਆਂ ਵੱਲੋਂ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 10 ਗੁਰੂ, ਮੂਲ ਮੰਤਰ, ਪੰਜਾਂ ਪਉੜੀਆਂ ਦਾ ਪਾਠ ਆਦਿ ਧਾਰਮਿਕ ਵਿਸ਼ਿਆਂ ਦੇ ਨਾਲ ਪੰਜਾਬ ਨਾਲ ਸੰਬੰਧਿਤ ਵਿਸ਼ੇ 'ਤੇ ਵਿਚਾਰ ਪ੍ਰਗਟਾਏ, 5 ਤੋਂ 8 ਸਾਲ ਦੇ ਬੱਚਿਆਂ ਨੇ ਕੇਸ ਗੁਰੂ ਦੀ ਮੋਹਰ 'ਤੇ ਕਵਿਤਾ ਪੜੀ। ਇਸ ਮੌਕੇ ਬੱਚਿਆਂ ...


Apr 15

ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਦਸਤਾਰ ਮੁਕਾਬਲੇ

Share this News

ਸਿਡਨੀ : ਵਿਦੇਸ਼ਾਂ ਵਿਚ ਵਿਚਰ ਰਹੀ ਨਵੀਂ ਪੀੜ੍ਹੀ ਨੂੰ ਸਿੱਖ, ਸਿੱਖੀ ਅਤੇ ਦਸਤਾਰ ਪ੍ਰਤੀ ਸਤਿਕਾਰ ਅਤੇ ਸੰਭਾਲ ਕਰਨ ਦੇ ਉਦੇਸ਼ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ। ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਸਾਂਝੇ ਸਹਿਯੋਗ ਨਾਲ ਦਸਤਾਰ, ਰੁਮਾਲ ਅਤੇ ਬੀਬੀਆਂ ਲਈ ਕੇਸਕੀ ਮੁਕਾਬਲੇ ਕਰਵਾਏ ਗਏ। ਇਸ ਪ੍ਰਤੀਯੋਗਤਾ ਵਿੱਚ 30 ਤੋਂ ਜ਼ਿਆਦਾ ਬੱਚਿਆਂ ਨੇ ਹਿੱਸਾ ਲਿਆ, ਜਿਸ ਨੂੰ 5 ਤੋਂ 8,9 ਤੋਂ 12, 13 ਤੋਂ 18 ਸਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਸੀ। ਜੱਜ ਵੱਲੋਂ ਇਕਬਾਲ ਸਿੰਘ ਹਾਰਟਾ, ਕੁਲਵਿੰਦਰ ਸਿੰਘ, ਕਰਨ ਕੌਰ, ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਵਿੱਚ ਸਿੱਖੀ ਅਤੇ ਦਸਤਾਰ ਨੂੰ ਲੈ ਕੇ ਕਾਫੀ ...[home] [1] 2  [next]1-10 of 11

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved