Australia News Section

Monthly Archives: APRIL 2015


Apr 30

ਪਹਿਲੀ ਤੇ ਦੂਜੀ ਸੰਸਾਰ ਜੰਗ 'ਚ ਸ਼ਾਮਲ ਸਿੱਖਾਂ ਦੇ ਯੋਗਦਾਨ ਨੂੰ ਸਮਰਪਿਤ ਪ੍ਰਦਰਸ਼ਨੀ ਲਗਾਈ

Share this News

ਸਿਡਨੀ : ਪਹਿਲੀ ਤੇ ਦੂਜੀ ਸੰਸਾਰ ਜੰਗ 'ਚ ਸਿੱਖ ਫੌਜੀਆਂ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਲਗਾਈ ਗਈ।ਇਹ ਪ੍ਰਦਰਸ਼ਨੀ ਸਿੱਖ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਲਗਾਈ ਗਈ ਸੀ।ਪ੍ਰਦਰਸ਼ਨੀ ਦਾ ਉਦਘਾਟਨ ਪੈਰਾਮੈਟਾ ਸਿਟੀ ਕੌਂਸਲ ਦੇ ਲਾਰਡ ਮੇਅਰ ਸਕੌਟ ਲਾਇਡ ਨੇ ਕੀਤਾ।ਇਸ ਮੌਕੇ 'ਤੇ ਇੱਕ ਪਰੇਡ ਵੀ ਹੋਈ, ਜਿਸ 'ਚ ਦੂਜੇ ਵਿਸ਼ਵ ਯੁੱਧ ਦੇ ਸਾਬਕਾ ਸਿੱਖ ਫੌਜੀਆਂ ਨੇ ਹਿੱਸਾ ਲਿਆ।
ਇਨ੍ਹਾਂ ਫੌਜੀਆਂ ਨੂੰ ਖ਼ਾਸ ਤੌਰ 'ਤੇ ਭਾਰਤ ਅਤੇ ਹੋਰ ਦੇਸ਼ਾਂ ਤੋਂ ਬੁਲਾਇਆ ਗਿਆ ਸੀ।ਇਸ ਫੌਜੀ ਪ੍ਰਦਰਸ਼ਨੀ 'ਚ ਸਿੱਖ ਫੌਜੀਆਂ ਦੀਆਂ ਜੰਗ ਵੇਲੇ ਦੀਆਂ ਤਸਵੀਰਾਂ, ਵੀਡੀਓ, ਉਨ੍ਹਾਂ ਬਾਰੇ ਅਖਬਾਰਾਂ 'ਚ ਲਿਖੇ ਲੇਖਾਂ ਨੂੰ ਵੀ ਦਰਸਾਇਆ ਗਿਆ ਹੈ।ਇਸ ਪ੍ਰਦਰਸ਼ਨੀ 'ਚ ਮਲੇਸ਼ੀਆ ਤੋਂ ਖ਼ਾਸ ਤੌਰ 'ਤੇ ਸਿੱਖ ...


Apr 30

ਇੰਡੋਨੇਸ਼ੀਆ ਵੱਲੋਂ ਦੋ ਆਸਟਰੇਲੀਅਨਾਂ ਨੂੰ ਮੌਤ ਦੀ ਸਜ਼ਾ

Share this News

ਮੈਲਬਰਨ : ਨਸ਼ਾ ਤਸਕਰੀ ਦੇ ਜੁਰਮ ’ਚ ਦੋ ਆਸਟਰੇਲਿਆਈ ਨਾਗਰਿਕਾਂ ਨੂੰ ਅੱਜ ਇੰਡੋਨੇਸ਼ੀਆ ਨੇ ਗੋਲੀ ਮਾਰ ਕੇ ਮੌਤ ਦੀ ਸਜ਼ਾ ਦੇ ਦਿੱਤੀ। 2005 ਤੋਂ ਜਕਾਰਤਾ ਦੀ ਜੇਲ੍ਹ ’ਚ ਬੰਦ ਐਂਡਰਿਊ ਚੈਨ ਤੇ ਮਾਇਰਨ ਸੁਕੁਮਾਰ ਉਤੇ ਸਵਾ ਅੱਠ ਕਿਲੋ ਹੈਰੋਇਨ ਤਸਕਰੀ ਨੇ ਦੋਸ਼ ਸਨ। ਇੰਡੋਨੇਸ਼ੀਆ ਦੀਆਂ ਵੱਖ-ਵੱਖ ਅਦਾਲਤਾਂ ਸਣੇ ਰਾਸ਼ਟਰਪਤੀ ਜੇਕੋ ਵਿਦੋਦੋ ਵੱਲੋਂ ਦੋਵਾਂ ਦੀਆਂ ਰਹਿਮ ਅਪੀਲਾਂ ਰੱਦ ਕੀਤੇ ਜਾਣ ਮਗਰੋਂ ਇੰਡੋਨੇਸ਼ੀਆ ਦੇ ਟਾਪੂ ਉਤੇ ਅੱਜ ਤੜਕਸਾਰ ਵੱਖ-ਵੱਖ ਮੁਲਕਾਂ ਦੇ ਫਰਾਰ ਤਸਕਰਾਂ ਨੂੰ ਵੀ ਤਖਤਿਆਂ ਨਾਲ ਬੰਨ੍ਹ ਕੇ ਗੋਲੀ ਮਾਰ ਦਿੱਤੀ ਗਈ। ਦੋਹਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਆਸਟਰੇਲੀਆ ਵੱਲੋਂ ਵਰਤੇ ਕੂਟਨੀਤਕ ਹਰਬਿਆਂ ਨੂੰ ਜਕਾਰਤਾ ਨੇ ਮੁੱਢੋਂ ਅੱਖੋਂ ਪਰੋਖੇ ਕਰਕੇ ਸਜ਼ਾ ਦਾ ਫੈਸਲਾ ਨੇਪਰੇ ਚਾੜ੍ਹਿਆ ...


Apr 30

ਆਸਟ੍ਰੇਲੀਆ 'ਚ ਨਵੇਂ ਭਾਰਤੀ ਹਾਈ ਕਮਿਸ਼ਨਰ ਨੇ ਅਹੁਦਾ ਸੰਭਾਲਿਆ

Share this News

ਸਿਡਨੀ : ਆਸਟ੍ਰੇਲੀਆ 'ਚ ਨਵੇਂ ਭਾਰਤੀ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੇ ਬੀਤੇ ਦਿਨੀਂ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਅਹੁਦੇਦਾਰਾਂ ਨੇ ਨਵਦੀਪ ਸਿੰਘ ਸੂਰੀ ਨਾਲ ਹਾਈ ਕਮਿਸ਼ਨ ਦਫ਼ਤਰ ਕੈਨਬਰਾ 'ਚ ਭੇਂਟ ਵਾਰਤਾ ਕਰਕੇ ਉਨ੍ਹਾਂ ਦੀ ਆਸਟ੍ਰੇਲੀਆ 'ਚ ਹੋਈ ਨਿਯੁਕਤੀ 'ਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਹੈ।
ਵਰਣਨਯੋਗ ਹੈ ਕਿ ਨਵਦੀਪ ਸਿੰਘ ਸੂਰੀ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਹਨ ਤੇ ਆਪ ਵੀ ਲੇਖਕ ਹਨ।ਇਸ ਭੇਂਟ ਵਾਰਤਾ ਮੌਕੇ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਅਹੁਦੇਦਾਰਾਂ ਨੇ ਨਵਦੀਪ ਸਿੰਘ ਸੂਰੀ ਨੂੰ ਪੰਜਾਬੀਆਂ ਨੂੰ ਆਸਟ੍ਰੇਲੀਆ 'ਚ ਆਉਂਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਤੇ ਨਵਦੀਪ ਸੂਰੀ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਨਵਦੀਪ ...


Apr 17

28ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ

Share this News

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਸਟ੍ਰੇਲੀਅਨ ਸਿੱਖ ਖੇਡਾਂ ਜੋ ਕਿ ਇਸ ਸਾਲ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਪੰਜਾਬੀਆਂ ਦੇ ਗੜ੍ਹ ਕੋਫਸ ਹਾਰਵਰ ਵੁਲਗੂਲਗਾ 'ਚ ਹੋ ਰਹੀਆਂ 28ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਹ ਖੇਡਾਂ ਸਪੋਰਟਸ ਕਲੱਬ, ਐਨਜੈਕ ਕਮੇਟੀ ਅਤੇ ਸਥਾਨਿਕ ਭਾਈਚਾਰੇ ਦੇ ਸਹਿਯੋਗ ਨਾਲ ਸੰਪੰਨ ਹੋਈਆਂ। ਇਹਨਾਂ ਤਿੰਨ ਦਿਨਾ ਖੇਡ ਮੇਲੇ 'ਚ ਸਿਡਨੀ, ਮੈਨਬਰਨ, ਐਡੀਲੇਡ, ਬ੍ਰਿਸਬੇਨ, ਪਰਥ ਅਤੇ ਕਈ ਹੋਰ ਸ਼ਹਿਰਾਂ ਤੋਂ ਖਿਡਾਰੀ ਅਤੇ ਦਰਸ਼ਕ ਹਰ ਸਾਲ ਇਕੱਠੇ ਹੁੰਦੇ ਹਨ ਅਤੇ ਇਹਨਾਂ ਖੇਡਾਂ 'ਚ ਭਾਗ ਲੈਂਦੇ ਹਨ। ਇਨ੍ਹਾਂ ਖੇਡਾਂ 'ਚ ਇਸ ਵਾਰੀ 3 ਅਪ੍ਰੈਲ ਨੂੰ ਸਵੇਰੇ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ...


Apr 17

ਐਡੀਲੇਡ ਵਿੱਚ ਮਨਾਇਆ ਗਿਆ ਦੂਸਰਾ ਵਿਸਾਖੀ ਮੇਲਾ

Share this News

ਵਿਸਾਖੀ ਦੇ ਤਿਉਹਾਰ ਨੂੰ ਖਾਲਸਾਈ ਰੰਗ ਵਿੱਚ ਰੰਗਣ ਦੇ ਮਕਸਦ ਨਾਲ ਐਡੀਲੇਡ ਦੀ ਸਿੱਖ ਸੰਗਤ ਵੱਲੋਂ ਇਹ ਦੂਸਰੀ ਵਾਰ ਸੀ ਕਿ ਇੱਕ ਵਿਸ਼ਾਲ ਇਕੱਠ ਦਾ ਪ੍ਰਬੰਧ ਕੀਤਾ ਗਿਆ। ਸਥਾਨਕ ਵੂਡਵਿੱਲ ਟਾਊਨ ਹਾਲ ਦਾ ਨਜ਼ਾਰਾ ਦੇਖਣ ਯੋਗ ਸੀ। ਕਰੀਬ ਹਜ਼ਾਰਾਂ ਦੀ ਗਿਣਤੀ ਦੀਆਂ ਸੀਟਾਂ ਨਾਲ ਹਾਲ ਜ਼ੈਕਾਰਿਆਂ ਨਾਲ ਗੂੰਜਦਾ ਰਿਹਾ। ਜਦੋਂ ਸਿੰਘ ਅਤੇ ਸਿੰਘਣੀਆਂ ਸਟੇਜ 'ਤੇ ਗੱਤਕੇ ਦੇ ਜੌਹਰ ਦਿਖਾ ਰਹੇ ਸਨ ਤਾਂ ਮਹੌਲ ਵਿਚਲੀ ਗਰਮਜ਼ੋਸ਼ੀ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ। ਗੁਰਦੁਆਰਾ ਸਾਹਿਬ ਗਲੈਨ ਓਸਮੰਡ ਤੋਂ ਗਿਆਨੀ ਕੁਲਦੀਪ ਸਿੰਘ ਦੇ ਜਥੇ ਵੱਲੋਂ ਕੀਤਾ ਕੀਰਤਨ ਸੰਗਤਾਂ ਨੂੰ ਨਿਹਾਲ ਕਰ ਗਿਆ। ...


Apr 17

ਪਰਥ ਵਿਖੇ ਵਿਸਾਖੀ ਮੇਲੇ ਦੀਆਂ ਧੂੰਮਾਂ

Share this News

ਇਵੈਨਟਸ ਵੱਲੋਂ ਬੀਤੇ ਦਿਨੀਂ ਮਿਤੀ 5 ਅਪ੍ਰੈਲ ਦਿਨ ਐਤਵਾਰ ਨੂੰ ਪਰਥ ਸ਼ਹਿਰ ਵਿੱਚ ਸਰ ਜੇਮਜ਼ ਮੀਚਲ ਪਾਰਕ ਵਿਖੇ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਰਥ ਸ਼ਹਿਰ ਦੇ ਵੱਖ-ਵੱਖ ਭਾਈਚਾਰਿਆਂ ਵੱਲੋਂ ਬਹੁਤ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਗਈ। ਮੇਲੇ ਦੀ ਰੌਣਕ ਵੇਖ ਕਿ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਕਿ ਪੰਜਾਬ ਦੇ ਕਿਸੇ ਮੇਲੇ ਦਾ ਆਨੰਦ ਮਾਣਦੇ ਹੋਈਏ। ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਆਏ ਹੋਏ ਲੋਕਾਂ ਲਈ ਪੰਜਾਬੀ ਫੂਡ ਸਟਾਲ, ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਸਕਿਊਰਿਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪਰਥ ਦੇ ਲੋਕਲ ਕਲਾਕਾਰਾਂ ਨੇ ਆਪਣੀ ਗਾਇਕੀ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮੇਲੇ ਦੀ ਸਿਖਰ ਉਸ ਵੇਲੇ ਹੋਈ, ...


Apr 17

ਪੰਕਜ ਦੀ ਤੀਸਰੀ ਮੰਜ਼ਲ ਤੋਂ ਡਿੱਗ ਕੇ ਮੌਤ

Share this News

ਸਿਡਨੀ ਵਿੱਚ ਭਾਰਤ ਦੇ ਵਾਰਾਨਸੀ ਇਲਾਕੇ ਨਾਲ ਸਬੰਧਤ ਪੰਕਜ ਸਾ (29 ਸਾਲ) ਦੀ ਤੀਸਰੀ ਮੰਜ਼ਲ ਤੋਂ ਘਰ ਦੀ ਬਾਲਕੋਨੀ ਚੌ ਡਿੱਗ ਕੇ ਮੌਤ ਹੋ ਗਈ। ਜਿਸ ਵੇਲੇ ਉਹ ਡਿੱਗਾ ਉਦੋਂ ਉਹ ਆਪਣੀ ਪਤਨੀ ਜੋ ਕਿ ਭਾਰਤ ਵਿੱਚ ਸੀ ਨਾਲ ਫੋਨ ਤੇ ਗੱਲਾਂ ਕਰ ਰਿਹਾ ਸੀ। ਪੁਲਿਸ ਅਨੁਸਾਰ ਇਹ ਘਟਨਾ ਬਾਲਕੋਨੀ ਦੀ ਰੇਲਿੰਗ ਮਾੜੀ ਹੋਣ ਕਾਰਣ ਜਾਂ ਮ੍ਰਿਤਕ ਵੱਲੋਂ ਰੇਲਿੰਗ ਉੱਪਰ ਬੈਠੇ ਹੋਣ ਤੇ ਤਿਲਕਣ ਕਾਰਣ ਵੀ ਵਾਪਰੀ ਹੋ ਸਕਦੀ ਹੈ।
ਮ੍ਰਿਤਕ ਪੰਕਜ ਸਾ ਸਿਡਨੀ ਵਿੱਚ ਆਈ ਟੀ ਕੰਪਨੀ ਓਪਟਸ ਵਿੱਚ ਮਾਹਿਰ ਵਜੋਂ ਕੰਮ ਕਰਦਾ ਸੀ ਤੇ ਉਹ 15 ਮਾਰਚ ਨੂੰ ਹੀ ਭਾਰਤ ਚੌ ਵਿਆਹ ਕਰਵਾ ਕੇ ਆਸਟ੍ਰੇਲੀਆ ਆਇਆ ਸੀ। ...


Apr 17

ਨਿਊ ਸਾਊਥ ਵੇਲਜ਼ ਵਿੱਚ ਲਿਬਰਲ ਗਠਜੋੜ ਸਰਕਾਰ ਦੋਬਾਰਾ ਰਾਜਨੀਤੀ ਵਿੱਚ ਭਾਰਤੀ ਪੰਜਾਬੀਆਂ ਦੀ ਪਹੁੰਚ

Share this News

ਭਾਰਤੀ ਪੰਜਾਬੀ ਮੂਲ ਦੇ ਰਾਜਨੀਤਕਾਂ ਲਈ ਆਸਟ੍ਰੇਲੀਆ ਦੀਆਂ ਰਾਜ ਤੇ ਕੌਮੀ ਅਸੰਬਲੀਆਂ ਲਈ ਦਰਵਾਜੇ ਅਜੇ ਖੁੱਲੇ ਨਹੀਂ ਜਾਪਦੇ। ਕਨੈਡਾ, ਇੰਗਲੈਂਡ, ਅਮਰੀਕਾ ਤੇ ਹੋਰ ਮੁਲਕਾਂ ਦੀ ਤਰ੍ਹਾਂ ਭਾਰਤੀ ਪੰਜਾਬੀ ਆਸਟ੍ਰੇਲੀਆ ਦੀ ਰਾਜਨੀਤਿਕ ਮੱਲਾਂ ਵਿੱਚ ਪਿੱਛੇ ਚੱਲ ਰਹੇ ਹਨ। ਵਿਕਟੋਰੀਆ, ਕਿਊਨਜ਼ਲੈਂਡ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿੱਚ ਹੋਈਆਂ ਸੂਬਾਈ ਚੋਣਾਂ ਵਿੱਚ ਕਈ ਨਵੇਂ ਚਿਰਹੇ ਸਾਹਮਣੇ ਆਏ ਹਨ। ਪਰ ਪਾਰਲੀਮੈਂਟ ਵਿੱਚ ਦਾਖਲਾ ਵੋਟਾਂ ਰਹੀਂ ਅਜੇ ਕਿਸੇ ਨੂੰ ਨਹੀਂ ਮਿਲਿਆ। ਇਸ ਭਾਈਚਾਰੇ ਨੂੰ ਆਪਣੇ ਤੇ ਆਸਟ੍ਰੇਲੀਅਨ ਸਮਾਜ ਲਈ ਜਮੀਨੀ ਪੱਧਰ ਤੇ ਬਹੁਤ ਕੁਝ ਕਰਨ ਅਤੇ ਆਪਸੀ ਸਾਂਝ ਨੂੰ ਵਧਾਉਣ ਦੀ ਵੀ ਲੋੜ ਹੈ। ਆਸਟ੍ਰੇਲੀਆ ਦਾ ਪ੍ਰਮੁੱਖ ਰਾਜ ਨਿਊ ਸਾਊਥ ਵੇਲਜ਼ ਵਿੱਚ ਹੋਈਆਂ ...


Apr 17

ਐਬਟ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਵਿਰੋਧ

Share this News

ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਧਾਨ ਮੰਤਰੀ ਟੋਨੀ ਐਬਟ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਜੋਰਦਾਰ ਵਿਰੋਧ ਹੋਇਆ। ਇਸ ਵਿਰੋਧ ਦਾ ਸੱਦਾ ਖੱਬੇ ਪੱਖੀ ਰਾਜਨੀਤਕ ਗਰੀਨ ਪਾਰਟੀ ਵੱਲੋਂ ਦਿੱਤਾ ਗਿਆ। ਜਿਸ ਵਿੱਚ ਜਨਤਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀ ਤੇ ਆਮ ਲੋਕਾਂ ਨੇ ਲੋਕਤੰਤਰਕ ਤੇ ਜਮਹੂਰੀ ਢੰਗ ਨਾਲ 'ਚ ਹਿੱਸਾ ਲਿਆ। ਇਹ ਰੈਲੀਆਂ ਤੇ ਮੁਜਾਹਰੇ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ, ਪਰਥ, ਐਡੀਲੇਡ ਤੇ ਕੈਨਬਰਾ ਵਿਖੇ ਹੋਏ।
ਸਿਡਨੀ ਵਿੱਚ ਲੋਕ ਪਹਿਲਾਂ ਟਾਊਨ ਹਾਲ ਵਿਖੇ ਇਕੱਠੇ ਹੋਏ ਤੇ ਰੈਲੀ ਕੀਤੀ। ਉਹਨਾਂ ਆਪਣੇ ਹੱਥਾਂ ਵਿੱਚ ਆਪਣੀਆਂ ਮੰਗਾਂ ਨੂੰ ਦਰਸਾਉਂਦੇ ਬੈਨਰ, ਮਾਟੋ ਤੇ ਝੰਡੇ ਫੜ੍ਹੇ ਹੋਏ ਸਨ। ਸਿਡਨੀ ਸ਼ਹਿਰ ਵਿਚਲੀਆਂ ਮੁੱਖ ਸੜਕਾਂ ਉੱਪਰ ਰੋਹ ਭਰਪੂਰ ...


Apr 17

ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਵਿੱਚ ਸਿਡਨੀ ਦੇ ਗੱਭਰੂ ਛਾਏ

Share this News

ਭੰਗੜਾ ਆਲ ਸਟਾਰਜ਼ ਸਿਡਨੀ (ਬੇਸ) ਟੀਮ ਦੇ ਗੱਭਰੂਆਂ ਨੇ ਅੰਤਰਰਾਸ਼ਟਰੀ ਭੰਗੜਾ ਮੁਕਾਬਲੇ ਵਿੱਚ ਦਿਲਕਸ਼ ਭੰਗੜੇ ਰਾਹੀਂ ਹਰਮਨ ਪਿਆਰੀ ਟੀਮ ਵਜੋਂ ਪੀਪਲਜ਼ ਚੌਇਸ ਐਵਾਰਡ ਜਿੱਤ ਕੇ ਆਸਟ੍ਰੇਲੀਆ ਦਾ ਨਾਮ ਰੌਸ਼ਨ ਕੀਤਾ ਹੈ। ਆਸਟ੍ਰੇਲੀਆ 'ਚੋਂ ਪਹਿਲੀਵਾਰ ਭੰਗੜੇ ਦੀ ਟੀਮ ਭੰਗੜਾ ਆਲ ਸਟਾਰਜ਼ ਸਿਡਨੀ ਇਸ ਮੁਕਬਲੇ ਲਈ ਚੁਣੀ ਗਈ ਸੀ। ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿਖੇ 28 ਮਾਰਚ ਨੂੰ ਸੰਸਾਰ ਦੀਆਂ ਸਰਵੋਤਮ ਦੱਸ ਭੰਗੜਾ ਟੀਮਾਂ ਦੇ ਗਹਿਗੱਚ ਹੋਏ ਵਰਲਡ ਬੈਸਟ ਭੰਗੜਾ ਕਰਿਊ ਮੁਕਾਬਲੇ ਵਿੱਚ ਭੰਗੜਾ ਟੀਮ ਜੋਸ਼ ਵਲੈਤੀਆਂ (ਲੰਡਨ ਯੂ ਕੇ) ਨੈ ਪਹਿਲਾ ਸਥਾਨ ਲਿਆ। ਜਦੋਂ ਕਿ ਮਨਿਸਟਰੀ ਆਫ਼ ਭੰਗੜਾ (ਸ਼ਿਕਾਗੋ ਯੂ ਐਸ ਏ), ਨੱਚਦੇ ਸ਼ੌਕੀਨ ਗੱਭਰੂ (ਕੈਲੀਫ਼ੋਰਨੀਆ ਕੈਨੇਡਾ), ਅਣਖੀਲੇ ਪੁੱਤ ਪੰਜਾਬ ...[home] [1] 2  [next]1-10 of 19

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved