Australia News Section

Monthly Archives: APRIL 2016


Apr 23

ਉਹ ਬਹਾਦਰ ਤਿੰਨ ਭੈਣਾਂ - ਜਿਨ੍ਹਾਂ ਨੂੰ ''ਥਰੀ ਸਿਸਟਰਜ਼'' ਦੇ ਨਾਮ ਨਾਲ ਯਾਦ ਕਰਦਾ ਹੈ ਆਸਟ੍ਰੇਲੀਆ

Share this News

ਮੈਲਬੌਰਨ : ਐਸਟ੍ਰੇਲੀਆ ਦੇ ਲੋਕ ਅੱਜ ਵੀ ਉਨ੍ਹਾਂ ਤਿੰਨ ਬਹਾਦਰ ਭੈਣਾਂ ਨੂੰ ਯਾਦ ਕਰਦੇ ਹਨ, ਜਿਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ ਸੀ। ਆਸਟ੍ਰੇਲੀਆ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਭੈਣਾਂ ਪਹਾੜੀਆਂ ਬਣ ਗਈਆਂ ਸਨ। ਇਨ੍ਹਾਂ ਤਿੰਨ ਭੈਣਾਂ ਦੀਆਂ ਇਹ ਪਹਾੜੀਆਂ ਭਾਵ 'ਥਰੀ ਸਿਸਟਰਜ਼' ਬਹੁਤ ਮਸ਼ਹੂਰ ਸਥਾਨ ਹੈ। ਕੁਦਰਤ ਦੇ ਇਸ ਲੁਭਾਵਣੇ ਦ੍ਰਿਸ਼ ਨੂੰ ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਹੈ। ਆਸਟ੍ਰੇਲੀਆ ਦੇ ਈਕੋ ਪੁਆਇੰਟ ਕਾਟੁੰਬਾ ਪੱਛਮੀ ਰਾਜਮਾਰਗ ਤੋਂ ਲਗਭਗ 2.5 ਕਿਲੋਮੀਟਰ ਦੂਰ ਇਹ ਪਹਾੜੀਆਂ ਸਥਿਤ ਹਨ। ਮੌਸਮ ਦੇ ਨਾਲ-ਨਾਲ ਇਨ੍ਹਾਂ ਦਾ ਰੰਗ ਵੀ ਵੱਖਰਾ ਹੀ ਦਿਖਾਈ ਦਿੰਦਾ ਹੈ। ਲੋਕਾਂ ਦਾ ਕਹਣਾ ਹੈ ਕਿ ਤਿੰਨ ਭੈਣਾਂ ਦਾ ਨਾਮ ਇਨ੍ਹਾਂ ਦਾ ਨਾਮ ਮੀਹਨੀ, ਇਵਮਲਾਹ ਅਤੇ ਗੁਨੇਦੂ ...


Apr 23

ਮੈਲਬੌਰਨ ਨੂੰ ਮਿਲਿਆ ਵਿਸ਼ਵ ਦੀ ਖੇਡ ਰਾਜਧਾਨੀ ਦਾ ਖਿਤਾਬ

Share this News

ਮੈਲਬੌਰਨ : ਪਿਛਲੇ ਦਹਾਕੇ ਤੋਂ ਖੇਡ ਸੰਸਾਰ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਨੂੰ ਦੁਨੀਆਂ ਦੀ ਖੇਡ ਰਾਜਧਾਨੀ ਵਜੋਂ ਨਵਾਜਿਆ ਗਿਆ ਹੈ।ਬੀਤੇ ਦਿਨੀਂ ਸਵਿਟਜ਼ਰਲੈਂਡ 'ਚ ਹੋਏ ਇੱਕ ਅੰਤਰਰਾਸ਼ਟਰੀ ਖੇਡ ਸਮਾਗਮ ਦੌਰਾਨ ਜਰਮਨੀ ਦੇ ਸ਼ਹਿਰ ਬਰਲਿਨ, ਲੰਡਨ, ਨਿਊਯਾਰਕ ਅਤੇ ਸਿਡਨੀ ਵਰਗੇ ਸ਼ਹਿਰਾਂ ਦੀ ਦਾਅਵੇਦਾਰੀ ਨੂੰ ਪਛਾੜਦਿਆਂ ਮੈਲਬੌਰਨ ਨੇ ਇਹ ਖਿਤਾਬ ਹਾਸਿਲ ਕੀਤਾ।ਮੈਲਬੌਰਨ ਨੂੰ ਦੁਨੀਆਂ ਦਾ ਉੱਤਮ ਖੇਡ ਸ਼ਹਿਰ ਵਜੋਂ ਅਤੇ ਇੱਥੋਂ ਦੇ ਵਧੀਆ ਖੇਡ ਮੈਦਾਨਾਂ ਕਰਕੇ ਵੀ ਚੁਣਿਆ ਗਿਆ।
ਸਥਾਨਕ ਖੇਡ ਮੰਤਰੀ ਨੇ ਕਿਹਾ ਕਿ ਭਾਵੇਂ ਟੈਨਿਸ ,ਕ੍ਰਿਕਟ ਜਾਂ ਕੋਈ ਹੋਰ ਖੇਡ ਮੁਕਾਬਲਾ ਹੋਵੇ ਮੈਲਬੌਰਨ ਹਮੇਸ਼ਾਂ ਵਿਸ਼ਵ ਦੇ ਖੇਡ ਪ੍ਰੇਮੀਆਂ ਦੀ ਪਹਿਲੀ ਪਸੰਦ ਰਿਹਾ ਹੈ।ਸਾਲ 2006 ਤੋਂ ਮੈਲਬੌਰਨ ਸ਼ਹਿਰ ਕਾਮਨਵੈਲਥ ਖੇਡਾਂ,ਕ੍ਰਿਕਟ ਵਿਸ਼ਵ ਕੱਪ,ਏਸ਼ੀਆਈ ਫੁੱਟਬਾਲ ...


Apr 23

ਭਾਰਤੀ ਜੋੜੇ ਦੇ ਆਸਟ੍ਰੇਲੀਆ ਛੱਡਣ 'ਤੇ ਪਾਬੰਦੀ

Share this News

ਮੈਲਬੌਰਨ : ਤਾਜ ਤੇ ਸਵਾਨ ਦੇ ਮਾਲਕ ਮੀਆਂ-ਬੀਵੀ ਨੂੰ ਅਦਾਲਤ ਲਈ ਇਸ ਹਫ਼ਤੇ ਦੇਸ਼ ਵਿਚ ਵਾਪਸ ਪਹੁੰਚਣ ਦੇ ਬਾਅਦ ਆਸਟ੍ਰੇਲੀਆ ਨੂੰ ਛੱਡ ਕੇ ਜਾਣ 'ਤੇ ਰੋਕ ਦਿੱਤਾ ਗਿਆ ਹੈ | ਪਰਥ 'ਚ ਰਹਿਣ ਵਾਲੇ ਭਾਰਤੀ ਜੋੜੇ ਪੰਕਜ ਅਤੇ ਰਾਧਿਕਾ ਓਸਵਾਲ ਨੇ ਮਹਿਲਨੁਮਾ ਘਰ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਜਿਸ ਲਈ ਇਨ੍ਹਾਂ ਨੇ ਬੈਂਕ ਤੋਂ ਕਈ ਮਿਲੀਅਨ ਡਾਲਰ ਦਾ ਕਰਜ਼ਾ ਲਿਆ ਸੀ | ਇਹ ਪਰਥ 'ਚ ਮਹਿਲਨੁਮਾ ਘਰ ਬਣਾ ਰਹੇ ਸਨ | ਇਸ ਨੂੰ ਅਧੂਰਾ ਹੀ ਛੱਡ ਕੇ 2011 'ਚ ਇਥੋਂ ਕਿਧਰੇ ਹੋਰ ਚਲੇ ਗਏ ਸੀ | ਹੁਣ ਤੱਕ 70 ਮਿਲੀਅਨ ਡਾਲਰ ਦਾ ਅਧੂਰਾ ਘਰ ਬਣਿਆ ਪਿਆ ਹੈ | ਪਰ ਇਨ੍ਹਾਂ ਦਾ 190 ਮਿਲੀਅਨ ਦਾ ਟੈਕਸ ...


Apr 8

ਪੰਜਾਹ ਹਜ਼ਾਰ ਲੀਟਰ ਪੈਟਰੋਲ ਲੈ ਕੇ ਜਾ ਰਿਹਾ ਟਰੱਕ ਪਲਟਿਆ

Share this News

ਮੈਲਬੌਰਨ : 50 ਹਜ਼ਾਰ ਲੀਟਰ ਪੈਟਰੋਲ ਅਤੇ ਡੀਜ਼ਲ ਲੈ ਕੇ ਜਾ ਰਿਹਾ ਟਰੱਕ ਅਚਾਨਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਹ ਘਟਨਾ ਬੈਡੀਗੋ ਟਾਊਨ 'ਚ ਉਸ ਸਮੇਂ ਵਾਪਰੀ ਜਦੋਂ ਬੀ-ਡਬਲ ਟਰੱਕ ਰਾਤ ਸਮੇਂ ਜਾ ਰਿਹਾ ਸੀ ਕਿ ਡਰਾਇਵਰ ਤੋਂ ਸੰਤੁਲਨ ਗਵਾਚ ਜਾਣ ਕਰਕੇ ਪੋਲ ਨਾਲ ਜਾ ਵਜਾ। ਜਦੋਂ ਇਹ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾਇਆ ਤਾਂ ਤਾਰਾਂ ਟੁੱਟ ਜਾਣ ਕਰਕੇ 600 ਘਰਾਂ ਦੀ ਬਿਜਲੀ ਬੰਦ ਹੋ ਗਈ। ਜਿਥੇ ਇਹ ਹਾਦਸਾ ਵਾਪਰਿਆ ਉੱਥੇ ਚਾਰੇ ਪਾਸੇ ਡੀਜ਼ਲ ਅਤੇ ਪੈਟਰੋਲ ਹੀ ਨਜ਼ਰ ਆ ਰਿਹਾ ਸੀ ਅਤੇ ਇਸ ਦੀ ਬਦਬੂ ਫੈਲ ਗਈ ਸੀ। ਜਿੱਥੇ ਟਰੱਕ ਪਲਟਿਆ ਉਥੇ ਸੀਨੀਅਰ ਸਿਟੀਜ਼ਨ ਦਾ ਸੈਂਟਰ ਵੀ ਹੈ, ਜਿਥੇ ਉਸ ਸਮੇਂ ...


Apr 8

ਆਸਟ੍ਰੇਲੀਅਨ ਪ੍ਰਧਾਨ ਮੰਤਰੀ ਮਲਕੋਲਮ ਟਰਨਬੁੱਲ ਪੰਜਾਬੀ ਭਾਈਚਾਰੇ ਨੂੰ ਮਿਲੇ

Share this News

ਸਿਡਨੀ : ਆਸਟ੍ਰੇਲੀਅਨ ਪ੍ਰਧਾਨ ਮੰਤਰੀ ਮਾਣਯੋਗ ਮਲਕੋਲਮ ਟਰਨਬੁੱਲ ਅਤੇ ਐਮ. ਪੀ. ਡੇਵਿਡ ਕੋਲਮੈਨ ਨੂੰ ਚਾਹ 'ਤੇ ਮਿਲਣ ਲਈ ਪੰਜਾਬੀ ਅਤੇ ਹੋਰ ਭਾਈਚਾਰੇ ਦੇ ਲੋਕਾਂ ਦਾ ਵਿਸ਼ੇਸ਼ ਇਕੱਠ ਹੋਇਆ। ਇਸ ਮੌਕੇ ਪੰਜਾਬੀ ਭਾਈਚਾਰੇ ਤੋਂ ਗੁਰਦੁਆਰਾ ਰਿਵਸਬੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਸਿੱਧੂ ਤੇ ਹੋਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਪੰਜਾਬੀ ਭਾਈਚਾਰੇ ਪ੍ਰਤੀ ਗੱਲਬਾਤ ਹੋਈ। ਸਿੱਖੀ ਪਹਿਚਾਨ ਨੂੰ ਲੈ ਕੇ ਸਿੱਧੂ ਨੇ ਕਈ ਸੁਝਾਅ ਸਾਂਝੇ ਕੀਤੇ। ਇਸ ਮੌਕੇ ਐਮ. ਪੀ. ਡੇਵਿਡ ਕੋਲਮੈਨ ਨੇ ਵੀ ਸਿੱਖਾਂ ਦੇ ਮਿਹਨਤੀ ਹੋਣ 'ਤੇ ਤਾਰੀਫ਼ ਕੀਤੀ। ਐਮ. ਪੀ. ਡੇਵਿਡ ਕੋਲਮੈਨ ਨੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਇਕਜੁੱਟ ਹੋਣ ਲਈ ਕਿਹਾ ਅਤੇ ਬਹੁ ਸੱਭਿਅਕ ਹੋਣ ਦੀ ਗੱਲ ਕਹੀ।


Apr 8

ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ - ਪ੍ਰਨੀਤ ਕੌਰ

Share this News

ਮੈਲਬੌਰਨ : ਪੰਜਾਬ 'ਚ ਕਾਂਗਰਸ ਸਰਕਾਰ ਆਉਣ 'ਤੇ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ | ਇਹ ਵਿਚਾਰ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਮੌਜੂਦਾ ਵਿਧਾਇਕਾ ਬੀਬੀ ਪ੍ਰਨੀਤ ਕੌਰ ਨੇ ਇਥੇ ਕਰੇਗੀਬਰਨ 'ਚ ਇਕ ਇਕੱਤਰਤਾ ਮੌਕੇ ਦੱਸਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਸਰਕਾਰ ਦਾ ਧਿਆਨ ਸਿਰਫ ਵੋਟਾਂ ਵੱਲ ਹੈ | ਉਨ੍ਹਾਂ ਦੱਸਿਆ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੇ ਹਮੇਸ਼ਾ ਹੀ ਸੂਬੇ ਦੇ ਭਲੇ ਲਈ ਸਰਕਾਰਾਂ ਚੁਣੀਆਂ ਹਨ ਤੇ ਉਹ ਆਸ ਕਰਦੇ ਹਨ ਕਿ ਤੁਸੀਂ ਲੋਕ ਸਾਡਾ ਸਾਥ ਦਿਓ ਤਾਂ ਜੋ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਸਕੇ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ...


Apr 5

ਹਰਮਨ ਫਾਊਂਡੇਸ਼ਨ ਨੇ ਮਨਾਇਆ 'ਸਦਭਾਵਨਾ ਦਿਵਸ'

Share this News

ਸਿਡਨੀ : ਪੰਜਾਬੀਆਂ ਦੇ ਇਲਾਕੇ ਗਲੈਨਵੁੱਡ ਵਿਖੇ ਹਰਮਨ ਫਾਊਂਡੇਸ਼ਨ ਵੱਲੋਂ ਸਦਭਾਵਨਾ ਦਿਵਸ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਵੱਖ-ਵੱਖ ਭਾਈਚਾਰੇ ਨੂੰ ਇਕ ਛੱਤ ਥੱਲੇ ਇਕੱਠਾ ਕਰਨ ਦੇ ਮੰਤਵ ਨਾਲ ਗੀਤ, ਸੰਗੀਤ, ਖੇਡਾਂ, ਗਤਕਾ, ਯੋਗਾ ਅਤੇ ਆਰਟ ਆਦਿ ਦੀਆਂ ਵੱਖ-ਵੱਖ ਵੰਨਗੀਆਂ ਨੂੰ ਪੇਸ਼ ਕੀਤਾ। ਇਸ ਸਬੰਧ ਵਿਚ ਪ੍ਰਬੰਧਕ ਹਰਿੰਦਰ ਕੌਰ ਅਤੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਹਰਮਨ ਫਾਊਂਡੇਸ਼ਨ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਮੁਫ਼ਤ ਲੰਗਰ ਵੀ ਲਗਾਉਂਦੀ ਹੈ। ਇਸ ਮੌਕੇ ਮਾਣਯੋਗ ਮਿਸ਼ੈਲ ਰੋਲੈਂਡ ਅਤੇ ਐਮ. ਪੀ. ਪੀਟਰ ਵੀ ਉਚੇਚੇ ਤੌਰ 'ਤੇ ਪਹੁੰਚੇ। ਸਟੇਜ ਸਕੱਤਰ ਦਾ ਕਾਰਜ ਰਣਜੀਤ ਖੈੜਾ ਨੇ ਨਿਭਾਇਆ ਅਤੇ ਬੱਚਿਆਂ ਤੇ ਔਰਤਾਂ ਲਈ ਵੱਖ-ਵੱਖ ਖੇਡਾਂ ਕਰਵਾਈਆਂ। ਗੁਰੂ ਕੀ ਫੌਜ ਨੇ ਗਤਕਾ ...


Apr 5

ਮੈਲਬੌਰਨ ਵਿਚ ਘੋੜਿਆਂ ਦੀ ਮੌਤ - ਬਰੂਸ ਏਕਰਸ ਜਾਨਵਰਾਂ 'ਤੇ ਜ਼ੁਲਮ ਕਰਨ ਦਾ ਦੋਸ਼ੀ

Share this News

ਮੈਲਬੌਰਨ : ਘੋੜਿਆਂ ਦੀ ਰੇਸ ਕਰਵਾਉਣ ਵਾਲੇ ਟਰੇਨਰ ਨੂੰ 92 ਜਾਨਵਰਾਂ 'ਤੇ ਜ਼ੁਲਮ ਕਰਨ ਦੇ ਦੋਸ਼ ਵਿਚ ਜੁਰਮਾਨਾ ਲਗਾਇਆ ਗਿਆ ਹੈ। ਅਦਾਲਤ ਨੇ ਕਿਹਾ ਹੈ ਦਰਜਨਾਂ ਦੀ ਗਿਣਤੀ ਵਿਚ ਘੋੜੇ ਮਰ ਚੁੱਕੇ ਹਨ। ਬਰੂਸ ਏਕਰਸ (63) ਨੂੰ 2001 ਵਿਚ 3 ਘੋੜਿਆਂ ਦਾ ਧਿਆਨ ਨਾ ਰੱਖਣ ਕਾਰਨੇ ਦੋਸ਼ੀ ਠਹਿਰਾਇਆ ਗਿਆ ਸੀ। ਉਸਦੀ ਵਕੀਲ ਨੇ ਦੱਸਿਆ ਹੈ ਕਿ ਉਸਦੀ 100 ਏਕੜ ਦੀ ਜ਼ਮੀਨ 'ਤੇ 21 ਘੋੜਿਆਂ ਨੂੰ ਬਹੁਤ ਤਰਸ ਯੋਗ ਹਾਲਤ ਵਿਚ ਦੇਖਿਆ ਗਿਆ ਹੈ। ਕਾਨਨੂੰ ਮੁਤਾਬਕ ਜੇਕਰ ਜਾਨਵਰਾਂ ਦਾ ਮਾਲਕ ਜਾਨਵਰਾਂ ਨੂੰ ਤਸੀਹੇ ਦਿੰਦਾ ਹੈ ਅਤੇ ਉਨ੍ਹਾਂ ਦੀ ਖਾਣ, ਪੀਣ ਅਤੇ ਰਹਿਣ ਦੀ ਸਹੀ ਵਿਵਸਥਾ ਨਹੀਂ ਕਰਦਾ ਤਾਂ ਉਸ ਨੂੰ ਦੋਸ਼ੀ ਮੰਨਿਆ ਜਾਵੇਗਾ। ਪੁਲਸ ਨੂੰ ਇਸ ...


Apr 5

ਪੰਜਾਬਣ ਸਾਰੂ ਰਾਣਾ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੱਦਾ

Share this News

ਐਡੀਲੇਡ : ਐਡੀਲੇਡ ਵਿਖੇ ਅਫਰੀਕਨ ਭਾਈਚਾਰੇ ਵੱਲੋਂ ਰੱਖੀ ਵਿਸ਼ੇਸ਼ ਮੀਟਿੰਗ ਜਿਸ ਵਿਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਾ ਇਕੱਠ ਕਰਕੇ ਸੰਸਾਰ ਭਰ 'ਚ ਹਰ ਵਰਗ ਉੱਪਰ ਧਰਮ-ਜਾਤ ਕਰਕੇ ਲੋਕਾਂ ਵਿਰੁੱਧ ਹੋ ਰਹੀਆਂ ਜ਼ਿਆਦਤੀਆਂ ਬਾਰੇ ਵਿਚਾਰਾਂ ਹੋਈਆਂ। ਇਨ੍ਹਾਂ ਦੇ ਹੱਲਾਂ ਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਸਹਿਯੋਗ ਦੇਣ 'ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿਚ ਪੰਜਾਬੀ ਭਾਈਚਾਰੇ ਵਿਚ ਸਾਰੂ ਰਾਣਾ, ਸਮਸੀਰ ਨੂੰ ਇਸ ਕਾਰਜ 'ਚ ਸਾਥ ਦੇਣ ਲਈ ਵਿਸ਼ੇਸ਼ ਸਦਾ ਦਿੱਤਾ ਗਿਆ। ਸਾਰੂ ਰਾਣਾ ਨੇ ਅਫਰੀਕਨ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਇਸ ਕਾਰਜ 'ਚ ਸਾਥ ਦੇਣ ਤੇ ਵੱਧ-ਤੋਂ ਵੱਧ ਭਾਰਤੀ ਪੰਜਾਬੀ ਮੂਲ ਦੇ ਹੋਰ ਲੋਕਾਂ ਨੂੰ ਨਾਲ ਜੋੜਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਯੁਗ ਵਿਚ ਅਧੁਨਿਕ ਸਾਧਨਾ ...


Apr 3

ਗੁਰੂ ਨਾਨਕ ਪੰਜਾਬੀ ਸਕੂਲ ਦਾ ਪਹਿਲਾ ਸਮੈਸਟਰ ਪੂਰਾ ਬੱਚਿਆਂ 'ਚ ਨਵੀਂ ਟਰਮ ਲਈ ਉਤਸ਼ਾਹ

Share this News

ਸਿਡਨੀ : ਵਿਦੇਸ਼ਾਂ ਵਿਚ ਜੰਮਪਲ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜ ਕੇ ਰੱਖਣ ਲਈ ਲੰਮੇ ਸਮੇਂ ਤੋਂ ਕਾਰਜ ਕਰ ਰਹੇ ਗੁਰੂ ਨਾਨਕ ਪੰਜਾਬੀ ਸਕੂਲ ਗਲੈਨਵੁੱਡ ਦੀਆਂ ਜਮਾਤਾਂ ਦਾ ਪਹਿਲਾ ਸਮੈਸਟਰ ਪੂਰਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਕੁਆਡੀਨੇਟਰ ਸਰਦਾਰ ਅਨਬੇਲ ਸਿੰਘ ਕੰਗ ਅਤੇ ਕਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ 400 ਦੇ ਕਰੀਬ ਬੱਚੇ ਪੰਜਾਬੀ ਨਾਲ ਸਾਂਝ ਪਾ ਰਹੇ ਹਨ। ਜ਼ਿਆਦਾ ਬੱਚੇ ਹੋਣ ਕਰਕੇ ਬੱਚਿਆਂ ਦੀਆਂ ਜਮਾਤਾਂ ਦੇ ਦੋ ਵੱਖ-ਵੱਖ ਸਮੇਂ ਹਨ, ਜਿਸ ਨਾਲ ਜ਼ਿਆਦਾ ਬੱਚੇ ਸਿੱਖ ਸਕਦੇ ਹਨ। ਸਕੂਲ ਦੀ ਨਵੀਂ ਇਮਾਰਤ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਕਮਰਿਆਂ ਵਿਚ ਸਮਾਰਟ ਬੋਰਡ ਤੇ ਹੋਰ ਸਮੱਗਰੀ ਪੜ੍ਹਾਈ ਨੂੰ ਹੋਰ ਸੁਖਾਲਾ ਬਣਾਉਂਦੀ ਹੈ। ਕੁਆਡੀਨੇਟਰ ਕੰਗ ...[home] [1] 2  [next]1-10 of 12

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved