Australia News Section

Monthly Archives: APRIL 2017


Apr 28

ਮਨਮੀਤ ਅਲੀਸ਼ੇਰ ਦੇ ਪਰਿਵਾਰ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Share this News

ਬ੍ਰਿਸਬੇਨ : ਆਸਟਰੇਲੀਆ 'ਚ ਅੱਗ ਲਾ ਕੇ ਜਿਊਂਦੇ ਸਾੜੇ ਗਏ ਭਾਰਤੀ ਨੌਜਵਾਨ ਮਨਮੀਤ ਅਲੀਸ਼ੇਰ ਦਾ ਪਰਿਵਾਰ ਇਨਸਾਫ ਦੀ ਆਸ ਲੈ ਕੇ ਆਸਟਰੇਲੀਆ ਆਇਆ ਹੋਇਆ ਹੈ। ਇਸ ਦੌਰਾਨ ਮਨਮੀਤ ਦੇ ਪਿਤਾ ਰਾਮ ਸਰੂਪ, ਮਾਤਾ ਕ੍ਰਿਸ਼ਨਾ ਦੇਵੀ, ਭਰਾ ਅਮਿਤ ਅਲੀਸ਼ੇਰ, ਪ੍ਰਧਾਨ ਪਿੰਕੀ ਸਿੰਘ ਅਤੇ ਪਰਿਵਾਰਕ ਦੋਸਤ ਵਿਨਰਜੀਤ ਸਿੰਘ ਗੋਲਡੀ ਨੇ ਬ੍ਰਿਸਬੇਨ ਦੇ ਲਾਰਡ ਮੇਅਰ, ਕੌਂਸਲ ਦੀ ਚੇਅਰਮੈਨ ਐਂਜਲਾ ਓਵਨ ਅਤੇ ਲਿਬਰਲ ਨੈਸ਼ਨਲ ਪਾਰਟੀ ਕੁਈਨਜ਼ਲੈਂਡ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਟਿੱਮ ਨਿਕੋਲਸ ਰਾਹੀਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਮਨਮੀਤ ਅਲੀਸ਼ੇਰ ਦੇ ਕੇਸ ਦੀ ਸੁਤੰਤਰ ਤੌਰ 'ਤੇ ਜਾਂਚ ਕਰਾਉਣ ਦੀ ਮੰਗ ਕੀਤੀ ਤਾਂ ਜੋ ਪ੍ਰਵਾਸੀ ਸੁਰੱਖਿਅਤ ਮਹਿਸੂਸ ਕਰਦਿਆਂ ਆਸਟਰੇਲੀਆ ਦੀ ਨਿਆਂ ਪ੍ਰਣਾਲੀ 'ਚ ...


Apr 28

101 ਸਾਲਾ ਬੇਬੇ ਮਾਨ ਕੌਰ ਨੇ ਵਧਾਇਆ ਪੰਜਾਬ ਦਾ ਮਾਣ

Share this News

ਆਕਲੈਂਡ : ਨਿਊਜ਼ੀਲੈਂਡ ਵਿਚ ਹੋਈਆਂ ਵਰਲਡ ਮਾਸਟਰਜ਼ ਗੇਮਜ਼ ਵਿਚ 101 ਸਾਲਾ ਪੰਜਾਬੀ ਬੇਬੇ ਮਾਨ ਕੌਰ ਨੇ 100 ਮੀਟਰ ਦੀ ਦੌੜ ਵਿਚ ਗੋਲਡ ਮੈਡਲ ਜਿੱਤ ਕੇ ਲੋਕਾਂ ਦੇ ਦਿਲ ਜਿੱਤ ਲਏ ਅਤੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। 50-60 ਸਾਲ ਦੀ ਉਮਰ ਤੋਂ ਬਾਅਦ ਜਿੱਥੇ ਅੱਜ-ਕੱਲ੍ਹ ਲੋਕਾਂ ਦੇ ਗਿੱਟੇ-ਗੋਡੇ ਜਵਾਬ ਦੇ ਜਾਂਦੇ ਹਨ, ਉੱਥੇ ਇਹ ਬੇਬੇ ਆਪਣੇ-ਆਪ ਵਿਚ ਮਿਸਾਲ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਬੁਢਾਪੇ ਵਿਚ ਜਵਾਨੀ ਵੇਲੇ ਖਾਧੀਆਂ ਖੁਰਾਕਾਂ ਹੀ ਕੰਮ ਆਉਂਦੀਆਂ ਹਨ। ਬੇਬੇ ਮਾਨ ਕੌਰ ‘ਵਰਲਡ ਮਾਸਟਰਜ਼ ਗੇਮਜ਼’ ਵਿੱਚ ਹਿੱਸਾ ਲੈਣ ਲਈ ਖਾਸ ਤੌਰ ‘ਤੇ ਨਿਊਜ਼ੀਲੈਂਡ ਪੁੱਜੀ ਸੀ। ਬੇਬੇ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਰੀੜ੍ਹ ਦੀ ...


Apr 28

'ਐਨਜੈੱਕ ਡੇਅ' ਪਰੇਡ 'ਚ ਆਸਟਰੇਲੀਆਈ ਸਿੱਖਾਂ ਵਲੋਂ ਭਰਵੀਂ ਸ਼ਮੂਲੀਅਤ

Share this News

ਮੈਲਬੌਰਨ : ਵਿਸ਼ਵ ਜੰਗਾਂ ਨੂੰ ਸਮਰਪਿਤ 'ਐਨਜੈੱਕ ਡੇਅ' ਪਰੇਡ ਦਾ ਆਯੋਜਨ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ 'ਚ ਕੀਤਾ ਗਿਆ। ਜ਼ਿਕਰਯੋਗ ਹੈ ਕਿ 'ਐੱਨਜੈੱਕ ਡੇਅ' 25 ਅਪ੍ਰੈਲ 1915 ਨੂੰ ਗੋਲੀਪੋਲੀ (ਤੁਰਕੀ) ਦੀ ਜੰਗ, ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੁੰਦਾ ਹੈ। ਇਹਨਾਂ ਜੰਗਾਂ 'ਚ ਸਿੱਖ ਫੌਜ ਦੀਆਂ ਕਈ ਬਟਾਲੀਅਨਾਂ ਨੇ ਹਿੱਸਾ ਲਿਆ ਸੀ। ਅੰਕੜਿਆਂ ਮੁਤਾਬਿਕ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ 'ਚ ਤਕਰੀਬਨ 83,000 ਸਿੱਖ ਸ਼ਹੀਦ ਹੋਏ ਸਨ ਤੇ ਇੱਕ ਲੱਖ ਤੋਂ ਵੀ ਜ਼ਿਆਦਾ ਜ਼ਖਮੀ ਹੋਏ ਸਨ।
'ਐਨਜੈੱਕ ਡੇਅ' ਪਰੇਡ ਦਾ ਆਯੋਜਨ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਸ਼ਹਿਰਾਂ 'ਚ ਕੀਤਾ ਗਿਆ। ਇਸ ਮੌਕੇ 'ਤੇ ਸਿੱਖ ਰੈਜ਼ੀਮੈਂਟਾਂ ਵਲੋਂ ਆਪਣੀ ਵਿਲੱਖਣ ਹੋਂਦ ਦਰਸਾਉਣ ਲਈ ...



[home] 1-3 of 3





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved