Australia News Section

Monthly Archives: MAY 2014


May 28

ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਦੀ ਚੋਣ 'ਚ ਕੈਪਟਨ ਸੰਧੂ ਧਿਰ ਦੀ ਹੂੰਝਾ ਫੇਰ ਜਿੱਤ

Share this News

ਸਿਡਨੀ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਪਾਰਕਲੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਿੱਖਸ ਫਾਰ ਟਰੁੱਥ ਐਂਡ ਡੈਮੋਕਰੇਸੀ ਨੇ ਹੂੰਝਾ-ਫੇਰੂ ਜਿੱਤ ਹਾਸਲ ਕਰਦਿਆਂ ਕੈਪਟਨ ਸਰਜਿੰਦਰ ਸਿੰਘ ਸੰਧੂ ਪ੍ਰਧਾਨ ਬਣ ਗਏ ਹਨ। ਕੈਪਟਨ ਸੰਧੂ ਨੇ ਆਪਣੀ ਵਿਰੋਧੀ ਧਿਰ ਸਿੱਖ ਸੰਗਤ ਸੇਵਾ ਗਰੁੱਪ ਅਤੇ ਸਿਡਨੀ ਸਿੱਖ ਯੂਥ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਮੁਲਤਾਨੀ ਨੂੰ 330 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਕੁੱਲ ਪੋਲ ਹੋਈਆਂ ਵੋਟਾਂ 1796 ਸਨ। ਇੰਨਾ ਹੀ ਨਹੀਂ ਦਸ ਮੈਂਬਰੀ ਕਾਰਜਕਾਰਨੀ 'ਚੋਂ ਸਿੱਧੇ ਤੌਰ 'ਤੇ ਅੱਠ ਅਹੁਦੇਦਾਰ ਕੈਪਟਨ ਸੰਧੂ ਦੀ ਧਿਰ ਦੇ ਚੋਣ ਜਿੱਤੇ ਹਨ ਜਿਨ੍ਹਾਂ 'ਚ ਮੁੱਖ ਤੌਰ 'ਤੇ ਜਨਰਲ ਸਕੱਤਰ ਜਗਤਾਰ ਸਿੰਘ ਸ਼ਾਮਲ ਹਨ। ਗੁਰਦੁਆਰੇ ਦੇ ਬੋਰਡ ...


May 20

The Salvation Army to Launch 2014 Red Shield Appeal to Multicultural Communities

Share this News

Parliamentary Secretary to the Minister for Social Services, Senator the Hon Concetta Fierravanti-Wells, gave the keynote address at the launch of The Salvation Army’s 2014 Red Shield Appeal to multicultural communities on 6th May in Leichhardt, Sydney.

This year the national fundraising target for the Red Shield Appeal is $80 million with the culmination of the appeal being the annual doorknock which will take place on the weekend of 24 – 25 May.

The Salvation Army’s Major Bruce Harmer says the money raised through the Red Shield Appeal is vital in allowing The Salvation Army to provide assistance to individuals and ...


May 15

Melbourne’s South Asian community shake a leg at Telstra’s Bollywood Dance Competition

Share this News

The annual Telstra Bollywood Dance Competition is one of the highlights of the Indian Film Festival and attracted thousands to the Federation Square in Melbourne on 4 May.

Over twenty talented contestants from all over Australia competed for the winning titles with Bollywood’s brightest stars Malaika Arora Khan from India’s Got Talent, Dhoom 3 Director Vijay Acharya and Producer Avtar Panesar there to judge the competition.

All judges were very impressed with the event. Malaika encouraged the audience for a round of applause for all the dancers and said "It takes a lot of courage to come up on the stage ...


May 12

ਆਸਟ੍ਰੇਲੀਆ 'ਚ 'ਆਪ' ਦੇ ਸਮਰਥਕਾਂ ਨੂੰ ਜਿੱਤ ਦੀ ਉਮੀਦ

Share this News

ਮੈਲਬਰਨ : ਭਾਵੇਂ ਕਿ ਪੰਜਾਬ ਵਿੱਚ ਦੇਸ਼ ਦੀ 16ਵੀਂ ਲੋਕ ਸਭਾ ਦੀ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ 16 ਮਈ ਨੂੰ ਆ ਰਹੇ ਚੋਣ ਨਤੀਜਿਆਂ ਦਾ ਆਮ ਲੋਕਾਂ, ਪਾਰਟੀ ਸਮਰਥਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਇਸ ਵਾਰ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਦੇ ਸਿਰ ਤੇ ਸੱਜੇਗਾ ? ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਮੁਕਾਬਲੇ ਵਿੱਚ ਤੀਜੇ ਬਦਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਮੈਦਾਨ ਵਿੱਚ ਨਿਤਰੀ ਹੈ ਅਤੇ ਇਸ ਪਾਰਟੀ ਦੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਤਗੜੀ ਟੱਕਰ ਦਿੱਤੀ ਹੈ। ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਇਨ੍ਹਾਂ ਚੋਣਾਂ ਵਿਚ ਖਾਸ ਦਿਲਚਸਪੀ ਦਿਖਾਈ ਗਈ ...


May 12

ਆਸਟ੍ਰੇਲੀਆ ਨੇ ਭਾਰਤੀ ਸੈਲਾਨੀਆਂ ਲਈ ਬਣਾਈ ਵਿਸ਼ੇਸ਼ ਯੋਜਨਾ

Share this News

ਆਸਟ੍ਰੇਲੀਆ ਨੇ ਸੈਰ-ਸਪਾਟੇ ਦੇ ਖੇਤਰ 'ਚ ਭਾਰਤ ਦੇ ਲੋਕਾਂ ਨੂੰ ਆਕਰਸ਼ਤ ਕਰਨ ਲਈ ਵਿਸ਼ੇਸ਼ ਯੋਜਨਾ ਬਣਾਈ ਹੈ। ਆਸਟ੍ਰੇਲੀਆ ਨੇ ਸਾਲ 2020 ਤੱਕ ਤਿੰਨ ਲੱਖ ਭਾਰਤੀਆਂ ਦੇ ਦੌਰੇ ਲਈ 203 ਅਰਬ ਡਾਲਰ ਖਰਚਣ ਦਾ ਐਲਾਨ ਕੀਤਾ ਹੈ। ਟੂਰਿਜ਼ਮ ਆਸਟ੍ਰੇਲੀਆ ਦੇ ਕੰਟਰੀ ਮੈਨੇਜਰ (ਭਾਰਤ ਅਤੇ ਖਾੜੀ) ਨਿਸ਼ਾਂਤ ਕਾਸ਼ੀਕਰ ਦਾ ਕਹਿਣਾ ਹੈ ਕਿ 2013-14 ਦੌਰਾਨ ਇਕ ਲੱਖ 79 ਹਜ਼ਾਰ ਭਾਰਤੀ ਸੱਤ ਸਮੁੰਦਰ ਪਾਰ ਆਸਟ੍ਰੇਲੀਆ ਪੁੱਜੇ। ਉਨ੍ਹਾਂ ਕਿਹਾ, ''ਹੈਮਿਲਟਨ, ਆਈਸਲੈਂਡ, ਕੰਗਾਰੂ ਆਈਲੈਂਡ, ਤਸਮਾਨੀਆਂ ਵਰਗੇ ਟਿਕਾਣਿਆਂ ਨੂੰ ਦੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਹੈ।''


May 7

ਆਸਟ੍ਰੇਲੀਆ 'ਚ ਭਾਰਤੀ ਨੌਜਵਾਨ ਸ਼ਿਵਾ ਚੌਹਾਨ ਲਾਪਤਾ

Share this News

ਮੈਲਬਰਨ : ਭਾਰਤੀ ਨੌਜਵਾਨ ਸ਼ਿਵਾ ਚੌਹਾਨ 27 ਸਾਲ ਜੋ ਕਿ ਪਿਛਲੇ ਕਈ ਦਿਨਾਂ ਤੋਂ ਗੁੰਮ ਹੈ, ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਛਾਣਬੀਣ ਕਰ ਰਹੇ ਅਧਿਕਾਰੀਆਂ ਅਨੁਸਾਰ ਇਹ ਆਦਮੀ ਇਥੇ ਕੋਰੀਅਰ ਵੈਨ ਚਲਾਉਂਦਾ ਸੀ ਅਤੇ ਵੀਰਵਾਰ ਦੀ ਰਾਤ ਨੂੰ 11:30 ਵਜੇ ਆਖਰੀ ਐਸ.ਐਮ.ਐਸ. ਉਸ ਵੱਲੋਂ ਕੀਤਾ ਗਿਆ। ਜਦੋਂ ਉਸ ਵੱਲੋਂ ਕੋਰੀਅਰ ਜੋ ਉਸਨੇ ਡੀਲਵਰੀ ਕਰਨਾ ਸੀ, ਨਾ ਕੀਤਾ ਗਿਆ ਤਾਂ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ ਪਰ ਕੋਈ ਵੀ ਉੱਤਰ ਨਹੀਂ ਮਿਲ ਸਕਿਆ। ਸ਼ਿਵਾ ਦੀ ਡਲਿਵਰੀ ਵੈਨ ਅਗਲੇ ਦਿਨ 3 ਵਜੇ ਦੁਪਹਿਰ ਨੂੰ ਕੀਜ਼ਬੋਰੋ ਹਲਟਨ ਰੋਡ ਤੋਂ ਮਿਲੀ ਹੈ। ਵਿਕਟੋਰੀਆ ਪਲਿਸ ਨੇ ਉਸ ਦੀ ਭਾਲ 'ਚ  ਉਸ ਦੀ ਫੋਟੋ ਵੀ ...


May 7

ਸੰਤ ਸੀਚੇਵਾਲ ਦਾ ਆਸਟ੍ਰੇਲੀਆ ਦੌਰਾ

Share this News

ਸਿਡਨੀ : ਆਸਟ੍ਰੇਲੀਆ ਦੇ ਦੌਰੇ 'ਤੇ ਗਏ ਹੋਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਵਾਤਾਵਰਣ ਨਾਲ ਸਬੰਧਿਤ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਅੱਜ ਸੰਤ ਸੀਚੇਵਾਲ ਵੱਲੋਂ ਸਿਡਨੀ ਵਿਖੇ ਸੁਖਜਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਮਾੜੇ ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਪ੍ਰਬੰਧ ਕਾਰਨ ਪੰਜਾਬ ਵਿਚਲੇ ਕੁਦਰਤੀ ਸਰੋਤ ਬੁਰੀ ਤਰ੍ਹਾਂ ਗੰਧਲੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਟਰੈਫਿਕ ਸਮੱਸਿਆ ਦਿਨੋਂ-ਦਿਨ ਗੁੰਝਲਦਾਰ ਸਮੱਸਿਆ ਬਣਦੀ ਜਾ ਰਹੀ ਹੈ। ਉਨ੍ਹਾਂ ਆਸਟ੍ਰੇਲੀਆ 'ਚ ਵਸਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਗੰਧਲੇ ਹੋ ...


May 3

ਪੁਨੀਤ ਦੀ ਆਸਟ੍ਰੇਲੀਆ ਸਪੁਰਦਗੀ ਸੰਭਵ

Share this News

ਮੈਲਬਰਨ : ਆਸਟ੍ਰੇਲੀਆ ਤੋਂ ਭਗੌੜੇ ਹੋਏ ਪੁਨੀਤ ਦੀ ਜ਼ਮਾਨਤ ਅਰਜ਼ੀ ਭਾਰਤ ਉੱਚ ਅਦਾਲਤ ਵੱਲੋਂ ਨਾਮੰਜ਼ੂਰ ਕਰ ਦਿੱਤੀ ਗਈ। ਦਿੱਲੀ ਉੱਚ ਅਦਾਲਤ ਦੇ ਮਾਨਯੋਗ ਜੱਜ ਨੇ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਪੁਨੀਤ ਦੇ ਪਿਤਾ ਵੱਲੋਂ ਪੁਨੀਤ ਦੇ ਆਪਣੇ ਪਰਿਵਾਰ ਨਾਲ ਸੰਪਰਕ ਹੋਣ ਦੇ ਬਾਵਜੂਦ ਵੀ ਅਦਾਲਤ ਤੋਂ ਇਹ ਜਾਣਕਾਰੀ ਜਾਣ ਬੁੱਝ ਕੇ ਲੁਕਾਈ ਗਈ ਅਤੇ ਪੁਨੀਤ ਆਸਟ੍ਰੇਲੀਆ ਤੋਂ ਭਗੌੜਾ ਹੋਣ ਤੋਂ ਬਾਅਦ ਚਾਰ ਸਾਲ ਤੱਕ ਰੂਪੋਸ਼ ਰਿਹਾ, ਜਿਸ ਕਰਕੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਮਾਨਯੋਗ ਅਦਾਲਤ ਦੇ ਇਸ ਫੈਸਲੇ ਨਾਲ ਪੁਨੀਤ ਦੀ ਆਸਟ੍ਰੇਲੀਆ ਸਪੁਰਦਗੀ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਹ ਫੈਸਲਾ 22 ਮਈ ਨੂੰ ਹੋਣ ਦੀ ਸੰਭਾਵਨਾ ...


May 3

ਪੰਜਾਬੀ ਸੱਥ ਪਰਥ (ਆਸਟ੍ਰੇਲੀਆ) ਵੱਲੋਂ ਨਾਮਵਰ ਸ਼ਖਸ਼ੀਅਤਾਂ ਦਾ ਸਨਮਾਨ

Share this News

ਮੈਲਬਰਨ : ਆਸਟ੍ਰੇਲੀਆ ਵਿੱਚ ਨਵੀਂ ਪੀੜ੍ਹੀ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਅਤੇ ਆਪਣੀ ਵਿਰਾਸਤ ਦੀ ਸੰਭਾਲ ਲਈ ਯਤਨਸ਼ੀਲ ਸੰਸਥਾ ਪੰਜਾਬੀ ਸੱਥ ਪਰਥ (ਆਸਟ੍ਰੇਲੀਆ) ਵੱਲੋਂ ਪੰਜਾਬੀ ਦੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੀਆਂ ਕਈ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਆਸਟ੍ਰੇਲੀਆ ਭਰ ਤੋਂ ਬਹੁਤ ਸਾਰੇ ਪੱਤਰਕਾਰਾਂ, ਸਾਹਿਤਕਾਰਾਂ, ਮੀਡੀਆ ਕਰਮੀਆਂ ਅਤੇ ਲੇਖਕਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਨਮਾਨਤ ਹੋਣ ਵਾਲੀਆਂ ਸ਼ਖਸ਼ੀਅਤਾਂ ਵਿੱਚ ਗਿਆਨੀ ਸੰਤੋਖ ਸਿੰਘ ਨੂੰ ਉਹਨਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਕਾਫਸ ਹਾਰਬਰ ਦੇ ਸਫਲ ਕਿਸਾਨ ਅਤੇ ਹਰਮਨ ਰੇਡੀਉ ਰਾਹੀਂ ਭਾਈਚਾਰੇ ਦੀ ਸੇਵਾ ਕਰ ਰਹੇ ਅਮਨਦੀਪ ਸਿੱਧੂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਤ ...


May 3

ਮੈਲਬਰਨ ਵਿੱਚ ਸਿੱਖ ਭਾਈਚਾਰੇ ਵੱਲੋਂ ਅਮਿਤਾਭ ਬੱਚਨ ਵਿਰੁੱਧ ਮੁਜ਼ਾਹਰਾ

Share this News

ਮੈਲਬਰਨ : ਮੈਲਬਰਨ ਵਿੱਚ ਅੱਜ ਸਿੱਖ ਭਾਈਚਾਰੇ ਨੇ ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਵਿਰੁਧ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰਦਰਸ਼ਨ 1984 ਦੇ ਸਿੱਖ ਕਤਲੇਆਮ ਦੌਰਾਨ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਸਬੰਧੀ ਕੀਤਾ ਗਿਆ। ਉਹ ਇਥੇ ਪ੍ਰਿੰਸੈਸ ਥੀਏਟਰ ਵਿੱਚ ਸਾਲਾਨਾ ਭਾਰਤੀ ਫਿਲਮ ਮੇਲੇ ਵਿੱਚ ਹਿੱਸਾ ਲੈਣ ਲਈ ਆਏ ਹੋਏ ਹਨ। ਉਨ੍ਹਾਂ ਅੱਜ ਸਲਾਨਾ ਇਨਾਮ ਵੰਡ ਸਮਾਗਮ 'ਚ ਪਹੁੰਚਣਾ ਸੀ। ਸ਼ਾਮੀਂ ਇਸ ਥੀਏਟਰ ਸਾਹਮਣੇ ਜੁੜੇ ਸਿੱਖ ਨੌਜਵਾਨਾਂ ਨੇ ਹੱਥਾਂ 'ਚ ਬੈਨਰ ਫੜੇ ਹੋਏ ਸਨ। ਇਸ ਸ਼ਾਂਤਮਈ ਮੁਜ਼ਾਹਰੇ ਦੌਰਾਨ ਪ੍ਰਬੰਧਕਾਂ ਨੇ ਅਮਿਤਾਬ ਬਚਨ ਨੂੰ ਮੁੱਖ ਗੇਟ ਦੀ ਬਜਾਏ ਪਿਛਲੇ ਪਾਸਿਓਂ ਥੀਏਟਰ ਅੰਦਰ ਦਾਖਲ ਕਰਵਾਇਆ। ਹਾਲਾਂਕਿ ਮੁੱਖ ਗੇਟ 'ਤੇ ਰੈੱਡ ਕਾਰਪਟ ਵਿਛਾਇਆ ਗਿਆ ਸੀ। ...[home] 1-10 of 10

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved