Australia News Section

Monthly Archives: MAY 2015


May 28

IS ਅੱਤਵਾਦੀ ਦੇ ਲਈ 2 ਬੱਚਿਆਂ ਨੂੰ ਛੱਡ ਫਰਾਰ ਹੋਈ ਇਹ ਔਰਤ

Share this News

ਮੈਲਬੋਰਨ : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) 'ਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਦੀ ਇਕ ਔਰਤ ਨੇ ਕਥਿਤ ਤੌਰ 'ਤੇ ਆਪਣੇ 2 ਬੱਚਿਆਂ ਨੂੰ ਛੱਡ ਦਿੱਤਾ। ਜਸਮੀਨਾ ਮਿਲੋਵਾਨੋਵ (26) ਨੇ ਆਪਣੇ ਬੱਚਿਆਂ ਦੀ ਦੇਖ-ਰੇਖ ਕਰਨ ਵਾਲੀ ਆਇਆ ਨੂੰ ਕਿਹਾ ਕਿ ਉਹ ਕਦੇ ਸਿਡਨੀ ਸਥਿਤ ਆਪਣੇ ਘਰ ਨਹੀਂ ਪਰਤੀ। ਬਾਅਦ ਵਿਚ ਉਸ ਨੇ ਆਪਣੇ ਸਾਬਕਾ ਪਤੀ ਨੂੰ ਦੱਸਿਆ ਕਿ ਉਹ ਸੀਰੀਆ ਵਿਚ ਹੈ। 26 ਸਾਲਾ ਆਸਟਰੇਲੀਆਈ ਔਰਤ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਸੀਰੀਆ ਪਹੁੰਚ ਗਈ ਹੈ ਬੱਚਿਆਂ ਦੀ ਉਮਰ ਪੰਜ ਅਤੇ ਸੱਤ ਸਾਲ ਹੈ ।


May 28

ਪੱਗ ਉਤਾਰ ਕੇ ਜ਼ਖਮੀ ਬੱਚੇ ਦੀ ਜਾਨ ਬਚਾਉਣ ਵਾਲੇ ਸਿੱਖ ਨੌਜਵਾਨ ਨੂੰ ਮਿਲਿਆ ਅਨੋਖਾ ਤੋਹਫਾ

Share this News

ਮੈਲਬੋਰਨ : ਨਿਊਜ਼ੀਲੈਂਡ 'ਚ ਇਕ ਸੜਕ ਹਾਦਸੇ ਵਿਚ 6 ਸਾਲ ਬੱਚੇ ਨੂੰ ਬਚਾਉਣ ਲਈ ਆਪਣੀ ਪਗੜੀ ਉਤਾਰ ਕੇ ਮਦਦ ਕਰਨ ਵਾਲੇ ਸਿੱਖ ਹਰਮਨ ਸਿੰਘ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਨਹੀਂ ਥੱਕਦਾ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੇ ਆਕਲੈਂਡ 'ਚ 15 ਮਈ ਨੂੰ ਇਕ ਸੜਕ ਹਾਦਸੇ ਵਿਚ ਜ਼ਖਮੀ ਹੋਏ 6 ਸਾਲਾਂ ਬੱਚੇ ਦੀ ਜਾਨ ਨੂੰ ਬਚਾਉਣ ਲਈ ਹਰਮਨ ਨੇ ਆਪਣੀ ਪਗੜੀ ਉਤਾਰ ਕੇ ਉਸ ਦੇ ਸਿਰ 'ਤੇ ਬੰਨ ਦਿੱਤੀ ਸੀ। ਉਸ ਦੇ ਸਿਰ ਦੇ ਸੱਟ ਲੱਗੀ ਸੀ ਅਤੇ ਉਹ ਲਹੂ-ਲੁਹਾਨ ਸੀ। ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਰਮਨ ਨੇ ਉਸ ਬੱਚੇ ਦੀ ਮਦਦ ਕਰ ਕੇ ਆਪਣੇ ਫਰਜ਼ ਨੂੰ ਪੂਰਾ ਕੀਤਾ ਸੀ। ਉਹ ਬੱਚਾ ਸਿੱਖ ਹਰਮਨ ...


May 28

ਸਿਡਨੀ 'ਚ ਕਰਵਾਈ ਪੰਜਾਬੀ ਮੁੰਡੇ ਨੇ ਬੱਲੇ ਬੱਲੇ

Share this News

ਸਿਡਨੀ : ਪੰਜਾਬੀਆਂ ਲਈ ਇਹ ਗੱਲ ਬੜੇ ਮਾਣ ਵਾਲੀ ਕਹੀ ਜਾਵੇਗੀ ਕਿ ਇਸ ਵਾਰ ਵਿਸ਼ਵ ਫਿਟਨਸ ਫੈਡਰੇਸ਼ਨ ਮਾਈਗ੍ਰੇਟਡ ਆਸਟ੍ਰੇਲੀਆ ਸਿਡਨੀ 'ਚ ਵੱਸਦੇ ਪੰਜਾਬੀ ਅਮਨ ਪੂਨੀਆ ਨੇ ਮਿਸਟਰ ਸਿਡਨੀ ਦਾ ਖ਼ਿਤਾਬ ਜਿੱਤ ਲਿਆ ਹੈ। 29 ਸਾਲਾਂ ਦਾ ਅਮਨ ਪੂਨੀਆ ਆਪਣੇ ਪਿਤਾ ਭਜਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ   1996 'ਚ ਆਪਣੇ ਪਰਿਵਾਰ ਸਮੇਤ ਸਿਡਨੀ ਆ ਵਸਿਆ ਸੀ। ਅਮਨ. ਅੱਜ ਕੱਲ ਵਰਕਿੰਗ ਡਿਪਾਰਟਮੈਂਟ ਆਫ ਹਿਊਮਨ ਸਰਵਿਸਜ਼ 'ਚ ਕੰਮ ਕਰਦਾ ਹੈ। ਸਿਡਨੀ ਦੇ ਕਰਬਾਂ ਬੈਕਸਟਾਊਨ 'ਚ ਹੋਏ ਇਸ ਮੁਕਾਬਲੇ ਵਿਚ ਅਮਨਦੀਪ ਨੇ 81 ਕਿਲੋ ਭਾਰ ਵਰਗ 'ਚ ਹਿੱਸਾ ਲਿਆ ਅਤੇ ਮਿਸਟਰ ਸਿਡਨੀ ਦਾ ਖਿਤਾਬ ਜਿੱਤ ਕੇ ਆਪਣੀ ਝੋਲੀ ਪਾਇਆ। ਇਸ ਜਿੱਤ ਦੀ ਖੁਸ਼ੀ ਨਾਲ ਆਸਟ੍ਰੇਲੀਆ ਵੱਸਦੇ ਪੰਜਾਬੀਆਂ ਨੇ ...


May 12

ਮਲੇਸ਼ੀਆ ਤੋਂ ਆਏ ਸਿੱਖ ਪਾਈਪ ਬੈਂਡ ਦਾ ਸਿਡਨੀ ਵਿਚ ਭਰਵਾਂ ਸਵਾਗਤ

Share this News

ਇਸ ਸਾਲ ਦੀ ਐਨਜੈਕ ਪਰੇਡ ਦੀ ੧੦੦ਵੀ ਵਰੇਗੰਢ ਵਿਚ ਭਾਗ ਲੈਣ ਲਈ ਉਚੇਚੇ ਤੋਰ ਤੇ ਪਹੁੰਚੇ ੩੪ ਮੈਂਬਰੀ ਸਿੱਖ ਪਾਈਪ ਬੈਂਡ ਦਾ ਸਿਡਨੀ ਨਿਵਾਸੀਆਂ ਨੇ ਤਹਿ ਦਿਲੋਂ ਸਵਾਗਤ ਕੀਤਾ। ਆਪਣੇ ਇਕ ਹਫਤੇ ਦੇ ਦੋਰੇ ਦੋਰਾਨ ਇਸ ਬੈਂਡ ਨੇ ਕਈ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਿਨਾਂ ਵਿਚ ਐਨਜੈਕ ਡੇਅ ਦੀ ਸਵੇਰ ਦੀ ਸਰਵਿਸ, ਕਈ ਆਰ ਐਸ ਐਲ ਕਲਬਾਂ ਲਈ ਪ੍ਰਦਰਸ਼ਨ ਅਤੇ ਵਿਸਾਖੀ ਮੋਕੇ ਸਜਾਏ ਗਏ ਗੁਰੂਦੁਆਰਾ ਸਾਹਿਬ ਗਲੈਨਵੁੱਡ ਵਾਲੇ ਨਗਰ ਕੀਰਤਨ ਪ੍ਰਮੁੱਖ ਹਨ। ਇਸ ਸਾਰੇ ਦੋਰੇ ਦੋਰਾਨ ਕੀਤੇ ਗਏ ਪ੍ਰਦਰਸ਼ਨ ਸਿੱਖਾਂ ਦੀ ਪਹਿਚਾਣ ਆਸਟ੍ਰੇਲ਼ੀਆ ਦੇ ਸਾਰੇ ਭਾਈਚਾਰੇ ਵਿਚ ਫਿਲਾਉਣ ਲਈ ਬਹੁਤ ਹੀ ਸਹਾਈ ਸਿੱਧ ਹੋਏ ਹਨ। ਇਸ ਪਾਈਪ ਬੈਂਡ ਦੇ ਪ੍ਰਮੁੱਖ ਪਾਈਪ ...


May 12

ਬਦਲ ਰਹੇ ਮੌਸਮ ਦੇ ਮਿਜ਼ਾਜ

Share this News

ਪਿਛਲੇ 18 ਸਾਲਾਂ ਦੌਰਾਨ ਚੀਨ ਦੇ ਗਲੇਸ਼ੀਅਰ, ਖਾਸ ਕਰ ਕੇ ਤਿੱਬਤ ਵਿਚਲੇ ਗਲੇਸ਼ੀਅਰ 7600 ਵਰਗ ਕਿਲੋਮੀਟਰ ਲਗਪਗ 18 ਫ਼ੀਸਦ ਸੁੰਗੜ ਗਏ ਹਨ। ਮਾਊਂਟ ਐਵਰੈਸਟ 'ਤੇ ਫੈਲੀ ਬਰਫ਼ ਦੀ ਸੰਘਣੀ ਚਾਦਰ ਵੀ ਛਿੱਦੀ ਪੈ ਗਈ ਹੈ ਜਿਸ ਕਾਰਨ ਹਿਮਾਲਿਆ ਦਾ ਚੱਟਾਨੀ ਢਾਂਚਾ ਪ੍ਰਦੂਸ਼ਣ ਦੀ ਸਿੱਧੀ ਮਾਰ ਹੇਠ ਆ ਗਿਆ ਹੈ। ਕੁਦਰਤੀ ਕ੍ਰੋਪੀਆਂ ਵਧ ਰਹੀਆਂ ਹਨ। ਨੇਪਾਲ ਦੀ ਤਰਾਸਦੀ ਸਾਡੇ ਸਾਹਮਣੇ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੇ ਹੋਰਨਾਂ ਖੇਤਰਾਂ ਅੰਦਰ ਹੀ ਬੇਮੌਸਮੀ ਝੱਖੜ ਤੂਫ਼ਾਨ ਮੀਂਹ ਆਦਿ ਪੂਰੀ ਤਰ੍ਹਾਂ ਜਨ ਜੀਵਨ ਵਿਅਸਥ ਕੀਤਾ ਹੈ। ਆਓ ਅਹਿਦ ਕਰੀਏ, ਮਨੁੱਖਤਾ ਅਤੇ ਧਰਤੀ ਉੱਪਰ ਵਸਦੇ ਜੀਵ-ਜੰਤੂਆਂ ਦੀ ਭਲਾਈ ਵਾਸਤੇ ਕੀਤੇ ਯਤਨਾਂ ਨੂੰ ਅੱਗੇ ਤੋਰੀਏ।


May 12

ਸਟੇਟ ਪਾਰਲੀਮੈਂਟ ਵਿੱਚ ਵਿਸਾਖੀ ਸਮਾਗਮ

Share this News

ਨਿਊ ਸਾਊਥ ਵੇਲਜ਼ ਦੀ ਸਟੇਟ ਪਾਰਲੀਮੈਂਟ ਵਿੱਚ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਨਵਦੀਪ ਸਿੰਘ ਸੂਰੀ, ਰਸ਼ਪਾਲ ਸਿੰਘ ਹੇਅਰ, ਸੁਖਵਿੰਦਰ ਅੰਮ੍ਰਿਤ ਤੇ ਸੁਰਖਾਬ ਨੂੰ ਪੰਜਾਬੀਅਤ ਦਾ ਮਾਣ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਾਜ ਦੇ ਕਈ ਮੰਤਰੀ ਤੇ ਕਰੀਬ ਅੱਧੀ ਦਰਜਨ ਮੈਂਬਰ ਪਾਰਲੀਮੈਂਟ ਸ਼ਾਮਿਲ ਹੋਏ। ਜਦੋਂ ਕਿ ਪੰਜਾਬੀ ਭਾਈਚਾਰੇ ਦੇ ਆਗੂ ਤੇ ਆਮ ਲੋਕ ਵੀ ਆਏ ਹੋਏ ਸਨ।
ਸਮਾਗਮ ਦੀ ਸ਼ੁਰੂਆਤ ਤੇ ਆਸਟ੍ਰੇਲੀਅਨ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਕੌਂਸਲ ਦੇ ਕਨਵੀਨਰ ਡਾ. ਮਨਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਵਿਸਾਖੀ ਦਾ ਇਹ ਸਮਾਗਮ ਵਿਦੇਸ਼ ਵਿੱਚ ਆਪਣੇ ਵਿਰਸੇ ਪ੍ਰਤੀ ਜਾਗ੍ਰਿਤੀ ਪੈਦਾ ...


May 12

ਭਾਰਤ ਆਸਟ੍ਰੇਲੀਆ ਦੇ ਵਪਾਰ ਸਮਝੌਤਾ ਪ੍ਰਤੀ ਖ਼ਦਸ਼ਾ

Share this News

ਆਸਟ੍ਰੇਲੀਆ ਨੇ ਕਿਹਾ ਕਿ ਭਾਰਤ ਨਾਲ ਤਜਵੀਜ਼ਤ ਮੁਕਤ ਵਪਾਰ ਸਮਝੌਤਾ ਇਸ ਸਾਲ ਵਿੱਚ ਨੇਪਰੇ ਚਾੜ੍ਹਨਾ ਆਸਾਨ ਨਹੀਂ ਹੋਵੇਗਾ। ਵਪਾਰ ਤੇ ਨਿਵੇਸ਼ ਬਾਰੇ ਮੰਤਰੀ ਐਂਡਰੀਊ ਰੌਬ ਦੇ ਹਵਾਲੇ ਨਾਲ ਆਸਟ੍ਰੇਲੀਆਈ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਸ ਦਿਸ਼ਾ ਵਿੱਚ ਭਰੋਸਾ ਵਧਾਉਣਾ ਹੈ ਕਿਉਂਕਿ ਇਸ ਸਾਲ ਸਮਝੌਤਾ ਨੇਪਰੇ ਚਾੜ੍ਹਨ ਬਾਰੇ ਦੋਵਾਂ ਦੇਸ਼ਾਂ ਵਿੱਚ ਯਕੀਨੀ ਤੌਰ 'ਤੇ ਉਤਸ਼ਾਹ ਹੈ ਪਰ ਇਹ ਆਸਾਨ ਨਹੀਂ ਹੋਵੇਗਾ। ਇਸ ਦੇ ਬਾਵਜੂਦ ਇਹ ਅਜਿਹਾ ਟੀਚਾ ਹੈ, ਜਿਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸੇਵਾਵਾਂ ਬਾਰੇ ਆਲਮੀ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਰੌਬ ਭਾਰਤ ਗਏ ਹੋਏ ਸਨ।
ਉਹਨਾਂ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਦੌਰੇ ...


May 12

ਪੰਜਾਬੀ ਸੱਥ ਪਰਥ ਦੇ ਸੁਹਿਰਦ ਯਤਨ

Share this News

ਪੰਜਾਬੀ ਸੱਥ ਪਰਥ ਆਸਟ੍ਰੇਲੀਆ ਵੱਲੋਂ ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਬੋਲੀ, ਲਿਪੀ ਤੇ ਅੱਖਰ ਗਿਆਨ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੱਥ ਨੇ ਲੋਕਾਂ ਦੀ ਮਦਦ ਨਾਲ ਕੁਝ ਰਾਸ਼ੀ ਇਕੱਠੀ ਕਰਕੇ ਪੰਜਾਬ ਤੋਂ ਪੰਜਾਬੀ ਕੈਦੇ, ਕਿਤਾਬ, ਕੰਲਡਰ, ਚਾਰਟ ਤੇ ਹੋਰ ਪੜਨ ਲਿਖਣ ਦੀ ਸਮਗਰੀ ਮੰਗਵਾਈ ਹੈ। ਇਸ ਸਮਗਰੀ ਨੂੰ ਗੁਰਦੁਆਰਿਆਂ 'ਚ ਸਟਾਲਾਂ ਰਾਹੀਂ ਵੰਡਿਆ ਜਾ ਰਿਹਾ ਹੈ। ਪੰਜਾਬੀ ਸੱਥ, ਸਿੱਖ ਐਸੋਸੀਏਸ਼ਨ ਆਫ਼ ਵੇਸਟ੍ਰਨ ਆਸਟ੍ਰੇਲੀਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਨਿਟ ਸੰਪ੍ਰਿੰਗਜ਼ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦਾ ਇਮਤਿਹਾਨ ਵੀ ਕਰਵਾਉਣ ਜਾ ਰਹੀ ਹੈ।
ਪੰਜਾਬੀ ਸੱਥ ਪਰਥ ਦੇ ਪ੍ਰਬੰਧਕ ਹਰਲਾਲ ਸਿੰਘ, ਹਰਮੰਦਰ ਕੰਗ, ਰਾਜਵਿੰਦਰ ਸਿੰਘ, ਨਵਤੇਜ ...


May 12


Share this News

ਸੈਂਟਰਲ ਟਰੇਨ ਸਟੇਸ਼ਨ ਨੇੜੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਟੋਨੀ ਐਬਟ ਸਰਕਾਰ ਦੀ ਸ਼ਰਨਾਰਥੀ ਵਿਰੋਧੀ ਨੀਤੀ ਖਿਲਾਫ਼ ਰੈਲੀ ਤੇ ਮਾਰਚ ਕੀਤਾ। ਉਹ ਮੰਗ ਕਰ ਰਹੇ ਸਨ ਕਿ ਆਸਟ੍ਰੇਲੀਆ ਦੀ ਸ਼ਰਨਾਰਥੀ ਨੀਤੀ ਵਿੱਚ ਕੀਤੇ ਜਾ ਰਹੇ ਫੇਰ ਬਦਲ ਨੂੰ ਬੰਦ ਕਰਕੇ ਇਸ ਨੂੰ ਹੋਰ ਮਨੁੱਖਤਾਵਾਦੀ ਬਣਾਇਆ ਜਾਵੇ। ਇਸ ਰੈਲੀ ਤੇ ਮਾਰਚ ਦਾ ਸੱਦਾ ਆਸਟ੍ਰੇਲੀਆ ਅੰਦਰ ਵੱਖ-ਵੱਖ ਸਮਾਜਿਕ, ਜਨਤਕ, ਮਨੁੱਖੀ ਹੱਕਾਂ ਦੀ ਰਾਖੀ ਲਈ ਲੜਦੀ ਰਫ਼ਿਊਜ਼ੀ ਕੌਂਸਲ ਆਫ਼ ਆਸਟ੍ਰੇਲੀਆ ਤੇ ਹੋਰ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਦਿੱਤਾ ਸੀ।
ਜ਼ਿਕਰਯੋਗ ਹੋਵੇਗਾ ਕਿ ਆਸਟ੍ਰੇਲੀਆ ਨੇ ਦੇਸ਼ 'ਚ ਸ਼ਰਨ ਲੈਣ ਆਏ ਵੀਅਤਨਾਮ ਦੇ ਲੋਕਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ...


May 12

ਖ਼ਾਲਸੇ ਦੇ ਜਨਮ ਦਿਹਾੜੇ 'ਤੇ ਨਗਰ ਕੀਰਤਨ

Share this News

ਗੁਰਦੁਆਰਾ ਸਾਹਿਬ ਪਾਰਕਲੀ ਗਲੈਨਵੁੱਡ ਵਿਖੇ ਨਗਰ ਕੀਰਤਨ ਕੱਢਿਆ ਗਿਆ। ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਦੇ ਸੱਦੇ 'ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਵਿਸਾਖੀ ਵਾਲੇ ਦਿਨ ਸਜਾਏ ਗਏ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਵਿੱਚ ਕਰੀਬ ਢਾਈ ਹਜ਼ਾਰ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਜਾਏ ਹੋਏ ਵਾਹਨ 'ਤੇ ਰੱਖੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਜਦੋਂ ਕਿ ਇਸ ਵਾਰ ਮਲੇਸ਼ੀਆ ਤੋਂ ਆਇਆ 'ਸ੍ਰੀ ਦਸ਼ਮੇਸ਼ ਸਿੱਖ ਬੈਂਡ' ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਇਆ। ਬੈਂਡ ਨੇ 'ਦੇਹ ਸ਼ਿਵਾ ਵਰ ਮੋਹੇ ਹੈ' ਦੇ ਸ਼ਬਦ ਗਾਇਨ ਦੀ ਧੁਨ ਵੀ ਪੇਸ਼ ...[home] [1] 2  [next]1-10 of 16

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved