Australia News Section

Monthly Archives: MAY 2016


May 20

'ਆਸਟ੍ਰੇਲੀਆ 'ਚ ਨਜ਼ਰ ਆਇਆ ਏਲੀਅਨਸ ਦਾ ਸਪੇਸਕ੍ਰਾਫਟ'

Share this News

ਸਿਡਨੀ : ਯੂ. ਐਫ. ਓ. ਹੰਟਰਸ ਦੀ ਸਕਿਓਰ ਟੀਮ-10 ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੇ ਆਸਮਾਨ 'ਚ ਆਮ ਹਵਾਈ ਜਹਾਜ਼ਾਂ ਨਾਲੋ 100 ਗੁਣਾ ਤੇਜ਼ ਉਡਣ ਵਾਲੇ ਏਲੀਅਨਸ ਦੇ ਸਪੇਸਕ੍ਰਾਫਟ ਨੂੰ ਦੇਖਿਆ ਹੈ। ਯੂ. ਐਫ. ਓ. ਹੰਟਰਸ ਨੇ ਆਪਣੇ ਇਸ ਦਾਅਵੇ ਦੇ ਸਬੂਤ ਦੇ ਤੌਰ 'ਤੇ ਉਹ ਗ੍ਰਾਫਿਕਸ ਵੀ ਪੇਸ਼ ਕੀਤੇ ਹਨ, ਜੋ ਉਸ ਸਮੇਂ ਆਸਟ੍ਰੇਲੀਆ ਦੇ ਅਸਮਾਨ 'ਚ ਉਡ ਰਹੇ ਬਾਕੀ ਜਹਾਜ਼ਾਂ ਦੀ ਸਥਿਤੀ ਦਿਖਾ ਰਿਹਾ ਹੈ। ਆਮ ਸਪੀਡ ਨਾਲ ਉਡ ਰਹੇ ਜਹਾਜ਼ਾਂ ਵਿਚਾਲੇ ਇਕ ਚੀਜ਼ ਬਹੁਤ ਤੇਜ਼ੀ ਨਾਲ ਉੁਨ੍ਹਾਂ ਵਿਚਾਲੇ ਉਡ ਕੇ ਜਾਂਦੀ ਹੋਈ ਨਜ਼ਰ ਆ ਰਹੀ ਸੀ। ਹਾਲਾਂਕਿ ਯੂ. ਐਫ. ਓ. ਹੰਟਰਸ ਨੇ ਜੋ ਸਬੂਤ ਪੇਸ਼ ਕੀਤੇ ਹਨ ਉਨ੍ਹਾਂ ਨੂੰ ...


May 20

ਕਿਰਪਾਨ ਸਮੇਤ ਬੈਠੇ ਸਿੱਖ ਨੂੰ ਦੇਖ ਕੇ ਡਰੇ ਆਸਟ੍ਰੇਲੀਅਨ ਮਾਂ-ਪੁੱਤ

Share this News

ਮੈਲਬੋਰਨ : ਆਸਟ੍ਰੇਲੀਆ ਦੇ ਮੈਲਬੋਰਨ ਦੇ ਇਕ ਫੂਡ ਹਾਲ ਵਿਚ ਇਕ ਸਿੱਖ ਨੂੰ ਕਿਰਪਾਨ ਸਮੇਤ ਦੇਖ ਕੇ ਮਾਂ-ਪੁੱਤ ਡਰ ਗਏ ਅਤੇ ਉਨ੍ਹਾਂ ਨੇ ਧਾਰਮਿਕ ਪੱਧਰ 'ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਰੱਖਣ ਦੀ ਇਜਾਜ਼ਤ ਦੇਣ ਵਾਲੇ ਕਾਨੂੰਨ ਵਿਚ ਬਦਲਾਅ ਦੀ ਮੰਗ ਕਰ ਦਿੱਤੀ। ਸਾਊਥਲੈਂਡ ਫੂਡ ਹਾਲ ਵਿਚ ਜਦੋਂ ਔਰਤ ਦੇ ਬੇਟੇ ਨੇ ਆਪਣੀ ਪਿੱਛੇ ਦੀ ਸੀਟ 'ਤੇ ਕਿਰਪਾਨ ਸਮੇਤ ਇਕ ਸਿੱਖ ਵਿਅਕਤੀ ਨੂੰ ਬੈਠੇ ਦੇਖਿਆ ਤਾਂ ਉਹ ਡਰ ਗਿਆ। ਉਸ ਨੇ ਤੁਰੰਤ ਆਪਣੀ ਮਾਂ ਦੇ ਕੰਨ ਵਿਚ ਕਿਹਾ ਕਿ ਸਾਡੇ ਪਿੱਛੇ ਬੈਠੇ ਵਿਅਕਤੀ ਕੋਲ ਛੁਰਾ ਹੈ। 
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਸਿੱਖਾਂ ਨੂੰ ਛੋਟੇ ਆਕਾਰ ਦੀ ਕਿਰਪਾਨ ਧਾਰਨ ਕਰਨ ਦੀ ਆਗਿਆ ਹੈ। ਸਿੱਖ ਧਰਮ ਵਿਚ ...


May 20

ਆਸਟਰੇਲੀਆ 'ਚ ਸਿਆਸੀ ਪਾਰਟੀਆਂ ਨੇ ਭਾਰਤੀਆਂ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਪਾਸਾ ਵੱਟਿਆ

Share this News

ਸਿਡਨੀ : ਆਸਟ੍ਰੇਲੀਆ ਦੀ ਲਿਬਰਲ ਰਾਸ਼ਟਰੀ ਪਾਰਟੀ ਗਠਜੋੜ ਅਤੇ ਵਿਰੋਧੀ ਧਿਰ ਲੇਬਰ ਅਤੇ ਖੱਬੇ ਪੱਖੀ ਗਰੀਨ ਪਾਰਟੀ ਨੇ ਸੰਘੀ ਚੋਣਾਂ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਕਿਸੇ ਵੀ ਪਾਰਟੀ ਨੇ ਭਾਰਤੀ ਪਿਛੋਕੜ ਵਾਲੇ ਕਿਸੇ ਆਗੂ ਨੂੰ ਆਪਣਾ ਉਮੀਦਵਾਰ ਨਹੀਂ ਬਣਾਇਆ ਹੈ। ਇਸ ਤੋਂ ਨਿਰਾਸ਼ ਹੋ ਕੇ ਭਾਰਤੀਆਂ ਨੇ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁੱਝ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦਾ ਫ਼ੈਸਲਾ ਲੈ ਲਿਆ ਹੈ।
ਆਉਂਦੀ 2 ਜੁਲਾਈ ਨੂੰ ਸੰਸਦ ਲਈ 150 ਅਤੇ ਸੈਨੇਟ ਦੀਆਂ 76 ਸੀਟਾਂ ਲਈ ਸੰਸਦ ਮੈਂਬਰ ਚੁਣੇ ਜਾਣੇ ਹਨ। ਇੱਥੇ ਸੈਨੇਟ ਭਾਰਤ ਦੀ ਰਾਜ ਸਭਾ ਵਾਂਗ ਹੈ। ਆਸਟ੍ਰੇਲੀਆ ਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤੀ ਪਿਛੋਕੜ ਵਾਲਿਆਂ ਦੀ ਆਬਾਦੀ 3,90,894 ...


May 12

ਆਸਟਰੇਲੀਆ ਵਿੱਚ ਮਿਲਿਆ ਦੁਨੀਆ ਦਾ ਸਭ ਤੋਂ ਪੁਰਾਣਾ ਕੁਹਾੜਾ

Share this News

ਮੈਲਬਰਨ : ਆਸਟਰੇਲੀਆ ਦੇ ਉੱਤਰ ਪੱਛਮੀ ਖੇਤਰ ਵਿੱਚੋਂ ਇਕ ਕੁਹਾੜੇ ਦਾ ਹਿੱਸਾ ਮਿਲਿਆ ਹੈ, ਜੋ 49,000 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਪੁਰਾਤਤਵ ਵਿਭਾਗ ਮੁਤਾਬਕ ਇਹ ਤਿੱਖਾ ਤਰਾਸ਼ਿਆ ਪੱਥਰ ਇਸ ਤੱਥ ਦਾ ਗਵਾਹ ਹੈ ਕਿ ਯੂਰਪ ਤੋਂ ਹਜ਼ਾਰਾਂ ਸਾਲ ਪਹਿਲਾਂ ਜ਼ਿੰਦਗੀ ਗੁਜ਼ਾਰਨ ਲਈ ਜ਼ਰੂਰੀ ਮਨੁੱਖੀ ਕਲਪਣਾ ਅਤੇ ਸਿਰਜਣਾ ਨੇ ਆਸਟਰੇਲੀਆ ਦੀ ਧਰਤੀ ਉੱਤੇ ਅੰਗੜਾਈ ਲੈ ਲਈ ਸੀ। ਵੈਸਟਰਨ ਆਸਟਰੇਲੀਆ ਸੂਬੇ ਦੇ ਕਿੰਬਰਲੀ ਇਲਾਕੇ ਵਿੱਚੋਂ ਮਿਲਿਆ ਕੁਹਾੜੇ ਦਾ ਇਹ ਹਿੱਸਾ ਉਨ੍ਹਾਂ ਪਹਿਲੇ ਸਮਿਆਂ ਦਾ ਹੈ, ਜਦੋਂ ਅਜੋਕੇ ਮਨੁੱਖ ਨੇ ਆਸਟਰੇਲੀਆ ਵਿੱਚ ਪੈਰ ਧਰਿਆ ਸੀ ਅਤੇ ਨਿੱਤ ਦਿਨ ਦੀਆਂ ਲੋੜਾਂ ਲਈ ਉਸ ਨੂੰ ਅਜਿਹੇ ਸੰਦਾਂ ਦੀ ਜ਼ਰੂਰਤ ਮਹਿਸੂਸ ਹੋਈ। ਸਥਾਨਕ ਰੇਡੀਓ ਨਾਲ ਜਾਣਕਾਰੀ ਸਾਂਝੀ ਕਰਦਿਆਂ ਖੋਜ ਵਿੱਚ ...


May 12

ਆਸਟ੍ਰੇਲੀਆ ਚੋਣਾਂ 'ਚ ਭਾਰਤੀ ਭਾਈਚਾਰਾ ਨਿਭਾਵੇਗਾ ਅਹਿਮ ਭੂਮਿਕਾ

Share this News

ਸਿਡਨੀ : ਆਸਟ੍ਰੇਲੀਆ ਵਿਚ 2 ਜੁਲਾਈ ਤੋਂ ਵੋਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿਚ ਆਪਣੀ-ਆਪਣੀ ਕਿਸਮਤ ਅਜਮਾਉਣ ਲਈ ਲੇਬਰ ਪਾਰਟੀ ਦੇ ਬਿੱਲ ਸ਼ਾਰਟਨ ਅਤੇ ਲਿਬਰਲ ਅਤੇ ਰਾਸ਼ਟਰੀ ਪਾਰਟੀ ਤੋਂ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਮੈਦਾਨ ਵਿਚ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਬਹੁਤ ਸਖਤ ਹੋਵੇਗਾ। ਇਨ੍ਹਾਂ ਵੋਟਾਂ ਵਿਚ ਇਕ ਗੱਲ ਸਮਝ ਆਈ ਹੈ ਕਿ ਪੱਛਮੀ ਆਸਟ੍ਰੇਲੀਆ ਦੇ ਸਿਡਨੀ ਅਤੇ ਮੈਲਬੌਰਨ ਦੇ ਉਪ-ਨਗਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਉੱਥੇ ਦੇ ਲੋਕ ਬੇਰੁਜ਼ਗਾਰੀ ਅਤੇ ਮਹਿੰਗੇ ਜੀਵਨ ਪੱਧਰ ਤੋਂ ਬਹੁਤ ਪਰੇਸ਼ਾਨ ਹਨ। ਹੋਰ ਦੇਸ਼ਾਂ ਤੋਂ ਆਏ ਲੋਕ ਮਹਿੰਗੇ ਘਰ ਨਹੀਂ ਖਰੀਦ ਨਹੀਂ ਸਕਦੇ। 
ਆਸਟ੍ਰੇਲੀਆ ਵਿਚ ਹੋਈਆਂ ਚੋਣਾਂ ਵਿਚ ਮੂਲ ਰੂਪ ...


May 12

ਆਸਟ੍ਰੇਲੀਆ 'ਚ ਲਾਪਤਾ ਪੰਜਾਬੀ ਲੜਕੀ ਘਰ ਪਰਤੀ

Share this News

ਮੈਲਬੌਰਨ : ਆਸਟਰੇਲੀਆ 'ਚ ਲਾਪਤਾ ਲੜਕੀ ਕੋਮਲ ਰੰਧਾਵਾ (16 ਸਾਲ) ਆਪਣੇ ਘਰ ਸਹੀ ਸਲਾਮਤ ਪਹੁੰਚ ਚੁੱਕੀ ਹੈ | ਐਤਵਾਰ ਨੂੰ ਰਾਤ ਦੇ 11 ਵਜੇ ਅਚਾਨਕ ਹੀ ਉਹ ਆਪਣੇ ਘਰ ਕੈਂਨਮੋਰ ਕਰੈਂਸਟ (ਹਿੱਲ ਸਾਈਡ) ਤੋਂ ਗੁੰਮ ਹੋ ਗਈ ਸੀ ਤੇ ਇਸ ਤੋਂ ਬਾਅਦ ਉਸ ਦੇ ਮਾਪਿਆਂ ਵੱਲੋਂ ਵਿਕਟੋਰੀਆ ਪੁਲਿਸ ਕੋਲ ਰਿਪੋਰਟ ਕੀਤੀ ਗਈ ਸੀ | ਪੁਲਿਸ ਵੱਲੋਂ ਪਾਈ ਗਈ ਅਪੀਲ ਤੋਂ ਬਾਅਦ ਉਹ ਆਪਣੇ ਘਰ ਵਾਪਸ ਪਰਤ ਆਈ ਹੈ | ਉਸ ਦੇ ਮਾਂ-ਬਾਪ ਨੇ ਸਭ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਿਥੇ ਵੀ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਏ 'ਤੇ ਲੱਗੀਆਂ ਹਨ, ਉਹ ਹਟਾ ਦਿੱਤੀਆਂ ਜਾਣ |


May 6

ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਭੰਗੜਾ ਗਿੱਧਾ ਮੁਕਾਬਲਾ 8 ਮਈ ਨੂੰ

Share this News

ਮੈਲਬੌਰਨ : ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਲੋਕ ਨਾਚਾਂ ਨਾਲ ਅਮੀਰ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਮੈਲਬੌਰਨ ਦੀ ਮੋਨਾਸ਼ ਯੂਨੀਵਰਸਿਟੀ ਦੇ ਕਲੇਟਨ ਕੈਂਪਸ ਵਿੱਚ 8 ਮਈ ਦਿਨ ਸ਼ਨੀਵਾਰ ਨੂੰ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਅਮਿੰਦਰ ਸਿੰਘ ਧਾਮੀ ਅਤੇ ਗੈਰੀ ਗੁਰਾਇਆ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਵੱੱਖ-ਵੱੱਖ ਸ਼ਹਿਰਾਂ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ।ਇਸ ਮੌਕੇ ਮੁਟਿਆਰਾਂ ਦਾ ਮਲਵਈ ਗਿੱਧਾ, ਝੂੰਮਰ, ਬੱਚਿਆਂ ਦਾ ਭੰਗੜਾ, ਢੋਲ ਪ੍ਰਦਰਸ਼ਨ ਅਤੇ ਹੋਰ ਵੰਨਗੀਆਂ ਆਕਰਸ਼ਣ ਦਾ ਕੇਂਦਰ ਹੋਣਗੀਆਂ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਇਨਾਮੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਅੰਤਰਰਾਸ਼ਟਰੀ ਪੱਧਰ ...


May 6

ਭਾਰਤੀ ਮੂਲ ਦਾ ਆਸਟ੍ਰੇਲੀਆਈ ਅੱਤਵਾਦੀ ਇਰਾਕ ਵਿਚ ਮਰਿਆ ਗਿਆ

Share this News

ਸਿਡਨੀ : ਅੱਤਵਾਦੀ ਸੰਗਠਨ ਲਈ ਲੜਾਕਿਆਂ ਦੀ ਭਰਤੀ ਕਰਨ ਵਾਲਾ ਇਕ ਭਾਰਤੀ ਮੂਲ ਦਾ ਆਸਟ੍ਰੇਲੀਆਈ ਨਾਗਰਿਕ ਇਰਾਕ ਵਿਚ ਅਮਰੀਕਾ ਦੇ ਹਵਾਈ ਹਮਲੇ ਵਿਚ ਮਾਰਿਆ ਗਿਆ। ਆਸਟ੍ਰੇਲੀਆ ਦੇ ਅਟਾਰਨੀ ਜਨਰਲ ਜਾਰਜ ਬ੍ਰਾਂਡਿਸ ਨੇ ਜਾਣਕਾਰੀ ਦਿੱਤੀ ਕਿ ਇੱਥੇ ਰਹਿ ਕੇ ਆਈ. ਐੱਸ. ਲਈ ਭਰਤੀ ਕਰਨ ਵਾਲਾ ਨੀਲ ਪ੍ਰਕਾਸ਼ ਨਾਮ ਦਾ ਨਾਗਰਿਕ ਮੋਸੁਲ ਵਿਚ 29 ਅਪ੍ਰੈਲ ਨੂੰ ਅਮਰੀਕੀ ਹਵਾਈ ਹਮਲੇ 'ਚ ਮਾਰਿਆ ਗਿਆ। ਉਹ ਆਸਟ੍ਰੇਲੀਆ ਵਿਚ ਕਈ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਲੋਕਾਂ ਨਾਲ ਸੰਬੰਧਤ ਸੀ। ਬ੍ਰਾਂਡਿਸ ਨੇ ਰੱਖਿਆ ਮੰਤਰੀ ਮੇਰਿਸ ਪਾਅਨੇ ਨਾਲ ਸਾਂਝੇ ਰੂਪ ਵਿਚ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੈਲਬੌਰਨ ਵਿਚ ਜੰਮਿਆ ਪ੍ਰਕਾਸ਼ ਆਈ. ਐੱਸ. ਦੀਆਂ ਕਈ ਵੀਡੀਓ ਅਤੇ ਰਸਾਲਿਆਂ ਵਿਚ ਸਾਹਮਣੇ ਆ ਚੁੱਕਾ ਸੀ। ਉਸਨੇ ...


May 6

ਆਸਟ੍ਰੇਲੀਆ ਵਿਚ ਪੈਦਾ ਹੋਇਆ ਸਭ ਤੋਂ ਜ਼ਿਆਦਾ ਵਜ਼ਨ ਦਾ ਬੱਚਾ

Share this News

ਪਰਥ : ਮੈਡੀਕਲ ਜਗਤ ਵਿਚ ਨਵਜੰਮੇ ਬੱਚਿਆਂ ਦੇ ਵਜ਼ਨ ਨੂੰ ਲੈ ਕੇ ਕੁਝ ਮਾਣਕ ਬਣੇ ਹੋਏ ਹਨ ਲੇਕਿਨ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ, ਜਿਨ•ਾਂ ਦਾ ਜਨਮ ਦੇ ਸਮੇਂ ਵਜ਼ਨ ਕਾਫੀ ਜ਼ਿਆਦਾ ਹੁੰਦਾ ਹੈ। ਅਜਿਹਾ ਹੀ ਇਕ ਬੱਚਾ ਆਸਟ੍ਰੇਲੀਆ ਦੇ ਪਰਥ ਵਿਚ ਪੈਦਾ ਹੋਇਆ, ਜਿਸ ਦਾ ਵਜ਼ਨ ਤਕਰੀਬਨ 6 ਕਿਲੋਗਰਾਮ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਵਜ਼ਨ 3 ਮਹੀਨੇ ਦੇ ਬੱਚੇ ਦੇ ਬਰਾਬਰ ਹੈ।
ਜਨਮ ਦੇ ਸਮੇਂ ਬੱਚੇ ਦਾ ਵਜ਼ਨ 5.9 ਕਿਲੋਗਰਾਮ ਸੀ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਸ ਦੇਸ਼ ਦੇ ਲਈ ਇਹ ਬੱਚਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਜ਼ਨ ਵਾਲਾ ਦੱਸਿਆ ਜਾ ਰਿਹਾ ਹੈ। ਜਦ ਕਿ ਦੂਜੇ ਦੇਸ਼ਾਂ ਵਿਚ ਵੀ ਅਜਿਹੀ ਉਦਾਹਰਣ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved