Australia News Section

Monthly Archives: JUNE 2014


Jun 30

25 ਸਾਲ ਪਹਿਲਾ ਵਿਛੜੇ ਪੁੱਤ ਨੇ ਮਾਂ ਨੂੰ ਗੂਗਲ ਅਰਥ 'ਤੇ ਲੱਭਿਆ

Share this News

ਆਸਟ੍ਰੇਲੀ : 25 ਸਾਲ ਆਪਣੇ ਪਰਿਵਾਰ ਤੋਂ ਹੋਏ ਮਾਸੂਮ ਬੱਚੇ ਨੇ ਆਖਰਕਾਰ ਜਵਾਨੀ ਵਿਚ ਗੂਗਲ ਅਰਥ ਰਾਹੀਂ ਆਪਣੀ ਮਾਂ ਨੂੰ ਖੋਜ ਲਿਆ। ਰੇਲਵੇ ਸਟੇਸ਼ਨ 'ਤੇ ਭੀਖ ਮੰਗਦੇ ਸਮੇਂ ਸਰੂ ਚਾਰ ਸਾਲ ਦੀ ਉਮਰ ਵਿਚ ਆਪਣੇ ਭਰਾ ਤੋਂ ਵਿਛੜ ਗਿਆ ਸੀ। ਜਿਸ ਤੋਂ ਬਾਅਦ ਉਹ ਇਕ ਅਨਾਥ ਆਸ਼ਰਮ ਵਿਚ ਪਹੁੰਚ ਗਿਆ, ਜਿੱਥੇ ਇਕ ਆਸਟ੍ਰੇਲੀਆਈ ਪਰਿਵਾਰ ਨੇ ਉਸ ਨੂੰ ਗੋਦ ਲੈ ਲਿਆ। ਆਸਟ੍ਰੇਲੀਆ ਵਿਚ ਉਸ ਜੋੜੇ ਨੇ ਬੱਚੇ ਦੀ ਪੜ੍ਹਾਈ-ਲਿਖਾਈ ਦਾ ਸਾਰਾ ਖਰਚਾ ਕੀਤਾ ਅਤੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਪਰ ਉਸ ਮਾਸੂਮ ਬੱਚੇ ਦੇ ਦਿਲ ਵਿਚ ਅਜੇ ਵੀ ਆਪਣੀ ਮਾਂ ਅਤੇ ਭਰਾ ਨੂੰ ਦੇਖਣ ਦੀ ਤਾਂਘ ਬਾਕੀ ਸੀ। 29 ਸਾਲ ਦੀ ਉਮਰ ਵਿਚ ਉਸ ਨੇ ...


Jun 30

ਮੋਦੀ ਦੌਰੇ ਨੂੰ ਲੈ ਕੇ ਆਸਟ੍ਰੇਲੀਆ ਉਤਸ਼ਾਹਿਤ

Share this News

ਮੈਲਬੋਰਨ : ਭਾਰਤ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਯਤਨ ਅਧੀਨ ਆਸਟ੍ਰੇਲੀਆ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਆਗਤ ਨੂੰ ਲੈ ਕੇ ਉਤਸ਼ਾਹਿਤ ਹੈ। ਮੋਦੀ ਦੇ ਬ੍ਰਿਸਬੇਨ 'ਚ ਆਯੋਜਿਤ ਹੋਣ ਵਾਲੇ ਜੀ-20 ਸ਼ਿਖਰ ਬੈਠਕ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਆਸਟ੍ਰੇਲੀਆ-ਭਾਰਤ ਸੰਸਦੀ ਸਮੂਹ ਦੇ ਨਵੇਂ ਚੁਣੇ ਮੁਖੀ ਏਲੈਕਸ ਹੌਕ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਹੈ ਅਤੇ ਅਸੀਂ ਉਨ੍ਹਾਂ ਦੇ ਇਥੇ ਆਉਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਹੌਕ ਪਿਛਲੇ ਹਫਤੇ ਮੈਲਬੋਰਨ ਯੂਨੀਵਰਸਿਟੀ ਦੇ ਆਸਟ੍ਰੇਲੀਆ ਭਾਰਸ ਇਸੰਟੀਚਿਊਟ 'ਚ ਕਿ ਉੱਚ ਪੱਧਰੀ ਪ੍ਰੋਗਰਾਮ 'ਚ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਆਬੋਟ ਪਹਿਲਾਂ ਹੀ ਮੋਦੀ ਨੂੰ ਸ਼ਿਖਰ ਬੈਠਕ ...


Jun 30

ਆਸਟ੍ਰੇਲੀਆ ਦੀ ਆਬਾਦੀ ਦਾ ਇਕ ਫੀਸਦੀ ਤੋਂ ਵੱਧ ਹਿੱਸਾ ਭਾਰਤੀਆਂ ਦਾ

Share this News

ਮੈਲਬੋਰਨ : ਇਕ ਨਵੇਂ ਅਧਿਐਨ ਵਿਚ ਆਸਟ੍ਰੇਲੀਆ ਦੀ ਕੁਲ ਆਬਾਦੀ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਹਿੱਸਾ ਇਕ ਫੀਸਦੀ ਪਾਇਆ ਗਿਆ ਹੈ ਅਤੇ ਪੰਜਾਬੀ, ਗੁਜਰਾਤੀ, ਮਰਾਠੀ ਤੇ ਸਿੰਧੀ ਦੇਸ਼ ਵਿਚ ਸਭ ਤੋਂ ਤੇਜ਼ੀ ਨਾਲ ਵਧਦੀਆਂ ਭਾਸ਼ਾਵਾਂ ਦੇ ਤੌਰ 'ਤੇ ਉੱਭਰੀਆਂ ਹਨ। ਹਾਲ ਹੀ ਵਿਚ ਆਸਟ੍ਰੇਲੀਆ ਦੀ ਸਰਕਾਰ ਨੇ 'ਦਿ ਪੀਪਲ ਆਫ ਆਸਟ੍ਰੇਲੀਆ' ਨਾਂ ਦੀ ਰਿਪੋਰਟ ਜਾਰੀ ਕੀਤੀ, ਜਿਸ ਵਿਚ ਦੇਸ਼ ਦੀ ਆਬਾਦੀ ਅਤੇ ਪ੍ਰਵਾਸੀ ਭਾਈਚਾਰਿਆਂ ਦੀ ਹਿੱਸੇਦਾਰੀ ਦੀ ਇਕ ਮਹੱਤਵਪੂਰਨ ਤਸਵੀਰ ਮੁਹੱਈਆ ਕਰਵਾਈ ਗਈ ਹੈ। ਨਵੇਂ ਅੰਕੜਿਆਂ ਮੁਤਾਬਕ ਭਾਰਤ ਵਿਚ ਜਨਮੇ ਲੋਕਾਂ ਦੀ ਆਬਾਦੀ ਆਸਟ੍ਰੇਲੀਆ ਤੋਂ ਬਾਹਰ ਜਨਮੇ ਹੋਰ ਲੋਕਾਂ ਦੀ ਆਬਾਦੀ ਦੇ ਮੁਕਾਬਲੇ ਚੌਥਾ ਸਭ ਤੋਂ ਵੱਡਾ ਸਮੂਹ ਹੈ, ਜਿਸ ਦੀ ਦੇਸ਼ ਦੀ ਆਬਾਦੀ ...


Jun 26

ਬ੍ਰਿਸਬੇਨ ਵਿਚ ਪੰਜਾਬੀ ਪਰਿਵਾਰ 'ਤੇ ਨਸਲੀ ਹਮਲਾ

Share this News

ਸਿਡਨੀ : ਬ੍ਰਿਸਬੇਨ ਦੇ ਇਲਾਕੇ ਇਪਸ ਵਿਖੇਰੈਸਟੋਰੈਂਟ ਦਾ ਕਾਰੋਬਾਰ ਕਰਦੇ ਭਾਰਤੀ ਪਰਿਵਾਰ 'ਤੇ ਨਸਲੀ ਹਮਲਾ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਗੱਲਬਾਤ ਦੌਰਾਨ ਰੈਸਟੋਰੈਂਟ ਦੇ ਮਾਲਕ ਰਾਜ ਸ਼ਰਮਾ ਨੇ ਜਾਣਕਾਰੀ ਦਿੱਤੀ ਕੀ ਮੰਗਲਵਾਰ ਦੁਪਹਿਰ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਉਨ੍ਹਾਂ ਦਾ ਬੇਟਾ ਅਤੇ ਬੇਟੀ ਖੇਡ ਰਹੇ ਸਨ ਕੀ ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਮੰਦੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ ਅਤੇ ਡਰ ਅਤੇ ਸਹਿਮ ਕਰਨ ਬੱਚੇ ਅੰਦਰ ਆ ਗਏ ਪਰ ਬੱਚਿਆਂ ਦਾ ਪਿੱਛਾ ਕਰਦਾ ਹੋਇਆ ਇਕ ਹਮਲਾਵਰ ਅੰਦਰ ਹੀ ਆ ਵੜਿਆ। ਬੱਚਿਆਂ ਦੇ ਬਚਾਅ ਲਈ ਆਏ ਰੈਸਟੋਰੈਂਟ ਦੇ ਸਟਾਫ 'ਤੇ ਵੀ ਹਮਲਾਵਰ ਨੇ ਹਮਲਾ ਕਰ ਦਿੱਤਾ ਅਤੇ ਨਸਲੀ ਵਿਤਕਰੇ ਦੀ ਬੇਹਦ ਮੰਦੀ ਭਾਸ਼ਾ ਲਗਾਤਾਰ ਬੋਲਦਾ ...


Jun 26

ਆਸਟ੍ਰੇਲੀਆ 'ਚ ਪੰਜਾਬਣ ਨੂੰ ਕੌਮਾਂਤਰੀ ਰੇਡੀਓ ਐਵਾਰਡ

Share this News

ਮੈਲਬੌਰਨ : ਇਕ ਪੰਜਾਬਣ ਨੂੰ ਉਸ ਵਲੋਂ ਤਿਆਰ ਕੀਤੀ ਗਈ ਪਰਿਵਾਰਕ ਤੇ ਘਰੇਲੂ ਹਿੰਸਾ ਨੂੰ ਦਰਸਾਉਂਦੀ ਦਸਤਾਵੇਜੀ ਲਈ ਅੰਤਰਰਾਸ਼ਟਰੀ ਰੇਡੀਓ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਮਨਪ੍ਰੀਤ ਕੌਰ ਸਿੰਘ ਨੇ ਉਸ ਦੀ ਦਸਤਾਵੇਜ਼ੀ ਫੀਚਰ 'ਦਿ ਐਨਮੀ ਵਿਦਇਨ' ਲਈ ਇਸ ਸਾਲ ਨਿਊਯਾਰਕ ਫੈਸਟੀਵਲਸ ਇੰਟਰਨੈਸ਼ਨਲ ਪ੍ਰੋਗਰਾਮ ਐਵਾਰਡਸ ਦੌਰਾਨ ਚਾਂਦੀ ਦਾ ਤਗਮਾ ਜਿੱਤਿਆ ਹੈ | ਮਨਪ੍ਰੀਤ ਐਸ ਬੀ ਐਸ ਪੰਜਾਬੀ ਰੇਡੀਓ ਚੈਨਲ 'ਚ ਕਾਰਜਕਾਰੀ ਨਿਰਮਾਤਰੀ ਦੇ ਤੌਰ 'ਤੇ ਕੰਮ ਕਰਦੀ ਹੈ | ਉਸ ਨੂੰ ਆਸਟ੍ਰੇਲੀਅਨ ਭਾਰਤੀ ਭਾਈਚਾਰੇ 'ਚ ਹੁੰਦੀ ਪਰਿਵਾਰਕ ਤੇ ਘਰੇਲੂ ਹਿੰਸਾ ਨੂੰ ਦਰਸਾਉਂਦੀ ਦਸਤਾਵੇਜ਼ੀ ਲਈ ਸਰਬੋਤਮ ਵਿਸ਼ੇਸ਼ ਰਿਪੋਰਟ ਸ਼੍ਰੇਣੀ 'ਚ ਇਹ ਐਵਾਰਡ ਮਿਲਿਆ ਹੈ |


Jun 26

ਆਸਟ੍ਰੇਲੀਆ ਸਿੱਖ ਹੈਰੀਟੇਜ ਸੁਸਾਇਟੀ (ਆਸਾ) ਦਾ ਗਠਨ

Share this News

ਪਰਥ : ਪਿਛਲੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਆਸਟ੍ਰੇਲੀਆ ਸਿੱਖ ਹੈਰੀਟੇਜ਼ (ਆਸਾ) ਨਾਂਅ ਦੀ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਦੇ ਅਮਰਜੀਤ ਸਿੰਘ ਪਾਬਲਾ, ਤਰਨਪ੍ਰੀਤ ਸਿੰਘ, ਡਾ: ਅਮਰਜੀਤ ਸਿੰਘ, ਹਰਜੀਤ ਸਿੰਘ ਖਾਲਸਾ ਅਤੇ ਬੀਬੀ ਕੁਲਜੀਤ ਕੌਰ ਜੱਸਲ ਕਮੇਟੀ ਮੈਂਬਰ ਚੁਣੇ ਗਏ | ਇਸ ਮੌਕੇ ਅਮਰਜੀਤ ਸਿੰਘ ਪਾਬਲਾ ਨੇ ਦੱਸਿਆ ਕਿ ਇਸ ਕਮੇਟੀ ਦਾ ਮੁੱਖ ਨਿਸ਼ਾਨਾ ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਅਤੇ ਇਥੋਂ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਹੈ ਕਿ ਸਿੱਖ ਆਸਟ੍ਰੇਲੀਆ ਵਿਚ 100 ਤੋਂ ਵੀ ਵੱਧ ਸਾਲਾਂ ਤੋਂ ਆ ਕੇ ਵਸੇ ਹੋਏ ਹਨ, ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਇਕੱਤਰ ਕਰਾਂਗੇ | ਇਸ ਸਬੰਧ ਵਿਚ ਉਨ੍ਹਾਂ ਦੀ ਕਮੇਟੀ ਨੇ ਕਾਫੀ ਜਾਣਕਾਰੀ ...


Jun 23

ਡਾ: ਜਸਵੰਤ ਸਿੰਘ ਦੀ ਦੋ ਦਿਨਾ ਵਰਕਸ਼ਾਪ ਸਮਾਪਤ

Share this News

ਪਰਥ : ਡਾ: ਜਸਵੰਤ ਸਿੰਘ ਦੀ 'ਸਿੱਖੀ ਅਤੇ ਗੁਰਬਾਣੀ' ਦੋ ਦਿਨਾ ਵਰਕਸ਼ਾਪ ਅੱਜ ਸਮਾਪਤ ਹੋ ਗਈ | ਅੱਜ ਦੇ ਇਸ ਪ੍ਰੋਗਰਾਮ ਵਿਚ ਪਰਥ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ | ਅੱਜ ਐਤਵਾਰ ਦੀ ਛੁੱਟੀ ਹੋਣ ਕਰਕੇ ਇਸ ਵਰਕਸ਼ਾਪ ਵਿਚ ਹਰ ਉਮਰ ਦੇ ਲੋਕਾਂ ਨੇ ਹਿੱਸਾ ਲਿਆ, ਜਿਸ ਵਿਚ ਬੱਚੇ ਕਾਫ਼ੀ ਗਿਣਤੀ 'ਚ ਦਿਖਾਈ ਦਿੱਤੇ | ਅੱਜ ਦੀ ਇਸ ਵਰਕਸ਼ਾਪ ਵਿਚ ਡਾ: ਜਸਵੰਤ ਸਿੰਘ ਵੱਲੋਂ ਸਿੱਖੀ ਅਤੇ ਸਿੱਖੀ ਸਿਧਾਂਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਨੇ ਆਪਣੇ ਵਿਦਾਇਗੀ ਸੰਦੇਸ਼ ਵਿਚ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਉਸ ਦੀਆਂ ਗੁਣਾਤਮਿਕ ਖੂਬੀਆਂ 'ਤੇ ਵੀ ਅਮਲ ਕਰਨ ਤਾਂ ਜੋ ਉਹ ਗੁਰਾਂ ਦੇ ਦੱਸੇ ...


Jun 23

ਭਾਰਤੀ ਕੁੜੀ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਆਸਟ੍ਰੇਲੀਆਈ ਕ੍ਰਿਕਟਰ

Share this News

ਪਰਥ : ਆਸਟ੍ਰੇਲੀਅਨ ਤੇਜ ਗੇਂਦਬਾਜ਼ ਸ਼ਾਨ ਟੈਟ, ਭਾਰਤੀ ਮਾਡਲ ਮਾਸ਼ੂਮ ਸਿੰਘਾ ਦੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਸੂਤਰਾਂ ਅਨੁਸਾਰ ਦੋਹਾਂ ਨੇ ਬੀਤੇ 12 ਜੂਨ ਨੂੰ ਵਿਆਹ ਕੀਤਾ ਕੀਤਾ। ਟੈਟ ਅਤੇ ਸਿੰਘਾ 2007 ਤੋਂ ਇਕ-ਦੂਜੇ ਨਾਲ ਡੇਟ ਕਰ ਰਹੇ ਸਨ। ਦੋਹਾਂ ਨੇ ਆਪਣੇ ਰਿਸ਼ਤਿਆਂ ਦਾ ਖੁਲਾਸਾ ਪਹਿਲਾਂ ਹੀ ਕਰ ਦਿੱਤਾ ਸੀ।
ਇਕ ਅੰਗਰੇਜ਼ੀ ਅਖਬਾਰ ਦੇ ਅਨੁਸਾਰ ਮਾਸ਼ੂਮ ਸਿੰਘ ਨੇ ਵਿਆਹ ਤੋਂ ਬਾਅਦ ਕਿਹਾ ਕਿ ਇਕ ਸਾਲ ਪਹਿਲਾਂ ਟੈਟ ਨੇ ਉਸ ਨੂੰ ਪੈਰਿਸ ਵਿਚ ਵਿਆਹ ਲਈ ਪਰਪੋਜ਼ ਕੀਤਾ। ਉਸ ਤੋਂ ਬਾਅਦ ਤੋਂ ਉਹ ਦੋਵੇਂ ਇਕੱਠੇ ਸਨ। ਟੈਟ ਦੇ ਕਈ ਆਸਟ੍ਰੇਲੀਆਈ ਦੋਸਤ ਵੀ ਵਿਆਹ ਵਿਚ ਸ਼ਾਮਲ ਹੋਣ ਲਈ ਮੁੰਬਈ ਆਏ ਸਨ।  
ਇਸ ਵਿਆਹ ਵਿਚ ਭਾਰਤੀ ...


Jun 23

ਆਸਟ੍ਰੇਲੀਆ 'ਚ ਇੱਕ ਹੋਰ ਤਾਮਿਲ ਵੱਲੋਂ ਆਤਮਦਾਹ

Share this News

ਮੈਲਬੌਰਨ : ਆਸਟ੍ਰੇਲਈਆ 'ਚ ਸ਼ਰਣ ਦੀ ਉਮੀਦ ਲੈ ਕੇ ਪਹੁੰਚੇ 40 ਸਾਲਾ ਸ਼੍ਰੀਲੰਕਾਈ ਤਮਿਲ ਨੇ ਬਾਹਰ ਕੱਢੇ ਜਾਣ ਦੇ ਡਰ ਤੋਂ ਖੁਦ ਨੂੰ ਅੱਗ ਲਗਾ ਲਈ। ਹਾਲ ਦੇ ਦਿਨਾਂ 'ਚ ਇਹ ਤੀਜੀ ਘਟਨਾ ਹੈ। ਇਹ ਘਟਨਾ ਬੀਤੇ ਸ਼ੁਕਰਵਾਰ ਦੀ ਰਾਤ ਮੈਲਬੌਰਨ 'ਚ ਹੋਈ। ਇਹ ਵਿਅਕਤੀ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦਾ। ਤਮਿਲ ਰਿਫਊਜੀ ਕਾਊਂਸਿਲ ਨੇ ਦੱਸਿਆ ਕਿ ਉਸ ਨੇ ਆਪਣੇ ਪੈਰਾਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਲਈ।
ਉਸ ਨੂੰ ਮੈਲਬੌਰਨ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਸਾਲ 2012 'ਚ ਗੈਰ-ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ 'ਚ ਦਾਖਲ ਹੋਇਆ ਸੀ। ਇਸ ਤੋਂ ਪਹਿਲਾਂ ਮਈ ਅਤੇ ਅਪ੍ਰੈਲ ਮਹੀਨੇ 'ਚ ਦੋ ਤਮਿਲ ਵਿਅਕਤੀਆਂ ਨੇ ਖੁਦ ਨੂੰ ਅੱਗ ਲਗਾਈ ਸੀ।


Jun 15

ਗੁਰੂ ਘਰ ਗਲੈਨਵੁੱਡ 'ਚ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸੈਮੀਨਾਰ

Share this News

ਸਿਡਨੀ : ਜੂਨ 1984 ਵਿਚ ਵਾਪਰੇ ਤੀਸਰੇ ਘੱਲੂਘਾਰੇ ਦੇ ਸਬੰਧ ਵਿਚ ਗੁਰੂ ਘਰ ਗਲੈਨਵੁਡ ਵਿਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਇਸ ਸੈਮੀਨਾਰ ਦਾ ਆਰੰਭ ਭਾਈ ਫੌਜਾ ਸਿੰਘ ਸਾਗਰ ਢਾਡੀ ਜਥੇ ਵੱਲੋਂ ਵਾਰਾਂ ਰਾਹੀਂ ਕੀਤਾ | ਪ੍ਰਬੰਧਕ ਮਨਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਤਿੰਨ ਮੁੱਖ ਵਿਸ਼ੇ ਹਨ | ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਬਲਿਊ ਸਟਾਰ ਦੀ ਘਟਨਾ ਅਤੇ ਉਸ ਦੇ ਪਏ ਪ੍ਰਭਾਵ ਪ੍ਰਤੀ ਜਾਣਕਾਰੀ ਦਿੱਤੀ | ਡਾ: ਸੇਵਕ ਸਿੰਘ ਨੇ ਬਲਿਊ ਸਟਾਰ ਦੇ ਦਿਨ ਨੂੰ ਕਿਵੇਂ ਮਨਾਉਂਦੇ ਹਾਂ ਅਤੇ ਕਿਵੇਂ ਮਨਾਉਣਾ ਚਾਹੀਦਾ ਹੈ 'ਤੇ ਵਿਚਾਰ ਗੋਸ਼ਟੀ ਕੀਤੀ | ਇਸ ਉਪਰੰਤ ਅਕਾਲੀ ਗੁਰਤੇਜ ਸਿੰਘ ...[home] [1] 2  [next]1-10 of 19

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved