Australia News Section

Monthly Archives: JUNE 2015


Jun 30

ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ

Share this News

ਸਿਡਨੀ : ਇਥੇ ਵੱਖ-ਵੱਖ ਅਖ਼ਬਾਰ ਤੇ ਹੋਰ ਮੀਡੀਏ ਨਾਲ ਜੁੜੇ ਸੰਪਾਦਕਾਂ, ਪੱਤਰਕਾਰ ਤੇ ਲੇਖਕਾਂ ਦੀ ਸਾਂਝੀ ਮੀਟਿੰਗ ਹੈਰਿਸ ਪਾਰਕ ਵਿਖੇ ਹੋਈ। ਜਿਸ ਵਿੱਚ ਸਾਂਝੀ ਰਾਏ ਨਾਲ ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ( APM CLUB ) ਦਾ ਗਠਨ ਕੀਤਾ ਗਿਆ। ਪੱਤਰਕਾਰਤਾ ਤੇ ਸਾਹਿਤਕਾਰੀ ਖੇਤਰ 'ਚ ਯੋਗਦਾਨ ਪਾ ਰਹੀ ਸ਼ਖਸੀਅਤ ਗਿਆਨੀ ਸੰਤੋਖ ਸਿੰਘ ਕਲੱਬ ਦੇ ਬਤੌਰ ਪ੍ਰਧਾਨ ਸਰਵ-ਸੰਮਤੀ ਨਾਲ ਚੁਣੇ ਗਏ। ਇਸੇ ਪ੍ਰਕਿਰਿਆ ਵਿੱਚ ਕਲੱਬ ਦੇ ਜਨਰਲ ਸੈਕਟਰੀ ਗੁਰਚਰਨ ਕਾਹਲੋਂ, ਵਿੱਤ ਸੈਕਟਰੀ ਤਜਿੰਦਰ ਸਹਿਗਲ, ਉਪ ਪ੍ਰਧਾਨ ਅਵਤਾਰ ਸਿੰਘ ਸੰਘਾ, ਸਹਾਇਕ ਸੈਕਟਰੀ ਬਲਵਿੰਦਰ ਧਾਲੀਵਾਲ, ਮੀਡੀਆ ਕੋਡੀਨੇਟਰ ਅਮਨਦੀਪ ਸਿੰਘ ਗਰੇਵਾਲ, ਸਕਰੀਨਿੰਗ ਕਮੇਟੀ ਮੈਂਬਰ ਹਰਕੀਰਤ ਸਿੰਘ ਸੰਧਰ, ਜੁਗਨਦੀਪ ਸਿੰਘ ਜਵਾਹਰਵਾਲਾ, ਹਰਜੀਤ ਸਿੰਘ ਸੇਖੋਂ ...


Jun 30

ਜ਼ੂਲੀ ਬਿਸ਼ਪ ਤੇ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਸਿੱਖ ਭਾਈਚਾਰੇ ਨਾਲ ਸਾਂਝੀ ਮੀਟਿੰਗ - ਗੁਰਚਰਨ ਸਿੰਘ ਕਾਹਲੋਂ

Share this News

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਆਸਟ੍ਰੇਲੀਆ, ਭਾਰਤ ਨੂੰ ਬਿਜਲੀ ਤੇ ਹੋਰ ਜਰੂਰੀ ਬੁਨਿਆਦੀ ਕੰਮਾਂ ਲਈ ਯੁਰੇਨੀਅਮ ਦੇਵੇਗਾ। ਉਹ ਭਾਰਤ ਨੂੰ ਭਰੋਸੇਯੋਗ ਮਿੱਤਰ ਦੇਸ ਮੰਨਦੇ ਹਨ। ਭਾਰਤ - ਆਸਟ੍ਰੇਲੀਆ ਦੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਜੂਲੀ ਬਿਸ਼ਪ ਗੁਰਦੁਆਰਾ ਸਾਹਿਬ ਗਲੈਨਵੁੱਡ, ਸਿਡਨੀ ਵਿਖੇ ਪੰਜਾਬੀ ਸਿੱਖ ਭਾਈਚਾਰੇ ਨਾਲ ਆਪਸੀ ਸਾਂਝ ਵਧਾਉਣ ਦੇ ਮੰਤਵ ਨਾਲ ਅਤੇ ਭਾਈਚਾਰੇ ਦੀਆਂ ਮੰਗਾਂ, ਮੁਸ਼ਕਲਾਂ ਸੁਣਨ ਲਈ ਆਏ ਸਨ। ਉਹਨਾਂ ਕਿਹਾ ਕਿ ਭਾਰਤ ਨਾਲ ਤਜਵੀਜ਼ਤ ਮੁਕਤ ਵਪਾਰ ਸਮਝੌਤਾ ਨੂੰ ਨੇਪਰੇ ਚਾੜ੍ਹਨ ਲਈ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਸਾਂਝੀ ਮੀਟਿੰਗ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀ ਹੈ। ...


Jun 30

ਇਮੀਗ੍ਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ

Share this News

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਐਂਡ ਬਾਡਰ ਪ੍ਰੋਟੈਕਸ਼ਨ ਵਿਭਾਗ ਦੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਤਿੰਨ ਦਰਜਨ ਤੋਂ ਵੱਧ ਪਰਵਾਸੀ ਵਿਅਕਤੀ ਫੜ੍ਹੇ ਹਨ। ਵਿਭਾਗ ਨੇ ਅਜਿਹਾ ਗੁਪਤ ਸੂਚਨਾ ਦੇ ਆਧਾਰ ਤੇ ਮੁਲਕ ਭਰ ਵਿੱਚ ਕੁਝ ਖੇਤੀਬਾੜੀ, ਪੋਲਟਰੀ ਤੇ ਹੋਰ ਵਪਾਰਕ ਅਤੇ ਕੰਮਕਾਜੀ ਥਾਵਾਂ ਤੇ ਛਾਪੇ ਮਾਰ ਕੇ ਕੀਤਾ ਹੈ। ਇਨ੍ਹਾਂ ਪਰਵਾਸੀਆਂ ਨੂੰ ਬਿਨ੍ਹਾਂ ਵੀਜ਼ੇ ਦੇ ਕੰਮ ਉੱਪਰ ਰੱਖਣ ਵਾਲੇ ਅਦਾਰਿਆਂ ਨੂੰ ਜੁਰਮਾਨਾ ਕਰਨ ਬਾਰੇ ਵੀ ਕਿਹਾ ਹੈ।
ਗ੍ਰਿਫ਼ਤਾਰ ਕੀਤੇ ਗਏ ਪਰਵਾਸੀ ਕਾਮੇ ਤੇ ਕਾਰੋਬਾਰੀ ਪ੍ਰਬੰਧਕਾਂ ਦੀ ਪਛਾਣ ਅਜੇ ਨਹੀਂ ਦੱਸੀ ਗਈ। ਪਰ ਸੂਤਰਾਂ ਅਨੁਸਾਰ ਪਰਵਾਸੀ ਵਿਦੇਸ਼ਾਂ ਤੋਂ ਆਸਟ੍ਰੇਲੀਆ ਵਿੱਚ ਕੰਮ ਨਾ ਕਰਨ ਦੀ ਵੀਜ਼ਾ ਸ਼ਰਤ 'ਤੇ ਦਾਖਿਲ ਹੋਏ ਸਨ। ਇਨ੍ਹਾਂ ਵਿੱਚ ...


Jun 30

ਬਲੈਕਟਾਊਨ ਸਿਟੀ ਮੇਲਾ ਵਿੱਚ ਸਿੱਖਾਂ ਦੀ ਸ਼ਮੂਲੀਅਤ

Share this News

ਪੱਛਮੀ ਸਿਡਨੀ 'ਚ ਬਲੈਕਟਾਊਨ ਕੌਂਸਲ ਵੱਲੋਂ ਸਿਟੀ ਮਾਰਚ ਮੇਲਾ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਆਪੋ ਆਪਣੇ ਪਹਿਰਾਵੇ ਵਿੱਚ ਸੱਭਿਆਚਾਰ ਤੇ ਧਾਰਮਿਕ ਰੀਤੀ ਰਿਵਾਜ ਰਾਹੀਂ ਹਾਜ਼ਰੀ ਭਰੀ। ਕਰੀਬ 60 ਤੋਂ ਵੱਧ ਮੁਲਕਾਂ ਦਾ ਪਿਛੋਕੜ ਰਖਾਉਂਦੇ ਲੋਕਾਂ ਨੇ ਟੁਕੜੀਆਂ ਰਾਹੀਂ ਮਾਰਚ ਵਿੱਚ ਹਿੱਸਾ ਲਿਆ। ਭਾਰਤੀ ਪੰਜਾਬੀ ਭਾਈਚਾਰੇ ਨੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਰਾਹੀਂ ਸ਼ਮੂਲੀਅਤ ਕੀਤੀ। ਪੰਜ ਪਿਆਰਿਆਂ ਨੇ ਸਿੱਖ ਭਾਈਚਾਰੇ ਦੀ ਅਗਵਾਈ ਕੀਤੀ। ਉਹਨਾਂ ਆਪਣੀ ਵਿਲੱਖਣਤਾ ਨੂੰ ਦਰਸਾਉਂਦੇ ਹੋਏ ਆਪਣੇ ਸਿੱਖੀ ਪਹਿਰਾਵੇ ਤੇ ਧਰਮ ਬਾਰੇ ਜਾਣਕਾਰੀ ਦਿੱਤੀ, ਤਾਂ ਕਿ ਉਨ੍ਹਾਂ ਨਾਲ ਕੋਈ ਨਸਲੀ ਵਿਤਕਰਾ ਨਾ ਹੋ ਸਕੇ।
ਇਸ ਮੌਕੇ ਸਿੱਖਾਂ ਦੀ ਪਰਭਾਸ਼ਾ ਤੇ ਇਸ ਦੇ ਪਹਿਰਾਵੇ ਬਾਰੇ ਜਾਣ ...


Jun 30

ਪ੍ਰੋਫ਼ੈਸਰ ਦਿਆਕਰਨ ਸਿੰਘ ਨਾਭਾ ਸਨਮਾਨਿਤ

Share this News

ਕਥਾਵਾਚਕ ਤੇ ਪ੍ਰੋਫੈਸਰ ਦਿਆਕਰਨ ਸਿੰਘ ਨਾਭਾ ਨੂੰ ਗੁਰਦੁਆਰਾ ਪਾਰਕਲੀ ਗਲੈਨਵੁੱਡ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਪੁਸਤਕ ਸਿੱਖ ਇਤਿਹਾਸ ਨੂੰ ਦਰਸਾਉਂਦੀ ਸੁਨਹਰੀ ਪੰਨੇ ਰਲੀਜ਼ ਕੀਤੀ ਗਈ। ਉਹ ਆਸਟ੍ਰੇਲੀਆ ਆਏ ਹੋਏ ਸਨ। ਉਹ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰੋਫ਼ੈਸਰ ਵੀ ਰਹੇ ਹਨ।
ਉਹਨਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਤਾਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ (1708 ਤੋਂ 1750) ਦੇ ਸਮੇਂ ਦੌਰਾਨ ਸਿੱਖੀ ਨੂੰ ਕਾਇਮ ਰੱਖਣ ਤੇ ਜੁਲਮ ਨਾਲ ਟੱਕਰ ਲੈਣ ਲਈ ਖਾਲਸੇ ਵੱਲੋਂ ਲੜੇ ਗਏ ਸੰਘਰਸ਼ ਦੇ ਬਿਰਤਾਂਤ ਨੂੰ ਦਰਸਾਉਂਦੇ 18 ਖੋਂ ਭਰਪੂਰ ਲੇਖ ਹਨ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਾਹਨੂੰਵਾਨ ਛੰਬ ...


Jun 30

ਆਰਿਫ਼ ਲੁਹਾਰ ਨੇ ਲਾਈ ਛਹਿਬਰ

Share this News

ਪਾਕਿਸਤਾਨ ਦੇ ਉੱਘੇ ਲੋਕ ਗਾਇਕ ਆਰਿਫ਼ ਲੁਹਾਰ ਨੇ ਆਪਣੇ ਗੀਤਾਂ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਨੂੰ ਮੰਤਰ ਮੁਗਧ ਕੀਤਾ। ਉਨ੍ਹਾਂ ਆਪਣੀ ਪੇਸ਼ਕਾਰੀ ਦੌਰਾਨ ਪੁਰਾਣੇ ਰਵਾਇਤੀ ਸਾਜ਼ ਅਲਗੋਜਾ, ਬੰਸਰੀ, ਚੁਮਟੇ, ਢੋਲ ਆਦਿ ਰਾਹੀਂ ਗੀਤਾਂ ਦੀ ਛਹਿਬਰ ਲਾਈ ਰੱਖੀ।
ਪ੍ਰਬੰਧਕ ਰਾਜਾ ਤਸੀਰ, ਸ਼ਮਸ਼ੇਰ ਕੱਦੋਂ, ਇੰਦੂ ਤੱਖਰ ਤੇ ਬਿਕਰਮ ਸਿੰਘ ਚੀਮਾ ਨੇ ਕਿਹਾ ਕਿ ਦੋਵਾਂ ਪੰਜਾਬਾਂ ਦੇ ਰਹਿਣ-ਸਹਿਣ, ਬੋਲੀ ਅਤੇ ਸੱਭਿਆਚਾਰ ਇੱਕ ਹੋਣ ਕਰਕੇ ਸਿਡਨੀ ਵਿੱਚ ਆਪਸੀ ਭਾਈਚਾਰਿਕ ਸਾਂਝ ਵਧਾਉਣ ਦੇ ਮੰਤਵ ਨਾਲ ਇਹ ਸਮਾਗਮ ਕਰਵਾਇਆ ਗਿਆ।
ਆਰਿਫ਼ ਲੁਹਾਰ ਨੇ ਵਿਦੇਸ਼ੀ ਧਰਤੀ ਤੇ ਇੱਕ ਛੱਤ ਹੇਠਾਂ ਬੈਠੇ ਪੰਜਾਬੀਆਂ ਉੱਪਰ ਫ਼ਖਰ ਮਹਿਸੂਸ ਕਰਦਿਆਂ ਦਿਲ ਤੋਂ ਖ਼ੂਸ਼ ਹੁੰਦਿਆਂ ਸ਼ੁਕਰਾਨਾ ਵੀ ਕੀਤਾ। ਉਹਨਾਂ ਕਿਹਾ ਉਹ ...


Jun 30

ਘਰੇਲੂ ਹਿੰਸਾ ਨੂੰ ਰੋਕਣ ਦਾ ਉਪਰਾਲਾ

Share this News

ਸਮਾਜ ਸੇਵੀਆਂ ਦੇ ਜ਼ੋਰ ਦੇਣ 'ਤੇ ਘਰੇਲੂ ਹਿੰਸਾ ਨੂੰ ਨੱਥ ਪਾਉਣ ਲਈ ਆਸਟ੍ਰੇਲੀਆ ਸਰਕਾਰ ਨੇ ਮਾਸਟਰ ਪਲਾਨ ਤਿਆਰ ਕੀਤਾ ਹੈ। ਜਿਸ ਲਈ 16.7 ਮਿਲੀਅਨ ਡਾਲਰ ਦਾ ਬਜਟ ਰੱਖਿਆ ਹੈ। ਆਸਟ੍ਰੇਲੀਅਨ ਲੋਕਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ।
ਔਰਤਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਸਿੱਖ ਵੋਮੈਨ ਐਂਡ ਗਰਲਜ਼ (ਸਵਾਗ) ਦੀ ਆਗੂ ਗੁਰਮੀਤ ਕੌਰ, ਡਾ. ਅੰਮ੍ਰਿੰਤ ਵਰਸ਼ਾ ਤੇ ਅਨੁਪ੍ਰੀਤ ਕੌਸ਼ਲ ਨੇ ਔਰਤਾਂ ਦੇ ਗਰੁੱਪ ਦੀ ਮੀਟਿੰਗ ਕਰਨ ਬਾਅਦ ਜਾਣਕਾਰੀ ਸਾਂਝੀ ਕੀਤੀ।
ਘਰੇਲੂ ਹਿੰਸਾ ਕਰਕੇ ਇਸ ਸਾਲ 39 ਤੋਂ ਵੱਧ ਔਰਤਾਂ ਦਾ ਮਜੂਦਾ ਜਾਂ ਸਾਬਕਾ ਪਤੀ ਦੇ ਹੱਥੋਂ ਕਤਲ ਹੋ ਚੁੱਕਾ ਹੈ। ਇਹਨਾਂ ਵਿੱਚ ਪਰਵਾਸੀ ਭਾਰਤੀ ਪੰਜਾਬੀ ਭਾਈਚਾਰੇ ਦੀਆਂ ਔਰਤਾਂ ...


Jun 30

ਗ੍ਰਿਫਿਥ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ

Share this News

ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਸਾਲਾਨਾ 19ਵਾਂ ਸ਼ਹੀਦੀ ਟੂਰਨਾਮੈਂਟ 6 ਜੂਨ ਤੋਂ 7 ਜੂਨ ਤੱਕ ਕਰਵਾਇਆ ਗਿਆ, ਜਿਸ ਦੌਰਾਨ ਦੋਨੋਂ ਦਿਨ ਬਹੁਤ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਸਵੇਰ ਤੋਂ ਹੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਸਵੇਰੇ 11 ਵਜੇ ਤੱਕ ਚਾਹ ਲੱਡੂ ਅਤੇ ਪਿੰਨੀਆਂ ਵਾਲੀ ਥਾਂ ਤੇ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲ ਰਹੀਆਂ ਸਨ ਇਸ ਟੂਰਨਾਮੈਂਟ ਵਿੱਚ ਕਬੱਡੀ, ਫੁੱਟਬਾਲ, ਰੱਸਾਕੱਸੀ ਦੇ ਮੈਚ ਖੇਡੇ ਗਏ। ਖੇਡ ਪ੍ਰੇਮੀਆਂ ਨੇ ਮੈਲਬਰਨ, ਸਿਡਨੀ, ਐਡੀਲੇਡ, ਵੁੱਲਗੂਲਗਾ ਸਮੇਤ ਹੋਰ ਸ਼ਹਿਰਾਂ ਤੋਂ ਖੇਡਾਂ ਦਾ ਆਨੰਦ ਲਈ ...


Jun 30

ਰਿਸਵਸਬੀ ਗੁਰੂਦੁਆਰਾ ਸਾਹਿਬ ਵਿਚ Australia’s Biggest Morning Tea  ਦਾ ਆਯੋਜਨ - ਐਮ ਪੀ ਸਿੰਘ

Share this News

ਰਿਵਸਬੀ ਗੁਰੂਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਸਟ੍ਰੇਲੀਆ ਦੀ ਕੈਂਸਰ ਕਾਊਂਸਲ ਦੀ ਮਦਦ ਵਾਸਤੇ ਮਾਇਕ ਸਹਾਇਤਾ ਪਰਦਾਨ ਕਰਨ ਹਿਤ ਮਿਤੀ ੩੧ ਮਈ ੨੦੧੫ ਨੂੰ Australia’s Biggest Morning Tea ਦਾ ਆਯੋਜਨ ਕੀਤਾ ਗਿਆ। ਇਸ ਵਾਸਤੇ ਸਾਰੀਆਂ ਹੀ ਸੰਗਤਾਂ ਨੇ ਦਿਲ ਖੋਲ ਕੇ ਦਾਨ ਦਿਤਾ ਅਤੇ ਤਕਰੀਬਨ AUD 1000.00 ਇਕੱਠੇ ਕੀਤੇ ਗਏ। ਰਿਸਵਬੀ ਪੰਜਾਬੀ ਸਕੂਲ ਦੇ ਸਾਰੇ ਅਧਿਆਪਕ, ਸਿਖਿਆਰਥੀ, ਉਹਨਾਂ ਦੇ ਮਾਪੇ, ਸੇਵਾਦਾਰ ਅਤੇ ਸਾਰੀਆਂ ਹੀ ਸੰਗਤਾਂ ਇਸ ਕਾਰਜ ਲਈ ਵਧਾਈ ਦੀਆਂ ਪਾਤਰ ਹਨ। ਇਹੋ ਜਿਹੇ ਉਪਰਾਲਿਆਂ ਨਾਲ ਸਿਖ ਕੋਮ ਦਾ ਨਾਮ ਆਸਟ੍ਰੇਲੀਅਨ ਕਮਿਊਨਿਟੀ ਵਿਚ ਹੋਰ ਵੀ ਚਮਕਦਾ ਹੈ।


Jun 30

ਪੱਤਰਕਾਰ ਹਰਪਾਲ ਸਿੰਘ ਨਾਗਰਾ ਦੀ ਪੁਸਤਕ 'ਹੱਕ ਦੇ ਹਰਫ਼' ਰਲੀਜ਼

Share this News

ਸਿਡਨੀ ਵਿਖੇ ਭਾਰਤੀ ਕੌਸਲੇਟ ਅਰਵਿੰਦਰ ਸਿੰਘ ਰੰਗਾ ਨੇ ਪੱਤਰਕਾਰ ਤੇ ਲੇਖਕ ਹਰਪਾਲ ਸਿੰਘ ਨਾਗਰਾ ਦੀ ਨਵ ਪੁਸਤਕ 'ਹੱਕ ਦੇ ਹਰਫ਼' ਰਲੀਜ਼ ਕੀਤੀ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਆਗੂ ਤੇ ਸਾਹਿਤਕਾਰ ਵੀ ਹਾਜ਼ਰ ਸਨ। ਸ਼੍ਰੀ ਨਾਗਰਾ ਅਦਾਰਾ ਪੰਜਾਬੀ ਟ੍ਰਿਬਿਊਨ ਵਿੱਚ ਜ਼ਿਲ੍ਹਾ ਗੁਰਦਾਸਪੁਰ 'ਚ ਫਤਿਹਗੜ੍ਹ ਚੂੜੀਆਂ ਤੋਂ ਪੱਤਰਕਾਰ ਪ੍ਰਤੀਨਿੱਧ ਹਨ। ਉਹ ਇਹਨੀਂ ਦਿਨੀਂ ਸਿਡਨੀ ਵਿਖੇ ਆਪਣੀ ਸੁਪਤਨੀ ਸਮੇਤ ਬੇਟੀ ਰਮਿੰਦਰ ਕੌਰ ਕੋਲ ਆਏ ਹੋਏ ਹਨ।
ਪੱਤਰਕਾਰ ਗੁਰਚਰਨ ਸਿੰਘ ਕਾਹਲੋਂ ਨੇ ਲੇਖਕ ਹਰਪਾਲ ਸਿੰਘ ਨਾਗਰਾ ਦੇ ਬਾਰੇ 'ਚ ਜਾਣ ਪਛਾਣ ਕਰਾਈ। ਸ੍ਰੀ ਕਾਹਲੋਂ ਨੇ ਪੁਸਤਕ ਵਿੱਚ ਲਿਖੀਆਂ ਕਵਿਤਾਵਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ੍ਰੀ ਨਾਗਰਾ ਨੇ ਸਮਾਜ ਦੇ ਵੱਖ-ਵੱਖ ਦਰਦਾਂ ਨੂੰ ...[home] [1] 2  [next]1-10 of 14

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved