Australia News Section

Monthly Archives: JUNE 2016


Jun 30

ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ਾਂ ਤੱਕ ਜਿਊਾਦਾ ਰੱਖਣ ਵਾਲੀ ਮੁਟਿਆਰ ਖਾਹਿਸ਼ ਕਾਹਲੋਂ

Share this News

ਸਿਡਨੀ : ਪ੍ਰਦੇਸ਼ਾਂ ਵਿਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਆਸਾਨ ਨਹੀਂ ਹੈ ਪਰ ਸਿਡਨੀ ਦੀ ਖਾਹਿਸ਼ ਕਾਹਲੋਂ ਨੇ ਕੁੜੀਆਂ ਵਿਚ ਅਮੀਰ ਸੱਭਿਆਚਾਰ ਨੂੰ ਸਾਂਭਣ ਦੀ ਪਿਰਤ ਪਾਈ ਹੈ | ਇਥੇ ਵਿਸ਼ੇਸ਼ ਹੈ ਕਿ ਖਾਹਿਸ਼ ਕਾਹਲੋਂ ਨੇ ਪਿਛਲੇ ਦਿਨੀਂ 'ਮਿਸ ਮੇਲਣ ਪੰਜਾਬਣ ਆਸਟ੍ਰੇਲੀਆ' ਦਾ ਖਿਤਾਬ ਜਿੱਤਿਆ | ਖਾਹਿਸ਼ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਫ਼ੀ ਛੋਟੀ ਉਮਰੇ ਉਹ ਆਸਟ੍ਰੇਲੀਆ ਆ ਵਸੇ ਸਨ | ਪੰਜਾਬੀ ਸੱਭਿਆਚਾਰ ਨਾਲ ਉਹ ਹਮੇਸ਼ਾ ਜੁੜੇ ਰਹੇ | ਪਿਛਲੇ ਸਾਲ 'ਮਿਸ ਤੀਆਂ' ਦਾ ਖਿਤਾਬ ਵੀ ਜਿੱਤਿਆ ਹੈ | ਗਿੱਧੇ ਅਤੇ ਭੰਗੜੇ ਨਾਲ ਗੂੜ੍ਹਾ ਰਿਸ਼ਤਾ ਰੱਖਣ ਵਾਲੀ ਖਾਹਿਸ਼ ਸੱਭਿਆਚਾਰ ਨੂੰ ਵਿਦੇਸ਼ਾਂ ਵਿਚ ਜੀਵਿਤ ਰੱਖਣ ਲਈ ਹਮੇਸ਼ਾ ਤਤਪਰ ਹੈ |


Jun 30

ਆਸਟਰੇਲੀਆ ਦਾ ਵੀਜ਼ਾ ਦੇਣ ਲਈ ਕੀਤਾ ਜਾਂਦੈ ਜਿਣਸੀ ਸ਼ੋਸ਼ਣ

Share this News

ਸਿਡਨੀ : ਆਸਟਰੇਲੀਆ ਵਿਚ ਵੀਜ਼ੇ ਦੇ ਨਾਮ 'ਤੇ ਗੰਦੀ ਖੇਡ ਖੇਡੀ ਗਈ ਹੈ ਅਤੇ ਕਈ ਲੋਕਾਂ ਨੂੰ ਇਸ ਜਾਲ ਵਿਚ ਫਸਾਇਆ ਗਿਆ ਹੈ। ਗੋਲਡੀ ਬਰਾੜ ਜੋ ਕਿ ਵਿਰੋਧੀ ਪਾਰਟੀ ਦੇ ਮੈਂਬਰ ਮੈਥਿਊ ਗਾਏ ਦੇ ਸਾਬਕਾ ਸਲਾਹਕਾਰ ਰਹੇ ਹਨ, ਨੇ ਜਸਵਿੰਦਰ ਸਿੰਘ ਨੂੰ ਸਖਤ ਸ਼ਬਦਾਂ ਵਿਚ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਦਾ ਨਾਮ ਸਾਰਿਆਂ ਸਾਹਮਣੇ ਦੱਸਣ ਲਈ ਕਿਹਾ ਹੈ। ਵਿਕਟੋਰੀਆ ਦੀ ਬਹੁ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਇੰਗਾ ਪਿਊਲਿਚ ਨੇ ਕਿਹਾ ਕਿ ਜਿਣਸੀ ਸ਼ੋਸ਼ਣ ਦੀ ਸ਼ਿਕਾਰ ਹੋਈ ਔਰਤ ਨੂੰ ਅਤੇ ਉਸਦੇ ਦੋਸ਼ੀ ਨੂੰ ਪੇਸ਼ ਕਰਨਾ ਚਾਹੀਦਾ ਹੈ।  ਉਨ੍ਹਾਂ  ਕਿਹਾ ਕਿ ਜੇਕਰ ਸਿੱਧੂ ਇਸ ਬਾਰੇ ਕੋਈ ਜਵਾਬ ਨਹੀਂ ਦਿੰਦੇ ਤਾਂ ਇਹ ਬਹੁਤ ਸ਼ਰਮ ਦੀ ਗੱਲ ਹੋਵੇਗੀ। ਔਰਤਾਂ ਨਾਲ ਕਿਸੇ ...


Jun 30

ਖੇਲਾ ਦੇ 'ਯੂਨੀਕ ਕਾਲਜ ਸਿਡਨੀ' ਕੋਰਟ ਕੇਸ ਦੀ ਕੀ ਹੈ ਅਸਲੀਅਤ

Share this News

ਸਿਡਨੀ : 1998 ਵਿਚ ਪਹਿਲੀ ਵਾਰ ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਪੜ੍ਹਨ ਲਈ ਗਏ ਅਤੇ ਅੱਜਕਲ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣੇ ਅਮਰਜੀਤ ਖੇਲਾ ਦੀ ਅਗਵਾਈ ਵਿਚ ਸਿਡਨੀ ਵਿਚ 2007 ਤੋਂ ਚੱਲ ਕੇ ਯੂਨੀਕ ਇੰਟਰਨੈਸ਼ਨਲ ਕਾਲਜ ਦੇ ਖਿਲਾਫ ਆਸਟ੍ਰੇਲੀਅਨ ਕੰਜ਼ਿਊਮਰ ਕੰਪੀਟੀਸ਼ਨ ਵਿਭਾਗ (ਏ. ਸੀ. ਸੀ. ਸੀ.) ਵਲੋਂ ਅਕਤੂਬਰ 2015 ਵਿਚ ਫੈਡਰਲ ਕੋਰਟ ਵਿਚ ਫੀਸ ਵਾਪਿਸ ਲੈਣ ਲਈ ਇਹ ਇਲਜ਼ਾਮ ਲਾ ਕੇ ਕੇਸ ਕੀਤਾ ਗਿਆ ਸੀ ਕਿ ਕਾਲਜ ਆਸਟ੍ਰੇਲੀਅਨ  ਨਾਗਰਿਕ ਵਿਦਿਆਰਥੀਆਂ ਦੇ ਦਾਖਲੇ ਸਰਕਾਰ ਦੀ ਵੈਟ ਫੀਸ ਹੈਲਪ ਸਕੀਮ ਅਧੀਨ ਕਰਨ ਵੇਲੇ ਕੋਰਸਾਂ ਦੀ ਫੀਸ ਦੀ ਜਾਣਕਾਰੀ ਨਹੀਂ ਦਿੰਦਾ। ਇਹ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਕਾਲਜ ਦੇ ਜ਼ਿਆਦਾਤਰ ਕੋਰਸਾਂ ਦੀ ਫੀਸ 22,000 ਡਾਲਰ ਤੋਂ 25,000 ...


Jun 30

ਆਸਟਰੇਲੀਆ ਵਿਚ ਇਕ ਹੋਰ ਫਰਜ਼ੀ ਵੀਜ਼ਾ ਸਕੈਂਡਲ ਦਾ ਪਰਦਾਫਾਸ਼

Share this News

ਸਿਡਨੀ : ਆਸਟਰੇਲੀਆ ਵਿ¤ਚ ਫਰਜ਼ੀ ਵੀਜ਼ਾ ਦਾ ਇ¤ਕ ਹੋਰ ਸਕੈਂਡਲ ਬੇਨਕਾਬ ਹੋਇਆ ਹੈ, ਜਿਸ ਵਿ¤ਚ ਭਾਰਤ ਸਮੇਤ ਕਈ ਦੇਸ਼ਾਂ ਦੇ ਪਰਵਾਸੀ ਲੁ¤ਟ ਦਾ ਸ਼ਿਕਾਰ ਬਣੇ ਹਨ। ਪਿਛਲੇ ਇਕ ਸਾਲ ਵਿ¤ਚ ਕਰੀਬ 132 ਵੀਜ਼ੇ ਇਸ ਤਰ੍ਹਾਂ ਦੇ ਫੜੇ ਗਏ ਹਨ, ਜਿਨ੍ਹਾਂ ਵਿ¤ਚ 50 ਤੋਂ 80 ਹਜ਼ਾਰ ਆਸਟਰੇਲੀਅਨ ਡਾਲਰ ਦਾ ਭ੍ਰਿਸ਼ਟਾਚਾਰ ਹੋਣ ਦਾ ਸ਼¤ਕ ਹੈ। ਫੇਅਰਫੈਕਸ ਮੀਡੀਆ ਰਿਪੋਰਟ ਅਨੁਸਾਰ ਸੰਭਾਵਨਾ ਹੈ ਕਿ ਇਸ ਸਕੈਂਡਲ ਵਿ¤ਚ ਆਸਟਰੇਲੀਆ ਦੇ ਇਮੀਗ੍ਰੇਸ਼ਨ ਏਜੰਟ ਹੀ ਨਹੀਂ, ਬਲਕਿ ਕੁਝ ਵਿਭਾਗੀ ਅਫਸਰਾਂ ਦੀ ਵੀ ਮਿਲੀਭੁਗਤ ਹੋਵੇ। ਵਿਰੋਧੀ ਧਿਰ ਦੇ ਨੇਤਾ ਅਤੇ ਆਸਟਰੇਲੀਅਨ ਲੇਬਰ ਪਾਰਟੀ ਦੇ ਪ੍ਰਮੁ¤ਖ ਬਿਲ ਸ਼ੌਰਟਨ ਨੇ ਇਸ ਨੂੰ ਆਸਟਰੇਲੀਆ ਦੀ ਇਮੀਗ੍ਰੇਸ਼ਨ ਪ੍ਰੋਗਰਾਮ ਪਾਲਿਸੀ ਨੂੰ ਕਮਜ਼ੋਰ ਕਰਨ ਦੀ ਕੜੀ ਦ¤ਸਦਿਆਂ ਗੈਰ ਕਾਨੂੰਨੀ ...


Jun 24

ਮਾਪਿਆਂ ਦੇ ਵੀਜ਼ੇ ਦੀ ਮਿਆਦ ਪੰਜ ਸਾਲ ਤੱਕ ਵਧੀ

Share this News

ਸਿਡਨੀ : ਆਸਟ੍ਰੇਲੀਆ ਦੀ ਹੁਕਮਰਾਨ ਲਿਬਰਲ ਪਾਰਟੀ ਵੱਲੋਂ ਮਾਪਿਆਂ ਦੇ ਵਿਜ਼ੀਟਰ ਵੀਜ਼ੇ ਨੂੰ ਪੰਜ ਸਾਲ ਤੱਕ ਕਰਨ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ 2 ਜੁਲਾਈ ਨੂੰ ਹੋਣ ਜਾ ਰਹੀਆਂ ਸੰਘੀ ਚੋਣਾਂ ਲਈ ਕੀਤੇ ਜਾਂਦੇ ਪ੍ਰਚਾਰ ਅਤੇ ਭਵਿੱਖਤ ਵਾਅਦਿਆਂ ਵਿਚ ਇਹ ਮੁੱਖ ਐਲਾਨ ਕੀਤਾ ਗਿਆ। ਮੌਜੂਦਾ ਇਹ ਵੀਜ਼ਾ ਤਿੰਨ ਸਾਲ ਤੱਕ ਦਾ ਦਿੱਤਾ ਜਾਂਦਾ ਹੈ ਅਤੇ 1 ਸਾਲ ਦੇ ਵਿਚ-ਵਿਚ ਆਸਟ੍ਰੇਲੀਆ ਤੋਂ ਬਾਹਰ ਜਾਣਾ ਪੈਂਦਾ ਹੈ। ਇਸੇ ਮੁੱਦੇ ਨੂੰ ਲੈ ਕੇ ਭਾਰਤੀ ਭਾਈਚਾਰੇ ਤੋਂ ਆਜ਼ਾਦ ਉਮੀਦਵਾਰ ਖੜ੍ਹੇ ਹਨ। ਗਰੀਨਵੇਅ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਇਵੋਨ ਕੀਨ ਨੇ ਭਾਰਤੀਆਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਸ ਬਦਲਾਅ ਸੰਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਲੇਬਰ ਅਤੇ ਲਿਬਰਲ ਪਾਰਟੀ ਵੱਲੋਂ ਕੀਤੇ ...


Jun 24

ਆਸਟਰੇਲੀਆ 'ਚ ਲੱਗੇਗਾ ਭਾਰਤੀ ਕਲਾ ਦਾ ਮੇਲਾ

Share this News

ਸਿਡਨੀ : ਆਸਟਰੇਲੀਆ ਵਿਚ ਪਹਿਲੀ ਵਾਰ ਅਗਸਤ ਵਿਚ 'ਫੈਸਟੀਵਲ ਆਫ ਇੰਡੀਆ' ਮਨਾਇਆ ਜਾਵੇਗਾ। ਇੱਥੇ ਭਾਰਤੀ ਕਲਾ ਅਤੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤੀ ਹਾਈ ਕਮਿਸ਼ਨਰ ਨਵਦੀਪ ਪੁਰੀ ਨੇ ਦੱਸਿਆ ਕਿ  ਸਿਡਨੀ, ਮੈਲਬੌਰਨ, ਪਰਥ ਅਤੇ ਬ੍ਰਿਸਬੇਨ ਆਦਿ ਵਿਚ ਕਈ ਤਰ੍ਹਾਂ ਦੀਆਂ ਰਚਨਾਤਮਕ ਕਲਾਵਾਂ ਦੇਖਣ ਨੂੰ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਇਹ ਨਵੀਂ ਅਤੇ ਪੁਰਾਣੀ ਕਲਾ ਦਾ ਸੁਮੇਲ ਹੋਵੇਗਾ। ਇਸਦਾ ਆਯੋਜਨ ਆਸਟਰੇਲੀਆਈ ਸੰਘੀ ਅਤੇ ਰਾਜ ਸਰਕਰਾਂ ਵਲੋਂ ਨਿੱਜੀ ਭਾਗੀਦਾਰੀ ਤਹਿਤ ਕੀਤਾ ਜਾਵੇਗਾ। ਇੱਥੇ ਭਾਰਤੀ ਨਾਚ, ਕਲਾ ਖੇਤਰ, ਸੋਨਮ ਕਾਲਰਾ ਦਾ ਸੂਫੀ ਸੰਗੀਤ ਰਘੂ ਦੀਕਸ਼ਤ ਦਾ ਰਾਕ ਡਾਂਸ ਆਦਿ ਸਭ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਮੁੰਬਈ ਦੇ ਵਾਸਤੂਕਾਰ ਬਿਜਾਏ ਜੈਨ ਦੀਆਂ ਕਲਾਵਾਂ, ਅਜੀਤ ਨਿਨਾਨ ਦੇ ਕਾਰਟੂਨਾਂ ਦੀਆਂ ਪ੍ਰਦਰਸ਼ਨੀਆਂ ...


Jun 24

ਨੇਵੀ ਦੇ ਸੈਨਿਕਾਂ ਨੂੰ ਕੀਤਾ ਜਾਂਦਾ ਰੇਪ ਲਈ ਮਜਬੂਰ

Share this News

ਸਿਡਨੀ : ਆਲਟ੍ਰੇਲੀਅਨ ਨੇਵੀ ਦੇ ਸੈਨਿਕਾਂ ਨੂੰ ਟ੍ਰੇਨਿੰਗ ਦੌਰਾਨ ਇੱਕ ਦੂਜੇ ਦੇ ਰੇਪ ਲਈ ਮਜਬੂਰ ਕੀਤਾ ਜਾਂਦਾ ਸੀ। ਇਹ ਖੁਲਾਸਾ ਕਰਨ ਵਾਲੇ ਸੈਨਿਕਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਇਸ ਦੌਰ ਵਿੱਚੋਂ ਗੁਜਰਨਾ ਪੈਂਦਾ ਸੀ। ਇਸੇ ਰਾਈਟ ਆਫ ਪੈਸੇਜ ਦਾ ਨਾਂ ਦਿੱਤਾ ਜਾਂਦਾ ਸੀ। ਇਨ੍ਹਾਂ ਸੈਨਿਕਾਂ ਨੇ ਹਾਲ ਹੀ ਵਿੱਚ ਰਾਇਲ ਕਮਿਸ਼ਨ ਦੇ ਸਾਹਮਣੇ ਇਹ ਸ਼ਿਕਾਇਤ ਕੀਤੀ ਹੈ। ਕਮਿਸ਼ਨ ਉਨ੍ਹਾਂ ਦੇ ਬਿਆਨਾਂ ਦੀ ਜਾਂਚ ਕਰ ਰਿਹਾ ਹੈ।
ਰਾਇਲ ਕਮਿਸ਼ਨ ਦੀ ਪੇਸ਼ੀ ਵਿੱਚ ਕੁਝ ਕੈਡੇਟਿਸ ਨੇ ਆਪਣੀ ਆਪ ਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ਰੇਪ ਤੋਂ ਇਲਾਵਾ ਸ਼ੁਰੂਆਤੀ ਦੌਰ ਵਿੱਚ ਸੈਨਿਕਾਂ ਨੂੰ ਆਪਣੇ ਪ੍ਰਾਈਵੇਟ ਪਾਰਟ ਤੋਂ ਬਿਨਾਂ ਜੁੱਤਿਆਂ ਵਾਲੀ ਪਾਲਿਸ਼ ਦੀ ਵਰਤੋਂ ਕਰਨੀ ਪੈਂਦੀ ਸੀ। ...


Jun 12

ਭਾਰਤ ਦੀ ਯਾਤਰਾ ਸਬੰਧੀ ਆਸਟ੍ਰੇਲੀਆ ਸਰਕਾਰ ਦੀਆਂ ਚਿਤਾਵਨੀਆਂ ਤੋਂ ਨਾਖੁਸ਼ ਹੋਏ ਭਾਰਤੀ ਰਾਜਦੂਤ

Share this News

ਬਿ੍ਸਬੇਨ : ਆਸਟ੍ਰੇਲੀਆ 'ਚ ਭਾਰਤ ਦੇ ਰਾਜਦੂਤ ਨਵਦੀਪ ਸੂਰੀ ਨੇ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਦੀ ਯਾਤਰਾ ਸਬੰਧੀ ਸੂਚਨਾ 'ਚ ਵਰਤੀ ਗਈ ਭਾਸ਼ਾ ਤੋਂ ਨਾਖੁਸ਼ ਹਨ | ਇਸ ਸਬੰਧੀ ਆਸਟ੍ਰੇਲੀਆ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਨਾਲ ਗੱਲਬਾਤ ਉਠਾਈ ਗਈ ਹੈ | ਵਿਦੇਸ਼ੀ ਮਾਮਲਿਆਂ ਤੇ ਟਰੇਡ ਵਿਭਾਗ ਵੱਲੋਂ ਆਪਣੀ ਯਾਤਰਾ ਸਬੰਧੀ ਸੋਧ ਸੂਚਨਾ ਵਿਚ ਭਾਰਤ 'ਚ ਅੱਤਵਾਦ, ਔਰਤਾਂ ਖਿਲਾਫ ਜ਼ੁਲਮ ਤੇ ਧਾਰਮਿਕ ਥਾਵਾਂ 'ਤੇ ਸਰੀਰਕ ਸੋਸ਼ਣ ਦੀਆਂ ਵਾਰਦਾਤਾਂ ਦੀ ਚਿਤਾਵਨੀ ਦਿੱਤੀ ਗਈ | ਸਫਰ ਦੌਰਾਨ ਆਸਟ੍ਰੇਲੀਅਨ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਆਖਿਆ ਗਿਆ ਹੈ | ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਕੁਝ ਘਟਨਾਵਾਂ ਦੇ ਕਾਰਨ ਸਾਰੇ ਭਾਰਤ ਨੂੰ ਉਸ ਨਾਲ ਜੋੜਨਾ ਠੀਕ ਨਹੀਂ ਹੈ | ਉਨ੍ਹਾਂ ...


Jun 12

ਗ੍ਰਿਫਿਥ ਆਸਟ੍ਰੇਲੀਆ 'ਚ 20ਵੇਂ ਸ਼ਹੀਦੀ ਟੂਰਨਾਮੈਂਟ ਦੀ ਆਰੰਭਤਾ ਅੱਜ

Share this News

ਐਡੀਲੇਡ : ਗ੍ਰਿਫਿਥ ਸ਼ਹਿਰ ਆਸਟ੍ਰੇਲੀਆ ਵਿਖੇ ਸ੍ਰੀ ਗੁਰੂ ਸਿੰਘ ਸਭਾ ਗ੍ਰਿਫਿਥ ਦੀ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤ ਦੇ ਸਹਿਯੋਗ ਨਾਲ 1984 ਦੇ ਸ਼ਹੀਦਾਂ ਦੀ ਯਾਦ 'ਚ ਹਰ ਸਾਲ ਵਾਂਗ 20ਵੇਂ ਸ਼ਹੀਦੀ ਟੂਰਨਾਮੈਂਟ ਦੀ ਆਰੰਭਤਾ 11-12 ਜੂਨ ਸਨਿਚਰਵਾਰ ਤੇ ਐਤਵਾਰ ਨੂੰ ਹੋਵੇਗੀ। ਇਸ ਪ੍ਰੋਗਰਾਮ ਸਬੰਧੀ ਸ: ਤੀਰਥ ਸਿੰਘ ਨਿੱਝਰ, ਚੇਤਨ ਸਿੰਘ ਤੇ ਜਸਬੀਰ ਸਿੰਘ ਚਾਹਲ ਨੇ ਦੱਸਿਆ ਕਿ ਟੂਰਨਾਮੈਂਟ 'ਚ ਕਬੱਡੀ, ਫੁੱਟਬਾਲ, ਵਾਲੀਬਾਲ ਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਹੋਣਗੇ। ਔਰਤਾਂ ਤੇ ਬੱਚਿਆਂ ਲਈ ਮਿਊਜ਼ੀਕਲ ਚੇਅਰ, ਸਿੱਖ ਇਤਿਹਾਸ ਬਾਰੇ ਸਵਾਲਾਂ ਦੇ ਸਹੀ ਉੱਤਰ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਦਸਤਾਰ ਮੁਕਾਬਲੇ ਤੇ ਜੁਝਾਰੂ ਸਿੰਘਾਂ ਵੱਲੋਂ ਗਤਕੇ ਦੇ ਮੁਕਾਬਲੇ ਹੋਣਗੇ। ਟੂਰਨਾਮੈਂਟ ਵਿਚ ਆਸਟ੍ਰੇਲੀਆ ਦੇ ਸਾਰੇ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved