Australia News Section

Monthly Archives: JUNE 2017


Jun 3

ਲ਼ੋਕ ਗਾਇਕ ਪਾਲੀ ਦੇਤਵਾਲੀਆ ਦਾ ਸਿਡਨੀ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ

Share this News

ਮੈਲਬੋਰਨ  : 'ਧੀਆਂ ਰਾਣੀਆਂ','ਧੀਏ ਘਰ ਜਾ ਆਪਣੇ','ਬਲੀ ਦਾਜ ਦੀ' ਸਮੇਤ ਅਨੇਕਾਂ ਪਰਿਵਾਰਕ ਅਤੇ ਸਮਾਜਿਕ ਗੀਤਾਂ ਦਾ ਗਵੱਈਆ ਪਾਲੀ ਦੇਤਵਾਲੀਆ ਦਾ ਸਿਡਨੀ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਪ੍ਰਭਜੋਤ ਸੰਧੂ, ਰਾਜਵੰਤ ਸਿੰਘ ਅਤੇ ਬਲਰਾਜ ਸੰਘਾ ਨੇ ਪਾਲੀ ਦੇਤਵਾਲੀਆ ਦੁਆਰਾ ਗਾਏ ਪਰਿਵਾਰਕ ਗੀਤਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਪਰਿਵਾਰਕ ਰਿਸ਼ਤਿਆਂ ਨੂੰ ਸਾਫ ਸੁੱਥਰੀ ਗਾਇਕੀ ਰਾਹੀਂ ਗਾ ਕੇ ਸਾਂਭਣ ਦੀ ਜ਼ਰੂਰਤ ਹੈ ਤਾਂ ਜੋ ਲੰਬੇ ਸਮੇਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਭਿਆਚਾਰਕ ਅਤੇ ਅਮੀਰ ਪੰਜਾਬੀ ਵਿਰਸੇ ਦੀ ਗੁੜਤੀ ਮਿਲ ਸਕੇ। ਇਸ ਮੌਕੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਆਸਟ੍ਰੇਲੀਆ ਭਰ 'ਚੋਂ ਮਿਲ ਰਹੇ ਪਿਆਰ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ...


Jun 3

ਪੰਜਾਬੀ ਭਾਸ਼ਾ ਦੇ ਬਹੁਪੱਖੀ ਪਸਾਰ ਲਈ ਅਜੋਕੀ ਪੀੜ੍ਹੀ ਨੂੰ ਮੂਲ ਜੜ੍ਹਾਂ ਨਾਲ ਜੋੜਨਾ ਜਰੂਰੀ

Share this News

ਬ੍ਰਿਸਬੇਨ : ਆਸਟ੍ਰੇਲੀਆ ਦੇ ਦੌਰੇ 'ਤੇ ਆਏ ਹੋਏ ਸੰਪਾਦਕ, ਉੱਘੇ ਪੱਤਰਕਾਰ ਤੇ ਚਿੰਤਕ ਹਰਜਿੰਦਰ ਸਿੰਘ ਬਸਿਆਲਾ ਨਿਊਜ਼ੀਲੈਂਡ ਨਿਵਾਸੀ ਨੇ ਬ੍ਰਿਸਬੇਨ ਦੀ ਸੰਖੇਪ ਫੇਰੀ ਦੌਰਾਨ ਇੱਕ ਰੇਡੀਓ ਮੁਲਾਕਾਤ ਦੌਰਾਨ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਤੇ ਹੁਣ ਪੰਜਾਬੀ ਦਾ ਘੇਰਾ ਹੋਰ ਵੀ ਵੱਡਾ ਹੋ ਗਿਆ ਹੈ, ਤੇ ਮਾਂ-ਬੋਲੀ ਪੰਜਾਬੀ 7 ਸਮੁੰਦਰਾਂ ਦੀ ਬੋਲੀ ਬਣ ਗਈ ਹੈ, ਬਹੁਤੀਆਂ ਭਾਸ਼ਾਵਾਂ ਦੇ ਗਿਆਨ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ ਨਾਲ ਜੁੜਨਾ ਵੀ ਬਹੁਤ ਹੀ ਜਰੂਰੀ ਹੈ। ਪੰਜਾਬ ਵਲੋਂ ਹੰਢਾਏ ਵੱਖ-ਵੱਖ ਸੰਤਾਪ ਭਾਵੇਂ ਉਹ 1947 ਦੀ ਵੰਡ, ਭਾਸ਼ਾ ਜਾ ਔਰਤਾਂ ਤੇ ਅਨਿਆਂ, ਬੱਚੀਆਂ ਨੂੰ ਕੁੱਖਾਂ 'ਚ ਮਾਰਨਾ ਜਾ ਵਿਦੇਸ਼ਾਂ 'ਚ ਵਿਦਿਆਰਥੀਆਂ ...


Jun 3

ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਪੰਜਾਬੀ ਟੈਕਸੀ ਡਰਾਈਵਰ ਦਾ ਵੀਜ਼ਾ ਰੱਦ

Share this News

ਮੈਲਬੌਰਨ : ਪੰਜਾਬੀ ਟੈਕਸੀ ਡਰਾਈਵਰ ਜਿਸ ਦਾ ਸਫਰ ਦੌਰਾਨ ਆਪਣੀ ਮਹਿਲਾ ਯਾਤਰੀ ਨਾਲ ਝਗੜਾ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਦਾ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਸੀ ਅਤੇ ਅਦਾਲਤੀ ਅਪੀਲ ਤੋਂ ਬਾਅਦ ਉਸ ਨੂੰ ਫਿਰ ਉਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ, ਪਰ ਹੁਣ ਫਿਰ ਇਥੋਂ ਦੇ ਇਮੀਗ੍ਰੇਸ਼ਨ ਮੰਤਰੀ ਨੇ ਅਦਾਲਤ ਦੇ ਫੈਸਲੇ ਦੇ ਉਲਟ ਜਾ ਕੇ ਉਸ ਨੂੰ ਇਥੋਂ ਦੇਸ਼ ਨਿਕਾਲਾ ਦੇਣ ਲਈ ਕਿਹਾ ਗਿਆ ਹੈ | ਜਗਦੀਪ ਸਿੰਘ ਜਿਸ ਨੇ ਆਪਣੇ ਗਾਹਕ ਦੀ ਮਾਰਕੁਟਾਈ ਕੀਤੀ ਸੀ ਅਤੇ ਆਪਣੀ ਕੀਤੀ ਗਲਤੀ ਨੂੰ ਕਬੂਲ ਵੀ ਕੀਤਾ ਸੀ, ਦੇ ਕੇਸ ਦੀ ਸੁਣਵਾਈ ਦੌਰਾਨ ਟਿ੍ਬਿਊਨਲ ਨੇ ਇਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ...


Jun 3

ਮਾਨਵਤਾ ਦੇ ਭਲੇ ਲਈ ਕਾਰਜਸ਼ੀਲ 'ਸਿੱਖ ਹੈਲਪਲਾਈਨ ਆਸਟ੍ਰੇਲੀਆ' ਸੰਸਥਾ

Share this News

ਮੈਲਬੋਰਨ : ਪਿਛਲੇ ਤਕਰੀਬਨ ਦੋ ਸਾਲਾਂ ਤੋਂ ਆਸਟ੍ਰੇਲੀਆ ਭਰ 'ਚ ਨਿਸ਼ਕਾਮ ਸੇਵਾ ਵਜ਼ੋਂ ਸਰਗਰਮ 'ਸਿੱਖ ਹੈਲਪਲਾਈਨ ਆਸਟ੍ਰੇਲੀਆ' ਮਨੁੱਖਤਾ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਹ ਸੰਸਥਾ ਆਸਟ੍ਰੇਲੀਆ 'ਚ ਪੜਨ ਆਏ ਵਿਦਿਆਰਥੀਆਂ, ਘਰੇਲੂ ਹਿੰਸਾ, ਆਪਸੀ ਰਿਸ਼ਤਿਆਂ 'ਚ ਉਪਜ ਰਹੀ ਤਕਰਾਰ, ਸਿੱਖ ਧਾਰਮਿਕ ਮੁੱਦੇ, ਨਵੇਂ ਆ ਰਹੇ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੁਲਾਂਕਣ ਕਰਕੇ ਮਦਦ ਕਰਦੀ ਹੈ। ਮੈਲਬੋਰਨ ਦੇ 'ਐੱਸ.ਬੀ.ਐੱਸ.' ਰੇਡੀਓ ਤੇ ਇੰਟਰਵਿਊ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਸਿੱਖ ਹੈਲਪਲਾਈਨ ਸੰਸਥਾ ਤਜਰਬੇਕਾਰ ਵਲੰਟੀਅਰਾਂ ਦੁਆਰਾ ਚਲਾਈ ਜਾਂਦੀ ਹੈ, ਜੋ ਕਿ ਲੋੜਵੰਦ ਵਿਅਕਤੀ ਨਾਲ ਨਿੱਜੀ ਤੌਰ ਤੇ ਸਲਾਹ ਮਸ਼ਵਰਾ ਕਰਕੇ ਸਹੀ ਮਾਰਗ ਦਰਸ਼ਨ ਅਤੇ ਲੋੜੀਂਦੀ ਮਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਸੰਸਥਾ ...[home] 1-4 of 4

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved