Australia News Section

Monthly Archives: JULY 2014


Jul 31

ਸਿਡਨੀ ਵਿਚ ਚੱਲ ਰਹੇ ਓਬਰ ਐਪਸ ਨੂੰ ਬੰਦ ਕਰਾਉਣ ਲਈ ਖੜਕਾਇਆ ਮੰਤਰੀਆਂ ਦਾ ਦਰਵਾਜ਼ਾ, ਕਾਰਵਾਈ ਸ਼ੁਰੂ

Share this News

ਸਿਡਨੀ : ਭਾਵੇਂ ਕਿ ਓਬਰ ਨੂੰ ਸਿਡਨੀ ਵਿਚ ਸਰਕਾਰੀ ਤੌਰ 'ਤੇ ਮਾਨਤਾ ਨਹੀਂ ਮਿਲੀ ਪਰ ਫਿਰ ਵੀ ਬੜੀ ਤੇਜ਼ੀ ਨਾਲ ਉਹ ਆਪਣਾ ਜਾਲ ਫੈਲਾਅ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਓਬਰ ਇਕ ਐਪਸ ਹੈ ਜੋ ਟੈਕਸੀ ਦੀ ਬਜਾਏ ਆਪਣੀ ਨਿੱਜੀ ਕਾਰ 'ਚ ਅੱਧੇ ਕਿਰਾਏ 'ਤੇ ਸਵਾਰੀ ਨੂੰ ਚੁੱਕਦੇ ਹਨ | ਟੈਕਸੀ ਇੰਡਸਟਰੀ ਵਿਚ ਓਬਰ ਦਾ ਬਹੁਤ ਬੂਰਾ ਪ੍ਰਭਾਵ ਪਿਆ ਹੈ | ਪ੍ਰਦੇਸ਼ ਐਕਸਪ੍ਰੈੱਸ ਤੋਂ ਜੁਗਨਦੀਪ ਜਵਾਹਰਵਾਲਾ ਅਤੇ ਅਮਨ ਗਰੇਵਾਲ ਇਸ ਮੁੱਦੇ ਨੂੰ ਲੈ ਕੇ ਪੈਰਾਮੈਟਾ ਦੇ ਐਮ.ਪੀ. ਜੀਓਫਲੀਆ ਨੂੰ ਮਿਲੇ | ਉਨ੍ਹਾਂ ਇਕ ਅਪੀਲ ਜਿਸ, ਤੇ ਸਬੂਤਾਂ ਨਾਲ 50 ਕੁ ਟੈਕਸੀ ਡਰਾਈਵਰਾਂ ਦੇ ਹਸਤਾਖਰ ਸਨ, ਐਮ.ਪੀ. ਦੇ ਸਪੁਰਟ ਕੀਤੇ ਅਤੇ ਦੱਸਿਆ ਕਿ ਇਸ ਨਾਲ ...


Jul 31

ਅਡਾਣੀ ਪ੍ਰਾਜੈਕਟ ਦੇ ਵਿਰੋਧ 'ਚ ਆਸਟ੍ਰੇਲੀਆਈ ਮਾਡਲ ਹੋਈ ਨਗਨ

Share this News

ਮੈਲਬੋਰਨ : ਅਡਾਣੀ ਸਮੂਹ ਦੀ ਪ੍ਰਸਤਾਵਿਤ 15.5 ਅਰਬ ਡਾਲਰ ਦੀ ਕੋਲਾ ਖਾਨ ਅਤੇ ਰੇਲ ਢਾਂਚਾ ਪ੍ਰਾਜੈਕਟ ਨੂੰ ਸਰਕਾਰ ਵਲੋਂ ਮਨਜ਼ੂਰੀ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਆਸਟ੍ਰੇਲੀਆ ਦੀ ਇਕ ਮਾਡਲ ਨੇ ਇੰਸਟਗ੍ਰਾਮ 'ਤੇ ਖੁਦ ਦੀ ਨਗਨ ਤਸਵੀਰ ਪੋਸਟ ਕੀਤੀ ਹੈ। ਵਿਰੋਧ ਦੇ ਇਕ ਨਵੇਂ ਤਰੀਕੇ 'ਚ 25 ਸਾਲਾ ਰਾਬਿਨ ਲਾਲੇ ਨੇ ਆਪਣੀ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਸ ਦੇ ਪੇਟ 'ਤੇ ਲਿਖਿਆ ਹੈ, ਕੋਲਾ ਖੋਦਾਈ ਬੰਦ ਕਰੋ। ਕਾਰਮਾਇਕਲ ਕੋਲਾ ਖਾਨ ਅਤੇ ਰੇਲ ਢਾਂਚਾਗਤ ਪ੍ਰਾਜੈਕਟ ਮੱਧ ਕਵੀਨਸਲੈਂਡ 'ਚ ਗੈਲਿਲੀ ਬੇਸਿਨ 'ਚ ਸਥਿਤ ਹੈ।


Jul 27

ਸਿਡਨੀ 'ਚ ਮਨਾਇਆ ਗਿਆ ਤੀਆਂ ਤੀਜ਼ ਦੀਆਂ ਦਾ ਤਿਓਹਾਰ

Share this News

ਸਿਡਨੀ : ਸਿਡਨੀ ਦੇ ਬਲੈਕਟਾਉਨ ਇਲਾਕੇ 'ਚ ਬੋਮੈਨ ਹਾਲ ਤੀਆਂ ਤੀਜ਼ ਦੀਆਂ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿਚ ਪੂਰੇ ਸਿਡਨੀ ਦੇ ਨਾਲ ਲੱਗਦੇ ਪਿੰਡਾਂ ਤੋਂ ਪੰਜਾਬਣਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵਜੀਤ ਕੌਰ, ਗੁਰਪ੍ਰੀਤ ਬਰਾੜ, ਰਾਜਕਿਰਨ ਰੰਧਾਵਾ, ਹਰਿੰਦਰ ਕੌਰ, ਜਸਵਿੰਦਰ ਕੌਰ ਬੱਲ ਅਤੇ ਅਮਰਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਤਿਓਹਾਰ ਪਿਛਲੇ 8 ਸਾਲ ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਇਸ ਤੀਆਂ ਤੀਜ਼ ਦੀਆਂ 'ਚ ਵੱਖ-ਵੱਖ ਰੰਗਾਂ 'ਚ ਫੁਲਕਾਰੀਆਂ, ਗਹਿਣੇ ਆਦਿ ਪਹਿਣ ਕੇ ਪੰਜਾਬਣਾਂ ਨੇ ਹਿੱਸਾ ਲਿਆ ਕਰੀਬ 11 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਇਹ ਪ੍ਰੋਗਰਾਮ ਚੱਲਦਾ ਰਿਹਾ। ਇਸ ਵਾਰ ਇਸ ਮੇਲੇ 'ਚ ਮੁਟਿਆਰਾਂ ਵੱਲੋਂ ਗਿੱਧਾ ਭੰਗੜਾ ਅਤੇ ਹੋਰ ...


Jul 27

ਐਡੀਲੇਡ ਵਿਖੇ ਲੇਖਿਕਾ ਰਮਨਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ ਰਿਲੀਜ਼

Share this News

ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਲੇਖਕ ਰਮਨਪ੍ਰੀਤ ਕੌਰ ਦੀ ਕਿਤਾਬ ਕਾਵਿ ਸੰਗ੍ਰਹਿ 'ਰਸ਼ਨੂਰ' ਸਿਡਨੀ ਵਿਚ ਲੋਕ ਅਰਪਣ ਕੀਤਾ ਗਿਆ। ਵੱਡੀ ਗਿਣਤੀ 'ਚ ਜੁੜੇ ਸਾਹਿਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਐਡੀਲੇਡ ਤੋਂ ਆਏ ਹੋਏ ਰੋਬੀ ਬੈਨੀਪਾਲ ਅਤੇ ਹੋਪ ਇੰਟਰਨੈਸ਼ਨਲ ਦੇ ਮੁੱਖ ਪ੍ਰਬੰਧਕ ਸੁਖਜਿੰਦਰ ਪਾਲ ਸਿੰਘ ਨੇ ਕਿਹਾ ਕਿ ਕਿਤਾਬਾਂ ਸਿਰਫ ਚੰਦ ਕਾਗਜ਼ਾਂ ਦੀ ਜਿਲਦ ਨਹੀਂ ਹੁੰਦੀ ਸਗੋਂ ਲੇਖਕ ਵਲੋਂ ਕੀਤੇ ਗਏ ਅਧਿਐਨ ਅਤੇ ਹੰਢਾਏ ਤਜ਼ਰਬਿਆਂ ਦਾ ਨਿਚੋੜ ਹੁੰਦੀ ਹੈ, ਜਿਸ ਤਰ੍ਹਾਂ ਸ਼ਹਿਦ ਦੀ ਮੱਖੀ ਵੱਖ-ਵੱਖ ਫੁੱਲਾਂ ਤੋਂ ਰਸ ਲੈਂਦੀ ਹੈ ਤਾਂ ਜਾ ਕੇ ਸ਼ਹਿਦ  ਬਣਦਾ ਹੈ, ਉਸੇ ਤਰ੍ਹਾਂ ਇਕ ਲੇਖਕ ਕਿਤਾਬ ਦੀ ਸਿਰਜਣਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਰਮਨਪ੍ਰੀਤ ਦੀਆਂ ਕਵਿਤਾਵਾਂ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ। ...


Jul 21

ਆਵਾਸ ਮਹਿਕਮੇ ਵਲੋਂ 28 ਪੰਜਾਬੀ ਨੌਜਵਾਨ ਗ੍ਰਿਫਤਾਰ

Share this News

ਮੈਲਬੋਰਨ : ਆਸਟਰੇਲੀਆਈ ਆਵਾਸ ਵਿਭਾਗ ਨੇ ਮੈਲਬੋਰਨ ਅਤੇ ਉਸਦੇ ਨਾਲ ਲੱਗਦੇ ਖੇਤਰੀ ਇਲਾਕਿਆਂ ਵਿੱਚ ਕਾਰਵਾਈ ਕਰਕੇ ਕਰੀਬ 28 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਨ੍ਹਾਂ ਨੌਜਵਾਨਾਂ 'ਤੇ ਵੀਜ਼ਾ ਸ਼ਰਤਾਂ ਪੂਰੀਆਂ ਨਾ ਕਰਨ ਅਤੇ ਨਿਯਮਾਂ ਦਾ ਉਲੰਘਣਾ ਕਰਨ ਦਾ ਦੋਸ਼ ਹੈ ।ਆਵਾਸ ਮਹਿਕਮੇ ਵਲੋਂ ਪਿਛਲੇ ਦਿਨੀਂ ਫੈਕਟਰੀਆਂ, ਹੋਟਲਾਂ ਅਤੇ ਟੈਕਸੀ ਚਾਲਕਾਂÎ 'ਤੇ ਛਾਪੇਮਾਰੀ ਕੀਤੀ ਗਈ ਅਤੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਆਵਾਸ ਹਿਰਾਸਤ ਕੇਂਦਰ ਮੈਰੀਬਰੌਂਗ ਵਿੱਚ ਭੇਜ ਦਿੱਤਾ ਗਿਆ।
ਆਵਾਸ ਮਹਿਕਮੇ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਆਪਣਾ ਪੱਖ  ਪੇਸ਼ ਕਰਨ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ ਪਰ ਵੀਜ਼ਾ ਰੱਦ ਹੋਣ ਦੀ ਸੂਰਤ ਵਿੱਚ ਭਾਰਤ ਭੇਜਿਆ ਜਾ ਸਕਦਾ ਹੈ ।ਨੌਜਵਾਨਾਂ ਵਲੋਂ ਅਖੌਤੀ ਏਜੰਟਾਂ ਵਲੋਂ ਦਿਖਾਏੇ ਜਾਂਦੇ ਸਬਜ਼ਬਾਗ ...


Jul 21

ਸਿਡਨੀ ਦੇ ਬਲੈਕਟਾਊਨ ਖੇਤਰ ਵਿੱਚ ਲੱਗਿਆ ‘ਤੀਆਂ ਦਾ ਮੇਲਾ'

Share this News

ਸਿਡਨੀ : ਇੱਥੇ ਵੱਸਦੀਆਂ ਪਰਵਾਸੀ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਚਾਵਾਂ ਨਾਲ ਮਨਾਇਆ। ਪੰਜਾਬ ਦੇ ਹਾੜ੍ਹ-ਸਾਉਣ ਦੀ ਧੁੱਪ, ਗਰਮੀ, ਮੀਂਹ ਦੇ ਉਲਟ ਇੱਥੇ ਆਸਟਰੇਲੀਆ ਵਿੱਚ ਪੋਹ-ਮਾਘ ਦੀ ਠੰਢੀ-ਠਾਰ ਸਰਦੀ ਵਰਗੀ ਰੁੱਤ ਵਿੱਚ ਵੀ ਪੰਜਾਬਣਾਂ ਨੇ ਆਪਣੀ ਸ਼ਮੂਲੀਅਤ ਕੀਤੀ। ਉਨ੍ਹਾਂ ਇਹ ਸਾਬਤ ਕੀਤਾ ਕਿ ਉਹ ਵਿਦੇਸ਼ੀ ਧਰਤੀ ਉਪਰ ਆ ਕੇ ਵੀ ਆਪਣੀ ਬੋਲੀ, ਪਹਿਰਾਵੇ, ਵਿਰਸੇ ਅਤੇ ਸੱਭਿਆਚਾਰ ਨੂੰ ਆਪਣੇ ਨਾਲ ਜੋੜੀ ਬੈਠੀਆਂ ਹਨ।
ਸਿਡਨੀ ਦੇ ਪੱਛਮੀ ਇਲਾਕੇ ਬਲੈਕ ਟਾਊਨ ਵਿੱਚ ਹੋਏ ਇਸ ਸਮਾਗਮ ਵਿੱਚ ਪੰਜਾਬਣਾਂ ਆਪਣੇ ਰਵਾਇਤੀ ਪੰਜਾਬੀ, ਪਹਿਰਾਵੇ, ਗਹਿਣੇ, ਪਰਾਂਦੇ, ਰੰਗ-ਬਰੰਗੀਆਂ ਚੁੰਨੀਆਂ ਤੇ ਫੁਲਕਾਰੀਆਂ ਲੈ ਕੇ ਮੇਲਣਾਂ ਵਾਂਗ ਪੁੱਜੀਆਂ। ਕਰੀਬ ਪੰਜ ਵਰ੍ਹਿਆਂ ਦੀਆਂ ਕੁੜੀਆਂ ਤੋਂ ਲੈ ਕੇ ਸੱਤ-ਅੱਠ ਦਹਾਕੇ ਦੀ ਉਮਰ ਪਾਰ ਚੁੱਕੀਆ ਬਜ਼ੁਰਗ ਔਰਤਾਂ ਨੇ ...


Jul 16

ਸਕੂਲਾਂ ਵਿਚ ਸਿੱਖ ਧਾਰਮਿਕ ਅਧਿਆਪਕ ਮੁਹੱਈਆ ਕਰਾਉਣ ਨੂੰ ਮਿਲੀ ਮਨਜ਼ੂਰੀ

Share this News

ਸਿਡਨੀ : ''ਨਿਸ਼ਕਾਮ ਅਤੇ ਸਖ਼ਤ ਮਿਹਨਤ ਸਫ਼ਲਤਾ ਦੀ ਕੁੰਜੀ ਹੈ'' ਕਹਾਵਤ ਉਸ ਵੇਲੇ ਸੱਚ ਹੋ ਨਿਭੜੀ ਜਦੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਸਬ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਕੀਤੀ ਮਿਹਨਤ ਸਦਕਾ ਨਿਊ ਸਾਊਥ ਵੇਲਜ਼ ਵਿਚ ਸਿੱਖ ਸਕਰਿਪਚਰ ਅਧਿਆਪਕ ਮੁਹੱਈਆ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ | ਗੁਰੂ ਨਾਨਕ ਪੰਜਾਬੀ ਸਕੂਲ ਦੇ ਕੋਆਡੀਨੇਟਰ ਡਾ: ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪੂਰੀ ਕਮੇਟੀ ਨਾਲ ਇਹ ਕਾਰਜ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ | ਡਾ: ਸੁਰਿੰਦਰ ਨੇ ਦੱਸਿਆ ਕਿ ਇਸ ਮਹੱਤਵਪੂਰਨ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਦਲਜੀਤ ਬੱਲ, ਭੁਪਿੰਦਰ ਸਿੰਘ, ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਚੀਮਾ ਨੇ ਕਾਰਜ ਕੀਤਾ | ਏ.ਐਸ.ਏ. ਪਹਿਲੀ ਸੰਸਥਾ ਹੈ, ਜਿਸ ...


Jul 14

ਜਾਪਾਨ ਅਤੇ ਆਸਟ੍ਰੇਲੀਆ ਖਾਸ ਸੰਬੰਧ ਕਾਇਮ ਕਰਨਗੇ : ਆਬੇ

Share this News

ਕੈਨਬਰਾ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜ਼ੋ ਆਬੇ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੀ ਸੰਸਦ ਨੂੰ ਕਿਹਾ ਕਿ ਜਾਪਾਨ ਅਤੇ ਆਸਟ੍ਰੇਲੀਆ ਦੋ-ਪੱਖੀ ਵਿਸ਼ਵ ਜੰਗ ਦੌਰਾਨ ਦੀ ਦੁਸ਼ਮਣੀ ਨੂੰ ਭੁਲਾ ਕੇ ਖਾਸ ਆਪਸੀ ਸੰਬੰਦ ਬਣਾਉਣਗੇ ਅਤੇ ਰੱਖਿਆ ਸਮੇਤ ਹੋਰ ਖੇਤਰਾਂ 'ਚ ਇਕ-ਦੂਜੇ ਨਾਲ ਸਹਿਯੋਗ ਕਰਨਗੇ। ਉਨ੍ਹਾਂ ਨੇ ਆਸਟ੍ਰੇਲੀਆ ਦੀ ਸੰਸਦ ਦੇ ਸਾਂਝੇ ਸੈਸ਼ਨ 'ਚ ਕਿਹਾ ਕਿ ਹੁਣ ਸਾਡਾ ਆਪਸੀ ਸੰਬੰਧ ਵਿਸ਼ਵਾਸ 'ਤੇ ਆਧਾਰਿਤ ਹੋਵੇਗਾ। ਆਬੇ ਜਾਪਾਨ ਦੇ ਪਹਿਲੇ ਨੇਤਾ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਜਾਪਾਨੀ ਪ੍ਰਧਾਨ ਮੰਤਰੀ ਆਪਣੀ ਇਸ ਯਾਤਰਾ ਦੌਰਾਨ ਫੌਜੀ ਉਪਕਰਨਾਂ ਅਤੇ ਟੈਕਨੋਲੋਜੀ ਦੇ ਸਮਝੌਤੇ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਅਬੋਟ ਨਾਲ ਹਸਤਾਖਰ ਕਰਨ ਵਾਲੇ ਹਨ। ਉਨ੍ਹਾਂ ...


Jul 14

ਆਸਟ੍ਰੇਲੀਆਈ ਅਦਾਲਤ ਨੇ ਸ਼੍ਰੀਲੰਕਾਈ ਸ਼ਰਨਾਰਥੀਆਂ ਦੀ ਵਾਪਸੀ 'ਤੇ ਲਗਾਈ ਰੋਕ

Share this News

ਸਿਡਨI : ਆਸਟ੍ਰੇਲੀਆ ਦੀ ਇਕ ਅਦਾਲਤ ਨੇ ਸ਼੍ਰੀਲੰਕਾ ਦੇ 153 ਲੋਕਾਂ ਨੂੰ ਲੈ ਕੇ ਆਈ ਕਿਸ਼ਤੀ ਨੂੰ ਵਾਪਸ ਭੇਜਣ 'ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ਆਸਟ੍ਰੇਲੀਆ ਨੇ ਇਹ ਹੋਰ ਕਿਸ਼ਤੀ ਕੋਲੰਬੋ ਦੇ ਹਵਾਲੇ ਕਰ ਦਿੱਤੀ ਸੀ, ਜਿਸ 'ਤੇ 41 ਲੋਕ ਸਵਾਰ ਸਨ। ਇਨ੍ਹਾਂ ਸਰਨਾਰਥੀਆਂ ਨੂੰ ਵਾਪਸ ਭੇਜਣ 'ਤੇ ਰੋਕ ਮੰਗਲਵਾਰ ਦੀ ਦੁਪਹਿਰ ਉਸ ਸਮੇਂ ਲਗਾਈ ਗਈ ਜਦੋਂ ਵੀਕਲਾਂ ਨੇ ਦਲੀਲ ਦਿੱਤੀ ਕਿ ਇਨ੍ਹਾਂ ਲੋਕਾਂ ਨੂੰ ਸ਼੍ਰੀਲੰਕਾ ਦੇ ਹਵਾਲੇ ਕਰਨਾ ਕਾਨੂੰਨੀ ਹੋਵੇਗਾ। ਸ਼ਰਨਾਰਥੀਆਂ ਦੇ ਅਧਿਕਾਰਾਂ ਦੇ ਪੈਰੋਕਾਰਾਂ ਦਾ ਦਾਅਵਾ ਹੈ ਕਿ ਸ਼ਰਨ ਦੀ ਉਮੀਦ ਤੋਂ ਆਏ ਲੋਕਾਂ ਨੂੰ ਸ਼ਰਨਾਰਥੀ ਦਰਜੇ ਲਈ ਉਨ੍ਹਾਂ ਦੇ ਦਾਅਵਿਆਂ ਦੇ ਉੱਚਿਤ ਅੰਦਾਜ਼ੇ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ...


Jul 9

ਪਹਿਲੀ ਵਾਰ: ਆਸਟਰੇਲੀਆ ਵਿੱਚ ਸੰਸਦੀ ਚੋਣ ਲੜੇਗੀ ਪੰਜਾਬਣ

Share this News

ਮੈਲਬਰਨ : ਆਸਟਰੇਲੀਆ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਪੰਜਾਬਣ ਇਸ ਵਾਰ ਸੂਬਾਈ ਚੋਣਾਂ ਲੜੇਗੀ।  ਮੁਲਕ ਦੇ ਦੱਖਣੀ ਸੂਬੇ, ਵਿਕਟੋਰੀਆ ਦੀਆਂ ਨਵੰਬਰ ’ਚ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਅਮਿਤਾ ਗਿੱਲ ਨੂੰ ਸੱਤਾਧਾਰੀ ਲਿਬਰਲ ਪਾਰਟੀ ਆਫ ਆਸਟਰੇਲੀਆ ਨੇ ਉਮੀਦਵਾਰ ਐਲਾਨਿਆ ਹੈ। ਪਾਰਟੀ ਦੀ ਪ੍ਰਸ਼ਾਸਕੀ ਕਮੇਟੀ ਵੱਲੋਂ ਅਮਿਤਾ ਗਿੱਲ ਦੀ ਚੋਣ ਕੀਤੀ ਗਈ ਹੈ। ਮੈਲਬਰਨ ਦੇ ਉੱਤਰੀ ਇਲਾਕੇ ’ਚ ਪੈਂਦੀ ਬੰਡੂਰਾ ਸੀਟ ਤੋਂ ਗਿੱਲ ਉਮੀਦਵਾਰ ਹੋਵੇਗੀ।
ਪੰਜਾਬ ਤੋਂ ਮੋਗਾ ਜ਼ਿਲ੍ਹੇ ਦੇ ਪਿੰਡ ਰਣੀਕੇ ਨਾਲ ਸਬੰਧਤ ਅਮਿਤਾ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਿਤਾ ਭਾਰਤੀ ਫੌਜ ਵਿੱਚ ਬ੍ਰਿਗੇਡੀਅਰ ਰਿਟਾਇਰ ਹੋਏ ਸਨ। ਪਰਿਵਾਰ ਸਮੇਤ 2005 ’ਚ ਆਸਟਰੇਲੀਆ ਆਉਣ ਮਗਰੋਂ ਉਹ ਹੁਣ ਆਪਣੇ ਪਤੀ ਨਾਲ ਮਿਲ ਕੇ ਇੱਥੇ ...[home] [1] 2  [next]1-10 of 14

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved