Australia News Section

Monthly Archives: JULY 2015


Jul 23

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸਿਡਨੀ ਸ਼ਹਿਰ ਨੇੜੇ ਗ੍ਰਫਿਥ ਵਿੱਚ ਨਵਾਂ ਗੁਰੂ ਘਰ ਬਣਾਇਆ ਗਿਆ

Share this News

ਸਿਡਨੀ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸਿਡਨੀ ਸ਼ਹਿਰ ਨੇੜੇ ਗ੍ਰਫਿਥ ਵਿੱਚ ਨਵਾਂ ਗੁਰੂ ਘਰ ਬਣਾਇਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਮੌਕੇ ਸਮਾਗਮ ਕਰਵਾਇਆ ਗਿਆ। ਵਿੱਚ ਪੰਜਾਬੀ ਵਜੋਂ ਵਾਲੇ ਸ਼ਹਿਰ ਗ੍ਰਿਫ਼ਥ 'ਚ ਸਿੱਖ ਭਾਈਚਾਰੇ ਨੇ ਅੱਜ ਨਗਰ ਕੀਰਤਨ ਸਜਾਇਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਹਰਨੇਕ ਸਿੰਘ ਧਨੋਆ, ਸਕੱਤਰ ਅਨੂਪ ਸਿੰਘ ਨਾਗਰਾ, ਮਨਜੀਤ ਸਿੰਘ ਖੈੜਾ, ਸਟੇਜ ਸਕੱਤਰ ਸਵਰਣ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਖਾਲਸਾ, ਜਗਜੀਤ ਸਿੰਘ ਬਰਾੜ ਤੇ ਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਇੱਕ ਨਗਰ ਕੀਰਤਨ ਵੀ ਕੱਢਿਆ ਗਿਆ ...


Jul 23

ਆਸਟ੍ਰੇਲੀਅਨ ਲੋਕਾਂ ਨਾਲ 45 ਮਿਲੀਅਨ ਦੀ ਧੋਖਾਧੜੀ

Share this News

ਆਸਟ੍ਰੇਲੀਅਨ ਲੋਕਾਂ ਨਾਲ ਪਿਛਲੇ ਛੇ ਮਹੀਨਿਆਂ ਵਿੱਚ ਕਰੀਬ 45 ਮਿਲੀਅਨ ਡਾਲਰ ਦੀ ਧੋਖਾਧੜੀ ਹੋਈ ਹੈ। ਵਿਦੇਸ਼ਾਂ ਨੂੰ ਪੈਸਾ ਭੇਜਣ ਵਾਲੇ ਪ੍ਰਵਾਸੀ ਤੇ ਹੋਰ ਲੋਕ ਆਪਣੀ ਪੂੰਜੀ ਸਹੀ ਹੱਥਾਂ ਤੱਕ ਸੁਰੱਖਿਆ ਪਹੁੰਚਣ ਨੂੰ ਲੈ ਕੇ ਚਿੰਤਾਜਨਕ ਹਨ। ਕੰਪਿਊਟਰ ਸਾਫ਼ਟ ਵੈਅਰ, ਇੰਟਰਨੈੱਟ ਤੇ ਫੋਨ ਕਾਲਾਂ ਰਾਹੀਂ ਵਾਪਰੇ ਇਸ ਅਨੋਖੇ ਸਕੈਂਡਲ ਨੇ ਸਰਕਾਰ ਤੇ ਲੋਕਾਂ ਦੀਆਂ ਚਿੰਤਾਵਾਂ ਵਧਾਅ ਦਿੱਤੀਆਂ ਹਨ।
ਆਸਟ੍ਰੇਲੀਆ ਦੇ ਮੁਕਾਬਲੇਬਾਜ਼ੀ ਤੇ ਖਪਤਕਾਰ ਕਮਿਸ਼ਨ ਨੇ ਇਸ ਸਾਲ ਦੇ ਬੀਤੇ ਜੂਨ ਮਹੀਨੇ ਤੱਕ ਦੀ ਰਿਪੋਰਟ ਜਾਰੀ ਕੀਤੀ ਹੈ। ਜਿਸ ਅਨੁਸਾਰ ਅੰਕੜੇ ਦੱਸਦੇ ਹਨ ਕਿ 45 ਫੀਸਦੀ ਧੋਖੇਬਾਜ਼ੀ ਫੋਨ ਕਾਲ, 33.1 ਫੀਸਦੀ ਈ ਮੇਲਾਂ ਅਤੇ 8 ਫੀਸਦੀ ਇੰਟਰਨੈੱਟ ਨਾਲ ਜੁੜੇ ਸੰਚਾਰ ਸਾਧਨਾਂ ਰਾਹੀ ਵਾਪਰੀ ...


Jul 23

ਔਰਤਾਂ ਨੂੰ ਆਦਮੀਆਂ ਦੇ ਮੁਕਾਬਲੇ ਘੱਟ ਤਨਖ਼ਾਹ

Share this News

ਵਿਕਸਿਤ ਮੁਲਕ ਆਸਟ੍ਰੇਲੀਆ 'ਚ ਔਰਤਾਂ ਨੂੰ ਆਦਮੀਆਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲ ਰਹੀ ਹੈ। ਲਿੰਗ ਭੇਦ ਭਾਵ ਦੇ ਚਲਦਿਆਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਨਹੀਂ ਹੋ ਰਿਹਾ ਹੈ। ਕੰਮਕਾਜੀ ਥਾਵਾਂ 'ਤੇ ਇਸ ਭੇਦ ਭਾਵ ਨੂੰ ਰੋਕਣ ਲਈ ਬਣੀ ਵਰਕ ਪਲੇਸ ਜਨਡਰ ਇੰਕੁਅਲਟੀ ਏਜੰਸੀ ਦੀ ਰਿਪੋਰਟ ਅਨੁਸਾਰ ਤਨਖਾਹ ਦਾ ਪਾੜਾ ਕਈ ਥਾਵਾਂ ਉੱਪਰ 45 ਫ਼ੀਸਦੀ ਤੱਕ ਵੀ ਹੈ। ਏਜੰਸੀ ਦੀ ਡਾਇਰੈਕਟਰ ਹੈਲਨ ਕੌਨਵੇਅ ਨੇ ਕਿਹਾ ਕਿ ਇਹ ਰਿਪੋਰਟ ਚਿੰਤਾਜਨਕ ਹੈ। ਔਰਤਾਂ ਨਾਲ ਹੋ ਰਹੇ ਪੱਖਪਾਤ ਤੇ ਵਿਤਕਰੇ ਨੂੰ ਦਰਸਾਉਂਦੀ ਹੈ। ਸਰਕਾਰ ਅਤੇ ਅਦਾਰਿਆਂ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਰਿਪੋਰਟ ਸਿੱਧੇ ਤੌਰ 'ਤੇ 11 ਹਜ਼ਾਰ ਰੁਜ਼ਗਾਰਾਂ ...


Jul 23

ਆਸਟ੍ਰੇਲੀਆ ਪਰਵਾਸ 'ਚ ਪਹਿਲੇ ਸਥਾਨ 'ਤੇ ਭਾਰਤੀ ਪੰਜਾਬੀ

Share this News

ਆਸਟ੍ਰੇਲੀਆ ਵਿੱਚ ਪੱਕੇ ਤੌਰ 'ਤੇ ਅਵਾਸ ਵਿੱਚ ਭਾਰਤੀ ਪਰਵਾਸੀ ਪੰਜਾਬੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਆਸਟ੍ਰੇਲੀਆ ਨੇ ਪਿਛਲੇ ਵਿੱਤੀ ਸਾਲ 2013-14 ਦੌਰਾਨ 2 ਲੱਖ 7 ਹਜ਼ਾਰ 900 ਪਰਵਾਸੀ ਨੂੰ ਪੱਕੀ ਰਿਹਾਇਸ਼ ਦਾ ਵੀਜ਼ਾ ਦਿੱਤਾ ਹੈ। ਇਹਨਾਂ 'ਚੋਂ ਕਰੀਬ 40 ਹਜ਼ਾਰ ਪਰਵਾਸੀ, ਭਾਰਤ ਦੇਸ਼ ਦਾ ਪਿਛੋਕੜ ਰੱਖਦੇ ਹਨ। ਸੂਤਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਨੇ ਪਰਵਾਸ ਦੀ ਬਾਜ਼ੀ ਮਾਰੀ ਹੈ।
ਆਸਟ੍ਰੇਲੀਆ ਦੇ ਇਮੀਗਰੇਸ਼ਨ ਵਿਭਾਗ ਦੇ ਮੰਤਰੀ ਪੀਟਰ ਡੱਟਨ ਨੇ ਇਸ ਬਾਰੇ ਦੱਸਿਆ ਕਿ ਆਸਟ੍ਰੇਲੀਆ 'ਚ ਪਿਛਲੇ ਸਾਲ ਦੀਆਂ ਜਰੂਰਤਾਂ ਅਨੁਸਾਰ ਪਰਵਾਸੀਆਂ ਦਾ ਮੁੱਖ ਸਰੋਤ ਭਾਰਤ ਦੇਸ਼ ਬਣਿਆ ਹੈ। ਇਸ ਦਿਸ਼ਾ 'ਚ ਭਾਰਤ ਦੇ ਕਰੀਬ 30 ਹਜ਼ਾਰ ਜਮਪਲਾਂ ...


Jul 23

ਪੁਲਿਸ ਦੀ ਸਭ ਤੋਂ ਵੱਡੀ ਨਸ਼ਿਆਂ ਵਿਰੁੱਧ ਪ੍ਰਾਪਤੀ

Share this News

ਆਸਟ੍ਰੇਲੀਆ ਦੀ ਪੁਲਿਸ ਨੂੰ ਪਿਛਲੇ ਦਸ ਮਹੀਨਿਆਂ 'ਚ ਕਰੀਬ 70 ਕੁਇੰਟਲ ਨਸ਼ੇ ਤੇ ਇਸ ਨੂੰ ਬਣਾਉਣ ਦੇ ਰਸਾਇਣ ਫੜਨ 'ਚ ਸਫਲਤਾ ਮਿਲੀ ਹੈ। ਸਰਕਾਰ ਨੇ ਇਸ ਨੂੰ ਸਾਲ ਦੀ ਸਭ ਤੋਂ ਵੱਡੀ ਨਸ਼ੇਆਂ ਵਿਰੁੱਧ ਪ੍ਰਾਪਤੀ ਦੱਸਿਆ ਹੈ। ਆਸਟ੍ਰੇਲੀਆ ਸਰਕਾਰ ਨੇ ਬੰਦਰਗਾਹਾਂ ਤੇ ਹਵਾਈ ਮਾਰਗਾਂ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਆਉਂਦੇ ਨਸ਼ੇ ਨਾਲ ਜੁੜੇ ਪਦਾਰਥਾਂ ਨੂੰ ਫੜਨ ਦੀ ਮੁੰਹਿਮ ਅਰੰਭੀ ਹੋਈ ਹੈ। ਵਧੇਰੇ ਨਸ਼ਾ ਸੂਬਾ ਨਿਊ ਸਾਊਥ ਵੇਲਜ਼ ਰਾਹੀਂ ਪੁੱਜਾ ਹੈ। ਪਿਛਲੇ ਸਾਲ 2013-14 ਦੌਰਾਨ ਕਰੀਬ ਚਾਰ 40 ਕੁਇੰਟਲ ਨਸ਼ੀਲੀ ਸਮਗਰੀ ਫੜ੍ਹੀ ਗਈ ਸੀ।
ਇਮੀਗ੍ਰੇਸ਼ਨ ਐਂਡ ਬਾਡਰ ਪ੍ਰੋਟੈਕਸ਼ਨ ਵਿਭਾਗ ਦੇ ਮੰਤਰੀ ਪੀਟਰ ਡੱਟਨ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਆ ਰਹੇ ...


Jul 23

ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਉਪਰਾਲੇ

Share this News

ਗੁਰਦੁਆਰਾ ਸਾਹਿਬ ਰਿਵਸਬੀ ਵਿਖੇ ਪਰਵਾਸੀ ਪੰਜਾਬੀ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਸਾਲਾਨਾ ਚੌਧਵਾਂ ਸ਼ਬਦ ਕੀਰਤਨ ਮੁਕਾਬਲਾ ਗੁਰਦੁਆਰਾ ਸਾਹਿਬ ਰਿਵਸਬੀ ਵਿਖੇ ਕਰਵਾਇਆ ਗਿਆ। ਜਿਹੜਾ ਕਿ ਸਿੱਖ ਜਗਤ ਦੇ ਨਾਮਵਰ ਕੀਰਤਨੀਏ, 'ਰਾਗੀ' ਭਾਈ ਹੀਰਾ ਸਿੰਘ ਦੀ ਯਾਦ 'ਚ ਹੋਇਆ। ਇਹ ਮੁਕਾਬਲੇ ਸਿੱਖ ਕੀਰਤਨ ਪ੍ਰਚਾਰ ਮਿਸ਼ਨ ਆਫ਼ ਆਸਟ੍ਰੇਲੀਆ ਵੱਲੋਂ ਹਰ ਸਾਲ ਕਰਵਾਏ ਜਾਂਦੇ ਹਨ। ਇਸ ਦੋ ਦਿਨਾਂ ਕੀਰਤਨ ਮੁਕਾਬਲੇ ਵਿੱਚ ਕਰੀਬ 100 ਤੋਂ ਵੱਧ 3 ਤੋਂ 25 ਸਾਲ ਦੀ ਉਮਰ ਦੇ ਛੋਟੇ ਬੱਚੇ ਤੇ ਨੌਜਵਾਨ ਲੜਕੇ-ਲੜਕੀਆਂ ਨੇ ਭਾਗ ਲਿਆ।
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਦਰਸ਼ਨ ਸਿੰਘ, ਪ੍ਰਬੰਧਕ ਕੁਲਬੀਰ ਸਿੰਘ ਮਲਹੋਤਰਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਮਨਪ੍ਰੀਤ ਸਿੰਘ ਸੈਣੀ ਤੇ ਬੁਲਾਰੇ ਸ੍ਰੀ ਐਮ.ਪੀ. ਸਿੰਘ ...


Jul 23

ਮਲੇਸ਼ੀਅਨ ਏਅਰਲਾਈਨਜ਼ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ

Share this News

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਮਲੇਸ਼ੀਅਨ ਏਅਰਲਾਈਨਜ਼ ਦੇ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀ ਗਈ। ਪਾਰਲੀਮੈਂਟ ਦੇ ਗਰੇਟ ਹਾਲ ਵਿਖੇ ਰਾਸ਼ਟਰੀ ਸ਼ਰਧਾਂਜਲੀ ਸਮਾਗਮ ਹੋਇਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਚ.ਐਮ.-17, ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿਸ ਵਿੱਚ 298 ਵਿਅਕਤੀ ਸਵਾਰ ਸਨ। ਇਹ ਸਾਰੇ ਸਵਾਰ ਮਾਰੇ ਗਏ ਸਨ। ਇਹਨਾਂ ਵਿੱਚ 38 ਆਸਟ੍ਰੇਲੀਅਨ ਵੀ ਸ਼ਾਮਿਲ ਸਨ। ਕੈਨਬਰਾ ਪਾਰਲੀਮੈਂਟ ਦੇ ਬਾਹਰ ਪਾਰਕ ਵਿੱਚ ਮ੍ਰਿਤਕਾਂ ਆਸਟ੍ਰੇਲੀਅਨਾਂ ਦੇ ਨਾਂਵਾ ਦੀ ਸੂਚੀ ਦਾ ਪਲਾਕ ਵੀ ਲਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਸ੍ਰੀ ਟੋਨੀ ਐਬਟ ਕੀਤਾ। ਉਹਨਾਂ ਤੇ ਹੋਰਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਰੀਬ 500 ਜਿਹਨਾਂ 'ਚ ਜਹਾਜ਼ ...


Jul 7

ਆਸਟ੍ਰੇਲੀਆ 'ਚ ਖੁੱਲ੍ਹਿਆ ਪੰਜਾਬੀ ਰੈਸਟੋਰੈਂਟ : ਭਾਰਤੀ ਲੈ ਸਕਣਗੇ ਪੰਜਾਬੀ ਖਾਣੇ ਦਾ ਮਜ਼ਾ

Share this News

ਸਿਡਨੀ :  ਕੈਨਡਾ, ਇੰਗਲੈਡ ਦੀ ਤਰ੍ਹਾਂ ਹੁਣ ਆਸਟ੍ਰੇਲੀਆ 'ਚ ਦਿਨ ਪ੍ਰਤੀ ਦਿਨ ਪੰਜਾਬੀ ਭਾਈਚਾਰੇ ਦੀ ਗਿਣਤੀ ਵੱਧ ਰਹੀ ਹੈ। ਪੱਛਮੀ ਇਲਾਕੇ ਮਿੰਨੀ ਪੰਜਾਬ ਵਜੋਂ ਜਾਣੇ ਜਾਦੇ ਬਲੈਕਟਾਊਨ 'ਚ ਅੱਜ ਤੋਂ 'ਸਿਮਰਨ ਇੰਡੀਅਨ ਰੈਸਟੋਰੈਂਟ' ਖੁਲ ਗਿਆ ਹੈ । ਬਲੈਕਟਾਊਨ 'ਚ ਚਲਦੇ ਇੰਡੀਅਨ ਰੈਸਟੋਰੈਂਟਾਂ 'ਚੋਂ ਇਹ ਇਕ ਖਾਸ ਰੈਸਟੋਰੈਂਟ ਹੋਵੇਗਾ।
ਇਸ ਰੈਸਟੋਰੈਂਟ ਦੇ ਪ੍ਰੰਬਧਕ ਰਵਿੰਦਰ ਵਿਰਕ, ਹਰਮਿੰਦਰ ਵਿਰਕ ਨੇ ਦੱਸਿਆ  ਕਿ 'ਸਿਮਰਨ ਇੰਡੀਅਨ ਰੈਸਟੋਰੈਂਟ' 'ਚ ਕਈ  ਨਵੀਆਂ ਰੈਸਪੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਬਾਹਰ ਖਾਣਾ ਖਾਣ ਦੇ ਸ਼ੌਕੀਨਾਂ ਲਈ ਇਹ ਬਹੁਤ ਵਧੀਆ ਸਥਾਨ ਸਾਬਤ ਹੋਵੇਗਾ। ਇਸ ਵਿਚ ਹਰ ਤਰ੍ਹਾਂ ਦਾ ਭਾਰਤੀ ਖਾਣਾ ਮਿਲੇਗਾ।


Jul 7

ਆਸਟ੍ਰੇਲੀਆ ਦਾ ਕਿਸਾਨ ਪੰਜਾਬ 'ਚ ਫੁੱਲਾਂ ਦੀ ਖੇਤੀ ਕਰਕੇ ਕਮਾ ਰਿਹਾ ਭਾਰੀ ਮੁਨਾਫਾ

Share this News

ਬਾਗਬਾਨੀ ਮਿਸ਼ਨ ਵਲੋਂ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਕੁੱਲ ਲਾਗਤ 'ਤੇ ਦਿੱਤੀ ਜਾਣ ਵਾਲੀ 50 ਫੀਸਦੀ ਸਬਸਿਡੀ ਦੀ ਵਜ੍ਹਾ ਨਾਲ ਕਿਸਾਨਾਂ ਦਾ ਰੁਝਾਨ ਕਣਕ ਅਤੇ ਚਾਵਲ ਵਲੋਂ ਹੱਟ ਕੇ ਫੁੱਲਾਂ ਦੀ ਖੇਤੀ ਵੱਲ ਹੋਣ ਲੱਗਾ ਹੈ। ਜਿਸ ਕਾਰਨ ਖੇਤੀਬਾੜੀ ਦੇ ਵਪਾਰ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਫੁੱਲਾਂ ਦੀ ਖੇਤੀ ਲਈ ਟਿਊਬਵੈੱਲ ਢਾਂਚੇ ਦੇ ਪੌਲੀ ਹਾਊਸ, ਫੈਨ ਐਂਡ ਪੈਡ ਸਿਸਟਮ ਵਾਲੇ ਪੌਲੀ ਹਾਊਸ ਅਤੇ ਨੈੱਟ, ਸ਼ੈੱਡ ਆਦਿ 'ਤੇ 50 ਫੀਸਦੀ ਦਾ ਖਰਚਾ ਸਰਕਾਰ ਵਲੋਂ ਸਬਸਿਡੀ ਦੇ ਰੂਪ 'ਚ ਗ੍ਰਹਿਣ ਕੀਤਾ ਜਾ ਰਿਹਾ ਹੈ। ਇਸਦੇ ਕਾਰਨ ਕਿਸਾਨ ਹੁਣ ਇਸ ਫਸਲ ਵੱਲ ਰੁੱਖ ਕਰਕੇ ਭਾਰੀ ਮੁਨਾਫਾ ਕਮਾ ਲੈਣਗੇ। ਬਾਗਬਾਨੀ ਵਿਭਾਗ ...


Jul 7

ਆਸਟ੍ਰੇਲੀਆ 'ਚ 26 ਜੁਲਾਈ ਨੂੰ ਮਨਾਇਆ ਜਾਵੇਗਾ ਤੀਆਂ ਤੀਜ਼ ਦੀਆਂ ਦਾ ਤਿਉਹਾਰ

Share this News

ਸਿਡਨੀ : ਸਿਡਨੀ ਦੇ ਬਲੈਕਟਉਨ ਇਲਾਕੇ 'ਚ ਬੋਮੈਨ ਹਾਲ ਤੀਆਂ ਤੀਜ਼ ਦੀਆਂ ਦਾ ਤਿਉਹਾਰ 26 ਜੁਲਾਈ ਨੂੰ  ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਬੱਲ, ਨਵਜੀਤ ਸੰਧੂ, ਗੁਰਪ੍ਰੀਤ ਬਰਾੜ, ਰਾਜਕਿਰਨ ਰੰਧਾਵਾ, ਹਰਿੰਦਰ ਕੌਰ ਅਤੇ ਅਮਰਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਇਹ ਤਿਉਹਾਰ ਪਿਛਲੇ 9 ਸਾਲ ਤੋਂ ਲਗਤਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਇਸ ਮੇਲੇ 'ਚ ਮੁਟਿਆਰਾਂ ਵੱਲੋਂ ਗਿੱਧਾ ਭੰਗੜਾ ਅਤੇ ਹੋਰ ਦਿਲਚਸਪ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਤੀਆਂ ਮੇਲੇ 'ਚ ਮਿਸ ਤੀਆਂ ਚੁਣੀ ਜਾਵੇਗੀ ਅਤੇ ਇਸ ਮੇਲੇ ਵਿੱਚ ਛੋਟੇ ਬੱਚਿਆਂ ਦਾ ਗਿੱਧਾ, ਭੰਗੜਾ ਵੀ ਪੇਸ ਕੀਤਾਂ ਜਾਵੇਗਾ ਜਿਸ ਨਾਲ ਪੰਜਾਬੀ ਸੱਭਿਆਚਾਰ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੇਲੇ 'ਚ ਪਨੀਰੀ ...[home] [1] 2  [next]1-10 of 16

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved