Australia News Section

Monthly Archives: JULY 2016


Jul 28

ਲੀਸਾ ਸਿੰਘ ਫਿਰ ਤੋਂ ਸੈਨੇਟਰ ਚੁਣੀ ਆਸਟ੍ਰੇਲੀਅਨ ਪਾਰਲੀਮੈਂਟ ਵਿਚ ਇਕੱਲੀ ਭਾਰਤੀ

Share this News

ਸਿਡਨੀ : ਲੇਬਰ ਸੈਨੇਟਰ ਲੀਸਾ ਸਿੰਘ ਇਕ ਵਾਰ ਫਿਰ ਤੋਂ ਆਸਟ੍ਰੇਲੀਅਨ ਪਾਰਲੀਮੈਂਟ ਵਿਚ ਸੈਨੇਟ ਮੈਂਬਰ ਨਿਯੁਕਤ ਹੋਏ ਹਨ | ਭਾਰਤੀ ਮੂਲ ਦੀ ਲੀਸਾ ਸਿੰਘ ਤਸਮਾਨੀਆ ਤੋਂ ਸੈਨੇਟ ਮੈਂਬਰ ਬਣੇ ਹਨ | ਵਰਨਣਯੋਗ ਹੈ ਕਿ ਲੀਸਾ ਸਿੰਘ ਇਕੱਲੇ ਹੀ ਆਸਟ੍ਰੇਲੀਅਨ ਪਾਰਲੀਮੈਂਟ ਵਿਚ ਭਾਰਤੀ ਹਨ | ਲੀਸਾ ਸਿੰਘ ਨੇ 20 ਹਜ਼ਾਰ ਤੋਂ ਵੀ ਜ਼ਿਆਦਾ ਵੋਟਾਂ ਨਾਲ ਆਪਣੀ ਜਿੱਤ ਪ੍ਰਾਪਤ ਕੀਤੀ ਹੈ, ਜਿਹੜੇ ਆਪਣੇ ਆਪ ਵਿਚ ਰਿਕਾਰਡ ਹੈ | ਇਸ ਨਤੀਜੇ ਨੂੰ ਆਉਣ ਵਿਚ 25 ਦਿਨ ਲੱਗੇ ਅਤੇ ਲੀਸਾ ਸਿੰਘ ਦੇ ਵਿਰੋਧੀ 'ਜੋਨ ਸ਼ੋਟ' ਨੂੰ ਕਰਾਰੀ ਹਾਰ ਮਿਲੀ ਹੈ | ਭਾਰਤੀ ਭਾਈਚਾਰੇ ਵਿਚ ਲੀਸਾ ਸਿੰਘ ਦੀ ਹੋਈ ਮੁੜ ਕੇ ਜਿੱਤ ਨਾਲ ਖੁਸ਼ੀ ਵਾਲਾ ਮਾਹੌਲ ਹੈ | 


Jul 28

ਆਸਟਰੇਲੀਅਨ ਫੌਜ ਦਾ ਚਮਕਦਾ ਸਿਤਾਰਾ ਇਹ ਸਿੱਖ ਨੌਜਵਾਨ

Share this News

ਸਿਡਨੀ : ਆਸਟਰੇਲੀਆ ਦੀ ਫੌਜ ਵਿਚ ਇਕ ਚਮਕਦਾ ਹੋਇਆ ਸਿਤਾਰਾ ਪੰਜਾਬੀ ਮੂਲ ਦਾ ਹੈ। ਇਸ ਸਿੱਖ ਨੌਜਵਾਨ ਨੇ ਫੌਜ ਭਰਤੀ ਸਮੇਂ ਸਖਤ ਕਾਨੂੰਨਾਂ ਵਿਚ ਸਿੱਖ ਮਰਿਆਦਾ ਨਹੀਂ ਭੁਲਾਈ। ਰਮਨ ਨੇ ਦੱਸਿਆ ਕਿ ਉਹ ਪੰਜਾਬ 'ਚ ਮੁਕਤਸਰ ਸਾਹਿਬ ਦਾ ਜੰਮ-ਪਲ ਹੈ। ਉਸਦੇ ਪੜਦਾਦਾ ਜੀ ਨੇ ਬ੍ਰਿਟਿਸ਼ ਫੌਜ ਵਿਚ ਲੰਬੇ ਸਮੇਂ ਤਕ ਨੌਕਰੀ ਕੀਤੀ ਹੈ। ਉਸਦੇ ਦਾਦਾ ਜੀ ਸ.ਚੰਨਣ ਸਿੰਘ ਆਹਲੂਵਾਲੀਆ ਭਾਰਤੀ ਫੌਜ ਦਾ ਹਿੱਸਾ ਰਹਿ ਚੁੱਕੇ ਹਨ। ਉਸਨੇ ਕਿਹਾ ਸਾਡੇ ਖੂਨ 'ਚ ਹੀ ਫੌਜ ਪ੍ਰਤੀ ਪਿਆਰ ਦੀ ਭਾਵਨਾ ਹੈ। ਫੌਜ ਦੀ ਨੌਕਰੀ ਤੋਂ ਵਧੀਆ ਦੇਸ਼ ਸੇਵਾ ਕੋਈ ਨਹੀਂ ਹੁੰਦੀ।''
ਰਮਨ 2006 ਵਿਚ ਵਿਦਿਆਰਥੀ ਵੀਜ਼ੇ 'ਤੇ ਆਸਟਰੇਲੀਆ ਆਇਆ ਸੀ। ਉਸਦਾ ਜੀਵਨ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਉਸਨੇ ...


Jul 28

ਪਰਥ ਵਿਚ ਦਰਿਆ ਦੇ ਕੰਢੇ 'ਤੇ ਬਣੇਗਾ 'ਸਿੱਖ ਪਾਰਕ'

Share this News

ਪਰਥ : ਪਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿਚ ਦਰਿਆ ਦੇ ਕੰਢੇ 'ਤੇ ਸਿੱਖ ਪਾਰਕ ਬਣਾਇਆ ਜਾ ਰਿਹਾ ਹੈ। ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ (ਆਸ਼ਾ) ਵਲੋਂ ਵਿਰਾਸਤੀ ਸਿੱਖ ਹੈਰੀਟੇਜ ਪਾਰਕ ਦੀ ਉਸਾਰੀ ਲਈ ਆਸਟ੍ਰੇਲੀਆ ਦੇ ਲਾਟਰੀ ਵਿਭਾਗ ਵਲੋਂ ਦੂਜੇ ਪੜਾਅ ਨੂੰ ਮੁਕੰਮਲ ਕਰਨ ਲਈ 149,635 ਡਾਲਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਥਾਨਕ ਵਿਧਾਇਕ ਸਰ ਮਾਈਕ ਨਥਨ ਵਲੋਂ ਉਕਤ ਰਾਸ਼ੀ ਦਾ ਚੈੱਕ ਸੰਸਥਾ ਦੇ ਮਂੈਬਰਾਂ ਦੀ ਹਾਜ਼ਰੀ ਵਿਚ ਕੈਨਿੰਗ ਸ਼ਹਿਰ ਦੇ ਮੇਅਰ ਪੌਲ ਐਨਜੀ ਨੂੰ ਸੌਂਪਿਆ ਗਿਆ। ਇਸ ਮੌਕੇ ਆਸ਼ਾ ਦੇ ਪ੍ਰਬੰਧਕ ਅਮਰਜੀਤ ਪਾਬਲਾ, ਤਰੁਣਪ੍ਰੀਤ ਸਿੰਘ, ਕੁਲਜੀਤ ਕੌਰ ਜੱਸਲ, ਹਰਜੀਤ ਸਿੰਘ, ਡਾ. ਹਰਿੰਦਰ ਕੌਰ, ਪਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ। 
ਆਸ਼ਾ ਦੇ ਮੈਂਬਰ ਤਰੁਣਪ੍ਰੀਤ ਸਿੰਘ ਨੇ ਦਸਿਆ ...


Jul 28

ਪੰਜਾਬ ਦੇ ਕਿਸਾਨ ਆਸਟ੍ਰੇਲੀਆ 'ਚ ਬਣ ਰਹੇ ਕਰੋੜਪਤੀ

Share this News

ਕਵੀਨਸਲੈਂਡ : ਸੁਣ ਕੇ ਯਕੀਨ ਕਰਨਾ ਮੁਸ਼ਕਲ ਲੱਗਦਾ ਹੈ ਕਿ ਕੋਈ ਸ਼ਹਿਰ ਦਾ ਪਲਾਟ ਵੇਚ ਕੇ ਵਿਦੇਸ਼ ਵਿੱਚ ਸੈਂਕੜੇ ਏਕੜ ਦਾ ਕਿਸਾਨ ਵੀ ਬਣ ਸਕਦਾ ਹੈ ਪਰ ਇਹ ਸੱਚ ਹੈ। ਇਹ ਕੰਮ ਕੀਤਾ ਹੈ ਪੰਜਾਬ ਦੇ ਕੁਝ ਹਿੰਮਤੀ ਲੋਕਾਂ ਨੇ। ਇਹ ਲੋਕ ਆਪਣੇ ਛੋਟੇ-ਛੋਟੇ ਪਲਾਟ ਵੇਚ ਕੇ ਆਸਟ੍ਰੇਲੀਆ ਵਿੱਚ ਲੈਂਡ-ਲਾਰਡ ਬਣ ਗਏ ਹਨ। ਇਨ੍ਹਾਂ ਦੇ ਖੇਤਾਂ ਵਿੱਚ ਛੋਟੇ-ਮੋਟੇ ਟਰੈਕਟਰ ਨਹੀਂ ਬਲਕਿ ਸੈਟੇਲਾਈਟ ਰਾਹੀਂ ਸੰਚਾਲਿਤ ਮਸ਼ੀਨਾਂ ਚੱਲਦੀਆਂ ਹਨ। ਕੀਟਨਾਸ਼ਕਾਂ ਦਾ ਛਿੜਕਾਅ ਵੀ ਹਵਾਈ ਜਹਾਜ਼ਾਂ ਰਾਹੀਂ ਹੁੰਦਾ ਹੈ। ਜੇਕਰ ਤੁਹਾਡੇ ਕੋਲ ਇਨਵੈਸਟ ਕਰਨ ਲਈ ਮਾੜੀ ਮੋਟੀ ਰਕਮ ਹੈ ਤਾਂ ਆਸਟ੍ਰੇਲੀਆ ਦੇ ਖੇਤ ਤੁਹਾਡਾ ਇੰਤਜ਼ਾਰ ਕਰ ਰਹੇ ਹਨ।
ਆਸਟ੍ਰੇਲੀਆ ਭਾਰਤ ਨਾਲੋਂ ਖੇਤਰਫਲ ਪੱਖੋਂ ਢਾਈ ਗੁਣਾ ਵੱਡਾ ਹੈ ਪਰ ਜਨਸੰਖਿਆ ...


Jul 18

ਆਸਟਰੇਲੀਆ ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ ਦੀ ਸਜ਼ਾ ਘਟਾਈ

Share this News

ਸਿਡਨੀ : ਭਾਰਤੀ ਮੂਲ ਦੇ ਨਾਗਰਿਕ ਹਰਮੀਤ  ਸਿੰਘ ਦੀ ਸਜ਼ਾ ਨੂੰ ਅਦਾਲਤ ਵਲੋਂ ਘੱਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 2013 ਵਿਚ ਪੁਲਸ ਨੇ ਹਰਮੀਤ ਨੂੰ 500,000 ਡਾਲਰਾਂ ਨਾਲ ਭਰੇ ਬ੍ਰੀਫਕੇਸ (ਅਟੈਚੀ) ਨਾਲ ਫੜਿਆ ਸੀ। ਹਰਮੀਤ ਨੇ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਸ ਬ੍ਰੀਫਕੇਸ ਵਿਚ ਇੰਨਾ ਧਨ ਹੈ। ਉਸਨੂੰ ਇਕ ਵਿਅਕਤੀ ਨੇ ਇਹ ਬ੍ਰੀਫਕੇਸ ਦਿੱਤਾ ਸੀ ਅਤੇ ਜਦ ਉਸਨੇ ਕਾਰ ਵਿਚ ਬੈਠ ਕੇ ਇਸ ਨੂੰ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਕਿ ਇੰਨੇ ਪੈਸੇ ਉਸ ਨੂੰ ਕਿਉਂ ਫੜਾਏ ਗਏ ਹਨ। ਉਸਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਪੁਲਸ ਉਸਦਾ ਪਿੱਛਾ ਕਰ ਰਹੀ ਸੀ। ਹਰਮੀਤ ਨੇ ਕਿਹਾ ਕਿ ਉਸਨੂੰ ਨਾਜ਼ਾਇਜ਼ ...


Jul 18

ਸਿਡਨੀ ਵਿਚ ਤੀਆਂ ਦੇ ਮੇਲੇ 'ਤੇ ਲੱਗੀਆਂ ਰੌਣਕਾਂ

Share this News

ਸਿਡਨੀ : ਔਰਤਾਂ ਦੇ ਆਪਸੀ ਪਿਆਰ ਅਤੇ ਸੱ ਭਿਆਚਾਰ ਦੀ ਬਾਤ ਪਾਉਂਦਾ ਤਿਉਹਾਰ ਤੀਆਂ ਨੂੰ ਸਿਡਨੀ ਵਿਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇੰਡੀਅਨ ਵੋਮੈਨ ਕਲਚਰਲ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਸਿਡਨੀ ਵਿਚ ਪੰਜਾਬੀਆਂ ਦੇ ਗੜ੍ਹ ਬਲੈਕਟਾਊਨ ਵਿਚ ਤੀਆਂ ਦਾ ਮੇਲਾ ਕਰਵਾਇਆ ਗਿਆ | ਇਸ 12ਵੇਂ ਮੇਲੇ ਵਿਚ ਔਰਤਾਂ ਪੰਜਾਬੀ ਲਿਬਾਸ ਵਿਚ ਸੱ ਭਿਆਚਾਰ ਦੀਆਂ ਸਾਰੀਆਂ ਵੰਨਗੀਆਂ ਲੈ ਕੇ ਪਹੁੰਚੀਆਂ | ਪ੍ਰਬੰਧਕ ਵਰਿੰਦਰ ਗਰੇਵਾਲ, ਹਰਪਾਲ ਕੌਰ, ਗੁਰਪ੍ਰੀਤ ਬਰਾੜ ਤੇ ਕਮਲਦੀਪ ਤਿਵਾੜੀ ਨੇ ਦੱ ਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸੱ ਭਿਆਚਾਰ ਦੀ ਜਾਨ ਚਰਖਾ ਕੱਤਣ ਤੋਂ ਕੀਤੀ | ਇਸ ਮੌਕੇ ਐਫ. ਸੀ. ਆਈ. ਭੰਗੜਾ, ਰੂਹ ਪੰਜਾਬ ਦੀ, ਸੁਖਵਿੰਦਰ ਧਾਰੀਆ, ਜਸਪ੍ਰੀਤ, ਰਣਵੀਰ ਇੰਦਰ, ਸੱ ਭਿਆਚਾਰਕ ਸੱਥ, ...


Jul 18

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਸੰਯੁਕਤ ਰਾਸ਼ਟਰ ਦਾ ਜਨਰਲ ਸਕੱਤਰ ਬਣਨ ਦੀ ਇੱਛਾ ਜਤਾਈ

Share this News

ਸਿਡਨੀ : ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰਡ ਦਾ ਕਹਿਣਾ ਹੈ ਕਿ ਉਹ ਬਾਨ ਕੀ-ਮੂਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਣਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੈਨਬਰਾ ਤੋਂ ਉਨ੍ਹਾਂ ਦੀ ਨਾਮਜ਼ਦਗੀ ਦਾ ਸਮਰਥਨ ਕਰਨ ਲਈ ਵੀ ਕਹਾ ਹੈ। ਸੰਸਾਰ ਦੇ ਇਸ ਸਿਖਰ ਸਿਆਸੀ ਪਦ 'ਚ ਦਿਲਚਸਪੀ ਦਿਖਾਉਣ ਵਾਲਿਆਂ ਦੀ ਸੂਚੀ ਵੱਧ ਰਹੀ ਹੈ। ਯੂਨੇਸਕੋ ਮੁਖੀ ਇਰੀਨਾ ਬੋਕੋਵਾ (ਬੁਲਗਾਰੀਆ) ਅਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਯੂ. ਐੱਨ. ਵਿਕਾਸ ਪ੍ਰੋਗਰਾਮ ਹੈਲੇਨ ਕਲਾਰਕ ਨੇ ਵੀ ਇਸ 'ਚ ਦਿਲਚਸਪੀ ਦਿਖਾਈ ਹੈ। ਰਡ ਇਸ ਸਮੇਂ ਨਿਊਯਾਰਕ ਸਥਿਤ ਨੀਤੀ ਸੰਸਥਾਨ ਏਸ਼ੀਆ ਸੋਸਾਇਟੀ ਦੇ ਮੁਖੀ ਹਨ। ਉਹ ਸਾਲ 2007 ਤੋਂ 2010 ਤੱਕ ਅਤੇ ਫਿਰ ਸਾਲ 2013 ...


Jul 13

ਆਸਟ੍ਰੇਲੀਆ ’ਚ ਸਿੱਖ ਨੌਜਵਾਨ ਬਣਿਆ ਪਹਿਲਾ ਪੁਲਿਸ ਅਫ਼ਸਰ

Share this News

ਕੈਨਬਰਾ : ਇੱਕ ਆਸਟ੍ਰੇਲੀਅਨ ਸਿੱਖ ਵੈਸਟਰਨ ਆਸਟ੍ਰੇਲੀਅਨ ਪੁਲਿਸ ਫੋਰਸ ’ਚ ਅਫਸਰ ਦੇ ਤੌਰ ਉ¤ਤੇ ਸ਼ਾਮਿਲ ਹੋਣ ਵਾਲਾ ਪਹਿਲਾ ਸਿੱਖ ਅਧਿਕਾਰੀ ਬਣ ਗਿਆ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਅਨ ਸਿੱਖ ਗੁਰਪ੍ਰੀਤ ਸਿੰਘ ਨੂੰ ਵੈਸਟਰਨ ਆਸਟ੍ਰੇਲੀਅਨ ਪੁਲਿਸ ’ਚ ਸ਼ਾਮਲ ਕੀਤਾ ਗਿਆ ਹੈ। ਅਸਲ ’ਚ ਵੈਸਟਰਨ ਆਸਟ੍ਰੇਲੀਅਨ ਪੁਲਿਸ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਬਹੁ-ਸੱਭਿਆਚਾਰਕ ਫੋਰਸ ਵਜੋਂ ਉ¤ਭਰਣਾ ਚਾਹੁੰਦੀ ਹੈ। ਵੈਸਟਰਨ ਪੁਲਿਸ ਭਰਤੀ ਟੀਮ ਦੀ ਕਾਰਜਕਾਰੀ ਮੈਨੇਜਰ ਨਿਕੋਲੇ ਅਡੇਸ ਨੇ ਕਿਹਾ ਕਿ ਵੈਸਟਰਨ ਪੁਲਿਸ ਫੋਰਸ ਨੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਅਰਜ਼ੀਆਂ ਦੇਣ ਲਈ ਉਤਸ਼ਾਹਿਤ ਕੀਤਾ ਸੀ ਅਤੇ ਇਸ ’ਚ ਚੋਣ ਨਿਰੋਲ ਪ੍ਰਤੀਯੋਗਿਤਾ ਦੇ ਆਧਾਰ ਉ¤ਤੇ ਹੁੰਦੀ ਹੈ। ਆਸਟ੍ਰੇਲੀਆ ਦੇ ਜੋਨਡਲਪ ’ਚ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ 55 ਅਧਿਕਾਰੀਆਂ ...


Jul 13

ਆਪਣੇ ਅਨੋਖੇ ਸ਼ੌਂਕ ਕਾਰਨ ਆਸਟ੍ਰੇਲੀਆ 'ਚ ਛਾਇਆ 'ਪੰਜਾਬੀ ਜੋੜਾ'

Share this News

ਸਿਡਨੀ : ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹੱਸਣ ਵਾਲੇ ਤਾਂ ਕੰਡਿਆਂ ਨਾਲ ਵੀ ਮੁਸਕਰਾ ਲੈਂਦੇ ਹਨ। ਕੁਝ ਇਹੋ ਜਿਹਾ ਹੀ ਹੈ ਆਸਟ੍ਰੇਲੀਆ 'ਚ ਵੱਸਦਾ ਇਹ ਪੰਜਾਬੀ ਜੋੜਾ, ਜੋ ਫੁੱਲਾਂ ਦੀ ਨਹੀਂ ਸਗੋਂ ਕੰਡਿਆਲੇ ਪੌਦਿਆਂ ਦੀ ਖੇਤੀ ਕਰਨ ਦਾ ਸ਼ੌਂਕ ਰੱਖਦਾ ਹੈ। ਸਿਡਨੀ ਵਿਚ ਵੱਸਣ ਵਾਲੇ ਇਸ ਜੋੜੇ ਨੇ ਆਪਣੇ ਘਰ ਦੇ ਸਾਹਮਣੇ ਅਤੇ ਪਿਛਲੇ ਵਿਹੜੇ ਵਿਚ 5000 ਹਜ਼ਾਰ ਤੋਂ ਜ਼ਿਆਦਾ ਕੰਡਿਆਲੇ ਪੌਦੇ ਉਗਾਏ ਹੋਏ ਹਨ। ਆਪਣੇ ਇਸ ਸ਼ੌਂਕ ਕਾਰਨ ਇਹ ਜੋੜਾ 300 ਐਵਾਰਡ ਹਾਸਲ ਕਰ ਚੁੱਕਾ ਹੈ। 
ਕੈਕਟਸ ਅਤੇ ਉਸ ਵਰਗੇ ਹੋਰ ਕੰਡਿਆਲੇ ਪੌਦਿਆਂ ਦੀ ਖੇਤੀ ਕਰਨ ਵਾਲੇ ਰਣਜੀਤ ਸਿੰਘ ਅਤੇ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਇਸ ਕੰਮ ਲਈ ਬੇਹੱਦ ਮਿਹਨਤ ਅਤੇ ਲਗਨ ...


Jul 13

ਆਸਟਰੇਲੀਆ 'ਚ ਪੰਜਾਬੀ ਭਾਈਚਾਰੇ ਵਲੋਂ ਕਰਵਾਈ ਗਈ 'ਗੁਰਮਤਿ ਬਾਲ ਸਭਾ'

Share this News

ਵਿਕਟੋਰੀਆ : ਆਸਟਰੇਲੀਆ ਵਿਚ ਬਹੁਤ ਸਾਰੇ ਪੰਜਾਬੀ ਜਾ ਕੇ ਵੱਸ ਚੁੱਕੇ ਹਨ ਅਤੇ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਵਲੋਂ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਆਪਣੇ ਧਰਮ ਨਾਲ ਜੋੜ ਕੇ ਰੱਖਣ ਲਈ ਵੱਖ-ਵੱਖ ਵਸੀਲੇ ਕੀਤੇ ਜਾਂਦੇ ਹਨ। 10 ਜੁਲਾਈ ਨੂੰ ਵਿਕਟੋਰੀਆ ਦੇ ਲਿਅਨਬਰੂਕ ਵਿਚ ਭਾਈਚਾਰਕ ਕੇਂਦਰ ਵਲੋਂ 'ਗੁਰਮਤਿ ਬਾਲ ਸਭਾ' ਦਾ ਪ੍ਰਬੰਧ ਕੀਤਾ ਗਿਆ। ਇੱਥੇ ਪੰਜਾਬੀ ਬੱਚਿਆਂ ਨੇ ਸਿੱਖ ਧਰਮ ਨਾਲ  ਸੰਬੰਧਤ ਸ਼ਬਦ ਗਾਇਨ ਕੀਤੇ। ਇਸ ਪ੍ਰੋਗਰਾਮ ਵਿਚ ਛੋਟੀ ਉਮਰ ਦੇ ਬੱਚਿਆਂ ਨੇ ਆਪਣੇ ਸੱਭਿਆਚਾਰਕ ਪਹਿਰਾਵੇ ਪਾ ਕੇ ਸ਼ਿਰਕਤ ਕੀਤੀ। ਕੁੱਝ ਬੱਚਿਆਂ ਨੇ ਸਿੱਖ ਮਰਿਆਦਾ ਮੁਤਾਬਕ ਪੋਸ਼ਾਕਾਂ ਪਹਿਨੀਆਂ ਸਨ। ਇਨ੍ਹਾਂ ਦਾ ਰੂਪ-ਰੰਗ ਦੇਖਣ ਵਾਲਾ ਸੀ। ਸਿੱਖ ਭਾਈਚਾਰੇ ਵਲੋਂ ਅਜਿਹੇ ਪ੍ਰੋਗਰਾਮ ਕਰਵਾਏ ...[home] [1] 2  [next]1-10 of 15

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved