Australia News Section

Monthly Archives: JULY 2017


Jul 31

ਪੰਜਾਬੀ ਸਭਿਆਚਾਰ 'ਚ ਰੰਗਿਆ 'ਮੇਲਾ ਪੰਜਾਬਣਾਂ ਦਾ'

Share this News

ਪਰਥ : ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਔਰਤਾਂ ਤੇ ਬੱਚਿਆਂ ਦੇ ਮਨੋਰੰਜਨ ਲਈ ਪੰਜਾਬੀ ਵਿਰਸਾ ਤੇ ਸਭਿਆਚਾਰ ਨੂੰ ਦਰਸਾਉਂਦਾ 'ਮੇਲਾ ਪੰਜਾਬਣਾਂ ਦਾ' ਕੁਨੈਕਟ ਮਾਈਗ੍ਰੇਸ਼ਨ ਵਲੋਂ ਸਿਕਲੀਅਨ ਕਲੱਬ ਬਲਕਟਾ 'ਚ 22 ਜੁਲਾਈ ਨੂੰ ਲਾਇਆ ਗਿਆ। ਇਸ 'ਚ ਸਥਾਨਕ ਭਾਈਚਾਰੇ ਦੀਆਂ ਮੁਟਿਆਰਾਂ, ਬੀਬੀਆਂ ਤੇ ਬੱਚਿਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਸਥਾਨਕ ਸਰਕਾਰ ਦੇ ਨੁਮਾਇੰਦਿਆਂ ਮੈਂਬਰ ਪਾਰਲੀਮੈਂਟ ਡੇਵਿਡ ਮਈਕਲ, ਮਾਰਗ੍ਰੇਟ ਕਿਊਰਕ ਮੈਂਬਰ ਪਾਰਲੀਮੈਂਟ ਗਿਰਾਵੀਨ, ਮੈਂਬਰ ਪਾਰਲੀਮੈਂਟ ਜੰਡਾਕੋਟ ਯਜ ਮੁਬਾਰਕਾਈ, ਮੈਂਬਰ ਪਾਰਲੀਮੈਂਟ ਡਾਰਲਿੰਗ ਰੇਂਜ ਬੇਰੀ ਅਰਬਨ ਅਤੇ ਬਲਵਿੰਦਰ ਸਿੰਘ ਬੱਲੀ ਜਸਟਿਸ ਆਫ ਪੀਸ ਆਦਿ ਹਾਜ਼ਰ ਸਨ।
ਮੇਲੇ ਦੀ ਸ਼ੁਰੂਆਤ ਬੱਚਿਆਂ ਵਲੋਂ ਗਾਏ ਧਾਰਮਕ ਸ਼ਬਦ ਨਾਲ ਕੀਤੀ ਅਤੇ ਛੋਟੀਆਂ ਬੱਚੀਆਂ ਨੇ ਰਵਾਇਤੀ ਬੋਲੀਆਂ 'ਤੇ ਗਿੱਧਾ ਪਾਇਆ। ਬਾਲੀਵੁਡ ...


Jul 31

ਆਸਟ੍ਰ੍ਰੇਲੀਆ ਪੁਲਿਸ ਨੇ ਅੱਤਵਾਦੀਆਂ ਦੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਕੀਤੀ ਨਾਕਾਮ

Share this News

ਕੈਨਬਰਾ : ਆਸਟ੍ਰ੍ਰੇਲੀਆ ਪੁਲਿਸ ਨੇ ਇਕ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਅੱਤਵਾਦੀਆਂ ਵੱਲੋਂ ਇਕ ਜਹਾਜ਼ ਨੂੰ ਆਈਈਡੀ (ਇਨਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ) ਨਾਲ ਨਿਸ਼ਾਨਾ ਲਗਾਉੁਣ ਦੀ ਸਾਜਿਸ਼ ਬਣਾਈ ਗਈ ਸੀ। ਪੁਲਿਸ ਨੇ ਸਿਡਨੀ ‘ਚ ਕਈ ਥਾਵਾਂ ‘ਤੇ ਛਾਪੇ ਮਾਰ ਕੇ ਚਾਰ ਸ਼ੱਕੀ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਅੱਤਵਾਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਐਤਵਾਰ ਨੂੰ ਦੱਸਿਆ ਕਿ ਸ਼ਨਿਚਰਵਾਰ ਚਲਾਏ ਗਏ ਇਕ ਅੱਤਵਾਦੀ ਰੋਕੂ ਮੁਹਿੰਮ ‘ਚ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਕਾਰਨ ਸਿਡਨੀ ਸਮੇਤ ਦੇਸ਼ ਦੇ ਸਾਰੇ ਹਵਾਈ ਅੱਡਿਆਂ ‘ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀ ਹਰ ਦਿਨ ...


Jul 31

ਆਸਟ੍ਰੇਲੀਆ ਵਾਲੇ ਅਡਾਨੀ ਤੋਂ ਔਖੇ

Share this News

ਬ੍ਰਿਸਬੇਨ : ਉੱਘੇ ਭਾਰਤੀ ਕਾਰੋਬਾਰੀ ਅਡਾਨੀ ਗਰੁੱਪ ਦਾ ਆਸਟ੍ਰੇਲੀਆ ਵਿੱਚ ਵਿਰੋਧ ਹੋ ਰਿਹਾ ਹੈ। ਅਡਾਨੀ ਗਰੁੱਪ ਨੂੰ ਕੁਈਨਜ਼ਲੈਂਡ ਸੂਬੇ ਦੇ ਉੱਤਰੀ ਇਲਾਕੇ ਵਿੱਚ ਮਿਲੇ ਕੋਲਾ-ਖਣਨ ਦੇ ਸੌਦੇ ਤੋਂ ਆਸਟ੍ਰੇਲੀਆ ਵਾਸੀ ਨਾਰਾਜ਼ ਹਨ। ਇਸ ਇਕਰਾਰ ਖ਼ਿਲਾਫ਼ ਸਥਾਨਕ ਗੈਰ-ਸਿਆਸੀ ਧਿਰਾਂ, ਵਾਤਾਵਰਨ ਪ੍ਰੇਮੀ ਜਥੇਬੰਦੀਆਂ ਤੇ ਭਾਈਚਾਰਿਆਂ ਦੇ ਰੋਸ ਮੁਜ਼ਾਹਰਿਆਂ ਕਰ ਰਹੇ ਹਨ। ਉਂਝ ਅਡਾਨੀ ਗਰੁੱਪ ਨੂੰ ਕੋਲਾ ਖਣਨ ਦਾ ਠੇਕਾ ਆਸਟਰੇਲੀਅਨ ਸਰਕਾਰ ਦੀ ਸਹਿਮਤੀ ਨਾਲ ਮਿਲਿਆ ਹੈ। ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਜਥੇਬੰਦੀਆਂ ਦਾ ਕਹਿਣਾ ਹੈ ਕਿ ਸੰਭਾਵੀ ਕੋਲਾ-ਖਣਨ, ਆਸਟਰੇਲੀਆ ਦੇ ਸੰਸਾਰ ਪ੍ਰਸਿੱਧ ਅਜੂਬਾ ‘ਗ੍ਰੇਟ ਬੈਰੀਅਰ ਰੀਫ਼’ ਦੀ ਹੋਂਦ ਲਈ ਖ਼ਤਰਾ ਬਣ ਸਕਦਾ ਹੈ। ਇਸ ਵਿਰੋਧ ਦੇ ਚਲਦੇ ਮੈਲਬਰਨ ਸਕੂਏਅਰ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਭਰ ਤੋਂ ਆਏ ਨਿਵਾਸੀਆਂ ...


Jul 31

ਪਟਕੇ ਕਾਰਨ ਸਿੱਖ ਬੱਚੇ ਨੂੰ ਸਕੂਲ ਨਾ ਮਿਲਿਆ ਦਾਖਲਾ

Share this News

ਮੈਲਬੌਰਨ : ਆਸਟ੍ਰੇਲੀਆ 'ਚ ਇਕ ਪਰਿਵਾਰ ਨੇ ਮੈਲਬੌਰਨ ਸਥਿਤ ਈਸਾਈ ਸਕੂਲ ਵਿਰੁੱਧ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ ਕਿਉਂਕਿ ਸਕੂਲ ਨੇ ਉਨ੍ਹਾਂ ਦੇ 5 ਸਾਲਾ ਪੁੱਤਰ ਨੂੰ ਦਾਖਲਾ ਦੇਣ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿ ਉਹ ਪਟਕਾ ਬੰਨ੍ਹਦਾ ਹੈ। ਇਸ ਸਬੰਧੀ ਮੀਡੀਆ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ। 'ਏ. ਬੀ. ਸੀ. ਨਿਊਜ਼' ਰਿਪੋਰਟ ਅਨੁਸਾਰ ਸਿਦਕ ਸਿੰਘ ਅਰੋੜਾ ਨਾਂ ਦਾ ਸਿੰਘ ਬੱਚਾ ਪੱਛਮ-ਉੱਤਰ ਮੈਲਬੌਰਨ ਦੇ ਮੇਲਟਰ ਕ੍ਰਿਸਚੀਅਨ ਸਕੂਲ 'ਚ ਪੜ੍ਹਾਈ ਸ਼ੁਰੂ ਕਰਨ ਵਾਲਾ ਸੀ ਪਰ ਬੱਚੇ ਦਾ ਪਟਕਾ ਸਕੂਲੀ ਡ੍ਰੈੱਸ ਨੀਤੀ ਨਾਲ ਮੇਲ ਨਹੀਂ ਖਾਂਦਾ। 
ਸਕੂਲੀ ਡ੍ਰੈੱਸ ਨੀਤੀ ਵਿਦਿਆਰਥੀਆਂ ਨੂੰ ਧਾਰਮਿਕ ਕਾਰਨ ਕਰ ਕੇ ਸਿਰ ਢਕਣ ਦੀ ਇਜਾਜ਼ਤ ਨਹੀਂ ਦਿੰਦੀ। ਇਸ ਦੇ ਵਿਰੋਧ 'ਚ ਉਸ ਦੇ ਪਰਿਵਾਰ ...


Jul 24

ਆਸਟ੍ਰੇਲੀਆ 'ਚ ਕੁਦਰਤੀ ਅਜ਼ੂਬਾ ਬਚਾਉਣ ਲਈ ਭਾਰਤੀ ਅਡਾਨੀ ਗਰੁੱਪ ਖ਼ਿਲਾਫ਼ ਮੁਜ਼ਾਹਰਾ

Share this News

ਮੈਲਬੌਰਨ : ਆਸਟ੍ਰੇਲੀਆਂ ਦੇ ਪ੍ਰਾਂਤ ਕੁਈਨਜ਼ਲੈਂਡ ਦੇ ਉੱਤਰੀ ਇਲਾਕੇ ਵਿਚ ਸਥਾਪਿਤ ਹੋਣ ਜਾ ਰਹੀ ਕੋਲੇ ਦੀ ਖਾਣ ਵਿਰੁੱਧ ਦਿਨੋਂ-ਦਿਨ ਦੇਸ਼ ਭਰ 'ਚ ਰੋਸ ਮੁਜ਼ਾਹਰੇ ਤੇਜ਼ ਹੋ ਰਹੇ ਹਨ। ਭਾਰਤੀ ਵਪਾਰੀ ਦੇ ਅਡਾਨੀ ਗਰੁੱਪ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਗ੍ਰੀਨ ਪਾਰਟੀ ਦੇ ਨਾਲ ਵਾਤਾਵਰਨ ਸਮੇਤ ਕਈ ਜਥੇਬੰਦੀਆਂ ਤਾਂ ਜੁੜ ਰਹੀਆਂ ਹਨ। ਉੱਥੇ ਆਸਟ੍ਰੇਲੀਆ ਦਾ ਸੰਸਾਰ ਪ੍ਰਸਿੱਧ ਅਜੂਬਾ 'ਗ੍ਰੇਟ ਬੈਰੀਅਰ ਰੀਫ਼' ਦੀ ਹੋਂਦ ਨੂੰ ਖ਼ਤਰਾ ਦੱਸਿਆ ਜਾ ਰਿਹਾ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਕਿ ਜਿਨ੍ਹਾਂ ਇਸ ਇਲਾਕੇ 'ਚ ਕੋਲੇ ਦੀਆਂ ਖਾਣਾਂ, ਖੇਤੀਬਾੜੀ 'ਚ ਵਰਤੀਆਂ ਜਾਂਦੀਆਂ ਖਾਦਾਂ ਤੇ ਦਵਾਈਆਂ ਅਤੇ ਸਮੁੰਦਰੀ ਬੇੜਿਆਂ ਦੇ ਟੈਂਕਰ 'ਚੋਂ ਤੇਲ ਤੇ ਰਸਾਇਣਕ ਪਦਾਰਥ ਲੀਕ ਹੋਣ ਨਾਲ 'ਗ੍ਰੇਟ ਬੈਰੀਅਰ ਰੀਫ਼' ਨੂੰ ...


Jul 24

ਆਸਟ੍ਰੇਲੀਆਈ ਕੰਪਨੀ ਨੇ ਮੱਛੀ ਮਸਾਲੇ ਦੇ ਪੈਕੇਟ 'ਤੇ ਛਾਪਿਆ ਸ੍ਰੀ ਦਰਬਾਰ ਸਾਹਿਬ

Share this News

ਆਸਟ੍ਰੇਲੀਆ : ਕਮਾਈ ਦੇ ਚੱਕਰ ਵਿਚ ਹਮੇਸ਼ਾ ਲੋਕ ਧਾਰਮਿਕ ਮਰਯਾਦਾ ਅਤੇ ਲੋਕਾਂ ਦੀ ਭਾਵਨਾਵਾਂ ਤੱਕ ਦਾ ਖਿਆਲ ਨਹੀਂ ਕਰਦੇ। ਅਜਿਹਾ ਹੀ ਕੀਤਾ ਹੈ ਮਸਾਲੇ ਬਣਾਉਣ ਵਾਲੀ ਆਸਟ੍ਰੇਲੀਆ ਦੀ ਇਕ ਕੰਪਨੀ ਨੇ ਅਪਣੇ ਪ੍ਰੋਡਕਟ 'ਤੇ ਦਰਬਾਰ ਸਾਹਿਬ ਦੀ ਤਸਵੀਰ ਛਾਪ ਕੇ। ਇਹ ਪ੍ਰੋਡਕਟ ਮੱਛੀ ਮਸਾਲੇ ਦਾ ਹੈ।
ਪੈਕੇਟ ਦੇ ਉਪਰ ਦਰਬਾਰ ਸਾਹਿਬ ਦੀ ਤਸਵੀਰ ਅਤੇ ਉਸ ਦੇ ਥੱਲੇ ਮੱਛੀ ਛਪੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਤਸਵੀਰ ਨੂੰ ਲੈ ਕੇ ਸਿੱਖ ਸੰਗਠਨਾਂ ਨੇ  ਕੜਾ ਇਤਰਾਜ਼ ਜਤਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਤਸਵੀਰ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦਾ ਕਹਿਣਾ  ਹੈ ਕਿ ਜਿਸ ਕਿਸੇ ਨੇ ...


Jul 24

ਪੰਜਾਬੀ ਟੈਕਸੀ ਡਰਾਈਵਰ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤ ਵਾਪਸ ਭੇਜਿਆ

Share this News

ਮੈਲਬੌਰਨ : ਟੈਕਸੀ ਵਿੱਚ ਸਵਾਰੀ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ ‘ਚ ਇੱਕ ਪੰਜਾਬੀ ਟੈਕਸੀ ਡਰਾਈਵਰ ਜਗਦੀਪ ਸਿੰਘ ਦਾ ਵੀਜ਼ਾ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਮਿਸਟਰ ਪੀਟਰ ਡਟਨ ਵੱਲੋਂ ਆਪਣੇ ਨਿੱਜੀ ਵੱਕਾਰ ਦਾ ਸਵਾਲ ਬਣਾੳਂੁਦੇ ਹੋਏ ਤੀਜੀ ਵਾਰ ਵੀ ਰੱਦ ਕਰਕੇ ਉਸ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਲਈ ਜਹਾਜ਼ੇ ਚੜ੍ਹਾ ਦਿੱਤਾ। ਇਸੇ ਜੁਰਮ ਤਹਿਤ ਦਸੰਬਰ 2015 ‘ਚ ਜਗਦੀਪ ਨੂੰ 18 ਮਹੀਨੇ ਦੀ ਸਮਾਜ ਸੇਵਾ ਦਾ ਹੁਕਮ ਵੀ ਦਿੱਤਾ ਸੀ, ਜੋ ਉਸ ਨੇ ਪੂਰਾ ਕਰ ਲਿਆ ਸੀ ਤੇ ਉਸ ਦੇ ਅਤੇ ਉਸ ਦੀ ਪਤਨੀ ਦੇ ਗੰਭੀਰ ਮਾਨਸਿਕ ਤਨਾਅ ਵਾਲੇ ਹਾਲਾਤ ਦੇ ਮੱਦੇਨਜ਼ਰ ਐਡਮਿਨਿਸਟ੍ਰੇਟਿਵ ਅਪੀਲ ਟ੍ਰਿਬਊਨਲ ਵੱਲੋਂ ਉਸ ਦਾ ਵੀਜ਼ਾ ਬਹਾਲ ਕਰ ਦਿੱਤਾ ਗਿਆ ਸੀ ਪਰ ਇੰਮੀਗ੍ਰੇਸ਼ਨ ਮੰਤਰੀ ...


Jul 12

ਮਨਮੀਤ ਅਲੀਸ਼ੇਰ ਦੀ ਯਾਦ 'ਚ ਬ੍ਰਿਸਬੇਨ 'ਚ ਬਣਾਈ ਪਾਰਕ ਅਕਤੂਬਰ 'ਚ ਖੁੱਲ੍ਹੇਗੀ

Share this News

ਬ੍ਰਿਸਬੇਨ : ਪਿੰਡ ਅਲੀਸ਼ੇਰ ਦੇ ਮਨਮੀਤ ਅਲੀਸ਼ੇਰ ਦੀ ਯਾਦ 'ਚ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਬਣਾਈ ਪਾਰਕ ਨੂੰ 28 ਅਕਤੂਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਇਸ ਸਬੰਧੀ ਪੀ. ਆਰ. ਟੀ. ਸੀ. ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ 28 ਅਕਤੂਬਰ 2016 ਨੂੰ ਉਨ੍ਹਾਂ ਦੇ ਮਿੱਤਰ ਮਨਮੀਤ ਅਲੀਸ਼ੇਰ ਨੂੰ ਆਸਟ੍ਰੇਲੀਆ 'ਚ ਇਕ ਵਿਅਕਤੀ ਨੇ ਮਾਰ ਦਿੱਤਾ ਸੀ, ਜਿਸ ਦੀ ਬਰਸੀ 'ਤੇ ਬ੍ਰਿਸਬੇਨ 'ਚ ਮਨਮੀਤ ਪੈਰਾਡਾਈਜ਼ ਪਾਰਕ ਖੋਲ੍ਹਿਆ ਜਾਵੇਗਾ। ਇਸ ਪਾਰਕ 'ਚ ਮਨਮੀਤ ਦੀ ਸਟੋਰੀ ਬੁੱਕ ਅਤੇ ਸਟੋਨ ਸਥਾਪਿਤ ਕੀਤਾ ਜਾਵੇਗਾ। ਇਹ ਕਾਰਜ ਬ੍ਰਿ੍ਰਸਬੇਨ ਸਿਟੀ ਕਾਊਂਸਲ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਨਮੀਤ ਦੇ ਕਾਤਲ ਨੂੰ ਹਰ ਕੀਮਤ 'ਤੇ ਸਜ਼ਾ ਦਿਵਾਈ ਜਾਵੇਗੀ।
ਇੱਥੇ ਦੱਸ ...


Jul 12

ਆਸਟਰੇਲੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੁੱਜੀ ਇਸ ਸਥਾਨ ਉੱਤੇ

Share this News

ਮੈਲਬੌਰਨ : ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਪੰਜਾਬੀ ਬੋਲੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲ ਹੀ ਵਿਚ ਸਾਹਮਣੇ ਆਏ ਨਤੀਜਿਆਂ ਮੁਤਾਬਕ ਆਸਟਰੇਲੀਆ ਵਿਚ ਸਭ ਤੋਂ ਵਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਪੰਜਾਬੀ 7ਵੇਂ ਨੰਬਰ 'ਤੇ ਹੈ। 
ਆਸਟਰੇਲੀਆ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,499 ਹੈ, ਜਿਨ੍ਹਾਂ 'ਚ ਤਕਰੀਬਨ 40 ਫੀਸਦੀ ਇਕੱਲੇ ਵਿਕਟੋਰੀਆ ਵਿਚ ਰਹਿੰਦੇ ਹਨ। ਇਸ ਤੋਂ ਬਾਅਦ ਪੱਛਮੀ ਆਸਟਰੇਲੀਆ ਅਤੇ ਦੱਖਣੀ ਆਸਟਰੇਲੀਆ ਦਾ ਨੰਬਰ ਆਉਂਦਾ ਹੈ, ਜਿੱਥੇ ਸਭ ਤੋਂ ਵਧ ਪੰਜਾਬੀ ਬੋਲੀ ਜਾਂਦੀ ਹੈ। ਇਕੱਲੇ ਮੈਲਬੌਰਨ 'ਚ 1.2 ਫੀਸਦੀ ਲੋਕ ਪੰਜਾਬੀ ...


Jul 12

ਭਾਰਤੀ ਮੂਲ ਦੀ ਵਿਦਿਆਰਥਣ ਸੜਕ ਹਾਦਸੇ 'ਚ ਹਲਾਕ

Share this News

ਸਿਡਨੀ : ਉਜਵਲ ਭਵਿੱਖ ਦੀ ਕਾਮਨਾ ਨਾਲ ਭਾਰਤ ਤੋਂ ਸਿਡਨੀ ਆਈ ਵਿਦਿਆਰਥਣ ਅਕਾਂਕਸ਼ਾਂ ਦੀ ਮੌਤ ਨੇ ਰੋਸ ਦੀ ਲਹਿਰ ਫ਼ੈਲਾ ਦਿੱਤੀ ਹੈ | ਜਾਣਕਾਰੀ ਅਨੁਸਾਰ 27 ਸਾਲਾਂ ਦੀ ਅਕਾਂਕਸ਼ਾ ਕਦਮ ਦੀ ਮੱਨਾ ਵੇਲ ਇਲਾਕੇ ਵਿਚ ਰਾਤ ਇਕ ਵਜੇ ਕਾਰ ਦਰੱਖ਼ਤ ਵਿਚ ਵੱਜਣ ਨਾਲ ਮੌਕੇ 'ਤੇ ਮੌਤ ਹੋ ਗਈ ਜਦਕਿ 20 ਸਾਲਾਂ ਦਾ ਲੜਕਾ ਅਤੇ 23 ਸਾਲਾਂ ਦੀ ਲੜਕੀ ਗੰਭੀਰ ਜ਼ਖ਼ਮੀ ਹੋ ਗਏ ਹਨ | ਲੜਕਾ ਸਚਿਨ ਇਹ ਗੱਡੀ ਚਲਾ ਰਿਹਾ ਸੀ ਜਿਸ ਨੂੰ ਪੁਲਿਸ ਨੇ ਅਣਗਿਹਲੀ ਨਾਲ ਡਰਾਇਵਰੀ ਕਰਨ 'ਤੇ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਦਾਲਤ 'ਚ ਪੇਸ਼ ਕੀਤਾ ਹੈ | ਮੰਨਿਆ ਜਾਂਦਾ ਹੈ ਕਿ ਇਹ ਚਾਰਾੋ ਵਿਦਿਆਰਥੀ ਵੀਜ਼ੇ 'ਤੇ ਇੱਥੇ ਆਏ ਹਨ ਅਤੇ ਰਾਈਡ ...[home] [1] 2  [next]1-10 of 13

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved