Australia News Section

Monthly Archives: AUGUST 2016


Aug 30

95 ਕਿਲੋ ਕੋਕੀਨ ਨਾਲ ਤਿੰਨ ਕੈਨੇਡੀਅਨ ਨਾਗਰਿਕ ਸਿਡਨੀ ਵਿਚ ਗਿ੍ਫ਼ਤਾਰ

Share this News

ਸਿਡਨੀ : ਸਿਡਨੀ ਹਾਰਬਰ ਵਿਚ ਪਹੁੰਚੇ ਸਮੁੰਦਰੀ ਜਹਾਜ਼ ਦੇ ਤਿੰਨ ਯਾਤਰੂਆਂ ਕੋਲੋਂ 95 ਕਿਲੋ ਕੋਕੀਨ ਫੜੀ ਗਈ ਹੈ | ਵਿਸ਼ੇਸ਼ ਹੈ ਕਿ ਇਹ ਤਿੰਨੇ ਯਾਤਰੂ ਕੈਨੇਡੀਅਨ ਨਾਗਰਿਕ ਹਨ | ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜਾਣਕਾਰੀ ਦਿੰਦੇ ਦੱ ਸਿਆ ਕਿ ਇਹ ਤਿੰਨੇ ਯਾਤਰੂ 63 ਸਾਲਾ, 28 ਸਾਲਾ ਤੇ 23 ਸਾਲਾ ਨੂੰ ਲੋਕਲ ਕੋਰਟ ਵਿਚ ਪੇਸ਼ ਕੀਤਾ ਹੈ, ਜਿਥੇ ਇਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ | ਇਹ ਸਾਰੀ ਕੁਕੀਨ ਇਕ ਬੈਗ ਵਿਚ ਪਾਈ ਸੀ ਅਤੇ ਪੁਲਿਸ ਨੇ ਕੁੱ ਤਿਆਂ ਦੀ ਮਦਦ ਨਾਲ ਇਸ ਖੇਪ ਨੂੰ ਫੜਿਆ | ਦੋਸ਼ ਸਾਬਿਤ ਹੋਣ 'ਤੇ ਉਮਰ ਕੈਦ ਹੋ ਸਕਦੀ ਹੈ | 95 ਕਿਲੋ ਕੁਕੀਨ ਦੇ ਸਿਡਨੀ ਪਹੁੰਚਣ ਦੀ ਛਾਣਬੀਣ ...


Aug 30

ਮੈਲਬੌਰਨ 'ਚ ਟੈਕਸੀ ਡਰਾਈਵਰਾਂ ਵੱਲੋਂ ਪ੍ਰੀਮੀਅਰ ਦਫ਼ਤਰ ਬਾਹਰ ਰੋਸ ਵਿਖਾਵਾ

Share this News

ਮੈਲਬੌਰਨ : ਟੈਕਸੀ ਡਰਾਈਵਰਾਂ ਵੱਲੋਂ ਵੋਟਰ ਦਫ਼ਤਰ ਵਿਕਟੋਰੀਆ ਪ੍ਰੀਮੀਅਰ ਡੈਨੀਅਲ ਐਾਡਰਿਊ ਦੇ ਬਾਹਰ ਉਬੇਰ ਨੂੰ ਮਾਨਤਾ ਦੇਣਾ ਦੇ ਵਿਰੋਧ 'ਚ ਰੋਸ ਵਿਖਾਵਾ ਕੀਤਾ | ਟੈਕਸੀ ਡਰਾਈਵਰ ਕਹਿ ਰਹੇ ਸਨ ਕਿ ਉਨ੍ਹਾਂ ਦੇ ਮਹਿੰਗੇ ਲਾਈਸੰਸਾਂ ਨੂੰ ਸਰਕਾਰ ਵੱਲੋਂ ਇਸ ਓਬੇਰ ਕੰਪਨੀ ਨੂੰ ਲੀਗਲ ਕਰਕੇ ਮਿੱਟੀ 'ਚ ਮਿਲਾ ਦਿੱਤਾ ਹੈ | ਉਨ੍ਹਾਂ ਨੇ ਦੱ ਸਿਆ ਕਿ ਉਨ੍ਹਾਂ ਦੀਆਂ ਮਹਿੰਗੀਆਂ ਪਲੇਟਾਂ ਦੀ ਕੀਮਤ ਹੀ ਨਹੀਂ ਰਹੀ ਜੋ ਉਨ੍ਹਾਂ ਵੱਲੋਂ ਲੱਖਾਂ ਡਾਲਰ ਖਰਚ ਕਰਕੇ ਲਈਆਂ ਸੀ | ਉਹ ਚਾਹੁੰਦੇ ਹਨ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨਗੇ | ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਟੈਕਸੀ ਇੰਡਸਟਰੀ ਦੀਆਂ ਕੀ ਜ਼ਰੂਰਤਾਂ ਹਨ ਤੇ ਉਹ ...


Aug 27

ਗੁਰਿੰਦਰ ਕੌਰ ਪਹਿਲੀ ਸਿੱਖ ਔਰਤ ਵਜੋਂ ਲੜੇਗੀ ਚੋਣਾਂ

Share this News

ਮੈਲਬੋਰਨ  : ਅੰਮ੍ਰਿਤਸਰ ਦੀ ਜੰਮਪਲ 35 ਸਾਲਾ ਗੁਰਿੰਦਰ ਕੌਰ ਨਾਂਅ ਦੀ ਸਿੱਖ ਔਰਤ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਪਹਿਲੀ ਸਿੱਖ ਔਰਤ ਵਜੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਲੜਨ ਜਾ ਰਹੀ ਹੈ। ਗੁਰਿੰਦਰ ਕੌਰ ਵਿਕਟੋਰੀਆ ਦੇ ਦੱਖਣ ਪੱਛਮੀ ਵਾਰਡ ਵਿੱਚ ਵਿਟਲੇਸੀਆ ਕੌਂਸਲ ਦੀ ਪ੍ਰਤੀਨਿਧਤਾ ਕਰਨ ਲਈ ਸਰਗਰਮ ਹੈ। ਸੂਚਨਾ ਅਨੁਸਾਰ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਆਈ.ਟੀ. ਪ੍ਰੋਫੈਸ਼ਨਲ ਗੁਰਿੰਦਰ ਕੌਰ 2006 ਵਿੱਚ ਆਸਟ੍ਰੇਲੀਆ ਗਈ ਸੀ ਅਤੇ ਉੱਥੇ ਉਹ ਨਿੱਜੀ ਅਤੇ ਜਨਤਕ ਖੇਤਰ ਵਿੱਚ ਕੰਮ ਕਰਨ ਦਾ ਤਜ਼ਰਬਾ ਰੱਖਦੀ ਹੈ। ਆਪਣੇ ਲਈ ਕਿਰਤ ਕਮਾਈ ਕਰਨ ਦੇ ਨਾਲ-ਨਾਲ ਉਸ ਨੇ ਸਮਾਜ ਭਲਾਈ ਕੰਮਾਂ ਦੇ ਤਹਿਤ ਉੱਥੇ ਸ਼ਰਨਾਰਥੀ ਲੋਕਾਂ ਲਈ ਛੋਟੇ ਕਾਰੋਬਾਰ ਸ਼ੁਰੂ ਕਰਨ ਦੇ ਨਾਲ-ਨਾਲ ਕੈਂਸਰ ਦਾ ਇਲਾਜ ਕਰ ...


Aug 27

ਆਸਟ੍ਰੇਲੀਆ ਵੱਲੋਂ ਫਰਾਂਸ ਦੀ ਪਣਡੁੱਬੀ ਨਿਰਮਾਤਾ ਕੰਪਨੀ ਨੂੰ ਚਿਤਾਵਨੀ

Share this News

ਸਿਡਨੀ : ਵਾਰਤਾ-ਆਸਟ੍ਰੇਲੀਆ ਦੇ ਰੱਖਿਆ ਅਧਿਕਾਰੀਆਂ ਨੇ ਅੱਜ ਫਰਾਂਸ ਦੀ ਜਹਾਜ ਨਿਰਮਾਤਾ ਡੀ.ਸੀ.ਐੱਨ.ਏ.ਐੱਸ. ਨੂੰ ਨਿਰਮਾਣ ਅਧੀਨ ਪਣਡੁੱਬੀਆਂ ਦੇ ਦਸਤਾਵੇਜਾਂ ਦੇ ਲੀਕ ਹੋ ਜਾਣ ਤੋਂ ਬਾਅਦ ਸੁਰੱਖਿਆ ਲਾਪ੍ਰਵਾਹੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਅਤੇ ਉਸ ਨੂੰ ਸੁਰੱਖਿਆ ਵਧਾਉਣ ਦੀ ਸਲਾਹ ਦਿੱਤੀ ਹੈ। ਫਰਾਂਸ ਦੀ ਕੰਪਨੀ 38.13 ਅਰਬ ਡਾਲਰ ਦੀਆਂ ਪਣਡੁੱਬੀਆਂ ਦਾ ਬੇੜਾ ਬਣਾ ਰਹੀ ਹੈ ਅਤੇ ਇਸ ਦੌਰਾਨ ਉਸ ਦੇ 22 ਹਜ਼ਾਰ ਪੇਜਾਂ ਦੇ ਦਸਤਾਵੇਜਾਂ ਦੇ ਲੀਕ ਹੋ ਜਾਣ ਦੇ ਬਾਅਦ ਆਸਟ੍ਰੇਲੀਆ ਦੀ ਸਰਕਾਰ ਨੇ ਉਸ ਨੂੰ ਚਿਤਾਵਨੀ ਜਾਰੀ ਕੀਤੀ ਹੈ। ਆਸਟ੍ਰੇਲੀਆ ਦੇ ਸਮਾਚਾਰ ਪੱਤਰ ਦੇ ਅਨੁਸਾਰ ਜੋ ਦਸਤਾਵੇਜ ਲੀਕ ਹੋਏ ਹਨ ਉਹ ਭਾਰਤ ਦੇ ਲਈ ਬਣਾਈ ਜਾ ਰਹੀ ਪਣਡੁੱਬੀਆਂ ਨਾਲ ਸਬੰਧਤ ਹਨ। ਆਸਟ੍ਰੇਲੀਆ ਦੇ ...


Aug 26

ਪ੍ਰਵਾਸੀ ਲੇਖਕ ਸੁਖਜੀਤ ਸਿੰਘ ਔਲਖ ਦੀ ਪਲੇਠੀ ਪੁਸਤਕ ਲੋਕ ਅਰਪਿਤ

Share this News

ਮੈਲਬੌਰਨ : ਆਸਟ੍ਰੇਲੀਆ ਵੱਸਦੇ ਪੰਜਾਬੀ ਲੇਖਕ ਸੁਖਜੀਤ ਸਿੰਘ ਔਲਖ (ਕੋਹਾਲਾ) ਦਾ ਪਲੇਠਾ ਕਹਾਣੀ ਸੰਗ੍ਰਹਿ ਆਖਰੀ ਵਿਆਹ ਪੰਜਾਬੀ ਦੇ ਸਿਰਮੌਰ ਕਵੀ ਡਾ: ਸੁਰਜੀਤ ਪਾਤਰ ਵੱਲੋਂ ਸਮਾਗਮ ਦੌਰਾਨ ਲੋਕ ਅਰਪਿਤ ਕੀਤਾ। ਇਸ ਮੌਕੇ ਡਾ: ਸੁਰਜੀਤ ਪਾਤਰ ਵੱਲੋਂ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਵੀ ਪੰਜਾਬੀ ਲਈ ਅਣਥੱਕ ਯਤਨ ਕਰਨ ਵਾਲੇ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਊਰਜਾ ਫਾਊਂਡੇਸ਼ਨ ਤੋਂ ਜੱਜਬੀਰ ਸਿੰਘ, ਨੈਨਾ ਭੰਡਾਰੀ, ਅਮਰਦੀਪ ਕੌਰ ਤੇ ਅਵਤਾਰ ਸਿੰਘ ਤੋਂ ਇਲਾਵਾ ਪੰਜਾਬੀ ਪ੍ਰੈਸ ਕਲੱਬ ਮੈਲਬੌਰਨ ਦੇ ਸਾਰੇ ਮੈਂਬਰ ਹਾਜ਼ਰ ਸਨ। 


Aug 26

ਵਿਕਟੋਰੀਆ ਪੁਲਿਸ ਨੂੰ ਲੋੜੀਂਦਾ ਹੈ ਅਮਰ ਸਿੰਘ

Share this News

ਸਿਡਨੀ : ਆਸਟਰੇਲੀਆ 'ਚ ਅੱਜ-ਕੱਲ੍ਹ ਚੋਰੀਆਂ ਅਤੇ ਡਕੈਤੀਆਂ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਕਾਰਨ ਕੁੱਝ ਦਿਨ ਪਹਿਲਾਂ ਵਿਕਟੋਰੀਆ ਪੁਲਸ ਦੇ ਵਿਸ਼ੇਸ਼ ਦਲ ਬਣਾਏ ਗਏ ਹਨ ਜੋ ਕਿ ਇਨ੍ਹਾਂ ਵਾਰਦਾਤਾਂ 'ਤੇ ਵਿਸ਼ੇਸ਼ ਧਿਆਨ ਦੇ ਕੇ ਦੋਸ਼ਈਆਂ ਨੂੰ ਸਾਹਮਣਏ ਲਿਆਉਣ। ਇਸ ਕੰਮ ਵਿਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਹਾਲ ਹੀ ਵਿਚ ਪੁਲਸ ਨੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਈਆਂ ਦੀਆਂ ਤਸਵੀਰਾਂ ਜਾਰੀ ਕਰਕੇ ਲੋਕਾਂ ਨੂੰ ਚੌਕੰਨੇ ਕੀਤਾ ਹੈ।  ਹਾਲ ਹੀ ਵਿਚ ਵਿਕਟੋਰੀਆ ਪੁਲਸ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਨੂੰ ਇਕ ਭਾਰਤੀ ਵਿਅਕਤੀ ਅਮਰ ਸਿੰਘ ਦੀ ਭਾਲ ਹੈ । ਉਨ੍ਹਾਂ ਦੱਸਿਆ ਕਿ ਉਹ ਪੱਛਮੀ ਮੈਲਬੌਰਨ 'ਚ ਹੋਈਆਂ ਚੋਰੀਆਂ ਦਾ ...


Aug 26

ਪਰਥ 'ਚ ਉਘੇ ਕਵੀ ਡਾ: ਸੁਰਜੀਤ ਪਾਤਰ ਨਾਲ ਰੂਬਰੂ

Share this News

ਪਰਥ : ਬੀਤੇ ਦਿਨੀਂ ਪੰਜਾਬੀ ਸੱਥ ਪਰਥ ਵੱਲੋਂ ਆਸਟ੍ਰੇਲੀਆ ਦੌਰੇ 'ਤੇ ਪਹੁੰਚੇ ਹੋਏ ਪਦਮ ਸ੍ਰੀ ਡਾ: ਸੁਰਜੀਤ ਪਾਤਰ ਦੇ ਸਨਮਾਨ ਵਿਚ ਰਖਿਆ ਸਮਾਗਮ 'ਕਾਵਿ ਰੰਗ ਦੇ ਰੁਬਰੂ'  ਰੈੱਡਕਲਿਫ਼ ਕਮਿਊਨਿਟੀ ਹਾਲ ਵਿਚ ਕਰਵਾਇਆ। ਇਸ ਸਾਹਿਤਕ ਸ਼ਾਮ ਵਿਚ ਡਾ: ਪਾਤਰ ਪੰਜਾਬੀ ਬੋਲੀ, ਗ਼ਜ਼ਲ, ਕਾਵਿ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਪ੍ਰੇਮੀਆਂ ਦੇ ਰੂਬਰੂ ਹੋਏ। ਸਥਾਨਕ ਗਾਇਕ ਰੋਹਿਤ ਚੀਮਾ ਨੇ ਪਾਤਰ ਜੀ ਦੀਆਂ ਰਚਨਾਵਾਂ ਗਾ ਕੇ ਸਮਾਗਮ ਦੀ ਸੁਰੂਆਤ ਕੀਤੀ। ਸੱਥ ਮੈਂਬਰ ਰਾਜਵਿੰਦਰ ਗਰੇਵਾਲ ਨੇ ਡਾ: ਪਾਤਰ ਦੇ ਜੀਵਨ ਤੇ ਸਾਹਿਤਕ ਸਫਰ 'ਤੇ ਚਾਨਣਾ ਪਾਇਆ। ਲੇਖਕ ਅਮਨਪ੍ਰੀਤ ਭੰਗੂ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਇਸ ਉਪਰੰਤ ਉੱਘੇ ਕਾਵਿ ਸ਼ਾਇਰ ਡਾ: ਸੁਰਜੀਤ ਪਾਤਰ ਨੇ ਪੰਜਾਬੀ ਬੋਲੀ ਦੇ ਸਬੰਧ ਵਿਚ ...


Aug 20

ਭਾਰਤੀ ਬੱਚੀ ਸਮੇਤ ਚੋਰ ਵੱਲੋਂ ਚੋਰੀ ਕੀਤੀ ਕਾਰ ਬਰਾਮਦ

Share this News

ਮੈਲਬੌਰਨ : ਭਾਰਤੀ ਮਾਣਕ ਸ਼ਰਮਾ ਦੀ ਮਹਿੰਗੀ ਬੀ. ਐਮ. ਡਬਲਯੂ. ਕਾਰ ਉਸ ਦੀ ਪੰਜ ਸਾਲਾਂ ਦੀ ਬੱਚੀ ਸਮੇਤ ਚੋਰ ਵੱਲੋਂ ਚੋਰੀ ਕਰ ਲਈ ਗਈ | ਮਾਣਕ ਸ਼ਰਮਾ ਆਪਣੀ ਬੇਟੀ ਨੂੰ ਕਾਰ 'ਚ ਬਿਠਾ ਕੇ ਘਰ ਦੇ ਅੰਦਰ ਕਿਸੇ ਕੰਮ ਲਈ ਚਲਾ ਗਿਆ ਅਤੇ ਜਦੋਂ ਵਾਪਸ ਪਰਤਿਆ ਤਾਂ ਕਿਸੇ ਅਣਜਾਣ ਆਦਮੀ ਵੱਲੋਂ ਬੱਚੀ ਸਮੇਤ ਕਾਰ ਚੋਰੀ ਕਰ ਲਈ ਗਈ | 50 ਦੇ ਕਰੀਬ ਪੁਲਿਸ ਵਾਲਿਆਂ, ਪੁਲਿਸ ਦੇ ਕੁੱਤਿਆਂ, ਹੈਲੀਕਾਪਟਰ ਆਦਿ ਰਾਹੀਂ 40 ਕਿ: ਮੀ: ਦੀ ਦੂਰੀ ਜੀਲੌਾਗ ਤੋਂ ਕਾਰ ਬਰਾਮਦ ਕੀਤੀ ਗਈ | ਪੁਲਿਸ ਵੱਲੋਂ ਜਦੋਂ ਕਾਰ ਲੱਭੀ ਗਈ ਤਾਂ ਉਸ 'ਚ ਪੰਜ ਸਾਲਾਂ ਦੀ ਭਾਰਤੀ ਬੱਚੀ ਬਹੁਤ ਹੀ ਡਰੀ ਤੇ ਸਹਿਮੀ ਹੋਈ ਸੀ | ਸੁਪਰਡੈਂਟ ...


Aug 20

ਮੈਲਬੌਰਨ ਸੰਸਾਰ ਦਾ ਸਭ ਤੋਂ ਚੰਗਾ ਰਹਿਣ ਨੂੰ ਸ਼ਹਿਰ

Share this News

ਮੈਲਬੌਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਨੇ ਲਗਾਤਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸਥਾਨ ਦਾ ਤਾਜ ਆਪਣੇ ਸਿਰ ਪਹਿਨਦਿਆਂ | ਲਗਾਤਾਰ ਛੇਵੀਂ ਵਾਰ ਅਜਿਹਾ ਮਾਣ ਹਾਸਲ ਕੀਤਾ ਹੈ | ਮੈਲਬੌਰਨ ਨੇ 97.5 ਨੰਬਰ ਪ੍ਰਾਪਤ ਕੀਤੇ | ਆਸਟਰੀਆ ਦਾ ਸ਼ਹਿਰ ਵਿਆਨਾ ਦੂਜੇ, ਕੈਨੇਡਾ ਦਾ ਵੈਨਕੁਵਰ ਤੀਜੇ ਤੇ ਟਰਾਂਟੋ ਚੌਥੇ ਸਥਾਨ 'ਤੇ ਆਇਆ | ਪਰਥ ਅਤੇ ਐਡੀਲੇਡ ਪਹਿਲੇ ਸੱਤ ਸਥਾਨਾਂ 'ਚ ਆਏ ਪਰ ਸਿਡਨੀ ਨੂੰ ਪਹਿਲੇ ਦਸ ਸਥਾਨਾਂ ਵਿਚ ਜਗ੍ਹਾ ਨਹੀਂ ਮਿਲੀ | ਚੰਗੇ ਸ਼ਹਿਰ ਦੀ ਚੋਣ 'ਚ ਸਥਿਰਤਾ, ਸਿਹਤ ਅਵਸਥਾ, ਸੱਭਿਆਚਾਰ ਤੇ ਵਾਤਾਵਰਨ, ਪੜ੍ਹਾਈ ਅਤੇ ਵਿਵਸਥਾ ਆਉਂਦੀ ਹੈ | 


Aug 20

'ਖਾਲਸਾ ਏਡ' ਦੇ ਮੁਖੀ ਰਵੀ ਸਿੰਘ ਦੀ ਆਸਟ੍ਰੇਲੀਆ ਫੇਰੀ ਨੂੰ ਭਰਵਾਂ ਹੁੰਗਾਰਾ

Share this News

ਮੈਲਬੋਰਨ : ਬਿਨਾਂ ਕਿਸੇ ਨਸਲੀ ਭੇਦਭਾਵ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਕਾਰਜਸ਼ੀਲ ਸਿੱਖ ਸੰਸਥਾ 'ਖਾਲਸਾ ਏਡ' ਦੇ ਮੁੱਖ ਕਾਰਜਕਾਰੀ ਪ੍ਰਧਾਨ ਰਵੀ ਸਿੰਘ ਪਿਛਲੇ ਦਿਨੀਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਸੰਗਤਾਂ ਦੇ ਰੂਬਰੂ ਹੋਏ । ਬੀਤੇ ਦਿਨੀਂ ਮੈਲਬੋਰਨ ਵਿਚ ਭਾਈ ਰਵੀ ਸਿੰਘ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੂਬੇ ਭਰ ਤੋਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ, ਖੇਡ ਕਲੱਬਾਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਭਾਈ ਰਵੀ ਸਿੰਘ ਨੇ ਚਲ ਰਹੇ ਰਾਹਤ ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਦਰਤੀ ਕਰੋਪੀਆਂ ਦੀ ਮਾਰ ਹੇਠ ਆਏ ਇਰਾਕ, ਯਮਨ ਸਮੇਤ ਕਈ ਦੇਸ਼ਾਂ ਵਿਚ 'ਖਾਲਸਾ ਏਡ' ਦੁਆਰਾ ਬੁਨਿਆਦੀ ਸਹੂਲਤਾਂ ਪ੍ਰਦਾਨ ਤੋਂ ...[home] [1] 2  [next]1-10 of 20

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved