Australia News Section

Monthly Archives: AUGUST 2017


Aug 30

ਬਿ੍ਸਬੇਨ 'ਚ ਵਾਰਿਸ ਭਰਾਵਾਂ ਨੇ ਲੁੱਟਿਆ ਵਿਰਾਸਤੀ ਮੇਲਾ

Share this News

ਬਿ੍ਸਬੇਨ : ਵਿਰਾਸਤ ਇੰਟਰਟੇਨਮੈਂਟ ਵਲੋਂ 'ਵਿਰਾਸਤੀ ਮੇਲਾ 2017' ਬਹੁਤ ਹੀ ਉਤਸ਼ਾਹ ਨਾਲ ਰੌਕਲੀ ਸ਼ੋਅ ਗਰਾਊਂਡ ਵਿਖੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਜਗਤਪੁਰ ਤੇ ਫ਼ਤਿਹ ਪ੍ਰਤਾਪ ਸਿੰਘ ਵਲੋਂ ਸਾਂਝੇ ਤੋਰ 'ਤੇ ਖੁੱਲ੍ਹੇ ਅਖਾੜੇ ਦੇ ਰੂਪ 'ਚ ਆਯੋਜਿਤ ਕੀਤਾ ਗਿਆ। ਮੇਲੇ 'ਚ ਸਥਾਨਕ ਕਲਾਕਾਰਾਂ ਉਪਰੰਤ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ 'ਚ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਝੇ ਤੋਰ ਤੇ ਗੀਤ 'ਹੋਰ ਕੋਈ ਥਾ ਲੈ ਨਹੀ ਸਕਦਾ ਸਕੇ ਭਰਾਵਾਂ ਦੀ', 'ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ' ਪੇਸ਼ ਕੀਤਾ ਤਾ ਸਰੋਤਿਆਂ ਵਿੱਚ ਜੋਸ਼ ਭਰ ਦਿੱਤਾ।ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋ ਜਾਣੇ ਜਾਦੇ ਸੰਗਤਾਰ ਨੇ ਆਪਣੀ ਮਿੱਠੀ ...


Aug 30

ਆਸਟ੍ਰੇਲੀਆ 'ਚ ਲਾਪਤਾ ਹੋਇਆ ਭਾਰਤੀ ਨੌਜਵਾਨ

Share this News

ਕੁਈਨਜ਼ਲੈਂਡ : ਬੀਤੇ ਦਿਨੀਂ ਆਸਟ੍ਰੇਲੀਆ 'ਚ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਇਸ ਤੋਂ ਬਾਅਦ ਇਕ ਹੋਰ ਭਾਰਤੀ ਨੌਜਵਾਨ ਲਾਪਤਾ ਹੋ ਗਿਆ ਹੈ, ਜਿਸ ਕਾਰਨ ਮਾਪੇ ਚਿੰਤਾ ਵਿਚ ਹਨ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਸ਼ਹਿਰ ਰੈਨਕੋਰਨ 'ਚ ਗੁਮੀਤ ਸਿੰਘ ਨਾਂ ਦਾ 22 ਸਾਲਾ ਨੌਜਵਾਨ ਲਾਪਤਾ ਹੋ ਗਿਆ ਹੈ। ਉਸ ਨੇ ਆਖਰੀ ਵਾਰ ਆਪਣੇ ਪਰਿਵਾਰ ਨਾਲ 15 ਅਗਸਤ ਨੂੰ ਗੱਲ ਕੀਤੀ ਸੀ ਅਤੇ ਕਿਹਾ ਸੀ ਉਹ ਠੀਕ-ਠਾਕ ਹੈ। ਇਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਸੰਪਰਕ ਕਾਇਮ ਨਹੀਂ ਹੋਇਆ। 
ਗੁਮੀਤ ਨੂੰ ਆਖਰੀ ਵਾਲ ਕੁਈਨਜ਼ਲੈਂਡ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ 'ਚ ਦੇਖਿਆ ਗਿਆ ਸੀ, ਉਹ ਖੁਦ ਕਾਰ ਚਲਾ ਰਿਹਾ ਸੀ। ਪੁਲਸ ਮੁਤਾਬਕ ਉਹ ਭਾਰਤੀ ਹੈ ...


Aug 30

ਸਿਡਨੀ 'ਚ ਪੰਜਾਬੀ ਵਿਰਸਾ ਸ਼ੋਅ ਕਰਵਾਇਆ

Share this News

ਸਿਡਨੀ : ਇਥੇ ਪਰਮ ਪ੍ਰੋਡਕਸ਼ਨ ਵੱਲੋਂ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ ਕਰਵਾਇਆ ਗਿਆ | ਸਿਲਵਰਵਾਟਰ ਵਿਚ ਹੋਏ ਇਹ ਪੰਜਾਬੀ ਵਿਰਸਾ ਸ਼ੋਅ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਮੁੱਤੀ ਨੇ ਦੱਸਿਆ ਕਿ ਪਹੁੰਚੇ ਸਾਰੇ ਦਰਸ਼ਕ ਆਪਣੀਆਂ ਯਾਦਾਂ ਨੂੰ ਮੁੜ ਸੱਜਰਾ ਕਰਕੇ ਮੁੜੇ | ਪ੍ਰੋਗਰਾਮ ਦੀ ਸ਼ੁਰੂਆਤ ਸੰਗਤਾਰ ਨੇ ਨਿਵੇਕਲੀ ਸ਼ਾਇਰੀ ਨਾਲ ਕੀਤੀ | ਕਮਲ ਹੀਰ ਨੇ ਲਗਾਤਾਰ ਗਾ ਕੇ ਅਤੇ ਨੱਚ ਕੇ ਹਿੱਕ ਨਾਲ ਗਾਈ ਜਾਂਦੀ ਗਾਇਕੀ ਦਾ ਸਬੂਤ ਦਿੱਤਾ | ਗਾਇਕ ਕਮਲ ਹੀਰ ਦੀ ਵਿਲੱਖਣ ਗਾਇਕੀ ਅਤੇ ਸ਼ਾਇਰਾਨਾ ਅੰਦਾਜ਼ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ | ਪ੍ਰੋਗਰਾਮ ਦੇ ਮੱਧ ਵਿਚ ਦੀਪਕ ਬਾਲੀ ਨੇ ਪੰਜਾਬੀ ਵਿਰਸੇ ਦੇ ਸਾਰੇ ਸ਼ੋਅ ਦੀ ਜਾਣ-ਪਹਿਚਾਣ ਕਰਵਾਈ | ਉਨ੍ਹਾਂ ਮੁੱਖ ਸਪਾਂਸਰ ਰਮਨ ...


Aug 17

ਮੈਲਬੌਰਨ ਨੂੰ ਸੱਤਵੀਂ ਵਾਰ ਮਿਲਿਆ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ ਦਾ ਰੁਤਬਾ

Share this News

ਮੈਲਬੌਰਨ : ਮੈਲਬੌਰਨ ਇਕ ਵਾਰ ਫਿਰ ਵਿਸ਼ਵ ਦਾ ਸਭ ਤੋਂ ਵਧੀਆ ਰਹਿਣ ਵਾਲਾ ਸ਼ਹਿਰ ਬਣਿਆ ਹੈ | ਪਿਛਲੇ ਸੱਤ ਸਾਲਾਂ ਤੋਂ ਲਗਾਤਾਰ ਇਸ ਨੂੰ ਇਹ ਰੁਤਬਾ ਮਿਲਦਾ ਆ ਰਿਹਾ ਹੈ | ਅਰਥਸ਼ਾਸਤਰੀਆਂ ਇੰਟੈਲੀਜੈਂਟ ਯੂਨਿਟ ਨੇ 2017 ਦੇ ਸਭ ਤੋਂ ਦੁਨੀਆ ਦੇ ਸੋਹਣੇ ਸ਼ਹਿਰ ਦੇ 140ਵੇਂ ਨੰਬਰ 'ਤੇ ਹੈ ਅਤੇ ਇਕ ਵਾਰ ਫਿਰ ਇਸ ਨੂੰ ਸਿਹਤ ਸੰਭਾਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਲਈ ਵਧੀਆ ਸਕੋਰ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ | ਮੈਲਬੌਰਨ ਨੇ ਇਸ ਸਾਲ ਅਸਟਰੀਆ ਦੇ ਵਿਆਨਾ ਨੂੰ 100 'ਚੋਂ 97.5 ਰੇਟਿੰਗ ਹਾਸਲ ਕਰਕੇ ਪਛਾੜ ਦਿੱਤਾ ਹੈ | ਕੈਨੇਡਾ ਦੇ ਵੈਨਕੂਵਰ, ਟੋਰਾਂਟੋ ਅਤੇ ਕੈਲਗਰੀ ਸ਼ਹਿਰਾਂ ਦੇ ਨਾਲ ਆਸਟ੍ਰੇਲੀਆ ਦੇ ਐਡੀਲੇਡ ਨੂੰ ਪੰਜਵਾਂ ਸਥਾਨ ਪ੍ਰਾਪਤ ...


Aug 17

ਆਸਟ੍ਰੇਲੀਅਨ ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ ਵਿਚ ਹੋਈ ਮੌਤ

Share this News

ਸਿਡਨੀ : ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ 'ਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ। ਆਸਟ੍ਰੇਲੀਅਨ ਅਧਿਕਾਰੀਆਂ ਮੁਤਾਬਕ ਬੀਤੇ ਸ਼ੁੱਕਰਵਾਰ ਨੂੰ ਖਾਲਿਦ ਅਤੇ ਉਸਦੇ ਬੇਟੇ ਅਬਦੁੱਲਾ (12) ਅਤੇ ਜ਼ਰਕਵੀ (11) ਦੀ ਰਾਕਾ ਦੀ ਰਾਜਧਾਨੀ ਆਈ. ਐੱਸ. ਆਈ. ਐੱਸ. ਵਿਚ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਸ਼ੌਰਫ ਦੇ ਭਰਾਵਾਂ ਵਿਚੋਂ ਹੀ ਇਕ ਨੇ ਆਸਟ੍ਰੇਲੀਅਨ ਅੱਤਵਾਦੀਆਂ ਨੂੰ ਇਕ ਮੈਸੇਜ ਰਾਹੀਂ ਉਸ ਦੀ ਮੌਤ ਦੀ ਖਬਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਨੇ ਖਾਲਿਦ ਅਤੇ ਉਸ ਦੇ ਬੇਟਿਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਵੀ ਭੇਜੀਆਂ ਹਨ। 
ਇਸ ਅੱਤਵਾਦੀ ਨੇ ਸਾਲ 2014 ਵਿਚ ਗਲੋਬਲ ਦਾ ...


Aug 17

ਆਸਟਰੇਲੀਆ ਵਿਚ ਮੁਸਲਮਾਨ ਵਿਰੋਧੀ ਸੈਨੇਟਰ ਨੇ ਸੰਸਦ ਵਿਚ ਪਾਇਆ ਬੁਰਕਾ

Share this News

ਕੈਨਬੇਰਾ : ਆਸਟਰੇਲੀਆ ਵਿਚ ਇਕ ਸੈਨੇਟਰ ਇਸਲਾਮ ਵਿਚ ਮੂੰਹ ਢੱਕਣ ਉੱਤੇ ਰਾਸ਼ਟਰੀ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਆਪਣੀ ਮੁਹਿੰਮ ਦੇ ਤੌਰ ਉੱਤੇ ਸੰਸਦ ਵਿਚ ਬੁਰਕਾ ਪਾ ਕੇ ਆਈ, ਜਿਸ ਦੀ ਸੰਸਦ ਮੈਂਬਰਾਂ ਨੇ ਸਖਤ ਨਿੰਦਾ ਕੀਤੀ । ਮੁਸਲਮਾਨ ਵਿਰੋਧੀ, ਪ੍ਰਵਾਸੀ ਵਿਰੋਧੀ 'ਵਨ ਨੇਸ਼ਨ ਮਾਈਨਰ ਪਾਰਟੀ' (one nation minor party) ਦੀ ਨੇਤਾ ਪਾਉਲਿਨ ਹੈਂਸਨ ਨੇ ਵੀਰਵਾਰ ਨੂੰ 10 ਮਿੰਟ ਤੋਂ ਜ਼ਿਆਦਾ ਸਮੇਂ ਲਈ ਸਿਰ ਤੋਂ ਲੈ ਕੇ ਗੋਡਿਆਂ ਤੱਕ ਕਾਲੇ ਰੰਗ ਦਾ ਬੁਰਕਾ ਪਾਇਆ । ਉਨ੍ਹਾਂ ਇਸ ਉੱਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਚਾਹੁੰਦੀ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਆਧਾਰ ਉੱਤੇ ਅਜਿਹੇ ਲਿਬਾਸ ਪਾਉਣ ਉੱਤੇ ਰੋਕ ਲਗਾਈ ਜਾਵੇ । ਅਟਾਰਨੀ ਜਨਰਲ ਜਾਰਜ ਬਰੈਂਡਿਸ ਨੇ ...


Aug 9

ਐਡੀਲੇਡ 'ਚ 30ਵੀਆਂ ਸਿੱਖ ਖੇਡਾਂ ਦੀ ਸਫਲਤਾ ਦਾ ਮਨਾਇਆ ਜਸ਼ਨ

Share this News

ਐਡੀਲੇਡ : ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਪ੍ਰੈਲ ਮਹੀਨੇ 'ਚ ਹੋਈਆਂ ਸਿੱਖ ਖੇਡਾਂ ਦੀ ਸਫਲਤਾ ਦਾ ਜਸ਼ਨ ਮਨਾਉਣ ਅਤੇ ਖੇਡਾਂ ਵਿਚ ਤਨ, ਮਨ ਅਤੇ ਧਨ ਦਾ ਸਹਿਯੋਗ ਕਰਨ ਵਾਲਿਆਂ ਦੇ ਸਨਮਾਨ ਵਿਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਾਰਤੀ ਕ੍ਰਿਕਟ ਦੀ ਮਹਿਲਾ ਟੀਮ ਦੀ ਮਾਣਮੱਤੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਕੋਚ ਸ. ਯਾਦਵਿੰਦਰ ਸਿੰਘ ਸੋਢੀ ਉਚੇਚੇ ਤੌਰ 'ਤੇ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਦੱਖਣੀ ਆਸਟ੍ਰੇਲੀਆ ਵਿਖੇ ਪੱਕੇ ਤੌਰ 'ਤੇ ਆਉਣ ਲਈ ਸਾਰਿਆਂ ਵਲੋਂ ਜੀ ਆਇਆ ਕਿਹਾ ਗਿਆ। ਯਾਦਵਿੰਦਰ ਨੇ  ਨੇ ਹਰਮਨਪ੍ਰੀਤ ਦੀ ਸਿਫਤ ਕੀਤੀ। ਉਨ੍ਹਾਂ ਇਸ ਮੌਕੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਮੌਕੇ ਤਾਂ ਦੇ ਕੇ ਦੇਖਣ ...


Aug 9

ਆਸਟ੍ਰੇਲੀਆ ਦੀ ਉਲੰਪਿਕ ਗੋਲਡਨ ਗਰਲ ਬੈਟੀ ਸੰਸਾਰ ਨੂੰ ਕਹਿ ਗਈ ਅਲਵਿਦਾ

Share this News

ਮੈਲਬੌਰਨ : ਆਸਟ੍ਰੇਲੀਆ ਦੀ ਓਲੰਪਿਕ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਮਹਾਨ ਐਥਲੀਟ ਬੈਟੀ ਕਥਬਰਟ ਕਾਫੀ ਸਮਾਂ ਬੀਮਾਰ ਰਹਿਣ ਪਿੱਛੋਂ ਬੀਤੀ ਰਾਤ ਸੰਸਾਰ ਨੂੰ ਅਲਵਿਦਾ ਕਹਿ ਗਈ। ਬੈਟੀ ਨੇ ਦੌੜਾਂ ਦੇ ਖੇਤਰ ਵਿਚ ਜੋ ਇਤਿਹਾਸ ਸਿਰਜਿਆ, ਉਸ ਨੂੰ ਕੋਈ ਹੋਰ ਓਲੰਪੀਅਨ ਲੜਕੀ ਛੂਹ ਵੀ ਨਹੀਂ ਸਕੀ। ਬੈਟੀ ਨੇ 1956 ਵਿਚ ਮੈਲਬੌਰਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੀ ਰਿਲੇਅ ਰੇਸ ਵਿਚ ਸੋਨੇ ਦੇ ਤਮਗੇ ਜਿੱਤੇ, ਜਦੋਂ ਕਿ ਚੌਥਾ ਸੋਨ ਤਮਗਾ ਉਸ ਨੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਜਿੱਤਿਆ ਸੀ। ਆਪਣੇ ਖੇਡ ਕੈਰੀਅਰ ਵਿਚ ਬੈਟੀ ਨੇ 9 ਨਵੇਂ ਰਿਕਾਰਡ ਬਣਾਏ। ਇਸ ਮਹਾਨ ਐਥਲੀਟ ਦੇ ਸਨਮਾਨ ਵਿਚ ਸਰਕਾਰ ਨੇ ਮੈਲਬੌਰਨ ਕ੍ਰਿਕਟ ...


Aug 9

ਬ੍ਰਿਸਬੇਨ 'ਚ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ

Share this News

ਬ੍ਰਿਸਬੇਨ :  'ਆਸਟ੍ਰੇਲੀਅਨ ਆਫ਼ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ' ਵਲੋਂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਵਿਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਯਾਦ ਨੂੰ ਸਮਰਪਿਤ ਬ੍ਰਿਸਬੇਨ ਦੇ ਸ਼ਹਿਰ ਸੰਨੀਬੈਂਕ ਆਰ. ਐੱਸ. ਐੱਲ ਕਲੱਬ ਵਿਖੇ 12 ਅਗਸਤ ਦਿਨ ਸ਼ਨੀਵਾਰ ਨੂੰ ਪਹਿਲੀ ਜੰਗੀ ਯਾਦਗਾਰ ਦੀ ਉਸਾਰੀ ਦੀ ਨੀਂਹ ਰੱਖੀ ਜਾ ਰਹੀ ਹੈ। ਜੰਗੀ ਯਾਦਗਾਰ ਦੇ ਉਸਾਰੀ ਕਾਰਜਾਂ ਲਈ ਧਨ ਰਾਸ਼ੀ ਇਕੱਤਰ ਕਰਨ ਹਿੱਤ ਕਮੇਟੀ ਵਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸੈਕੰਡਰੀ ਕਾਲਜ ਕੁਰਪੂਰੁ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਅਰੰਭਤਾ ਆਸਟ੍ਰੇਲੀਆ ਅਤੇ ਭਾਰਤ ਦੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਰਸ਼ਪਾਲ ਹੇਅਰ ਨੇ ਉੱਘੇ ਗਾਇਕ ਬਿੱਟੂ ਖੰਨੇਵਾਲਾ ਤੇ ਮਿਸ ਸੁਰਮੁਨੀ ਨੂੰ ਮੰਚ 'ਤੇ ਪੇਸ਼ ਕੀਤਾ।
ਉਨ੍ਹਾਂ ਆਪਣੇ ਸੱਭਿਆਚਾਰਕ ...[home] 1-9 of 9

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved