Australia News Section

Monthly Archives: SEPTEMBER 2015


Sep 18

ਮਾਲਕੋਮ ਟਰਨਬੁਲ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

Share this News

ਕੈਨਬਰਾ :  ਮਾਲਕੋਮ ਟਰਨਬੁਲ ਨੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਮੰਗਲਵਾਰ ਨੂੰ ਸਹੁੰ ਚੱਕੀ ਅਤੇ ਇਸ ਦੇ ਨਾਲ ਹੀ ਉਹ 8 ਸਾਲਾਂ ਵਿਚ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸੱਤਾਧਾਰੀ ਲਿਬਰਲ ਪਾਰਟੀ ਦੀ ਅੰਦਰੂਨੀ ਬਗਾਵਤ ਕਾਰਨ ਟੋਨੀ ਏਬਾਰਟ ਨੂੰ ਸੱਤਾ ਤੋਂ ਬੇਦਖਲ ਕੀਤੇ ਜਾਣ ਮਗਰੋਂ ਟਰਨਬੁਲ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਗਵਰਨਲ ਜਨਰਲ ਪੀਟਰ ਕੋਸਗ੍ਰੋਬ ਨੇ ਟਰਨਬੁਲ ਨੂੰ ਸਹੁੰ ਚੁਕਾਈ। ਏਬਾਰਟ ਨੂੰ ਚੁਣੌਤੀ ਪੇਸ਼ ਕਰਨ ਵਾਲੇ ਟਰਨਬੁਲ ਨੇ ਪਾਰਟੀ ਦੇ ਅੰਦਰ ਅਚਾਨਕ ਪਈਆਂ ਵੋਟਾਂ 'ਚ ਨਾਟਕੀ ਢੰਗ ਨਾਲ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਸੀ। ਦੇਸ਼ ਦੇ 29ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਦੇ ਤੁਰੰਤ ਬਾਅਦ 60 ਸਾਲਾ ...


Sep 18

ਫਿਕਸਾ ਵਰਗੀ ਸੰਸਥਾ ਦਾ ਹੋਂਦ 'ਚ ਆਉਣਾ ਇੱਕ ਸੁੱਖ-ਸੁਨੇਹਾ - ਸਾਰੂ ਰਾਣਾ

Share this News

ਸਿਡਨੀ : ਵਿਦੇਸ਼ੀ ਧਰਤੀ 'ਤੇ ਆ ਕੇ ਜਿੱਥੇ ਪੰਜਾਬੀ ਆਪਣੀ ਮਿਹਨਤ ਨਾਲ ਸਾਰਿਆਂ ਦਾ ਧਿਆਨ ਖਿੱਚਦੇ ਹਨ, ਉਥੇ ਲੋੜ ਤੋਂ ਵੱਧ ਸੰਸਥਾਵਾਂ ਦਾ ਗਠਨ ਕਰਕੇ ਸਥਾਨਕ ਨੇਤਾਵਾਂ ਅਤੇ ਲੋਕਾਂ ਦੇ ਭਰੋਸੇ ਵਿੱਚ ਪਏ ਰਹਿੰਦੇ ਹਨ ਅਤੇ ਸਾਂਝੀਵਾਲਤਾ ਵਾਲੇ ਗੁਰੂਆਂ ਦੇ ਸੰਦੇਸ਼ ਤੋਂ ਭਟਕੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਥਾਨਕ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਲਿਬਰਲ ਨੇਤਾ ਮਿਸ. ਸਾਰੂ ਰਾਣਾ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਪਾਰਟੀ ਦੇ ਨੇਤਾਵਾਂ ਦੇ ਇਕੱਠ ਦਾ ਹਿੱਸਾ ਹੁੰਦੀ ਹੈ ਤਾਂ ਉਸਨੂੰ ਇਹ ਸੁਣ ਕੇ ਨਮੋਸ਼ੀ ਹੁੰਦੀ ਹੈ ਕਿ ਤੁਸੀਂ ਭਾਰਤੀ ਲੋਕ ਇੰਨੀਆਂ ਐਸੋਸੀਏਸ਼ਨਾਂ ਕਿਉਂ ਬਣਾਈ ਬੈਠੇ ਹੋ, ਇਸ ਪਿੱਛੇ ਤੁਹਾਡਾ ਮੰਤਵ ਕੀ ਹੈ? ਇਸ ਤਰ੍ਹਾਂ ਦੇ ...


Sep 18

ਆਸਟ੍ਰੇਲੀਆ 'ਚ ਪਾਈ ਗਈ ਜਵਾਲਾਮੁਖੀਆਂ ਦੀ ਸਭ ਤੋਂ ਵੱਡੀ ਲੜੀ

Share this News

ਮੈਲਬੋਰਨ : ਪੂਰਬੀ ਆਸਟ੍ਰੇਲੀਆ 'ਚ ਦੁਨੀਆ ਦੀ ਸਭ ਤੋਂ ਵੱਡੀ ਮਹਾਦੀਪ ਜਵਾਲਾਮੁਖੀਆਂ ਦੀ ਲੜੀ ਪਾਈ ਗਈ ਹੈ। ਕਰੀਬ 2,000 ਕਿ.ਮੀ. ਤੋਂ ਜ਼ਿਆਦਾ ਹਿੱਸੇ 'ਚ ਫੈਲੀ ਇਸ ਲੜਕੀ ਦਾ ਨਿਰਮਾਣ ਕਰੀਬ 3.30 ਕਰੋੜ ਸਾਲ ਪਹਿਲਾਂ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਜਵਾਲਾਮੁਖੀ ਦੀ ਇਹ ਪ੍ਰਾਚੀਨ ਲੜੀ ਦੱਖਣ-ਪੱਛਮ 'ਚ ਸਥਿਤ ਮੱਧ ਕਵੀਂਸਲੈਂਡ ਤੱਟ ਦੇ ਕੇਪ ਹਿਲਸਬੋਰੋ ਤੋਂ ਵਿਕਟੋਰੀਆ ਦੇ ਕੋਸਗ੍ਰੋਵ ਤੱਕ ਫੈਲੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਰੋਡ੍ਰੀ ਡੇਵਿਸ ਨੇ ਦੱਸਿਆ ਕਿ ਇਸ ਪ੍ਰਾਚੀਨ ਜਵਾਲਾਮੁਖੀ ਲੜੀ ਦਾ ਨਿਰਮਾਣ 3.30 ਕਰੋੜ ਸਾਲ ਪਹਿਲਾਂ ਹੋਇਆ ਸੀ। ਆਸਟ੍ਰੇਲੀਆ ਦੇ ਉੱਤਰ-ਪੂਰਬ 'ਚ ਖਿਸਕ ਜਾਣ ਨਾਲ ਹੁਣ ਇਹ ਸਟ੍ਰੇਟ 'ਚ ਸਥਿਤ ਹੈ। ਡੇਵਿਸ ਇਸ ਅਧਿਐਨ ਦੇ ਲੇਖਕ ਵੀ ਹਨ। ਉਨ੍ਹਾਂ ਕਿਹਾ ਕਿ ...


Sep 1

ਅੰਗਰੇਜ਼ਾਂ ਨੇ ਕਿਵੇਂ ਕੀਤੀ ਮੂਲ ਆਸਟ੍ਰੇਲੀਅਨ ਦੀ ਨਸਲਕੁਸ਼ੀ

Share this News

ਸਿਡਨੀ : ਦੁਨੀਆ ਦੀਆਂ ਜਿੰਨੀਆਂ ਵੀ ਬਹਾਦਰ ਕੌਮਾਂ ਹੋਈਆਂ ਹਨ ਉਨ੍ਹਾਂ ਦਾ ਮਾੜਾ ਹਾਲ ਹੀ ਕੀਤਾ ਹੈ ਬ੍ਰਿਟਿਸ਼ ਅੰਗਰੇਜ਼ ਸਾਮਰਾਜੀਆਂ ਨੇ। ਸਭ ਸਾਮਰਾਜੀਆਂ ਦੀ ਇਕ ਹੀ ਗੇਮ ਹੁੰਦੀ ਹੈ ਨਸਲਕੁਸ਼ੀ। ਇਸ ਲਈ ਉਹ ਕੌਮਾਂ ਦਾ ਇਤਿਹਾਸ ਵਿਗਾੜ ਕੇ, ਉਨ੍ਹਾਂ ਵਿਚ ਗੱਦਾਰ ਪੈਦਾ ਕਰਕੇ ਤੇ ਉਨ੍ਹਾਂ ਨੂੰ ਨਸ਼ਿਆਂ ਵਿਚ ਲਾ ਕੇ ਇਸ ਵਿਚ ਸਫਲ ਹੁੰਦੇ ਹਨ।
ਐਬੋਰਿਜਨ ਆਸਟ੍ਰੇਲੀਆ ਦੇ ਮੂਲ ਨਿਵਾਸੀ ਸਾਰਾ ਆਸਟ੍ਰੇਲੀਅਨ ਜੋ ਨਗਨ ਰਹਿੰਦੇ ਹੁੰਦੇ ਸਨ, ਅੱਜ ਇਨ੍ਹਾਂ ਦੀ ਆਬਾਦੀ ਸਿਰਫ ਦੋ ਤਿਹਾਈ ਰਹਿ ਗਈ ਹੈ ਅਤੇ ਇਨ੍ਹਾਂ 'ਤੇ ਰਾਜ ਕਰ ਰਹੇ ਗੋਰੇ ਯੂਰਪ ਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੋਰਿਆਂ ਨੇ ਇਨ੍ਹਾਂ ਮੂਲ ਨਿਵਾਸੀਆਂ ਨੂੰ ਵਿਦੇਸ਼ੀ ਐਲਾਨਿਆ ਹੋਇਆ ਹੈ।
ਜਦੋਂ ਗੋਰੇ ਆਸਟ੍ਰੇਲੀਆ ...


Sep 1

ਤੇਜਿੰਦਰ ਪਾਲ ਸਿੰਘ ਬੇਘਰਾਂ ਨੂੰ ਖਾਣਾ ਖਵਾਉਣ ਲਈ ‘ਆਸਟ੍ਰੇਲੀਅਨ ਆਫ਼ ਦ ਡੇਅ’ ਲਈ ਚੁਣੇ ਗਏ

Share this News

ਮੈਲਬਰਨ : ਅਾਸਟਰੇਲੀਅਾ ਦੇ ਡਾਰਵਿਨ ਸ਼ਹਿਰ ’ਚ ਬੀਤੇ ਤਿੰਨ ਸਾਲਾਂ ਤੋਂ ਨਿਅਾਸਰਿਅਾਂ ਨੂੰ ਲੰਗਰ ਛਕਾੳੁਣ ਵਾਲੇ ਭਾਰਤੀ ਮੂਲ ਦੇ ਸਿੱਖ ਡਰਾੲੀਵਰ ਤਜਿੰਦਰ ਪਾਲ ਸਿੰਘ ਨੂੰ ‘ਅਾਸਟਰੇਲੀਅਨ ਅਾਫ਼ ਦਿ ਡੇਅ’ ਨਾਮਜ਼ਦ ਕੀਤਾ ਗਿਅਾ ਹੈ। ਕਾਮਨਵੈਲਥ ਬੈਂਕ ਵੱਲੋਂ ‘ਅਾਸਟਰੇਲੀਅਨ ਅਾਫ਼ ਦਿ ਡੇਅ’ ਪੁਰਸਕਾਰ ਪਿਛਲੇ 35 ਸਾਲਾਂ ਤੋਂ ੳੁਸ ਵਿਅਕਤੀ ਨੂੰ ਦਿੱਤਾ ਜਾ ਰਿਹਾ ਹੈ ਜਿਸ ਨੇ ਨਿਵੇਕਲੇ ਢੰਗ ਨਾਲ ਦੇਸ਼ ’ਚ ਪਛਾਣ ਬਣਾੲੀ ਹੈ।  ਸ੍ਰੀ ਤਜਿੰਦਰ ਪਾਲ ਸਿੰਘ ਮਹੀਨੇ ਦੇ ਅਾਖਰੀ ਅੈਤਵਾਰ ਨੂੰ ਗ਼ਰੀਬ ਅਤੇ ਬੇਘਰੇ ਲੋਕਾਂ ਨੂੰ ਲੰਗਰ ਛਕਾੳੁਂਦਾ ਅਾ ਰਿਹਾ ਹੈ। ੳੁਹ 30 ਕਿਲੋ ਭਾਰਤੀ ਖਾਣਾ ਤਿਅਾਰ ਕਰਦਾ ਹੈ ਅਤੇ ਫਿਰ ਰਾਤ ਦੀ ਅਾਪਣੀ ਡਿੳੂਟੀ ਖ਼ਤਮ ਕਰਕੇ ਗ਼ਰੀਬ ਲੋਕਾਂ ਨੂੰ ਲੰਗਰ ਛਕਾੳੁਂਦਾ ਹੈ। ਦੁਪਹਿਰ ਦੇ ...


Sep 1

ਪੰਜਾਬੀ ਵਿਰਸਾ 2015 ਆਸਟਰੇਲੀਆ-ਨਿਊਜ਼ੀਲੈਂਡ ਦਾ ਪਹਿਲਾ ਸ਼ੋਅ 5 ਨੂੰ ਸਿਡਨੀ 'ਚ

Share this News

ਸਿਡਨੀ : ਸਾਫ ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਪੰਜਾਬੀ ਵਿਰਸਾ ਲੜੀ ਜ਼ਰੀਏ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ 'ਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਇਸ ਵਾਰ ਦਾ 'ਪੰਜਾਬੀ ਵਿਰਸਾ 2015' ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਕਰਨਗੇ | ਇਸ ਸਬੰਧੀ ਸਿਡਨੀ ਪਹੁੰਚੇ ਪਲਾਜ਼ਮਾ ਰਿਕਾਰਡਜ਼ ਦੇ ਐਮ. ਡੀ. ਸ੍ਰੀ ਦੀਪਕ ਬਾਲੀ ਨੇ 'ਪੰਜਾਬੀ ਵਿਰਸਾ 2015' ਦਾ ਪੋਸਟਰ ਜਾਰੀ ਕਰਨ ਸਮੇਂ ਸ਼ੋਆਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਸਾ ਸ਼ੋਅ ਦੀਆਂ ਤਿਆਰੀਆਂ ਦਿਨ ਬ ਦਿਨ ਸਿਖਰਾਂ ਵੱਲ ਜਾ ਰਹੀਆ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਜਿਸ ਤਰ੍ਹਾ ਇਥੇ ਵਸਦੇ ਪੰਜਾਬੀ ਬਹੁਤ ਹੀ ਬੇਸਬਰੀ ਨਾਲ ਇਨ੍ਹਾਂ ਸ਼ੋਆਂ ਦੀ ਉਡੀਕ ਕਰ ...[home] 1-6 of 6

Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved