Australia News Section

Monthly Archives: SEPTEMBER 2017


Sep 5

7 ਫੁੱਟ ਦਾ ਪੰਜਾਬੀ ਗੱਭਰੂ ਆਸਟ੍ਰੇਲੀਆਈ ਬਾਸਕਟਬਾਲ ਟੀਮ 'ਚ ਚਮਕਾਏਗਾ ਪੰਜਾਬ ਦਾ ਨਾਂ

Share this News

ਸਿਡਨੀ : ਪਿੰਡਾਂ ਵਿਚ ਰਹਿੰਦੇ ਮਿੱਟੀ ਨਾਲ ਮਿੱਟੀ ਹੁੰਦਿਆਂ ਕਈ ਨੌਜਵਾਨ ਅਜਿਹੇ ਵੀ ਹਨ, ਜੋ ਕਿ ਖੇਡਾਂ ਵਿਚ ਦਿਲਚਸਪੀ ਲੈਂਦੇ ਹਨ। ਉਨ੍ਹਾਂ ਦੀ ਸਖਤ ਮਿਹਨਤ ਹੀ ਇਕ ਦਿਨ ਮੰਜ਼ਲ ਤੱਕ ਜ਼ਰੂਰ ਲੈ ਜਾਂਦੀ ਹੈ। ਕੁਝ ਅਜਿਹਾ ਹੀ ਹੋਣਹਾਰ ਪੰਜਾਬੀ ਗੱਭਰੂ ਹੈ, ਅੰਮ੍ਰਿਤਪਾਲ ਸਿੰਘ, ਜੋ ਕਿ ਅੰਮ੍ਰਿਤਸਰ ਦੇ ਪਿੰਡ 'ਚ ਕਬੱਡੀ ਖੇਡ ਕੇ ਜਵਾਨ ਹੋਇਆ। 6 ਫੁੱਟ 11 ਇੰਚ ਲੰਬਾ, ਗੱਭਰੂ ਜਵਾਨ ਅੰਮ੍ਰਿਤਪਾਲ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਬਾਸਕਟਬਾਲ ਲੀਗ ਲਈ ਸਿਡਨੀ ਕਿੰਗਜ਼ ਨੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਅੰਮ੍ਰਿਤਪਾਲ ਸਿੰਘ ਖੁਸ਼ ਹੈ ਕਿ ਉਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਆਸਟ੍ਰੇਲੀਆ ਦੀ ਸਿਡਨੀ ਕਿੰਗਜ਼ ਵਲੋਂ ਉਸ ਨੂੰ ਉਚੇਚੇ ਤੌਰ ...


Sep 5

ਸਿਡਨੀ ਵਿਚ ਡਰੱਗ ਮਾਮਲੇ ਵਿਚ 4 ਲੋਕ ਗ੍ਰਿਫਤਾਰ

Share this News

ਸਿਡਨੀ : ਸਿਡਨੀ ਦੇ ਕਿੰਗਸ ਕਰਾਸ ਵਿਚ ਮੰਗਲਵਾਰ ਸਵੇਰੇ ਪੁਲਸ ਅਧਿਕਾਰੀਆਂ ਨੇ ਡਰੱਗ ਛਾਪੇ ਮਾਰੀ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਦੋ ਮਰਦ ਹਨ, ਜਿਨ੍ਹਾਂ ਦੀ ਉਮਰ 40 ਅਤੇ 43 ਸਾਲ ਦੀ ਹੈ ਅਤੇ ਦੋ ਔਰਤਾਂ ਹਨ ਜੋ 34 ਅਤੇ 41 ਸਾਲ ਦੀਆਂ ਹਨ। ਛਾਪੇ ਦੌਰਾਨ ਰੈੱਡਫਿਰਨ ਅਤੇ ਸਰੀ ਹਿਲਸ ਦੇ ਇਲਾਕਿਆਂ ਦੀ ਸੰਪੱਤੀ ਦੀ ਜਾਣਕਾਰੀ ਹਾਸਲ ਕੀਤੀ ਗਈ। ਤਿੰਨ ਦੋਸ਼ੀਆਂ ਨੂੰ ਕਿੰਗ ਕਰਾਸ ਜਦਕਿ ਇਕ ਔਰਤ ਨੂੰ ਸਰੀ ਹਿਲਸ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਇਸ ਸੰਬੰਧੀ ਅੱਜ ਮੀਡੀਆ ਨੂੰ ਜਾਣਕਾਰੀ ਦੇਵੇਗੀ।


Sep 5

ਪੰਜਾਬੀ ਵਿਰਸਾ ਸ਼ੋਅ ਨੇ ਕੀਤਾ ਮੈਲਬੌਰਨ 'ਚ ਬੇ-ਮਿਸਾਲ ਇਕੱਠ

Share this News

ਮੈਲਬੌਰਨ : ਦੁਨੀਆ ਦੇ ਕੋਨੇ-ਕੋਨੇ 'ਚ ਆਪਣੀ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੁਆਰਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਕੀਤਾ ਗਿਆ ਪੰਜਾਬੀ ਵਿਰਸਾ ਸ਼ੋਅ ਸਰੋਤਿਆਂ 'ਤੇ ਆਪਣੀ ਵੱਖਰੀ ਛਾਪ ਛੱਡਣ 'ਚ ਪੂਰੀ ਤਰ੍ਹਾਂ  ਸਫਲ ਰਿਹਾ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ 'ਚ ਕਰਵਾਏ ਜਾਂਦੇ ਪੰਜਾਬੀ ਸ਼ੋਆਂ 'ਚ ਸਰੋਤਿਆਂ ਦੀ ਗਿਣਤੀ ਘਟ ਰਹੀ ਸੀ ਪਰ ਰਾਇਲ ਪ੍ਰੋਡਕਸ਼ਨ ਕੰਪਨੀ ਦੇ ਸਰਵਣ ਸੰਧ,ੂ ਪ੍ਰਗਟ ਗਿੱਲ, ਗੁਰਸਾਹਬ ਸਿੰਘ ਸੰਧੂ ਤੇ ਬੱਬੂ ਖਹਿਰਾ ਵਲੋਂ ਪੈਲੇਸ ਥੀਏਟਰ ਦੇ ਵੱਡੇ ਆਡੀਟੋਰੀਅਮ 'ਚ ਕਰਵਾਏ ਗਏ ਪੰਜਾਬੀ ਵਿਰਸਾ ਸ਼ੋਅ 'ਚ ਸਰੋਤੇ ਇੰਨੀ ਵੱਡੀ ਗਿਣਤੀ 'ਚ ਪਹੁੰਚੇ ਕਿ ...



[home] 1-3 of 3





Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved