Editorial

Share this Editorial
Posted on


ਪਿਛਲੇ 7-8 ਸਾਲਾਂ ਤੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਦਾ ਕੈਨੇਡਾ ਅਤੇ ਅਮਰੀਕਾ ਦੇ  ਪ੍ਰਮੁੱਖ ਸ਼ਹਿਰਾਂ ਵਿੱਚ ਹੋਇਆ ਜ਼ਬਰਦਸਤ ਵਿਰੋਧ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਲਗਾ ਗਿਆ। ਪ੍ਰਵਾਸੀ ਪੰਜਾਬੀ ਚਾਹੇ ਕਿਸੇ ਵੀ ਵਿਦੇਸ਼ ਵਿੱਚ ਵਸਦੇ ਹਨ, ਪਰ ਉਹ ਹਮੇਸ਼ਾ ਪੰਜਾਬ ਨੂੰ ਖੁਸ਼ਹਾਲ ਤੇ ਹੱਸਦਾ-ਵੱਸਦਾ ਦੇਖਣਾ ਚਾਹੁੰਦੇ ਹਨ। ਪਰ ਪੰਜਾਬ ਦੇ ਅਖ਼ਬਾਰਾਂ ਦੀਆਂ ਨਿੱਤ ਸੁਰਖੀਆਂ ਬਣਦੀਆਂ ਅਣ-ਹੋਣੀਆਂ ਖ਼ਬਰਾਂ ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਵਿਦੇਸ਼ਾਂ ਵਿੱਚ ਆ ਕੇ ਵਿਦੇਸ਼ੀ ਸਰਕਾਰਾਂ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਏ ਪ੍ਰਵਾਸੀ ਪੰਜਾਬੀਆਂ ਦਾ ਨਜ਼ਰੀਆ ਬਦਲ ਚੁੱਕਾ ਹੈ। ਹੁਣ ਉਹ ਪੰਜਾਬ ਸਰਕਾਰ ਤੋਂ ਵੀ ਸਾਫ਼-ਸੁਥਰੇ ਪ੍ਰਸ਼ਾਸ਼ਨ ਦੀ ਉਮੀਦ ਰੱਖਦੇ ਹਨ।
ਕੈਨੇਡਾ, ਅਮਰੀਕਾ ਵਿੱਚ ਹੋਏ ਵਿਰੋਧ ਨੂੰ ਜੇ ਗਹੁ ਨਾਲ ਵਾਚੀਏ ਤਾਂ ਕਈ ਤਰ੍ਹਾਂ ਦੇ ਤੱਤ ਸਾਡੇ ਸਾਹਮਣੇ ਆਉਂਦੇ ਹਨ, ਜਿਵੇਂ, ਪੰਜਾਬ ਸਰਕਾਰ ਦੀ ਨਸ਼ਿਆਂ ਦੇ ਹੜ੍ਹ ਨੂੰ ਨੱਥ ਪਾਉਣ ਵਿੱਚ ਨਾਕਾਮੀ, ਵਧਦੀ ਬੇ-ਰੁਜ਼ਗਾਰੀ, ਨਿੱਤ ਦੇ ਹੁੰਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਕੋਈ ਸੁਚੱਜਾ ਉਪਰਾਲਾ ਨਾ ਕਰਨਾ ਅਤੇ ਪੰਥਕ ਸਰਕਾਰ ਦੁਆਰਾ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਨੂੰ ਅੱਖੋਂ-ਪਰੋਖੇ ਕਰਨਾ ਇਸ ਵਿਰੋਧ ਦੇ ਮੁੱਖ ਕਾਰਨ ਨਜ਼ਰ ਆਏ।
ਸ਼੍ਰੋਮਣੀ ਅਕਾਲੀ ਦਲ ਜੋ ਕਿਸੇ ਸਮੇਂ ਪੰਥਕ ਅਤੇ ਲੋਕ-ਹਿਤੈਸ਼ੀ ਪਾਰਟੀ ਹੁੰਦੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਫੈਲਿਆ ਪਰਵਾਰਵਾਦ ਅਤੇ ਸਰਮਾਏਦਾਰਵਾਦ ਇਸ ਦੀ ਛਵੀ ਨੂੰ ਧੁੰਦਲਾ ਕਰਦਾ ਹੈ। ਟਕਸਾਲੀ ਅਕਾਲੀਆਂ ਨੂੰ ਅੱਖੋਂ-ਪਰੋਖੇ ਕਰਕੇ ਸਰਮਾਏਦਾਰਾਂ ਜਾਂ ਭਾਈ-ਭਤੀਜਿਆਂ ਨੂੰ ਚੇਅਰਮੈਨੀਆਂ ਜਾਂ ਉੱਚ-ਅਹੁਦਿਆਂ ਨਾਲ ਨਿਵਾਜ਼ਣਾ ਸ਼੍ਰੋਮਣੀ ਅਕਾਲੀ ਦਲ ਲਈ ਆਉਣ ਵਾਲੇ ਸਮੇਂ ਵਿੱਂਚ ਬਹੁਤ ਮਹਿੰਗਾ ਪੈ ਸਕਦਾ ਹੈ। ਹੋ ਸਕਦਾ ਹੈ ਪੰਜਾਬ ਵਿੱਚ ਬੈਠੇ ਟਕਸਾਲੀ ਅਕਾਲੀ ਕੁਝ ਕਾਰਨਾਂ ਕਰਕੇ ਸ਼ਾਇਦ ਇਸ ਹੋ ਰਹੇ ਮੱਤਭੇਦ ਖ਼ਿਲਾਫ ਆਵਾਜ਼ ਉਠਉਣ ਤੋਂ ਹਿਝਕਿਝਾਉਂਦੇ ਹੋਣ, ਪਰ ਪ੍ਰਵਾਸੀ ਪੰਜਾਬੀ ਇਸ ਮੱਤਭੇਦ ਖ਼ਿਲਾਫ ਹਾ-ਦਾ-ਨਾਅਰਾ ਮਾਰਦੇ ਰਹਿਣਗੇ। ਉਪਰੋਕਤ ਕਾਰਨਾਂ ਤੋਂ ਇਲਾਵਾ ਪ੍ਰਵਾਸੀਆਂ ਦੇ ਜ਼ਮੀਨ-ਜਾਇਦਾਦਾਂ ਦੇ ਮਸਲਿਆਂ ਦਾ ਕੋਈ ਢੁੱਕਵਾਂ ਹੱਲ ਕਰਨ ਤੋਂ ਪੰਜਾਬ ਸਰਕਾਰ ਅੱਜ ਵੀ ਅਸਮਰੱਥ ਜਾਪਦੀ ਹੈ। ਪੰਜਾਬ ਸਰਕਾਰ ਦੇ ਮੰਤਰੀਆਂ 'ਤੇ ਪ੍ਰਵਾਸੀ ਪੰਜਾਬੀਆਂ ਦੀ ਜ਼ਮੀਨ ਹੜੱਪਣ ਦੇ ਲੱਗੇ ਜਨਤਕ ਤੌਰ 'ਤੇ ਦੋਸ਼ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ।
ਪੰਜਾਬ ਸਰਕਾਰ ਦੁਆਰਾ ਪ੍ਰਵਾਸੀ ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ ਨਾ ਕੇਵਲ ਪ੍ਰਵਾਸੀਆਂ ਦੇ ਨਿੱਜੀ ਮਸਲੇ ਹੱਲ ਕਰਨੇ ਪੈਣਗੇ, ਸਗੋਂ ਪੰਜਾਬ ਦੀ ਧਰਤੀ 'ਤੇ ਵੀ ਆਪਣੀਆਂ ਨੀਤੀਆਂ ਵਿੱਚ ਸੁਧਾਰ ਲਿਆਉਣਾ ਪਵੇਗਾ। ਪਾਰਟੀ ਦੀ ਪੰਥਕ ਅਤੇ ਲੋਕ-ਹਿਤੈਸ਼ੀ ਦਿੱਖ ਦੀ ਵੀ ਪੁਨਰ ਸਰਜਨਾ ਕਰਨੀ ਪਵੇਗੀ।


Viewers  346

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved