Editorial

Share this Editorial
Posted on


ਪਿਛਲੇ ਹਫ਼ਤੇ ਪ੍ਰਦੇਸ ਐਕਸਪ੍ਰੈਸ ਦੇ ਸਬ-ਐਡੀਟਰ ਇੰਦਰਜੀਤ ਸਿੰਘ ਪੂਨੀਆ ਦੇ ਪਿਤਾ ਨੂੰ ਕੈਂਸਰ ਹੋਣ ਦੀ ਇੱਕ ਦੁਖਦਾਈ ਖ਼ਬਰ ਆਈ। ਅਜੇ ਕਿਹੜੇ ਡਾਕਟਰ, ਕਿਹੜੇ ਹਸਪਤਾਲ ਜਾਂ ਕਿਹੜੇ ਦੇਸ਼ ਵਿੱਚ ਇਲਾਜ ਕਰਵਾਉਣਾ ਹੈ ਬਾਰੇ ਪਰਿਵਾਰ ਵੱਲੋਂ ਵਿਚਾਰਾਂ ਹੋ ਰਹੀਆਂ ਸਨ ਕਿ ਕੈਂਸਰ ਦਾ ਪੱਕਾ ਇਲਾਜ ਕਰਨ ਵਾਲੇ ਅਖੌਤੀ ਬਾਬਿਆਂ ਦੀ ਲਿਸਟ ਉਹਨਾਂ ਦੇ ਪੈਰੋਕਾਰਾਂ ਦੁਆਰਾ ਪਰਿਵਾਰ ਕੋਲ ਪਹੁੰਚਦੀ ਹੋ ਗਈ।
ਇਹਨਾਂ ਅਖ਼ੌਤੀ ਬਾਬਿਆਂ ਦੀ ਲਿਸਟ ਨੂੰ ਪੜ੍ਹ ਕੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀਹ ਵਰ੍ਹੇ ਪਹਿਲਾਂ ਹੰਢਾਇਆ ਸੰਤਾਪ ਆਪ ਮੁਹਾਰੇ ਅੱਖਾਂ ਮੂਹਰੇ ਘੁੰਮ ਗਿਆ, ਖ਼ੈਰ ਉਸ ਸੰਤਾਪ ਬਾਰੇ ਸ਼ਾਇਦ ਵਿਸਥਾਰਪੂਰਵਕ ਨਾ ਲਿਖਿਆ ਜਾਵੇ, ਪਰ ਕੈਂਸਰ ਦਾ ਪੱਕਾ ਇਲਾਜ ਕਰਨ ਵਾਲੇ ਅਖੌਤੀ ਬਾਬਿਆਂ ਨਾਲ 20 ਵਰ੍ਹੇ ਪਹਿਲਾਂ ਹੱਡਬੀਤੀ ਪਾਠਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ, ਕਿਉਂਕਿ 20 ਵਰ੍ਹਿਆਂ ਬਾਅਦ ਵੀ ਕੈਂਸਰ ਦਾ ਇਲਾਜ ਕਰਨ ਵਾਲੇ ਅਖੌਤੀ ਬਾਬਿਆਂ ਦੀ ਫ਼ੌਜ ਘਟਣ ਦੀ ਥਾਂ ਦੁੱਗਣੀ ਹੋਈ ਪ੍ਰਤੀਤ ਹੋ ਰਹੀ ਹੈ। 
ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦਾ ਨਾਮ ਸੁਣਦੇ ਸਾਰ ਇਨਸਾਨ ਆਪੇ ਤੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਬਿਮਾਰੀ ਤੋਂ ਨਾ-ਸਮਝੀ ਕਾਰਨ ਦੈਵੀ ਸ਼ਕਤੀ ਨਾਲ ਛੁਟਕਾਰਾ ਪਾਉਣ ਦੀ ਕਾਹਲa ਵਿੱਚ ਇੰਨਾ ਅਖੌਤੀ ਬਾਬਿਆਂ ਦੇ ਮਾਇਆਜਾਲa ਵਿੱਚ ਫਸ ਜਾਂਦਾ ਹੈ। ਅਖੌਤੀ ਬਾਬਿਆਂ ਦੇ ਦਰ੍ਹਾਂ 'ਤੇ ਲੱਗੀਆਂ ਭੀੜਾਂ ਤੋਂ ਕੈਂਸਰ ਦੀ ਬਿਮਾਰੀ ਵਾਲਾ ਇਨਸਾਨ ਜਾਂ ਉਸਦੇ ਪਰਿਵਾਰ ਵਾਲੇ ਇਸ ਕਦਰ ਪ੍ਰਭਾਵਿਤ ਹੁੰਦੇ ਹਨ ਕਿ ਉਹ ਡਾਕਟਰ ਜਾਂ ਦਵਾਈਆਂ ਨੂੰ ਭੁੱਲ ਕੇ ਭਬੂਤੀਆਂ ਜਾਂ ਰਾਖ ਨੂੰ ਕੈਂਸਰ ਦਾ ਤੋੜ ਸਮਝ ਲੈਂਦੇ ਹਨ। ਪਰ ਅਖੌਤੀ ਬਾਬਿਆਂ ਦੇ ਦਰ੍ਹਾਂ 'ਤੇ ਲੱਗੀਆਂ ਭੀੜਾਂ ਸਿਵਾਏ ਭੇਡ ਚਾਲ ਤੋਂ ਕੁਝ ਨਹੀਂ ਹੁੰਦੀਆਂ। ਪਟਿਆਲੇ ਕੋਲ ਪੈਂਦੇ ਦੇਵੀਗੜ੍ਹ ਕਸਬੇ ਵਿੱਚ ਇੱਕ ਅਖੌਤੀ ਬਾਬਾ ਕੈਂਸਰ ਤੋਂ ਮੁਕਤੀ ਲਈ ਰਾਖ ਦੀਆਂ ਪੁੜੀਆਂ ਦਿੰਦਾ ਹੈ, ਮੋਗੇ ਜ਼ਿਲ੍ਹੇ ਵਿੱਚ ਇੱਕ ਅਖੌਤੀ ਬਾਬਾ ਕੈਂਸਰ ਦਾ ਪੱਕਾ ਇਲਾਜ ਕਰਦਾ ਹੈ, ਜਿਸ ਦੇ ਬੋਰਡ ਕਈ ਕਿਲੋਮੀਟਰ ਤੋਂ ਦਿਖਾਈ ਦੇਣ ਲੱਗ ਜਾਂਦੇ ਹਨ, ਸੰਗਰੂਰ ਕੋਲ ਪੈਂਦੇ ਕਸਬੇ ਚੰਨੋ ਕੋਲa ਇੱਕ ਅਖੌਤੀ ਬਾਬਾ ਚੂਰਨ ਦੀਆਂ ਗੋਲੀਆਂ ਨਾਲ ਕੈਂਸਰ ਤੋਂ ਮੁਕਤੀ ਦਾ ਦਾਅਵਾ ਕਰਦਾ ਹੈ, ਹਿਮਾਚਲ ਵਿੱਚ ਪੈਂਦੇ ਸ਼ਹਿਰ ਧਰਮਸ਼ਾਲਾ ਵਿੱਚ ਵੀ ਇੱਕ ਅਖੌਤੀ ਬਾਬਾ ਇਸ ਨਾ-ਮੁਰਾਦ ਬਿਮਾਰੀ ਤੋਂ ਛੁਟਕਾਰੇ ਦਾ ਭਰੋਸਾ ਦਿਵਾਉਂਦਾ ਹੈ, ਮੱਧ ਪ੍ਰਦੇਸ਼ ਵਿੱਚ ਵੀ ਇੱਕ ਛੋਟੇ ਜਿਹੇ ਪਿੰਡ ਵਿੱਚ ਕੈਂਸਰ ਤੋਂ ਛੁਟਕਾਰੇ ਲਈ ਪੁੜੀਆਂ ਦਾ ਧੰਦਾ ਜ਼ੋਰਦਾਰ ਚੱਲ ਰਿਹਾ ਹੈ ਤੇ ਇਹਨਾਂ ਸਾਰੇ ਅਖੌਤੀ ਬਾਬਿਆਂ ਦੇ ਦਰ੍ਹਾਂ 'ਤੇ ਕੈਂਸਰ ਦੀ ਬਿਮਾਰੀ ਦੀ ਮਾਨਸਿਕ ਪੀੜਾ ਨਾ ਝੱਲਦੇ ਹੋਏ ਹਜ਼ਾਰਾਂ ਮਰੀਜ਼ ਪਹੁੰਚਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਾਨਸਿਕ ਪੀੜਾ ਵਿੱਚ ਗੁਜ਼ਰਦੇ ਮਰੀਜਾਂ ਦੀ ਹੋ ਰਹੀ ਇਸ ਲੁੱਟ ਨੂੰ ਰੋਕਣ ਲਈ ਸਰਕਾਰਾਂ ਦੁਆਰਾ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। 
ਅਖੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਜਿੱਥੇ ਸਬ-ਐਡੀਟਰ ਇੰਦਰਜੀਤ ਸਿੰਘ ਪੂਨੀਆ ਦੇ ਪਿਤਾ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ, ਉੱਥੇ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਨਾਲ ਅਪੀਲ ਕਰਦਾ ਹੈ ਕਿ ਕੈਂਸਰ ਦੇ ਮਰੀਜਾਂ ਦੀ ਹੋ ਰਹੀ ਮਾਨਸਿਕ ਅਤੇ ਆਰਥਿਕ ਲੁੱਟ ਨੂੰ ਰੋਕਣ ਲਈ ਠੋਸ ਕਦਮ ਚੁੱਕੇ। 


Viewers  310

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved