Editorial

Share this Editorial
Posted on

ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦਾ ਮਾਣ ਪ੍ਰਾਪਤ ਕਰਨ ਵਾਲਾ ਪ੍ਰਵਾਸੀ ਪੰਜਾਬੀ ਮੁੰਡਾ 'ਪ੍ਰਭਜੋਤ ਲਖਨਪਾਲ'

ਕੈਨੇਡਾ ਦਾ ਭਾਰਤੀ ਭਾਈਚਾਰਾ ਉਸ ਸਮੇਂ ਖੁਸ਼ੀ ਨਾਲ ਭਰ ਗਿਆ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਮੂਲ ਦੇ 19 ਸਾਲਾ ਮੁੰਡੇ ਪ੍ਰਭਜੋਤ ਲਖਨਪਾਲ ਨਾਲ ਆਪਣੀ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਕੈਨੇਡਾ ਨੂੰ ਅੱਜ ਪਹਿਲਾ ਇੰਡੋ-ਕੈਨੇਡੀਅਨ ਪ੍ਰਧਾਨ ਮੰਤਰੀ ਪ੍ਰਭਜੋਤ ਲਖਨਪਾਲ ਦੇ ਰੂਪ ਵਿੱਚ ਮਿਲ ਗਿਆ। ਕੈਨੇਡਾ 'ਚ ਭਾਰਤੀ ਮੂਲ ਦੇ ਲੋਕਾਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਬਰੈਂਪਟਨ ਦਾ ਵਾਸੀ 19 ਸਾਲਾ ਪ੍ਰਭਜੋਤ (ਪੀ.ਜੇ.) ਲਖਨਪਾਲ (ਪਿਛੋਕੜ) ਮੰਡੀ ਅਹਿਮਦਗੜ੍ਹ, ਜ਼ਿਲ੍ਹਾ ਸੰਗਰੂਰ ਦੇ ਸੁਰਿੰਦਰ ਤੇ ਰਜਨੀ ਦੇ ਇਸ ਹੋਣਹਾਰ ਬੇਟੇ ਨੂੰ 4 ਕੁ ਸਾਲ ਪਹਿਲਾਂ ਕੈਂਸਰ (ਹੌਜਕਿਨ ਲਿਮਫੋਮਾ) ਦੀ ਬੀਮਾਰੀ ਹੋ ਗਈ, ਜੋ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਖੋਰ ਦਿੰਦੀ ਹੈ। ਬੇਸ਼ੱਕ ਇਹ ਬਿਮਾਰੀ ਜਾਨਲੇਵਾ ਹੈ, ਪਰ ਉਹ ਹੌਂਸਲੇ ਵਿੱਚ ਹੈ ਅਤੇ ਡਾਕਟਰਾਂ ਮੁਤਾਬਕ ਉਸ ਬਿਮਾਰੀ ਸੁਧਾਰ ਵੱਲ ਹੈ। ਲੋਕ ਵੀ ਉਸ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਪ੍ਰਭਜੋਤ ਇਥੇ ਯੌਰਕ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ ਅਤੇ ਅੱਗੋਂ ਵਕਾਲਤ ਦੀ ਪੜ੍ਹਾਈ ਕਰਕੇ ਸਿਆਸਤ ਵਿੱਚ ਆਉਣ ਦਾ ਇਰਾਦਾ ਰੱਖਦਾ ਹੈ। ਉਹ ਮੌਤ ਨਾਲ ਜੂਝ ਰਿਹਾ ਹੈ। ਬੀਤੇ ਤਿੰਨ ਕੁ ਸਾਲਾਂ ਤੋਂ ਉਹ ਕੁਝ ਜ਼ਿਆਦਾ ਬਿਮਾਰ ਜ਼ਰੂਰ ਹੈ, ਪਰ ਹੈ ਜ਼ਿੰਦਗੀ ਨਾਲ ਭਰਪੂਰ। ਸੰਸਾਰ ਛੱਡਣ ਤੋਂ ਪਹਿਲਾਂ ਉਹ ਕੁਝ ਅਜਿਹਾ ਕਰਨਾ ਚਾਹੁੰਦਾ ਸੀ, ਜੋ ਪੈਸੇ ਨਾਲ ਨਾ ਕੀਤਾ ਜਾ ਸਕਦਾ ਹੋਵੇ ਅਤੇ ਸਦਾ ਯਾਦ ਕੀਤਾ ਜਾ ਸਕੇ। ਉਸ ਨੇ 1 ਦਿਨ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪ੍ਰਗਟਾਈ। ਉਸ ਦੀ ਇਸ ਇੱਛਾ ਦਾ ਪਤਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਇਹ ਇੱਛਾ ਸਵੀਕਾਰ ਕਰ ਲਈ ਅਤੇ ਉਸਨੂੰ ਪੂਰਾ ਕਰਨ ਦਾ ਸੋਚਿਆ। ਉਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਆਉਣ ਲਈ ਸੱਦਾ ਦਿੱਤਾ। 
ਜਸਟਿਨ ਟਰੂਡੋ ਨੇ ਖੁਦ 19 ਸਾਲਾ ਭਾਰਤੀ ਮੁੰਡੀ ਪ੍ਰਭਜੋਤ ਲਖਨਪਾਲ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ ਅਤੇ ਉਸ ਨੂੰ ਆਪਣੀ ਕੁਰਸੀ 'ਤੇ ਵੀ ਬਿਠਾਇਆ। ਟਰੂਡੋ ਨੇ ਬਕਾਇਦਾ ਪ੍ਰਭਜੋਤ ਨੂੰ ਸੈਨੇਟ ਵਿੱਚ ਲਿਜਾ ਕੇ ਸੰਸਦ ਦਾ ਇਜਲਾਸ ਬੁਲਾਇਆ ਅਤੇ ਖੁਦ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ। ਹਾਊਸ ਆਫ਼ ਕਾਨਮਜ਼ ਵਿੱਚ ਇੱਕ ਸੱਚੇ ਨੇਤਾ ਵਾਂਗ ਉਸ ਦਾ ਸੁਆਗਤ ਬਾਕੀ ਨੇਤਾਵਾਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਕੀਤਾ। ਇਹ ਖੁਸ਼ੀ ਹਾਲਾਂਕਿ ਇੱਕ ਦਿਨ ਦੀ ਹੀ ਸੀ ਪਰ ਇਹ ਪ੍ਰਭਜੋਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ। ਪ੍ਰਭਜੋਤ ਇਨ੍ਹੀਂ ਦਿਨੀਂ ਇੱਕ ਹਫ਼ਤੇ ਲਈ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹੈ, ਉਹ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਅਮਲੇ ਨਾਲ ਵਿਚਰਦਾ ਹੈ। ਬੀਤੇ ਦਿਨ ਉਸ ਨੇ ਸੁਰੱਖਿਆ ਢਾਂਚੇ ਦੀ ਜਾਣਕਾਰੀ ਤੋਂ ਇਲਾਵਾ ਗਵਰਨਰ ਜਨਰਲ ਡੇਵਿਡ ਜੌਹਨਸਟਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਅਤੇ ਸੁਪਰੀਮ ਕੋਰਟ ਤੇ ਸੰਸਦ ਦੀ ਕਾਰਵਾਈ ਦੇਖੀ। ਉਹ ਹਫ਼ਤੇ ਭਰ ਲਈ ਮਾਂ ਬਾਪ ਤੇ ਭੈਣ ਸਮੇਤ ਓਟਵਾ ਵਿੱਚ ਵੀ.ਆਈ.ਪੀ. ਸੇਵਾਵਾਂ ਮਾਣੇਗਾ। ਇਸ ਦੌਰਾਨ ਉਹ ਹੋਟਲ ਫੇਅਰ ਮੌਂਟ ਲੌਰੀਅਰ ਦੇ ਪ੍ਰੈਜ਼ੀਡੈਂਟ ਸੂਇਟ ਵਿੱਚ ਰਹੇਗਾ ਅਤੇ ਪ੍ਰਧਾਨ ਮੰਤਰੀ ਦਾ ਹਵਾਈ ਜਹਾਜ਼ ਵੀ ਵਰਤੇਗਾ।
ਪ੍ਰਧਾਨ ਮੰਤਰੀ ਦੇ ਲਹਿਜ਼ੇ 'ਚ ਉਸ ਨੇ (ਪੀ.ਜੇ. ਨੇ) ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਹੋਣ ਦੇ ਅਹਿਸਾਸ ਨਾਲ ਉਸ ਨੇ ਮਾਣ ਮਹਿਸੂਸ ਕੀਤਾ, ਸਕੂਨ ਮਿਲਿਆ ਅਤੇ ਪਤਾ ਲੱਗਾ ਕਿ ਇਹ ਕੰਮ ਬੇਹੱਦ ਰੁਝੇਵਿਆਂ ਭਰਪੂਰ ਅਤੇ ਵੱਡੀਆਂ ਜ਼ਿੰਮੇਵਾਰੀਆਂ ਵਾਲਾ ਹੈ। ਉਸ ਨੇ ਦੱਸਿਆ ਕਿ ਆਰਥਿਕਤਾ ਨੂੰ ਲੀਹ 'ਤੇ ਪਾਉਣਾ ਸਭ ਤੋਂ ਵੱਡੀ ਚੁਣੌਤੀ ਹੈ। ਬਾਕੀ ਸਭ ਸਮੱਸਿਆਵਾਂ ਇਸ ਤੋਂ ਛੋਟੀਆਂ ਹਨ। 
ਪ੍ਰਭਜੋਤ ਦੀ ਇਹ ਇੱਛਾ 'ਮੇਕ-ਏ-ਵਿਸ਼ ਕੈਨੇਡਾ' ਰਾਹੀਂ ਪੂਰੀ ਕੀਤੀ ਗਈ। 'ਮੇਕ-ਏ-ਵਿਸ਼ ਕੈਨੇਡਾ' ਇੱਕ ਫਾਊਂਡੇਸ਼ਨ ਹੈ, ਜੋ ਜਾਨਲੇਵਾ ਬਿਮਾਰੀਆਂ ਨਾਲ ਪੀੜਤ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ।
ਅਖ਼ੀਰ ਵਿੱਚ ਅਦਾਰਾ ਪ੍ਰਦੇਸ-ਐਕਸਪ੍ਰੈੱਸ, ਮਾਨਯੋਗ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ 'ਮੇਕ-ਏ-ਵਿਸ਼ ਕੈਨੇਡਾ ਫਾਊਂਡੇਸ਼ਨ' ਦੁਆਰਾ ਨਾ-ਮੁਰਾਦ ਬਿਮਾਰੀ ਦੇ ਸ਼ਿਕਾਰ ਪ੍ਰਵਾਸੀ ਭਾਰਤੀ ਪ੍ਰਭਜੋਤ (ਪੀ.ਜੇ.) ਲਖਨਪਾਲ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਉਠਾਏ ਕਦਮਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਾ ਹੈ। 


Viewers  263

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved