Editorial

Share this Editorial
Posted on

ਵਿਧਾਨ ਸਭਾ ਚੋਣਾਂ 2017 : ਰਾਜਸੀ ਪਾਰਟੀਆਂ ਦੀ ਆਪਸੀ ਧੜ੍ਹੇਬੰਦੀ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਪੰਜਾਬ ਵਾਸੀਆਂ ਨੂੰ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ-2017 ਦਾ ਬੁਖਾਰ ਸਾਰੀਆਂ ਰਾਜਸੀ ਪਾਰਟੀਆਂ ਨੂੰ ਚੜ੍ਹ ਚੁੱਕਾ ਹੈ। ਹੁਣ ਤੱਕ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਗਭਗ ਦੋ ਮੁੱਖ ਧਿਰਾਂ ਵਿੱਚ ਹੀ ਟੱਕਰ ਹੁੰਦੀ ਆਈ ਹੈ, ਤੀਸਰੀ ਧਿਰ ਚਾਹੇ ਉਹ ਬਸਪਾ ਸੀ, ਚਾਹੇ 'ਪੀਪਲਜ਼ ਪਾਰਟੀ ਆਫ਼ ਪੰਜਾਬ' ਸੀ, ਪੰਜਾਬ ਦੀ ਰਾਜਨੀਤੀ ਵਿੱਚ ਆਪਣੀ ਠੋਸ ਜਗ੍ਹਾ ਨਹੀਂ ਬਣਾ ਸਕੀ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀਆਂ ਚੋਣ ਰੈਲੀਆਂ ਵਿੱਚ ਹੁੰਦੇ ਇਕੱਠਾਂ ਨੂੰ ਵੇਖ ਕੇ ਇੰਝ ਜਾਪ ਰਿਹਾ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਟੱਕਰ ਤਿਕੋਣੀ ਹੋਵੇਗੀ। ਤਿੰਨੋਂ ਧਿਰਾਂ 'ਚ ਅੰਦਰੂਨੀ ਕਲੇਸ਼ ਸਿਖਰਾਂ 'ਤੇ ਹੋਣ ਕਾਰਨ ਲੋਕ ਸਹੀ ਨੁਮਾਇੰਦਾ ਪਾਰਟੀ ਚੁਣਨ ਵਿੱਚ ਅਸਮਰਥ ਜਾਪ ਰਹੇ ਹਨ। 
ਸਭ ਤੋਂ ਪਹਿਲਾਂ ਜੇਕਰ ਗੱਲ ਅਸੀਂ ਪਿਛਲੇ 9 ਸਾਲਾਂ ਤੋਂ ਰਾਜ ਕਰ ਰਹੇ ਅਕਾਲੀ-ਭਾਜਪਾ ਗਠਜੋੜ ਦੀ ਕਰੀਏ ਤਾਂ ਨਾ ਕੇਵਲ ਨਸ਼ੇ ਅਤੇ ਭ੍ਰਿਸ਼ਟਾਚਾਰ ਦਾ ਮੁੱਦਾ ਗਠਜੋੜ 'ਤੇ ਭਾਰੂ ਹੈ, ਸਗੋਂ ਪਰਿਵਾਰਵਾਦ ਦਾ ਧੱਬਾ ਵੀ ਅਕਾਲੀ ਦਲ ਲਈ ਆਉਣ ਵਾਲੀਆਂ ਚੋਣਾਂ ਵਿੱਚ ਘਾਤਕ ਸਿੱਧ ਹੋ ਸਕਦਾ ਹੈ। ਟਕਸਾਲੀ ਅਕਾਲੀਆਂ ਨੂੰ ਅੱਖੋਂ-ਪਰੋਖੇ ਕਰਕੇ ਪਾਰਟੀ ਦੇ ਉੱਚ ਅਹੁਦਿਆਂ 'ਤੇ ਪਾਰਟੀ ਦੇ ਨੇਤਾਵਾਂ ਵੱਲੋਂ ਆਪਣੇ ਪੁੱਤ ਭਤੀਜਿਆਂ ਨੂੰ ਵਿਰਾਜਮਾਨ ਕਰਨਾ ਵੀ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਹੋਰ ਵਧਾਵਾ ਦੇ ਰਿਹਾ ਹੈ। ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ ਅਤੇ ਹੋਰ ਕਈ ਸੀਨੀਅਰ ਨੇਤਾਵਾਂ ਵੱਲੋਂ ਅਕਾਲੀ-ਭਾਜਪਾ ਗਠਜੋੜ ਨੂੰ ਅਲਵਿਦਾ ਆਖਣਾ, ਚੰਗੇ ਸੰਕੇਤ ਨਹੀਂ ਹਨ। 
ਦੂਸਰੀ ਗੱਲ ਜੇਕਰ ਅਸੀਂ ਮੌਜੂਦਾ ਵਿਰੋਧੀ ਧਿਰ ਕਾਂਗਰਸ ਪਾਰਟੀ ਦੀ ਕਰੀਏ ਤਾਂ ਉਸਦਾ ਵੀ ਇਹੀ ਹਾਲ ਹੈ। ਕਈ ਹਲਕਿਆਂ ਵਿੱਚ ਬਾਗੀ ਸੁਰਾਂ ਲੋਕਾਂ ਨੂੰ ਆਪਣੀ ਨੁਮਾਇੰਦਾ ਪਾਰਟੀ ਚੁਣਨ ਵਿੱਚ ਸੰਸੋਪੰਜ ਵਿੱਚ ਪਾ ਰਿਹਾ ਹੈ। ਕਾਂਗਰਸ ਦੇ ਵ੍ਰਿਸ਼ਟ ਨੇਤਾ ਜਗਮੀਤ ਸਿੰਘ ਬਰਾੜ ਵੱਲੋਂ ਆਪਣਾ ਇੱਕ ਵੱਖਰਾ ਧੜਾ ਬਣਾਉਣਾ ਅਗਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਧੱਕਾ ਮਾਰ ਸਕਦਾ ਹੈ। 
ਤੀਸਰਾ ਨੰਬਰ 'ਤੇ ਆਮ ਆਦਮੀ ਪਾਰਟੀ ਜੋ ਬਹੁਤ ਥੋੜ੍ਹੇ ਸਮੇਂ ਵਿੱਚ ਤੀਜੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ ਦਾ ਅੰਦਰੂਨੀ ਕਲੇਸ਼ ਵੀ ਪੰਜਾਬ ਵਾਸੀਆਂ ਲਈ ਆਪਣੀ ਨੁਮਾਇੰਦਾ ਪਾਰਟੀ ਚੁਣਨ ਲਈ ਇੱਕ ਦੁਵਿਧਾ ਬਣ ਚੁੱਕਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਚਾਰ ਲੋਕ ਸਭਾ ਉਮੀਦਵਾਰਾਂ ਨੂੰ ਜਿੱਤਾਇਆ, ਪਰ ਚਾਰਾਂ ਦਾ ਆਪਸੀ ਕਲੇਸ਼ ਜੱਗ-ਜ਼ਾਹਰ ਹੈ। ਜਿਨ੍ਹਾਂ ਵਿੱਚੋਂ ਦੋ ਲੋਕ ਸਭਾ ਮੈਂਬਰਾਂ ਨੂੰ ਪਾਰਟੀ ਵਿੱਚੋਂ ਖ਼ਾਰਜ ਵੀ ਕਰ ਦਿੱਤਾ ਗਿਆ ਹੈ। ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵਿੱਚ ਅਹੁਦੇ ਨਾ ਮਿਲਣ ਕਾਰਨ ਨਾਰਾਜ਼ ਹੋਏ ਆਗੂਆਂ ਨੂੰ ਧੜਾ ਧੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨਾ ਵੀ ਲੋਕਾਂ ਨੂੰ ਹਜ਼ਮ ਨਹੀਂ ਆ ਰਿਹਾ। ਬਾਕੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਲਈ ਲੱਗੀ ਦੌੜ ਵੀ ਆਮ ਆਦਮੀ ਪਾਰਟੀ ਦੀ ਸ਼ਾਖ ਨੂੰ ਖਰਾਬ ਕਰ ਰਹੀ ਹੈ। 
ਖ਼ੈਰ ਅਜੇ ਵਿਧਾਨ ਸਭਾ ਚੋਣਾਂ ਦੇ ਐਲਾਨ ਵਿੱਚ ਕੁਝ ਸਮਾਂ ਬਾਕੀ ਹੈ, ਉੱਠ ਕਿਸ ਕਰਵਟ ਬੈਠੇਗਾ, ਇਹ ਸਮਾਂ ਹੀ ਦੱਸੇਗਾ।


Viewers  231

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved