Editorial

Monthly Archives: OCTOBER 2015Share this Editorial
Posted on 01.10.15


ਕੋਈ ਸਮਾਂ ਸੀ ਜਦੋਂ ਪੰਜਾਬ ਭਾਰਤ ਦਾ ਸਭ ਤੋਂ ਜ਼ਿਆਦਾ ਖੁਸ਼ਹਾਲ ਸੂਬਾ ਸੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਹ ਬੇਰੁਜ਼ਗਾਰੀ, ਡਰੱਗ-ਮਾਫੀਆ, ਭੂ-ਮਾਫੀਆ, ਲੁੱਟਾਂ-ਖੋਹਾਂ ਅਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਸਰਕਾਰਾਂ ਦੁਆਰਾ ਵਾਰ-ਵਾਰ ਕੀਤੇ ਜਾ ਰਹੇ ਵਿਕਾਸ ਅਤੇ ਖੁਸ਼ਹਾਲੀ ਦੇ ਦਾਅਵੇ ਸਿਰਫ਼ ਕਾਗਜ਼ੀ ਹੀ ਪ੍ਰਤੀਤ ਹੋ ਰਹੇ ਹਨ, ਜਦਕਿ ਅਸਲ ਵਿੱਚ ਪੰਜਾਬ ਰੌਸ਼ਨ ਭਵਿੱਖ ਦੀ ਥਾਂ ਅੰਨ੍ਹੀ ਗੁਫਾ ਵੱਲ ਧੱਸਦਾ ਜਾ ਰਿਹਾ ਹੈ। ਅੱਜ ਪੰਜਾਬ ਦੇ ਤਕਰੀਬਨ 33* ਤੋਂ ਉੱਪਰ ਪਰਿਵਾਰ ਗਰੀਬੀ ਰੇਖਾ ਹੇਠ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ 45 ਲੱਖ ਦੇ ਕਰੀਬ ਨੌਜਵਾਨ ਨੌਕਰੀ ਦੀ ਤਲਾਸ਼ ਵਿੱਚ ਦਰ-ਬ-ਦਰ ਭਟਕ ਰਹੇ ਹਨ। ਬੇਰੁਜ਼ਗਾਰ ਨੌਜਵਾਨ ਰੋਜ਼ਾਨਾ ਮਰਨ ਵਰਤ ਤੇ ਬੈਠ ਰਹੇ ਹਨ ਅਤੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਕੇ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹਨ। 
ਇਸ ਮੁਸ਼ਕਲ ਅਤੇ ਸੰਤਾਪ ਦੀ ਘੜੀ ਵਿਚੋਂ ਗੁਜ਼ਰ ਰਹੇ ਪੰਜਾਬੀਆਂ ਅੱਗੇ ਅੱਜ ਕੈਂਸਰ ਨਾਮੀ ਨਾਗ ਵੀ ਮੂੰਹ ਅੱਡ ਕੇ ਖੜ ਗਿਆ ਹੈ। ਕਿਸੇ ਸਮੇਂ ਪੰਜਾਬੀਆਂ ਦੀ ਸਿਹਤ ਅਤੇ ਜੋਰ ਦਾ ਲੋਹਾ ਜੱਗ ਜਾਣਦਾ ਸੀ ਪਰ ਅੱਜ ਪੰਜਾਬ ਦੇ .ਕa;ਵੀ ਙਕਅਵਕਗ ਦੀ ਰਿਪੋਰਟ ਦੁਆਰਾ ਹਰ ਰੋਜ 20 ਦੇ ਕਰੀਬ ਵਿਅਕਤੀ ਕੈਂਸਰ ਨਾਲ ਦਮ ਤੋੜ ਜਾਂਦੇ ਹਨ। ਪੂਰੇ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ 25 ਹਜ਼ਾਰ ਤੱਕ ਪਹੁੰਚ ਚੁੱਕੀ ਹੈ ਅਤੇ 90 ਹਜ਼ਾਰ ਪੰਜਾਬੀਆਂ ਵਿੱਚ ਕੈਂਸਰ ਦੇ ਲੱਛਣ ਪਾਏ ਗਏ ਹਨ। ਪੰਜਾਬ ਦਾ ਮਾਲਵਾ ਖੇਤਰ ਸਭ ਤੋਂ ਵੱਧ ਕੈਂਸਰ ਦੀ ਮਾਰ ਹੇਠ ਹੈ। ਰਿਪੋਰਟ ਮੁਤਾਬਕ ਇਕੱਲੇ ਮੁਕਤਸਰ ਜਿਲ੍ਹੇ ਵਿੱਚ 1 ਲੱਖ ਦੀ ਆਬਾਦੀ ਪਿੱਛੇ 136, ਮਾਨਸਾ ਜ਼ਿਲ੍ਹੇ ਵਿੱਚ 135 ਅਤੇ ਬਠਿੰਡੇ ਜ਼ਿਲ੍ਹੇ ਵਿੱਚ 126 ਵਿਅਕਤੀ ਕੈਂਸਰ ਨਾਲ ਪੀੜ੍ਹਤ ਹਨ। ਬਠਿੰਡੇ ਦੇ ਸਿਵਲ ਸਰਜਨ ਦੀ ਰਿਪੋਰਟ ਮੁਤਾਬਕ ਬਠਿੰਡੇ ਜ਼ਿਲ੍ਹੇ ਵਿੱਚ ਪੈਂਦੇ ਇਕੱਲੇ ਝੰਜਲ ਪਿੰਡ ਵਿੱਚ ਪਿਛਲੇ 5 ਸਾਲਾਂ ਵਿੱਚ 70 ਤੋਂ ਵੱਧ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ ਅਤੇ 30 ਤੋਂ ਵੱਧ ਉਸ ਪਿੰਡ ਦੇ ਵਸਨੀਕਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਦੇ ਇਸ ਇਲਾਕੇ ਨੂੰ ਨਰਮੇ ਅਤੇ ਕਪਾਹ ਦੀ ਫਸਲ ਜ਼ਿਆਦਾ ਹੋਣ ਕਰਕੇ ''ਕਪਾਹ ਪੱਟੀ'' ਕਿਹਾ ਜਾਂਦਾ ਸੀ। ਪਰ ਅੱਜ ਇਸ ਨੂੰ ''ਕੈਂਸਰ ਪੱਟੀ'' ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗਾ।
ਹੋਰ ਪ੍ਰਦੂਸ਼ਣਾਂ ਤੋਂ ਬਿਨ੍ਹਾਂ ਸਭ ਤੋਂ ਜ਼ਿਆਦਾ ਪਾਣੀ ਦਾ ਪ੍ਰਦੂਸ਼ਤ ਹੋਣਾ ਕੈਂਸਰ ਦੇ ਵਾਧੇ ਦਾ ਮੁੱਖ ਕਾਰਨ ਜਾਪ ਰਿਹਾ ਹੈ। ਮਾਲਵਾ ਦੇ ਖੇਤਰ ਵਿੱਚ ਪਾਣੀ ਵਿੱਚ ਯੂਰੀਅਮ ਦਾ ਵਾਧਾ ਹੋਣਾ ਕੈਂਸਰ ਨੂੰ ਦਾਵਤ ਦੇ ਰਿਹਾ ਹੈ।ਸਾਊਥ ਅਫਰੀਕਾ ਦੇ ਡਾ: ਸਮਿੱਥ ਨੇ ਮਾਲਵੇ ਦੇ ਬੱਚਿਆਂ ਦੇ ਵਾਲਾਂ ਦਾ ਨਮੂਨਾ ਜਰਮਨੀ ਦੀ ਲੈਬੋਰਟਰੀ 'ਚ ਭੇਜਿਆ ਉਨ੍ਹਾਂ ਵਾਲਾਂ ਦੇ ਵਿੱਚ ਵੱਡੇ ਪੱਧਰ ਤੇ ਯੂਰੀਅਮ ਦੀ ਹੋਂਦ ਪਾਈ ਗਈ। ਇਹ ਯੂਰੀਅਮ ਸਿੱਧੇ ਤੌਰ 'ਤੇ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਹੈ। 
ਕੈਂਸਰ ਤੋਂ ਪੀੜ੍ਹਤ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਪੰਜਾਬ ਵਿੱਚ ਫੈਲੇ ਅਖੌਤੀਆਂ ਬਾਬਿਆਂ ਦੁਆਰਾ ਵੀ ਲੁੱਟ-ਖਸੁੱਟ ਕਰਨ ਵਿੱਚ ਕਸਰ ਨਹੀਂ ਛੱਡੀ ਜਾਂਦੀ। ਦੁੱਖ ਦੀ ਘੜੀ ਵਿੱਚ ਫਸੇ ਇਨਸਾਨਾਂ ਨੂੰ ਕੈਂਸਰ ਤੋਂ ਮੁਕਤੀ ਦਵਾਉਣ ਦਾ ਵਾਅਦਾ ਕਰਕੇ ਚੰਗੀ ਤਰ੍ਹਾਂ ਲੁੱਟਿਆ ਜਾਂਦਾ ਹੈ। ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੈਂਸਰ ਦੀ ਬਿਮਾਰੀ ਤੋਂ ਮੁਕਤੀ ਕਰਵਾਉਣ ਵਾਲੇ ਬਾਬੇ ਦੇ ਬੋਰਡ ਦੂਰ-ਦੂਰ ਤੱਕ ਸੜਕਾਂ 'ਤੇ ਲੱਗੇ ਹਨ ਤੇ ਉਸ ਬਾਬੇ ਦੇ ਡੇਰੇ ਪਹੁੰਚਣ ਤੇ ਮਰੀਜਾਂ ਨੂੰ ਪੰਜ ਤੋਂ ਗਿਆਰਾਂ ਚੌਕੀਆਂ ਭਰਨ ਲਈ ਕਿਹਾ ਜਾਂਦਾ ਹੈ ਅਤੇ ਹਰ ਚੌਕੀ ਤੇ ਚੰਗਾ ਚੜ੍ਹਾਵਾ ਚੜਾਇਆ ਜਾਂਦਾ ਹੈ। ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਵਿਖੇ ਵੀ 1000 ਰੁਪਏ ਵਿੱਚ ਇੱਕ ਸਾਧ ਦੁਆਰਾ ਕੈਂਸਰ ਦੀ ਮੁਕਤੀ ਲਈ ਇੱਕ ਪੁੜੀ ਮਿਲਦੀ ਹੈ। ਸੰਗਰੂਰ ਜ਼ਿਲ੍ਹੇ ਦੇ ਕੋਲ ਪੈਂਦੇ ਪਿੰਡ ਚੰਨੋਂ ਵਿਖੇ ਵੀ ਇਕ ਸਾਧ 500 ਰੁਪਏ ਦੀਆਂ ਕੈਂਸਰ ਮੁਕਤੀ ਦੀਆਂ ਗੋਲੀਆਂ ਵੇਚਦਾ ਹੈ। ਦੁੱਖ ਦੀ ਘੜੀ ਵਿੱਚ ਫਸੇ ਮਰੀਜ਼ ਆਪਣੀ ਬਿਮਾਰੀ ਦਾ ਇਲਾਜ਼ ਲੱਭਣ ਲਈ ਇਨ੍ਹਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। 
ਸੋ ਅੱਜ ਲੋੜ ਹੈ ਕਿ ਪੰਜਾਬ ਸਰਕਾਰ ਜਿੱਥੇ ਕੈਂਸਰ ਦੇ ਮਰੀਜਾਂ ਨੂੰ ਮੁੱਢਲੀਆਂ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕਰੇ ਉੱਥੇ ਹੋਰ ਇਸ ਬਿਮਾਰੀ ਨੂੰ ਪੈਦਾ ਕਰਨ ਵਾਲੇ ਤੱਤਾਂ ਦੀ ਰੋਕਥਾਮ ਦਾ ਵੀ ਹੱਲ ਹੋਵੇ ਅਤੇ ਖਾਸ ਕਰ ਇਨ੍ਹਾਂ ਪਾਖੰਡੀ ਸਾਧਾਂ ਦੁਆਰਾ ਮਰੀਜਾਂ ਦੀ ਲੁੱਟ-ਖਸੁੱਟ ਰੋਕਣ ਲਈ ਖਾਸ ਕਾਨੂੰਨ ਹੋਂਦ ਵਿੱਚ ਲਿਆਂਦਾ ਜਾਵੇ। 


Viewers  471

Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved