Editorial

Monthly Archives: OCTOBER 2016



Share this Editorial
Posted on 29.10.16

ਹਾਸਿਆਂ ਦੇ ਬੇਤਾਜ ਬਾਦਸ਼ਾਹ ਮੇਹਰ ਮਿੱਤਲ ਦੀ ਯਾਦ ਵਿੱਚ..........

ਪੰਜਾਬੀ ਫ਼ਿਲਮ ਜਗਤ ਦੇ ਮਹਾਨ ਅਦਾਕਾਰ ਤੇ ਕਾਮੇਡੀ ਦੇ ਬਾਦਸ਼ਾਹ ਆਪਣੀ ਵਿਲੱਖਣ ਅਦਾਕਾਰੀ ਨਾਲ ਹਾਸੇ ਦੀਆਂ ਫੁਹਾਰਾਂ ਵੰਡਣ ਵਾਲੇ ਅਤੇ 'ਉਡਾ ਦੇਵਾਂ ਤੋਤੇ, ਪਾ ਦੇਵਾਂ ਮੋਛੇ' ਦੇ ਡਾਇਲਾਗ ਨੂੰ ਬੱਚੇ-ਬੱਚੇ ਦੀ ਜੁਬਾਨ 'ਤੇ ਪਹੁੰਚਾਉਣ ਵਾਲੇ ਹਾਸਰਸ ਅਦਾਕਾਰ ਮੇਹਰ ਮਿੱਤਲ ਜੀ ਬੀਤੇ ਸ਼ਨੀਵਾਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦੁਨੀਆ ਛੱਡਣ ਦਾ ਦੁੱਖ ਹਰ ਆਮ ਤੇ ਖਾਸ ਵਿਅਕਤੀ ਨੂੰ ਸਤਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਮਿਹਰ ਮਿੱਤਲ ਦੇ ਦਿਹਾਂਤ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਸਾਰਾ ਪੰਜਾਬੀ ਜਗਤ ਭਰੇ ਮਨ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਨ ਲੱਗ ਪਿਆ। ਮੇਹਰ ਮਿੱਤਲ ਜੀ ਨਾਲ ਪ੍ਰਦੇਸ ਐਕਸਪ੍ਰੈੱਸ ਦੇ ਇੰਦਰਜੀਤ ਸਿੰਘ ਮੋਹਾਲੀ ਦੀ ਮਿਲਣੀ ਵੀ ਉਹਨਾਂ ਪਿਆਰੀਆਂ ਯਾਦਾਂ ਵਿੱਚੋਂ ਇੱਕ ਹੈ। ਜਦੋਂ ਪ੍ਰਦੇਸ ਐਕਸਪ੍ਰੈੱਸ ਵੱਲੋਂ ਮੇਹਰ ਮਿੱਤਲ ਜੀ ਦੀ ਇੰਟਰਵਿਊ ਲੈਣ ਲਈ ਇੰਦਰਜੀਤ ਸਿੰਘ ਉਹਨਾਂ ਨੂੰ ਪਹਿਲੀ ਵਾਰ ਮਿਲੇ ਤਾਂ ਮਿੱਤਲ ਜੀ ਨੇ ਆਸਟ੍ਰੇਲੀਆ 'ਚ ਸ਼ੁਰੂ ਹੋਏ ਇਸ ਪੰਜਾਬੀ ਅਖ਼ਬਾਰ ਨੂੰ ਸ਼ੁਭਕਾਮਨਾਵਾਂ ਦਿੰਦੇ ਕਿਹਾ ਕਿ ਜਦੋਂ ਮੈਂ 'ਤੇਰੀ ਮੇਰੀ ਇੱਕ ਜ਼ਿੰਦੜੀ' ਫ਼ਿਲਮ ਰਾਹੀਂ ਫ਼ਿਲਮ ਜਗਤ ਵਿੱਚ ਪੈਰ ਰੱਖਿਆ ਸੀ, ਉਦੋਂ ਵੀ ਮੈਨੂੰ ਪਹਿਲੀ ਵਾਰ ਇੰਦਰਜੀਤ ਸਿੰਘ ਹਸਨਪੁਰੀ ਮਿਲਿਆ ਸੀ ਅਤੇ ਅੱਜ ਇੰਦਰਜੀਤ ਸਿੰਘ ਮੋਹਾਲੀ ਨੇ ਪੰਜਾਬੀ ਮਾਸਿਕ ਅਖ਼ਬਾਰ ਪ੍ਰਦੇਸ ਐਕਸਪ੍ਰੈਸ ਦੇ ਆਸਟ੍ਰੇਲਿਆ 'ਚ ਸ਼ੁਰੂ ਹੋਣ ਦੀ ਪਹਿਲੀ ਖ਼ਬਰ ਦਿੱਤੀ ਹੈ, ਇਹ ਅਖ਼ਬਾਰ ਵੀ ਆਉਣ ਵਾਲੇ ਸਮੇਂ ਵਿੱਚ ਬੁਲੰਦੀਆਂ ਛੂੰਹੇਗਾ। ਉਹਨਾਂ ਦੀਆਂ ਇਹਨਾਂ ਸ਼ੁਭ-ਕਾਮਨਾਵਾਂ ਲਈ ਅਦਾਰਾ ਪ੍ਰਦੇਸ ਐਕਸਪ੍ਰੈੱਸ ਦੀ ਪੂਰੀ ਟੀਮ ਸਦਾ ਉਹਨਾਂ ਦੀ ਧੰਨਵਾਦੀ ਰਹੇਗੀ।     
ਆਓ, ਹੁਣ ਮੇਹਰ ਮਿੱਤਲ ਜੀ ਦੇ ਜੀਵਨ 'ਤੇ ਇੱਕ ਝਾਤ ਪਾਉਂਦੇ ਹਾਂ। ਮੇਹਰ ਮਿੱਤਲ ਦਾ ਅਸਲੀ ਨਾਮ ਮੇਹਰ ਚੰਦ ਮਿੱਤਲ ਸੀ ਤੇ ਉਨ੍ਹਾਂ ਦਾ ਜਨਮ ਬਠਿੰਡਾ ਦੇ ਛੋਟੇ ਜਿਹੇ ਪਿੰਡ ਚੁੱਘਾ ਖੁਰਦ ਵਿਖੇ 20 ਸਤੰਬਰ, 1934 ਨੂੰ ਹੋਇਆ। ਬਾਣੀਆ ਪਰਿਵਾਰ 'ਚ ਪਿਤਾ ਸ੍ਰੀ ਠਾਕੁਰ ਮੱਲ੍ਹ ਤੇ ਮਾਤਾ ਸ੍ਰੀਮਤੀ ਗੰਗਾ ਦੇਵੀ ਦੇ ਘਰ ਜਨਮੇ ਮੇਹਰ ਮਿੱਤਲ ਆਪਣੇ ਪਿੰਡ 'ਚੋਂ ਮੈਟ੍ਰਿਕ ਪਾਸ ਕਰਨ ਵਾਲੇ ਪਹਿਲੇ ਵਿਦਿਆਰਥੀ ਸਨ। ਮੇਹਰ ਮਿੱਤਲ ਦੇ ਛੇ ਭਰਾ ਅਤੇ ਦੋ ਭੈਣਾਂ ਹਨ, ਜਿਨ੍ਹਾਂ 'ਚੋਂ ਮੇਹਰ ਜੀ ਅੱਠਵੇਂ ਨੰਬਰ 'ਤੇ ਹਨ। ਮੇਹਰ ਮਿੱਤਲ ਜੀ ਬੀ.ਏ. ਐਲ.ਐਲ.ਬੀ. ਕਰਨ ਉਪਰੰਤ 6 ਸਾਲ ਤੋਂ ਵੱਧ ਇਨਕਮ ਟੈਕਸ ਦੇ ਵਕੀਲ ਰਹੇ ਤੇ ਡਰਾਮਿਆਂ ਤੇ ਰਾਮਲੀਲ੍ਹਾ ਵਿੱਚ ਵਧ-ਚੜ੍ਹ ਕੇ ਹਿੱਸਾ ਵੀ ਲੈਂਦੇ ਰਹੇ। ਇਸ ਦੇ ਨਾਲ ਹੀ ਉਨ੍ਹਾਂ ਕੋਈ 3 ਸਾਲ ਬਤੌਰ ਅਧਿਆਪਕ ਦੇ ਤੌਰ 'ਤੇ ਵੀ ਪੜ੍ਹਾਇਆ। 200 ਤੋਂ ਵੱਧ ਫਿਲਮਾਂ, 6 ਲੜੀਵਾਰਾਂ ਦੇ ਨਾਲ-ਨਾਲ 5 ਬਾਲੀਵੁੱਡ ਫ਼ਿਲਮਾਂ ਵਿੱਚ ਅਦਾਕਾਰੀ ਦੇਣ ਵਾਲੇ ਮੇਹਰ ਮਿੱਤਲ ਨੇ 35-36 ਸਾਲ ਦੀ ਉਮਰ ਵਿੱਚ ਮਰਹੂਮ ਪ੍ਰਸਿੱਧ ਗੀਤਕਾਰ ਤੇ ਫ਼ਿਲਮ ਨਿਰਮਾਤਾ ਇੰਦਰਜੀਤ ਹਸਨਪੁਰੀ ਦੀ ਫ਼ਿਲਮ 'ਤੇਰੀ ਮੇਰੀ ਇੱਕ ਜਿੰਦੜੀ' ਤੋਂ ਬਤੌਰ ਕਾਮੇਡੀਅਨ ਕਲਾਕਾਰ ਵਜੋਂ ਜੋ ਅਦਾਕਾਰੀ ਦਿੱਤੀ, ਉਸ ਨਾਲ ਪੰਜਾਬੀ ਸਿਨੇਮਾ ਖੇਤਰ 'ਚ ਉਨ੍ਹਾਂ ਦੇ ਅਜਿਹੇ ਰਾਹ ਖੁੱਲ੍ਹੇ ਕਿ ਫਿਲਮ ਡਿਸਟ੍ਰੀਬਿਊਟਰ ਮਿਹਰ ਮਿੱਤਲ ਤੋਂ ਬਗੈਰ ਫਿਲਮ ਲਗਾਉਣ ਤੋਂ ਕੰਨ੍ਹੀ ਕਤਰਾਉਣ ਲੱਗ ਪਏ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1979 ਤੇ 1980 'ਚ ਜਿੱਥੇ ਬੈਸਟ ਕਾਮੇਡੀਅਨ ਦਾ ਐਵਾਰਡ ਦਿੱਤਾ ਗਿਆ, ਉੱਥੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਮੇਹਰ ਮਿੱਤਲ ਨੂੰ ਵੱਡੇ ਸਨਮਾਨ ਸਮਾਰੋਹਾਂ 'ਚ ਵੱਖ-ਵੱਖ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਰਿਹਾ। 
ਮੇਹਰ ਮਿੱਤਲ ਦੀ ਇੱਛਾ ਮੁਤਾਬਕ ਉਨ੍ਹਾਂ ਨੇ ਆਪਣੇ ਆਖ਼ਰੀ ਸੁਆਸ ਰਾਜਸਥਾਨ ਦੇ ਬ੍ਰਹਮ ਕੁਮਾਰੀ ਰਾਜਯੋਗ ਸੈਂਟਰ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਮਾਊਂਟ ਆਬੂ ਵਿਖੇ ਲਏ, ਜਿੱਥੇ ਉਹ ਪਿਛਲੇ 7 ਕੁ ਸਾਲਾਂ ਤੋਂ ਭਗਤੀ ਨਾਲ ਜੁੜੇ ਹੋਏ ਸਨ। 
ਅਖ਼ੀਰ ਵਿੱਚ ਅਦਾਰਾ ਪ੍ਰਦੇਸ-ਐਕਸਪ੍ਰੈੱਸ ਦੀ ਪੂਰੀ ਟੀਮ ਕਾਮੇਡੀ ਦੇ ਇਸ ਮਹਾਨ ਬਾਦਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਹੈ ਕਿ ਉਹਨਾਂ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।  


Viewers  202

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved