Editorial

Monthly Archives: NOVEMBER 2014Share this Editorial
Posted on 15.11.14

ਫ਼ਿਲਮ 'ਚਾਰ ਸਾਹਿਬਜ਼ਾਦੇ' ਦੁਨੀਆਂ ਦੀ ਸਭ ਤੋਂ ਵਿਲੱਖਣ ਕੁਰਬਾਨੀ ਦੀ ਦਾਸਤਾਨ

ਪ੍ਰਸਿੱਧ ਮੁਸਲਿਮ ਸ਼ਾਇਰ ਯੋਗੀ ਅੱਲ੍ਹਾ ਯਾਰ ਖਾਂ ਦੀਆਂ ਚਮਕੌਰ ਦੀ ਗੜ੍ਹੀ ਦਾ ਸਾਕਾ ਬਿਆਨ ਕਰਦੀਆਂ ਸਤਰਾਂ :-
                            ''ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
                             ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ''  
           ਸਤਰਾਂ ਦੀ ਸੱਚਾਈ ਨੂੰ ਉਜਾਗਰ ਕਰਦੀ ਫ਼ਿਲਮ 'ਚਾਰ ਸਾਹਿਬਜ਼ਾਦੇ' ਨਾ ਕੇਵਲ ਦਰਸ਼ਕਾਂ ਦੀ ਸੋਚ ਨੂੰ 3-4 ਸੌ ਸਾਲ ਪਿੱਛੇ ਧੂਹ ਕੇ ਲੈ ਜਾਂਦੀ ਹੈ, ਸਗੋਂ ਸਾਡੇ ਗੁਰੂਆਂ ਵੱਲੋਂ ਮਨੁੱਖਤਾ ਲਈ ਦਿੱਤੀਆਂ ਕੁਰਬਾਨੀਆਂ ਨੂੰ ਬਾਖੂਬੀ ਪੇਸ਼ ਕਰਦੀ ਹੈ।
           ਪਿਛਲੇ ਦਿਨੀਂ ਜਦੋਂ 'ਚਾਰ ਸਾਹਿਬਜ਼ਾਦੇ' ਫ਼ਿਲਮ ਦੇਖਣ ਲਈ ਸਿਨੇਮਾਘਰ ਗਏ ਤਾਂ ਉੱਥੋਂ ਦਾ ਮਾਹੌਲ ਬਿਲਕੁਲ ਵੱਖਰਾ ਜਾਪ ਰਿਹਾ ਸੀ, ਹੋਰਾਂ ਫ਼ਿਲਮਾਂ ਦੀ ਤਰ੍ਹਾਂ ਦਰਸ਼ਕ ਹਾਲ ਵਿੱਚ ਨਾ ਕੋਈ ਸੀਟੀ ਵੱਜ ਰਹੀ ਸੀ, ਨਾ ਕੋਈ ਲਲਕਾਰਾ ਵੱਜ ਰਿਹਾ ਸੀ, ਸਗੋਂ ਹਰ ਦਰਸ਼ਕ ਦੀਆਂ ਅੱਖਾਂ ਵਿੱਚ ਅੱਥਰੂ ਸਨ ਅਤੇ ਜੋਸ਼ ਨਾਲ ਹਰ ਦ੍ਰਿਸ਼ ਤੋਂ ਬਾਅਦ ਜ਼ਕਾਰਾ ਗੂੰਜ ਰਿਹਾ ਸੀ।
          ਹਿੰਦੂ ਧਰਮ ਦੇ ਮਹਾਂਭਾਰਤ ਅਤੇ ਰਮਾਇਣ ਸੀਰੀਅਲ ਭਾਰਤ ਵਿੱਚ ਸਭ ਤੋਂ ਵੱਧ ਪ੍ਰਚਲਿੱਤ ਹੋਏ। ਪਰ ਸਿੱਖ ਧਰਮ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਇੱਕ ਉਲਝਣਤਾਣੀ ਬਣੀ ਹੋਈ ਸੀ ਕਿ ਸਿੱਖ ਇਤਿਹਾਸ ਦੇ ਵਰਕਿਆਂ ਥੱਲੇ ਦਬੇ ਹੋਏ ਯੋਧਿਆਂ ਨੂੰ ਅੱਜ ਦੇ ਸਮੇਂ ਵਿੱਚ ਕਿਸ ਤਰ੍ਹਾਂ ਉਜਾਗਰ ਕੀਤਾ ਜਾਵੇ। ਅਜੋਕੇ ਯੁੱਗ ਵਿੱਚ ਸਿਨੇਮਾਘਰ ਹੀ ਇੱਕ ਅਜਿਹਾ ਸ੍ਰੋਤ ਹੈ, ਜਿਸ ਨਾਲ ਅਸੀਂ ਆਪਣੇ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਨੂੰ ਆਪਣੀ ਅਜੋਕੀ ਪੀੜ੍ਹੀ ਸਾਹਮਣੇ ਰੱਖ ਸਕਦੇ ਹਾਂ। ਪਰ ਸਿੱਖ ਰਹਿਤ ਮਰਿਯਾਦਾ ਨੂੰ ਦੇਖਦੇ ਹੋਏ, ਸਿੱਖ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਨੂੰ ਸਿਨੇਮਾਘਰ ਵਿੱਚ ਲੈ ਕੇ ਜਾਣਾ ਬੜਾ ਮੁਸ਼ਿਕਲ ਪ੍ਰਤੀਤ ਹੋ ਰਿਹਾ ਸੀ। ਪਰ ਇਹ ਮੁਸ਼ਕਲ ਕੰਮ ਐਨੀਮੇਸ਼ਨ ਫ਼ਿਲਮ ਦੁਆਰਾ ਫ਼ਿਲਮ 'ਚਾਰ ਸਾਹਿਬਜ਼ਾਦੇ' ਬਣਾ ਕੇ ਕੀਤਾ ਗਿਆ ਅਤੇ ਸਿਨੇਮਾ ਜਗਤ ਵਿੱਚ ਇੱਕ ਨਵਾਂ ਮੋੜ ਲੈ ਆਂਦਾ।
          ਸਾਡੇ ਬੱਚੇ (ਖਾਸਕਰ ਵਿਦੇਸ਼ਾਂ ਵਿੱਚ ਜੰਮੇ-ਪਲaੇ) ਸਾਡੇ ਇਤਿਹਾਸ ਤੋਂ ਅਣਜਾਣ ਹੁੰਦੇ ਜਾ ਰਹੇ ਹਨ ਅਤੇ ਉਹ ਹੀਮੈਨ, ਸੁਪਰਮੈਨ, ਸਪਾਇਡਰਮੈਨ ਵਰਗੇ ਨਕਲੀ ਪਾਤਰਾਂ ਨੂੰ ਆਪਣਾ ਅਸਲੀ ਹੀਰੋ ਸਮਝਣ ਲੱਗ ਪਏ ਸਨ, ਪਰ ਫ਼ਿਲਮ 'ਚਾਰ ਸਾਹਿਬਜ਼ਾਦੇ' ਦੇ ਰੂਪ ਵਿੱਚ ਉਕਰੀ ਗਈ ਅਸਲੀ ਯੋਧਿਆਂ ਅਤੇ ਅਸਲੀ ਹੀਰੋਆਂ ਦੀ ਕਹਾਣੀ ਨੇ ਵਿਦੇਸ਼ ਵਿੱਚ ਵਸਦੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਹਲੂਣ ਕੇ ਰੱਖ ਦਿੱਤਾ। ਚਾਰ ਸਾਹਿਬਜ਼ਾਦੇ ਫਿਲਮ ਦੀ ਪ੍ਰੋਡਕਸ਼ਨ ਟੀਮ ਅਤੇ ਡਾਇਰੈਕਟਰ ਹੈਰੀ ਬਵੇਜਾ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਸਿੱਖ ਰਹਿਤ ਮਰਿਯਾਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸਲੀਕੇ ਨਾਲ ਚਾਰ ਸਾਹਿਬਜ਼ਾਦਿਆਂ ਦੀ ਮਨੁੱਖਤਾ ਲਈ ਦਿੱਤੀ ਕੁਰਬਾਨੀ ਨੂੰ ਦਰਸਾਇਆ ਹੈ। ਇਸ ਫ਼ਿਲਮ ਦੇ ਕੁਝ ਦ੍ਰਿਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਯੁੱਧ ਲਈ ਆਪਣੇ ਹੱਥੀਂ ਤਿਆਰ ਕਰਕੇ ਤੋਰਨਾ, ਮਾਤਾ ਗੁਜਰੀ ਦੁਆਰਾ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਭੇਜਣਾ ਰੌਂਗਟੇ ਖੜ੍ਹੇ ਕਰਨ ਵਾਲੇ ਦ੍ਰਿਸ਼ ਹਨ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਯੋਗੀ ਅੱਲ੍ਹਾ ਯਾਰ ਖਾਂ ਦੀਆਂ ਸਤਰਾਂ ਯਾਦ ਆ ਰਹੀਆਂ ਸਨ ਕਿ :-
                          ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
                          ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁੰਨਤ ਹੋਤੀ ਸਭ ਕੀ''
          ਸੋ ਅਖੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਆਪਣੇ ਪਾਠਕਾਂ ਨੂੰ ਪੂਰਜ਼ੋਰ ਸ਼ਬਦਾਂ ਨਾਲ ਅਪੀਲ ਕਰਦਾ ਹੈ ਕਿ ਉਹ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਅਤੇ ਖਾਸਕਰ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣ ਤਾਂ ਜੋ ਉਹ ਵੀ ਆਪਣੇ ਗੌਰਵਮਈ ਵਿਰਸੇ ਤੋਂ ਜਾਣੂ ਹੋ ਸਕਣ। ਦੂਜਾ, ਜੇਕਰ ਇਹ ਫ਼ਿਲਮ ਹਿੱਟ ਹੁੰਦੀ ਹੈ ਤਾਂ ਹੋਰ ਡਾਇਰੈਕਟਰ ਤੇ ਪ੍ਰੋਡਿਊਸਰ ਸਾਡੇ ਮਾਣਮੱਤੇ ਯੋਧਿਆਂ ਨੂੰ ਪਰਦੇ 'ਤੇ ਲਿਆਉਣ ਲਈ ਪੱਬਾਂ ਭਾਰ ਹੋ ਜਾਣਗੇ। ਅਦਾਰਾ ਪ੍ਰਦੇਸ ਐਕਸਪ੍ਰੈਸ ਆਸਟ੍ਰੇਲੀਆ ਵਿੱਚ ਮੈਜ਼ਿਕ ਕਲਾਊਡ ਇੰਟਰਟੇਨਮੈਂਟ ਦੀ ਪੂਰੀ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿੰਨ੍ਹਾਂ ਨੇ ਇਹ ਫ਼ਿਲਮ ਆਸਟ੍ਰੇਲੀਅਨ ਦਰਸ਼ਕਾਂ ਤੱਕ ਪਹੁੰਚਾਉਣ ਲਈ ਅਣਥੱਕ ਯਤਨ ਕੀਤੇ।  


Viewers  491

Comment

your name*comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved