Editorial

Monthly Archives: APRIL 2014



Share this Editorial
Posted on 08.04.14


ਭਾਰਤ ਦੀਆਂ 2014 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਆਜ਼ਾਦੀ ਤੋਂ ਬਾਅਦ ਲਗਾਤਾਰ ਭਾਰਤ ਦੀ ਰਾਜਨੀਤੀ ਵਿੱਚ ਆ ਰਿਹਾ ਨਿਘਾਰ ਆਪਣੀ ਚਰਮ ਸੀਮਾ ਤੱਕ ਪਹੁੰਚ ਗਿਆ ਪ੍ਰਤੀਤ ਹੁੰਦਾ ਹੈ। ਉਮੀਦਵਾਰਾਂ ਦੁਆਰਾ ਹਰ ਚੋਣ ਵਿੱਚ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਵੋਟਰਾਂ ਨੂੰ ਵੱਖੋ-ਵੱਖਰੇ ਹੱਥ-ਕੰਡੇ ਅਪਣਾ ਕੇ ਭਰਮਾਉਣ ਦਾ ਯਤਨ ਕੀਤਾ ਜਾਂਦਾ ਹੈ। ਉਮੀਦਵਾਰਾਂ ਦੁਆਰਾ ਹਰ ਚੋਣ ਵਿੱਚ ਵੰਡੇ ਜਾ ਰਹੇ ਪੈਸੇ ਜਾਂ ਨਸ਼ੇ ਕਾਰਨ ਅੱਜ ਬਹੁ-ਗਿਣਤੀ ਵੋਟਰ ਵੀ ਚੋਣਾਂ ਵਿੱਚ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨ ਦੀ ਬਜਾਏ ਪੈਸਾ ਜਾਂ ਨਸ਼ਾ ਇਕੱਠਾ ਕਰਨ ਵੱਲ ਵੱਧ ਧਿਆਨ ਦਿੰਦਾ ਹੈ।
ਉਮੀਦਵਾਰਾਂ ਦੁਆਰਾ ਚੋਣਾਂ ਵਿੱਚ ਖਰਚੇ ਜਾਂਦੇ ਪੈਸਿਆਂ ਦੇ ਬਜਟ ਨੇ ਆਮ ਆਦਮੀ ਨੂੰ ਚੋਣ ਲੜਨਾ ਤਾਂ ਦੂਰ, ਸਗੋਂ ਰਾਜਸੀ ਪਿੜ ਵਿਚੋਂ ਹੀ ਬਾਹਰ ਕਰ ਦਿੱਤਾ। ਚੋਣ ਕਮਿਸ਼ਨ ਦੁਆਰਾ ਹਰ ਵਾਰ ਚੋਣਾਂ ਵਿੱਚ ਉਮੀਦਵਾਰਾਂ ਦੇ ਖਰਚਿਆਂ 'ਤੇ ਪਾਬੰਧੀਆਂ ਲਾਈਆਂ ਜਾਂਦੀਆਂ ਹਨ, ਪਰ ਉਹ ਪਾਬੰਧੀਆਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ ਤੇ ਹਰ ਚੋਣ ਵਿੱਚ ਉਮੀਦਵਾਰਾਂ ਦੁਆਰਾ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ। ਉਦਾਹਰਣ ਵਜੋਂ ਪਿਛਲੇ ਮਹੀਨੇ ਕਾਂਗਰਸ ਦੇ ਸੰਭਾਵੀ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਰਾਹੁਲ ਗਾਂਧੀ ਦੁਆਰਾ ਮੀਡੀਆ 'ਤੇ ਖਰਚੇ 500 ਕਰੋੜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ, ਪਰ ਚੋਣ ਕਮਿਸ਼ਨ ਖਾਮੋਸ਼ ਰਿਹਾ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਲੋਕਤੰਤਰ ਲਈ ਫਿਰ ਲੋਕਤੰਤਰ ਦਾ ਘਾਣ ਹੋਵੇਗਾ ਜਾਂ ਫਿਰ ਵੋਟਰ ਸੂਝਵਾਨ ਹੋ ਕੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੀ ਪੜਚੋਲ ਕਰਨਗੇ ? ਕੀ ਵੋਟਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੈਰਾਨਕੁੰਨੀ ਜਿੱਤ ਤੋਂ ਸੇਧ ਲੈਣਗੇ ? ਕੀ ਭਾਰਤ ਦੀਆਂ ਹੋਰ ਰਾਜਨੀਤਿਕ ਪਾਰਟੀਆਂ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਨੂੰ ਅਪਨਾਉਣਗੀਆਂ ? ਜਾਂ ਫਿਰ ਆਮ ਆਦਮੀ ਪਾਰਟੀ ਦੀ ਸ਼ਾਖ ਭਾਰਤ ਵਿੱਚ ਫੈਲਣ ਤੋਂ ਰੋਕਣ ਲਈ ਸਾਰੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਇਕਮੁੱਠ ਹੋ ਕੇ ਆਮ ਆਦਮੀ ਪਾਰਟੀ ਨੂੰ ਰਾਜਸੀ ਪਿੜ ਵਿਚੋਂ ਬਾਹਰ ਧੱਕਣਗੀਆਂ ? ਕਿਉਂਕਿ ਭਾਰਤ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ, ਭਾਵੇਂ ਉਹ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਮਲ ਸਨ ਭਾਵੇਂ ਨਹੀਂ, ਪਰ ਉਹ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਮਯੂਸ ਜਾਪ ਹੀ ਰਹੀਆਂ ਹਨ, ਸਗੋਂ ਖੱਬੇ ਪੱਖੀ ਪਾਰਟੀਆਂ ਵੀ ਨਿਰਾਸ਼ਾ ਦੇ ਆਲਮ ਵਿੱਚ ਜਾਪ ਰਹੀਆਂ ਹਨ, ਕਿਉਂਕਿ ਆਮ ਆਦਮੀ ਉਹਨਾਂ ਦੇ ਖੇਮੇ ਵਿਚੋਂ ਬਾਹਰ ਜਾ ਰਿਹਾ ਪ੍ਰਤੀਤ ਹੁੰਦਾ ਹੈ। ਇਥੋਂ ਤੱਕ ਕੇ ਬਸਪਾ ਨੂੰ ਵੀ ਆਪਣਾ ਬਜੂਦ ਖਤਰੇ ਵਿੱਚ ਪ੍ਰਤੀਤ ਹੋ ਰਿਹਾ ਹੈ, ਸ਼ਾਇਦ ਇਹੀ ਕਾਰਨ ਹੈ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਦੇ ਆਗੂ ਕੇਜਰੀਵਾਲ ਦੀ ਜੀਵਨਸ਼ੈਲੀ ਨੂੰ ਲੋਕ ਮਨ੍ਹਾਂ ਵਿਚੋਂ ਨਿਖੇੜਨ ਲਈ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੇ ਬਿਆਨ ਦੇਣ ਦਾ ਕੋਈ ਵੀ ਮੌਕਾ ਅਜਾਈ ਨਹੀਂ ਜਾਣ ਦਿੰਦੇ। ਖੈਰ ਸਮਾਂ ਕੀ ਕਰਵਟ ਲਵੇਗਾ, ਇਸਦਾ ਫੈਸਲਾ ਤਾਂ ਲੋਕ ਸਭਾ ਚੋਣਾਂ 2014 ਦੇ ਨਤੀਜੇ ਹੀ ਦੱਸਣਗੇ।


Viewers  312

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved