Editorial

Monthly Archives: APRIL 2016



Share this Editorial
Posted on 03.04.16

ਸ਼ਹੀਦ-ਏ-ਆਜ਼ਮ ਭਗਤ ਸਿੰਘ  ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਂਟ

ਇਨਕਲਾਬੀ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਕਬੂਲੀਅਤ ਉਨ੍ਹਾਂ ਦੀਆਂ ਕੌਮੀ ਸਰਹੱਦਾਂ ਉਲੰਘ ਕੇ ਦੂਰ-ਦੂਰ ਤੱਕ ਫੈਲੀ ਹੋਈ ਹੈ ਅਤੇ ਉਹ ਆਪਣੇ ਸਮੇਂ ਤੋਂ ਇਲਾਵਾ ਅਗਲੀਆਂ ਪੁਸ਼ਤਾਂ ਲਈ ਪ੍ਰੇਰਨਾ ਸਰੋਤ ਹਨ। ਭਗਤ ਸਿੰਘ ਬਹੁਤ ਹੀ ਸੁਨੱਖਾ, ਸ਼ਕਤੀਸ਼ਾਲੀ ਤੇ ਦਮਨਕਾਰੀ ਹਕੂਮਤਾਂ ਨਾਲ ਲੜਨ ਵਾਲਾ ਯੋਧਾ ਸੀ। ਸ਼ਹੀਦ ਭਗਤ ਸਿੰਘ ਦਾ ਜਨਮ 23 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ 'ਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਭਗਤ ਸਿੰਘ ਦਾ ਜੱਦੀ ਪਿੰਡ ਹੁਣ ਵੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ 'ਚ ਹੈ। ਜਿੱਥੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਨੇਕ ਚੀਜ਼ਾਂ ਮੌਜੂਦ ਹਨ। ਮਹਿਜ਼ 23 ਸਾਲ ਦੀ ਉਮਰ 'ਚ ਇਸ ਦੇਸ਼ ਭਗਤ ਨੇ ਆਪਣੀ ਜ਼ਿੰਦਗੀ ਵਤਨ ਤੋਂ ਵਾਰ ਦਿੱਤੀ ਸੀ। ਉਹ ਦੂਰਅੰਦੇਸ਼ਾਨਾ ਸੋਚ ਤੇ ਚਿੰਤਸ਼ੀਲਤਾ ਦੇ ਮਾਲਕ ਸਨ। ਸਰਦਾਰ ਭਗਤ ਸਿੰਘ ਦੀ ਮਹਾਨਤਾ ਇਸ ਗੱਲ ਵਿੱਚ ਵੀ ਹੈ ਕਿ ਉਹ ਬਹੁਤ ਛੋਟੀ ਉਮਰ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ, ਪਰ ਅਜਿਹਾ ਹੋਣ ਦੇ ਬਾਵਜੂਦ ਆਪਣੇ ਪਿੱਛੇ ਬੇਮਿਸਾਲ ਬੌਧਿਕ ਵਿਰਾਸਤ ਛੱਡ ਗਏ। 
ਸ੍ਰ. ਭਗਤ ਸਿੰਘ ਸਿਆਸੀ ਅਰਥਚਾਰੇ ਦੀ ਸਿਧਾਂਤਕ ਤੌਰ 'ਤੇ ਗਹਿਰੀ ਸੂਝ ਦੇ ਮਾਲਕ ਸਨ। ਉਨ੍ਹਾਂ ਦੁਆਰਾ ਕਾਰਲ ਮਾਰਕਸ ਦੀ ਕਿਤਾਬ 'ਦਾਸ ਕੈਪੀਟਲ' ਅਤੇ ਹੋਰ ਪ੍ਰਮੁੱਖ ਸਮਾਜਵਾਦੀ ਚਿੰਤਕਾਂ ਦੀਆਂ ਲਿਖਤਾਂ ਚੰਗੀ ਤਰ੍ਹਾਂ ਪੜ੍ਹੀਆਂ-ਗੁੜੀਆਂ ਹੋਣ ਕਾਰਨ ਸਾਮਰਾਜਵਾਦ ਤੇ ਕੌਮੀ ਆਜ਼ਾਦੀ ਦਰਮਿਆਨ ਰਿਸ਼ਤਿਆਂ ਦੀਆਂ ਪੇਚੀਦਗੀਆਂ ਦਾ ਗਿਆਨ ਸੀ। ਉਹਨਾਂ ਵੱਲੋਂ ਹੀ ਜ਼ੋਰ ਪਾਏ ਜਾਣ 'ਤੇ ਹਿੰਦੋਸਤਾਨ ਰਿਪਬਲਿਕਨ ਆਰਮੀ ਦਾ ਨਾਮ ਬਦਲ ਕੇ ਹਿੰਦੋਸਤਾਨ ਸੋਸ਼ਲਿਸ਼ਟ ਰਿਪਬਲਿਕਨ ਐਸੋਸੀਏਸ਼ਨ ਰੱਖਿਆ ਗਿਆ ਸੀ। ਲਾਹੌਰ ਸਾਜ਼ਿਸ਼ ਕੇਸ ਵਿੱਚ ਉਹਨਾਂ ਬਾਰੇ ਸਾਥੀ ਕੈਦੀ ਜਿਤੇਂਦਰ ਨਾਥ ਸਾਨਿਆਲ ਨੇ 1931 ਵਿੱਚ ਜੋ ਲਿਖਿਆ, ਉਹ ਸਮਾਜਵਾਦੀ ਚਿੰਤਕ ਵਜੋਂ ਭਗਤ ਸਿੰਘ ਦੇ ਰੁਤਬੇ ਦਾ ਬਿਹਤਰੀਨ ਪ੍ਰਮਾਣ ਹੈ। ਸਾਨਿਆਲ ਨੇ ਲਿਖਿਆ, ''ਭਗਤ ਸਿੰਘ ਬਹੁਤ ਪੜ੍ਹਿਆ-ਲਿਖਿਆ ਬੰਦਾ ਸੀ। ਸਮਾਜਵਾਦ ਉਸਦੇ ਅਧਿਐਨ ਦਾ ਵਿਸ਼ੇਸ਼ ਖੇਤਰ ਸੀ। ਇਸ ਵਿਸ਼ੇਸ਼ ਵਿਸ਼ੇ ਉੱਤੇ ਉਸਦੇ ਗਿਆਨ ਦਾ ਟਾਕਰਾ ਕਰਨ ਵਾਲੇ ਭਾਰਤ ਵਿੱਚ ਬਹੁਤ ਘੱਟ ਬੰਦੇ ਸਨ।'' ਭਗਤ ਸਿੰਘ ਦਾ ਸਮਾਜਵਾਦੀ ਨਜ਼ਰੀਆ ਭਾਰਤੀਆਂ ਦੀਆਂ ਯੁਵਾ ਪੀੜ੍ਹੀਆਂ ਲਈ ਹੁਣ ਵੀ ਪ੍ਰੇਰਨਾ ਸਰੋਤ ਹੈ। 
ਭਗਤ ਸਿੰਘ ਦੇ ਸਮਾਜਵਾਦੀ ਦ੍ਰਿਸ਼ਟੀਕੋਣ ਤੇ ਨਜ਼ਰੀਏ ਦਾ ਸਬੂਤ ਜੱਜਾਂ ਤੇ ਸਰਕਾਰੀ ਵਕੀਲਾਂ ਦੀਆਂ ਲਿਖਤਾਂ ਤੋਂ ਵੀ ਮਿਲਦਾ ਹੈ। ਜਸਟਿਨ ਮੈਡਿਲਟਨ, ਜਿਸ ਨੇ ਭਗਤ ਸਿੰਘ ਤੇ ਬੀ.ਕੇ. ਦੱਤ ਨੂੰ ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ, ਨੇ ਆਪਣੇ ਫ਼ੈਸਲੇ ਵਿੱਚ ਲਿਖਿਆ, ''ਇਹ ਲੋਕ ਅਦਾਲਤ ਵਿੱਚ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਉਂਦਿਆਂ ਦਾਖ਼ਲ ਹੁੰਦੇ ਸਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਦੀ ਸਿਆਸੀ ਵਿਚਾਰਧਾਰਾ ਕੀ ਸੀ।'' ਨਹਿਰੂ ਨੇ ਵੀ ਭਗਤ ਸਿੰਘ ਦੀ ਅਹਿਮੀਅਤ ਨੂੰ ਪਛਾਣਿਆ ਜਦੋਂ ਉਨ੍ਹਾਂ ਨੇ ਲਿਖਿਆ, ''ਉਹ ਇੱਕ ਪ੍ਰਤੀਕ ਬਣ ਗਿਆ ਅਤੇ ਕੁਝ ਹੀ ਮਹੀਨਿਆਂ ਦੇ ਅੰਦਰ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਅਤੇ ਥੋੜ੍ਹੀ ਘੱਟ ਹੱਦ ਤੱਕ ਬਾਕੀ ਦੇ ਉੱਤਰੀ ਭਾਰਤ ਵਿੱਚ ਉਸਦਾ ਨਾਮ ਗੂੰਜਣ ਲੱਗਾ। ਉਸ ਬਾਰੇ ਅਨੇਕਾਂ ਨਵੇਂ ਗੀਤ ਵਜੂਦ ਵਿੱਚ ਆ ਗਏ ਅਤੇ ਇਸ ਬੰਦੇ ਨੇ ਜਿੰਨੀ ਮਕਬੂਲੀਅਤ ਹਾਸਲ ਕਰ ਲਈ, ਉਹ ਹੈਰਾਨੀਜਨਕ ਹੈ।'' ਆਸਾਮ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਵੱਖ-ਵੱਖ ਰਾਜਾਂ ਵਿੱਚ ਭਗਤ ਸਿੰਘ ਦੀ ਬਹਾਦਰੀ ਦੇ ਸੋਹਲੇ ਗਾਉਣ ਵਾਲੇ ਗੀਤ ਉਸਦੇ ਸਮਾਜਵਾਦੀ ਨਜ਼ਰੀਆ ਦਾ ਪ੍ਰਤੀਕ ਹਨ। 
ਭਗਤ ਸਿੰਘ ਨੇ ਹਮੇਸ਼ਾਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਮਨ ਵਿੱਚ ਇੱਕ ਹੀ ਸੁਪਨਾ ਸੰਜੋਂ ਕੇ ਰੱਖਿਆ ਸੀ ਆਜ਼ਾਦ ਭਾਰਤ ਦਾ। ਉਨ੍ਹਾਂ ਲਈ ਕੌਮੀ ਆਜ਼ਾਦੀ ਤੋਂ ਭਾਵ ਸੀ ਪੂੰਜੀਵਾਦ ਤੇ ਸਾਮਰਾਜਵਾਦ ਤੋਂ ਮੁਕਤੀ। ਪ੍ਰੰਤੂ ਅਜੋਕੇ ਭਾਰਤ ਵਿੱਚ ਇਸਦੇ ਲੀਡਰਾਂ ਦੀ ਹਿੰਦੂਤਵੀ ਹਕੂਮਤ, ਰਾਸ਼ਟਰਵਾਦ, ਨਸਲ ਤੇ ਧਰਮ ਦੀ ਖੇਡ ਨੂੰ ਦੇਖ ਕੇ ਬਹੁਤ ਚਿੰਤਾ ਵੀ ਹੁੰਦੀ ਹੈ ਅਤੇ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਕੀ ਇਹ ਭਾਰਤ ਦੇਸ਼ ਕਦੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਵੀ ਬਣ ਸਕੇਗਾ ? ਸੱਚ ਮੁੱਚ ਇੱਕ ਮਹਾਨ ਯੋਧਾ ਸਨ ਸ਼ਹੀਦ ਭਗਤ ਸਿੰਘ। ਦੂਜੇ ਪਾਸੇ, ਸਾਡੇ ਅੱਜ ਦੇ ਨੇਤਾ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ, ਜੋ ਕਿ ਭਾਰਤ ਵਿੱਚ ਜੰਗਲਾਤ, ਖਾਣਾਂ, ਭੂਮੀ, ਪਾਣੀਆਂ ਅਤੇ ਕਿਰਤੀਆਂ ਦੀ ਲੁੱਟ-ਖਸੁੱਟ ਵਿੱਚ ਬੇਬਾਕੀ ਨਾਲ ਮਸਰੂਫ਼ ਹਨ। ਜਿਸ ਦੀ ਮੌਜੂਦਾ ਉਦਾਹਰਣ ਦੇਸ਼ ਦਾ 9000 ਕਰੋੜ ਲੁੱਟਣ ਵਾਲਾ ਵਿਜੇ ਮਾਲਿਆ ਹੈ। 
ਅਸੀਂ ਭਾਰਤਵੰਸ਼ੀ ਜੋ ਅੱਜ ਆਜ਼ਾਦ ਫਿਜ਼ਾ 'ਚ ਸਾਹ ਲੈ ਰਹੇ ਹਾਂ, ਇਹ ਸਭ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੁਆਰਾ ਦੇਸ਼ ਲਈ ਕੁਰਬਾਨੀ ਦੇ ਪ੍ਰਾਪਤ ਕੀਤਾ ਹੋਇਆ ਹੈ। ਉਸ ਸਮੇਂ ਦੀ ਜ਼ਾਲਮ ਅੰਗਰੇਜ਼ ਸਰਕਾਰ ਨੇ ਮਹਾਨ ਸਪੂਤ ਤੇ ਸੂਰਬੀਰ ਯੋਧੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਸੀ। 
ਅਖ਼ੀਰ ਵਿੱਚ ਅਦਾਰਾ ਪ੍ਰਦੇਸ ਐਕਸਪ੍ਰੈਸ ਦੇਸ਼ ਅਜ਼ਾਦੀ ਦੇ ਪਰਵਾਨਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ। 'ਇਨਕਲਾਬ ਜ਼ਿੰਦਾਬਾਦ'


Viewers  423

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved