Editorial

Monthly Archives: MAY 2014



Share this Editorial
Posted on 12.05.14


30 ਅਪ੍ਰੈਲ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਵਿੱਚ ਇੱਕ ਵੱਖਰਾ ਹੀ ਰੁਝਾਨ ਵੇਖਣ ਨੂੰ ਮਿਲਿਆ। ਚੋਣਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਨੂੰ ਪੰਜਾਬ ਦੇ ਰਾਜਸੀ ਪੰਡਤ ਅਣਗੌਲਿਆ ਕਰ ਰਹੇ ਸਨ, ਪਰ ਚੋਣ ਮੁਹਿੰਮ ਦੇ ਅੰਤਮ ਦੌਰ ਤੱਕ ਪਹੁੰਚਦਿਆਂ ਆਪ ਮੁਹਾਰੇ ਹੀ ਭਾਰੀ ਗਿਣਤੀ ਵਿੱਚ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਸਮਰੱਥਨ ਦੇਣਾ ਰਾਜਸੀ ਪੰਡਤਾਂ ਦਾ ਗਣਿਤ ਵਿਗਾੜ ਗਿਆ। ਸ਼ੁਰੂ ਵਿੱਚ ਰਵਾਇਤੀ ਪਾਰਟੀਆਂ ਦੇ ਵੱਡੇ ਆਗੂ ਵੀ ਆਮ ਆਦਮੀ ਪਾਰਟੀ ਦੀ ਵੋਟ ਨੂੰ ਸਿਰਫ ਦੂਸਰੀ ਰਵਾਇਤੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਿਤ ਸਮਝਦੇ ਸਨ। ਚੋਣਾਂ ਤੋਂ ਕੁਝ ਹਫਤੇ ਪਹਿਲਾਂ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਤੇ ਇੰਝ ਪ੍ਰਤੀਤ ਹੁੰਦਾ ਸੀ ਕਿ ਅਕਾਲੀ ਦਲ ਆਮ ਪਾਰਟੀ ਨੂੰ ਆਪਣੇ ਲਈ ਸ਼ੁਭ ਮੰਨਦਾ ਹੈ। ਅਕਾਲੀ ਦਲ ਦੇ ਨੁਮਾਇੰਦਿਆਂ ਦਾ ਦਾਅਵਾ ਸੀ ਕਿ ਜਿਸ ਤਰ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀ.ਪੀ.ਪੀ. ਪਾਰਟੀ ਨੇ ਕਾਂਗਰਸ ਦੇ ਵੱਡੇ ਵੋਟ ਬੈਂਕ ਨੂੰ ਖੋਰਾ ਲਾਇਆ ਸੀ ਅਤੇ ਅਕਾਲੀ ਦਲ ਦੁਬਾਰ ਤੋਂ ਸੱਤਾ 'ਤੇ ਕਾਬਜ਼ ਹੋਣ ਵਿੱਚ ਸਫਲ ਹੋਇਆ ਸੀ, ਠੀਕ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਤੱਕ ਹੀ ਸੀਮਿਤ ਰਹੇਗੀ। ਦੂਸਰੇ ਪਾਸੇ ਕਾਂਗਰਸ ਵਾਲੇ ਦਾਅਵਾ ਕਰ ਰਹੇ ਸਨ ਕਿ ਆਮ ਆਦਮੀ ਪਾਰਟੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਨੁਕਸਾਨ ਪਹੁੰਚਾਏਗੀ। ਪਰ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਝੂੱਲੀ ਹਨੇਰੀ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੇ ਮੱਥੇ 'ਤੇ ਤਰੇਲੀਆਂ ਲਿਆ ਦਿੱਤੀਆਂ।
ਜੇਕਰ ਅਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਝੂੱਲੀ ਹਨੇਰੀ ਦੇ ਕਾਰਨਾਂ ਦੀ ਘੋਖ ਕਰੀਏ ਜਾਂ ਕਈ ਪੀੜ੍ਹੀਆਂ ਤੋਂ ਰਵਾਇਤੀ ਪਾਰਟੀਆਂ ਨਾਲ ਜੁੜੇ ਪਰਿਵਾਰਾਂ ਦਾ ਇੱਕ ਨਵੀਂ ਪਾਰਟੀ ਨੂੰ ਖੁੱਲ ਕੇ ਸਮਰੱਥਨ ਦੇਣ ਦੇ ਕਾਰਨਾਂ ਨੂੰ ਗਹੁ ਨਾਲ ਵਾਚੀਏ ਤਾਂ ਇਹ ਗੱਲ ਬਿਲਕੁਲ ਸਪੱਸ਼ਟ ਦਿਖਾਈ ਦਿੰਦੀ ਹੈ ਕਿ ਲੋਕ ਰਵਾਇਤੀ ਪਾਰਟੀਆਂ ਦੇ ਫੋਕੇ ਵਿਕਾਸ ਦੇ ਨਾਅਰਿਆਂ ਤੋਂ ਅੱਕ ਚੁੱਕੇ ਹਨ। ਮਹਿੰਗਾਈ, ਬੇਰੁਜ਼ਗਾਰੀ, ਲੁੱਟ-ਖੋਹ ਖਾਸ ਕਰ ਨਸ਼ੇ ਦੀ ਮਾਰ ਝੱਲ ਰਹੇ ਪੰਜਾਬੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਬਿਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਇੱਕ ਨਵੀਂ ਕਿਰਨ ਦੇ ਰੂਪ ਵਿੱਚ ਦੇਖ ਰਹੇ ਹਨ।
ਲੋਕ ਸਭਾ ਚੋਣਾਂ 2014 ਵਿੱਚ ਕੁਝ ਨਵੇਂ ਤੇ ਵੱਖਰੇ ਪਹਿਲੂ ਦੇਖਣ ਨੂੰ ਵੀ ਮਿਲੇ। ਹੁਣ ਤੱਕ ਪੈਸਾ, ਨਸ਼ਾ, ਬਾਹੂਬਲ ਹਰ ਚੋਣਾਂ ਵਿੱਚ ਵੱਡੀ ਪੱਧਰ 'ਤੇ ਆਪਣੀ ਯੋਗਤਾ ਪਾਉਂਦਾ ਸੀ, ਪਰ ਇਸ ਚੋਣਾਂ ਵਿੱਚ ਫੇਸਬੁੱਕ ਅਤੇ ਯੂ-ਟਿਊਬ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸਭ ਤੋਂ ਭਾਰੂ ਤੱਥ ਇਹਨਾਂ ਚੋਣਾਂ ਵਿੱਚ ਇਹ ਵੀ ਰਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਬਹੁਤ ਦਿਲਚਸਪੀ ਦਿਖਾਈ। ਪ੍ਰਵਾਸੀ ਭਾਰਤੀਆਂ ਨੇ ਨਾ ਕੇਵਲ ਆਮ ਆਦਮੀ ਪਾਰਟੀ ਨੂੰ ਫੰਡ ਇਕੱਠਾ ਕਰਕੇ ਭੇਜਿਆ, ਸਗੋਂ ਕਈ ਪ੍ਰਵਾਸੀ ਆਪਣਾ ਕੰਮਕਾਰ ਛੱਡ ਕੇ ਚੋਣ ਮੁਹਿੰਮ ਵਿੱਚ ਆ ਕੁੱਦੇ। ਪ੍ਰਵਾਸੀ ਭਾਰਤੀਆਂ ਦੁਆਰਾ ਚਲਾਈ ਗਈ ਇਹ ਮੁਹਿੰਮ ਜ਼ਰੂਰ ਰੰਗ ਲਿਆਵੇਗੀ।
ਚਾਹੇ 16 ਤਾਰੀਖ ਦੇ ਨਤੀਜਿਆਂ ਵਿੱਚ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਸੀਟਾਂ ਘੱਟ ਪੈਣ ਪਰ ਆਮ ਆਦਮੀ ਪਾਰਟੀ ਨੂੰ ਮਿਲੇ ਭਾਰੀ ਸਮਰੱਥਨ ਨੇ ਇਹ ਗੱਲ ਸਾਫ ਕਰ ਦਿੱਤੀ ਕਿ ''ਉਤਰ ਕਾਟੋ ਮੈਂ ਚੜਾਂ'' ਵਾਲੀ ਖੇਡ ਜਲਦੀ ਖਤਮ ਹੋ ਜਾਵੇਗੀ ਅਤੇ ਪੰਜਾਬੀ ਰਵਾਇਤੀ ਪਾਰਟੀਆਂ ਦੁਆਰਾ ਫੈਲਾਏ ਭ੍ਰਿਸ਼ਟਾਚਾਰ, ਪਰਿਵਾਰਵਾਦ, ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਇੱਕ ਮੁੱਠ ਹੋਣ ਦੀ ਕਾਬਲੀਅਤ ਰੱਖਦੇ ਹਨ। 


Viewers  388

Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 




[home] 
RECENT POSTS

ARCHIVE

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved